ਬਚਪਨ ਤੋਂ ਹੀ ਜ਼ਿੰਦਗੀ ਖਰਾਬ
ਨਿੱਕੇ ਹੁੰਦਿਆਂ ਬਾਪੂ ਸਾਡੇ ਤੋਂ ਦੂਰ ਹੋ ਗਿਆ ਬੱਸ ਫਿਰ ਕੀ ਜ਼ਿੰਦਗੀ ਖਰਾਬ ਦਾ ਟਾਈਮ ਸ਼ੁਰੂ ਹੋ ਗਿਆ , ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਸਾਨੂੰ ਰੋਟੀ ਦਿੰਦੀ , ਗੁਜ਼ਾਰਾ ਕਰਨਾ ਔਖਾ ਹੋ ਗਿਆ , ਉਦੋਂ ਮੈਂ 8 ਸਾਲ ਦੀ ਸੀ , ਅਸੀਂ ਪੰਜ ਭੈਣ ਭਰਾ ਸੀ , ਮੈਨੂੰ ਮੇਰੇ ਨਾਨਾ ਜੀ ਨਾਨਕੇ ਘਰ ਲੈ ਆਏ , ਨਾਨਾ ਜੀ ਨੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਨਾਨੀ ਨੂੰ ਇਹ ਮਨਜੂਰ ਨਹੀਂ ਸੀ ਉਹ ਕਹਿੰਦੇ ਸੀ ਕੁੜੀਆਂ ਨਹੀਂ ਪੜ੍ਹਦੀਆਂ , ਕੁੜੀਆਂ ਘਰ ਦਾ ਕੰਮ ਕਰਦੀਆਂ ਨੇ , ਫਿਰ ਮੈਂ ਮੇਰੇ ਨਾਨਾ ਜੀ ਮੈਨੂੰ ਸਕੂਲ ਭੇਜਦੇ ਸੀ , ਨਾਨੀ ਜੀ ਮੇਰੇ ਤੋਂ ਬਾਹਰ ਦਾ ਕੰਮ ਕਰਵਾਉਂਦੇ ਸੀ , ਕਿਸੇ ਦੇ ਘਰ ਦਾ ਗੋਹਾ ਚੁੱਕਦੇ ਉਹ ਵੀ 2 ਕਿਲੋ ਮੀਟਰ ਜਾ ਕੇ ਓਥੋਂ ਗੋਹਾ ਚੁੱਕ ਕੇ ਟੋਕਰਾ ਸਿਰ ਤੇ ਰੱਖ ਕੇ ਗੋਹਾ ਘਰ ਲੈ ਕੇ ਆਉਂਦੇ ਸੀ , 8 ਸਾਲ ਦੀ ਸੀ ਮੈਂ ਮੇਰੇ ਤੋਂ ਉਹ ਟੋਕਰੇ ਦਾ ਭਾਰ ਨਹੀਂ ਸੀ ਚੁੱਕ ਹੁੰਦਾ , ਉਹ ਸਾਰਾ ਮੇਰੇ ਤੇ ਹੀ ਚੋ ਜਾਂਦਾ , ਮੈਨੂੰ ਉਹ ਸਵੇਰੇ 4 ਬਜੇ ਜਗ੍ਹਾ ਦਿੰਦੇ ਮੈਂ 8 ਬਜੇ ਤੋਂ ਪਹਿਲਾਂ ਘਰ ਆਉਣਾ ਹੁੰਦਾ ਸੀ ਫਿਰ ਮੈਂ ਜਲਦੀ ਜਲਦੀ ਕੰਮ ਕਰਦੀ , 8 ਬਜੇ ਸਕੂਲ ਜਾਂਦੀ , ਕੁੜੀਆਂ ਤਿਆਰ ਹੋ ਕੇ ਮੈਨੂੰ ਘਰ ਉਡੀਕ ਦੀਆਂ ਹੁੰਦੀਆਂ ਸੀ , ਨਾਨੀ ਜੀ ਨੇ ਇੱਕ ਰੋਟੀ ਦੇਣੀ , ਦੂਜੀ ਮੰਗਣੀ ਤੇ ਨਾਨੀ ਜੀ ਨੇ ਵੇਲਣਾ ਮਾਰਨਾ , ਬਹੁਤ ਔਖਾ ਟਾਈਮ ਕੱਢਿਆ , ਮੇਰੇ ਨਾਨਾ ਜੀ ਨੇ ਮੈਨੂੰ 10ਵੀਂ ਕਰਵਾ ਦਿੱਤੀ , ਨਾਨੀ ਜੀ ਦੀ ਮੌਤ ਹੋ ਗਈ , ਜਦੋਂ ਮੈਂ ਨੌਂਵੀ ਵਿੱਚ ਸੀ , ਫਿਰ ਮੇਰਾ ਵਿਆਹ ਹੋ ਗਿਆ ਫਿਰ ਔਖਾ ਟਾਈਮ ਸ਼ੁਰੂ ਹੋ...
...
ਗਿਆ , ਪਤੀ ਬਹੁਤ ਗੁੱਸੇ ਵਾਲੇ ਸੀ , ਵਿਆਹ ਦੇ ਇੱਕ ਹਫਤੇ ਬਾਅਦ ਹੀ ਮੈਨੂੰ ਮਾਰਨ ਲੱਗ ਗਿਆ , 2 ਸਾਲ ਬਾਅਦ ਮੇਰੇ ਘਰ ਕੁੜੀ ਨੇ ਜਨਮ ਲਿਆ ਪਰ ਪਤੀ ਦਾ ਸੁਭਾਅ ਏਦਾਂ ਹੀ ਰਿਹਾ , ਮੇਰੀ ਦੂਜੀ ਕੁੜੀ ਨੇ ਜਨਮ ਲਿਆ , 2002 ਵਿੱਚ ਵਿਆਹ ਹੋਇਆ ਤੇ 2007 ਵਿੱਚ ਮੇਰੇ ਪਤੀ ਦੀ ਮੌਤ ਹੋ ਗਈ , ਫਿਰ ਮੈਂ ਵਿਆਹ ਨਹੀਂ ਕਰਵਾਇਆ , ਕੁੜੀਆਂ ਬਹੁਤ ਛੋਟੀਆਂ ਸੀ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ , ਇੱਕ ਕੁੜੀ 2 ਸਾਲ ਦੀ ਸੀ ਤੇ ਇੱਕ 8 ਮਹੀਨਿਆਂ ਦੀ , ਏਦਾਂ ਹੀ ਗੁਜਾਰਾ ਕਰਦੀ ਰਹੀ , ਦੁਕਾਨਾਂ ਤੇ ਸਫਾਈ ਦਾ ਕੰਮ ਕਰ ਕੇ ਕੁੜੀਆਂ ਨੂੰ ਪਾਲਿਆ , ਅੱਜ ਇੱਕ ਕੁੜੀ 12ਵੀਂ ਵਿੱਚ ਤੇ ਦੂਜੀ 9ਵੀਂ ਵਿੱਚ ਪੜ੍ਹਦੀ ਹੈ , ਉਹਨਾਂ ਦੀ ਪੜ੍ਹਾਈ ਦਾ ਖਰਚਾ ਮੇਰੇ ਕੋਲੋਂ ਚੁੱਕ ਨਹੀਂ ਸੀ ਹੁੰਦਾ , ਦੁਕਾਨ ਤੇ ਸਫਾਈ ਕਰਨ ਦੇ 2000 ਮਿਲਦੇ ਸਨ ਤੇ ਏਦਾਂ ਹੀ ਲੋਕਾਂ ਤੋਂ ਲੈ ਲੈ ਕੇ ਬੱਚੇ ਪੜ੍ਹਾ ਦਿੱਤੇ , ਮੇਰੇ ਤੇ 2 ਲੱਖ 50 ਹਜ਼ਾਰ ਦਾ ਕਰਜ਼ਾ ਚੜ੍ਹ ਗਿਆ ਜੋ ਹੁਣ ਤੱਕ ਮੇਰੇ ਤੋਂ ਨਹੀਂ ਉਤਰਿਆ , ਬਸ ਹੁਣ ਤਾਂ ਇਹੀ ਫਿਕਰ ਆ ਕੇ ਕਰਜ਼ਾ ਉੱਤਰ ਜਾਵੇ , ਕੁੜੀਆਂ ਦੇ ਚੰਗੀ ਜਗ੍ਹਾ ਵਿਆਹ ਹੋ ਜਾਣ , 13 ਸਾਲ ਹੋ ਗਏ ਮੈਨੂੰ ਵਿਧਵਾ ਹੋਈ ਨੂੰ , ਹੁਣ ਤਾਂ ਮੈਨੂੰ ਪਤਾ ਕੇ ਮੇਰੀ ਜ਼ਿੰਦਗੀ ਖਰਾਬ ਆ , ਦੁੱਖ ਤਾਂ ਬਹੁਤ ਆ ਪਰ ਮੈਂ ਦੱਸ ਨਹੀਂ ਸਕਦੀ ਕੁਝ। ..
ਜੋਤੀ ਭੱਟੀ
Continue Reading ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi Stories Uploaded By:
Punjabi Inspiring Stories Uploaded By:
Punjabi Stories Uploaded By:
Punjabi Story Uploaded By:
Story In Punjabi Uploaded By:
ਪੰਜਾਬੀ ਕਹਾਣੀਆਂ
Related Posts
ਡਾਇਲਾਗ ******* ਫਿਲਮਾਂ ਦੇਖ ਦੇਖ ਕੇ ਸਾਰੇ ਟੱਬਰ ਦੀ ਜ਼ਿੰਦਗੀ ਹੀ ਫਿਲਮੀ ਹੋ ਗਈ।ਜਿੱਥੇ ਦੇਖੋ…ਫਿਲਮਾਂ ਦੇ ਡਾਇਲਾਗ ਬੋਲਦੇ ਰਹਿੰਦੇ। ਰੂਹੀ ਕਹਿੰਦੀ “ਯੇ ਕੌਲੀ ਮੁਝੇ ਦੇ ਦੇ ਠਾਕੁਰ..” ਰੋਹਿਤ ਕਿਸੇ ਨਾਲ਼ੋਂ ਘੱਟ ਏ? “ਕੌਲੀਅ ਅ ਅ…ਅੱਛਾ?” “ਇਸਕੇ ਲਿਏ ਤੁਝੇ ਮੇਰੀ ਲਾਸ਼ ਪਰ ਸੇ ਗੁਜ਼ਰਨਾ ਪੜੇਗਾ..” ਕਹਿ ਕੇ ਰੋਹਿਤ ਬਾਹਰ ਭੱਜ ਗਿਆ Continue Reading »
ਮੈਨੂੰ ਆਪਣੀ ਹਰ ਔਕੜ ਲਈ ਦੂਜੇ ਹੀ ਜੁੰਮੇਵਾਰ ਲੱਗਦੇ..ਨਿੱਕੇ ਨਿੱਕੇ ਨੁਕਸਾਨ ਲਈ ਵੀ ਦੂਜਿਆਂ ਦੀ ਕਲਾਸ ਲਾ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਸਭ ਨੂੰ ਪਤਾ ਸੀ ਪਰ ਕੋਈ ਅੱਗੋਂ ਨਾ ਬੋਲਦਾ! ਨਵੇਂ ਸਟੋਰ ਦਾ ਉਦਘਾਟਨ ਸੀ..ਪੰਜਾਬੋਂ ਬਾਪੂ ਹੂਰੀ ਆਏ ਹੋਏ ਸਨ..ਸੋਚਿਆ ਚਲੋ ਪਹਿਲੋਂ ਇਕ ਗੇੜਾ ਕਢਵਾ ਲਿਆਵਾਂ..! ਤੁਰਨ ਤੋਂ Continue Reading »
ਅੱਜ ਫਿਰ ਨੰਬਰਦਾਰਾਂ ਦੀ ਕਰਤਾਰ ਕੌਰ ਇੱਕ ਮਹੀਨਾ ਪਹਿਲਾਂ ਵਿਆਹ ਕੇ ਲਿਆਂਦੀ ਆਪਣੀ ਨੂੰਹ ਨਾਲ਼ ਲੜ ਰਹੀ ਸੀ। ਤੇ ਉੱਚੀ ਅਵਾਜ਼ ਵਿੱਚ ਬੋਲ ਰਹੀ ਸੀ। ਇਹ ਭੁੱਖੇ ਨੰਗੇ ਘਰ ਦੀ ਪਤਾ ਨਹੀਂ ਕਿਉਂ ਸਾਡੇ ਪੱਲੇ ਪੈ ਗਈ ਹੈ। ਮੈਂ ਤਾਂ ਸੋਚਿਆ ਸੀ ਵੀ ਦਾਜ ਨਾਲ਼ ਸਾਡਾ ਘਰ ਭਰ ਦੇਣਗੇ । Continue Reading »
ਸਾਡਾ ਸਮਾਜ ਪੜ੍ਹ ਲਿਖ ਕੇ ਜਿਨੀ ਮਰਜੀ ਤੱਰਕੀ ਕਰ ਲਵੇ,ਪਰ ਅੱਜ ਵੀ ਕੁੱਝ ਲੋਕਾਂ ਦੀ ਸੋਚ ਧੀਆ ਪ੍ਰਤੀ ਗਲਤ ਹੀ ਹੈ, ਪੁਰਾਣੇ ਸਮਿਆਂ ਦੇ ਲੋਕਾਂ ਦੀ ਸੋਚ ਸੀ, ਪੁੱਤ ਤੋਂ ਬਿਨਾਂ ਖ਼ਾਨਦਾਨ ਦੀ ਪੀੜ੍ਹੀ ਅੱਗੇ ਨਹੀਂ ਵੱਧਦੀ,ਦੁਖ ਇਸ ਗੱਲ ਦਾ ਹੈ ਕਿ, ਅੱਜ ਦੇ ਪੜ੍ਹੇ-ਲਿਖੇ ਲੋਕ ਵੀ ਪੁਰਾਣੇ ਲੋਕਾਂ ਦੀ Continue Reading »
ਛੋਟੇ ਹੁੰਦਿਆਂ ਇੱਕ ਗਾਲ ਸੁਣੀ ਸੀ,, ਤੈਨੂੰ ਕਫਨ ਨਾ ਹੋਵੇ, ਚੰਦਰਿਆਂ ਤੇਰਾ ਮੁਰਦਾ ਖ਼ਰਾਬ ਹੋ ਜਾਏ। ਬਚਪਨਾ ਸੀ। ਸਮਝ ਨਹੀਂ ਸੀ, ਕੀ ਇਸ ਦਾ ਅਰਥ। ਸਮਝ ਤੋਂ ਬਾਹਰ ਸੀ। ਔਰਤ ਨੇ ਮਰ ਜਾਣਾ ਤਾਂ ਜਿੰਨਾ ਚਿਰ ਉਹਦੇ ਪੇਕਿਆਂ ਵਲੋਂ ਕਫਨ ਤਿਆਰ ਹੋ ਕੇ ਨਾ ਆਉਂਦਾ ਤਾਂ ਤਿਆਰੀ ਨਹੀਂ ਸੀ ਕੀਤੀ Continue Reading »
ਮਲੇਰਕੋਟਲੇ ਕੁੱਪ-ਰਹੀੜੇ ਦਾ ਮੈਦਾਨ.. ਕੁਝ ਕੂ ਘੰਟਿਆਂ ਵਿਚ ਪੰਝੀ ਤੋਂ ਤੀਹ ਹਜਾਰ ਸਿੰਘ ਸ਼ਹੀਦੀ ਪਾ ਗਏ.. ਬਚੇ ਹੋਇਆਂ ਨੇ ਦਿਨ ਢਲੇ ਰਹਿਰਾਸ ਦੇ ਪਾਠ ਦੀ ਅਰਦਾਸ ਕੀਤੀ..”ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ..ਚਾਰ ਪਹਿਰ ਰੈਣ ਆਈ..ਸੁਖ ਦੀ ਬਤੀਤ ਕਰਨੀ” ਇਸ ਗਹਿਗੱਚ ਵਿਚ ਕਿੰਨੇ ਸਾਰੇ ਸਖਤ ਜਖਮੀ ਪਟਿਆਲੇ ਬਾਬਾ ਆਲਾ ਸਿੰਘ Continue Reading »
ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਰਾਮ ਨੇ ਸੋਚਿਆ ਕਿਉਂ ਨ ਮੈਂ ਮਾਤਾ – ਪਿਤਾ ਨੂੰ ਦੱਸ ਕੇ ਸ਼ਹਿਰ ਦੇ ਵੱਲ ਕੰਮ ਲਈ ਨੂੰ ਨਿਕਲ ਪਵਾਂ, ਮਹਿੰਗਾਈ ਦੇ ਕਾਰਨ ਤਾਂ ਘਰ ਦਾ ਖਰਚ ਚੰਗੀ ਤਰ੍ਹਾਂ ਦੇ ਨਹੀਂ ਚੱਲ ਰਿਹਾ । ਪਿਤਾ ਜੀ ਵੀ ਬਜ਼ੁਰਗ ਹੋ ਚੁੱਕੇ ਹਨ , ਮੋਚੀ ਦੇ Continue Reading »
ਇਟਲੀ ਵੱਸੇ ਸਿਖਾਂ ਤੇ ਬਣੀ ਦਸਤਾਵੇਜੀ ਫਿਲਮ..ਨੱਬੇ-ਇਕਾਨਵੇਂ ਵੇਲੇ ਏਧਰ ਪੈਂਦੇ ਪੁਲਸ ਦੇ ਛਾਪੇ..ਅਤੇ ਖੱਜਲ ਖਵਾਰੀ ਤੋਂ ਤੰਗ ਉਹ ਕਿਸੇ ਤਰਾਂ ਸਣੇ ਪਰਿਵਾਰ ਉੱਤਰੀ ਇਟਲੀ ਦੇ ਇੱਕ ਸ਼ਹਿਰ ਅੱਪੜ ਗਿਆ..ਓਥੇ ਡੇਅਰੀ ਫਾਰਮ ਦਾ ਇਟਾਲੀਅਨ ਮਾਲਕ..! ਖੁਦ ਆਪਣੀ ਔਲਾਦ ਗੋਹੇ,ਪੱਠੇ ਦੱਥੇ,ਦੁੱਧ,ਮਲ ਮੂਤਰ ਵਾਲੇ ਗੰਦੇ ਸਮਝੇ ਜਾਂਦੇ ਇਸ ਕੰਮ ਤੋਂ ਮੁਨਕਰ..! ਇਤਬਾਰ ਵਾਲੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Jyoti Bhatti
tuhada saareya da bout bout thanku
Dilpreet kaur
😔koi gall n sister waheguru ji mehr krnge sabb thik kr denge o
Ravinder bhatti
Bhut sangharsmai zindagi aa tuhadi ji koi v help di lor hove call me 8288894234
navjot
jingdi da kuj pta ni lgda v kdo ki ho jawe.. apne husband to bina life ldni bhtt aukhi a. mera viya v 22 saal di umar vich hogya c. te viyaa to 8 mhine baad mere pti kise nu bina kuj dsse kite chle gye . hun tak kuj pta ni lgea. eho ji hapat vich a v na edar de na udar de.
JAGTAR SINGH
00447943947807
JAGTAR singh
Fikar na karo waheguru sab hal kad denda,
Contact karo , thori help kar sakda ha