ਜ਼ਿੰਦਗੀ ਰੂਬਰੂ।
ਸਕੂਟਰ ਦੀ ਅਦਲਾ ਬਦਲੀ ॥
16.05.2022 ਮੇਰੇ ਲਈ ਇਤਿਹਾਸਕ ਦਿਨ ਬਣ ਗਿਆ। ਇਹ ਤਰੀਕ ਨਾ ਭੁਲਾਈ ਜਾ ਸੱਕਦੀ ਹੈ ਨਾ ਰੌਲੀ।
ਕੁੱਝ ਕੁ ਨਕਦੀ ਕਢਵਾਉਣ ਲਈ ਸ਼ਹਿਰ ਦੇ ਅਰਨਾ ਬਰਨਾ ਚੌਕ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਸਵੈਚਾਲਿਤ ਮੁਦਰਾ ਗਣਿਕ ਯੰਤਰ ਦੇ ਖੋਖੇ ਵਿੱਚ ਪੈਸੇ ਕੱਢਣ ਦੀ ਕਾਰਵਾਈ ਕਰਕੇ ਨਕਦੀ ਖੀਸੇ ਵਿੱਚ ਪਾ ਮੈਂ ਬਾਹਰ ਸੜਕ ਉੱਤੇ ਆ ਸਕੂਟਰ ਤੇ ਬਹਿ ਗਿਆ। ਪਜਾਮੇ ਦੀ ਜੇਬ ਵਿੱਚੋਂ ਚਾਬੀ ਕੱਢ ਸਕੂਟਰ ਦੇ ਤਾਲੇ ਵਿੱਚ ਫਸਾਈ ਅਤੇ ਘੁਮਾਈ, ਜੰਦਰਾ ਖੁੱਲ੍ਹ ਗਿਆ।
ਜਿਉਂ ਹੀ ਸਵੈ ਪ੍ਰਾਰੰਭ ਲਈ ਸਕੂਟਰ ਦਾ ਬਟਨ ਨਪਣ ਲੱਗਾ ਇਕ ਭਾਰੀ ਜਿਹੀ ਔਰਤ ਦੋੜਦੀ ਦੋੜਦੀ ਦੋ ਪਹੀਆ ਵਾਹਨ ਦੇ ਸਾਹਮਣੇ ਬਿਫਰੀ ਸ਼ੇਰਨੀ ਵਾਂਗ ਖੜੵ ਗਈ। ਉੱਭੇ ਸਾਹੀਂ , ਹਰਲ ਹਰਲ ਕਰਦੀ ਲੱਗ ਗਈ ਧੱਮਚੜ ਪਾਉਣ,
” ਭਾਈ ਸਾਹਬ ਸਕੂਟਰ ਕਿੱਥੇ ਲੈ ਜਾ ਰਹਿਆ। ਮੇਰਾ ਸਕੂਟਰ ਹੈ। ਮੈਂ ਨਾ ਭੱਜਦੀ, ਤੂੰ ਤਾਂ ਲੈ ਗਿਆ ਸੀ ਇਸ ਨੂੰ “।
” ਬੀਬਾ ਮੈਂ ਦੇਖਿਆ ਨਹੀਂ। ਏ ਟੀ ਐਮ ਚ ਪੈਸੇ ਕਢਾ ਕੇ ਜਿਵੇਂ ਹੀ ਬਾਹਰ ਆਇਆ ਇਸ ਸਕੂਟਰ ਨੂੰ ਚਾਬੀ ਲਾਈ, ਇਸ ਦਾ ਤਾਲਾ ਖੁਲ੍ਹ ਗਿਆ ਤੇ ਮੈਂ ਸੀਟ ਤੇ ਬਹਿ ਗਿਆ। ਇਨੇਂ ਨੂੰ ਤੁਸੀ ਆ ਗਏ “।
” ਤੁਸੀਂ ਕੋਈ ਵੱਖਰਾ ਨਹੀਂ ਕੀਤਾ। ਸਾਰੇ ਹੀ ਕਢਾਉਂਦੇ ਹਨ। ਅਸਲ ਚ ਤੁਸੀ ਸਕੂਟਰ ਚੋਰੀ ਕਰਨ ਆਏ ਹੋ”। ਬੇਲਗਾਮ ਘੋੜੀ ਵਾਂਗ ਉਹ ਹਿਣਕੀ ਅਤੇ ਇਕ ਵਾਰ ਤਾਂ ਇਹਸਾਸ ਜਿਹਾ ਹੋਇਆ ਕਿ ਦੁਲੱਤੀ ਹੀ ਨਾ ਪੈ ਜਾਵੇ ਕਿਤੇ।
” ਬੀਬਾ ਬੇਧਿਆਨਾ ਹੋ ਗਿਆ। ਸਕੂਟਰ ਦੇਖਣਾ ਧਿਆਨ ਚ ਨਹੀਂ ਰਹਿਆ। ਹੋ ਜਾਂਦਾ ਇਸ ਉਮਰੇ। ਗਲਤੀ ਲਈ ਮੁਆਫ਼ੀ ਤੋਂ ਵੱਡਾ ਕੋਈ ਲਫ਼ਜ ਨਹੀਂ, ਮੈਂ ਮੰਨਦਾ”। ਆਪਣੇ ਮਨ ਦੇ ਡਰ ਨੂੰ ਕਿ ਸਾਹਮਣੇ ਔਰਤ ਹੈ ਸੀਮਿਤ ਕਰਦਾ ਮੈਂ ਸ਼ਪਸ਼ਟੀਕਰਨ ਦਿੱਤਾ।
ਪਰ ਉਸ ਔਰਤ ਦੇ ਕੰਨ ਤੇ ਮੇਰੀ ਬੇਨਤੀ ਦੀ ਜੂੰਅ ਵੀ ਨਹੀਂ ਰੇੰਗੀ।
ਮੇਰੇ ਦੋ ਦੋਸਤ ਵਿਉਪਾਰੀਆਂ ਦੀਆਂ ਨੇੜੇ ਦੁਕਾਨਾ ਹਨ। ਰੌਲਾ ਸੁਣ ਉਹ ਵੀ ਆ ਗਏ। ਮੈਂ ਸਾਰੀ ਗੱਲ ਤੇ ਚਾਨਣਾ ਪਾਇਆ।
ਮੇਰੇ ਦੋਸਤ ਨੇ ਉਸ ਔਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁੱਠੇ ਭਾਂਡੇ ਤੇ ਜਿਵੇਂ ਪਾਣੀ ਦੀ ਤੁਪਕ ਨਹੀਂ ਟਿਕਦੀ ਠੀਕ ਉਂਵੇ ਹੀ ਉਸ ਦੇ ਮਨ ਤੇ ਕੋਈ ਅਸਰ ਨਾਂ ਹੋਈਆ।
” ਭੈਣ ਜੀ ਆਪਣੇ ਸਕੂਟਰ ਦੀ ਚਾਬੀ ਦਿਓ। ਮੈਂ ਦੇਖਦਾ ਪਾਲ ਦੇ ਸਕੂਟਰ ਨੂੰ ਲੱਗਦੀ ਹੈ”। ਦੋਸਤ ਬੋਲਿਆ ਤੇ ਚਾਬੀ ਫੜ ਲਈ। ਮੇਰੇ ਸਕੂਟਰ ਦਾ ਤਾਲਾ ਖੁਲ੍ਹ ਗਿਆ।
” ਭੈਣ ਚਾਬੀ ਤੁਹਾਡੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ