ਜਿੰਦਗੀ ਜਿੰਦਾਬਾਦ
ਉਹ ਦੋਵੇਂ ਅਕਸਰ ਹੀ ਮੇਰੇ ਉੱਠਣ ਤੋਂ ਪਹਿਲਾ ਦੇ ਲੜ ਰਹੇ ਹੁੰਦੇ..
ਮੈਨੂੰ ਸੁੱਝ ਜਾਇਆ ਕਰਦੀ..ਇਹ ਕੰਮ ਲੰਮਾ ਚੱਲੂ..ਸ਼ਾਇਦ ਮੇਰੇ ਸਕੂਲ ਜਾਣ ਤੱਕ..
ਮੈਂ ਆਪਣੀ ਵਰਦੀ ਪ੍ਰੈਸ ਕਰਦੀ..ਧੁਆਂਖੇ ਹੋਏ ਚੋਂਕੇ ਵਿਚ ਜਾਂਦੀ..ਅਜੇ ਵੀ ਯਾਦ ਏ ਮੇਰੀ ਰੋਟੀ ਢੱਕ ਕੇ ਰੱਖੀ ਹੁੰਦੀ..
ਮਾਂ ਦਾ ਧਿਆਨ ਜਿਆਦਾਤਰ ਲੜਨ ਵੱਲ ਹੁੰਦਾ..
ਪਿਓ ਵੱਲੋਂ ਆਖੀ ਗੱਲ ਦਾ ਜੁਆਬ ਦੇਣ ਵੱਲ..ਉਹ ਮੇਰੇ ਵੱਲ ਧਿਆਨ ਨਾ ਦਿੰਦੀ..ਏਹੀ ਆਖਦੀ ਅਹੁ ਵੇਖ ਲੈ ਤੇਰਾ ਪਿਓ ਕੀ ਆਖੀ ਜਾਂਦਾ ਈ..!
ਲੜਾਈ ਦੀ ਵਜਾ ਹਰ ਵਾਰ ਵੱਖੋ ਵੱਖ ਹੁੰਦੀ..
ਕਦੀ ਰਿਸ਼ਤੇਦਾਰ ਵੱਲੋਂ ਆਖੀ ਗੱਲ..ਕਦੀ ਜਮੀਨ ਦੇ ਹਿੱਸੇ ਤੋਂ..ਕਦੀ ਬਾਪ ਵੱਲੋਂ ਨਾਨਕਿਆਂ ਬਾਰੇ ਕੀਤੀ ਕੋਈ ਟਿੱਪਣੀ..ਤੇ ਕਦੀ ਕੋਈ ਬਾਹਰਲਾ ਮਰਦ ਜਾਂ ਫੇਰ ਔਰਤ..
ਆਸ ਪਾਸ ਵਾਲੇ ਬੱਸ ਮਾੜਾ ਮੋਟਾ ਹੀ ਹਟਾਉਂਦੇ..ਫੇਰ ਆਪੋ ਆਪਣੇ ਕੰਮੀ ਲੱਗ ਜਾਂਦੇ..ਆਖਦੇ ਰੋਜ ਦਾ ਕੰਮ ਏ ਇਹਨਾ ਦਾ ਤੇ..!
ਦੋ ਕਿਲੋਮੀਟਰ ਦੂਰ ਮੇਰਾ ਸਕੂਲ..
ਖੇਤਾਂ ਪੈਲੀਆਂ ਵਿਚੋਂ ਦੀ ਲੰਘ ਕੇ ਜਾਂਦਾ ਕੱਚਾ ਰਾਹ ਮੈਨੂੰ ਬੜਾ ਚੰਗਾ ਲੱਗਦਾ..
ਕਦੀ ਕਦੀ ਇੱਕ ਬਜ਼ੁਰਗ ਮਿਲ ਪੈਂਦੇ..ਮੇਰੇ ਸਿਰ ਤੇ ਹੱਥ ਰੱਖ ਆਖਦੇ ਸੁਖੀ ਰਹਿ ਧੀਏ..ਬੜਾ ਚੰਗਾ ਲੱਗਦਾ..
ਕਈ ਵਾਰ ਅੱਗਿਓਂ ਦੀ ਸ਼ੂਕਦਾ ਹੋਇਆ ਕੋਈ ਸੱਪ ਨਿੱਕਲ ਜਾਂਦਾ..
ਬਾਕੀ ਡਰ ਜਾਂਦੀਆਂ..ਪਰ ਮੈਂ ਤਾਂ ਪਹਿਲਾਂ ਤੋਂ ਹੀ ਡਰੀ ਹੋਈ ਹੁੰਦੀ..ਚੁੱਪ ਚਾਪ ਤੁਰੀ ਜਾਂਦੀ ਨੂੰ ਵੇਖ ਨਾਲਦੀਆਂ ਪੁੱਛਦੀਆਂ..ਕੀ ਗੱਲ ਹੋਈ?
ਅੱਗੋਂ ਕੁਝ ਨਾ ਆਖਦੀ..ਇੱਕ ਟਿਚਕਰ ਕਰਦੀ..ਆਖਦੀ ਅੱਜ ਫੇਰ ਲੜ ਪਏ ਹੋਣੇ..ਤਾਂ ਹੀ..”
ਮੈਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ..
ਫੇਰ ਅਰਦਾਸ ਕਰਦੀ ਮੇਰੇ ਵਾਪਿਸ ਮੁੜਦੀ ਨੂੰ ਸਭ ਕੁਝ ਠੀਕ ਠਾਕ ਹੋ ਗਿਆ ਹੋਵੇ..
ਸਕੂਲੇ ਪੜਾਈ ਵਿਚ ਜੀ ਨਾ ਲੱਗਦਾ..ਮਾਸਟਰ ਜੀ ਪੁੱਛਦੇ ਕੁਝ ਹੋਰ..ਜਵਾਬ ਕੋਈ ਹੋਰ ਦਿੰਦੀ..ਉਹ ਬੁਰਾ ਭਲਾ ਆਖਦੇ..!
ਅਖੀਰ ਪੂਰੀ ਛੁੱਟੀ ਮਗਰੋਂ ਘਰੇ ਅੱਪੜਦੀ ਤਾਂ ਅਗਿਓਂ ਮਾਂ ਨਾ ਦਿਸਦੀ..
ਪਤਾ ਲੱਗਦਾ ਨਰਾਜ ਹੋ ਕੇ ਪੇਕੇ ਤੁਰ ਗਈ..ਮੈਨੂੰ ਦੋਹਾਂ ਤੇ ਗੁੱਸਾ ਆਉਂਦਾ..ਮਾਂ ਤੇ ਜਿਆਦਾ..ਪਤਾ ਨੀ ਕਿਉਂ..ਫੇਰ ਓਹੀ ਰਿਸ਼ਤੇਦਾਰੀ ਦੇ ਇੱਕਠ..ਸੁਲਾਹ ਸਫਾਈ..ਤੇ ਕੁਝ ਦਿਨ ਮਗਰੋਂ ਫੇਰ ਓਹੀ ਕੁਝ..!
ਉਹ ਦੋਵੇਂ ਮੈਨੂੰ ਨਿਆਣੀ ਹੀ ਸਮਝਿਆ ਕਰਦੇ..
ਪਰ ਮੈਨੂੰ ਸਭ ਕੁਝ ਪਤਾ ਸੀ..ਮੈਨੂੰ ਖੇਰੂੰ ਖੇਰੂੰ ਹੁੰਦਾ ਆਪਣਾ ਬਚਪਨ ਦਿਸਦਾ..ਤਿਲ ਤਿਲ ਕਰਕੇ ਮਰਦੀ ਹੋਈ ਜਵਾਨੀ..
ਮੈਨੂੰ ਉਸ ਵੇਲੇ ਬਿਲਕੁਲ ਵੀ ਇਹਸਾਸ ਨਹੀਂ ਸੀ ਕੇ ਮੈਂ ਜੋ ਗਵਾਈ ਜਾ ਰਹੀ ਸਾਂ..ਮੁੜ ਕੇ ਕਦੀ ਪਰਤ ਕੇ ਨਹੀਂ ਆਉਣਾ..
“ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..”
ਫੇਰ ਮੇਰੇ ਵਿਆਹ ਵਿਚ ਕਾਫੀ ਪੰਗੇ ਪਏ..
ਕਾਫੀ ਕਲੇਸ਼ ਪਿਆ..ਕਾਫੀ ਯੁੱਧ ਹੋਏ..ਲੋਕਾਂ ਨੂੰ ਮੇਰੇ ਮਾਪਿਆਂ ਦੀ ਕਮਜ਼ੋਰੀ ਪਤਾ ਸੀ..ਜਾਣ-ਬੁਝ ਕੇ ਨਿੱਕੀ ਨਿਕੀ ਘਸੂਸ ਛੇੜ ਦਿੰਦੇ..ਨਿੱਕੀ ਜਿਹੀ ਗੱਲ ਦਾ ਖਲਾਰ ਪੈ ਜਾਂਦਾ..
ਮੇਰੇ ਮਾਪਿਆਂ ਨੂੰ ਕਦੀ ਇਹ ਸਮਝ ਨਾ ਆਇਆ ਕੇ ਸਾਰੀ ਦੁਨੀਆ ਬੱਸ ਤਮਾਸ਼ਾ ਵੇਖਦੀ ਏ..!
ਫੇਰ ਖੁਦ ਦੋ ਬੱਚਿਆਂ ਦੀ ਮਾਂ ਬਣ ਗਈ..
ਸ਼ੁਰੂ ਵਿਚ ਵਧੀਆ ਮਾਹੌਲ ਮਿਲਿਆ..ਪਰ ਫੇਰ ਮੈਨੂੰ...
...
ਨਾਲਦੇ ਵਿਚ ਆਪਣਾ ਬਾਪ ਦਿਸਣ ਲੱਗਾ..ਰੋਹਬ ਪਾਉਂਦਾ..ਨੁਕਸ ਕੱਢਦਾ..ਮੈਨੂੰ ਬੜਾ ਬੁਰਾ ਲੱਗਦਾ ਪਰ ਬੱਚਿਆਂ ਖਾਤਿਰ ਚੁੱਪ ਰਹਿੰਦੀ..ਘੜੀ ਟਲ ਜਾਇਆ ਕਰਦੀ..ਫੇਰ ਕਈ ਵਾਰ ਜਦੋਂ ਉਹ ਵੀ ਮੁਆਫੀ ਮੰਗ ਲੈਂਦਾ ਤਾਂ ਬੜਾ ਮੋਹ ਆਉਂਦਾ..ਪਰ ਫੇਰ ਵੀ ਅੰਦਰੋਂ ਅੰਦਰ ਕੋਈ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ..
ਸ਼ਾਇਦ ਲੜਾਈ ਝਗੜੇ ਦੀ ਭੇਟ ਚੜ ਗਏ ਬਚਪਨ ਦੇ ਹੁਸੀਨ ਪਲ ਚੇਤੇ ਆਉਂਦੇ ਸਨ..ਸਕੂਲ ਨੂੰ ਜਾਂਦਾ ਕੱਚਾ ਰਾਹ ਅਜੇ ਵੀ ਉਂਝ ਦਾ ਉਂਝ ਸੈਨਤਾਂ ਮਾਰਦਾ ਲੱਗਦਾ..!
ਇਸ ਅਸਲ ਵਾਪਰੀ ਦਾ ਅੰਤ ਥੋੜਾ ਦਰਦਨਾਕ ਏ ਇਸ ਲਈ ਸਾਂਝਾ ਨਹੀਂ ਕਰਾਂਗਾ ਪਰ ਏਨੀ ਗੱਲ ਜਰੂਰ ਆਖਾਂਗਾ ਕੇ ਇਹ ਕਿਆਰੀਆਂ ਵਿਚ ਉੱਗੇ ਮਹਿਕਾਂ ਵੰਡਦੇ ਖਿੜੇ ਹੋਏ ਤਾਜੇ ਸੋਹਣੇ ਫੁੱਲ ਕਿਤੇ ਸਾਡੀ ਕਲਾ ਕਲੇਸ਼ ਵਾਲੇ ਚੱਕਰ ਦੀ ਭੇਂਟ ਹੀ ਨਾ ਚੜ ਜਾਣ ਇਸ ਗੱਲ ਦਾ ਸੁਹਿਰਦ ਬੰਦੋਬਸਤ ਕਰਨਾ ਸਾਡੇ ਆਪਣੇ ਹੱਥ ਵੱਸ ਏ..!
ਸਾਡਾ ਇੱਕ ਬਜੁਰਗ ਰਿਸ਼ਤੇਦਾਰ ਹੋਇਆ ਕਰਦਾ ਸੀ..ਕਦੀ ਗੁੱਸੇ ਵਿਚ ਆ ਜਾਂਦਾ ਤਾਂ ਜੁਆਕਾਂ ਸਾਹਵੇਂ ਨਾਲਦੀ ਨੂੰ ਕਦੀ ਕੋਈ ਗੱਲ ਨੀ ਸੀ ਆਖਿਆ ਕਰਦਾ..ਬੱਸ ਦੋਹਾਂ ਨੇ ਅੰਦਰ ਵੜ ਕੇ ਗੱਲ ਮੁਕਾ ਲੈਣੀ..!
ਸੋ ਦੋਸਤੋ ਜਿੰਦਗੀ ਦੇ ਕੁਝ ਕੀਮਤੀ ਪਲ ਜਦੋਂ ਰੇਤ ਦੇ ਕਿਣਕਿਆਂ ਵਾਂਙ ਖਿੱਲਰ ਰਹੇ ਹੁੰਦੇ ਤਾਂ ਕੋਲ ਖਲੋਤਾ ਸਰਤਾਜ ਏਨੀ ਗੱਲ ਜਰੂਰ ਸਮਝਾ ਰਿਹਾ ਹੁੰਦਾ ਕੇ..
“ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ..ਫੇਰ ਟੋਲਦਾ ਰਹੀ”..
ਸੋ ਸੰਖੇਪ ਜਿਹੀ ਜਿੰਦਗੀ ਦੇ ਇੱਕ-ਇੱਕ ਪਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਹੀ ਸਮਝਦਾਰੀ ਏ..
ਕਿਓੰਕੇ ਜਿਸਨੂੰ ਕੋਹਾਂ ਮੀਲ ਲੰਮੀ ਸਮਝ ਏਨੇ ਖਲਾਰੇ ਪਾਈ ਬੈਠੇ ਹਾਂ..ਅਖੀਰ ਨੂੰ ਅੱਖ ਦੇ ਫੋਰ ਵਿਚ ਬੀਤ ਜਾਣੀ ਏ ਤੇ ਫੇਰ ਰਹਿ ਜਾਂਣੇ ਆਖਰੀ ਵੇਲੇ ਦੇ ਪਛਤਾਵੇ..ਗਿਲੇ ਸ਼ਿਕਵੇ ਤੇ ਜਾਂ ਫੇਰ “ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ..ਹਵਾ ਦੇ ਬੁੱਲੇ..ਤੇ ਹੋਰ ਵੀ ਬੜਾ ਕੁਝ..”
“ਮੁੱਲ ਵਿਕਦਾ ਸੱਜਣ ਮਿਲ ਜਾਵੇ..ਲੈ ਲਵਾਂ ਮੈਂ ਜਿੰਦ ਵੇਚ ਕੇ”
ਇਹ ਦੁਰਲੱਭ ਜਿੰਦਗੀ..ਇਹ ਕੀਮਤੀ ਘੜੀਆਂ..ਇਹ ਹੁਸੀਨ ਪਲ..ਅਤੇ ਹੋਰ ਵੀ ਕਿੰਨਾ ਕੁਝ ਜੇ ਦੌਲਤਾਂ ਦੇ ਢੇਰ ਲਾ ਕੇ ਦੋਬਾਰਾ ਮਿਲ ਜਾਇਆ ਕਰਦਾ ਤਾਂ ਦੁਨੀਆ ਦੇ ਕਿੰਨੇ ਸਾਰੇ “ਵਾਜਪਾਈ” ਅਤੇ “ਜੇਤਲੀ” ਅੱਜ ਜਿਉਂਦੇ ਜਾਗਦੇ ਸਟੇਜਾਂ ਤੇ ਭਾਸ਼ਣ ਦੇ ਰਹੇ ਹੁੰਦੇ..!
ਉੱਤੋਂ ਵਾਜ ਪਈ ਤੇ ਹਰੇਕ ਨੂੰ ਜਾਣਾ ਹੀ ਪੈਣਾ..ਸਾਰਾ ਕੁਝ ਵਿਚ ਵਿਚਾਲੇ ਛੱਡ..ਉਹ ਵੀ ਖਾਲੀ ਹੱਥ..ਥੋੜੇ ਟੈਚੀਆਂ ਵਾਲਾ ਸੌਖਾ ਰਹੁ ਤੇ ਜ਼ਿਆਦੇ ਸਮਾਨ ਵਾਲਾ ਹੌਕੇ ਲੈਂਦਾ ਹੋਇਆ ਅੱਖੋਂ ਓਹਲੇ ਹੋਊ..ਉਚੇ ਢੇਰ ਇੰਝ ਬਿਨਾ ਰਾਖੀ ਦੇ ਛੱਡਣੇ ਕਿਹੜੇ ਸੌਖੇ ਨੇ..
ਪਰ ਅਸਲੀਅਤ ਇਹ ਹੈ ਕੇ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ..ਪਤਾ ਨੀ ਸੁਵੇਰ ਦਾ..”
ਜਿੰਦਗੀ ਜਿੰਦਾਬਾਦ..ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕੁਲਫੀ ਵਾਲੇ ਨੇ ਹੋਕਾ ਦਿੱਤਾ..ਸਾਰੇ ਨਿਆਣੇ ਖਹਿੜੇ ਪੈ ਗਏ..ਬੋਝਾ ਫਰੋਲਿਆ..ਅੰਦਰ ਕੁਝ ਵੀ ਨਹੀਂ ਸੀ..ਓਸੇ ਵੇਲੇ ਭੜੋਲੇ ਵਿਚੋਂ ਧੜੀ ਦਾਣਿਆਂ ਦੀ ਕੱਢ ਪਰਨੇ ਦੀ ਨੁੱਕਰ ਵਿਚ ਬੰਨ ਲਈ ਅਤੇ ਬਾਹਰ ਜਾ ਕੁਲਫੀ ਵਾਲੇ ਦੇ ਸਾਈਕਲ ਮਗਰ ਲਮਕਦੇ ਤੋੜੇ ਵਿਚ ਪਾ ਦਿੱਤੀ..! ਉਸਨੇ ਕਿੰਨੀਆਂ ਸਾਰੀਆਂ ਠੰਡੀਆਂ ਠਾਰ ਕੁਲਫੀਆਂ ਕੱਢ ਸਾਰੇ ਜਵਾਕਾਂ ਨੂੰ Continue Reading »
ਦਸੰਬਰ ਤਾਂ ਕਿਸੇ ਤਰੀਕੇ ਲੰਘਾ ਲਿਆ ਸੀ ਪਰ ਜਦੋਂ ਦਾ ਨਵਾਂ ਸਾਲ ਚੜਿਆ ਸੀ, ਓਦੋਂ ਤੋਂ ਠੰਡ ਦਾ ਬਾਹਲਾ ਹੀ ਬੁਰਾ ਹਾਲ ਸੀ। ਰੋਜ ਨਵੇਂ ਤੋਂ ਨਵੇਂ ਰਿਕਾਰਡ ਟੁੱਟ ਰਹੇ ਸਨ। ਲੁਧਿਆਣੇ ਦੇ ਫੀਲਡ ਗੰਜ ਬਾਜ਼ਾਰ ਵਿੱਚ ਨਾਜਰ ਸਿੰਘ ਦੀ ਮਨਿਆਰੀ ਕੌਸਮੈਟਿਕ ਦੀ ਦੁਕਾਨ ਸੀ। ਓਹ ਰਾਤ ਨੂੰ ਰੋਜ ਗੁਰਦੁਆਰਾ Continue Reading »
ਦਾਦਾ ਕਹਿੰਦਾ ਸੀ ਪੁੱਤਰ ‘ਬਾਣੀ ਕੰਠ ਤੇ ਪੈਸਾ ਗੰਠ’ ਤਾਇਆ ਵੀ ਆਖਦਾ ਸੀ ‘ਭਲਾ ਦੱਸ ਖਾਂ ! ਬੱਚਾ ਸਾਰੀ ਉਮਰ ਕਾਇਦਾ ਹੀ ਚੁੱਕੀ ਫਿਰੇ ਚੰਗਾ ਲੱਗੇਗਾ ? ਨਹੀਂ ਨਾ ? ਤਾਂ ਕਿਉਂ ਨਾ ਚੇਤੇ ਹੀ ਕਰ ਲਿਆ ਜਾਵੇ ?’ ਭਲੇ ਲੋਕ ਸੀ ਭਲਾ ਸਮਾਂ ਸੀ। ਲੋਕ ਭਾਂਵੇਂ ਘੱਟ ਪੜੇ ਸੀ Continue Reading »
ਕਹਾਣੀ ਕਰਾਮਾਤੀ ਥੱਪੜ ਗੁਰਮਲਕੀਅਤ ਸਿੰਘ ਕਾਹਲੋਂ ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ-ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦੇਂਦੇ ਸੀ। ਨਲਾਇਕ ਵਿਦਿਆਰਥੀਆਂ ਦੇ ਮਨਾਂ ਵਿਚ ਐਸੀ ਚਿਣਗ ਬਾਲ ਦੇਂਦੇ ਕਿ ਸਾਲ ਦੋ ਸਾਲਾਂ ਵਿਚ ਉਹ ਚੰਗੇ ਨੰਬਰ ਲੈਣ ਲਗਦੇ। ਮਾਨਸਿਕ ਤੌਰ ਤੇ Continue Reading »
ਮਸੀਂ ਪੰਜ-ਛੇ ਸਾਲਾਂ ਦਾ ਹੋਵਾਂਗਾ.. ਅਕਸਰ ਹੀ ਵੇਖਦਾ ਸਾਰੇ ਉਸਨੂੰ ਜਾਦੂਗਰਨੀ ਆਖਦੇ.. ਪਰ ਮੈਨੂੰ ਉਹ ਬੜੀ ਚੰਗੀ ਲਗਿਆ ਕਰਦੀ..ਮੈਨੂੰ ਕਿੰਨਾ ਕੁਝ ਖਾਣ ਨੂੰ ਦਿਆ ਕਰਦੀ..ਲਾਡ ਲਡਾਉਂਦੀ..ਢੇਰ ਸਾਰਾ ਮੋਹ ਕਰਦੀ..! ਪਰ ਮੇਰੀ ਮਾਂ ਪਤਾ ਨੀ ਕਿਓਂ ਮੈਨੂੰ ਓਹਦੇ ਕੋਲ ਜਾਣ ਤੋਂ ਵਰਜਿਆ ਕਰਦੀ..ਇੱਕ ਦੋ ਵਾਰ ਉਹ ਉਸਦੇ ਨਾਲ ਲੜ ਵੀ ਪਈ.. Continue Reading »
ਮੈਨੂੰ ਆਪਣਾ ਫੋਨ ਮਿਲ ਚੁੱਕਿਆ ਸੀ। ਬਹੁਤ ਵਾਰ ਕੋਸ਼ਿਸ ਕੀਤੀ ਮੈ ਅਮਨ ਨਾਲ ਗੱਲ ਕਰਨ ਦੀ ਪਰ ਹਿੰਮਤ ਨਾ ਹੋਈ। ਇਹੀ ਖਿਆਲ ਆਉਂਦਾ ਕਿ ਉਹ ਮੈਨੂੰ ਯਾਦ ਕਿਉਂ ਰੱਖੇਗਾ? ਪਰ ਦੂਜੇ ਪਾਸੇ ਅਮਨ ਦਾ ਵੀ ਇਹੀ ਹਾਲ ਸੀ। ਉਹ ਪਾਪਾ ਦੇ ਫੋਨ ਤੇ ਨੰਬਰ ਬਦਲ ਕੇ ਫੋਨ ਕਰਦਾ ਪਰ ਪਾਪਾ Continue Reading »
ਤਮੱਨਾ ਸੀ ਕੁਝ ਲਿਖਣੇ ਦੀ, ਟੈਲੀਵਿਜ਼ਨ , ਅਖ਼ਬਾਰਾਂ ਚ ਦਿਖਣੇ ਦੀ, ਵਾਂਗ ਕਿਤਾਬਾਂ ਪਾਸ਼ ਦੀਆਂ, ਬਾਜ਼ਾਰ ਚ ਵਿਕਣੇ ਦੀ, ਇਕ ਤਮੱਨਾ ਸੀ ਦਿਲ ਅੰਦਰ, ਕੁਝ ਚੰਗਾ ਲਿਖਣੇ ਦੀ ।। ਤੇ ਮੇਰੀ ਇਹ ਤਮੱਨਾ ਮੁਕੱਮਲ ਕਿਵੇਂ ਹੋਈ ਅਗੇ ਪੜੋ— ਗਲ ਕੁਝ ਬੀਤੇ ਸਾਲਾਂ ਦੀ ਹੈ,ਅੱਡੋ-ਅੱਡ ਲਿਖਾਰੀਆਂ ਦੇ ਗੀਤ ਸੁਣਨੇ ਦਾ ਸ਼ੌਂਕੀ Continue Reading »
ਸ਼ਿਕੰਜਵੀ ਅਤੇ ਜਿੰਦਗੀ ਦਾ ਸਵਾਦ – ਇਕ ਵਾਰ ਇਕ ਪ੍ਰੋਫੈਸਰ ਸਕੂਲ ਵਿੱਚ ਪੜਾਓਣ ਜਾਂਦੇ ਹਨ। ਓਹ ਨਵੇਂ ਨੌਕਰੀ ਉਪਰ ਲੱਗੇ ਹੁੰਦੇ ਹਨ। ਪ੍ਰੋਫੈਸਰ ਸਾਹਿਬ ਦੇਖਦੇ ਹਨ ਕਿ ਬਾਕੀ ਸਭ ਵਿਦਿਆਰਥੀ ਤਾਂ ਓਨਾ ਦੇ ਲੈਕਚਰ ਬਹੁਤ ਖੁੱਸ਼ ਹੋ ਕੇ ਸੁਣਦੇ ਹਨ। ਪਰ ਇਕ ਵਿਦਿਆਰਥੀ ਹੈ ਜੋ ਹਮੇਸ਼ਾਂ ਉਦਾਸ ਬੈਠਾ ਰਹਿੰਦਾ ਹੈ। Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Kiran Kaur
nice c boht khoob