ਉਨਾਬੀ ਕੋਟੀ
ਤੀਹ ਸਾਲ ਪੂਰਾਣੀ ਗੱਲ ਏ..
ਵਿਆਹ ਮਗਰੋਂ ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ..
ਇਹ ਰੋਜ ਨੌ ਕੂ ਵਜੇ ਦਫਤਰ ਚਲੇ ਜਾਇਆ ਕਰਦੇ ਤੇ ਮੈਂ ਸਿਆਲ ਦੀ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..
ਸਾਮਣੇ ਹੀ ਦੋ ਕੂ ਘਰ ਛੱਡ ਇੱਕ ਮਾਤਾ ਜੀ ਵੀ ਅਕਸਰ ਹੀ ਕੋਠੇ ਤੇ ਬੈਠੇ ਦਿਸ ਪਿਆ ਕਰਦੇ..
ਐਨਕ ਲਾ ਕੇ ਹਮੇਸ਼ਾਂ ਸਵੈਟਰ ਉਣਦੇ ਰਹਿੰਦੇ..ਇੱਕ ਦੋ ਵਾਰ ਨਜਰਾਂ ਮਿਲੀਆਂ..ਮੈਂ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ..ਬੜਾ ਖੁਸ ਹੋਏ..!
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਬਸ ਦੂਰੋਂ ਹੀ ਦੁਆ ਸਲਾਮ ਤੇ ਜਾ ਫੇਰ ਆਹਮੋਂ ਸਾਮਣੇ ਬੈਠ ਮਿਲਣੀਆਂ ਤੇ ਖੁੱਲੀ ਗੱਲਬਾਤ ਦਾ ਰਿਵਾਜ ਹੁੰਦਾ ਸੀ!
ਫੇਰ ਕੁਝ ਦਿਨ ਬਾਅਦ ਦੂਰੋਂ ਹੀ ਮੈਨੂੰ ਇੱਕ ਅੱਧ-ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿਦਾਂ ਹੈ?
ਅਗਿਓਂ ਇਸ਼ਾਰੇ ਜਿਹੇ ਨਾਲ ਆਖ ਦਿੱਤਾ..ਬਹੁਤ ਸੋਹਣੀ..ਬੜਾ ਖੁਸ਼ ਹੋਏ!
ਅਗਲੇ ਦਿਨ ਓਹਨਾ ਅੱਧੀ ਉਣ ਵੀ ਦਿੱਤੀ..
ਖਾਸ ਗੱਲ ਇਹ ਸੀ ਕੇ ਅੱਜ ਬੁਣਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਵੀ ਸੀ..
ਫਿਰ ਪੁੱਛਦੇ ਕਿੱਦਾਂ?
ਆਖਿਆ ਸੋਹਣੀ ਏ..ਇਸ ਵਾਰ ਓਹਨਾ ਤੋਂ ਖੁਸ਼ੀ ਸਾਂਬੀ ਨਾ ਜਾਵੇ..!
ਫੇਰ ਇਹ ਰੋਜਾਨਾ ਦਾ ਇੱਕ ਸਿਲਸਿਲਾ ਜਿਹਾ ਬਣ ਗਿਆ..
ਮੁੜ ਕਿੰਨੇ ਦਿਨ ਉਹ ਨਾ ਦਿਸੇ..
ਇਹ ਦਫਤਰੋਂ ਆਏ ਤਾਂ ਇਹਨਾਂ ਨਾਲ ਗੱਲ ਕੀਤੀ..
ਆਖਣ ਲੱਗੇ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ..ਪਤਾ ਵੀ ਲੈ ਆਵਾਂਗੇ ਤੇ ਮਿਲ...
...
ਕੇ ਖੁੱਲੀਆਂ ਗੱਲਾਂਬਾਤਾਂ ਵੀ ਹੋ ਜਾਣਗੀਆਂ..!
ਐਤਵਾਰ ਓਥੇ ਪਹੁੰਚੇ ਤਾਂ ਅੱਗੇ ਜੰਦਰਾ ਲੱਗਾ ਸੀ..
ਸਾਮਣੇ ਦੁਕਾਨ ਤੋਂ ਪਤਾ ਕੀਤਾ..ਆਖਣ ਲੱਗੇ ਕੇ ਮਾਤਾ ਜੀ ਤੇ ਕੁਝ ਦਿਨ ਪਹਿਲਾਂ ਚੜਾਈ ਕਰ ਗਏ ਨੇ..ਪਰਿਵਾਰ ਨੇ ਪਿੰਡ ਜਾ ਓਹਨਾ ਦਾ ਸੰਸਕਾਰ ਵੀ ਕਰ ਦਿੱਤਾ..!
ਇਹ ਤਾਂ ਚੁੱਪ ਜਿਹੇ ਕਰ ਗਏ ਪਰ ਮੇਰੇ ਹੰਜੂ ਵਗ ਤੁਰੇ..
ਇਹ ਮੈਨੂੰ ਆਸਰਾ ਦੇ ਕੇ ਵਾਪਿਸ ਲਿਆਉਣ ਹੀ ਲੱਗੇ ਸਨ ਕੇ ਦੁਕਾਨ ਵਾਲੇ ਨੇ ਮਗਰੋਂ ਵਾਜ ਮਾਰ ਲਈ..
ਪੁੱਛਣ ਲੱਗਾ ਕੇ ਤੁਸੀਂ ਇਹਨਾਂ ਦੇ ਮਗਰ ਹੀ ਰਹਿੰਦੇ ਹੋ..ਹੁਣੇ ਨਵੇਂ ਨਵੇਂ ਹੀ ਆਏ ਹੋ ਨਾ..?
ਆਖਿਆ ਹਾਂ ਜੀ ਦੋ ਘਰ ਛੱਡ ਇਹਨਾਂ ਦੇ ਪਿੱਛੇ ਹੀ ਰਹਿੰਦੇ ਹਾਂ..
ਉਹ ਕਾਹਲੀ ਨਾਲ ਅੰਦਰ ਗਿਆ ਤੇ ਪਲਾਸਟਿਕ ਦਾ ਲਫਾਫਾ ਚੁੱਕ ਲਿਆਇਆ..
ਫੇਰ ਸਾਨੂੰ ਫੜਾਉਂਦਾ ਹੋਇਆ ਆਖਣ ਲੱਗਾ ਕੇ ਪਿੰਡ ਜਾਂਦੇ ਹੋਏ ਅੰਕਲ ਜੀ ਦੇ ਗਏ ਸਨ..ਆਖਦੇ ਸਨ ਇੱਕ ਨਵਾਂ ਵਿਆਹਿਆ ਜੋੜਾ ਆਵੇਗਾ..ਓਹਨਾ ਨੂੰ ਫੜਾ ਦੇਵੀਂ..
ਵੇਖਿਆ ਤਾਂ ਸਰੋਂ ਰੰਗੀ ਕਿਨਾਰੀ ਵਾਲੀ ਇੱਕ ਉਨਾਬੀ ਕੋਟੀ ਬੜੇ ਸਲੀਕੇ ਨਾਲ ਤਹਿ ਲਾ ਕੇ ਅੰਦਰ ਰੱਖੀ ਹੋਈ ਸੀ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕੱਲ੍ਹ ਸੁਨਾਮ ਬੱਸ ਅੱਡੇ ਵਿੱਚ ਬੁਲਾਡੇ ਨੂੰ ਜਾਣ ਵਾਲੀ ਬੱਸ ਵਿੱਚ ਇੱਕ ਸਮਾਨ ਵੇਚਣ ਵਾਲਾ ਵੀਰ ਆਇਆ।ਉਹਨੇ ਆਪਣੀ ਪਲਾਸਟਿਕ ਦੀ ਡੱਬੀ ਵਿੱਚ ਇੱਕ ਅੰਗੂਠੀ ਕੱਢੀਂ। ਉਂਗਲ ਨਾਲ ਬੱਸ ਦੀ ਛੱਤ ਤੇ ਟੱਕ ਟੱਕ ਦੀ ਅਵਾਜ਼ ਕਰੀਂ ਫੇਰ ਬੋਲਣਾ ਸ਼ੁਰੂ ਕਰ ਦਿੱਤਾ। ਮੇਰੀਆਂ ਮਾਤਾਵਾਂ ਵੀਰ ਭਾਈਓ, ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ Continue Reading »
“ਬੀਬੀ ਮੈਨੂੰ ਪੈਸੇ ਦੇਦੇ ਮੇਰਾ ਸਰੀਰ ਟੁੱਟੀ ਜਾਂਦਾ ,ਨਹੀਂ ਮੈਂ ਮਰਜੂੰ ਬੀਬੀਏ ਪੈਸੇ ਦੇਦੇ” ਗੁਰਦਿੱਤ ਨੇ ਲੜਕੜਾਉਂਦੀ ਜਬਾਨ ‘ਚ ਗੁੱਸੇ ਹੁੰਦਿਆਂ ਆਪਣੀ ਮਾਂ ਗੇਜੋ ਤੋਂ ਨਸ਼ੇ ਵਾਸਤੇ ਪੈਸੇ ਮੰਗਦਿਆਂ ਕਿਹਾ | “ਕਿੱਥੋਂ ਹਰੇ ਕਰਦਿਆਂ ਤੈਨੂੰ ਹੁਣ , ਸਾਰਾ ਘਰ ਤਾਂ ਵੇਚਕੇ ਖਾ ਗਿਆ ” ਗੇਜੋ ਨੇ ਵੀ ਅੱਗੋਂ ਔਖੀ ਹੁੰਦੀ Continue Reading »
ਨਿੱਕੇ ਹੁੰਦਿਆਂ ਜੇ ਮਾਪਿਆ ਦੁਆਰਾ ਚੰਡੇ ਹੋਈਏ ,ਤਾਂ ਵੱਡੇ ਹੁੰਦਿਆਂ ਤੱਕ ਕਾਫ਼ੀ ਸਮਝ ਆ ਜਾਂਦੀ ਹੈ। ਜ਼ਿੰਦਗੀ ਦੀਆਂ ਪੌੜੀਆਂ ਚੜ੍ਹਦੇ ਸਮੇਂ ਡਾਵਾਂਡੋਲ ਹੋਣ ਤੋਂ ਬੱਚ ਜਾਈਦਾ ਹੈ।ਇਹੀ ਅਕਲ ਤੇ ਸਮਝ ਸਾਰੀ ਉਮਰ ਸਾਥ ਦੇਂਦੀ ਹੈ। ਮੈਂ ਕਈ ਵਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਪੁੱਛਦੀ ਹਾਂ, ਕਿ ਤੁਹਾਨੂੰ ਕਦੀ ਮਾਪਿਆ ਜਾਂ ਵਡੇਰਿਆਂ Continue Reading »
ਮੇਰੀ ਰਾਨੋ ਮਾਸੀ❤️ ਮਾਸੀ ਮਾਂ ਹੀ ਹੁੰਦੀ ਹੈ । ਕਈ ਵਾਰੀ ਮਾਂ ਨਾਲੋ ਵੀ ਵੱਧ ਪਿਆਰ ਦੇ ਜਾਂਦੀ ਹੈ । ਮੈਂ ਖੁਸ਼ਨਸੀਬ ਸੀ ਕਿ ਮੇਰੀ ਰਾਨੋ ਮਾਸੀ ਦਾ ਘਰ ਸਾਡੇ ਘਰ ਦੇ ਕੋਲ ਹੀ ਸੀ । ਮੇਰੀ ਮਾਂ ਤੇ ਮੇਰੀ ਮਾਸੀ ਵਿੱਚ ਉਮਰ ਦਾ ਜਿਆਦਾ ਫਰਕ ਸੀ । ਮਾਸੀ ਮਾਂ Continue Reading »
“ਲਾੱਕਡਾਉਨ ਪਰ ਸਟਰਅੱਪ” ਦੀਪਾ ਨੇੜਦੀ ਰਿਸਤੇਦਾਰੀ ਵਿੱਚ ਹੋਈ ਮਰਗ ਦੇ ਭੋਗ ਤੇ ਜਾ ਰਿਹਾ ਸੀ। ਐਤਵਾਰ ਦਾ ਦਿਨ, ਲਾਕਡਾਉਨ ਵਿੱਚ ਨਾ- ਨੁੱਕਰ ਜਿਹੀ ਕਰਦਾ ਪੁਰਾਣੇ ਮੋਟਰਸਾਇਕਲ ਤੇ ਸਵਾਰ ਨਾਕਿਆਂ ਤੋਂ ਬੱਚਦਾ ਬਚਾਉਦਾਂ ਪਿੰਡਾ ਵਾਲੇ ਕੱਚੇ ਪੱਕੇ ਰਸਤਿਆਂ ਵਿੱਚਦੀ ਹੋ ਤੁਰਿਆ। ਪਰ ਕਿਸਮਤ ਇੰਨੀ ਚੰਗੀ ਕਿੱਥੋਂ। ਪੁਲਿਸ ਦੀ ਮੁਸ਼ਤੈਦੀ ਇੰਨੀ ਕਿ Continue Reading »
ਹਰਜੀਤ ਨਵੇਂ ਘਰ ਦੀ ਛੱਤ ਉੱਪਰ ਚੜਿਆ ਤਾਂ ਉਹ ਟੂਣਾ ਜਿਹਾ ਦੇਖ ਕੇ ਹੈਰਾਨ ਰਹਿ ਗਿਆ ਕਿ ਕੋਠੇ ਉੱਪਰ ਕਿਸਨੇ ਇਹ ਕਾਰਵਾਈ ਕੀਤੀ ਹੈ। ਪਰ ਨਵੇਂ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸਨੇ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ। ਉਸਨੇ ਇਹ ਗੱਲ ਆਪਣੀ ਪਤਨੀ ਨੂੰ ਨਾ ਦੱਸੀ ਕਿ ਐਂਵੇ ਵਹਿਮ ਕਰੂਗੀ। Continue Reading »
ਓਦੋਂ ਹਰ ਸੋਮਵਾਰ ਮੈਨੂੰ ਖਰਚਣ ਲਈ ਚਵਾਨੀ ਮਿਲਿਆ ਕਰਦੀ ਸੀ..ਫੇਰ ਅੱਧੀ ਛੁੱਟੀ ਵੇਲੇ ਦਸਾਂ ਪੈਸਿਆਂ ਦਾ ਵੇਸਣ..ਦਸਾਂ ਦੇ ਮੋਤੀ ਚੂਰ ਦੇ ਲੱਡੂ ਅਤੇ ਬਾਕੀ ਬਚੀ ਪੰਜੀ ਦੀ ਲਾਟਰੀ ਪੁੱਟ ਲਿਆ ਕਰਦਾ..ਕਈ ਵੇਰ ਕੁਝ ਪੈਸੇ ਨਿੱਕਲ ਆਉਂਦੇ ਤਾਂ ਮੌਜਾਂ ਲੱਗ ਜਾਂਦੀਆਂ! ਇੱਕ ਵੇਰ ਸੁਵੇਰੇ ਸੁਵੇਰੇ ਅਨਾਊਂਸਮੈਂਟ ਹੋਈ..ਵੱਡੀ ਕਲਾਸ ਦੀਆਂ ਕੁੜੀਆਂ ਨੇ Continue Reading »
ਕਹਾਣੀ ਮਿੱਟੀ ਫਰੋਲਦੇ ਜੋਗੀ ਸਾਲ ਬੀਤ ਗਏ ਮੁਕੱਦਮਾ ਚੱਲਦੇ ਨੂੰ ਤੇ ਸਾਲ ਹੀ ਹੋ ਗਏ ਸਨ ਉਸਨੂੰ ਮੁੱਕਿਆ |ਉਹ ਕੇਸ ਜਿਸਦੇ ਫੈਸਲੇ ਦੀ ਉਡੀਕ ਕਰਦਿਆਂ ਕਰਦਿਆਂ ਉਨ੍ਹਾਂ ਦਾ ਬਾਪੂ ਚੱਲ ਵੱਸਿਆ ਪਰ ਕੇਸ ਉਸੇ ਤਰ੍ਹਾਂ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀ ਜਿਵੇ ਉਨ੍ਹਾਂ ਦਾ ਬਾਪੂ ਲਾ ਗਿਆ ਸੀ |ਇੱਕ ਦਿਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)