ਖੁਸ਼ੀ ਦੀ ਖਬਰ
ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..
ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ “ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀ”..?
ਬੀਜੀ ਮੇਰੇ ਵਲ ਵੇਖਣਾ ਸ਼ੁਰੂ ਕਰ ਦੀਆ ਕਰਦੀ..
ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ..ਇੰਝ ਲੱਗਦਾ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ!
ਫੇਰ ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਤਿੱਖਾ ਹੋਣਾ ਸ਼ੁਰੂ ਹੋ ਗਿਆ..
ਨਾਲ ਨਾਲ “ਚੰਗੀ ਚੀਜ” ਬਾਰੇ ਵੀ ਸਨੌਤਾ ਸ਼ੁਰੂ ਹੋ ਗਈਆਂ!
“ਚੰਗੀ ਚੀਜ” ਤੋਂ ਭਾਵ “ਮੁੰਡੇ” ਤੋਂ ਸੀ..ਇਹ ਵੀ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ
ਕਦੀ ਆਖਿਆ ਜਾਂਦਾ ਕੇ ਸਾਡੇ ਤੇ ਸਾਰੀਆਂ ਨੂੰਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਦੀ..
ਕਦੀ ਸੁਣਾਇਆ ਜਾਂਦਾ ਕਿ ਪਹਿਲਾਂ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..!
ਮੈਂ ਪਹਿਲਾ-ਪਹਿਲ ਚੁੱਪ ਰਹਿੰਦੀ ਫੇਰ ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਸਾਡੀ ਆਪੋ ਵਿਚ ਖਿੱਚੋਤਾਣ ਰਹਿਣੀ ਸ਼ੁਰੂ ਹੋ ਗਈ..!
ਮੈਂ ਐਸੇ ਮਾਹੌਲ ਵਿਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਘਰੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!
ਮੈਂ ਨਾਲਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਅੱਗੋਂ ਚੁੱਪ ਰਹਿੰਦਾ ਤੇ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!
ਫੇਰ ਜਦੋਂ ਤੀਜਾ ਮਹੀਨਾ ਸੀ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕੇ “ਟੈਸਟ” ਕਰਵਾ ਲਿਆ ਜਾਵੇ..ਪਰ ਮੈਂ ਚੰਗੀ ਚੀਜ ਬਾਰੇ ਸੋਚ ਸਹਿਮ ਜਾਂਦੀ..ਜੇ ਨਾ ਹੋਈ ਫੇਰ ਕੀ ਹੋਊ..?..ਮਰਵਾ ਦੇਣਗੇ ਸ਼ਾਇਦ!
ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕਿ ਪਰਿਵਾਰ ਦੀਆਂ ਕੁੱਝ ਕੁ ਪੜ੍ਹੀਆਂ-ਲਿਖੀਆਂ ਦੀ ਸੋਚ ਵੀ ਇਸੇ ਤਰਾਂ ਦੀ ਹੀ ਸੀ..!
ਅਖੀਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ..!
ਸਾਰੇ ਚੁੱਪ ਜਿਹੇ ਹੋ ਗਏ..ਪਰ ਨਾਲਦੇ ਦੇ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..
ਇੱਕ ਅਜੀਬ ਜਿਹੀ ਸੋਚ ਸੀ..ਜਿਸਦੇ ਸਾਹਵੇਂ ਸਾਰੀ ਪੜ੍ਹਾਈ, ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰਬਾਣੀ ਹੌਲੀ ਜਿਹੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਜਗ੍ਹਾ-ਜਗ੍ਹਾ ਰੱਖੇ ਗੁਟਕੇ ਅਤੇ ਗੁਰਬਾਣੀ ਦੀਆਂ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ...
...
ਵੱਡਾ ਢੋਂਗ ਲੱਗਦਾ..!
ਅਖੀਰ ਘੁਟਣ ਵਧਦੀ ਗਈ..!
ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ।
“ਹੋ ਗਈ” ਇਸ ਲਈ ਨਹੀਂ ਆਖਾਂਗੀ ਕਿਓੰਕਿ ਕੁਝ ਬਲਾਤਕਾਰ ਵਿਆਹ ਦੀ ਆੜ ਵਿਚ ਵੀ ਹੋਇਆ ਕਰਦੇ ਨੇ!
ਇਸ ਵਾਰ ਅੱਗੇ ਨਾਲੋਂ ਵੀ ਜਿਆਦਾ ਪ੍ਰੈਸ਼ਰ ਸੀ..
ਕਈ ਹਕੀਮਾਂ ਦੀ ਦਵਾਈ ਖਾਣ ਲਈ ਦਿੱਤੀ ਜਾਂਦੀ..ਕਈ ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..
ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ..
ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਇਸ ਚੀਜ ਦਾ ਜਿਕਰ ਛੇੜ ਲਿਆ ਜਾਂਦਾ..
ਮੈਨੂੰ ਚਾਰੇ ਪਾਸਿਆਂ ਤੋਂ ਸਵਾਲ ਪੁੱਛੇ ਜਾਂਦੇ..ਇਹ ਮਹਿਸੂਸ ਕਰਵਾਇਆ ਜਾਂਦਾ ਕਿ ਤੇਰੀ ਜਿੰਦਗੀ ਵਿਚ ਕੋਈ ਘਾਟ ਏ..ਅਤੇ ਇਸ ਘਾਟ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਏ!
ਇਹ ਵੀ ਆਖਿਆ ਜਾਂਦਾ ਕਿ ਕੱਲੇ ਕੱਲੇ ਪੁੱਤ ਦੇ ਘਰੇ ਦੋ ਕੁੜੀਆਂ ਆ ਜਾਣ..ਇਹ ਹਰਗਿਜ ਨਹੀਂ ਹੋ ਸਕਦਾ..
ਕਦੇ ਆਖਿਆ ਜਾਂਦਾ ਜਵਾਈ ਕਦੇ ਪੁੱਤ ਨਹੀਂ ਬਣਦੇ..
ਕਦੀ ਲੰਮੀ ਚੌੜੀ ਤੇ ਹਰੇਕ ਪਾਸੇ ਖਿੱਲਰੀ ਹੋਈ ਜਾਇਦਾਦ ਦਾ ਹਵਾਲਾ ਵੀ ਦਿੱਤਾ ਜਾਂਦਾ..!
ਅਖੀਰ ਦੂਜੀ ਧੀ ਦੇ ਜਨਮ ਮਗਰੋਂ ਸਾਡਾ ਤਲਾਕ ਹੋ ਗਿਆ..!
ਮੁੜ ਕੱਲੀ ਨੇ ਦੋਵੇਂ ਪੜ੍ਹਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ ਆਪਣੇ ਮੁਲਖ ਵਿਚ “ਛੁੱਟੜ” ਦਾ ਖਿਤਾਬ ਸਿਰ ਤੇ ਚੁੱਕੀ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਵੱਖਰੇ ਲੇਖ ਵਿਚ ਬਿਆਨ ਕਰਾਂਗੀ..
ਪਰ ਅੱਜ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੀ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਜਦੋਂ ਘਰੇ ਆ ਕੇ ਦਸਿਆ ਕਿ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ “ਮਦਰ-ਇਨ-ਲਾਅ” ਨੇ ਵੀ ਕੁੱਖ ਵਿਚ ਪਲ ਰਹੀ ਕਿਸੇ “ਚੰਗੀ ਚੀਜ” ਬਾਰੇ ਗੱਲ ਕੀਤੀ ਤਾਂ ਮੇਰੇ ਕਾਲਜੇ ਨੂੰ ਧੂਹ ਪੈ ਗਈ ਕਿ ਹਜਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਗਰੰਟੀ ਨਹੀਂ ਦਿੰਦਾ ਕਿ ਇਨਸਾਨ ਦੀ ਸੋਚ ਵੀ ਬਦਲ ਜਾਵੇ!
(ਅਸਲ ਵਾਪਰਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਅੱਜ ਜਦ ਕਲਮ ਚੁੱਕੀ ਪਤਾ ਨਹੀਂ ਕਿਵੇਂ ਇੱਕ ਦਮ ਦਿਮਾਗ ਵਿੱਚ ਓਹਦਾ ਨਾਮ ਆਇਆ “ਰੋਡਾ ਖੂਹ “….ਰੋਡਾ ਖੂਹ ਓਹਨੂੰ ਇਸ ਲਈ ਕਹਿੰਦੇ ਸੀ ਕਿਉਂਕਿ ਓਹਦੇ ਮੌਣ ਨਹੀਂ ਸੀ, ਅੱਜ ਦੇ ਜਵਾਕਾਂ ਨੇ ਦੇਖਣਾ ਤਾਂ ਦੂਰ ਦੀ ਗੱਲ ਇਹਦਾ ਨਾਮ ਵੀ ਨਹੀਂ ਸੁਣਿਆ ਹੋਣਾ, ,ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ, ਖੁੱਲੀ ਜਗਾਹ Continue Reading »
ਪ੍ਰਾਈਵੇਟ ਕੰਪਨੀ ਵਿਚ ਫੋਰਮੈਨ ਦਾ ਕੰਮ ਕਰਦਾ ਜਦੋਂ ਅਕਸਰ ਹੀ ਆਲੇ ਦੁਆਲੇ ਵਗਦੀਆਂ ਹਨੇਰੀਆਂ ਤੇ ਚਿੱਟੇ ਦੇ ਤੂਫ਼ਾਨਾਂ ਬਾਰੇ ਸੋਚਦਾ ਤਾਂ ਕੰਬ ਜਾਇਆ ਕਰਦਾ..ਫੇਰ ਇੱਕ ਦਿਨ ਹਿੱਸੇ ਆਉਂਦੀ ਜਮੀਨ ਵੇਚ ਵੱਡੀ ਧੀ ਨੂੰ ਕਨੇਡਾ ਪੜਨ ਭੇਜ ਦਿੱਤਾ..! ਦੂਰ ਦੇ ਕਿਸੇ ਜਾਣਕਾਰ ਨੂੰ ਸਾਲ ਦੇ ਕਿਰਾਏ ਜੋਗੇ ਪੈਸੇ ਵੀ ਐਡਵਾਂਸ ਵਿਚ Continue Reading »
ਸਵੇਰੇ ਹੀ ਉੱਠਕੇ ਉਹ ਬਾਈਕ ਲ਼ੈਕੇ ਬਜਾਰੋ ਰਾਸ਼ਨ ਲੈਣ ਲਈ ਘਰੋਂ ਨਿਕਲਿਆਂ । ਜਗ੍ਹਾ ਜਗ੍ਹਾ ਲੱਗੇ ਪੁਲਸ ਨਾਕਿਆਂ ਤੇ ਰੁਕਦਾ ਤੇ ਆਪਣੇ ਆਪ ਨੂੰ ਬਚਾਉਂਦਾ ਉਹ ਅੱਗੇ ਵਧ ਹੀ ਰਿਹਾ ਸੀ ਤਾਂ ਰਸਤੇ ਵਿੱਚ ਬਾਈਕ ਪੈਂਚਰ ਹੋ ਗਈ। ਪਰ ਪੈਂਚਰ ਵਾਲੀ ਦੁਕਾਨ ਬੰਦ ਸੀ ਕਿਉਂਕਿ ਇਹ ਗੈਰ ਜਰੂਰੀ ਵਸਤੂਆਂ ਵਿੱਚ Continue Reading »
ਬਾਪੂ ਪੰਜਾਬ ਸਿਆਂ ਮੁਆਫ਼ ਕਰੀਂ ਕਿਸੇ ਸਮੇਂ ਸਰਬਣ ਵਰਗੇ ਪੁੱਤ ਹੁੰਦੇ ਸੀ, ਸ਼ਾਇਦ ਉਦੋਂ ਤੇਰੇ ਜੰਮੇ ਲੀਡਰ ਆਪ ਸਰਬਣ ਹੁੰਦੇ ਹੋਣਗੇ, ਆਹ ਹਾਲਾਤ ਐਵੇਂ ਨਹੀਂ ਬਣ ਗਏ, ਆਖ਼ਿਰ ਕੋਈ ਤਾਂ ਜਿੰਮੇਵਾਰ ਹੋਣਾ ਕਿ ਨਹੀਂ ਬਾਪੂ ?? ਕਿੰਨ੍ਹਾਂ ਚਿੱਟਾ ਬਾਰਡਰ ਟੱਪਦਾ, ਕਿੰਨੀਆਂ ਨਸ਼ੀਲੀਆਂ ਦਵਾਈਆਂ ਤੇਰੀ ਧਰਤੀ ਤੇ ਬਣਦੀਆਂ , ਕੋਈ ਤਾਂ Continue Reading »
ਸ਼ਾਮ ਦੇ ਕਰੀਬ 5 ਵੱਜ ਰਹੇ ਸਨ ਤੇ ਬਾਹਰ ਬਹੁਤ ਮੀਂਹ ਪੈ ਰਿਹਾ ਸੀ ਜਿਸ ਕਾਰਨ ਹਨ੍ਹੇਰਾ ਵੱਧ ਹੋਇਆ ਪਿਆ ਸੀ। ਇੱਕ ਮਕਾਨ ਵਿੱਚ ਰੇਹਾਨ, ਅਕਾਸ਼ ਤੇ ਸਮਰ ਆਪਣਾ ਸਮਾਨ ਬੰਨ੍ਹ ਰਹੇ ਸਨ, ਇਹ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਹੋਇਆ ਸੀ। ਹੋਸਟਲ ‘ਚ ਰਹਿਣ ਨਾਲੋਂ ਆਪਣੀ ਕਿਰਾਏ ਦੀ ਜਗ੍ਹਾ Continue Reading »
ਸਰਦਾਰ ਸਾਬ ਦੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ.. ਦੱਬੇ ਪੈਰੀ ਬਿਨਾ ਦੱਸਿਆ ਹੀ ਆਉਂਦੇ..ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ! ਇੱਕ ਵਾਰ ਆਪਣੇ ਭੁੰਜੇ ਹੀ ਚਾਦਰ ਵਿਛਾ ਰਹਿਰਾਸ ਸਾਬ ਦਾ ਪਾਠ ਕਰ ਰਿਹਾ ਸਾਂ ਕੇ ਬਾਹਰ ਬਿੜਕ ਜਿਹੀ ਹੋਈ..ਸਰਦਾਰ ਹੂਰੀ ਸਨ..! ਆਖਣ ਲੱਗੇ ਮਾਨ ਸਿਆਂ ਗੱਲ Continue Reading »
ਰੋਜ਼ਾਨਾ ਵਾਂਗ ਮੈਂ ਆਪਣੇ ਸਕੂਲ ਦਾ ਕੰਮ ਖ਼ਤਮ ਕਰਕੇ ਘਰ ਵੱਲ ਨੂੰ ਤੁਰਿਆ | ਅਕਸਰ ਕੰਮ ਦੀ ਵਜ੍ਹਾ ਕਰਕੇ ਮੈਂ ਸਕੂਲ ਤੋਂ ਲੇਟ ਹੋ ਜਾਂਦਾ ਸੀ| ਉਸ ਦਿਨ ਵੀ ਮੈਂ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਆਪਣੇ ਘਰ ਪਹੁੰਚਿਆ ਅਤੇ ਥਕੇਵਾਂ ਹੋਣ ਕਾਰਨ ਮੈਂ ਆਪਣੀ ਮਾਤਾ ਜੀ ਨੂੰ ਚਾਹ ਬਣਾਉਣ ਲਈ Continue Reading »
ਜਖਮੀਂ ਦੀ ਵਿਗੜਦੀ ਹੋਈ ਹਾਲਤ ਦੇਖ ਉਸਨੇ ਸਪੀਡ ਵਧਾ ਦਿੱਤੀ ਪਰ ਅਚਾਨਕ ਅੱਗੇ ਆਏ ਰੇਲ ਦੇ ਬੰਦ ਫਾਟਕ ਕਰਕੇ ਉਸਦੇ ਪਸੀਨੇ ਛੁੱਟ ਗਏ! ਛੇਤੀ ਨਾਲ ਗੇਟ-ਮੈਨ ਕੋਲ ਗਿਆ ਤੇ ਤਰਲਾ ਕੀਤਾ ਕੇ ਬੰਦਾ ਸੀਰੀਅਸ ਹੈ..ਜੇ ਮਿੰਟ ਕੂ ਲਈ ਫਾਟਕ ਖੁੱਲ ਜਾਵੇ ਤਾਂ ਜਾਨ ਬਚ ਸਕਦੀ ਏ..ਹਮਾਤੜ ਦੇ ਛੋਟੇ ਛੋਟੇ ਬੱਚੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
gurdeep
nic