“ਤਰਖਾਣ ਤੇ ਲੁਹਾਰ,
ਤਰਖਾਣ, ਅਤੇ ਲੁਹਾਰ ਵੀ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਰਹੇ ਹਨ, ਖ਼ਾਸ ਕਰਕੇ ਪਿੰਡਾ ਵਾਲਿਆਂ ਦਾ ਤਾਂ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਸੀ ਕਿਉਂਕਿ ਖੇਤੀ ਦੇ ਸੰਦ ਠੀਕ ਕਰਵਾਉਣ ਜਾਂ ਫਿਰ ਨਵੇਂ ਬਣਵਾਉਣ ਲਈ ਇਹਨਾਂ ਦੀ ਜਰੂਰਤ ਰਹਿੰਦੀ ਸੀ। ਹੁਣ ਤਾਂ ਟਰੈਕਟਰ ਟਰਾਲੀਆਂ ਦਾ ਜ਼ਮਾਨਾ ਆ ਗਿਆ ਪਰ ਪੁਰਾਣੇ ਸਮਿਆਂ ਵਿੱਚ ਖੇਤੀ ਕਰਨ ਲਈ ਹੱਲ੍ਹ, ਪੰਜਾਲੀਆਂ, ਸੁਹਾਗੇ ਅਤੇ ਫ਼ਸਲ ਦੀ ਢੋ ਢੁਆਈ ਲਈ ਗੱਡਿਆਂ ਦੀ ਲੋੜ ਹੁੰਦੀ ਸੀ ਉਨ੍ਹਾਂ ਸਮਿਆਂ ਵਿੱਚ ਖੇਤੀ ਬਲਦਾਂ ਨਾਲ ਹੀ ਕੀਤੀ ਜਾਂਦੀ ਸੀ ਇਸ ਤੋਂ ਇਲਾਵਾ ਘਰ ਵਿੱਚ ਵਰਤੋਂ ਚ, ਅਉਣ ਵਾਲੀਆਂ ਚੀਜ਼ਾਂ ਜਿਵੇਂ ਮਧਾਣੀਆਂ ,ਘੋਟਣਾ, ਸੋਟਾ, ਕੱਪੜੇ ਧੋਣ ਵਾਲੀ ਥਾਪੀ, ਅਤੇ ਮੰਜਿਆਂ ਦੇ ਬਾਹੀਆਂ ਪਾਵੇ ਆਦਿ ਵੀ ਪਿੰਡ ਦੇ ਤਰਖਾਣ ਤੋਂ ਹੀ ਬਣਵਾਏ ਜਾਂਦੇ ਸੀ, ਤਰਖਾਣ ਵੱਲੋਂ ਚਰਖ਼ਾ ਬਣਾਉਣ ਦੀ ਕਾਰਾਗਿਰੀ ਵੀ ਬਾਕਮਾਲ ਹੁੰਦੀ ਸੀ, ਮਸ਼ੀਨੀ ਯੁੱਗ ਨਾ ਹੋਣ ਕਰਕੇ ਸੱਭ ਕੁੱਝ ਹੱਥਾਂ ਨਾਲ ਹੀ ਕਰਨਾ ਪੈਂਦਾ ਸੀ, ਇੱਕ ਬੇਜੁਬਾਨ ਲੱਕੜ ਨੂੰ ਤਰਖਾਣ ਵੱਲੋਂ ਕੀਤੀ ਗਈ ਮਿਹਨਤ ਬੋਲਣ ਲਾ ਦਿੰਦੀ ਸੀ। ਹੋਰ ਤਾਂ ਹੋਰ ਬੱਚਿਆਂ ਦੇ ਖੇਡਣ ਲਈ ਖਿਡੌਣੇ ਜਿਵੇਂ ਗੁੱਲੀ ਡੰਡਾ, ਬੱਚੇ ਦੇ ਤੁਰਨ ਸਿੱਖਣ ਲਈ ਗੱਡੀਰਨਾ ਬਗੈਰਾ ਵੀ ਤਰਖਾਣ ਤੋਂ ਹੀ ਬਣਵਾਏ ਜਾਂਦੇ ਸਨ।
ਸਾਡੇ ਪਿੰਡ ਦਾ ਵੀ ਇੱਕ ਤਰਖਾਣ ਹੁੰਦਾ ਸੀ, ਜਿਸ ਦਾ ਨਾਂ ਸੀ “ਤੇਲੂ ਰਾਮ, ਅਸੀਂ ਵੀ ਛੋਟੇ ਹੁੰਦਿਆਂ ਉਸ ਤੋਂ ਬਹੁਤ ਗੁੱਲੀ ਡੰਡੇ ਬਣਵਾਏ, ਹਰ ਸਮੇਂ ਉਹਦੇ ਕੋਲ ਰੌਣਕ ਲੱਗੀ ਰਹਿੰਦੀ ਸੀ, ਤੇਲੂ ਰਾਮ ਕੰਮ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ