ਮਾਡਲ ਟਾਊਨ ਕੋਠੀ ਵਿਚ ਕੰਮ ਤੇ ਲੱਗਿਆਂ ਅਜੇ ਹਫਤਾ ਵੀ ਨਹੀਂ ਸੀ ਹੋਇਆ ਕਿ ਰਾਤ ਤੋਂ ਲਗਾਤਾਰ ਪੈ ਰਿਹਾ ਮੋਹਲੇਧਾਰ ਮੀਂਹ ਸਵਾਲ ਬਣ ਉਸਦੇ ਸਾਹਮਣੇ ਆਣ ਖਲੋਤਾ।
ਚੰਗੀ ਤਰਾਂ ਜਾਣਦੀ ਸੀ ਕਿ ਸਰਦਾਰਨੀ ਜੀ ਨੂੰ ਬਿਨਾ ਵਜ੍ਹਾ ਮਾਰੀ ਛੁੱਟੀ ਬਿਲਕੁਲ ਵੀ ਪਸੰਦ ਨਹੀਂ ਸੀ..ਨਾਲੇ ਕੋਠੀ ਵਿਚ ਹੋਣ ਵਾਲੀ ਅੱਜ ਵਾਲੀ ਪਾਰਟੀ ਕਾਰਨ ਹਦਾਇਤਾਂ ਹੋਰ ਵੀ ਸਖਤ ਸਨ।
ਹੁਣ ਕੀ ਕੀਤਾ ਜਾਵੇ?..ਫੋਨ ਦੇ ਨੈਟ ਪੈਕ ਜੋਗੇ ਪੈਸੇ..ਬਿਮਾਰ ਮਾਤਾ ਜੀ ਦੀ ਦਵਾਈ..ਮਕਾਨ ਦਾ ਕਿਰਾਇਆ..ਦੋ ਧੀਆਂ ਦੀ ਫੀਸ..ਉੱਤੋਂ ਲਗਾਤਾਰ ਚੋ ਰਿਹਾ ਲੈਂਟਰ ਅਤੇ ਹੋਰ ਵੀ ਕਿੰਨੇ ਕੁਝ ਦਾ ਚੇਤਾ ਆਉਦਿਆਂ ਹੀ ਉਹ ਇੱਕਦਮ ਬਾਹਰ ਗਲੀ ਵੱਲ ਨੂੰ ਨਿੱਕਲ ਤੁਰੀ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਪਰ ਪਾਣੀ ਦੇ ਵਗਦੇ ਤੇਜ ਵਹਾਅ ਨੇ ਪੇਸ਼ ਨਾ ਜਾਣ ਦਿੱਤੀ..ਤੇ ਉਹ ਰੋਣਹਾਕੀ ਜਿਹੀ ਹੋ “ਰੱਬ” ਨੂੰ ਕੋਸਦੀ ਹੋਈ ਵਾਪਿਸ ਘਰ ਨੂੰ ਮੁੜ ਆਈ।
ਮੰਜੇ ਤੇ ਨਿਢਾਲ ਪਈ ਨੂੰ ਅਜੇ ਮਸੀਂ ਅੱਧਾ ਘੰਟਾ ਵੀ ਨਹੀਂ ਹੋਇਆ ਹੋਣਾ ਕੇ ਬੂਹੇ ਤੇ ਦਸਤਕ ਹੋਈ..
“ਕੌਣ ਹੋ ਸਕਦਾ ਇਸ ਵੇਲੇ”?
ਅਜੇ ਇਹ ਸਭ ਕੁਝ ਸੋਚ ਹੀ ਰਹੀ ਸੀ ਕਿ ਨਿੱਕੀ ਕੁੜੀ ਨੇ ਭੱਜ ਕੇ ਜਾ ਕੁੰਡਾ ਖੋਲ੍ਹ ਦਿੱਤਾ।
ਸਾਙਮਣੇ ਬੀਬੀ ਜੀ ਖਲੋਤੀ ਸੀ..ਨਾਲ ਲਿਆਂਦੇ ਨੌਕਰ ਨੂੰ ਖਾਣ ਪੀਣ ਅਤੇ ਹੋਰ ਕਿੰਨੇ ਸਾਰੇ ਨਿੱਕ-ਸੁੱਕ ਦੇ ਸਮਾਨ ਨਾਲ ਭਰੀ ਹੋਈ ਟੋਕਰੀ ਇੱਕ ਪਾਸੇ ਰੱਖਣ ਦਾ ਇਸ਼ਾਰਾ...