ਲਹੂ ਦਾ ਰੰਗ
ਨਾਮ ਤਾਂ ਉਸਦਾ ਹਰਮਨ ਸੀ, ਪਰ ਅਸੀਂ ਸਾਰੇ ਉਸਨੂੰ ਹੈਰੀ ਕਹਿ ਕੇ ਹੀ ਬੁਲਾਉਂਦੇ। ਹਰਮਨ ਨਾਮ ਨਾਲ ਸ਼ਾਇਦ ਹੀ ਕੋਈ ਉਸਨੂੰ ਸੰਬੋਧਨ ਕਰਦਾ ਹੋਵੇਗਾ। ਇੱਕ ਨੰਬਰ ਦਾ ਗਲੜ੍ਹੀ ਸੀ। ਕੋਈ ਵੀ ਕੰਮ ਹੋਵੇ, ਗੱਲਾਂ ਕਰ ਕੇ ਕੰਮ ਕਢਵਾਉਣ ਦਾ ਹੁਨਰ ਉਸ ਨੂੰ ਆਉਂਦਾ ਸੀ। ਪਰ ਉਸਦੀ ਇੱਕ ਬੁਰੀ ਆਦਤ ਸੀ। ਸ਼ਰਾਬ ਰੱਜ ਕੇ ਪੀਂਦਾ ਸੀ। ਹਰ ਰੋਜ਼ ਦਾ ਕੰਮ ਸੀ ਉਸਦਾ ਸ਼ਰਾਬ ਪੀਣ ਦਾ। ਇਸ ਲਈ ਜਦੋਂ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਹੋਈ, ਉਸਦਾ ਮੇਰੇ ਤੇ ਕੋਈ ਵਧੀਆ ਇੰਪ੍ਰੈਸ਼ਨ ਨਹੀਂ ਪਿਆ। ਇੱਕ ਪੀਣ ਕਾਰਨ ਤੇ ਦੂਜਾ ਜਿਆਦਾ ਬੋਲਣ ਕਾਰਣ। ਮੈਂ ਉਸਨੂੰ ਫੁਕਰਾ ਇਨਸਾਨ ਸਮਝਦਾ ਸੀ, ਕਿਉਂਕਿ ਹਰ ਸਮੇਂ ਜਾਂ ਤਾਂ ਸ਼ਰਾਬ ਪੀਣ ਦੀਆਂ ਜਾਂ ਫੇਰ ਬਿਨਾਂ ਸਿਰ ਪੈਰ ਦੀਆਂ ਗੱਲਾਂ ਮਾਰਦਾ ਰਹਿੰਦਾ ਸੀ। ਮੈਨੂੰ ਸਮਝ ਨਹੀਂ ਲਗਦੀ ਸੀ ਕਿ ਸਾਡੀ ਜੁੰਡਲੀ ਉਸ ਨੂੰ ਬਰਦਾਸ਼ਤ ਕਿੰਵੇਂ ਕਰਦੀ ਹੈ। ਸਾਡੀ ਜੁੰਡਲੀ ਵਿਚ ਅਸੀਂ 6-7 ਦੋਸਤ ਸਨ। ਮੈਂ ਉਸ ਜੁੰਡਲੀ ਵਿਚ ਸਭ ਤੋਂ ਬਾਅਦ ਸ਼ਾਮਲ ਹੋਇਆ ਸੀ, ਇਸ ਲਈ ਕਿਸੇ ਨੂੰ ਘੱਟ ਹੀ ਟੋਕਦਾ ਸੀ। ਦੂਜਾ ਮੈਂ ਡਰਿੰਕ ਵੀ ਨਹੀਂ ਕਰਦਾ ਸੀ। ਫੇਰ ਅਚਾਨਕ ਆਪਣੇ ਕੰਮਕਾਰ ਕਾਰਨ ਮੇਰਾ ਆਪਣੀ ਜੁੰਡਲੀ ਨਾਲ ਉੱਠਣਾ ਬੈਠਣਾ ਘਟ ਗਿਆ। 2-3 ਸਾਲ ਮੈਂ ਬਿਜ਼ੀ ਰਿਹਾ। ਫ਼ੇਰ ਇੱਕ ਦਿਨ ਵੈਸੇ ਹੀ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਕਰਦੇ ਆਪਣੀ ਜੁੰਡਲੀ ਦੇ ਯਾਰ ਚੇਤੇ ਆਉਣ ਲੱਗੇ। ਫੇਰ ਇੱਕ ਦਿਨ ਅਚਾਨਕ ਹੀ ਮੈਂ ਸ਼ਾਮ ਨੂੰ ਉਨ੍ਹਾਂ ਕੋਲ ਪਹੁੰਚ ਗਿਆ। ਸਾਰੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ। ਮੈਂ ਮਹਿਸੂਸ ਕੀਤਾ ਕਿ ਹੈਰੀ ਵਿਚ ਕਾਫੀ ਚੇਂਜ ਆ ਚੁੱਕਾ ਸੀ। ਹੁਣ ਦਾਰੂ ਦਾ ਨਾਮ ਉਸਦੇ ਦੇ ਬੁੱਲਾਂ ਉੱਪਰ ਵੀ ਨਹੀਂ ਸੀ। ਪੁੱਛਣ ਤੇ ਪਤਾ ਲੱਗਾ ਕਿ ਉਹ ਸ਼ੂਗਰ ਦਾ ਸ਼ਿਕਾਰ ਬਣ ਚੁੱਕਾ ਸੀ। ਕਮਜ਼ੋਰ ਵੀ ਕਾਫੀ ਹੋ ਚੁੱਕਾ ਸੀ। ਸ਼ਰਾਬ ਬਿਲਕੁਲ ਹੀ ਛੱਡ ਚੁੱਕਾ ਸੀ, ਕਿਉਂਕਿ ਸ਼ੂਗਰ ਕਾਰਣ ਸ਼ਰਾਬ ਹੁਣ ਉਸ ਲਈ ਜ਼ਹਿਰ ਬਣ ਚੁੱਕੀ ਸੀ। ਪਰ ਗਾਲੜੀ ਹਾਲੇ ਵੀ ਉਵੇਂ ਹੀ ਸੀ। ਮੈਂ ਦੁਬਾਰਾ ਆਪਣੀ ਉਸ ਜੁੰਡਲੀ ਵਿੱਚ ਉੱਠਣਾ ਬੈਠਣਾ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ ਹੈਰੀ ਦੀ ਗੈਰਜਾਜਰੀ ਵਿਚ ਮੈਂ ਆਪਣੇ ਇੱਕ ਸਾਂਝੇ ਦੋਸਤ ਦੇਬੀ ਨੂੰ ਉਸਦੇ ਵਿਆਹ ਬਾਰੇ ਪੁੱਛਿਆ, ਕਿਉਂਕਿ ਹੁਣ ਉਸਦੀ ਉਮਰ ਕਾਫੀ ਹੋ ਚੁੱਕੀ ਸੀ। ਦੇਬੀ ਨੇ ਫੇਰ ਮੈਨੂੰ ਜੋ ਉਸ ਬਾਰੇ ਦੱਸਿਆ, ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਹਮੇਸ਼ਾਂ ਖੁਸ਼ ਰਹਿਣ ਵਾਲਾ ਇਨਸਾਨ ਅੰਦਰੋਂ ਇੰਨਾ ਟੁੱਟਾ ਹੋਇਆ ਹੋ ਸਕਦਾ। ਉਸਦੀ ਜਿੰਦਗੀ ਬਾਰੇ ਜਾਣ ਕੇ ਮੇਰੇ ਮਨ ਵਿੱਚ ਉਸ ਪ੍ਰਤੀ ਇੱਜਤ ਵੱਧ ਗਈ। ਮੈਂ ਸੋਚ ਰਿਹਾ ਸੀ ਕਿ ਅੱਜ ਦੇ ਸਮੇਂ ਵਿਚ ਵੀ ਅਜਿਹੇ ਇਨਸਾਨ ਮੌਜੂਦ ਹਨ ਜੋ ਆਪਣੀਆਂ ਖੁਸ਼ੀਆਂ ਨੂੰ ਦਰਕਿਨਾਰ ਕਰਕੇ ਆਪਣੇ ਸਕਿਆਂ ਲਈ ਇੰਨਾ ਸੋਚ ਰਿਹਾ। ਦੇਬੀ ਨੇ ਦੱਸਿਆ ਕਿ ਹੈਰੀ ਓਨੀ ਤਿੰਨ ਭਰਾ ਹਨ, ਜਿਨ੍ਹਾਂ ਵਿਚੋਂ ਹੈਰੀ ਹੀ ਠੀਕ ਹੈ ਤੇ ਬਾਕੀ ਉਸ ਤੋਂ ਛੋਟੇ ਦੋ ਭਰਾ ਮੰਦ ਬੁਧੀ ਹਨ। ਹੈਰੀ ਦੀ ਮਾਂ ਓਹਨਾ ਤਿੰਨਾ ਨੂੰ ਛੋਟੇ ਹੁੰਦੇ ਹੀ ਕੈਂਸਰ ਦੀ ਬਿਮਾਰੀ ਨਾਲ ਉਹਨਾਂ ਨੂੰ ਛੱਡ ਕੇ ਚਲੀ ਗਈ ਸੀ।ਪਰ ਉਨ੍ਹਾਂ ਦੇ ਬਾਪ ਨੇ ਜਵਾਨ ਉਮਰ ਹੋਣ ਦੇ ਬਾਵਜੂਦ ਆਪਣੇ ਬੱਚਿਆਂ ਖਾਤਿਰ ਫੁਬਰਾ ਵਿਆਹ ਨਹੀਂ ਕਰਵਾਇਆ।ਹਾਲਾਂਕਿ ਉਹ ਘਰੋਂ ਤਕੜੇ ਸਨ, ਜਾਇਦਾਦ ਵੀ ਸੋਹਣੀ ਸੀ, ਪਰ ਉਸਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ