ਸਨੈਪਚੈਟ
ਭਾਗ- 3
ਗੁਰਪ੍ਰੀਤ ਕੌਰ
#gurkaurpreet
ਇੱਕ ਹਫ਼ਤਾ ਇੰਝ ਹੀ ਲੰਘ ਗਿਆ। ਉਸਦਾ ਕੋਈ ਮੈਸੇਜ ਨਾ ਆਇਆ। ਮੈਂ ਰੋਜ ਸਨੈਪਚੈਟ ਦੇਖਦੀ, ਉਹਦੇ ਨਾਲ ਬਿਤਾਇਆ ਹੋਇਆ ਸਮਾਂ ਕਿਸੇ ਸੁਪਨੇ ਵਰਗਾ ਲੱਗਦਾ। ਲੱਗਦਾ ਹੀ ਨਾ ਕਿ ਉਹ ਸਭ ਹਕੀਕਤ ਸੀ। ਉਸਨੇ ਮੇਰੇ ਦਿਲ ਦੀਆਂ ਉਹਨਾਂ ਗਹਿਰਾਈਆਂ ਨੂੰ ਸਮਝਿਆ ਸੀ, ਜੋ ਮੈਂ ਖੁਦ ਵੀ ਸਮਝਣ ਦੇ ਅਸਮਰੱਥ ਸੀ।
ਮੈਂ ਸੋਚਦੀ ਕਿ ਉਸਨੂੰ ਮੈਸੇਜ ਕਰਾਂ, ਪਰ ਦਿਲ ਡਰ ਜਾਂਦਾ ਕਿ ਪਤਾ ਨਹੀਂ ਉਹ ਕੀ ਸੋਚੇਗਾ। ਇੱਥੋਂ ਤੱਕ ਕਿ ਕਿੰਨੀ ਵਾਰ ਮੈਸੇਜ ਟਾਈਪ ਕਰਕੇ ਵੀ ਡਿਲੀਟ ਕਰ ਦਿੰਦੀ, ਕਈ ਵਾਰ ਉਂਝ ਹੀ ਟਾਈਪ ਕਰਕੇ ਛੱਡ ਰੱਖਦੀ, ਸੈਂਡ ਤੇ ਕਲਿੱਕ ਕਰਨ ਦੀ ਹਿੰਮਤ ਹੀ ਨਾ ਪੈਂਦੀ।
ਜਦੋਂ ਮੈਂ ਇਹ ਮੰਨ ਲਿਆ ਸੀ ਕਿ ਮੈਂ ਆਪਣੇ ਦੋਸਤ ਨੂੰ ਗਵਾ ਦਿੱਤਾ ਹੈ, ਤੇ ਆਪਣੀ ਜ਼ਿੰਦਗੀ ਦੀ ਹਕੀਕਤ ਨੂੰ ਜਿਉਣ ਲੱਗ ਪਈ। ਤੇ ਉਸੇ ਦੌਰਾਨ ਅਚਾਨਕ ਮੈਨੂੰ ਉਸਦਾ ਮੈਸੇਜ ਆਇਆ। ਕਿਸੇ ਕਹਾਣੀ ਦੀਆਂ ਸਤਰਾਂ ਸਨ,
*”ਅਸੀਂ ਪਲ ਭਰ ਲਈ ਮਿਲੇ, ਪਰ ਉਸੇ ਪਲ ਚ ਮੈਂ ਜ਼ਿੰਦਗੀ ਨੂੰ ਜੀ ਲਿਆ, ਤੇ ਦੂਜੇ ਪਾਸੇ ਉਹ ਇਨਸਾਨ ਸੀ ਜਿਹਦੇ ਨਾਲ ਰਹਿੰਦਿਆਂ ਸਾਰੀ ਜ਼ਿੰਦਗੀ ਬੀਤ ਗਈ ਸੀ, ਪਰ ਇੱਕ ਪਲਵੀ ਨਹੀਂ ਸਾਂ ਜੀ ਪਾਈ..”*
ਮੈਨੂੰ ਇਹਨਾਂ ਸਤਰਾਂ ਦੀ ਸਮਝ ਨਾ ਆਈ, ਕਿ ਇਹ ਕਿਉਂ ਉਸਨੇ ਮੈਨੂੰ ਭੇਜੀਆਂ। ਮੈਂ ਮੈਸੇਜ ਟਾਈਪ ਕਰ ਰਹੀ ਸੀ, ਕਿ ਉਸਦਾ ਅਗਲਾ ਮੈਸੇਜ ਆ ਗਿਆ। ਇੱਕ ਕਿਤਾਬ ਦੀ ਫੋਟੋ ਸੀ। ਉਸਨੇ ਮੈਨੂੰ ਕਿਹਾ, “ਆਪਣਾ ਐਡਰੈੱਸ ਭੇਜੋ.. ਮੈਂ ਇਹ ਕਿਤਾਬ ਭੇਜਣੀ ਹੈ ਤੁਹਾਨੂੰ…”
ਮੈਨੂੰ ਕਿਸੇ ਤੋਂ ਪੈਸੇ ਨਾਲ ਸੰਬੰਧਿਤ ਅਹਿਸਾਨ ਲੈਣਾ ਬਿਲਕੁਲ ਵੀ ਪਸੰਦ ਨਹੀਂ, ਇਸ ਲਈ ਮੈਂ ਤੁਰੰਤ ਉਸਨੂੰ ਮੈਸੇਜ ਕਰ ਦਿੱਤਾ, “ਕੋਈ ਗੱਲ ਨਹੀਂ ਮੈਂ ਖੁਦ ਖਰੀਦ ਲਵਾਂਗੀ… ਤੁਸੀਂ ਫੋਟੋ ਭੇਜੋ ਦਿੱਤੀ ਹੈ ਐਨਾ ਕਾਫ਼ੀ ਹੈ…”
ਉਸਨੇ ਮੈਸੇਜ ਦੇਖ ਲਿਆ ਸੀ, ਤੇ ਉਹ ਟਾਈਪ ਕਰ ਰਿਹਾ ਸੀ, ਐਨੇ ਕੁਝ ਸਮੇਂ ਚ ਮੈਂ ਉਸ ਤਸਵੀਰ ਨੂੰ ਸੇਵ ਕਰਕੇ ਰੱਖਣ ਲਈ ਇੱਕ ਸਕਰੀਨ ਸ਼ਾਟ ਲੈ ਲਿਆ। ਤੁਰੰਤ ਉਸਦਾ ਮੈਸੇਜ ਆਇਆ, “ਸਕਰੀਨ ਸ਼ਾਟ ਕਿਉਂ ਲਿਆ ਹੈ… ਡਿਲੀਟ ਕਰੋ… ਹੁਣੇ ਹੀ…”
ਮੈਂ ਉਸਨੂੰ ਕਿਹਾ ਕਿ, “ਪੁਸਤਕ ਦਾ ਨਾਮ ਨਾ ਭੁੱਲ ਜਾਵਾਂ ਇਸ ਲਈ ਲਿਆ ਹੈ…”
ਤੁਰੰਤ ਉਸਦੇ ਕਈ ਮੈਸੇਜ ਆ ਗਏ, “ਡਿਲੀਟ ਕਰੋ.”
ਡਿਲੀਟ ਦੀ ਉਸਨੇ ਇੰਝ ਰਟ ਲਾ ਲਈ ਜਿਵੇਂ ਪਤਾ ਨਹੀਂ ਇੰਝ ਉਸਦਾ ਕਿਹੜਾ ਰਾਜ਼ ਜੱਗ ਜ਼ਾਹਿਰ ਹੋ ਜਾਵੇਗਾ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਮੈਂ ਡਿਲੀਟ ਕਰ ਦਿੱਤਾ ਸੀ। ਮੈਂ ਉਸਨੂੰ ਦੱਸ ਦਿੱਤਾ ਕਿ ਠੀਕ ਹੈ, ਮੈਂ ਡਿਲੀਟ ਕਰ ਦਿੱਤਾ ਹੈ। ਫੇਰ ਉਸਨੇ ਕਿਹਾ ਕਿ ਸਬੂਤ ਦਿਉ ਕਿ ਸੱਚੀਂ ਡਿਲੀਟ ਕੀਤਾ ਹੈ ਜਾਂ ਨਹੀਂ। ਉਸਨੇ ਮੈਨੂੰ ਆਪਣੀ ਫੋਨ ਗੈਲਰੀ ਦੀ ਸਕਰੀਨ ਰਿਕਾਰਡਿੰਗ ਭੇਜਣ ਲਈ ਕਿਹਾ। ਮੈਂ ਭੇਜ ਦਿੱਤੀ, ਉਸਨੂੰ ਯਕੀਨ ਹੋ ਗਿਆ ਕਿ ਮੈਂ ਉਹ ਸਕਰੀਨ ਸ਼ਾਟ ਡਿਲੀਟ ਕਰ ਦਿੱਤਾ ਹੈ।
ਉਸਤੋਂ ਮਗਰੋਂ ਦਿਨ ਭਰ ਕੋਈ ਗੱਲ ਨਾ ਹੋਈ। ਜਦੋਂ ਰਾਤ ਨੂੰ ਉਸ ਨਾਲ ਗੱਲ ਕਰਨ ਲਈ ਸਨੈਪਚੈਟ ਓਪਨ ਕੀਤੀ, ਤਾਂ ਉਸਦੀ ਆਈ.ਡੀ ਮੈਨੂੰ ਲੱਭੀ ਹੀ ਨਾ। ਫੇਰ ਅਹਿਸਾਸ ਹੋਇਆ ਕਿ ਉਸਨੇ ਮੈਨੂੰ ਫਰੈਂਡ ਲਿਸਟ ਵਿੱਚੋਂ ਹਟਾ ਕੇ ਬਲੌਕ ਕਰ ਦਿੱਤਾ ਹੈ। ਇੱਕ ਨਿੱਕੀ ਜਿਹੀ ਗੱਲ ਤੇ ਇਸ ਤਰ੍ਹਾਂ ਦਾ ਵਰਤਾਵ ਕਰੇਗਾ, ਇਹ ਮੈਂ ਸੋਚਿਆ ਵੀ ਨਹੀਂ ਸੀ।
ਅਗਲੇ ਦਿਨ ਸ਼ਾਮ ਨੂੰ ਫੇਰ ਉਸਦਾ ਮੈਸੇਜ ਆਇਆ ਹੋਇਆ ਸੀ, “ਕੱਲ ਜੋ ਵੀ ਹੋਇਆ ਉਹਦੇ ਲਈ ਸੌਰੀ…. ਪਰ ਤੁਸੀਂ ਵੀ ਮੁੜ ਕੇ ਕਦੇ ਇਸ ਤਰ੍ਹਾਂ ਸਕਰੀਨ ਸ਼ਾਟ ਜਾਂ ਚੈਟ ਵਗੈਰਾ ਸੇਵ ਨ ਕਰਨਾ…”
ਮੈਂ ਵੀ ਰਿਪਲਾਈ ਕਰ ਦਿੱਤਾ, “ਕੋਈ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ