( ਖ਼ੂਬਸੂਰਤ ਪਲ )
ਇਹ ਗੱਲ ਉਦੋਂ ਦੀ ਹੈ ਜਦੋਂ :-
ਅੰਮ੍ਰਿਤਸਰ ਸ਼ਹਿਰ ਵਿਚ (ਭਾਰਤ ਸਰਕਾਰ) ਵਲੋਂ ਤਿੰਨ ਮਹੀਨਿਆਂ ਲਈ ਇਲੈਕਸ਼ਨ ਤੱਕ “ਸੀਟੀ ਬੱਸਾਂ ਫ੍ਰੀ ਕੀਤੀਆਂ ਗਈਆਂ ਸੀ।”
ਦਿਨ ਸੌਮ: ਮੇਰਾ ਦੋਸਤ ਸੰਦੀਪ ਮੇਰੇ ਘਰ ਆਇਆ।
“ਓਏ.. ਅੰਮ੍ਰਿਤ ਯਾਰ ਅੱਜ ਚਲੀਏ ਮੂਵੀ ਵੇਖਣ…।”
ਅੰਮ੍ਰਿਤ —- ਚਲਦੇ ਹਾਂ ਪਰ ਯਾਰ ਮੇਰੀ ਗੱਡੀ ਸੌਨੂੰ ਲੈਕੇ ਗਿਆ ਵਾ। ਮੈਂ ਤੇਰੀ ਬਾਈਕ ਤੇ ਨਹੀਂ ਜਾਣਾ ਯਾਰ… ਗਰਮੀ ਬਹੁਤ ਹੈ।
ਸੰਦੀਪ — ਓ.. ਨਹੀਂ.. ਨਹੀਂ.. ਯਾਰ ਆਪਾਂ ਨੂੰ ਏਦੀ ਲੋੜ ਹੀ ਨਹੀਂ ਹੈ। ਬਾਈਕ ਜਾਂ ਗੱਡੀ ਤੇ ਜਾਣਦੀ। ਆਪਾਂ ਅੱਜ ਸੀਟੀ, ਬੱਸ ਤੇ ਜਾਵਾਂਗੇ ਨਾਲੇ ਦੇਖੀਂ ਕਿੰਨਾ ਮਜ਼ਾ ਆਉਂਦਾ ਬੱਸ ਵਿਚ ਏ, ਸੀ, ਵੀ ਹੈ। ਏਦਾਂ ਲੱਗਣਾ ਜਿਵੇਂ ਮਰਸਡੀ ਵਿਚ ਬੈਠੇ ਹਾਂ। ਨਾਲੇ ਹੈ ਫ੍ਰੀ…….. ।
ਅੰਮ੍ਰਿਤ – (ਖਿੜਕੇ ਹੱਸਿਆ) ਹਾ..ਹਾ.. ਹਾ.. ਮਰਸਡੀ ਚੱਲ ਠੀਕ ਹੈ। ਮੈਂ ਤਿਆਰ ਹੌਜਾਂ ਸੰਦੀਪ ਤੂੰ ਇੰਤਜ਼ਾਰ ਕਰ।
ਸੰਦੀਪ – ਓਕੇ… ਮੈਂ ਬਾਹਰ ਤੇਰਾ ਇੰਤਜ਼ਾਰ ਕਰਦਾ ਵਾਂ ਜਲਦੀ ਆਜਾਈਂ ।
ਅੰਮ੍ਰਿਤ – ਓਕੇ…. ।
ਅਸੀਂ ਬੱਸ ਵਿਚ ਬੈਠ ਕੇ ( ਸੈਲੀਬਰੇਸ਼ਨ ਮਾਲ ) ਦੀ ਟਿਕਟ ਲਈ, ਬੱਸ ਹੈ.. ਫ੍ਰੀ ਸੀ, ਪਰ ਜਿੱਥੇ ਜਾਣਾ ਹੁੰਦਾ ਸੀ, ਓਥੋਂ ਦੀ ਟਿਕਟ ਜਰੂਰ ਲੈਣੀ ਹੁੰਦੀ ਸੀ। ਬੱਸ( ਰੇਲਵੇ ਸਟੇਸ਼ਨ) ਤੇ ਜਾ ਰੁਕੀ ਕੁਝ ਲੋਕ ਬੱਸ ਵਿਚੋ ਉਤਰ ਗਏ ਕੁਝ ਲੋਕ ਬੱਸ ਵਿਚ ਚੜਗਏ, ਬੱਸ ਬਹੁਤ ਭਰ ਗਈ। ਫ੍ਰੀ ਹੋਣ ਕਰਕੇ ਬੱਸ ਵਿਚ ਬਹੁਤ ਲੋਕ ਸਫਰ ਕਰਦੇ ਸੀ। ਓਤੋਂ ਹੈ ਅਰਾਮ ਦਾਇਕ, ਮੇਰੇ ਕੋਲ ਦੀ ਸੀਟ ਦੇ ਕੋਲ ਦੋ ਕੁੜੀਆਂ ਆਨ ਖੜ ਗਈਆਂ। ਮੈਂ ਤਾਕੀ ਵਾਲੀ ਸੀਟ ਤੇ ਸੀ, ਮੇਰਾ ਧਿਆਨ ਨਹੀਂ ਸੀ ਪਿਆ। ਸੰਦੀਪ ਨੇ ਉਹਨਾਂ ਨੂੰ ਸੀਟ ਤੇ ਬੈਠਣ ਲਈ ਕਿਹਾ। ਉਹ ਇਕ ਦੂਜੇ ਵਲ ਵੇਖਕੇ ਹੱਸਣ ਲੱਗੀਆਂ.. ਬੈਠਣ ਲਈ ਮਨਾ ਕਰਤਾ। ਸੰਦੀਪ ਆਪਣੀ ਸੀਟ ਤੇ ਵਾਪਿਸ ਬੈਠ ਗਿਆ। ਮੇਰਾ ਧਿਆਨ ਪਿਆ ਓਨਾਂ ਦੋਨਾਂ ਵਿਚੋ ਇਕ ਬਹੁਤ ਹੱਸ ਰਹੀ ਸੀ। ਮੈਂ ਉਸਦੇ ਵਲ ਵੇਖਣ ਲੱਗਾ। ਉਸਨੇ ਮੇਰੇ ਵੱਲ ਵੇਖਿਆ ਨਜ਼ਰਾਂ ਨਾਲ ਨਜ਼ਰਾਂ ਮਿਲੀਆਂ।
ਮੈਂ ਮੁਸਕਰਾ ਕੇ ਵੇਖਿਆ । ਪਰ ਉਸਨੇ ਮੂੰਹ ਪਰਾਂ ਕਰ ਲਿਆ।
ਤੇ ਆਪਣੀ ਸਹੇਲੀ ਨਾਲ ਹੱਸ – ਹੱਸ ਕੇ ਗੱਲਾਂ ਕਰਦੀ ਰਹੀ। ਉਸਦੀਆਂ ਅੱਖਾਂ ਏਨੀਆਂ ਸੋਹਣੀਆਂ ਸੀ। ਕਿ ਮੈਂ ਉਸਦੀਆਂ ਅੱਖਾਂ ਵਿਚ ਹੀ.. ਖੋ.. ਗਿਆ। (ਸੈਲੀਬਰੇਸ਼ਨ ਮਾਲ) ਆਇਆ ਤੇ ਸਾਡੇ ਨਾਲ ਹੀ, ਓਵੀ ਉਤਰ ਗਈਆਂ। ਫੇਰ ਮੈਂ ਏਨਾ ਕੋ ਹਿਸਾਬ ਲਾ ਲਿਆ ਕਿ ਏ ਏਥੋਂ ਦੀਆਂ .. ਹੀ.. ਹੈ। ਅਸੀਂ ਮੂਵੀ ਵੇਖੀ ਤੇ ਘਰ ਆਗੇ।
ਪਰ ਉਸਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਹੀ ਘੁੰਮਦਾ ਰਿਹਾ। ਮੂਵੀ ਵਿਚ ਵੀ ਹੀਰੋ, ਹਿਰੋਇਨ ਦੀ ਜਗ੍ਹਾ ਮੈਂਨੂੰ ਉਸਦਾ ਤੇ ਆਪਣਾ ਚਿਹਰਾ ਵਿਖਦਾ ਰਿਹਾ। ਮੈਂ ਉਸਦਾ ਟਾਈਮ ਨੋਟ ਕਰ ਲਿਆ ਸੀ।
ਦਿਨ ਮੰਗਲਵਾਰ : ਮੈਂ ਤਿਆਰ ਹੋ ਰਿਹਾ ਸੀ। ਸੀਟੀ ਬੱਸ ਜਾਣ ਲਈ, ਉਸਨੂੰ ਦੁਬਾਰਾ ਵੇਖਣ ਨੂੰ ਬਹੁਤ ਦਿਲ ਕਰਦਾ ਪਿਆ ਸੀ। ਸੰਦੀਪ ਆਇਆ ਤੇ ਪੁੱਛਣ ਲੱਗਾ।
ਸੰਦੀਪ – “ਉਹ ਕਿੱਥੇ ਜਾਣ ਲਈ ਤਿਆਰ ਹੋ ਰਿਹਾ… ਬੜਾ ਸੈੰਟ – ਸ਼ੈੰਟ ਪਾਇਆ ਮੇਰੇ ਭਾਈ ਨੇ…. ।”
ਅੰਮ੍ਰਿਤ – ਉਹ ਕੁਝ ਨਹੀਂ ਯਾਰ ਕੰਮ ਚੱਲਿਆ ਸੀ…..।
ਸੰਦੀਪ – ਅੱਛਾ ਤੇ ਮੈਂ ਚੱਲਾਂ ਨਾਲ ਤੇਰੇ….. ।
ਅੰਮ੍ਰਿਤ – ਓ ਨਹੀਂ ਨਹੀਂ ਕੋਈ ਨਾ ਮੈਂ ਹੋ ਆਣਾ ਵਾ… ਕੋਈ ਏਨਾਂ ਜ਼ਰੂਰੀ ਕੰਮ ਨਹੀਂ ਹੈ..।
ਸੰਦੀਪ – ਠੀਕ ਹੈ ਭਰਾ ਬਾਅਦ ਵਿਚ ਨਾ ਕਹੀਂ, ਕਿ ਆਪਣੇ ਵਾਰੀ ਨਾਲ ਨਹੀਂ ਜਾਂਦਾ ਕੀਤੇ…… ।
ਅੰਮ੍ਰਿਤ – ਓ ਨਹੀਂ ਕਹਿੰਦਾ ਯਾਰ ਤੂੰ ਏਦਾਂ ਨਾ ਸੋਚਿਆ ਕਰ…।
ਸੰਦੀਪ – ਗੱਡੀ ਦੇ ਗਿਆ ਸੀ ਸੌਨੂੰ……?
ਅੰਮ੍ਰਿਤ – ਨਹੀਂ ਯਾਰ ਓਦੀਆਂ ਸਾਲੀਆਂ ਆਈਆਂ ਹੋਈਆਂ। ਓਨਾਂ ਨੂੰ ਘੁੰਮਾਉੰਦਾ ਫਿਰਦਾ……।
ਸੰਦੀਪ – ਅੱਛਾ ਤੇ ਫੇਰ ਤੂੰ ਕਿੱਦਾਂ ਜਾਵੇਂਗਾ । ਏਦਾਂ ਕਰ ਮੇਰੀ ਬਾਈਕ ਲੈਜਾ…..।
ਅੰਮ੍ਰਿਤ – ਨਹੀਂ ਯਾਰਾਂ ਏਦੀ ਕੋਈ ਲੋੜ ਨਹੀਂ ਮੈਂ ਸੀਟੀ ਬੱਸ ਤੇ ਚਲਾ ਜਾਵਾਂਗਾ…. ਨਾਲੇ ਅਰਾਮ ਦੇ ਨਾਲ….।
ਸੰਦੀਪ – ਠੀਕ ਹੈ ਅੰਮ੍ਰਿਤ……ਓਕੇ ਫੇਰ ਮੈਂ ਚੱਲਦਾ ਹਾਂ ਵਾਪਿਸ ਆਕੇ ਫੋਨ ਕਰਦੀੰ… ।
ਅੰਮ੍ਰਿਤ – ਠੀਕ ਹੈ।
ਮੈਂ ਬੱਸ ਦੀ ਟਿਕਟ ਲੈ ਕੇ ਬੱਸ ਦਾ ਇੰਤਜ਼ਾਰ ਕਰਨ ਲੱਗਾ। ਜਦ ਬੱਸ ਆਈ ਮੈਂ ਬੈਠ ਗਿਆ। ਬੱਸ (ਰੇਲਵੇ ਸਟੇਸ਼ਨ) ਤੇ ਜਾ ਰੁਕੀ। ਕਾਫੀ ਸਵਾਰੀਆਂ ਚੱੜ ਰਹੀਆਂ ਸੀ। ਸਬਤੋਂ ਅਖੀਰ ਉਹ ਚੱੜੀਆਂ, ਤੇ ਮੇਰੀ ਜਾਨ ਵਿਚ ਜਾਨ ਪਈ… ਅੱਜ ਉਸਨੇ ਮੇਰੇ ਵਲ ਕਈ ਵਾਰ ਵੇਖਿਆ, ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਰੰਗ ਤਾਂ ਠੀਕ – ਠਾਕ ਸੀ, ਬਸ ਉਸਦੀਆਂ ਅੱਖਾਂ ਹੀ ਮੈਂਨੂੰ ਉਸ ਵੱਲ ਆਕਰਸ਼ਿਤ ਕਰ ਦੀਆਂ ਸੀ। ਏਦਾਂ ਕਾਫੀ ਦਿਨ ਚੱਲਦਾ ਰਿਹਾ। ਸੰਦੀਪ ਮੇਰੇ ਤੇ ਸ਼ੱਕ ਕਰਨ ਲੱਗਾ ਸੀ।
ਕਿ ਅੰਮ੍ਰਿਤ ਰੋਜ਼ ਕਿੱਥੇ ਜਾਂਦਾ ਵਾ, ਤੇ ਇਕ ਦਿਨ ਉਸਨੇ ਮੈਂਨੂੰ ਰੰਗੇ ਹੱਥੀਂ ਫੜ ਹੀ ਲਿਆ, ਮੈਂ ਆਪਣੀ ਸੋਹਣੀਆਂ ਅੱਖਾਂ ਵਾਲੀ ਨੂੰ ਵੇਖ ਰਿਹਾ ਸੀ। ਪਰ ਪਿੱਛੋ ਸੰਦੀਪ ਆ ਗਿਆ।
ਸੰਦੀਪ – ਅੱਛਾ ਏਦੇ ਕਰਕੇ ਆਉਂਦਾ ਮੈਂਨੂੰ ਝੂਠ ਬੋਲਕੇ ਕਿ ਕੋਈ ਜ਼ਰੂਰੀ ਕੰਮ ਚੱਲਿਆ ਵਾਂ, ਏਹ ਜ਼ਰੂਰੀ ਕੰਮ ਦਾ ਤੇ ਸਾਨੂੰ ਪਤਾ ਹੀ ਨਹੀ ਸੀ ।
ਅੰਮ੍ਰਿਤ – ਨਹੀਂ ਯਾਰ ਏਦਾਂ ਦੀ ਕੋਈ ਗੱਲ ਨਹੀਂ।
ਸੰਦੀਪ – ਚੱਲ ਠੀਕ ਫੇਰ ਅਗਲੇ ਸਟੋਪ ਤੇ ਉਤਰ ਜਾਂਦੇ ਆਂ।
ਅੰਮ੍ਰਿਤ – ਓ ਨਹੀਂ ਯਾਰ ਸਮਝਿਆ ਕਰ…. ਗੱਲ ਬਣਨ ਵਾਲੀ ਹੈ.. ਕੰਮ ਨਾ ਖਰਾਬ ਕਰਦੀਂ ਕੀਤੇ ।
ਸੰਦੀਪ – ਲੈ ਫੇਰ ਭਰਾ ਨੂੰ ਨਾ ਭੁੱਲ ਜੀ… ਭਾਬੀ ਦੀ ਸਹੇਲੀ ਨਾਲ ਮੇਰੀ ਗੱਲ ਕਰਵਾਉਣੀ ਓ… ਚੰਗਾ।
ਅੰਮ੍ਰਿਤ – ਓ ਚੰਗਾ ਭਰਾਵਾ, ਪਿੰਡ ਵੱਸਿਆ ਨਹੀਂ ਮੰਗਤੇ ਪਹਿਲਾਂ ਆਗੇ।
ਸੰਦੀਪ – ਅੱਛਾ ਤੇ ਹੁਣ ਅਸੀਂ ਮੰਗਤੇ ਹੋਗੇ।
ਅੰਮ੍ਰਿਤ – ਓ ਨਹੀਂ ਤੂੰ…. ਤੇ ਮੇਰਾ ਵੀਰ ਆਂ।
“ਓ….. ਓ …. ਉਤਰ ਗਈ ਮਾਮਾ…. ਚੱਲ ਜਲਦੀ ਆ ਯਾਰ ਨਹੀਂ ਤੇ ਚਲੀ ਜਾਣਾ ਉਹਨੇ।”
ਮੈ ਬੱਸ ਤੋਂ ਬਾਹਰ ਨਿਕਲ…ਸੰਦੀਪ ਨੂੰ ਬੋਲਿਆ – ਵੇਖਲਾ ਨਿਕਲ ਗਈ ਨਾ ਅੱਜ ਫੇਰ। ਏਹ ਸਭ ਤੇਰੇ ਕਰਕੇ ਹੋਇਆ ਸੰਦੀਪ ਨਾ ਤੂੰ ਆਉਂਦਾ ਤੇ ਨਾ ਉਹ ਨਿਕਲ ਦੀ……
“ਯਾਰ ਮੈਂ ਕੀ ਕੀਤਾ।”
“ਕੁਝ ਨਹੀਂ ਯਾਰ ਅੱਜ ਮੈ ਉਸਨੂੰ ਆਪਣੇ ਦਿਲ ਦਾ ਹਾਲ ਦੱਸਣਾ ਸੀ। ”
ਕੁਝ ਦਿਨਾਂ ਬਾਅਦ ਅਸੀਂ ਮੂਵੀ ਵੇਖ ਕੇ ਆ ਰਹੇ ਸੀ, ਉਹ ਮੈਂਨੂੰ ਮਾਲ ਦੇ ਬਾਹਰ ਦਿਖੀ, ਮੈਂ ਗੱਲ ਕਰਨ ਲਈ ਆਗੇ ਵਦਿਆਂ ਤਾਂ ਉਹ ਆਪਣੀ ਸਕੂਟਰੀ ਲੈਕੇ ਨਿਕਲ ਗਈ। ਏਦਾਂ ਕਈ ਦਿਨ ਚਲਦਾ ਰਿਹਾ, ਜਿਸ ਦਿਨ ਮੇਰੇ ਵਿਚ ਹੌਸਲਾ ਹੁੰਦਾ ਗੱਲ ਕਰਨ ਦਾ, ਉਸ ਦਿਨ ਉਹ ਨਿਕਲ ਜਾਂਦੀ। ਜਿਸ ਦਿਨ ਹੌਸਲਾ ਨਹੀਂ ਹੁੰਦਾ ਕੋਲ – ਕੋਲ ਰਹਿੰਦੀ। ਏਦਾਂ ਕਰਦੇ – ਕਰਦੇ (3 ਮਹੀਨਿਆਂ) ਦਾ ਅਖੀਰਲਾ ਦਿਨ ਸੀ। ਤੇ ਸੀਟੀ ਬੱਸ ਦੇ ਫਰੀ ਚੱਲਣ ਦਾ ਵੀ…। ਅੱਜ ਮੈਂ ਪੂਰੀ ਤਿਆਰੀ ਵਿਚ ਸੀ।
ਕਿ ਗੱਲ ਕਰ ਹੀ ਲੈਂਣੀ, ਅੱਜ ਮੈਂ ਸਾਰਾ ਦਿਨ ਸੀਟੀ ਬੱਸ ਵਿਚ ਘੁੰਮਦਾ ਰਿਹਾ। ਸਵੇਰ ਤੋਂ ਸ਼ਾਮ ਹੋ ਗਈ ਪਰ ਉਹ ਨਾ ਮਿਲੀ।
ਮੈਂ ਹੁਣ ਕਈ ਵਾਰ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦਾ ਪਰ ਉਹ ਨਹੀਂ ਮਿਲਦੀ।
(ਅੱਜ ਪੂਰੇ 10 ਮਹੀਨੇ) ਬੀਤ ਗਏ ਹੈ ਉਸਨੂੰ ਲੱਭਣ ਦੀ ਕੋਸ਼ਿਸ਼ ਵਿਚ ਤੇ ਵੇਖਣ ਦੀ ਵਿਚ, ਪਰ ਉਹ ਹੁਣ ਕਦੀ ਨਹੀਂ ਦਿਖੀ,
ਮੈਂ ਕਈ ਵਾਰ ਬੱਸ ਸਟੋਪ ਤੇ ਬੈਠ ਕੇ ਆ ਜਾਂਦਾ ਹਾਂ…… ਪਤਾ ਕਿਉ ? ਕਿਉਂਕਿ ਉਹ ਚਾਹੇ ਮੈਂਨੂੰ ਨਹੀਂ ਮਿਲਦੀ ਚਾਹੇ ਨਹੀਂ ਦਿਖਦੀ… ਪਰ ਉਹ ਪਲ ਯਾਦ ਕਰਦੇ ਮੈਂਨੂੰ ਬਹੁਤ ਖੁਸ਼ੀ ਮਿਲਦੀ ਹੈ…..।
ਉਹ ਖ਼ੂਬਸੂਰਤ ਪਲ……
ਉਹ ਮਿਲਦੀ ਚਾਹੇ ਨਾ ਸਹੀ….
ਪਰ ਉਹ ਪਲ ਬੋਹਤ ਖ਼ੂਬਸੂਰਤ ਜੇ ਲੱਗਦੇ ਨੇ….
ਨੋਟ :- ਇਹ ਕਹਾਣੀ ਕਾਲਪਨਿਕ ਹੈ ਇਸਦਾ ਕਿਸੇ ਵੀ ਅਸਲ ਜ਼ਿੰਦਗੀ ਦੇ ਨਾਲ ਕੋਈ ਵਾਸਤਾ ਨਹੀਂ ਹੈ। ਇਸ ਕਹਾਣੀ ਨੂੰ ਪੜਨ ਵਾਲੇ ਮੇਰੇ ਸਾਰੇ ਆਪਣੀਆਂ ਦਾ “ਦਿਲੋਂ ਧੰਨਵਾਦ ਕਰਦਾ ਹਾਂ।”
(ਆਪ ਜੀ ਦਾ ਨਿਮਾਣਾ)
___ਪ੍ਰਿੰਸ
itnstagarm :- @official_prince_grewal
ਵਟਸਐਪ ਨੰਬਰ :- 7986230226
ਖ਼ੂਬਸੂਰਤ ਪਲ
Jevan
Real truth of life