ਮੈਂਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਸੀ। ਮੈਂ ਇਕ ਬਹੁਤ ਵਧੀਆ ਅਤੇ ਮਸ਼ਹੂਰ ਕਵੀ ਬਣਨਾ ਚਾਹੁੰਦਾ ਸੀ।
ਆਪਣੀ ਪੂਰੀ ਲਗਨ ਨਾਲ, ਮੈਂ ਲਿਖਦਾ ਰਿਹਾ। ਲਿਖਦੇ – ੨ ਮੇਰਾ ਸ਼ੌਂਕ ਮੇਰੇ ਬਚਪਨ ਦੇ ਨਾਲ – ੨ ਜਵਾਨ ਹੁੰਦਾ ਗਿਆ।
ਜ਼ਿੱਦਾ ਹੀ ਮੈਂ ਆਪਣੀ ਜਵਾਨੀ ਵਿਚ ਪੈਰ ਧਰਿਆ। ਉਦਾਂ ਹੀ ਮੇਰੇ ਸਪਨਿਆਂ ਦੀ ਉਡਾਨ ਨੇ ਉਡਾਰੀ ਭਰ ਲਈ।
ਮੈਂ ਕੁਝ ਹੀ ਸਾਲਾਂ ਵਿਚ ਬਹੁਤ ਮਸ਼ਹੂਰ ਕਵੀ ਬਣ ਗਿਆ।
ਮੇਰੀਆਂ ਕਵਿਤਾਵਾਂ ਸਕੂਲਾਂ, ਕਲਜ਼ਾਂ, ਗਲੀਆਂ, ਮੁਹੱਲਿਆਂ, ਵੱਡੇ – ੨ ਪ੍ਰੋਗਰਾਮਾ ਵਿਚ ਪੜੀਆਂ ਜਾਣ ਲੱਗੀਆਂ। ਮੁਜਹਰਿਆਂ ਦੇ ਵਿਚ ਮੇਰੀ ਵਾਹ ਵਾਹ ਹੋਣ ਲੱਗੀ । ਤੇ ਮੈਂਨੂੰ ਮਿਲਣ ਦੀ ਹਰ ਇਕ ਨੂੰ ਬੇਸਬਰੀ ਦੇ ਨਾਲ ਉਤਸੁਕਤਾ ਹਮੇਸ਼ਾ ਰਹਿਣ ਲੱਗੀ । ਆਪਣੀ ਛੋਟੀ ਜਿਹੀ ਉਮਰ ਵਿਚ ਹੀ ਮੈਂ ਸ਼ਾਇਰਾਂ ਦੀ ਦੁਨਿਆਂ ਵਿਚ ਆਪਣਾ ਇਕ ਵੱਖਰਾ ਰੁਤਬਾ ਕਾਇਮ ਕਰ ਲਿਆ।
ਮੇਰੀ ਖੁਸ਼ਕਿਸਮਤੀ ਸੀ, ਮੈਂਨੂੰ ਭਾਰਤੀ ਸਾਹਿਤਿਕ ਅਕਾਦਮੀ ਵਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਮੈਂ ਏਨੀ ਜਲਦੀ ਨਾਲ ਇਕ ਆਮ ਜਿਹੇ… ਕਤਿਬ ਤੋਂ ਏਨਾਂ ਵੱਡਾ ਬਣ ਜਾਵਾਂ ਗਾਂ। ਮੈਂਨੂੰ ਪਤਾ ਨਹੀਂ ਸੀ। ਹਿੰਦੀ ਫਿਲਮਾਂ ਦੇ ਅਦਾਕਾਰਾਂ ਦੀਆਂ ਨਜ਼ਰਾਂ ਹਮੇਸ਼ਾ ਮੇਰੇ ਵੱਲ ਹੁੰਦੀਆਂ । ਜਦੋਂ ਵੀ ਮੈਂ ਕਿਸੇ ਪਾਰਟੀ ਵਿਚ ਜਾਇਆ ਕਰਦਾ ਸੀ।
ਮੇਰਾ ਪੂਰਾ ਦਿਨ… ਕਈ ਵਾਰ ਰਾਤ ਵੀ…. ਏਦਾਂ ਦੀਆਂ ਪਾਰਟੀਆਂ ਵਿਚ ਹੀ ਨਿਕਲ ਜਾਂਦੀ ਸੀ । ਆਪਣੀ ਜ਼ਿੰਦਗੀ ਵਿਚ ਮੈਂ ਆਪਣੇ ਆਪਨੂੰ ਏਨਾ ਵਿਅਸਥ ਕਰ ਚੁਕਿਆ ਸੀ। ਕਿ ਹੁਣ ਮੈਂਨੂੰ ਲਿਖਣ ਲੱਗੇ ਆਪਣੇ ਅੰਦਰ ਹੀ ਭੱਜੋ-ਨੱਠੀ ਲੱਗੀ ਰਹਿੰਦੀ ਸੀ। ਮੈਂ ਕਿਤੇ ਭੱਜ ਜਾਣਾ ਚਾਹੁੰਦਾ ਸੀ। ਇਸ ਦੁਨੀਆਂ ਦੇ ਸ਼ੋਰ-ਸ਼ਰਾਬੇ ਤੋਂ। ਪਰ ਕਿੱਥੇ…? ਇਹ ਮੈਨੂੰ ਵੀ ਨਹੀਂ ਪਤਾ ਸੀ।
ਇਹ ਮੈਂਨੂੰ ਕਦੇ ਸਮਝ ਨਹੀਂ ਆਈ। ਕਿ ਆਖ਼ਿਰਕਾਰ ਮੈਂ ਭੱਜਣਾ ਕਿਉਂ ਚਾਹੁੰਦਾ ਸੀ। ਮੈਂ ਖੁਦ ਵੀ ਤੇ ਏਹੀ ਕੁਝ ਚਾਹੁੰਦਾ ਸੀ। ਕਿ ਲੋਕ ਮੈਂਨੂੰ ਮਿਲਣਾ ਚਾਹੁਣ…. ਮੇਰੇ ਨਾਲ ਗੱਲ ਕਰਨ ਲਈ ਮੈਂਨੂੰ ਆਪਣਾ ਸਮਾਂ ਦਿਆ ਕਰਨ। ਪਰ ਹੁਣ ਕੀ ਹੋਇਆ? ਮੈਂ ਏਦਾਂ ਏਨੀ ਜਲਦੀ ਇਕ ਦਮ… ਇਹ ਸਭ ਤੋਂ ਅੱਕ ਕਿਉਂ ਗਿਆ ਹਾਂ?
ਕਈ ਕਿਤਾਬਾਂ ਲਿਖਣ ਤੋਂ ਬਾਅਦ…. ਹੁਣ ਮੇਰੇ ਕੋਲੋਂ ਕੁਝ ਕਿਉਂ ਨਹੀਂ ਲਿਖਿਆ ਜਾ ਰਿਹਾ ਸੀ । ਕੀਤੇ ਲੋਕ ਇਹ ਨਾ ਸੋਚ ਬੈਠਣ… ਕਿ ਹੁਣ ਮੈਂਨੂੰ ਲਿਖਣਾ ਹੀ ਭੁੱਲ ਗਿਆ ਹੈ । ਪਰ ਮੈਂ ਲਿਖਣਾ ਕਿੱਦਾਂ ਭੁੱਲ ਸਕਦਾ ਹਾਂ।
ਮੈਂ ਆਪਣੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਚਾਹੁੰਦਾ ਸੀ । ਪਰ ਕਰ ਨਹੀਂ ਪਾ ਰਿਹਾ ਸੀ। ਇਹ ਮਾਨਸਿਕ ਪ੍ਰੇਸ਼ਾਨੀ ਨੂੰ ਮੈਂ ਆਪਣੇ ਡਰਾਈਵਰ ਕੁੰਦਨ ਨਾਲ ਸਾਂਝਾ ਕਰਨ ਲਈ ਕੁੰਦਨ ਨੂੰ ਆਵਾਜ਼ ਮਾਰੀ – “ਕੁੰਦਨ….”
“ਰਾਮ – ੨ ਸਾ… ( ਸਰ)।”
“ਰਾਮ-੨ ਕੁੰਦਨ।”
ਮੈਂ ਕੁੰਦਨ ਨੂੰ ਆਪਣੀ ਸਾਰੀ ਪ੍ਰੇਸ਼ਾਨੀ ਕਹਿ ਸੁਣਾਈ। ਮੇਰੀ ਸਾਰੀ ਗੱਲ ਨੂੰ ਵਿਸਥਾਰ ਨਾਲ ਸੁਣਨ ਤੋਂ ਬਾਦ ਕੁੰਦਨ ਬੋਲਿਆ – “ਮੰਨੇੰ ਲਗਤਾ ਸਰ ਆਪਕੋ ਕੁਛ ਦਿਨੋੰ ਕੇ ਲਈਏ ਕਹੀੰ ਗੂਮ ਕਰ ਆਣਾਂ ਚਾਈਏ।”
“ਪਰ ਕਿੱਥੇ ਜਾਵਾਂ?”
“ਵਹੀੰ ਸਰ ਜਹਾਂ ਆਪ ਅਕਸਰ ਜਾਇਆ ਕਰਤੇ ਹੋ।”
“ਕਿੱਥੇ?”
“ਬਰਫ਼ੀਲੇ ਔਰ ਹਰੇ ਬਰੇ ਪਹਾੜੋੰ ਪਰ।”
“ਨਹੀਂ ਕੁੰਦਨ ਓਨਾਂ ਜਗਾਵਾਂ ’ਤੇ ਜਾ -੨ ਮਨ ਭਰ ਗਿਆ।”
“ਤੋੰ ਫਿਰ ਔਰ ਕਹਾਂ ਸਰ?”
“ਪਤਾ ਨਹੀਂ… ਤੁਸੀਂ ਹੀ….ਹੱਲ ਕੱਢੋ ਇਸਦਾ।”
“ਸਰ ਏਕ ਜਗ੍ਹਾ ਤੋਂ ਹੈ… ਅਗਰ ਆਪ ਜਾਣਾਂ ਚਾਹੋ।”
“ਕਿੱਥੇ…?”
“ਮੇਰੇ …… ਜੈਸਲਮੇਰ (ਰਾਜਸਥਾਨ )।”
“ਹਮ… ਏ ਠੀਕ ਰਹੇਗਾ।”
ਮੇਰਾ ਨਿੱਜੀ ਡਰਾਈਵਰ ਕੁੰਦਨ ਜੈਸਲਮੇਰ ( ਰਾਜਸਥਾਨ )ਤੋਂ ਸੀ । ਮੈਂ ਇਸ ਜਗ੍ਹਾ ਬਾਰੇ ਸੁਣਿਆ ਬਹੁਤ ਸੀ । ਇਸ ਲਈ ਇਸ ਨੂੰ ਦੇਖਣ ਦਾ ਚਾਅ ਮੇਰੇ ਦਿਲ ਵਿੱਚ ਪੈਦਾ ਹੋ ਗਇਆ।
ਫੁਲਾਂ ਦੇ ਬਾਗ ਬਗੀਚੇ ਬਰਫੀਲੀਆਂ ਹਰੀਆਂ-ਭਰੀਆਂ ਪਹਾੜੀਆਂ ਅਤੇ ਖੂਬਸੂਰਤ ਵਾਦੀਆਂ ਮੈਂ ਬਹੁਤ ਵੇਖ ਚੁਕਾ ਸੀ । ਹੁਣ ਮੇਰਾ ਮਨ ਸੀ । ਮੈਂ ਰਾਜਸਥਾਨ ਦੀ ਗਰਮ ਅਤੇ ਰੇਤਲੀ ਮਿੱਟੀ ਦਾ ਅਨੰਦ ਮਾਣ ਸਕਾਂ । ਕੁੰਦਨ ਦੇ ਦੱਸਦਿਆਂ ਹੀ ਮੇਰੇ ਦਿਲ ਵਿਚ ਰਾਜਸਥਾਨ ਜਾਣ ਦੀ ਤਲਬ ਪੈਦਾ ਹੋ ਗਈ ।
ਮੇਰਾ ਸਾਰਾ ਸਾਮਾਨ ਪੈੱਕ ਕਰਕੇ ਕੁੰਦਨ ਨੇ ਗੱਡੀ ਵਿਚ ਰੱਖ ਦਿੱਤਾ । ਤੇ ਮੇਰੇ ਲਈ ਉਥੇ ਰਹਿਣ ਲਈ ਇੱਕ ਵਧੀਆ ਜਗ੍ਹਾ ਦਾ ਇੰਤਜ਼ਾਮ ਕਰ ਦਿੱਤਾ । ਕੁੰਦਨ ਉਥੋਂ ਦਾ ਰਹਿਣ ਵਾਲਾ ਸੀ । ਇਸ ਲਈ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਆਈ । ਅਸੀਂ ਅਗਲੇ ਦਿਨ ਜੈਸਲਮੇਰ ਪਹੁੰਚ ਗਏ ।
ਕੁੰਦਨ ਮੈਨੂੰ ਆਪਣੇ ਘਰ ਵਿੱਚ ਰੁਕਣ ਲਈ ਬੋਲਦਾ ਰਿਹਾ ਸੀ । ਪਰ ਕੁੰਦਨ ਦਾ ਪਰਿਵਾਰ ’ਤੇ ਉਤੋਂ ਉਥੇ ਇੰਨੇ ਸਾਰੇ ਬੱਚਿਆਂ ਦਾ ਰੌਲਾ ਸੀ । ਇਸ ਲਈ ਮੈਂ ਇਸ ਰੌਲੇ ਗੌਲੇ ਵਿਚੋਂ ਬਾਹਰ ਰਹਿਣਾ ਚਾਹੁੰਦਾ ਸੀ । ਇਸ ਲਈ ਉਸਨੇ ਮੇਰੇ ਰਹਿਣ ਲਈ ਇੱਕ ਵੱਡੀ ਜਿਹੀ ਹਵੇਲੀ ਵਰਗੇ ਘਰ ਦਾ ਇੰਤਜ਼ਾਮ ਕੀਤਾ । ਜੌ ਉਸਦੇ ਪਿੰਡ ਦੇ ਸਰਪੰਚ ( ਮੁਖੀਆ) ਜੀ ਦਾ ਸੀ । ਇਸ ਘਰ ਵਿਚ ਬਜ਼ੁਰਗ ਮੁਖੀਆ ਆਦਮੀ ਅਤੇ ਉਸਦੀ ਕੁੜੀ ਰਹਿੰਦੀ ਸੀ । ਉਸ ਘਰ ਦੇ ਵਿਚ ਉਪਰ ਇਕ ਚੁਬਾਰੇ ਵਾਲਾ ਕਮਰਾ ਮੈਨੂੰ ਰਹਿਣ ਲਈ ਮਿਲ ਗਿਆ । ਕੁੰਦਨ ਨੇ ਉਹਨਾਂ ਨੂੰ ਮੇਰੀ ਪਹਿਚਾਣ ਬਾਰੇ ਵਿੱਚ ਸਭ ਦਸਿਆ । ਅਸੀਂ ਉਹਨਾਂ ਨੂੰ ਕਮਰੇ ਦੇ ਕਿਰਾਏ ਬਾਰੇ ਪੁਛਿਆ । ਪਰ ਉਹਨਾਂ ਸਾਫ ਇਨਕਾਰ ਕਰ ਦਿੱਤਾ । ਅਤੇ ਅੱਗੋਂ ਕਿਹਾ, “ਜਿੰਨਾਂ ਚੀਰ ਰਹਿਣਾ ਰਹੋ । ਜੇ ਪੈਸੇ ਦੇਣੇ…. ਫਿਰ ਕਿਤੇ ਹੋਰ ਪਰਬੰਧ ਕਰ ਲਵੋ।”
ਮੈਂਨੂੰ ਇਸ ਘਰ ਦਾ ਮਾਹੌਲ ਭਾਅ ਗਿਆ ਸੀ। ਸਾਰੇ ਪਾਸੇ ਸ਼ਾਂਤੀ ਸੀ। ਜ਼ਰਾ ਜਿੰਨਾਂ ਵੀ ਕਿਸੇ ਦਾ ਸ਼ੋਰ ਨਹੀਂ ਸੀ। ਮੁਖੀਆ ਜੀ ਦਾ ਸਾਰੇ ਪਾਸੇ ਬਹੁਤ ਰੌਹਬ ਸੀ । ਅਤੇ ਮੈਨੂੰ ਇਹ ਜਗ੍ਹਾ ਬਹੁਤ ਹੀ ਦਿਲਕਸ਼ ਲੱਗਦੀ ਪਈ ਸੀ । ਇਸ ਜਗ੍ਹਾ ’ਤੇ ਰੁਕਕੇ ਮੈਂ ਥੋੜਾ ਆਰਾਮ ਫਰਮਾਇਆ ।
ਆਰਾਮ ਕਰਨ ਤੋਂ ਬਾਦ ਮੈਂਨੂੰ ਕੁਝ ਅੱਗੇ ਨਾਲੋਂ ਵਧੀਆਂ ਲੱਗਦਾ ਪਿਆ ਸੀ। ਮੈਂ ਆਪਣਾ ਬੈਗ ਖੋਲ੍ਹਿਆ। ਕੁਝ ਖ਼ਾਲੀ ਕੌਰੇ ਕਾਗਜ਼ ਕੱਢੇ…. ਕੋਲ ਪਏ ਇਕ ਟੇਬਲ ਉਤੇ ਰੱਖ ਦਿੱਤੇ। ਟੇਬਲ ਦੇ ਨਾਲ ਹੀ ਇਕ ਤਾਕੀ ( ਬਾਰੀ) ਸੀ ਜਿਸਦੇ ਵਿਚ ਲੋਹੇ ਦੀਆਂ ਸਿਖਾਂ ਸੀ।
ਮੈਂਨੂੰ ਇਸ ਤਾਕੀ ਥਾਂਣੀ ਬਾਹਰ ਜੌ ਕੁਝ ਵੀ ਹੁੰਦਾ ਸੀ। ਉਹ ਬਹੁਤ ਹੀ ਚੰਗੀ ਤਰ੍ਹਾਂ ਦਿਸਦਾ ਸੀ। ਅਤੇ ਬਹੁਤ ਹੀ ਪਿਆਰਾ ਜਿਹਾ ਨਜ਼ਾਰਾ ਲੱਗਦਾ ਸੀ। ਇਹ ਸਭ ਮਾਹੌਲ ਨੂੰ ਦੇਖਕੇ।
ਮੈ ਲਿਖਣ ਲੱਗਿਆ…. ਅਚਾਨਕ ਹੀ ਮੈਂਨੂੰ ਕਿਸੇ ਦੀ ਖਿੱੜਖਾੜਾਕੇ ਹੱਸਣ ਦੀ ਆਵਾਜ਼ ਸੁਣੀ । ਮੈਂ ਤਾਕੀ ਦੇ ਬਾਹਰ ਨਜ਼ਰ ਮਾਰੀ। ਮੈਂਨੂੰ ਸਾਹਮਣੇ ਇਕ ਚੁਬਾਰੇ ਦੀ ਛੱਤ ਉਤੇ ਕੁਝ ਕੁੜੀਆਂ ਕਬੂਤਰਾਂ ਨਾਲ ਖੇਡਦੀਆਂ ਨਜ਼ਰੀ ਆਈਆਂ। ਉਹਨਾਂ ਸਾਰੀਆਂ ਦੇ ਵਿੱਚੋ ਜਦ ਮੇਰੀ ਨਜ਼ਰ ਇਕ ਉਤੇ ਜਾ ਪਈ। ਤੇ ਮੈਂ ਉਸ ਹਸੀਨ ਸ਼ਕਲ ਨੂੰ ਦੇਖਦਾ ਹੀ ਰਹਿ ਗਿਆ। ਉਸ ਕੁੜੀ ਨੇ ਗੂੜੇ ਨੀਲੇ ਰੰਗ ਦੀ ਰਾਜਸਥਾਨੀ ਪੋਸ਼ਾਕ ਪਾਈ ਹੋਈ ਸੀ । ਉਹ ਕਦੇ ਕੋਈ ਕਬੂਤਰ ਫੜਕੇ ਆਸਮਾਨ ਵੱਲ ਨੂੰ ਉਡਾਉਂਦੀ ’ਤੇ ਕਦੇ ਕੋਈ । ਉਸਦੀਆਂ ਸਹੇਲੀਆਂ ਉਸਨੂੰ ਏਦਾਂ ਕਰਦੀ ਨੂੰ ਦੇਖਕੇ ਖੂਬ ਖਿੱੜ-੨ ਹੱਸਦੀਆਂ ’ਤੇ ਨਾਲ ਤਾੜੀਆਂ ਮਾਰ ਦੀਆਂ। ਉਸਨੂੰ ਏਦਾਂ ਕਰਦੀ ਨੂੰ ਦੇਖ ਮੇਰਾ ਵੀ ਦਿਲ ਬਹਿਲ ਦਾ ਪਿਆ ਸੀ। ਉਹ ਬਹੁਤ ਪਿਆਰੀ ਅਤੇ ਖੂਬਸੂਰਤ ਲੱਗਦੀ ਪਈ ਸੀ। ਗੋਲ – ੨ ਘੁੰਮਦੀ ਦੀਆਂ ਉਸਦੀਆਂ ਜ਼ੁਲਫਾਂ ਜਦੋਂ ਹਵਾ ਵਿਚ ਉੱਠਦੀਆਂ ਤਾਂ ਏਦਾਂ ਲੱਗਦਾ । ਜਿੱਦਾਂ ਕਿਸੇ ਸੁੱਕੀ ਜ਼ਮੀਨ ਉਤੇ ਬਾਰਿਸ਼ ਦੀਆਂ ਬੂੰਦਾਂ ਵਰਦੀਆਂ ਪਈਆਂ ਹੋਣ। ਉਹ ਪੱਤਲੀ ਪਤੰਗ ਤੇ ਉੱਚੀ – ਲੰਮੀ ਸੀ। ਰੰਗ ਰੂਮ ਵਿਚ ਕਸ਼ਮੀਰੀ ਕੁੜੀਆਂ ਨੂੰ ਵੀ ਮਾਤ ਪਾਉਂਦੀ ਸੀ।
ਉਸਦੀਆਂ ਹੱਸਦੀ ਦੀਆਂ ਸੂਹੀਆਂ-੨ ਬੁੱਲ੍ਹੀਆਂ ਮੇਰੇ ਦਿਲ ਨੂੰ ਕਾਇਲ ਕਰ ਦੀਆਂ ਜਾ ਰਹੀਆਂ ਸੀ।
ਮੈਂ ਉਸਨੂੰ ਦੇਖਕੇ ਆਪਣੇ ਆਪ ਹੀ ਲਿਖਣ ਲੱਗ ਗਿਆ। ਮੇਰੀ ਕਲਮ ਮੈਂਨੂੰ ਬਿਨਾਂ ਪੁੱਛੇ ਤੁਰਨ ਲੱਗੀ। ਆਪ ਮੁਹਾਰੇ ਅੱਖਰ ਮੇਰੀਆਂ ਅੱਖਾਂ ਸਾਂਵੇ ਆਉਣ ਲੱਗੇ।
ਦੋ ਲਟਾਂ ਮੱਥੇ ਉਤੇ ਲਟਕ ਦੀਆਂ,
ਅੱਖਾਂ ਵਿਚ ਕਜਲੇ ਦੀ ਧਾਰੀ ਆ,
ਜਿਨੂੰ ਦੇਖਕੇ ਚੜਦੀ ਖੁਮਾਰੀ ਆ,
ਗੋਰਾ ਰੰਗ ਗੁਲਾਬੀ ਨੈੰਨ ਨੇ,
ਉਹ ਤਾਂ ਪਰੀਆਂ ਤੋਂ ਵੀ ਪਿਆਰੀ ਆ,
ਜਿਨੂੰ ਦੇਖਕੇ ਚੜਦੀ ਖੁਮਾਰੀ ਆ,
ਘੂਰੀ ਵੱਟੇ ’ਤੇ ਆਸਮਾਨ ਵੀ ਡਰ ਜਾਂਦਾ,
ਉਹ ਦੀ ਤੱਕਨੀ ਏੰਨੀ ਕਰਾਰੀ ਆ,
ਜਿਨੂੰ ਦੇਖ ਦੇਖ ਚੜਦੀ ਖੁਮਾਰੀ।
ਇਹ ਬੋਲ ਉਸਨੂੰ ਦੇਖਦੇ ਹੀ ਲਿਖੇ ਗਏ…. । ਉਸਨੇ ਯਕ ਦਮ ਮੇਰੇ ਵੱਲ ਦੇਖਿਆ…. ’ਤੇ ਮੇਰੇ ਦੇਖਦੇ ਹੀ ਉਹ ਓਥੋਂ ਹੇਠਾਂ ਉੱਤਰ ਮੇਰੇ ਕਮਰੇ ਵੱਲ ਆਉੰਣ ਲੱਗੀ। ਮੈਂਨੂੰ ਲੱਗਿਆ ਸ਼ਾਇਦ ਮੇਰਾ ਉਹਦੇ ਵੱਲ ਏਦਾਂ ਦੇਖਣਾ ਉਹਨੂੰ ਠੀਕ ਨਹੀਂ ਲੱਗਿਆ।
ਮੈਂ ਹਲੇ ਆਪਣੇ ਕਾਗ਼ਜ਼ਾਂ ਨੂੰ ਸਮੇਟ ਦਾ ਹੀ ਪਿਆ ਸੀ। ਕਿ ਮੇਰੇ ਕਮਰੇ ਦਾ ਦਰਵਾਜ਼ਾ ਖੜਕਨ ਲੱਗਿਆ। ਮੈ ਸਮਝ ਗਿਆ ਸੀ…. ਉਹੀ ਹੈ। ਸ਼ਾਇਦ ਸ਼ਿਕਾਇਤ ਕਰਨ ਅਤੇ ਅੱਗੇ ਤੋਂ ਗੁਸਤਾਖੀ ਨਾ ਕਰਨ ਲਈ ਬੋਲਣ ਆਈ ਹੈ। ਮੈਂ ਦਰਵਾਜ਼ਾ ਖੋਲ੍ਹਿਆ।
ਇਕ ਦਮ ਉਸਦਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆਉਣ ’ਤੇ ਏਦਾਂ ਲੱਗਿਆ। ਜ਼ਿੱਦਾ ਚੰਦਰ ਮਾਂ ਅੱਜ ਮੇਰੀਆਂ ਅੱਖਾਂ ਦੇ ਕੋਲ ਹੋਏ। ਏਨੀ ਚਮਕ ਸੀ ਉਸਦੇ ਮੂੰਹ ਉਤੇ। ਜਿੱਦਾਂ ਕੋਈ ਦੇਵ ਕੰਨਿਆ ਹੋਏ। ਮੈਂ ਉਸਨੂੰ ਦੇਖਦਾ ਹੀ ਜਾ ਰਿਹਾ ਸੀ। ਮੈਂ ਸੋਚਦਾ ਪਿਆ ਸੀ, “ਉਹ ਮੈਂਨੂੰ ਗੁੱਸੇ ਨਾਲ ਝਿੜਕੇ ਗੀ ਬੋਲੇ ਗੀ ।” ਪਰ ਉਸਨੇ ਏਦਾਂ ਦਾ ਕੁਝ ਨਹੀਂ ਕੀਤਾ। ਉਹਨੇ ਆਪਣੇ ਦੋਵੇਂ ਹੱਥ ਜੋੜਕੇ ਮੱਠੀ ਜਿਹੀ ਮੁਸਕਾਨ ਨਾਲ ਮੈਂਨੂੰ ਕਿਹਾ।
“ਖਮਾਂ ਗਣੀਂ।”
“ਖਣੀਂ-੨ ਗੱਮਾਂ।”
ਮੈੰ ਦੋਵੇਂ ਹੱਥ ਜੋੜਕੇ ਥੋੜ੍ਹਾ ਜਿਹਾ ਮੁਸਕੁਰਿਆ। ਉਹ ਮੇਰੇ ਕਮਰੇ ਅੰਦਰ ਏਧਰ ਓਧਰ ਦੇਖ ਰਹੀ ਸੀ।
“ਕੀ ਲਭ ਰਹੇ ਓਂ….? ਕੁਝ ਖੋ ਗਿਆ।” ਮੈਂ ਉਸ ਨੂੰ ਪੁੱਛਿਆ ।
“ਆਪਕੇ ਖਿੜਕੀ ਕੇ ਉੱਪਰ ਜੋ ਰੋਸ਼ਨਦਾਨ ਹੈ, ਉਸ ਮੈਂ ਏਕ ਕਬੂਤਰ ਫਸਾ ਹੁਆ ਹੈ… ਕਿਆ ਆਪ ਉਸੇ ਨਿਕਾਲਨੇ ਮੈੰ ਮਾਰੀ ਮਦਦ ਕਰੋ ਗੇ?”
“ਹਾਂ-੨ ਕਿਉੰ ਨਹੀ।”
ਉਹ ਕਮਰੇ ਅੰਦਰ ਲੰਘ ਆਈ । ਮੈਂ ਟੇਬਲ ਉਤੋਂ ਆਪਣੇ ਕਾਗਜ਼ ਇਕੱਠੇ ਕੀਤੇ । ਉਹ ਝੱਟ ਛਾਲ ਮਾਰਕੇ ਟੇਬਲ ਉੱਤੇ ਚੜ ਗਈ ।
ਓਨੇਂ ਰੌਸ਼ਨਦਾਨ ਦੇ ਵਿੱਚੋਂ ਉਸ ਫਸੇ ਹੋਏ ਕਬੂਤਰ ਨੂੰ ਬਾਹਰ ਕੱਢਿਆ ’ਤੇ ਬਾਰੀ ਥਾਣੀ ਉਸਨੂੰ ਹਵਾ ਵਿੱਚ ਉਡਾ ਦਿੱਤਾ । ਇਕਦਮ ਉਸਦਾ ਪੈਰ ਥਿਰਕਿਆ ’ਤੇ ਟੇਬਲ ਦਾ ਸੰਤੁਲਨ ਵਿਗੜਿਆ। ਉਹ ਡਿੱਗਣ ਹੀ ਲੱਗੀ। ਮੇਰਾ ਸਾਰਾ ਧਿਆਨ ਉਸਦੇ ਵਿਚ ਹੀ ਸੀ। ਮੈਂ ਜਲਦੀ ਨਾਲ ਉਸਨੂੰ ਸੰਭਾਲ ਲਿਆ। ਅਤੇ ਡਿੱਗਣ ਤੋਂ ਬਚਾਅ ਲਿਆ । ਹੁਣ ਉਹ ਮੇਰੀਆਂ ਦੋਵੇਂ ਬਾਹਾਂ ਦੇ ਵਿਚ ਏਦਾਂ ਪਈ ਸੀ । ਜਿੱਦਾਂ ਮਹੀਂਵਾਲ ਦੀ ਬੁੱਕਲ ਵਿੱਚ ਸੋਹਣੀ ਪਈ ਹੋਵੇ । ਮੈਂ ਜੀ...
...
Access our app on your mobile device for a better experience!