ਭਰਨ ਲਈ ਪਹਿਲਾ ਖਾਲੀ ਹੋਣਾ ਪੈਂਦਾ ਹੈ। ਲੰਬੀ ਛਾਲ ਲਈ ਪਹਿਲਾ ਦੋ ਕਦਮ ਪਿੱਛੇ ਪੁੱਟਣੇ ਪੈਂਦੇ ਨੇ। ਮੀਂਹ ਆਉਣ ਤੋਂ ਪਹਿਲਾਂ ਗਰਮੀ ਦਾ ਵਧਣਾ ਆਮ ਹੈ। ਨਵੇਂ ਪੱਤਿਆ ਦੇ ਉੱਗਣ ਤੋਂ ਪਹਿਲਾ ਪੁਰਾਣਿਆ ਨੂੰ ਝੜਨਾ ਪੈਂਦਾ ਹੈ। ਜੁੜਨ ਤੋਂ ਪਹਿਲਾ ਟੁੱਟਣਾ ਪੈਂਦਾ ਹੈ। ਕਿਉਂਕਿ ਅਗਰ ਟੁੱਟਦੇ ਹੀ ਨਾ ਤਾਂ ਜੁੜਨਾ ਕਿਸ ਨੇ ਸੀ। ਤਾਰਿਆਂ ਦੇ ਚਮਕਣ ਲਈ ਹਨੇਰੇ ਦਾ ਹੋਣਾ ਲਾਜਮੀ ਹੈ।
ਇਸੇ ਤਰ੍ਹਾਂ ਚੰਗਾ ਬੋਲਣ ਦੀ ਅਵਸਥਾ ਚ ਜਾਣ ਤੋਂ ਪਹਿਲਾ ਚੁੱਪ ਰਹਿਣਾ ਲਾਜਮੀ ਹੈ।
ਕੁਝ ਵੀ ਮਾੜਾ ਨਹੀਂ ਹੁੰਦਾ, ਜੋਂ ਵੀ ਹੁੰਦਾ ਹੈ ਕਿਸੇ ਚੰਗੇ ਦੇ ਹੋਣ ਦੀ ਤਿਆਰੀ ਹੁੰਦੀ ਹੈ। ਇਸ ਬ੍ਰਹਿਮੰਡ ਦੇ ਬਹੁਤ ਹਿੱਸੇ ਚ ਖਲਾਅ ( ਖਾਲੀਪਨ ) ਹੈ ਅਤੇ ਕਈ ਗ੍ਰਿਹਾਂ ਚ ਵਾਤਾਵਰਨ ਹੈ ਅਰਥਾਤ ਉਹ ਭਰੇ ਹੋਏ ਨੇ। ਪਰ ਸ਼ਕਤੀਸ਼ਾਲੀ ਗੱਲ ਇਹ ਹੈ ਕਿ ਭਰੇ ਹੋਏ ਵੱਡੇ ਵੱਡੇ ਗ੍ਰਿਹਾਂ ਨੂੰ ਵੀ ਆਪਣੇ ਕਲਾਵੇ ਚ ਉਹ ਬ੍ਰਹਿਮੰਡ ਸੰਭਾਲੀ ਬੈਠਾ ਹੈ ਜਿਸਨੂੰ ਅਸੀ ਖਾਲੀ ਸਮਝਦੇ ਹਾਂ,ਜਿੱਥੇ ਸਾਡੀ ਨਜਰ ਚ ਖਲਾਅ ਹੈ,ਹੋਰ ਕੁਝ ਵੀ ਨਹੀਂ। ਕਈ ਵਾਰ ਜਿਸਨੂੰ ਅਸੀਂ ਖਾਲੀ ਸਮਝ ਬੈਠਦੇ ਹਾਂ ਉਹ ਜਿਆਦਾ ਭਰਿਆ ਹੁੰਦਾ ਹੈ।
ਇੱਕ ਫਕੀਰ ਨੂੰ ਇੱਕ ਰਾਜਾ ਰੋਕ ਕੇ ਪੁੱਛਣ ਲੱਗਾ ਕਿ ਤੇਰੇ ਥੈਲੇ ਚ ਕੀ ਹੈ, ਉਹ ਕਹਿੰਦਾ ਸ਼ਾਮ ਦੀ ਰੋਟੀ। ਰਾਜਾ ਕਹਿੰਦਾ ਮੈਨੂੰ ਤੇਰੀ ਹਾਲਤ ਦੇਖ ਕੇ ਤਰਸ ਆ ਰਿਹਾ ਹੈਂ। ਚੱਲ ਮੇਰੇ ਨਾਲ ਮੈ ਤੈਨੂੰ ਵਧੀਆ...
...
Access our app on your mobile device for a better experience!