“ਓ ਹੈਨਰੀ” ਦੁਆਰਾ ਲਿਖੀ ਗਈ “ਦੀ ਲਾਸਟ ਲੀਫ” ਕਹਾਣੀ ਵਿੱਚ ਇਕ ਬਿਮਾਰ ਚੱਲ ਰਹੀ ਕੁੜੀ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਉਸਦੇ ਘਰ ਬਾਹਰ ਲੱਗੇ ਹੋਏ ਦਰੱਖਤ ਦੇ ਜਦੋਂ ਸਾਰੇ ਪੱਤੇ ਝੜ ਗਏ ਤਾਂ ਓਹ ਮਰ ਜਾਏਗੀ।
ਇਕ ਚਿੱਤਰਕਾਰ ਆਪਣੀ ਕਮਾਲ ਦੀ ਰਚਨਾ ਇਕ “ਪੱਤਾ” ਬਣਾਓਦਾ ਹੈ। ਓਹ ਪੱਤਾ ਇੰਨਾ ਵਧੀਆ ਤਰੀਕੇ ਨਾਲ ਬਣਾਓਦਾ ਹੈ ਕਿ ਦੇਖਣ ਵਿੱਚ ਬਿਲਕੁੱਲ ਅਸਲ ਲੱਗਦਾ ਹੈ। ਇਹ ਬਨਾਵਟੀ ਪੱਤਾ ਓਹ ਚਿੱਤਰਕਾਰ ਦਰੱਖਤ ਉਪਰ ਲਗਾ ਦਿੰਦਾ ਹੈ।
ਸਾਰੇ ਪੱਤੇ ਝੜ ਜਾਂਦੇ ਹਨ ਪਰ ਓਹ ਇਕ ਪੱਤਾ ਨਹੀਂ ਝੜਦਾ। ਅਤੇ ਓਸੇ ਆਖਰੀ ਪੱਤੇ ਨੂੰ ਦੇਖਦੀ ਹੋਈ ਓਹ ਕੁੜੀ ਠੀਕ ਹੋ ਜਾਂਦੀ ਹੈ।
ਸਾਡੇ ਸਭ ਦੀ ਜਿੰਦਗੀ ਵਿੱਚ ਕੋਈ ਨਾ ਕੋਈ ਉਸ ਆਖਰੀ ਪੱਤੇ ਦਾ ਕੰਮ ਕਰ ਰਿਹਾ ਹੁੰਦਾ ਹੈ। ਕੋਈ ਐਸਾ ਜੋ ਸਾਡੀ ਉਮੀਦ ਟੁੱਟਣ ਨਹੀਂ ਦਿੰਦਾ। ਸਾਨੂੰ ਹਮੇਸ਼ਾਂ ਆਸ਼ਾ ਅਤੇ ਚਾਨਣ ਵੱਲ ਕਰੀ ਰੱਖਦਾ ਹੈ।
ਉਸ ਖਾਸ ਇਨਸਾਨ ਨੂੰ ਕਿਤੇ ਜਾਣ ਨਾ ਦੇਣਾ। ਹਮੇਸ਼ਾਂ ਸੰਭਾਲ ਕੇ ਰੱਖਣਾ। ਜਿਸ ਦਿਨ ਇਹ ਸਾਰੀ ਦੁਨੀਆਂ ਵੀ ਤੁਹਾਡੇ ਵੱਲ ਪਿੱਠ ਕਰਕੇ ਖੜੀ ਹੋ ਗਈ ਨਾ!! ਓਹ ਇਕ ਇਨਸਾਨ ਤੁਹਾਡਾ ਹੱਥ ਫੜੀ ਖੜਾ ਰਹੇਗਾ।
ਅਤੇ ਯਕੀਨ ਕਰਨਾ!! ਉਸਦਾ ਤੁਹਾਡੇ ਨਾਲ ਹੋਣਾ ਹੀ ਤੁਹਾਡੇ ਲਈ ਸਾਰੀ ਦੁਨੀਆਂ ਦੇ ਨਾਲ ਹੋਣ ਦੇ ਬਰਾਬਰ ਹੋਵੇਗਾ!!!
ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਉਮੀਦ