Sub Categories
ਮੈਂ ਕਿੰਝ ਵਿਸ਼ਵਾਸ ਕਰਾਂ ਉਹਨਾਂ ਉੱਤੇ।
ਜੋ ਆਉਂਦੇ ਹਨ ਹਰ ਪੰਜ ਸਾਲ ਬਾਅਦ
ਸਾਡੇ ਤੋਂ ਸ਼ਕਤੀ ਪ੍ਰਾਪਤ ਕਰਨ
ਅਤੇ ਵਾਪਸ ਚਲੇ ਜਾਂਦੇ ਹਨ
ਖੜ੍ਹੀ ਕਰਕੇ ਲੋਕਾਂ ਵਿਚਕਾਰ ਨਫ਼ਰਤ ਦੀ ਕੰਧ
ਜੋ ਨਹੀਂ ਰੋਕਣਾਂ ਚਾਹੁੰਦੇ ਲੋਕਾਂ ਦੀਆਂ ਜੇਬਾਂ ਉੱਪਰ ਪੈਂਦੇ ਦਿਨ-ਦਿਹਾੜੇ ਡਾਕਿਆਂ ਨੂੰ
ਜੋ ਨਹੀਂ ਕਾਬੂ ਕਰਨਾ ਚਾਹੁੰਦੇ ਨਸ਼ਿਆਂ ਦੇ ਉਹਨਾਂ ਸੌਦਾਗਰਾਂ ਨੂੰ ਜੋ ਬੁਝਾ ਰਹੇ ਹਨ ਘਰਾਂ ਦੇ ਚਿਰਾਗ਼।
ਉਦਾਸ ਹੋ ਜਾਂਦੀ ਹੈ ਰੱਖੜੀ ਹਰ ਸਾਲ ਭੈਣਾਂ ਦੇ ਹੱਥਾਂ ਵਿੱਚ।
ਮੈਨੂੰ ਮਾਣ ਹੈ ਲਹੂ ਦੇ ਉਸ ਰੰਗ ਉੱਤੇ,
ਜੇ ਕੁਰਬਾਨੀ ਕਰ ਪਾ ਗਏ ਨਵੀਆਂ ਲੀਹਾਂ।
ਰੱਬਾ ਹੁਣ ਨਾ ਰੋਵਣ ਇੱਥੇ ਮਾਪਿਆਂ ਦੀਆਂ ਲਾਡਲੀਆਂ ਧੀਆਂ।
ਮੈਂ ਵਿਸ਼ਵਾਸ਼ ਕਰਦਾ ਹਾਂ ਉਹਨਾਂ ਲੋਕਾਂ ਉਤੇ ਜੋ ਆ ਜਾਂਦੇ ਨੇ ਹਰ ਵਾਰ ਇਹਨਾਂ ਦੇ ਬਹਿਕਾਵੇ ਵਿੱਚ ਅਤੇ ਭੁੱਲ ਜਾਂਦੇ ਹਨ ਪਿਛਲੇ ਪੰਜ ਸਾਲ ਦੀ ਲੁੱਟ ਅਤੇ ਕੁੱਟ ਤੇ ਮੁੜ੍ਹ ਕਰ ਦਿੰਦੇ ਹਨ ਆਪਣੀ ਮੱਤਦਾਨ।
ਚਰਨਜੀਤ ਸਿੰਘ ਬਰਾੜ
ਪਿੰਡ ਤੇ ਡਾਕ ਸਮਾਲਸਰ (ਪੱਤੀ ਹਰੀਆ)
ਜ਼ਿਲ੍ਹਾ ਮੋਗਾ (ਪੰਜਾਬ)
ਮੋਬਾਇਲ 90233-43700