Sub Categories
ਤੈਨੂੰ 9 ਮਹੀਨੇ ਮਾਂ ਤੇਰੀ ਨੇ ਕੁੱਖ ਦੇ ਵਿੱਚ ਰੱਖਿਆ ਸੀ ‘
ਤੇ ਤੂੰ ਵਿਆਹ ਕਰਵਾਕੇ 9 ਦਿਨਾਂ ਵਿੱਚ ਮਾਂ ਘਰ ਚੋਂ ਕੱਢ ਦਿੱਤੀ !!
ਤੈਨੂੰ ਰੋਦਾਂ ਦੇਖ ਕੇ ਮੈਂ ਪੁੱਤਰਾ ਮੈਂ ਸੀ ਰੋਟੀ ਛੱਡ ਦਿੰਦੀ ‘
ਤੂੰ ਹੁਣ ਘਰਵਾਲੀ ਦੇ ਪਿੱਛੇ ਲੱਗ ‘ ਮਾਂ ਆਪਣੀ ਹੀ ਛੱਡ ਦਿੱਤੀ !!
ਵੇ ਮੈਂ ਭੁੱਖੀ ਰਹਿਲੀ ਪਰ ਤੈਨੂੰ ਕਦੇ ਵੀ ਭੁੱਖਾ ਨਹੀਂ ਰੱਖਿਆ ‘
ਤੂੰ ਬੱਸ ਇੱਕ ਰੋਟੀ ਦੇ ਕਰਕੇ ਮਾਂ ਖੁਦ ਕੋਲੋਂ ਕਰ ਅੱਡ ਦਿੱਤੀ !!
ਤੈਨੂੰ ਵਿੱਚ ਬੁੜਾਪੇ ਪਤਾ ਲੱਗੂ ਜਦ ਬੀਤੀ ਤੇਰੇ ਤੇ ‘
ਜਦ ਪੁੱਤ ਤੇਰੇ ਨੇ ਤੇਰੀ ਮੰਜੀ ਬਾਗਲੇ ਦੇ ਵਿੱਚ ਗੱਡ ਦਿੱਤੀ !!
ਮੈਨੂੰ ਚੇਤੇ ਕਰਕੇ ਰੋਵੇਂਗਾ ਉਸ ਵੇਲੇ ਨੂੰ ਪੁੱਤਰਾ ‘
ਜਦ ਘਰਵਾਲੀ ਨੇ ਨੱਕ ਸ਼ਰੀਕੇ ਵਿੱਚ ਤੇਰੀ ਵੱਢ ਦਿੱਤੀ !!
ਤੇਰੀ ਪਿੰਡ ਹਮੀਦੀ ਵਿੱਚ ਕਿਸੇ ਨੇ ਕਦਰ ਨਹੀਂ ਪਾਉਣੀ ‘
ਤੈਨੂੰ ਮਹਿਣੇ ਮਾਰਨੇ ਲੋਕਾਂ ਤੂੰ ਰਿਸ਼ਤਿਆਂ ਦੀ ਟੱਪ ਹੱਦ ਦਿੱਤੀ !!
# ✍🏼 ਦeeਪ ਹRਸ਼ ਹਮੀਦੀ#B