Sub Categories
ਜਦੋਂ ਬੇਬੇ-ਬਾਪੂ ਇਸ ਜਹਾਨ ਤੋਂ ਰੁਖ਼ਸਤ ਕਰ ਗਏ ਤਾਂ ਮੈਂਨੂੰ ਇਹ ਸਮਝ ਨਾ ਆਵੇ ਕਿ ਕਬੀਲਦਾਰੀ ਚਲਾਉਣੀ ਕਿਵੇਂ ਆਂ। ਕਿਉਂਕਿ ਮੈਂ ਸ਼ੁਰੂ ਤੋਂ ਹੀ ਆਪਣੇ ਸ਼ੌਂਕ ਪਗਾਉਣ ਦੀ ਜਿੱਦ ਫੜੀ ਹੋਈ ਸੀ। ਹਰ ਗੱਲ ਵਿੱਚ ਰੇੜਕਾ ਪਾ ਲੈਣਾ ਕਿ ਮੈਂ ਆਹ ਨਹੀਂ ਲੈਣਾ, ਓਹ ਲੈਣਾ ਹੈ। ਉਹਨਾਂ ਭਲੇ ਪੁਰਸ਼ਾਂ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤ, ਜਿੱਦ ਕੀਤਿਆਂ ਮਸਲੇ ਉਲਝ ਜਾਂਦੇ ਨੇ। ਹਰ ਥਾਂ ਹਮੇਸ਼ਾ ਆਪਣੀ ਨਹੀਂ ਪੁੱਗਦੀ। ਜਦੋਂ ਬਿਗਾਨਿਆਂ ਨਾਲ ਵਾਹ ਪੈਂਦਾ ਹੈ ਅਗਲੇ ਸਾਰੇ ਵੱਟ ਕੱਢ ਦਿੰਦੇ ਨੇ,ਪਰ ਇਹ ਓਦੋਂ ਕਿੱਥੇ ਸਮਝ ਆਉਂਦਾ ਸੀ? ਸਕੂਲ ਪੜੵਨ ਲੱਗਿਆ ਤਾਂ ਉੱਥੇ ਵੀ ਕੋਈ ਚੰਗੇ ਰੰਗ ਨਹੀਂ ਲਾਏ। ਹਰ ਵਕਤ ਸਕੂਲੋਂ ਉਲਾਂਭੇ ਖੱਟਣੇ ਤੇ ਬਜ਼ੁਰਗਾਂ ਦੀ ਥੋੜੇ ਦਿਨਾਂ ਬਾਅਦ ਕਲਾਸ ਲਵਾਉਣੀ । ਫੋਕੀ ਵਾਹ-ਵਾਹ ਪਿੱਛੇ ਪੜਾਈ ਕਰਨੀ ਛੱਡ ਦਿੱਤੀ। ਵੱਟ ਕੱਢਣ ਦੇ ਚੱਕਰ ਵਿੱਚ ਨਾ ਆਪ ਚੰਗੀ ਤਰ੍ਹਾਂ ਪੜੇ ਤੇ ਨਾ ਹੀ ਨਾਲ ਦਿਆਂ ਨੂੰ ਪੜੵਨ ਦਿੱਤਾ। ਕਦੇ-ਕਦੇ ਮੇਰਾ ਬਾਪੂ ਤੰਗ ਆ ਕੇ ਆਖ ਛੱਡਦਾ ਕਿ ਇਹ ਜਿਹੀ ਨਿਕੰਮੀ ਔਲਾਦ ਨਾਲੋਂ ਤਾਂ ਚੰਗਾ ਧੀ ਜੰਮ ਪੈਂਦੀ। ਉਹਦੀਆਂ ਤਲਖੀ ਵਾਲੀਆਂ ਗੱਲਾਂ ਸੁਣ ਕੇ ਬੇਬੇ ਮੇਰਾ ਪੱਖ ਪੂਰਨ ਲੱਗ ਜਾਂਦੀ ਕਿ ਅਜੇ ਛੋਟਾ ਹੈ, ਵੱਡਾ ਹੋ ਕੇ ਸਭ ਸਮਝ ਜਾਊ ਸਭ ਕੁੱਝ। ਪਰ ਇਹ ਗੱਲ ਮੇਰੇ ਕਿੱਥੇ ਖਾਨੇ ਪੈਣ ਵਾਲੀ ਸੀ। ਜਵਾਨੀ ਵਿੱਚ ਇਸਕ-ਮੁਸ਼ਕ ਦੀਆਂ ਗੱਲਾਂ ਤੇ ਯਾਰਾਂ-ਦੋਸਤਾਂ ਦੀ ਮਹਿਫਲ ਨੇ ਮੈਨੂੰ ਕਿਸੇ ਤਨ ਬੰਨੇ ਨਹੀਂ ਲੱਗਣ ਦਿੱਤਾ। ਹਰ ਵੇਲੇ ਘਰੋਂ ਬਾਹਰ ਰਹਿਣਾ ਜਿਵੇਂ ਪੁਲਿਸ ਮਗਰ ਲੱਗੀ ਹੋਵੇ। ਜਦੋਂ ਬੇਬੇ-ਬਾਪੂ ਡਾਢੇ ਤੰਗ ਆ ਗਏ ਤਾਂ ਉਹਨਾਂ ਨੇ ਵਿਆਹ ਕਰਨਾ ਹੀ ਮੁਨਾਸਿਬ ਸਮਝਿਆ। ਜਮੀਨ ਜਾਇਦਾਦ ਵੀ ਸਾਡੇ ਕੋਲੇ ਬਹੁਤੀ ਨਹੀਂ ਸੀ। ਬਾਪੂ ਦੀ ਖੇਤਾਂ ਵਿੱਚ ਮਿਹਨਤ ਸਦਕਾ ਤੇ ਘਰ ਦਾ ਗੁਜਾਰਾ ਥੋੜਾ ਚੱਲੀ ਜਾਂਦਾ ਸੀ। ਵਿਆਹ ਤੋਂ ਮਗਰੋਂ ਵੀ ਮੈਂ ਮੱਛਰਿਆ ਆਪਣੀ ਘਰਵਾਲੀ ਤੇ ਰੋਹਬ ਝਾੜਨ ਲੱਗਿਆ ਤਾਂ ਅਗਲੀ ਨੇ ਸਾਰਾ ਘਰ ਸਿਰ ਤੇ ਚੁੱਕ ਲਿਆ। ਜਦੋਂ ਸਾਰਾ ਆਂਢ-ਗੁਆਂਢ ਇਕੱਠਾ ਹੋ ਗਿਆ ਤਾਂ ਬੜੀ ਨਮੋਸ਼ੀ ਜਿਹੀ ਹੋਈ। ਫਿਰ ਮਾਂ ਨੇ ਇੱਕ ਦਿਨ ਮੈਨੂੰ ਇਕੱਲੇ ਨੂੰ ਸਮਝਾਇਆ ਕਿ ਪੁੱਤ, ਅਸੀਂ ਤਾਂ ਤੇਰਾ ਰੋਹਬ ਸਹਿ ਲਵਾਂਗੇ ਪਰ ਬਿਗਾਨੀ ਧੀ ਕਿੱਥੇ ਅਖਵਾਉਂਦੀ ਹੈ, ਵੱਧ-ਘੱਟ। ਓਦੋਂ ਕਿਤੇ ਜਾ ਕੇ ਗੱਲ ਸਮਝ ਆਈ ਕਿ ਇਹਨਾਂ ਬਜ਼ੁਰਗਾਂ ਦੀ ਜੇ ਪਹਿਲਾਂ ਮੰਨ ਲੈਂਦੇ ਤਾਂ ਸੁਖੀ ਨਾ ਵੱਸਦੇ। ਫਿਰ ਨਹੀਂ ਮੈਂ ਲੜਿਆ ਕਦੇ ਆਪਣੀ ਘਰਵਾਲੀ ਤੇ ਮਾਪਿਆਂ ਨਾਲ। ਹੁਣ ਉਹਨੇ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਬੋਲੇ ਅਪਸ਼ਬਦਾਂ ਤੇ ਰੋਣਾ ਜਿਹਾ ਆਉਂਦਾ ਹੈ। ਜਦੋਂ ਬੰਦਾ ਆਪਣੇ ਹਿੱਤ ਚਾਹੁੰਣ ਵਾਲੇ ਮਾਪਿਆਂ ਤੇ ਅਧਿਆਪਕਾਂ ਦੀ ਗੱਲ ਨਹੀ ਮੰਨਦਾ, ਉਹਦਾ ਭਲਾ ਇਸ ਜਹਾਨ ਵਿੱਚ ਤਾਂ ਕੀ ਹੋਣਾ ਸਗੋਂ ਅਗਲੇ ਜਹਾਨ ਵਿੱਚ ਵੀ ਉਹ ਦੋਜਖ ਦਾ ਭਾਗੀਦਾਰ ਹੁੰਦਾ ਹੈ। ਹੁਣ ਆਪਣੀ ਹਾਲਤ ਨਾ ਆਰ ਦੀ ਤੇ ਨਾ ਪਾਰ ਦੀ ਸੀ। ਸਗੋਂ ਬੇੜੀ ਜ਼ਿੰਦਗੀ ਰੂਪੀ ਸਮੁੰਦਰ ਦੇ ਵਿਚਾਲੇ ਘੁੰਮਣਘੇਰੀ ਵਿੱਚ ਉਲਝੀ ਹੋਈ ਸੀ। ਸ਼ੁਰੂ ਤੋਂ ਹੀ ਬਾਪੂ ਨਾਲ ਕੰਮ ਨਾ ਕਰਨ ਕਰਕੇ ਹੁਣ ਨਾਂ ਤਾਂ ਖੇਤੀ ਕਰ ਸਕਦਾ ਸੀ ਤੇ ਨਾਂ ਹੀ ਪੜਾਈ ਹੋਣ ਕਰਕੇ ਕੋਈ ਹੋਰ ਕੰਮ ਮਿਲਦਾ ਸੀ। ਅਖੀਰ ਨੂੰ ਸੌ ਮਿੰਨਤਾਂ ਕਰਕੇ ਪੰਜ ਹਜਾਰ ਦੀ ਪ੍ਰਾਈਵੇਟ ਨੌਕਰੀ ਮਿਲੀ। ਕਿੱਥੇ ਮਾਪਿਆਂ ਤੇ ਹੁਕਮ ਚਲਾਉਣ ਵਾਲਾ ਅੱਜ ਆਪਣੇ ਮਾਲਕ ਤੋਂ ਨਿੱਤ ਸੌ-ਸੌ ਕੁਬੋਲ ਸੁਣਦਾ। ਨਾਲੇ ਭਲਾਂ ਪੰਜ ਹਜਾਰ ਵਿੱਚ ਘਰ ਕਿੱਥੇ ਚੱਲਦੇ ਨੇ ਐਨੇ ਮਹਿੰਗਾਈ ਦੇ ਜਮਾਨੇ ਵਿੱਚ। ਕੰਮ ਕਰਨ ਦੀ ਵੀ ਬੰਦੇ ਨੂੰ ਓਦੋਂ ਜਾਚ ਆਉਂਦੀ ਹੈ ਜਦੋਂ ਸ਼ੁਰੂ ਵਿੱਚ ਹੀ ਕੰਮ ਕਰਨ ਦੀ ਲਗਨ ਹੋਵੇ। ਨਹੀਂ ਤਾਂ ਬੁਢਾਪੇ ਵਿੱਚ ਵਿਆਹ ਕਰਾਉਣ ਵਾਲੀ ਗੱਲ ਹੈ। ਪ੍ਰਾਈਵੇਟ ਕੰਮ ਦੇ ਨਿੱਤ ਦੇ ਕੰਜਰ ਕਲੇਸ਼ ਨੇ ਜ਼ਿੰਦਗੀ ਦਾ ਸਾਰਾ ਰਸ ਹੀ ਖਰਾਬ ਕਰ ਦਿੱਤਾ। ਜਿਹਨੂੰ ਘਰੇ ਕੋਈ ਨਹੀਂ ਪੁੱਛਦਾ, ਉਸਤੋਂ ਵੀ ਬਹੁਤ ਕੁੱਝ ਸੁਣਨਾ ਪੈਂਦਾ ਹੈ। ਪਰ ਹੁਣ ਕੁੱਝ ਵੀ ਤਾਂ ਨਹੀਂ ਹੋ ਸਕਦਾ ਸੀ। ਹੁਣ ਬੇਬੇ-ਬਾਪੂ ਦੇ ਉਹ ਵੱਟ ਵਾਲੇ ਬੋਲ ਮੈਨੂੰ ਮੁੜ-ਮੁੜ ਯਾਦ ਆਉਂਦੇ ਤੇ ਲਾਹਨਤਾਂ ਪਾਉਂਦੇ ਰਹਿੰਦੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761
ਅੱਜ ਤੋ ਕੁੱਝ ਸਮੇ ਪਹਿਲਾ ਦੀ ਲੱਗ ਸੀ ਤੇ ਮੇ indian army ਦੀ ਤਿਆਰੀ ਕਰਦਾ ਸੀ ਤੇ ਮੈਨੂੰ indian armmy ਦੇ ਵਿੱਚ ਫੋਜੀ ਬਣਨ ਦਾ ਬਹੁਤ ਸੋਕ ਸੀ ਤੇ ਮੈ ਜਦੋ ਪਹਿਲੀ ਵਾਰ indian armmy ਦੀ ਟਰਾਇਲ ਦੇਣ ਗਿਆ ਤੇ ਮੈ ਰੇਸ ਦੇ ਵਿੱਚੋਂ ਰਿਹ ਗਿਆ ਤੇ ਮੇਰਾ ਮੰਨ ਟੁੱਟ ਗਿਆ ਪਰ ਮੈ ਹਿੱਮਤ ਨਹੀ ਛੱਡੀ ਤੇ ਉਸ ਤੋ ਵਾਦ ਮੈ ਪਰੈਕਟਿਸ ਡੱਬਲ ਕਰਨੀ ਸੁਰੂ ਕਰ ਦਿੱਤੀ ਤੇ ਮੇ ਰੋੜ ਤੇ ਭੱਜ ਦਾ ਸੀ ਤੇ ਮੇ ਦਿਨ ਰਾਤ ਇੱਕ ਕਰ ਦਿੱਤਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਹੁਣ ਇੱਕ ਚੀਜ ਘੁੰਮ ਦੀ ਸੀ ਕੀ ਮੈਨੇ indian army ਜੁਆਇਨ ਕਰਨੀ ਹੈ ਤੇ ਜਿਸ ਰੋੜ ਉੱਪਰ ਮੈ ਭੱਜ ਦਾ ਸੀ ਤੇ ਉੱਥੇ ਇੱਕ ਕੁੜੀ ਆਪਦੇ ਡੈਡ ਨਾਲ ਭੱਜਣ ਲਈ ਆਉਦੀ ਸੀ ਤੇ ਉਹੋ ਬਹੁਤ ਖੂਬਸੂਰਤ ਸੀ ਪਰ ਮੈ ਉਸ ਕਣੀ ਕਦੇ ਨਿਗਾ ਨਹੀ ਮਾਰੀ ਤੇ ਮੈ ਆਪਦੀ ਪਰੈਕਟਿਸ ਕਰਨੀ ਬਹੁਤ ਜਿਆਦਾ ਧਿਆਨ ਦਿੰਦਾ ਸੀ ਤੇ ਕੁੱਝ ਸਮੇ ਬਾਅਦ ਉਸ ਦੇ ਡੈਡੀ ਨੇ ਮੈਨੂੰ ਆਪਦੇ ਲਵੇ ਬੁਲਾਇਆ ਤੇ ਮੈਨੂੰ ਕਹਿਣ ਲੱਗਾ ਵੀ ਤੂੰ ਪਰੈਕਟਿਸ ਬਹੁਤ ਵਧਿਆ ਕਰਦਾ ਹੈ ਤੇ ਮੇਰੀ ਇੱਕ ਤੈਨੂੰ ਰਕਵੈਸਟ ਹੈ ਕੀ ਤੂੰ ਆਪਣੇ ਨਾਲ ਮੇਰੀ ਕੁੜੀ ਨੂੰ ਵੀ ਪਰੈਕਟਿਸ ਕਰਵਾ ਦਿਆ ਕਰ ਤੇ ਮੈ ਉੱਹਨਾ ਨੂੰ ਜਵਾਬ ਦੇ ਦਿੱਤਾ ਤੇ ਮੈ ਕਿਹਾ ਵੀ ਜੇ ਮੈ ਇਹਨਾ ਨੂੰ ਪਰੈਕਟਿਸ ਕਰਵਾ ਗਾ ਤੇ ਮੇਰੀ ਪਰੈਕਟਿਸ ਦੇ ਵਿੱਚ ਫਰਕ ਪਵੇਗਾ ਤੇ ਮੈ ਇੰਨੀ ਗੱਲ ਆਖਕੇ ਚੱਲਾ ਗਿਆ ਤੇ ਕੁੱਝ ਦਿਨਾ ਵਾਦ ਉਸ ਦੇ ਪਿਤਾ ਨੇ ਮੈਨੂੰ ਫੇਰ ਖੜਾ ਲਿਆ ਤੇ ਆਖਿਆ ਵੀ ਮੇਰੀ ਤਬੀਅਤ ਖਰਾਬ ਰਹਿੰਦੀ ਹੈ ਤੇ ਤੂੰ ਇਸ ਨੂੰ ਪਰੈਕਟਿਸ ਲਵਾ ਦਿਆ ਕਰ ਤੇ ਮੈ ਫੇਰ ਉੱਹਨਾ ਨੂੰ ਹਾ ਕਰ ਦਿੱਤੀ ਤੇ ਮੈ ਉਸ ਨੂੰ ਆਪਦੇ ਨਾਲ ਪਰੈਕਟਿਸ ਲਵਾਉਣ ਲੱਗ ਪਿਆ ਤੇ ਹਰ ਰੋਜ ਰਾਹ ਦੇ ਵਿੱਚ ਇਕ ਸੰਤਰੇ ਦਾ ਬਾਗ ਜਿਸ ਦੇ ਬਾਹਰ ਇੱਕ ਜੂਸ ਵਾਲਾ ਰੇੜੀ ਲਾਉਦਾ ਸੀ ਤੇ ਮੈ ਹਰ ਰੋਜ ਉਸ ਤੋ ਇੱਕ ਜੱਗ ਜੂਸ ਦਾ ਪੀਂਦਾ ਸੀ ਤੇ ਉਸ ਦਿਨ ਮੈ ਉਸ ਨੂੰ ਵੀ ਜੂਸ ਬਾਰੇ ਪੁੱਛਿਆ ਪਰ ਉਹੋ ਕਹਿਦੀ ਕੀ ਮੈ ਤਾ ਪੂਰੀਆ ਖਾਣੀਆ ਨੇ ਤੇ ਮੈ ਉਸ ਨੂੰ ਕਿਹਾ ਕੀ ਜੇਕਰ ਤੂੰ ਤਲਿਆ ਹੋਇਆ ਖਾਵੇ ਗੀ ਤਾ ਤੇਰਾ ਭਾਰ ਨਹੀ ਘਟਣਾ ਤੇ ਉਹੋ ਮੇਰੀ ਹਰ ਗੱਲ ਨੂੰ ਬਹੁਤ ਜਿਆਦਾ ਸੀਰੀਅਸ ਲੈਦੀ ਸੀ ਤੇ ਹਰ ਰੋਜ ਉੱਹੋ ਮੇਰੇ ਨਾਲ ਪਰੈਕਟਿਸ ਲਾਉਦੀ ਸੀ ਤੇ ਉਹੋ ਜਦੋ ਥੱਕ ਜਾਦੀ ਤਾ ਉੱਹੋ ਬੈਠ ਜਾਦੀ ਸੀ ਤੇ ਉਹੋ ਹਰ ਰੋਜ ਮੇਰੇ ਲਈ ਜੂਸ ਦਾ ਜੱਗ ਭਰਾ ਕੇ ਰੱਖਦੀ ਸੀ ਤੇ ਨਲੇ ਆਪ ਪੀਦੀ ਸੀ ਨਲੇ ਮੈਨੂੰ ਪਿਆਉਦੀ ਸੀ ਤੇ ਉਹੋ ਮੈਨੂੰ ਜੂਸ ਦੇ ਪੈਸੇ ਨਹੀ ਸੀ ਦੇਣ ਦਿੰਦੀ ਤੇ ਮੈ ਉਸ ਨੂੰ ਆਖਿਆ ਕੀ ਮੈ ਇੱਦਾ ਜੂਸ ਨਹੀ ਪੀਣਾ ਇੱਕ ਦਿਨ ਤੇਰੇ ਪੈਸਿਆ ਦਾ ਤੇ ਇੱਕ ਦਿਨ ਮੇਰੇ ਪੈਸਿਆ ਦਾ ਜੂਸ ਪਿਆ ਕਰਾਗੇ ਤੇ ਉਹੋ ਮੰਨ ਗਈ ਤੇ ਮੈ ਹਰ ਰੋਜ ਉਸ ਨੂੰ ਪਰੈਕਟਿਸ ਲਵਾਉਦਾ ਸੀ ਤੇ ਉਸ ਦੇ ਚਿਹਰੇ ਤੇ ਇੱਕ ਵੱਖਰੀ ਹੀ ਸਮਾਇਲ ਰਹਿੰਦੀ ਸੀ ਜਿਸ ਦੇ ਦੇਖਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ ਤੇ ਇੱਦਾ ਹੀ ਪਰੈਕਟਿਸ ਨੂੰ ਦੋ ਮਹੀਨੇ ਹੋ ਗਏ ਤੇ ਜਿਸ ਦਾ ਭਾਰ 70 ਕਿਲੋ ਸੀ ਉਸ ਦਾ ਭਾਰ ਹੁਣ 55 ਕਿਲੋ ਰਹਿ ਗਿਆ ਸੀ ਤੇ ਉਹੋ ਉਸ ਤੋ ਵੀ ਵੱਧ ਖੂਬਸੂਰਤ ਹੋ ਗਈ ਸੀ ਤੇ ਇਕ ਦਿਨ ਉਸ ਨੇ ਮੈਨੂੰ ਆਖਿਆ ਵੀ ਮੇਰੇ ਘਰ ਵਾਲੇ ਮੇਰੇ ਲਈ ਰਿਸਤਾ ਦੇਖ ਰਹੇ ਹਨ ਪਰ ਮੈ ਤੈਨੂੰ ਪਸੰਦ ਕਰਦੀ ਹਾ ਤੇ ਮੈ ਕਿਹਾ ਮੈ ਤੇਰੇ ਵਾਰੇ ਇੱਦਾ ਦਾ ਕੁੱਝ ਨਹੀ ਸੋਚ ਦਾ ਤੈ ਮੇ indian armmy ਜੁਆਇਨ ਕਰਨੀ ਹੈ ਤੇ ਮੈ ਤੈਨੂੰ ਸਿਰਫ ਇੱਕ ਦੋਸਤ ਦੀ ਤਰਾ ਹੀ ਦੇਖਦਾ ਹਾ ਤੇ ਉਸ ਨੇ ਮੇਰੀ ਗੱਲ ਦਾ ਬੁਰਾ ਨਹੀ ਮੰਨਿਆ ਤੇ ਇੱਕ ਹਫਤੇ ਬਾਅਦ ਉਸਦਾ ਮੰਗਣਾ ਹੋ ਗਿਆ ਤੇ ਉਹੋ ਅਗਲੇ ਦਿਨ ਫੇਰ ਪਰੈਕਟਿਸ ਤੇ ਆਈ ਤਾ ਉਹੋ ਉਦਾਸ ਸੀ ਤੇ ਉਸ ਨੂੰ ਪੁੱਛਿਆ ਕੀ ਹੋਇਆ ਤੇ ਉਸ ਨੇ ਮੈਨੂੰ ਆਖਿਆ ਵੀ ਮੇਰਾ ਮੰਗਣਾ ਹੋ ਗਿਆ ਹੈ ਤੇ ਮੈ ਉਸ ਨੂੰ ਵਧਾਇਆ ਦਿੱਤੀ ਤੇ ਉਹੋ ਕਿਹਦੀ ਮੈਨੂੰ ਮੁੰਡਾ ਨਹੀ ਪਸੰਦ ਤੇ ਮੈ ਆਖਿਆ ਵੀ ਫੋਟੋ ਦਖਾ ਤੇ ਉਸ ਨੇ ਮੈਨੂੰ ਫੋਟੋ ਦਖਾਈ ਤਾ ਮੈ ਫੋਟੋ ਦੇਖੀ ਤੇ ਮੁੰਡੇ ਦੀ ਉੱਮਰ ਬਹੁਤ ਵੱਡੀ ਸੀ ਤੇ ਮੈ ਉਸ ਨੂੰ ਮਜਾਕ ਦੇ ਵਿੱਚ ਕਹਿਆ ਕੀ ਤੇਰੇ ਡੈਡੀ ਨੇ ਇਸ ਤੋ ਪੈਸੇ ਤਾ ਨੀ ਲਏ ਤੇਰੇ ਨਾਲ ਵਿਆਹ ਕਰਨੇ ਦੇ ਤੇ ਉਸ ਨੇ ਕਿਹਾ ਕੀ ਇਸ ਨੂੰ ਸੱਠ ਲੱਖ ਦੇਣੇ ਨੇ ਵਿਆਹ ਦੇ ਵਿੱਚ ਤੇ ਮੈ ਇਹ ਗੱਲ ਸੁਣਕੇ ਹਿੱਲ ਗਿਆ ਤੇ ਉਸ ਨੇ ਮੈਨੂੰ ਫੇਰ ਕਿਹਾ ਕੀ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤੇ ਮੇ ਆਪਦੇ ਘਰਦਿਆ ਨੂੰ ਸਮਝਾ ਦੇਵਾ ਗੀ ਤੇ ਮੈ ਉਸ ਨੂੰ ਕਿਹਾ ਕੀ ਮੈ ਇੱਦਾ ਦਾ ਕੁੱਝ ਨਹੀ ਸੋਚ ਦਾ ਤੇ ਉਹੋ ਮੇਰੀ ਹਰ ਇੱਕ ਗੱਲ ਪਿਆਰ ਨਾਲ ਮੰਨ ਲੈਦੀ ਸੀ ਤੇ ਇੱਕ ਮਹੀਨੇ ਬਾਅਦ ਉਸ ਦਾ ਵਿਆਹ ਸੀ ਤੇ ਵਿਆਹ ਤੋ ਪੰਜ ਦਿਨ ਪਹਿਲਾ ਉਸ ਨੇ ਮੈਨੂੰ ਘੁੱਟ ਕੇ ਜੱਫੀ ਪਾਕੇ ਰੋਣ ਲੱਗ ਪਈ ਤੇ ਉਹੋ ਮੈਨੂੰ ਕਹਿਣ ਲੱਗ ਪਈ ਕੀ ਮੈ ਤੇਰੇ ਜਿਹਾ ਬੰਦਾ ਨਹੀ ਵੇਖਿਆ ਕੀ ਮੈ ਤੇਰੇ ਨਾਲ ਪਰੈਕਟਿਸ ਲਾਉਦੀ ਸੀ ਤੇ ਕਦੇ ਤੈਨੂੰ ਮੈਨੂੰ ਗਲਤ ਨਿਗਾ ਨਾਲ ਨਹੀ ਵੇਖਿਆ ਤੇ ਇੰਨੀ ਗੱਲ ਆਖ ਕੇ ਉੱਹੋ ਚੱਲੀ ਗਈ ਤੇ ਉਸ ਤੋ ਬਾਅਦ ਉਸ ਦਾ ਵਿਆਹ ਹੋ ਗਿਆ ਤੇ ਮੈ ਕੱਲਾ ਹੀ ਪਰੈਕਟਿਸ ਲਾਉਣ ਲੱਗ ਪਿਆ ਪਰ ਮੇਰਾ ਪਰੈਕਟਿਸ ਦੇ ਵਿੱਚ ਮੰਨ ਨਹੀ ਸੀ ਲੱਗਦਾ ਪਰੈਕਟਿਸ ਵੀ ਬਹੁਤ ਘੱਟ ਗਈ ਤੇ ਫੇਰ ਮੈ ਉਸ ਰੋੜ ਤੇ ਜਾਣੋ ਹੱਟ ਗਿਆ ਤੇ ਮੈ ਇੱਕ ਕੈਪ ਦੇ ਵਿੱਚ ਪਰੈਕਟਿਸ ਕਰਨ ਲੱਗਾ ਤੇ ਜਦੋ ਭਰਤੀ ਆਈ ਤਾ ਮੈ ਰੈਸ ਤਾ ਕੱਢ ਦਿੱਤੀ ਪਰ ਮੇਰੇ ਨੰਬਰ ਕੱਟ ਹੋਣ ਕਾਰਨ ਮੈਨੂੰ ਬਾਹਰ ਕੱਢ ਦਿੱਤਾ ਗਿਆ ਤੇ ਉਸ ਦਿਨ ਮੈ ਜਿੰਦਗੀ ਦੇ ਵਿੱਚ ਇੱਕ ਗੱਲ ਨੋਟ ਕੀਤੀ ਵੀ ਮੈ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਮੈ ਆਪਦੀ ਜਿੱਦ ਦੇ ਕਾਰਨ ਉਸ ਨੂੰ ਗਵਾ ਬੈਠਿਆ ਤੇ ਇਹ ਸੀ ਇੱਕ ਸੱਚੀ ਮੁੱਚੀ ( ਗੁਰੀ ) ਦੀ ਕਹਾਣੀ ਤੇ ਮੈ ਅੱਜ ਵੀ indian armmy ਦੀ ਤਿਆਰ ਕਰ ਰਿਹਾ ਹਾ ਪਰ ਮੈ ਕਦੇ ਟੁੱਟਿਆ ਨਹੀ ਸਾਨੂੰ ਕਦੇ ਲਾਇਫ ਦੇ ਵਿੱਚ ਟੁੱਟਣਾ ਨਹੀ ਚਾਹੀਦਾ ਸਗੋ ਦੀ ਉਸ ਨਾਲ ਲੱੜਣਾ ਚਾਹੀਦਾ ਹੈ
Guri dhot
ਜੇਕਰ ਅੱਜ ਮੈਨੂੰ ਕੋਈ ਬੰਦਾ ਪੁੱਛੇ ਜਾਂ ਕਈ ਵਾਰ ਕੋਈ ਪੁੱਛ ਵੀ ਲੈਂਦਾ ਹੈ। ਕੀ ਵੀਰ ਜੀ ਤੁਸੀ ਅੱਜ mother day ਤੇ ਆਪਣੀ ਮਾਂ ਦੀ ਕੋਈ ਤਸਵੀਰ ਨੈੱਟ,ਤੇ ਨਹੀ ਪਾਈ ਕੀ ਤੁਹਾਨੂੰ ਆਪਣੀ ਮਾਂ ਨਾਲ ਪਿਆਰ ਨਹੀ ਜਾਂ ਤੁਹਾਨੂੰ ਆਪਣੀ ਮਾਂ ਚੰਗੀ ਨਹੀ ਲੱਗਦੀ ਤਾਂ ਮੈ ਏਹੀ ਕਹਾਂਗਾ ਚਲੋ ਮਨ ਲਵੋ ਕੀ ਮੈ ਨੈੱਟ ਦੇ ਉੱਤੇ ਆਪਣੀ ਮਾਂ ਦੀ ਤਸਵੀਰ ਪਾ ਦੇਨਾ ਵਾਂ। ਪਰ ਇੱਥੋ ਪਤਾ ਲੱਗ ਜਾਵੇਗਾ ਕੀ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਜਾ ਨਹੀ । ਇੱਕ ਗੱਲ ਹੋਰ ਜਦੋ ਇਹ mobile phone ਜਾਂ ਇੰਟਰਨੈੱਟ ਨਹੀ ਹੁੰਦੇ ਸੀ ਉਦੋ ਕਿਹੜਾ ਕੋਈ ਤਸਵੀਰ ਪਾਉਂਦਾ ਸੀ। ਕੀ ਉਦੋ ਕਿਸੇ ਨੂੰ ਆਪਣੇ ਮਾਂ-ਪਿਉ ਨਾਲ ਪਿਆਰ ਨਹੀ ਸੀ। ਇਹ ਜੋ ਮਾਂ-ਪਿਉ ਪ੍ਤੀ ਸਾਡਾ ਪਿਆਰ ਸ਼ੋਸ਼ਲ ਮੀਡੀਆ ਤੇ ਤਸਵੀਰਾਂ ਪਾ ਕੇ ਜਤਾਇਆ ਜਾ ਰਿਹਾ ਹੈ ਇਹੀ ਪਿਆਰ ਕਿਤੇ ਅਸਲ ਜਿੰਦਗੀ ਵਿੱਚ ਕੀਤਾ ਜਾਵੇ ਤਾਂ ਦੁਨੀਆਂ ਸਵਰਗ ਤੋ ਘੱਟ ਨਹੀ ਹੋਵੇਗੀ।
ਗੁਰਪਰੀਤ ਸਿੰਘ
ਇੱਕ ਹੀ ਜ਼ਿੰਦਗੀ ਮਿਲੀ ਸਭ ਨੂੰ, ਇਸ ਇੱਕ ਜ਼ਿੰਦਗੀ ਵਿੱਚ ਅਸੀਂ ਕਈ ਜ਼ਿੰਦਗੀਆਂ ਜੀਅ ਸਕਦੇ ਹਾਂ,ਬਸ ਸਿਰਫ਼ ਇੱਕ ਦੋ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਾਪਸ ਲੈ ਆਈਏ ਜੋ ਸ਼ਇਦ ਅਸੀਂ ਕਿਤੇ ਆਪਣੇ ਬਚਪਨ ਵਿੱਚ ਕਰਦੇ ਸੀ ਇੱਕ ਉਤਸ਼ਾਹ ਤੇ ਦੂਜੀ postivity ਜਿਵੇ ਛੋਟੇ ਹੁੰਦੇ ਹਰ ਕੰਮ ਨੂੰ ਬੜੇ ਉਤਸ਼ਾਹ ਨਾਲ ਕਰਿਆ ਕਰਦੇ ਸੀ ,ਚੱਲ ਯਾਰ ਅੱਜ ਸ਼ਾਮ ਨੂੰ ਕਿਤੇ ਘੁੰਮ ਆਈਏ, ਚੱਲੋ ਮੰਮਾ ਅੱਜ ਆਪਾਂ ਪਨੀਰ ਦੀ ਸਬਜ਼ੀ ਬਣਾਉਦੇ ਹਾਂ, ਕਦੇ ਪਿੱਠੂ , ਕਦੇ ਸਟਾਪੂ ,ਹਰ ਕੰਮ ਲਈ ਹਰ ਵੇਲੇ ਤਿਆਰ👍🏻
ਕੀ ਇਹ ਉਤਸ਼ਾਹ ਅੱਜ ਸਾਡੀ ਰੋਜ਼ਮਰਾ ਵਿੱਚ ਹੈ ?🤔
ਨਹੀਂ _ _ _ _ _ _ _
ਸਵੇਰੇ ਜਲਦੀ ਉੱਠਣ ਦਾ ਚਾਅ ਨਹੀਂ, ਕੰਮ ਵਾਲਿਆਂ ਨੂੰ ਕੰਮ ਤੇ ਜਾਣ ਦੀ ਕੋਈ ਖੁਸ਼ੀ ਨਹੀਂ, ਘਰ ਰਹਿਣ ਵਾਲੀਆਂ ਔਰਤਾਂ ਨੂੰ ਅੱਜ ਕੁੱਛ ਨਵਾਂ ਕਰਨ , ਕੁੱਛ ਨਵਾਂ ਪਕਾਉਣ ਦਾ ਸ਼ੋਂਕ ਨਹੀਂ, ਬੱਚਿਆਂ ਨੂੰ ਖੁੱਲ੍ਹੇ ਮੈਦਾਨ’ ਚ ਜਾ ਕੇ ਖੇਲਣ ਦਾ ਕੋਈ ਚਾਅ ਨਹੀਂ, ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਬੁਢਾਪੇ ਨੂੰ ਸਹੀ ਢੰਗ ਨਾਲ ਖੁਸ਼ੀ ਨਾਲ ਬਿਤਾਉਣ ਦਾ ਚਾਅ ਨਹੀਂ , ਜਵਾਨਾਂ’ ਚ ਖੇਡਣ ਕੁੱਦਣ ਦੀ ਤਾਕਤ ਨਹੀਂ , 35- 40 ਸਾਲ ਪਾਰ ਕਰ ਗਿਆ ਨੂੰ ਲੱਗਦਾ ,ਉਮਰ ਬੀਤ ਗਈ ,ਹੁਣ ਕੀ ਰਹਿ ਗਿਆ , ਗੱਲ ਸਿਰਫ ਇੰਨੀ ਹੈ ਕਿ ਜ਼ਿੰਦਗੀ ਜਿਉਂਣਾ ਹਰ ਕੋਈ ਚਾਹੁੰਦਾ ਹੈ ਪਰ ਜ਼ਿੰਦਗੀ ਨੂੰ ਜਿਉਣ ਦਾ ਕੋਈ ਚਾਅ ਨਹੀਂ | ਕਿਸੇ ਸ਼ਾਇਰ ਨੇ ਲਿਖਿਆ –✍🏻
ਜਬ ਗਰੀਬੀ ਥੀ, ਤਬ ਸਸਤੀ ਥੀ
ਬੇਸ਼ੱਕ ਨਾ ਮੇਰੀ ਹਸਤੀ ਥੀ
ਜਬ ਸ਼ੋਹਰਤ ਪੈਸਾ ਪਾਸ ਆਏ
ਮੈ ਇਨ ਦੋਨੋ ਕਾ ਹੋ ਬੈਠਾ
ਹਸਤੀ ਬਣਨੇ ਕੇ ਚੱਕਰ ਮੇਂ, ਮੈ ਮਸਤੀ ਆਪਣੀ ਕਹੀ ਖੋ ਬੈਠਾ
ਅਸਲ ਵਿੱਚ ਅਸੀਂ ਹਸਤੀ ਬਣਨ ਦੇ ਚੱਕਰ ਵਿੱਚ ਆਪਣੀ ਮਸਤੀ ਗਵਾ ਲੈਂਦੇ ਹਾਂ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਕਿ ਹਮੇਸ਼ਾ ਬੱਚੇ ਬਣ ਕੇ ਰਹੋ ਆਪਣੇ ਬਚਪਨ ਵਾਲਾ ਸੁਭਾਅ ਅੰਦਰੋਂ ਜਾਣ ਨਾ ਦੀਓ
ਜ਼ਿੰਦਗੀ ਨੂੰ ਸਵਾਦ ਲੈਕੇ ਜੀਓ ਅਤੇ ਇਸ ਸਵਾਦ ਨੂੰ ਵਾਪਸ ਲੈਕੇ ਆਉਣ ਲਈ ਸਭ ਤੋਂ ਪਹਿਲਾ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ 100% ਲੈਕੇ ਆਉਣਾ ਪਏਗਾ, ਤੇ ਇਹ 100% ? ਜੇ ਕੰਮ ਤੇ ਜਾਣਾ ਹੈ ਤਾਂ ਸ਼ੋਂਕ ਨਾਲ ਜਾਈਏ ਤੇ ਕਹੀਏ ਕਿ 8-10 ਘੰਟੇ ਦੀ ਡਿਊਟੀ ਹੈ ਮਜ਼ੇ ਨਾਲ ਦਿਲ ਲਗਾ ਕੇ ਕੰਮ ਕਰ ਕੇ ਆਉਂਦੇ ਹਾਂ ਤੇ ਸ਼ਾਮ ਨੂੰ ਘਰ ਆ ਕੇ ਘਰਦਿਆਂ ਨਾਲ ਅੱਜ ਪਕੌੜਿਆਂ ਨਾਲ ਚਾਹ ਪੀਵਾਂਗੇ | ਘਰ ਬੈਠਿਆਂ ਵੀ ਕੁੱਛ ਵੱਖਰਾ, ਕੁਝ ਨਵਾਂ ਕਰਨ ਦਾ ਸੋਚਣ
ਕਹਿਣ ਤੋਂ ਭਾਵ ਜਿਹੜਾ ਵੀ ਕੰਮ ਕਰੀਏ ਸ਼ੋਂਕ ਨਾਲ ,ਪਿਆਰ ਨਾਲ , ਦਿਲ ਦਿਮਾਗ ਜਦ ਦੋਵੇ ਇੱਕ ਜਗਾਂ ਹੋ ਕੇ ਕੰਮ ਕਰਨਗੇ ਤਾਂ ਹਰ ਕੰਮ ਵਿੱਚ 100% ਹੋਵੇਗਾ ਤੇ ਜ਼ਿੰਦਗੀ ਜਿਉਣ ਦਾ ਸਵਾਦ ਵੀ ਆਏਗਾ ਹਰ ਕੰਮ ਵਿੱਚ ਸਕਾਰਤਮਕ ਸੋਚ ਲੈਕੇ ਆਈਏ |ਕੁੱਛ ਚੰਗਾ ਪੜੀਏ ,ਕੁੱਛ ਚੰਗਾ ਖੇਡੀਏ , ਜਿਸ ਤਰਾਂ ਦਾ ਵੀ ਕੰਮ ਕਰਨਾ ਪਵੇ ਉਸਨੂੰ ਉਤਸ਼ਾਹ ਨਾਲ ਕਰੀਏ, ਖੁਸ਼ੀ ਨਾਲ ਕਰੀਏ |
ਕਮਾਉਣਾ ਵੀ ਹੈ ਤੇ ਖਾਣਾ ਵੀ ਹੈ ਤੇ ਜੇ ਖੁਸ਼ ਹੋ ਕੇ ਕਰਾਂਗੇ ਤਾਂ ਇੱਕ ਜ਼ਿੰਦਗੀ ਵਿੱਚ ਅਨੇਕਾਂ ਹੀ ਜ਼ਿੰਦਗੀਆਂ ਜੀਅ ਲਵਾਂਗੇ😊 ਤੇ ਜੇ ਨਿਰਾਸ਼ ਹੋ ਕੇ ਕਰੀਏ ਤਾਂ, ਮੌਤ ਆਉਣ ਤੋਂ ਪਹਿਲਾਂ ਅਨੇਕਾਂ ਮੌਤਾਂ ਮਰਾਂਗੇ😔
–⭐ ਮਨਦੀਪ ਕੌਰ⭐
ਮੈਂ ਜੋ ਵੀ ਸੋਚਿਆ, ਮੈਨੂੰ ਉਹ ਹੱਸ ਕੇ ਮਿਲਿਆ,ਆਪਣਾ ਖੁਦ ਦਾ ਪਰਿਵਾਰ ਨਹੀਂ ਸੀ,ਇਸ ਇੱਕਲੇਪਣ ਨੂੰ ਦੂਰ ਕਰਨ ਲਈ, ਮੈਂ ਇੱਕ ਫੌਜੀ ਬਣਨਾ ਚਾਹਿਆ,ਸੋ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਰਾ ਇਹ ਸੁਪਨਾਂ ਵੀ ਪੂਰਾ ਹੋ ਗਿਆ…
ਮੈਂ ਜਦੋਂ ਫੌਜ ਵਿਚੋਂ ਛੁੱਟੀ ਆਉਂਦਾ, ਮੈਂ ਆਪਣੇ ਪਿੰਡ ਦੀ ਬੱਸ ਚੜ੍ਹਨ ਤੋਂ ਪਹਿਲਾਂ,ਬੱਸ ਅੱਡੇ ਵਿੱਚ ਜੀ ਭਰ ਕੇ ਅੱਥਰੂ ਡੋਲਦਾ, ਮੇਰੇ ਅੰਦਰ ਤਿਣਕਾ ਵੀ ਚਾਅ ਨਾ ਹੁੰਦਾ ਛੁੱਟੀ ਦਾ, ਆਪਣੇ ਪਰਿਵਾਰ ਤੋਂ ਬਿਨਾਂ ਇਨਸਾਨ ਕੋਲ ਕੁਝ ਨਹੀਂ ਹੁੰਦਾ, ਮੈਨੂੰ ਇਸ ਗੱਲ ਦਾ ਪਤਾ, ਆਪਣੇ ਸਾਰੇ ਪਰਿਵਾਰ ਦੇ ਚੱਲੇ ਜਾਣ ਪਿੱਛੋਂ ਪਤਾ ਲੱਗਾ….
ਕਿਹੜੀਆਂ ਟੰਗ ਕੇ ਮੌਢੇ ਰੀਜਾਂ
ਪਿੰਡ ਵੱਲ ਮੈਂ ਮੋੜਾਂ ਪੈਰਾਂ ਨੂੰ
ਕੀਹਨੇ ਪੁੱਛਣਾ ਦੱਬਿਆ ਦਰਦ ਦਿਲਦਾ
ਤੇ ਕੀਹਨੇ ਪੁੱਛਣਾ ਵਕ਼ਤ ਦੀਆਂ ਖੈਰਾਂ ਨੂੰ
ਏਸ ਗਰਾਂ ਤੋਂ ਓਸ ਗਰਾਂ ,
ਜਾਂਦਾ ਥੱਕ ਤਾਂ ਜਾਂਦਾ ਹੋਊ
ਹਿੱਜਰਾਂ ਦਾ ਹਾਉਂਕਾ ,
ਵਿਚ ਹਕੀਕੀ ਪੱਕ ਤਾਂ ਜਾਂਦਾ ਹੋਊ
ਜੁੱਤੀ ਉੱਧੜੀ ਨਵੀਂ ਵੀ ਪਾ ਲੲੀ
ਹੱਥ ਵੀ ਪਾਏ ਕਿੰਨੇ ਸੋਨੇ ਦੇ ਛੱਲੇ ਨੇ
ਪੈਸਾ ਕਦੇ ਨਾ ਦੇਵੇ ਖ਼ਰੀਦ ਕੇ ਰਿਸ਼ਤੇ
ਉਂਝ ਮਤਲਬੀ ਮਿਲ਼ ਜਾਦੇਂ ਦੱਲੇ ਨੇ,
ਮੈਂ ਕੲੀ ਵਾਰ ਤਿੰਨ ਤਿੰਨ ਸਾਲ ਬਾਅਦ ਪਿੰਡ ਗਿਆ, ਅਠਾਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਮੈਂ ਫੌਜ ਵਿੱਚ ਚਲਾ ਗਿਆ ਸੀ, ਮੈਂ ਪੰਜ ਸਾਲ ਬਾਅਦ ਛੁੱਟੀ ਆਇਆ, ਪਿੰਡ…ਜੂਨ ਦੇ ਮਹੀਨੇ ਦੇ ਸ਼ੁਰੂਆਤੀ ਦਿਨ ਸੀ ਉਹ, ਮੈਂ ਆਪਣੇ ਪਿੰਡ ਵਾਲ਼ੀ ਬੱਸ ਚ ਬੈਠਾ ਉਹੀ ਸਭ ਸੋਚ ਰਿਹਾ ਸੀ,ਜੋ ਪਹਿਲਾਂ ਛੁੱਟੀ ਆਉਣ ਸਮੇਂ ਸ਼ਹਿਰ ਤੋਂ ਪਿੰਡ ਜਾਣ ਲੱਗਾ ਸੋਚਦਾ ਸੀ, ਮੇਰੇ ਪਿੰਡ ਦੇ ਦੋਵੇਂ ਪਾਸੇ ਹੀ ਇੱਕ ਇੱਕ ਕੋਹ ਤੋਂ ਥੋੜ੍ਹੀ ਵਾਟ ਜ਼ਿਆਦਾ ਨਾਲ ਦੋ ਸ਼ਹਿਰ ਲੱਗਦੇ ਸੀ,ਜਿਸ ਕਰਕੇ ਬੱਸਾਂ ਦਾ ਆਉਣਾ ਜਾਣਾ ਬਹੁਤਾ ਸੀ, ਤੇ ਬੱਸ ਵਿਚ ਜ਼ਿਆਦਾ ਕੋਈ ਭੀੜ ਵੀ ਨਹੀ ਸੀ ਹੁੰਦੀ, ਮੈਂ ਸ਼ੀਸ਼ੇ ਵਾਲੇ ਪਾਸੇ ਬੈਠਾ, ਲੋਕਾਂ ਦੀ ਪੈੜਚਾਲ ਨੂੰ ਵੇਖ ਰਿਹਾ ਸੀ, ਸਾਰੀਆਂ ਸੀਟਾਂ ਭਰ ਚੁੱਕੀਆਂ ਸੀ,ਬੱੱਸ ਚੱਲਣ ਹੀ ਵਾਲੀ ਸੀ, ਬੱਸ ਕੰਡਕਟਰ ਡਰਾਇਵਰ ਨੂੰ ਸੀਟੀ ਨਾਲ ਬੱਸ ਅੱਗੇ ਤੋਰਨ ਦਾ ਇਸ਼ਾਰਾ ਕਰ ਰਿਹਾ ਸੀ,ਐਨੇ ਵਿਚ ਹੀ ਇੱਕ ਗਰਮ ਜਿਹੇ ਸੁਭਾਅ ਤੇ ਪਹਿਲਵਾਨੀ ਜੇ ਸ਼ਰੀਰ ਦੀ ਬੁੜੀ ਨੇ ਹਾਕ ਮਾਰੀ….ਵੇ ਭਾਈ… ਕਿੱਥੇ ਜਾਂਦੀ ਏ… ਭਲਾਂ ਇਹ ਬੱਸ… ਬੱਸ ਕੰਡਕਟਰ ਨੇ… ਚਾਰੇ ਪੰਜੇ ਪਿੰਡਾਂ ਦੇ ਨਾਂ ਗਿਣਾ ਦਿੱਤੇ… ਉਸ ਬੁੜੀ ਨੇ ਇੱਕ ਪਿੰਡ ਦਾ ਨਾਂ ਲੈਂਦਿਆਂ ਕਿਹਾ… ਫਲਾਣੇ ਪਿੰਡ ਰੋਕੇਗਾ… ਭਾਈ…. ਹਾਂ ਬੇਬੇ ਰੋਕਦਾਂਗੇ…ਆਜਾ ਭੱਜ ਕੇ ਆਜਾ… ਬੱਸ ਦਾ ਟਾਇਮ ਹੋਇਆ ਪਿਆ… ਜਦੋਂ ਉਹ ਬੁੜੀ ਬੱਸ ਚ ਚੜੀ ਤਾਂ ਦਮੋ-ਦਮੀਂ ਹੋਈ ਪਈ ਸੀ, ਉਹ ਜਰਕ ਦਿੰਨੇ ਸਾਹਮਣੇ ਇੱਕੋ ਖ਼ਾਲੀ ਸੀਟ ਸੀ, ਉਸ ਤੇ ਬਹਿ ਗਈ ਤੇ ਹਾਕ ਮਾਰਨ ਲੱਗੀ…ਨੀ ਕੁੜੀਏ ਪੱਟ ਲਾ ਪੈਰ ਹੁਣ…ਕਿ ਝਾਂਜਰਾਂ ਪਾਈਆਂ ਪੈਰਾਂ ਚ…ਆ ਗੲੀ…ਨਾਨੀ, ਅੱਗੋਂ ਆਵਾਜ਼ ਆਈ….
ਇੱਕ ਲੰਮੇ ਜਿਹੇ ਕੱਦ ਦੀ,ਕਣਕ ਬੰਨੇਂ ਰੰਗ ਵਾਲ਼ੀ, ਤਿੱਖੇ ਜਿਹੇ ਨੈਣ ਨਕਸ਼ਿਆਂ ਵਾਲੀ , ਅੱਲੜ੍ਹ ਜਿਹੀ ਬਰੇਸ ਦੀ ਮੁਟਿਆਰ ਬੱਸ ਚ ਚੜੀ,ਐਨੀ ਸੋਹਣੀ ਕੁੜੀ ਮੈਂ ਪਹਿਲਾਂ ਕਦੇ ਨਹੀਂ ਸੀ ਵੇਖੀਂ, ਬੱਸ ਵਿਚ ਇੱਕਲੀ ਹੀ ਖਲੋਤੀ ਸੀ, ਜਿਵੇਂ ਅੰਬਰਾਂ ਚ ਸੂਹਾ ਚੰਦਰਮਾ, ਮੇਰੇ ਤੋਂ ਉਹ ਖਲੋਤੀ ਜ਼ਰ ਨਾ ਹੋਈ, ਬੇਸ਼ੱਕ ਮੈਂ ਦੋ ਦਿਨਾਂ ਦਾ ਨੀਂਦਰਾਂ ਤੇ ਪੂਰਾ ਥੱਕਿਆ ਟੁੱਟਿਆ ਹੋਇਆ ਸੀ, ਮੈਂ ਫੇਰ ਵੀ ਉਸ ਲੲੀ ਸ਼ੀਟ ਛੱਡ ਦਿੱਤੀ,ਉਹ ਅਜੇ ਬੈਠਣ ਹੀ ਲੱਗੀ ਸੀ ਕਿ ਸਾਡੇ ਪਿੰਡ ਵਾਲਾ ਬਾਬਾ ਬਖਤੌਰਾ ਜੋ ਕਿ ਬੱਸ ਦੀ ਬਿਲਕੁਲ ਆਖ਼ਰੀ ਤੇ ਲੰਮੀਂ ਸ਼ੀਟ ਤੇ ਗਿਆਰਾਂ ਜਾਣਿਆ ਵਿਚ ਚੰਗਾ ਭਲਾ ਘੁਸੜਿਆ ਬੈਠਾ ਸੀ,ਫਟਾਕ ਦਿਨੇਂ ਆ ਬੈਠਾ…ਤੇ ਦਾੜ੍ਹੀ ਤੇ ਹੱਥ ਫੇਰਦਾ ਆਖਣ ਲੱਗਾ, ਚੰਗਾ ਹੋਇਆਂ ਸ਼ੇਰ ਬੱਗਿਆ, ਤੂੰ ਸ਼ੀਟ ਛੱਡ ਦਿੱਤੀ, ਮੈਂ ਤਾਂ ਬੜਾ ਔਖਾ ਹੋ ਰਿਹਾ ਸੀ ਉਥੇ ਬੈਠਾ….ਉਹ ਮੇਰੇ ਵੱਲ ਵੇਖ ਕਿ ਹਲਕਾ ਹਲਕਾ ਮੁਸਕਰਾ ਰਹੀ ਸੀ… ਤੇ ਮੈਨੂੰ ਆਪਣੇ ਆਪ ਤੇ ਹਾਸਾ ਆ ਰਿਹਾ ਸੀ,ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਵੱਲ ਵੇਖਦੀ ਤੇ ਮੈਂ ਵੀ ਕਿਸੇ ਨਾ ਕਿਸੇ ਬਹਾਨੇ ਉਹਦੇ ਵੱਲ ਵੇਖਦਾ, ਜਦੋਂ ਸਾਡੀਆਂ ਦੋਹਾਂ ਦੀਆਂ ਨਜ਼ਰਾਂ ਆਪਸ ਵਿੱਚ ਟਕਰਾਅ ਜਾਂਦੀਆਂ ਤਾਂ ਫਟਾਕ ਦਿਨੇਂ ਦੋਵੇਂ ਨਜਰਾ ਝੁਕਾ ਲੈਂਦੇ, ਏਦਾਂ ਹੀ ਇੱਕ ਦੂਸਰੇ ਵੱਲ ਵੇਖਦਿਆਂ ਪਹਿਲੇ ਪਿੰਡ ਦਾ ਬੱਸ ਸਟੈਂਡ ਆ ਗਿਆ, ਤਿੰਨ ਚਾਰ ਸਵਾਰੀਆਂ ਬੱਸ ਵਿਚੋਂ ਉਤਰ ਗੲੀਆਂ, ਅਸੀਂ ਦੋਵੇਂ ਇੱਕੋ ਹੀ ਸ਼ੀਟ ਤੇ ਇੱਕਠੇ ਬੈਠ ਗਏ,ਉਸਦੀ ਨਾਨੀ ਮੇਰੇ ਵੱਲ ਕੱਚਾ ਖਾਣ ਜਾਣ ਵਾਲੀਆਂ ਅੱਖਾਂ ਨਾਲ ਵੇਖ ਰਹੀ ਸੀ,ਉਸਦਾ ਹਵਾ ਨਾਲ ਉਡ ਕੇ ਦੁਪੱਟਾ ਮੇਰੇ ਮੂੰਹ ਤੇ ਲਿਪਟ ਗਿਆ, ਮੈਂ ਮੂੰਹ ਤੋਂ ਉਤਾਰ ਕੇ ਦੁਪੱਟਾ ਘੁੱਟ ਕੇ ਹੱਥ ਵਿਚ ਫੜ ਲਿਆ,ਉਸ ਦੀ ਹਲਕੀ ਜਿਹੀ ਮੁਸਕਰਾਹਟ ਮੇਰੀ ਮਿੰਨੀ ਜਿਹੀ ਸ਼ਰਾਰਤ ਦਾ ਜਵਾਬ ਦੇ ਰਹੀ ਸੀ, ਮੈਂ ਆਸਾ ਪਾਸਾ ਵੇਖ ਤੇ ਜਾਣਬੁੱਝ ਕੱਪੜਿਆਂ ਵਾਲੇ ਟਰੰਕ ਨੂੰ ਲੋਟ ਕਰਦਿਆਂ ਨੀਵੀਂ ਜਿਹੀ ਪਾ ਕਿ ਉਹਦੀਆਂ ਅੱਖਾਂ ਵੱਲ ਵੇਖਦੇ ਨੇ, ਗਲ਼ ਵਿਚਲੀ ਅੱਧੀ ਕੁ ਆਵਾਜ਼ ਵਿਚ ਕਿਹਾ…
ਜੀ ਤੁਹਾਡਾ ਨਾਮ ਕੀ ਹੈ..???
ਉਹ ਫੇਰ ਮੁਸਕਰਾਈ ਤੇ ਉੱਡਦੇ ਦੁਪੱਟੇ ਨੂੰ ਸੰਭਾਲਦੇ ਹੋਏ ਮਿੱਠੀ ਜਿਹੀ ਆਵਾਜ਼ ਚ ਬੋਲੀ, ਕਿਉਂ ਤੁਸੀਂ ਕੀ ਕਰਨਾ….,
ਨਹੀਂ ਜੀ… ਜੇ ਨਹੀਂ ਦੱਸਣਾ ਨਾਂ ਦੱਸੋ, ਵੈਸੇ ਬੰਦਾ ਸੋਹਣੀ ਚੀਜ਼ ਦਾ ਨਾਂ ਪੁੱਛ ਹੀ ਲੈਂਦਾਂ ਹੈ, ਉਸਨੇ ਮੇਰੇ ਬਾਂਹ ਜਿਹੀ ਮਾਰੀਂ ਤੇ ਕਿਹਾ……ਸੋਣੀ
ਹਾਏ ਰੱਬਾ.. (ਮੇਰੇ ਮੂੰਹ ਵਿੱਚੋਂ ਨਿਕਲ ਗਿਆ)
ਐਨੇ ਵਿਚ ਬੱਸ ਅਗਲਾ ਪਿੰਡ ਆ ਜਾਣ ਕਰਕੇ ਰੁੱਕ ਗਈ,ਉਸ ਦੀ ਨਾਨੀ ਨੇ ਹਾਕ ਮਾਰ ਲੲੀ, ਕੁੜੀਏ ਉਰੇ ਆ ਕੇ ਬੈਠ ਜਾ ਅਗਲਾ ਪਿੰਡ ਆਪਣਾ ਹੀ ਆਉਣਾ ਏ,
ਉਹ ਜਾ ਆਪਣੀ ਨਾਨੀ ਕੋਲ ਬੈਠ ਗੲੀ,ਪਰ ਉਸਦੀਆਂ ਅੱਖਾਂ ਅਜੇ ਵੀ ਮੇਰੀਆਂ ਅੱਖਾਂ ਦਾ ਹਾਲ ਪੁੱਛ ਰਹੀਆਂ ਸੀ, ਮੈਂ ਵੀ ਅਗਲੇ ਪਿੰਡ ਹੀ ਉਤਰਨਾ ਸੀ, ਬੱਸ ਪਿੰਡ ਪਹੁੰਚ ਗੲੀ, ਮੈਂ ਬੱਸ ਉਤਰ ਕੇ ਤੁਰਨ ਹੀ ਲੱਗਾ ਸੀ, ਕਿ ਉਸਦੀ ਨਾਨੀ ਨੇ ਬੁਲਾ ਲਿਆ
ਨਾਨੀ : ਵੇ ਮੁੰਡਿਆਂ, ਭਲਾਂ ਕੁੱਕੜ ਜ਼ੈਲਦਾਰ ਕਾ ਘਰ ਕਿਹੜੇ ਪਾਸੇ ਆ…
ਮੈਂ : ਬੇਬੇ ਮੇਰਾ ਘਰ ਓਧਰ ਹੀ ਹੈ, ਮੈਂ ਲੈ ਚੱਲਦਾ…
ਨਾਨੀ : ਆ ਤਾਂ ਬਲਾਈਂ ਸੋਹਣਾ ਹੋ ਗਿਆ ਪੁੱਤ ,ਕਿਤੇ ਬਾਹਿਰ ਪੜਦਾ ਲੱਗਦਾ ਤੂੰ…
ਮੈਂ : ਨਹੀਂ ਬੇਬੇ ਮੈਂ ਫ਼ੌਜੀ ਆਂ…
ਨਾਨੀ : ਠੀਕ ਆ ਭਾਈ ,ਆ ਤੇਰੇ ਟਰੰਕ ਨੂੰ ਵੇਖ, ਮੈਂ ਵੀ ਲੱਖਤਾ ਜਿਹਾ ਲਾਇਆ ਸੀ,
ਮੈਂ : ਬੇਬੇ ਏਥੇ ਤੁਹਾਡੀ ਕੀ ਰਿਸ਼ਤੇਦਾਰੀ ਹੈ ਭਲਾਂ
ਨਾਨੀ : ਮੇਰੇ ਵੱਡਾ ਮੁੰਡਾ ਵਿਆਹਿਆ ਪੁੱਤ ਕੁਕੜੀ ਜ਼ੈਲਦਾਰ ਦੀ ਧੀ ਨੂੰ….
ਮੈਂ : ਠੀਕ ਹੈ ਬੇਬੇ
ਨਾਨੀ : ਪੁੱਤ ਤੂੰ ਕਿੰਨਾ ਦਾ ਮੁੰਡਾ ਭਲਾਂ…
ਮੈਂ : ਬੇਬੇ ਮੁੰਡਾ ਤਾਂ ਮੈਂ ਵੀ ਜ਼ੈਲਦਾਰਾਂ ਦਾ ਹੀ ਆਂ,ਪਰ ਮੈਂ ਦੂਸਰੇ ਪਿੰਡੋਂ ਆ ਰਹਿਣ ਲੱਗਾਂ ਆ ਏਥੇ
ਨਾਨੀ : ਕਿਉਂ ਪੁੱਤ ਉਥੇ ਸਰੀਕਾ ਕਬੀਲਾ ਨਹੀਂ ਸੀ ਚੱਜ
ਮੈਂ : ਨਹੀਂ ਬੇਬੇ , ਮੇਰਾ ਬਾਪੂ ਇੱਕਲਾ ਹੀ ਸੀ, ਬੱਸ ਉਹਦੇ ਪਿੱਛੋਂ ਮੈਂ, ਏਥੇ ਆ ਗਿਆ ( ਬੇਬੇ ਮੈਂ ਆ ਵੀਹੀ ਮੁੜਨਾ, ਉਹਨਾਂ ਦਾ ਘਰ ਇਸ ਤੇ ਜੋ ਉਹ ਨੀ ਵਿੱਖ ਰਿਹਾ, ਸੱਜੇ ਹੱਥੇ ਲੱਕੜ ਦਾ ਬੂਹਾ, ਉਹ ਹੀ ਹੈ)
ਨਾਨੀ : ਚੰਗਾ ਹੋਇਆ ਪੁੱਤ ਤੂੰ ਮਿਲ ਗਿਆ, ਨਹੀਂ ਕਿੱਥੇ ਮਾਰਦੀ ਟੱਕਰਾਂ ਬੇਗਾਨੇ ਪਿੰਡ ਚ, ਮੁਟਿਆਰ ਕੁੜੀ ਨੂੰ ਨਾਲ ਲੈਕੇ ( ਇਹ ਮੇਰੀ ਦੋਹਤੀ ਆ, ਪੁੱਤ ਬਾਰਵੀਂ ਜਮਾਤ ਪਾਸ ਆ)
ਮੈਂ : ਅੱਛਾ ਬੇਬੇ, ਫੇਰ ਅੱਗੇ ਨਹੀਂ ਪੜਾਇਆ ਇਸ ਨੂੰ..???
ਨਾਨੀ : ਪੁੱਤ ਪਤਾ ਤਾਂ ਹੈ ਅੱਜ ਦੇ ਜ਼ਮਾਨੇ ਦਾ,ਬਸ ਡਰਦਿਆਂ ਨੇ ਨਹੀਂ ਲਾਇਆ ਅੱਗੇ, ਹੁਣ ਤਾਂ ਪੁੱਤ ਇਸ ਦਾ ਕੋਈ ਚੰਗਾ ਜਿਹਾ ਥਾਂ ਵੇਖ ਰਿਹੇ ਆਂ,ਮੁੰਡਾ ਲੱਗਿਆ ਹੋਇਆ ਹੋਵੇ, ਤਾਂ ਬਲਾਂ ਵਧੀਆ ਹੋਜੂ,ਜੇ ਕੋਈ ਹੋਇਆ ਨਿਗਾਹ ਚ ਤਾਂ ਜ਼ਰੂਰ ਦੱਸੀ
ਮੈਂ : ਮੈਂ ਸੋਣੀ ਦੀਆਂ ਅੱਖਾਂ ਵੱਲ ਵੇਖ ਰਿਹਾ ਸੀ…
ਉਹ ਵੀ ਮੇਰੇ ਵੱਲ ਹੀ ਵੇਖ ਰਹੀ ਸੀ…
ਮੈਂ ਆਪਣੇ ਘਰ ਵੱਲ ਤੁਰ ਪਿਆ, ਮੈਂ ਜਦ ਜਾ ਕੇ ਘਰਦਾ ਬੂਹਾ ਖੋਲ੍ਹਿਆ, ਮੈਨੂੰ ਏਦਾਂ ਲੱਗਿਆ ਜਿਦਾਂ ਸੋਣੀ ਮੇਰੇ ਘਰਦੇ ਵਿਹੜੇ ਨੂੰ ਸੂੰਬਰ ਰਹੀ ਹੋਵੇ,ਤੇ ਮੈਂ ਉਹਦੀਆਂ ਅੱਖਾਂ ਵੱਲ ਵੇਖ ਰਿਹਾਂ ਹੋਵਾਂ, ਅਸੀਂ ਦੋਵੇਂ ਇੱਕ ਜਗ੍ਹਾ ਤੇ ਖਲੋਏ ਹੋਈਏ ਤੇ ਬਾਕੀ ਸਾਰੀ ਧਰਤੀ ਘੁੰਮ ਰਹੀ ਹੋਵੇ, ਅਚਾਨਕ ਇੱਕ ਹਵਾ ਦਾ ਬੁੱਲ੍ਹਾ ਉੱਠਿਆ ਤੇ ਐਦਾਂ ਲੱਗਿਆ ਜਿਦਾਂ ਕਿਸੇ ਨੇ ਮੁੱਠੀ ਭਰ ਰੇਤਾ ਮੇਰੇ ਤੇ ਸੁੱਟ ਦਿੱਤਾ ਹੋਵੇ,ਗਰਦੇ ਕਾਰਨ ਇੱਕ ਦੋ ਛਿੱਕਾਂ ਆਈਆਂ ਤੇ ਵੇਖਿਆ ਸਾਰਾ ਘਰ ਸੁੰਨਾਂ ਸੀ, ਮੈਂ ਕੰਧੋਲੀ ਤੇ ਆਪਣਾ ਟਰੰਕ ਧਰਿਆ ਤੇ ਅੰਦਰਲੇ ਕਮਰੇ ਦਾ ਬੂਹਾ ਖੋਲ੍ਹ ਕੇ ਝਾੜੂ ਕੱਢ ਕੇ ਵੇਹੜਾ ਸੁਵਾਰਨ ਲੱਗ ਪਿਆ,
ਸ਼ਾਮ ਦੇ ਪੰਜ ਵਜੇ ਨੂੰ ਮੈਂ ਸਾਰਾ ਘਰ ਸੁਵਾਰ ਦਿੱਤਾ, ਮੈਂ ਥੋੜ੍ਹਾ ਕੁ ਆਟਾ ਤੇ ਦਾਲ ਸਬਜ਼ੀ ਲੈਣ ਲਈ,ਅੰਦਰ ਸਾਂਭੇ ਬਾਪੂ ਦੇ ਸਾਇਕਲ ਨੂੰ ਬਾਹਿਰ ਕੱਢ ਲਿਆ ਤੇ ਲਾਲੇ ਦੀ ਦੁਕਾਨ ਕੰਨੀਂ ਚੱਲ ਪਿਆ,ਰਾਹ ਵਿਚ ਕਿੰਨੇ ਹੀ ਜਾਣੇ ਮਿਲ਼ੇ, ਸਾਰੇ ਇੱਕੋ ਹੀ ਗੱਲ ਆਖਦੇ ,ਕੀ ਗੱਲ ਫੋਜੀਆ ਬੜਾ ਖੁਸ਼ ਆਂ ,ਕਿਤੇ ਵਿਆਹ ਤਾਂ ਨੀਂ ਕਰਾ ਲਿਆ, ਮੈਂ ਹੱਸ ਕੇ ਅਗਾਂਹ ਲੰਘ ਜਾਂਦਾ, ਮੈਂ ਲਾਲੇ ਦੀ ਦੁਕਾਨ ਤੋਂ ਸੌਦਾ ਲੈ ਕਿ ਬਾਹਿਰ ਨਿਕਲ ਹੀ ਰਿਹਾ ਸੀ, ਉਧਰੋਂ ਕੁੱਕੜ ਜ਼ੈਲਦਾਰ ਕੀ ਨਿੱਕੀ ਕੁੜੀ ਨਾਲ ਸੋਣੀ ਤੁਰੀ ਆਉਂਦੀ ਸੀ,ਉਹ ਮੈਨੂੰ ਵੇਖ ਕੇ ਰੁੱਕ ਜਿਹੀ ਗਈ,ਤੇ ਏਧਰ ਓਧਰ ਜੇ ਵੇਖਣ ਲੱਗੀ, ਜਿਦਾਂ ਡਰ ਜਿਹਾ ਲੱਗ ਰਿਹਾ ਹੋਵੇ,ਲਾਲੇ ਦੀ ਦੁਕਾਨ ਦੇ ਬਾਹਿਰ ਬਾਬੇ ਹੋਰੀਂ ਬੈਠੇ ਸੀ, ਮੈਂ ਉਹਨਾਂ ਦਾ ਹਾਲਚਾਲ ਪੁੱਛ ਅਗਾਂਹ ਵਾਲ਼ੀ ਗਲ਼ੀ ਚ ਜਾ ਖੜ ਗਿਆ, ਮੈਨੂੰ ਏਵੇਂ ਲੱਗ ਰਿਹਾ ਸੀ, ਜਿਵੇਂ ਸੋਣੀ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੋਵੇ,ਉਹ ਭੱਜ ਕੇ ਜਿਹੇ ਲਾਲੇ ਦੀ ਦੁਕਾਨ ਤੋਂ ਨਿਕਲ ਕੇ ਜਿਸ ਗਲ਼ੀ ਵਿਚ ਮੈਂ ਖੜਾ ਸੀ, ਕਾਹਲ਼ੀ ਕਾਹਲ਼ੀ ਲੰਘਣ ਲੱਗੀ, ਉਹਨੂੰ ਸ਼ਾਇਦ ਏਵੇਂ ਲੱਗਿਆ ਹੋਣਾ,ਕਿ ਮੈਂ ਉਸਨੂੰ ਉਡੀਕਿਆ ਨਹੀਂ, ਸਗੋਂ ਅਗਾਂਹ ਲੰਘ ਗਿਆ,ਉਹ ਜਿਵੇਂ ਹੀ ਮੇਰੇ ਕੋਲ਼ ਦੀ ਲੰਘਣ ਲੱਗੀ, ਮੈਂ ਉਸਦੀ ਬਾਂਹ ਫੜ ਲਈ… ਉਸਦੇ ਚਿਹਰੇ ਦਾ ਰੰਗ ਉੱਡ ਗਿਆ…ਮੇਰੀ ਬਾਂਹ ਛੱਡ ਫੌਜੀਆ… ਕੋਈ ਵੇਖ ਲਵੂਗਾ
ਮੈਂ : ਫੇਰ ਕੀ ਹੁੰਦਾ ਵੇਖ ਲੈਣ ਦੇ, ਦੁਨੀਆਂ ਨੂੰ ਵਿਖਾਉਣ ਲਈ ਤਾਂ ਫੜੀ ਹੈ
ਸੋਣੀ : ਅੱਛਾ, ਤਾਹੀਂ ਤਾਂ ਆਪਣਾ ਨਾਂ ਵੀ ਨਹੀਂ ਦੱਸਿਆ
ਮੈਂ : ਤੈਨੂੰ ਦੱਸਣ ਦੀ ਕੀ ਲੋੜ, ਜਿਹੜਾ ਤੇਰਾ ਦਿਲ ਕਰਦਾ, ਤੂੰ ਉਹੀ ਆਖ ਬੁਲਾ ਲਿਆ ਕਰ,ਜੇ ਮੈਂ ਨਾ ਬੋਲਾਂ ਤਾਂ ਫੇਰ ਕਹੀਂ…???
ਸੋਣੀ : ਅੱਛਾ ਫੋਜੀਆਂ, ਚੱਲ ਮੇਰੀ ਬਾਂਹ ਛੱਡ ਹੁਣ, ਕੱਲ੍ਹ ਖ਼ੂਹ ਤੇ ਪਾਣੀ ਲੈਣ ਜਾਵਾਂਗੀ ਮੈਂ, ਦੁਪਹਿਰੇ ਕੋਈ ਨਹੀਂ ਹੁੰਦਾ…
ਮੈਂ ਬਾਂਹ ਛੱਡ ਦਿੱਤੀ, ਉਹ ਹੱਸਦੀ ਹੱਸਦੀ ਘਰ ਨੂੰ ਚੱਲੀ ਗਈ, ਜਿੰਨਾਂ ਚਿਰ ਉਸਦਾ ਚੇਹਰਾ ਮੇਰੇ ਤੋਂ ਓਹਲੇ ਨਾਂ ਹੋਇਆ ,ਮੈਂ ਉਹਦੇ ਵੱਲ ਹੀ ਵੇਖਦਾ ਰਿਹਾ,ਤੇ ਉਹ ਵੀ ਬਿੰਦੇ ਬਿੰਦੇ
ਪਿਛਾਂਹ ਮੁੜ ਕੇ ਵੇਖ ਰਹੀ ਸੀ,
ਮੈਂ ਉਸ ਰਾਤ ਬਿਨਾਂ ਰੋਟੀ ਖਾਏ ਹੀ ਸੌਂ ਗਿਆ, ਪਹਿਲਾਂ ਤਾਂ ਅੱਧੀ ਰਾਤ ਤੀਕ ਨੀਂਦ ਹੀ ਨਹੀਂ ਆਈ, ਫੇਰ ਹੋਇਆ ਇੰਝ ਸਵੇਰੇ ਜਾਗ ਹੀ ਨਹੀਂ ਆਈ,ਬਸ ਸਾਰੀ ਰਾਤ ਉਹਦੇ ਨਾਲ ਹੀ ਸੁਪਨੇ ਵੇਖਦਾ ਰਿਹਾ, ਏਦਾਂ ਲੱਗ ਰਿਹਾ ਸੀ, ਪਤਾ ਹੀ ਨਹੀਂ ਸੀ ਕਿ ਇਹ ਰੁੱਤ ਵੀ ਹੁੰਦੀ ਹੈ…ਐਨੀ ਸੁਹਾਵਣੀ, ਉਸ ਦਿਨ ਖੂਹ ਦੇ ਉੱਤੇ ਮਿਲ਼ੇ, ਉਸਤੋਂ ਬਾਅਦ ਹਰਰੋਜ਼ ਹੀ ਕਿਸੇ ਨਾ ਕਿਸੇ ਜਗਾਹ ਮਿਲਦੇ, ਦੋਵੇਂ ਇੱਕ ਦੂਜੇ ਦਾ ਹੱਥ ਫੜ੍ਹ ਆਪਣੀ ਅਗਲੀ ਜ਼ਿੰਦਗੀ ਦਾ ਖ਼ਾਬ ਬੁਣਦੇ, ਇੱਕਠੇ ਜਨਮ ,ਮਰਨ ਦੀਆਂ ਸੋਹਾਂ ਖਾਂਦੇ, ਏਦਾਂ ਲੱਗਦਾ ਸੀ,ਜੇ ਸੋਣੀ ਮੇਰੀ ਨਾਂ ਹੋਈ ਮੈਂ ਇਸਦੇ ਬਿਨਾਂ ਮਰ ਜਾਵਾਂਗਾ,ਉਹ ਵੀ ਏਦਾਂ ਹੀ ਆਖਦੀ ਸੀ,ਕਿ ਤੇਰੇ ਬਿਨਾਂ ਜ਼ਿੰਦਗੀ ਜਿਉਣ ਤੋਂ ਪਹਿਲਾਂ ਮੈਂ ਮਰਨਾ ਪਸੰਦ ਕਰਦੀ ਆਂ…
ਅਗਲੇ ਦਿਨ ਸਵੇਰੇ ਹੀ ਜਲਦੀ ਮੈਂ ਵਾਪਿਸ ਜਾਣਾ ਸੀ, ਮੇਰੀ ਛੁੱਟੀ ਖ਼ਤਮ ਹੋ ਚੁੱਕੀ ਸੀ, ਵੀਰਵਾਰ ਦਾ ਦਿਨ ਸੀ, ਉਸਨੇ ਕਿਹਾ ਸੀ ਕਿ ਆਪਾਂ ਸਮਾਧਾਂ ਤੇ ਮਿਲਾਂਗੇ, ਮੈਂ ਉਸਨੂੰ ਦੱਸਿਆ ਕਿ ਮੇਰੀ ਛੁੱਟੀ ਖ਼ਤਮ ਹੋ ਗਈ ਹੈ, ਮੈਨੂੰ ਕੱਲ ਨੂੰ ਜਾਣਾਂ ਪੈਣਾ ਏ, ਕਮਲ਼ੀ ਅੱਖਾਂ ਭਰ ਲੈ ਆਈ,ਤੇ ਗਲਵੱਕੜੀ ਪਾ ਕੇ ਰੋਣ ਲੱਗ ਪਈ,ਦਿਲ ਤਾਂ ਮੇਰਾ ਵੀ ਨਹੀਂ ਸੀ ਕਰ ਰਿਹਾ ਜਾਣ ਦਾ,ਪਰ ਮਜਬੂਰੀ ਜੋ ਹੋਈ, ਮੈਂ ਉਸਨੂੰ ਆਪਣੇ ਬਾਪੂ ਵਾਲਾ ਤਬੀਤ ਲੱਗ ਚੋਂ ਉਤਾਰ ਕੇ ਦਿੱਤਾ ਤੇ ਕਿਹਾ, ਮੈਂ ਹਮੇਸਾਂ ਤੇਰੇ ਕੋਲ ਹੀ ਹਾਂ, ਉਹ ਕਿੰਨਾ ਚਿਰ ਰੋਈ ਗੲੀ, ਉਸਨੇ ਕਿਹਾ ਕਿ ਤੂੰ ਮੇਰੇ ਨਾਲ ਵਾਦਾ ਕਰ ਕੇ ਆਪਾਂ ਅਗਲੀ ਛੁੱਟੀ ਤੇ ਇੱਕ ਦੂਸਰੇ ਨਾਲ ਵਿਆਹ ਕਰਵਾ ਲਵਾਂਗੇ,ਤੇ ਫੇਰ ਮੈਂ ਵੀ ਤੇਰੇ ਨਾਲ ਫੌਜ ਚ ਹੀ ਚਲੀ ਜਾਵਾਂਗੀ, ਮੈਂ ਉਸਨਾਲ ਵਾਦਾ ਕੀਤਾ,ਕਿ ਅਗਲੀ ਛੁੱਟੀ ਮੈਂ ਤੈਨੂੰ ਆਪਣੇ ਨਾਲ ਲੈ ਕੇ ਹੀ ਜਾਵਾਂਗਾ… ਮੈਂ ਵਾਪਿਸ ਫੌਜ ਵਿੱਚ ਚਲਾ ਗਿਆ,ਉਹ ਜਿੰਨੇ ਦਿਨ ਮੇਰੇ ਪਿੰਡ ਰਹੀਂ ਉਹ ਮੇਰਾ ਘਰ ਸੁਵਾਰ ਕੇ ਜਾਂਦੀ ਰਹੀ, ਫੇਰ ਉਹ ਵੀ ਆਪਣੇ ਪਿੰਡ ਚਲੀ ਗਈ, ਉਹ ਨਾਨਕੇ ਘਰ ਹੀ ਰਹਿੰਦੀ ਸੀ, ਉਹਦਾ ਵੀ ਮੇਰੇ ਵਾਂਗ ਕੋਈ ਸਾਕ ਸਬੰਧੀ ਨਹੀਂ ਸੀ,ਉਸਦੀ ਨਾਨੀ ਨੇ ਮੈਨੂੰ ਝੂਠ ਬੋਲਿਆ ਸੀ,ਕਿ ਸੋਣੀ ਦੇ ਮਾਂ ਬਾਪ ਨੇ ਉਸਨੂੰ ਅਗਾਂਹ ਨਹੀਂ ਪੜਾਇਆ, ਸਗੋਂ ਸੋਣੀ ਦੀ ਨਾਨੀ ਨੇ ਹੀ ਉਸਨੂੰ ਪੜਨੋਂ ਹਟਾ ਲਿਆ ਸੀ , ਤੇ ਘਰ ਦੇ ਕੰਮਾਂ ਕਾਰਾਂ ਵਿੱਚ ਲਗਾ ਦਿੱਤਾ ਸੀ,ਉਸਦੀ ਨਾਨੀ ਉਸ ਤੇ ਸਾਰਾ ਦਿਨ ਬੜਾ ਰੋਹਬ ਮਾਰਦੀ ਤੇ ਉਸਤੋਂ ਸਾਰੇ ਕੰਮ ਕਰਾਉਂਦੀ ਸੀ, ਮੈਨੂੰ ਏਵੇਂ ਸੀ, ਅਸੀਂ ਦੋਵੇਂ ਆਪਣੀ ਨਵੀਂ ਜਿੰਦਗੀ ਵਿਚ ਵਧੀਆ ਖੁਸ਼ ਰਹਾਂਗੇ, ਪਰ ਹੋਇਆ ਉਹ ਜੋ ਸੋਚਿਆ ਵੀ ਨਹੀਂ ਸੀ।
ਮੇਰਾ ਫੌਜ ਵਿੱਚ ਭੋਰਾ ਦਿਲ ਨਾ ਲੱਗਿਆ, ਮੈਨੂੰ ਸਾਰਾ ਦਿਨ ਸੋਣੀ ਦੀ ਹੀ ਯਾਦ ਸਤਾਉਂਦੀ ਰਹਿੰਦੀ, ਮੈਂ ਸੋਣੀ ਨੂੰ ਕੲੀ ਚਿੱਠੀਆਂ ਵੀ ਲਿਖੀਆਂ,ਤੇ ਉਹਨੇ ਵੀ ਮੈਨੂੰ ਕੲੀ ਚਿੱਠੀਆਂ ਲਿਖੀਆਂ, ਇਸੇ ਤਰ੍ਹਾਂ ਕਰਦੇ ਕਰਾਉਂਦੇ ਅੱਠ ਮਹੀਨੇ ਲੰਘ ਗਏ, ਮੈਨੂੰ ਛੁੱਟੀ ਛੇ ਮਹੀਨਿਆਂ ਬਾਅਦ ਹੀ ਮਿਲ ਜਾਂਦੀ ਸੀ, ਪਰ ਏਸ ਵਾਰ ਵਧਾ ਕੇ ਇੱਕ ਸਾਲ ਬਾਅਦ ਕਰ ਦਿੱਤੀ ਗਈ, ਕਹਿੰਦੇ ਹੁੰਦੇ ਨੇ, ਆਸ਼ਕਾਂ ਦਾ ਰੱਬ ਵੀ ਵੈਰੀ ਹੁੰਦਾ…. ਬਾਕੀ ਕਿਵੇਂ ਮਰਜ਼ੀ ਮੰਨ ਲਵੋ,….ਤੇਰਾ ਭਾਣਾ ਮੀਠਾ ਲਾਗੇ….,
ਮੈਂ ਸੋਣੀ ਨੂੰ ਚਿੱਠੀ ਲਿਖੀ ਉਸਨੇ ਕੋਈ ਜਵਾਬ ਨਾ ਦਿੱਤਾ, ਮੈਂ ਹੋਰ ਵੀ ਕਈ ਚਿੱਠੀਆਂ ਲਿਖੀਆਂ,ਪਰ ਉਸਨੇ ਕੋਈ ਜਵਾਬ ਨਾ ਦਿੱਤਾ, ਅਖੀਰ ਮੇਰੇ ਤੋਂ ਰਹਾ ਨਾ ਗਿਆ, ਮੈਂ ਫੌਜ ਚੋਂ ਅਸਤੀਫਾ ਦੇ ਪਿੰਡ ਆ ਗਿਆ, ਮੈਂ ਕੁੱਕੜ ਜ਼ੈਲਦਾਰ ਦੀ ਨਿੱਕੇ ਮੁੰਡੇ ਤੋਂ ਗੱਲਬਾਤਾਂ ਦੌਰਾਨ ਪੁੱਛਿਆ ਕਿ ਕੲੀ ਮਹੀਨਿਆਂ ਬਾਅਦ ਇੱਕ ਕੁੜੀ ਆਈ ਸੀ ਤੁਹਾਡੇ ਰਿਸ਼ਤੇਦਾਰੀ ਚੋਂ ਹੁਣ ਨਹੀਂ ਆਈ ਕਦੇ ਵੇਖਿਆ ਹੀ ਨਹੀਂ… ਉਏ ਫੋਜੀਆਂ…ਉਹ ਤੇਜ਼ ਜੀ…ਉਹ ਤਾਂ ਦੋ ਮਹੀਨੇ ਪਹਿਲਾਂ ਵਿਆਹ ਦਿੱਤੀ… ਕਹਿੰਦੇ ਸ਼ਹਿਰ ਚ ਵਿਆਹੀ ਆ… ਉਹ ਵੀ ਪੁਲਿਸ ਵਾਲੇ ਨਾਲ…,
ਮੇਰਾ ਦਿਲ ਸੱਚੀਂ ਮੁੱਚੀਂ ਚੂਰ ਚੂਰ ਹੋ ਗਿਆ, ਮੇਰੇ ਅੰਦਰ ਐਨੀਆਂ ਚੀਸਾਂ ਉੱਠ ਰਹੀਆਂ ਸੀ, ਜਿੰਨੀਆਂ ਬਿੱਛੂ ਦੇ ਡੰਗ ਨਾਲ ਉੱਠਦੀਆਂ ਨੇ, ਮੈਂ ਸਾਰੀ ਰਾਤ ਉਸਦੀਆਂ ਗੱਲਾਂ ਨੂੰ ਯਾਦ ਕਰ ਕਰ ਰੋਂਦਾ ਰਿਹਾ, ਮੈਨੂੰ ਮੇਰੀ ਸਾਰੀ ਜ਼ਿੰਦਗੀ ਤਬਾਹ ਹੋ ਗਈ ਲੱਗੀ, ਮੈਂ ਉਸਦੇ ਪਿੰਡ ਜਾ ਪਤਾ ਕੀਤਾ,ਉਹ ਗੱਲ ਸਾਰੀ ਹੀ ਸੱਚ ਨਿਕਲੀ … ਮੇਰੇ ਦੁੱਖ ਦਾ ਕੋਈ ਟਿਕਾਣਾ ਨਾ ਰਿਹਾ… ਅਖੀਰ ਦੋ ਤਿੰਨ ਮਹੀਨੇ ਵਿਚ ਮੈਂ ਉਹ ਸਾਰਾ ਪੈਸਾ ਖ਼ਰਾਬ ਕਰ ਦਿੱਤਾ,ਜੋ ਵੀ ਫੌਜ ਵਿਚੋਂ ਕਮਾਇਆ ਸੀ ਤੇ ਮੇਰੀ ਤੇ ਸੋਹਣੀ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸਾਂਭਿਆ ਸੀ।
ਅਖੀਰ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀਂ ਚਾਹੀ, ਮੈਂ ਪੜਨ ਵਿਚ ਵਧੀਆ ਸੀ,ਜਿਸ ਕਾਰਨ ਰੱਬ ਦੀ ਮੇਹਰ ਸਕਦਾ, ਮੈਨੂੰ ਦੁਬਾਰੇ ਸੀ.ਬੀ.ਆਈ ਡੀਪਾਰਟਮੈਂਟ ਵਿਚ ਨੌਕਰੀ ਮਿਲ ਗਈ, ਮੈਂ ਲਗਾਤਾਰ ਦੋ ਸਾਲ ਦਿੱਲੀ ਨੌਕਰੀ ਕਰੀਂ,ਦੋ ਸਾਲ ਬਾਅਦ ਮੇਰੀ ਡਿਊਟੀ ਪੰਜਾਬ ਦੇ ਕਿਸੇ ਨਰਕ ਭਰੇ ਸ਼ਹਿਰ ਵਿਚ ਲੱਗੀ,ਜਿਥੇ ਸਭ ਤੋਂ ਵੱਧ ਨਸ਼ੇ ਦਾ ਵਾਪਾਰ ਹੁੰਦਾ ਸੀ ਤੇ ਉੱਥੇ ਹੀ ਤਿੰਨ ਕੁੜੀਆਂ ਦੇ ਗੁੰਮਸ਼ੁਦਾ ਦੇ ਕੇਸ ਸੀ,ਜੋ ਛੇ ਮਹੀਨਿਆਂ ਤੋਂ ਅਚਾਨਕ ਗੁੰਮ ਸੀ, ਜਿਹਨਾਂ ਦਾ ਕੋਈ ਸੁਰਾਖ ਤੱਕ ਵੀ ਨਹੀਂ ਸੀ ਲੱਭਿਆ,ਪਤਾ ਨਹੀਂ ਉਸ ਸ਼ਹਿਰ ਦੀ ਪੁਲਿਸ ਨੇ ਜਾਣ ਬੁੱਝ ਕੇ ਨਹੀਂ ਸੀ ਲੱਭਿਆ ਕੇ, ਜਾਂ ਸੱਚਮੁੱਚ ਹੀ ਨਹੀਂ ਸੀ ਲੱਭੀਆਂ ਉਹ…
ਮੈਂਨੂੰ ਇਸ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ, ਤੇ ਕਿਹਾ ਗਿਆ ਕਿ ਜੋ ਸਹੀ ਲੱਗੇ ਤੈਨੂੰ ਉਹ ਕਰਨ ਦਾ ਹੁਕਮ ਹੈ,ਪਰ ਇਸ ਸ਼ਹਿਰ ਚੋਂ ਨਸ਼ੇ ਦਾ ਨਿਸ਼ਾਨ ਨਹੀਂ ਰਹਿਣਾਂ ਚਾਹੀਦਾ ਤੇ ਉਹਨਾਂ ਗੁੰਮਸ਼ੁਦਾ ਕੁੜੀਆਂ ਦਾ ਹਰ ਹਾਲਤ ਪਤਾ ਕੀਤਾ ਜਾਵੇ ਤੇ ਉੱਥੋਂ ਦੀ ਪੁਲਿਸ ਤੇਰਾ ਪੂਰਾ ਸਾਥ ਦੇਵੇਗੀ, ਮੈਂ ਉਸ ਸ਼ਹਿਰ ਵਿਚ ਆਪਣੀ ਟੀਮ ਸਮੇਤ ਇਕ ਘਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ, ਦੂਸਰੇ ਤੀਸਰੇ ਦਿਨ ਹੀ ਸਾਡੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਮੈਂ ਪੁਲਿਸ ਸਟੇਸ਼ਨ ਜਾਂ ਉੱਥੋਂ ਦੇ ਇੰਸਪੈਕਟਰ ਨਾਲ ਰੂਬਰੂ ਹੋਇਆ , ਜੋ ਵੇਖਣ ਵਿਚ ਹੀ ਮੈਨੂੰ ਦੋ ਨੰਬਰ ਦਾ ਬੰਦਾ ਲੱਗਿਆ ,ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਨਸ਼ਿਆਂ ਦੀ ਪਹੁੰਚ ਨੂੰ ਨਸੇੜੀਆਂ ਤੀਕ ਪਹਿਚਾਉਣ ਲਈ ਪੁਲਿਸ ਦਾ ਸਭ ਤੋਂ ਵੱਡਾ ਹੱਥ ਹੈ, ਮੈਨੂੰ ਕੁਝ ਦਿਨ ਬਾਅਦ ਹੀ ਰਿਸ਼ਵਤ ਮਿਲਣੀ ਸ਼ੁਰੂ ਹੋ ਗੲੀ,ਪਰ ਮੇਰੀ ਜਿੰਦਗੀ ਵਿੱਚ ਪੈਸੇ ਦੀ ਪਹਿਲਾਂ ਹੀ ਕਮੀਂ ਨਹੀਂ ਸੀ… ਇੱਕ ਦਿਨ ਮੈਨੂੰ ਇੰਸਪੈਕਟਰ ਨੇ ਆਪਣੇ ਘਰ ਬੁਲਾਇਆ ਤੇ ਕਿਹਾ ਕਿ ਮੈਂ ਜ਼ਰੂਰੀ ਗੱਲ ਬਾਤ ਕਰਨੀਂ ਹੈ ਕੋਈ…,
ਜਦੋਂ ਮੈਂ ਘਰ ਪਹੁੰਚਾ ਤਾਂ ਵੇਖਿਆ ਪੁਲਿਸ ਸਟੇਸ਼ਨ ਤੋਂ ਜ਼ਿਆਦਾ ਪੁਲਿਸੀਏ ਉਸਦੇ ਘਰ ਦੇ ਬਾਹਰ ਸੀ,ਘਰਦੇ ਵਿਹੜੇ ਵਿਚ ਉਥੋਂ ਦੇ ਮੰਤਰੀ,ਐੱਮ. ਐੱਲ. ਏ,ਹੋਰ ਜਿੰਨੇ ਵੀ ਸਿਆਸਤੀ ਲੋਕ ਹੁੰਦੇ ਨੇ ਸਾਰੇ ਹੀ ਵਜੂਦ ਸੀ, ਮੈਂ ਇੱਕ ਉਥੇ ਵਚਾਲੇ ਹੀ ਖ਼ਾਲੀ ਕੁਰਸੀ ਪੲੀ ਸੀ, ਉੱਥੇ ਜਾ ਬੈਠ ਗਿਆ, ਇੰਸਪੈਕਟਰ ਨੇ ਸਾਰਿਆਂ ਬਾਰੇ ਦੱਸਿਆ ਕਿ ਇਹ ਕੌਣ ਹੈ,ਇਹ ਕੌਣ ਹੈ, ਉਸਨੇ ਮੈਨੂੰ ਕਿਹਾ ਕਿ ਮੈਨੂੰ ਜਿੰਨੇ ਪੈਸੇ ਚਾਹੀਦੇ ਨੇ, ਉਹ ਦੱਸ ਦੇਵੇ , ਉਸਨੂੰ ਦੇ ਦਿੱਤੇ ਜਾਣਗੇ,ਪਰ ਉਹ ਇਸ ਸ਼ਹਿਰ ਵਿੱਚੋਂ ਚਲਾ ਜਾਏ, ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੇ ਅੰਦਰ ਡਰ ਨਾਂ ਦੀ ਕੋਈ ਚੀਜ਼ ਨਹੀਂ ਹੈ…ਪਤਾ ਕਿਉਂ… ਕਿਉਂਕਿ… ਮੈਂ ਪਹਿਲਾਂ ਹੀ ਮਰਿਆਂ ਹੋਇਆਂ ਆਂ…ਉਹ ਸਾਰੇ ਮੇਰੇ ਮੂੰਹ ਵੱਲ ਵੇਖ ਰਹੇ ਸੀ… ਮੈਂ ਉਹਨਾਂ ਨੂੰ ਕਿਹਾ … ਤੁਹਾਨੂੰ ਇੱਕ ਕਹਾਣੀ ਸੁਣਾਵਾਂ… ਇੰਸਪੈਕਟਰ ਬੋਲਿਆ… ਕਿਉਂ… ਆਖ਼ਰੀ ਖਵਾਇਸ਼ ਹੈ,… ਮੈਂ ਕਿਹਾ… ਜਿਵੇਂ ਸਹੀ ਲੱਗੇ ਉਵੇਂ…ਸਮਝ ਲਵੋ….,
ਇੱਕ ਹੱਸਦਾ ਵੱਸਦਾ ਪਰਿਵਾਰ ਸੀ, ਇੱਕ ਕਿਸਾਨ ਦਾ,ਉਸਦੇ ਦੋ ਪੁੱਤਰ ਸੀ,ਦੋ ਲੜਕੀਆਂ ਸੀ, ਤੇ ਕਿਸਾਨ ਦੇ ਆਪਣੇ ਮਾਂ ਪਿਓ ਸੀ, ਵਧੀਆਂ ਖੁਸ਼ ਸੀ ਉਹ, ਕਿਉਂਕਿ ਉਹ ਕੁਝ ਪੈਲੀ ਠੇਕੇ ਤੇ ਲੈਂਦਾ ਤੇ ਵਧੀਆ ਫ਼ਸਲ ਹੁੰਦੀ ਤੇ ਵਧੀਆ ਕਮਾਈ ਹੁੰਦੀ ਤੇ ਆਪਣੇ ਘਰ ਦਾ ਖਰਚ ਵਧੀਆ ਚੱਲਦਾ…, ਹੌਲ਼ੀ ਹੌਲ਼ੀ ਕਿਸਾਨ ਨੇ ਤਰੱਕੀ ਕਰ ਲਈ, ਉਸਨੇ ਕੁਝ ਪੈਲੀ ਖੁਦ ਖਰੀਦ ਲਈ…ਪਰ ਉਸ ਪਿੰਡ ਦੇ ਜਗੀਰਦਾਰ ਤੋਂ ਉਸਦੀ ਤਰੱਕੀ ਜ਼ਰੀ ਨਾ ਗਈ, ਉਸਨੇ ਕਿਸਾਨ ਦੀ ਸਾਰੀ ਫਸਲ ਖ਼ਰਾਬ ਕਰ ਦਿੱਤੀ, ਕਿਸਾਨ ਕੁਝ ਨਾ ਬੋਲਿਆ, ਸਗੋਂ ਚੁੱਪ ਰਿਹਾ,ਉਸ ਨੇ ਫੇਰ ਜਦੋਂ ਫਸਲ ਪੱਕਣ ਤੇ ਆਈ ਖ਼ਰਾਬ ਕਰ ਦਿੱਤੀ, ਅਖੀਰ ਕਿਸਾਨ ਨੇ ਪੈਲੀ ਹੀ ਵੇਚ ਦਿੱਤੀ ਤੇ ਕੁਝ ਮੱਝਾਂ ਪਾਲ ਲੲੀਆਂ,ਤੇ ਉਹ ਉਹਨਾਂ ਦਾ ਦੁੱਧ ਵੇਚ ਗੁਜ਼ਾਰਾ ਕਰਦਾ,ਉਹ ਵਧੀਆ ਪੈਸੇ ਵੀ ਵਚਾ ਲੈਂਦਾ, ਇੱਕ ਦਿਨ ਕੀ ਹੋਇਆ ਜਗੀਰਦਾਰ ਤੋਂ ਇਹ ਵੀ ਨਾ ਵੇਖਿਆ ਗਿਆ, ਉਸਨੇ ਕਿਸਾਨ ਦੇ ਸਾਰੇ ਪਸ਼ੂਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ, ਜਿੱਥੇ ਸਾਰਾ ਟੱਬਰ ਫ਼ਿਕਰ ਕਰ ਰਿਹਾ ਸੀ, ਕਿਸਾਨ ਨੇ ਸਾਰੇ ਟੱਬਰ ਨੂੰ ਹੋਂਸਲਾ ਦਿੱਤਾ ਕਿ ਕੁਝ ਨਹੀਂ ਹੁੰਦਾ ਕੱਲ ਸਵੇਰ ਤੀਕ ਸਭ ਕੁਝ ਸਹੀ ਹੋ ਜਾਵੇਗਾ, ਕਿਸਾਨ ਨੇ ਸਗੋਂ ਖੀਰ ਬਣਾ ਲਈ ਤੇ ਖੀਰ ਵਿਚ ਜ਼ਹਿਰ ਮਿਲਾ ਦਿੱਤਾ, ਸਾਰਿਆਂ ਨੇ ਖੀਰ ਖਾਈ ਤੇ ਸਾਰੇ ਮਰ ਗੲੇ,ਪਰ ਬਦਕਿਸਮਤੀ ਨਾਲ ਕਿਸਾਨ ਦਾ ਇਕ ਪੁੱਤਰ ਬਚ ਗਿਆ…ਪਤਾ ਹੁਣ ਉਹ ਕਿਸਾਨ ਦਾ ਪੁੱਤ ਕਿੱਥੇ ਆ… ਇੰਸਪੈਕਟਰ ਹੱਸ ਕੇ ਬੋਲਿਆ…ਉਹ ਵੀ ਮਰ ਗਿਆ ਹੋਣਾ… ਨਹੀਂ ਉਹ ਮੈਂ ਹਾਂ… ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ…
ਮੈਂ ਕੁਰਸੀ ਤੋਂ ਖੜਾ ਹੋ ਤੁਰਨ ਹੀ ਲੱਗਾ ਸੀ ਕਿ ਵੇਖ ਕੇ ਹੈਰਾਨ ਰਹਿ ਗਿਆ, ਸਾਹਮਣੇ ਸੋਣੀ ਘਰ ਵਿਚ ਆ ਰਹੀ ਸੀ, ਮੈਨੂੰ ਕੁਝ ਸਮਝ ਨਹੀਂ ਲੱਗਿਆ, ਮੈਂ ਉੱਥੋਂ ਚਲਾ ਆਇਆ, ਮੈਨੂੰ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਏਥੋਂ ਜੋ ਕੁੜੀਆਂ ਗੁੰਮਸ਼ੁਦਾ ਨੇ ਉਹਨਾਂ ਨੂੰ ਪੁਲਿਸ ਹੀ ਚੁੱਕ ਕੇ ਲੈ ਕੇ ਗੲੀ ਸੀ,ਪਰ ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ, ਮੈਂ ਇੱਕ ਦਿਨ ਬਾਜ਼ਾਰ ਵਿਚ ਜਾ ਰਿਹਾ ਸੀ, ਉੱਧਰੋਂ ਹੀ ਸੋਣੀ ਆ ਰਹੀ ਸੀ,ਉਸ ਨਾਲ ਪੁਲਿਸ ਵਾਲੇ ਵੀ ਸਨ, ਉਸਨੇ ਉਹਨਾਂ ਪੁਲਿਸ ਵਾਲਿਆਂ ਨੂੰ ਕੁਝ ਕਿਹਾ ਤੇ ਮੈਨੂੰ ਇਸ਼ਾਰਾ ਕਰਿਆਂ ਕਿ ਮੈਂ ਉਹਦੇ ਮਗਰ ਆਵਾਂ,ਉਹ ਕਿਸੇ ਭੀੜੀ ਜਿਹੀ ਵੀਹੀ ਵਿਚ ਚਲੀ ਗਈ, ਉਸਦੀਆਂ ਅੱਖਾਂ ਵਿਚੋਂ ਹੰਝੂ ਡੁੱਲ ਰਹੇ ਸੀ,ਜੋ ਮੈਨੂੰ ਉਹਦੇ ਕੋਲ ਜਾਦੇ ਸਾਰ ਹੋਰ ਤੇਜ਼ ਉਹ ਗੲੇ…
ਸੋਣੀ : ਤੂੰ ਏਥੇ ਕੀ ਕਰਨ ਆਇਆ…???
ਮੈਂ : ਤੂੰ ਉਹ ਇੰਸਪੈਕਟਰ , ਕਿ ਘਰ ਕੀ ਕਰਨ ਗੲੀ ਸੀ।
ਸੋਣੀ : ਤੈਨੂੰ ਕੀ ਫ਼ਿਕਰ ਆ…
ਮੈਂ : ਮੈਨੂੰ ਇਹ ਗੱਲ ਦੱਸ, ਤੂੰ ਉੱਥੇ ਕਰਨ ਕੀ ਗੲੀ ਸੀ…
ਸੋਣੀ : ਉਹ ਮੇਰਾ ਘਰ ਹੈ…
ਮੈਂ : ਤੂੰ ਉਹਦੇ ਨਾਲ ਵਿਆਹ ਕਰਵਾ ਲਿਆ…
ਸੋਣੀ : ਨਹੀਂ ,ਕਰ ਦਿੱਤਾ
ਮੈਂ : ਮੈਂ ਫੌਜ ਛੱਡ ਕੇ ਆ ਗਿਆ ਸੀ…
ਸੋਣੀ : ਫੇਰ ਏਥੇ ਕੀ ਕਰਦਾ….
ਮੈਂ : ਸਾਰੀ ਗੱਲ ਦੱਸੀ…
ਸੋਣੀ : ਮੈਂ ਬਣਾਂਗੀ… ਗਵਾਹ,ਪਰ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ
ਮੈਂ : ਪਤਾ ਪਹਿਲਾਂ ਵੀ ਨਹੀਂ ਸੀ….
ਇਹ ਗੱਲ ਇੱਕ ਪੁਲਿਸੀਏ ਨੇ ਸੁਣ ਲਈ,ਸੋਣੀ ਨੂੰ ਇੰਸਪੈਕਟਰ ਨੇ ਬਹੁਤ ਕੁੱਟਿਆ,ਪਰ ਉਹ ਕਿਵੇਂ ਨਾ ਕਿਵੇਂ ਬੱਚ ਨਿਕਲੀ ਤੇ ਮੇਰੇ ਕੋਲ ਪਹੁੰਚ ਗੲੀ, ਉਸਤੋਂ ਬਾਅਦ ਸੋਣੀ ਨੇ ਅਦਾਲਤ ਵਿੱਚ ਇੰਸਪੈਕਟਰ ਦਾ ਤੇ ਉਸਦੇ ਸਾਥ ਦੇਣ ਵਾਲਿਆਂ ਦਾ ਪਰਦਾ ਚੁੱਕ ਦਿੱਤਾ,ਤੇ ਅਦਾਲਤ ਨੇ ਉਹਨਾਂ ਨੂੰ ਉਮਰ ਭਰ ਦੀ ਸਜ਼ਾ ਸੁਣਾ ਦਿੱਤੀ..
ਮੈਂ ਤੇ ਸੋਣੀ ਦੁਬਾਰਾ ਇੱਕਠੇ ਹੋ ਗਏ, ਅਸੀਂ ਇੱਕ ਦੂਸਰੇ ਨਾਲ ਵਿਆਹ ਕਰਵਾ ਲਿਆ , ਅਸੀਂ ਜੋ ਜ਼ਿੰਦਗੀ ਇੱਕਠਿਆਂ ਜਿਉਂਣ ਦੀ ਸੋਚੀ ਸੀ, ਹੁਣ ਉਹੀ ਜ਼ਿੰਦਗੀ ਜਿਓਂ ਰਹੇ ਹਾਂ, ਤੇ ਸੋਣੀ ਹੁਣ ਵੀ ਏਹੀ ਗੱਲ ਕਹਿੰਦੀ ਹੁੰਦੀ ਏ …. ਫੋਜੀਆ ਜੇ ਮੈਨੂੰ ਮੇਰੀ ਕਿਸਮਤ ਅਗਲੇ ਜਨਮ ਵਿੱਚ ਖੁਦ ਲਿਖਣ ਨੂੰ ਮਿਲ਼ੀ ਤਾਂ, ਮੈਂ ਸਭ ਤੋਂ ਪਹਿਲਾਂ ਤੈਨੂੰ ਲਿਖਾਂਗੀ
ਪਿਆਰ ਤਾਂ ਰੂਹਾਂ ਦੀ ਭੁੱਖ ਹੈ,
ਇਹਦੇ ਸਾਹਮਣੇ ਭਲਾਂ ਕੀ,
ਸੁੱਖ ਤੇ ਭਲਾਂ ਕੀ ਦੁੱਖ ਹੈ..
ਇਹ ਤਾਂ ਬਾਬਿਆਂ ਦੀ ਬਾਣੀ ਚੋਂ
ਮਹਿਬੂਬ ਦਾ ਨਾਮ ਸੁਣ ਲੈਂਦਾ ਏ
ਜੋ ਲੱਖਾਂ ਤੇ ਕਰੋੜਾਂ ਹੀ ਚਿਹਰਿਆਂ ਚੋਂ
ਸਭ ਛੱਡ ਇੱਕ ਚੁਣ ਲੈਂਦਾਂ ਹੈ
***
ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ
✍️ ਸੁਖਦੀਪ ਸਿੰਘ ਰਾਏਪੁਰ
ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।
ਸੁਖਦੀਪ ਸਿੰਘ ਰਾਏਪੁਰ ( 8699633924 )
ਬੇਟਾ ਰੇਲਵੇ ਪੁਲਸ ਵਿਚ ਨਵਾਂ-ਨਵਾਂ ਠਾਣੇ ਦਾਰ ਭਰਤੀ ਹੋਇਆ ਸੀ..!
ਅਕਸਰ ਆਖਿਆ ਕਰਦਾ ਪਾਪਾ ਜਦੋਂ ਕਦੇ ਏਧਰ-ਓਧਰ ਜਾਣਾ ਹੁੰਦਾ ਏ ਤਾਂ ਏਅਰ-ਕੰਡੀਸ਼ੰਡ ਡੱਬੇ ਵਿਚ ਸਫ਼ਰ ਕਰਿਆ ਕਰੋ..ਸਾਰੇ ਜਾਣਦੇ ਨੇ..ਬੱਸ ਮੇਰਾ ਨਾਮ ਲੈ ਦਿਆ ਕਰੋ..
ਪਰ ਮੈਨੂੰ ਵੀ.ਆਈ.ਪੀ ਡੱਬੇ ਦੇ ਮਾਹੌਲ ਤੋਂ ਬਾਹਲੀ ਜਿਆਦਾ ਐਲਰਜੀ ਹੋਇਆ ਕਰਦੀ ਸੀ!
ਉਸ ਦਿਨ ਅੰਬਾਲਿਓਂ ਅੰਮ੍ਰਿਤਸਰ ਆਉਣਾ ਸੀ..ਸ਼ਾਨੇ-ਪੰਜਾਬ ਮਸਾਂ ਭੱਜ ਕੇ ਫੜ ਹੋਈ..
ਏ.ਸੀ ਕੋਚ ਵਿਚ ਵੇਖਿਆ..
ਪੂਰਾ ਭਰਿਆ ਪਿਆ ਸੀ..ਕੋਈ ਵੀ ਸੀਟ ਖਾਲੀ ਨਹੀਂ ਸੀ..
ਪਰ ਤਾਂ ਵੀ ਚੁੱਪ ਜਿਹੀ ਪੱਸਰੀ ਹੋਈ ਸੀ..ਓਹੀ ਚੁੱਪ ਜਿਹੜੀ ਪਿੰਡ ਵਿਚ ਜੰਮੇ ਪਲੇ ਇਸ ਹਮਾਤੜ ਨੂੰ ਅਕਸਰ ਹੀ ਵੱਢ-ਵੱਢ ਖਾਂਦੀ ਸੀ..
ਨਿਆਣੇ ਸਿਆਣੇ ਸਬ ਆਪਣੇ ਮੋਬਾਈਲ ਫੋਨਾਂ ਨਾਲ ਰੁੱਝੇ ਹੋਏ ਸਨ..
ਲੋਕ ਹੌਲੀ ਜਿਹੀ ਆਪਣੀ ਸੀਟ ਤੋਂ ਉਠਦੇ..ਮੇਰੇ ਕੋਲੋਂ ਦੀ ਲੰਘਦੇ ਹੋਏ ਵਾਸ਼ ਰੂਮ ਜਾਂਦੇ ਫੇਰ ਮੇਰੇ ਸਧਾਰਨ ਜਿਹੇ ਕੁੜਤੇ ਪਜਾਮੇਂ ਵੱਲ ਵੇਖਦੇ ਹੋਏ ਇੰਝ ਦਾ ਪ੍ਰਭਾਵ ਦਿੰਦੇ ਜਿੱਦਾਂ ਕੋਈ ਜੰਗਲੀ ਜਾਨਵਰ ਕਿਸੇ ਸ਼ਹਿਰੀ ਇਲਾਕੇ ਵਿੱਚ ਆਣ ਵੜਿਆ ਹੋਵੇ..
ਟੀ.ਟੀ ਦੀ ਉਡੀਕ ਵਿਚ ਖਲੋਤੇ ਹੋਏ ਨੂੰ ਥੋੜੇ ਚਿਰ ਵਿੱਚ ਹੀ ਘੁਟਣ ਜਿਹੀ ਮਹਿਸੂਸ ਹੋਣ ਲੱਗੀ..ਅਖੀਰ ਨੂੰ ਉਹ ਆਇਆ ਤਾਂ ਮੈਂ ਆਪਣੀ ਪਛਾਣ ਲੁਕੋ ਲਈ..ਆਖਿਆ ਗਲਤੀ ਨਾਲ ਇਥੇ ਆਣ ਵੜਿਆ ਹਾਂ..!
ਸੁਬਾਹ ਦਾ ਚੰਗਾ ਸੀ..ਆਖਣ ਲੱਗਾ ਹੁਣੇ ਸੈਕੰਡ ਕਲਾਸ ਵਿਚ ਚਲੇ ਜਾਓ ਨਹੀਂ ਤੇ ਜੁਰਮਾਨਾ ਪੈ ਸਕਦਾ..!
ਰਾਜਪੁਰਾ ਲੰਘਦਿਆਂ ਹੀ ਉਸਨੇ ਮੈਨੂੰ ਨਾਲਦੇ ਜਨਰਲ ਡੱਬੇ ਵਿੱਚ ਘੱਲ ਦਿੱਤਾ..
ਓਥੇ ਅੱਪੜ ਕੀ ਵੇਖਿਆ..ਰੌਣਕਾਂ ਵਾਲੀ ਅੱਤ ਹੋਈ ਪਈ ਸੀ..ਤਾਸ਼ ਦੀਆਂ ਬਾਜੀਆਂ ਜੋਬਨ ਤੇ ਸਨ..ਕਈਆਂ ਨੇ ਨਜਰਾਂ ਮਿਲਾਈਆਂ..ਸਤਿ ਸ੍ਰੀ ਅਕਾਲ ਬੁਲਾਈ..ਹਾਸਿਆਂ ਦਾ ਆਦਾਨ-ਪ੍ਰਦਾਨ ਹੋਇਆ..
ਕਈ ਚਿੰਤਾ ਜਿਤਾਉਂਦੇ ਪੁੱਛਣ ਲੱਗੇ ਲੱਗਦਾ ਗਲਤੀ ਨਾਲ ਏ.ਸੀ.ਡੱਬੇ ਵਿੱਚ ਜਾ ਵੜੇ ਸੋ..ਜੁਰਮਾਨਾ ਤੇ ਨੀ ਲੱਗਾ?
ਕਈਆਂ ਨੇ ਸੁੰਗੜਦਿਆਂ ਹੋਇਆਂ ਸੀਟ ਤੇ ਬੈਠਣ ਦੀ ਪੇਸ਼ਕਸ਼ ਕੀਤੀ..ਹੋਰ ਵੀ ਕਿੰਨੇ ਸਾਰੇ ਸਵਾਲ..ਕਿਥੇ ਜਾਣਾ..ਕਦੋਂ ਮੁੜਨਾ..ਕਿੰਨੇ ਬੱਚੇ..ਘਰ ਪਰਿਵਾਰ..ਪਿੰਡ ਦਾ ਨਾਮ..ਹੋਰ ਵੀ ਕਿੰਨਾ ਕੁਝ..!
ਅਪਣੱਤ ਅਤੇ ਹਾਸੇ ਮਜਾਕ ਵਾਲੇ ਇਸ ਖੁੱਲੇ ਡੁੱਲੇ ਮਾਹੌਲ ਵਿੱਚ ਵਾਪਿਸ ਪਰਤ ਇਹ ਇਹਸਾਸ ਹੋ ਗਿਆ ਕੇ ਖੁੱਲੇ ਡੁੱਲੇ ਕੁਦਰਤੀ ਮਾਹੌਲ ਦੇ ਆਦੀ ਹੋ ਚੁਕੇ ਜੰਗਲ ਦੇ ਇੱਕ ਭੋਲੇ-ਭਾਲੇ ਜਾਨਵਰ ਲਈ ਸੀਮੇਂਟ ਅਤੇ ਕੰਕਰੀਟ ਦੀ ਵਲਗਣ ਵਿੱਚ ਕੈਦ ਹੋ ਕੇ ਸਮਾਂ ਲੰਘਾਉਣਾ ਕਿੰਨਾ ਔਖਾ ਹੁੰਦਾ ਏ..!
ਤਾਂ ਹੀ ਸ਼ਾਇਦ ਪਹਿਲੀਆਂ ਵਿਚ ਇਹ ਗੱਲ ਸਹੀ ਆਖੀ ਜਾਂਦੀ ਸੀ ਕੇ “ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ”..ਅਤੇ “ਸਾਡੇ ਪਿੰਡਾਂ ਵਿਚ ਰੱਬ ਵੱਸਦਾ..ਸਾਨੂੰ ਸੁਰਗਾਂ ਦੀ ਲੋੜ ਕੋਈ ਨਾ”
ਸੋ ਦੋਸਤੋ ਬਰਫ਼ਾਂ ਵਾਲੇ ਇਸ ਠੰਡੇ ਸ਼ੀਤ ਮੁਲਖ ਵਿੱਚ ਰਹਿੰਦਿਆਂ ਮਜਬੂਰੀ ਵੱਸ ਮੂਲ ਨਾਲੋਂ ਤੋੜ ਸਿੱਟੀਆਂ ਕਈ ਐਸੀਆਂ ਰੂਹਾਂ ਅਕਸਰ ਹੀ ਮਿਲ ਜਾਇਆ ਕਰਦੀਆਂ ਨੇ ਜਿਹਨਾਂ ਨਾਲ ਜਦੋਂ ਕਦੀ ਵੀ ਪਿੰਡਾਂ ਦੀ ਗੱਲ ਛੇੜ ਲਈਏ ਤਾਂ ਘੜੀਆਂ ਪਲਾਂ ਵਿਚ ਆਪ ਵੀ ਜਜਬਾਤੀ ਹੋ ਜਾਣਗੀਆਂ ਤੇ ਅਗਲੇ ਨੂੰ ਵੀ ਕਰ ਦੇਣਗੀਆਂ..!
ਹਰਪ੍ਰੀਤ ਸਿੰਘ ਜਵੰਦਾ
ਇਹ ਬਹੁਤ ਚਿਰ ਪਹਿਲਾਂ ਦੀ ਗੱਲ ਐ,ਮੈਂ ਆਪਣੇ ਵੀਰੇ ਦਾ ਵਿਆਹ ਵੇਖ ਕੇ ਵਾਪਿਸ ਆ ਰਹੀ ਸੀ ਮੁੜ ਕਾਲਜ਼ ਲਈ,ਬੱਸ ਵਿੱਚ ਬੈਠਾ ਕੇ ਸਮਾਨ ਰੱਖ ਕੇ ਪਾਪਾ ਥੱਲੇ ਉਤਰਨ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਮੈਂ ਲੇਟ ਹੋ ਜਾਵਾਂਗੀ ਹੁਣ ਮੇਰਾ 1 ਲੈਕਚਰ ਗਿਆ,ਪਾਪਾ ਨੇ ਮੁਸਕੁਰਾਹਟ ਦਿੱਤੀ ਤੇ ਉਤਰ ਗਏ, ਬੱਸ ਭਰੀ ਹੋਈ ਸੀ, P.A.P ਚੌਕ ਤੋਂ ਇੱਕ ਛੋਟੀ ਜਹੀ ਬੱਚੀ ਆਪਣੀ ਮੰਮੀ ਨਾਲ ਚੜ੍ਹੀ,ਸਿਰ ਤੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ,ਤੇ ਹੱਥ ਵਿੱਚ ਲੋਲੀਪੋਪ ਸੀ ਬਹੁਤ ਹੀ ਪਿਆਰੀ ਜਿਹੀ ਸੀ,ਬੱਸ ਵਿੱਚ ਜਗ੍ਹਾ ਨਹੀਂ ਸੀ ਤੇ ਉਹ ਮੇਰੇ ਸੀਟ ਤੋਂ ਕੁਝ ਕ ਅਗਾਂਹ ਹੀ ਖਲੋਤੇ ਸੀ ,ਮੈਂ ਉਸਨੂੰ ਕਿਹਾ ਕਿ ਉਹ ਮੇਰੀ ਗੋਦੀ ਵਿੱਚ ਆ ਕੇ ਬੈਠ ਜਾਏ,ਪਰ ਉਸਨੇ ਟੇਡਾ ਜੇਹਾ ਹੋ ਕੇ ਮੇਰੇ ਵੱਲ ਵੇਖਿਆ ਫਿਰ ਆਪਣੀ ਮੰਮੀ ਵੱਲ ਤੇ ਫਿਰ ਨਜ਼ਰਾਂ ਘੁਮਾਂ ਲਈਆਂ,ਫਿਰ ਉਸਦੀ ਮੰਮੀ ਨੇ ਉਸਨੂੰ ਕਿਹਾ ਕਿ ਬੈਠ ਜਾ ਬੇਟਾ ਦੀਦੀ ਕਹਿ ਰਹੀ ਹੈ,ਫਿਰ ਉਹ ਮੁਸਕੁਰਾਈ ਤੇ ਮੇਰੇ ਕੋਲ ਆ ਕੇ ਬੈਠ ਗਈ,ਮੈ ਉਸਨੂੰ ਕਿਹਾ ਕਿ ਉਹ ਕਿਥੇ ਜਾ ਰਹੀ ਹੈ ਤਾਂ ਉਸਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਕਿ ਓਹ ਸਕੂਲ ਜਾ ਰਹੀ ਹੈ,ਅੱਜ ਉਸਦੀ ਵੈਨ ਨਹੀਂ ਆਉਂਣੀ ਸੀ ਇਸ ਲਈ ਉਸਦੀ ਮੰਮੀ ਉਸਨੂੰ ਛੱਡਣ ਜਾ ਰਹੀ ਹੈ,ਆਪਣਾ ਜਵਾਬ ਦੇਦੇਂ ਹੀ ਉਸਨੇ ਮੇਰੇ ਤੋਂ ਵੀ ਇਹੀ ਪੁੱਛਿਆ,”ਮੈ ਉਸਨੂੰ ਕਿਹਾ ਕਿ ਮੈਂ ਵੀ ਆਪਣੇ ਕਾਲਜ ਜਾ ਰਹੀ ਹਾਂ,ਉਸਨੇ ਮੈਨੂੰ ਕਿਹਾ ਕਿ ਫਿਰ ਤੁਹਾਡੀ ਮੰਮੀ ਕਿੱਥੇ ਐ ,ਉਸਦੀ ਗੱਲ ਸੁਣ ਕੇ ਮੈਂ ਮੁਸਕੁਰਾਈ ,ਕਿ ਮੈਂ ਹੁਣ ਵੱਡੀ ਹੋ ਗਈ ਹਾਂ ਤੇ ਮੇਰੇ ਕਾਲਜ ਦੂਰ ਹੈ ਇਸ ਲਈ ਮੈ ਇੱਕਲੀ ਜਾ ਰਹੀ ਹਾਂ,ਉਸਨੇ ਮੇਰੇ ਵੱਲ ਵੇਖਿਆ ਤੇ ਓਹ ਫਿਰ ਮੁਸਕੁਰਾਈ,ਮੈਂ ਉਸ ਕੋਲੋਂ ਉਸਦਾ ਨਾਮ ਪੁੱਛਿਆ ,ਉਸ ਦੇ ਗੱਲੇ ਵਿੱਚ ID ਕਾਰਡ ਸੀ ,ਮੈਂ ਫੜ੍ਹ ਕੇ ਪੜ੍ਹਨ ਲੱਗੀ ,ਉਸ ਦਾ ਨਾਮ ਸੀ ਵਿਪੁਲ, ਮੈਂ ਪੜ੍ਹ ਕੇ ਹੱਸਣ ਲੱਗੀ, ਉਸਨੇ ਕਿਹਾ ਕਿ ਹੋਇਆ ਤੁਹਾਨੂੰ ਪਸੰਦ ਨੀ ਆਇਆ, ਮੇਰਾ ਨਾਮ ਤਾਂ ਬਹੁਤ ਸੋਹਣਾ ਐ,ਮੈਂ ਉਸਨੂੰ ਕਿਹਾ ਕਿ ਮੇਰਾ ਨਾਮ ਵੀ ਬਿਪੁਲ ਐ ,ਉਸਨੇ ਯਕੀਨ ਨਾ ਮੰਨਿਆ ,ਮੈਂ ਬੈਗ ਚੋਂ ਆਪਣਾ ID ਕਾਰਡ ਕੱਢ ਕੇ ਵਿਖਾਇਆ,ਉਹ ਜੋੜ ਕਰਕੇ ਅੱਖਰ ਪੜਨ ਲੱਗੀ ਤੇ ਫਿਰ ਜੋਰ ਦੀ ਮੁਸਕੁਰਾਈ ,ਫਿਰ ਮੇਰੀ ਨਿਗਾਹ ਅਗਲੀ ਲਾਇਨ ਤੇ ਗਈ ਜਿਸ ਤੇ ਉਸਦੇ ਪਿਤਾ ਦਾ ਨਾਮ ਲਿਖਿਆ ਸੀ,ਉਹ ਪੜ੍ਹ ਕੇ ਮੇਰਾ ਹਾਸਾ ਉੱਡ ਗਿਆ ਮੈਂ ਉਸਦੀ ਮੰਮੀ ਵੱਲ ਵੇਖਿਆ ਸਾਡੀ ਦੋਵਾਂ ਦੀ ਅੱਖਾਂ ਵਿੱਚ ਇੱਕ ਅਣਕਹਿ ਅਹਿਸਾਸ ਦੇ ਹੰਝੂ ਸਨ,ਮੇਰਾ ਅਚਾਨਕ ਮੁਰਝਾਇਆ ਚਿਹਰਾ ਵੇਖ ਕੇ ,ਉਸ ਬੱਚੀ ਨੇ ਆਪਣੀ ਮੰਮੀ ਨੂੰ ਪੁੱਛਿਆ , ਮੰਮੀ ਇਹ ,”ਲੇਟ ਦਾ ਮਤਲਬ ਕਿ ਹੁੰਦਾ ਏ”, ਉਸਦੇ ਪਿਤਾ ਦੇ ਨਾਮ ਅਗਾਂਹ ਲਿਖਿਆ ਹੋਇਆ ਸੀ ਲੇਟ(late) ਸੂਬੇਦਾਰ ਕੁਲਵੰਤ ਸਿੰਘ ,ਇਹਨਾਂ ਪੁੱਛਦੇ ਸਾਰ ਹੀ ਉਹਨਾਂ ਦਾ ਸਟਾਪ(bus stop) ਆ ਗਿਆ ,ਉਸਦੀ ਮੰਮੀ ਨੇ ਉਸਨੂੰ ਉਠਾਇਆ ਤੇ ਉਹ ਜਾਣ ਲੱਗੇ,ਉਸਦਾ ਲੋਲੀਪੋਪ ਮੇਰੇ ਕੋਲ ਹੀ ਰਹਿ ਗਿਆ ਮੈਂ ਆਵਾਜ਼ ਦਿੱਤੀ ਤੁਹਾਡਾ ਲੋਲੀਪੋਪ ਉਸਨੇ ਜੋਰ ਦੀ ਕਿਹਾ ਦੀਦੀ ਤੁਸੀਂ ਰੱਖ ਲਵੋ ਤੇ ਫਿਰ ਏਕ ਮੁਸਕੁਰਾਹਟ ਦਿੱਤੀ….
ਉਹ ਉਤਰ ਗਏ….ਪਰ ਮੇਰਾ ਮਨ ਲੇਟ ਵਿੱਚ ਉੱਲਝ ਗਿਆ , ਮੈਂਨੂੰ ਆਪਣਾ ਕਾਲਜ਼ ਤੋਂ ਲੇਟ ਹੋਣਾ ਭੁੱਲ ਗਿਆ,ਮੇਰਾ ਕਾਲਜ ਲਈ ਲੇਟ ਹੋਣਾ ਉਸ ਲੇਟ ਸਾਮਹਣੇ ਕੁਝ ਵੀ ਨਹੀਂ ਸੀ…..ਵਾਰ ਵਾਰ ਮੇਰੇ ਦਿਮਾਗ ਵਿਚ ਹੁਣ ਲੇਟ ਸਬਦ ਘੁੰਮ ਰਿਹਾ ਸੀ……ਤੇ ਰੋਜ਼ਾਨਾ ਇਹੋ ਜਿਹੇ ਕਿੰਨੇ ਜਵਾਨ ਸਹੀਦ ਹੁੰਦੇ ਹਨ ਉਹ ਕਦੇ ਆਪਣੇ ਫਰਜ਼ ਨਿਭਾਉਣ ਤੋਂ ਲੇਟ ਨਹੀਂ ਹੁੰਦੇ…ਬੱਸ ਦੀ ਖਿੜਕੀ ਚੋ ਬਾਹਰ ਵੇਖਦੇ ਹੋਏ ਮੇਰੇ ਜ਼ਹਿਨ ਵਿੱਚ ਲੇਟ ਸ਼ਬਦ ਗੁੰਮ ਰਿਹਾ ਸੀ……..
-ਬਿਪੁਲਜੀਤ
ਕਿਸੇ ਨੇ ਨਵੀਂ ਕਾਰ ਖਰੀਦੀ ਸੀ । ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕ ਵੱਟਾ ਉਸ ਦੀ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇਕ ਪਾਸੇ ਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜੵਾ ਸੀ, ਫੜ ਲਿਆ । ਉਹ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾ ਮੁਆਫ਼ ਕਰਨਾ, ਕੋਈ ਰੁੱਕ ਨਹੀਂ ਸੀ ਰਿਹਾ, ਮੈਨੂੰ ਸੁੱਝ ਨਹੀਂ ਸੀ ਰਿਹਾ ਕਿ ਮੈਂ ਕਾਰ ਰੋਕਣ ਵਾਸਤੇ ਕੀ ਕਰਾਂ, ਮੇਰੀ ਅਪੰਗ ਭੈਣ ਦੀ ਪਹੀਆ ਕੁਰਸੀ ਉਲਟ ਗਈ ਸੀ, ਮੈਂ ਉਸ ਨੂੰ ਚੁੱਕ ਨਹੀਂ ਸਕਦਾ। ਪਰਮਾਤਮਾ ਤੁਹਾਡਾ ਭਲਾ ਕਰੇ, ਮੈਨੂੰ ਮੁਆਫ਼ ਕਰ ਦੇਣਾ । ਕਾਰ ਦੇ ਮਾਲਕ ਨੇ ਉਸ ਅਪੰਗ ਲੜਕੀ ਨੂੰ ਚੁੱਕ ਕੇ ਉਲਟੀ ਹੋਈ ਪਹੀਆ ਕੁਰਸੀ ਸਿੱਧੀ ਕਰਕੇ, ਵਿਚ ਬਿਠਾਇਆ ।
ਭਰਾ ਭੈਣ ਭਰਪੂਰ ਧੰਨਵਾਦ ਕਰਕੇ ਚਲੇ ਗਏ।
ਮਾਲਕ ਨੇ ਵੱਟਾ ਲੱਗਣ ਨਾਲ ਪਿਆ ਚਿੱਬ, ਠੀਕ ਨਹੀਂ ਸੀ ਕਰਵਾਇਆ, ਕਿਉਂਕਿ ਉਹ ਚਿੱਬ ਉਸ ਨੂੰ ਯਾਦ ਕਰਵਾਉਦਾਂ ਸੀ ਕਿ ਜ਼ਿੰਦਗੀ ਵਿਚੋਂ ਇਤਨੀ ਤੇਜ਼ੀ ਨਾਲ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਵਾਸਤੇ ਕਿਸੇ ਨੂੰ ਵੱਟਾ ਮਾਰਨਾ ਪਏ ❤️❤️
ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ , ਇਹ ਕਹਾਣੀ ਮੇਰੇ ਖੁਦ ਨਾਲ ਬੀਤੀ ਹੈ | ਮੈਂ ਇਹ ਕਹਾਣੀ ਇਸ ਲਈ ਸ਼ੇਅਰ ਕਰਨਾ ਚਾਹੁੰਦੀ ਸੀ ਤਾਂ ਜੋ ਜੋ ਮੇਰੇ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ , ਸ਼ਾਇਦ ਕੋਈ ਮੇਰਾ ਵੀਰ ਮੇਰੀ ਕਹਾਣੀ ਪੜ੍ਹ ਕੇ ਸ਼ਰਾਬ ਛੱਡ ਜਾਵੇ | ਸ਼ੁਰੂ ਕਰਦੀ ਆ ਮੇਰੀ ਕਹਾਣੀ
ਮੇਰਾ ਵਿਆਹ 2005 ਚ ਹੋਇਆ ਸੀ , ਮੁੰਡਾ ਮਨੀਲੇ (ਫ਼ਿਲਿਪੀੰਸ) ਚ ਰਹਿੰਦਾ ਸੀ , ਸੋ ਇਕ ਸਾਲ ਬਾਅਦ ਮੈਂ ਵੀ ਮਨੀਲਾ ਚਲੀ ਗਈ , ਉਹ ਰੋਜ਼ ਹੀ ਸ਼ਰਾਬ ਪੀਂਦੇ ਸੀ
ਜੇ ਮੈਂ ਰੋਕਦੀ ਤਾਂ ਰੋਜ਼ ਸ਼ਾਮ ਨੂੰ ਕਿਸੇ ਨਾ ਕਿਸੇ ਬਹਾਨੇ ਬਾਹਰ ਨਿਕਲ ਜਾਂਦੇ ਤੇ ਰਾਤ ਨੂੰ ਸ਼ਰਾਬ ਪੀ ਕੇ ਘਰ ਆਉਂਦੇ ਸੀ , ਮੈਂ ਬਹੁਤ ਪ੍ਰੇਸ਼ਾਨ ਰਹਿੰਦੀ ਸੀ , ਪਰ ਮੇਰੀ ਸਾਰੀ ਖੁਸ਼ੀ ਮੇਰੇ ਪੁੱਤਰ ਚ ਵਸਦੀ ਸੀ ਜਿਸਨੇ ਮਨੀਲੇ ਆ ਕੇ ਜਨਮ ਲਿਆ ਸੀ ,
ਸਭ ਕੁਛ ਠੀਕ ਚਲ ਰਿਹਾ ਸੀ ਮੈਂ ਜਿਵੇ ਮਰਜ਼ੀ ਆਪਣੇ ਪਤੀ ਨਾਲ ਰਹਿ ਰਹੀ ਸੀ ,
ਫੇਰ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਜਿਹਨੂੰ ਮੈਂ ਸਾਰੀ ਜ਼ਿੰਦਗੀ ਨੀ ਭੁੱਲ ਸਕਦੀ , ਰਾਤ ਦੇ 2 ਕ ਵਜੇ ਸੀ , ਅਚਾਨਕ ਮੇਰਾ ਪੁੱਤਰ ਉੱਚੀ ਉੱਚੀ ਰੋਂ ਲੱਗ ਗਿਆ ,
ਮੈਂ ਬਹੁਤ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ , ਦੁੱਧ ਪਿਲਾਇਆ ਪਰ ਕੋਈ ਗੱਲ ਨੀ ਬਣੀ
ਮੈਂ ਆਪਣੇ ਪਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਕ ਹਸਪਤਾਲ ਚੋਂ ਦਵਾਈ ਲੈ ਆਈਏ , ਪਰ ਰੋਜ਼ ਦੀ ਤਰਾਂ ਉਹ ਅੱਜ ਵੀ ਪੀ ਕੇ ਪਏ ਸਨ ਕੋਈ ਹੋਸ਼ ਨਹੀਂ
ਮੈਂ ਕਾਫੀ ਚਿਰ ਅਵਾਜ਼ਾਂ ਮਾਰ ਕੇ ਹਟ ਗਈ , ਮੈਂ ਖੁਦ ਵੀ ਨੀ ਜਾ ਸਕਦੀ ਸੀ , ਨਾ ਤਾਂ ਮੈਨੂੰ ਗੱਡੀ ਸਕੂਟਰੀ ਚਲਾਉਣੀ ਆਉਂਦੀ ਸੀ , ਨਾ ਸਾਨੂ ਇਥੇ ਹੋਰ ਕੋਈ ਜਾਣਦਾ ਸੀ ਜਿਸਨੂੰ ਆਵਾਜ਼
ਮਾਰ ਲੈਂਦੀ , ਥੋੜੀ ਦੇਰ ਬਾਅਦ ਮੇਰੇ ਪੁੱਤਰ ਦੀ ਰੋਣ ਦੀ ਆਵਾਜ਼ ਵੀ ਬੰਦ ਹੋ ਗਈ , ਤੇ ਫੇਰ ਉਹ ਕਦੇ ਵੀ ਨੀ ਰੋਇਆ ,
ਜੇ ਉਹ 1 ਘੰਟਾ ਬਰਬਾਦ ਨਾ ਹੁੰਦਾ , ਮੇਰੇ ਪਤੀ ਨੇ ਨਾ ਪੀਤੀ ਹੁੰਦੀ ਅਸੀਂ ਸਮੇਂ ਤੇ ਹਸਪਤਾਲ ਪਹੁੰਚ ਜਾਣਾ ਸੀ
ਤੇ ਸ਼ਾਇਦ ਮੇਰਾ ਬੇਟਾ ਅੱਜ ਜੀਉਂਦਾ ਹੁੰਦਾ ,
ਉਸਤੋਂ ਬਾਅਦ ਮੈਂ ਆਪਣੇ ਪਤੀ ਨੂੰ ਛੱਡ ਦਿੱਤਾ , ਉਸਨੇ ਮੈਨੂੰ ਬਹੁਤ ਮਨਾਉਣ ਦੀ ਕੋਸ਼ਿਸ ਕੀਤੀ ਕੇ ਹੁਣ ਉਸਨੇ ਸ਼ਰਾਬ ਛੱਡ ਦਿੱਤੀ ਆ
ਪਰ ਹੁਣ ਸਿਰਫ ਮੈਨੂੰ ਮੇਰੇ ਪੁੱਤਰ ਦਾ ਕਾਤਿਲ ਲਗਦਾ , ਮੈਂ ਆਪਣਾ ਕੰਮ ਕਰਦੀ ਆ ਤੇ ਆਪਣੇ ਬੇਟੇ ਦੀਆਂ ਯਾਦਾਂ ਨਾਲ ਦਿਨ ਕੱਢ ਰਹੀ ਆ
ਮੇਰੇ ਸਾਰੇ ਵੀਰਾ ਨੂੰ ਹੀ ਬੇਨਤੀ ਆ ਕੇ ਜੇ ਤੁਹਾਨੂੰ ਕਿਸੇ ਨੇ ਆਪਣੀ ਧੀ , ਕਿਸੇ ਦੀ ਧੀ ਨੇ ਆਪਣੀ ਸਾਰੀ ਜ਼ਿੰਦਗੀ ਦਿੱਤੀ ਆ ਉਸਨੂੰ ਵੀ ਅਹਮੀਅਤ ਦਿਓ
ਸ਼ਰਾਬ ਨੇ ਸਾਰੇ ਰਿਸ਼ਤੇ ਤੋਢ਼ਨੇ ਨੇ ਕਦੇ ਜੋੜਨੇ ਨਹੀਂ
ਧੰਨਵਾਦ (ਰਾਜਦੀਪ ਕੌਰ)
ਇਹ ਹੈ ਮੇਰੀ ਕਹਾਣੀ , ਮੈਂ ਆਰਤੀ। ਮੈਂ ਅੱਜ ਵੀ ਜਦੋਂ ਆਪਣੇ ਬਾਰੇ ਸੋਚਦੀ ਹਾਂ ਤਾਂ ਰੋ ਪੈਂਦੀ ਹਾਂ , ਮੇਰਾ ਤਾਂ ਬਚਪਨ ਵੀ ਬਸ ਮੁਸ਼ਕਿਲ ਚ ਨਿਕਲ ਗਿਆ , ਅਸੀਂ ਆਪਣੇ ਮਾਂ ਬਾਪ ਦੇ ਚਾਰ ਬੱਚੇ ਸੀ , ਤਿੰਨ ਭੈਣਾਂ ਤੇ ਇੱਕ ਛੋਟਾ ਭਰਾ , ਅਸੀਂ ਜਦੋਂ ਛੋਟੇ ਛੋਟੇ ਸੀ ਤਾਂ ਸਾਡੇ ਪਾਪਾ ਸਾਨੂੰ ਛੱਡ ਕੇ ਕਿਤੇ ਚਲ ਗਏ ਸਨ , ਫਿਰ ਤਾਏ ਚਾਚੇ ਨੇ ਘਰੋਂ ਕੱਢ ਦਿੱਤਾ ਤੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਅਸੀਂ ਸਾਰੇ ਰਹਿਣ ਲੱਗ ਪਏ , ਸਾਡੀ ਮੰਮੀ ਨੇ ਸਾਨੂੰ ਬਹੁਤ ਔਖੇ ਹੋ ਕੇ ਪਾਲਿਆ , ਮੈਨੂੰ ਅੱਜ ਵੀ ਦਿਨ ਯਾਦ ਆ, ਇੱਕ ਵਾਰ ਮੇਰੇ ਛੋਟੇ ਭਰਾ ਨੂੰ ਬਹੁਤ ਭੁੱਖ ਲੱਗੀ ਤੇ ਘਰ ਚ ਖਾਣ ਨੂੰ ਕੁਝ ਵੀ ਨਹੀਂ ਸੀ , ਮੰਮੀ ਵੀ ਘਰ ਨਹੀਂ ਸਨ ਉਹ ਕਿਤੇ ਕੰਮ ਲੱਭਣ ਗਏ ਹੋਏ ਸਨ ਤੇ ਭਰਾ ਬਹੁਤ ਰੋ ਰਿਹਾ ਸੀ , ਮੈਂ ਹਨਾ ਉਸਨੂੰ ਸੁੱਕੀਆਂ ਹੋਈਆਂ ਮਿਰਚਾਂ ਪਈਆਂ ਸੀ ਘਰ ਚ , ਉਹ ਪਾਣੀ ਚ ਨਮਕ ਪਾ ਕੇ ਤੇ ਉਬਾਲ ਕੇ ਦੇ ਦਿੱਤੀ , ਉਸ ਟਾਈਮ ਉਹ ਵੀ ਬਹੁਤ ਸਵਾਦ ਲੱਗੀ ਸੀ ਮੇਰੇ ਭਰਾ ਨੂੰ , ਸਾਨੂੰ ਸਾਰੇ ਬੁਰੀ ਨਜ਼ਰਾਂ ਨਾਲ ਦੇਖਣ ਲੱਗ ਗਏ , ਸਾਨੂੰ ਚੋਰ ਦੇ ਬੱਚੇ ਬੋਲਣ ਲੱਗ ਗਏ , ਪਰ ਸਾਡੀ ਮਾਂ ਨੇ ਸਾਨੂੰ ਇਹੀ ਸਿਖਾਇਆ ਸੀ ਕਿ ਕਦੇ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ , ਟਾਈਮ ਨਿਕਲਦਾ ਗਿਆ , ਮੇਰੀ ਵੱਡੀ ਭੈਣ ਦਾ ਵਿਆਹ ਮੇਰੀ ਮਾਸੀ ਨੇ ਕਰ ਦਿੱਤਾ ਉਹ ਆਪਣੇ ਘਰ ਖੁਸ਼ ਸੀ , ਫੇਰ ਮੇਰਾ ਵਿਆਹ ਕਰ ਦਿੱਤਾ ਮੇਰਾ ਵਿਆਹ ਬਹੁਤ ਛੋਟੀ ਉਮਰ ਚ ਹੋਇਆ ਸੀ , ਮੈਂ 17 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਸੀ , ਫਿਰ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਗਈ , ਜਿਸ ਨਾਲ ਮੇਰਾ ਵਿਆਹ ਹੋਇਆ ਸੀ ਬਹੁਤ ਸ਼ਰਾਬ ਪੀਂਦਾ ਸੀ , ਤੇ ਜੂਆ ਵੀ ਬਹੁਤ ਖੇਡਦਾ ਸੀ , ਪਰ ਮੈਂ ਕਦੇ ਵੀ ਆਪਣੀ ਮੰਮੀ ਨੂੰ ਨਹੀਂ ਦੱਸਿਆ ਕੇ ਉਹ ਦੁਖੀ ਹੋਣਗੇ , ਚੁੱਪ ਚਾਪ ਸਹਿੰਦੀ ਰਹੀ ਤੇ ਫਿਰ ਮੇਰੇ ਘਰ ਇੱਕ ਕੁੜੀ ਹੋਈ 2002 ਵਿੱਚ , ਪਰ ਫਿਰ ਵੀ ਕੁਝ ਨਹੀਂ ਬਦਲਿਆ , ਫਿਰ ਤੇ ਮੇਰੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ , ਫਿਰ ਕਿਸੇ ਦੇ ਘਰ ਦਾ ਕੰਮ ਕਰਨ ਲੱਗ ਗਈ ਤੇ ਸਮਾਂ ਨਿਕਲਦਾ ਰਿਹਾ , 2006 ਵਿਚ ਮੇਰੇ ਇੱਕ ਹੋਰ ਕੁੜੀ ਹੋਈ , ਫਿਰ ਜ਼ਿੰਦਗੀ ਚ ਹੋਰ ਦੁੱਖ ਆਉਣੇ ਸ਼ੁਰੂ ਹੋ ਗਏ , ਫਿਰ ਮੇਰੇ ਪਤੀ ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ , ਤੇ ਜੂਆ ਖੇਡਣਾ ਵੀ ਬਹੁਤ ਕਰ ਦਿੱਤਾ , ਫਿਰ ਮੈਂ ਦੋ ਘਰਾਂ ਦਾ ਕੰਮ ਕਰਨ ਲੱਗ ਪਈ , ਸਵੇਰੇ ਲੋਕਾਂ ਦੇ ਘਰ ਦਾ ਕੰਮ ਕਰਨਾ ਤੇ ਫਿਰ ਕਿਸੇ ਦੀ ਦੁਕਾਨ ਤੇ ਵੀ ਕਰਨਾ , ਫਿਰ ਇੱਕ ਦਿਨ ਮੇਰੇ ਪਤੀ ਨੇ ਕਰਜ਼ੇ ਹੱਥੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਤੇ ਮੈਂ ਵਿਧਵਾ ਹੋ ਗਈ , ਬਸ ਫਿਰ ਕੀ ਸੀ ਮੇਂ ਤੇ ਮੇਰੀ ਦੋਨੋ ਧੀਆਂ ਰਹਿ ਗਈਆਂ , ਮੈਂ ਉਹਨਾਂ ਲਈ ਹੀ ਜੀਅ ਰਹੀ ਹਾਂ , ਨਾ ਤੇ ਮੈਂ ਦੂਜਾ ਵਿਆਹ ਕਰਵਾਇਆ ਕਿਉਂਕਿ ਮੈਂ ਇਹਨਾਂ ਦੋਵਾਂ ਨੂੰ ਨਹੀਂ ਸੀ ਛੱਡ ਸਕਦੀ , ਮੇਰੀਆਂ ਦੋਵੇਂ ਧੀਆਂ ਪੜ੍ਹਾਈ ਚ ਬਹੁਤ ਹੁਸ਼ਿਆਰ ਨੇ , ਮੇਰੀ ਵੱਡੀ ਕੁੜੀ ਨੇ 12ਵੀਂ ਚ ਟਾਪ ਕੀਤਾ ਪਰ ਹੁਣ ਮੈਂ ਇਕੱਲੀ ਹਾਂ , ਮੈਂ ਬਹੁਤ ਦੁਖੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰੀਆਂ ਦੋਨੋ ਧੀਆਂ ਪੜ੍ਹ ਲਿਖ ਕੇ ਕੁਝ ਬਣ ਜਾਣ , ਪਰ ਮੈਂ ਕੀ ਕਰਨਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ , ਮੇਰੀ ਜ਼ਿੰਦਗੀ ਚ ਦੁੱਖ ਜਿਆਦਾ ਨੇ ਤੇ ਲਫ਼ਜ਼ ਘੱਟ , ਮੈਂ ਬਹੁਤ ਰੋਂਦੀ ਹਾਂ ਆਪਣੀ ਜ਼ਿੰਦਗੀ ਬਾਰੇ ਸੋਚ ਕੇ , ਮੈਂ ਆਰਤੀ ਇੱਕ ਵਿਧਵਾ