Sub Categories
ਅਸੀਂ ਚਾਰ ਭੈਣ ਭਰਾ ਆਂ ਤਿੰਨ ਭੈਣਾਂ ਤੇ ਇੱਕ ਭਰਾ , ਤਿੰਨਾਂ ਭੈਣਾਂ ਤੋਂ ਬਾਅਦ ਮਸਾਂ ਹੀ ਭਰਾ ਦਾ ਜਨਮ ਹੋਇਆ । ਸੁੱਖਾਂ ਸੁੱਖ ਕੇ ਲਿਆ ਸੀ ਭਰਾ ਮੇਰੇ ਮਾਂ ਪਿਉ ਨੇ। ਸਿਆਣੇ ਕਹਿੰਦੇ ਆ ਕਿ ਤਿੰਨ ਹਨੇਰੀਆਂ ਤੋਂ ਬਾਅਦ ਮੀਂਹ ਆਉਂਦਾ ਤੇ ਉਹ ਗਲ ਸੱਚੀ ਆ। ਖੈਰ ਜੋ ਵੀ ਹੋਇਆ ਬਹੁਤ ਵਧੀਆ ਹੋਇਆ ।ਮੇਰੇ ਤੋਂ ਬਾਅਦ ਹੋਇਆ ਸੀ ਭਰਾ ਜਿਸ ਕਾਰਨ ਮੇਰੇ ਪਾਪਾ ਮੇਰਾ ਬਹੁਤ ਕਰਦੇ ਸੀ । ਤੇ ਮੈਂ ਵੀ ਬਹੁਤ ਕਰਦੀ ਆ ਉਹਨਾਂ ਦਾ ਅੱਜ ਵੀ ।ਮੈਂ ਸ਼ੁਰੂ ਤੋਂ ਈ ਬਹੁਤ ਬਿਮਾਰ ਰਹੀ ਆ ਜਿਸ ਕਾਰਨ ਮੇਰੇ ਘਰ ਦੇ ਬਹੁਤ ਦੁਖੀ ਹੁੰਦੇ ਸੀ।ਉਹਨਾਂ ਨੇ ਸਾਇਕਲ ਤੇ ਜਾ ਜਾ ਕੇ ਮੈਨੂੰ ਦਵਾਈ ਦਵਾ ਕੇ ਲੇ ਕੇ ਆਉਂਦੇ ਸੀ। ਉਦੋਂ ਮੋਟਰਸਾਈਕਲ ਵਗੈਰਾ ਨੀ ਹੁੰਦੇ ਸੀ। ਚਲੋ ਇਦਾ ਸਮਾ ਗੁਜਰ ਦਾ ਗਿਆ । ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਨੇ ਪਿਆਰ ਨਾਲ ਮੈਨੂੰ ਘੋਲਾ ਪੁੱਤ ਕਿਹਾ ਕਰਨਾ । ਮੇਰਾ ਘੋਲਾ ਪੁੱਤ ਆ ਕਰਦੇ ਉਹ ਕਰਦੇ , ਮੇਰਾ ਘੋਲਾ ਪੁੱਤ ਬਹੁਤ ਬਹਾਦਰ ਆ ਉਹ ਸਾਰਾ ਕੰਮ ਕਰਦੂਗਾ । ਮੇਰਾ ਸੁਭਾਅ ਥੋੜ੍ਹਾ ਜਾ ਅਥਰਾ ਸੀ ਜਿਸ ਕਾਰਨ ਸਾਰੇ ਜਵਾਕ ਮੇਰੇ ਤੋਂ ਬਹੁਤ ਡਰਦੇ ਸੀ ਮੇਰੇ ਕੋਲ ਨੀ ਸੀ ਆਉਂਦੇ। 😃 ਮੈਨੂੰ ਅੱਜ ਵੀ ਉਹ ਦਿਨ ਯਾਦ ਆਉਂਦੇ ਆ ਜੋ ਨਿੱਕੇ ਹੁੰਦਿਆਂ ਨੇ ਪਾਪਾ ਨਾਲ ਗੁਜਰੇ ਸੀ। ਮੈਨੂੰ ਯਾਦ ਆ ਇਕ ਵਾਰ ਮੈਂ ਪਾਪਾ ਨੂੰ ਕਿਹਾ ਸੀ ਕਿ ਜੇ ਮੈਂ ਅਲਮਾਰੀ ਚ ਬੈਠ ਜਾ ਤਾਂ ਮੈ ਮਰ ਜਾ ਗੀ ਤੇ ਮੇਰੀ ਮਾਂ ਨੇ ਕਿਹਾ ਮਜ਼ਾਕ ਵਿੱਚ ਕਿ ਜਾ ਬੈਠ ਕੇ ਦੇਖ ਲਾ ਪਤਾ ਲੱਗ ਜੇ ਗਾ ਫਿਰ ਪਾਪਾ ਨੇ ਕਿਹਾ ਕਿ ਜੇ ਤੂੰ ਨਾ ਆਉਂਦੀ ਤੇ ਜਸ਼ਨ ਨੇ ਨੀ ਹੋਣਾ ਸੀ । ਥੋਡਾ ਥੋਡਾ ਯਾਦ ਆ ਪੂਰਾ ਨੀ ਮੇਰੀ ਮਤ ਜਵਾਕਾਂ ਵਾਲੀ ਸੀ ਤੇ ਮੈਂ ਸੱਚੀ ਅਲਮਾਰੀ ਵਿੱਚ ਜਾ ਕੇ ਬੈਠ ਗਈ ਤੇ ਮੇਰੇ ਪਾਪਾ ਕਹਿਣ ਘੋਲੇ ਪੁੱਤ ਬਾਹਰ ਆ ਜਾ ਤੇਰੀ ਮਾਂ ਤਾ ਐਵੈ ਈ ਬੋਲੀ ਜਾਂਦੀ ਆ। ਇਕ ਵਾਰ ਮੈਂ ਆਪਣੀ ਦੋ ਸਾਲ ਵੱਡੀ ਭੈਣ ਦੇ ਕਿਸੇ ਲੜਾਈ ਕਰਕੇ ਸਿਰ ਤੇ ਕਲਮ ਮਾਰੀ ਸੀ ਤੇ ਸਾਰੇ ਘਰ ਖੇਤ ਵਿਚ ਗਏ ਸੀ ਕਪਾਹ ਚੁਗਣ ਗਏ ਸੀ । ਸੁੱਖੀ ਭੱਜ ਕੇ ਖੇਤ ਚਲੀ ਗਈ ਫਿਰ ਉਥੇ ਪਾਪਾ ਨੇ ਸੁੱਖੀ ਦੇ ਸਿਰ ਵਿੱਚੋਂ ਕਲਮ ਕੱਢੀ ਸੀ । ਬਾਕੀ ਸਾਰੇ ਮੈਨੂੰ ਗਾਲਾਂ ਦੇਣ ਲੱਗ ਗਏ ਸੀ ਤੇ ਉਦੋਂ ਵੀ ਪਾਪਾ ਨੇ ਮੇਰੀ ਬਾਹਰ ਕਰਾਈ ਸੀ। ਚਲੋ ਇਦਾ ਸਮਾ ਗੁਜਰ ਦਾ ਗਿਆ ।ਪਾਪਾ ਨੇ ਜਦੋ ਵੀ ਮੈਨੂੰ ਬੁਲਾਉਣਾ ਤਾਂ ਘੋਲਾ ਪੁੱਤ ਕਿਹ ਕੇ ਈ ਬਲਾਉਣਾ । ਬਹੁਤਾ ਸਮਾਂ ਨੀ ਬਿਤਾਇਆ ਪਾਪਾ ਨਾਲ ਅਸੀਂ । ਪਾਪਾ ਦਾ ਮਲੇਸ਼ੀਆ ਦਾ ਬਣ ਗਿਆ ਸੀ ।ਉਥੇ ਵੀ ਉਹਨਾਂ ਨੇ ਜਿਆਦਾ ਸਮਾਂ ਬਿਤਾਇਆ । 2ਕੁ ਮਹੀਨੇ ਈ ਹੋਏ ਸੀ ਗਿਆ ਨੂੰ ਕਿ ਰੱਬ ਨੇ ਆਪਣੇ ਕੋਲ ਬੁਲਾ ਲਿਆ । ਸਾਡਾ ਹੱਸ ਦੇ ਵਸ ਦੇ ਘਰ ਨੂੰ ਦੁੱਖਾਂ ਨੇ ਘੇਰ ਲਿਆ । ਬਹੁਤ ਦੁੱਖ ਹੁੰਦਾ ਏ ਜਦੋ ਪਾਪਾ ਪੇਟੀ ਚ ਬੰਦ ਆਉਂਦਾ । ਮੈਂ ਪਾਪਾ ਦੀ ਅਵਾਜ਼ ਸੁਣਣ ਨੂੰ ਤਰਸ ਦੀ ਆ । ਪਰ ਹੁਣ ਕਰ ਵੀ ਸਕਦੇ ਆ ਕੁੱਝ ਨਹੀਂ ਹੋ ਸਕਦਾ। ਹੁਣ ਘੋਲਾ ਪੁੱਤ ਵੀ ਕੋਈ ਨੀ ਆਖਦਾ । ਸਾਰੇ ਪਿਆਰ ਤਾਂ ਬਹੁਤ ਕਰਦੇ ਨੇ ਪਿਉ ਦੀ ਕਮੀ ਕੋਈ ਵੀ ਨੀ ਪੂਰੀ ਕਰ ਸਕਦਾ । ਪਿਉ ਤਾਂ ਪਿਉ ਈ ਹੁੰਦਾ । ਘੋਲਾ ਪੁੱਤ ਵਾਲੀ ਇਹ ਕਹਾਣੀ ਅਧੂਰੀ ਹੀ ਰਹੂਗੀ।
ਰਜਿੰਦਰ ਕੌਰ ਸੰਘਾ