Sub Categories
ਬੇ-ਖਬਰ
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ , ਮੌਕੇ ਦਾ ਇੰਤਜ਼ਾਰ ਏ।
ਕੋਈ ਸਦਮਾ ਉਧਾਰ ਦੇ ਗਿਆ,
ਕੋਈ ਮਜਬੂਰੀ ਦੱਸ, ਮਸ਼ਹੂਰੀ ਕਰਾ ਗਿਆ।
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ ਮੌਕੇ ਦਾ ਇੰਤਜ਼ਾਰ ਏ।
ਕੋਈ ਠੱਗਣ ਨੂੰ ਤਿਆਰ ਬੈਠਾ ਏ।
ਦੱਸ ਭਲਾ , ਕੋਣ ਗੱਠ ਨਾਲ ਬੰਨ ਲੈ ਗਿਆ,
ਕੋਈ ਅਨੁਮਾਨ ਜਿਹਾ ਲਗਾ ਕੇ ਬੈਠਾ ਏਂ।
ਜਿੰਦ ਮੁਕ ਗਈ ਜਾਂ ਮੁਕਦੀ ਜਾਂਦੀ ਏ,
ਕੋਈ ਕਹਿੰਦਾ, ਚੱਲਦੇ ਸਾਹ ਸੱਜਣਾਂ।
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਦੁਨੀਆਂ ਦੁਨੀਆਂ ਨੂੰ ਖਤਮ ਕਰ ਰਹੀ ਏ,
ਕੁਦਰਤ ਆਪਣੇ ਆਪ ਨੂੰ ਡਰਾਂ ਰਹੀ ਏ।
ਵਿਗਿਆਨ ਵੀ ਰੱਬ ਦੇ ਇਸ਼ਾਰਿਆਂ ਉੱਤੇ ਚੱਲ ਰਹੀ ਏ,
ਬੇ ਫ਼ਿਕਰ ਬੇ ਪਰਵਾਹ ਫ਼ਕੀਰੀ,
ਉਹਦੇ ਨਾ ਉਤੇ, ਮੋਜ ਉਡਾ ਰਹੀ ਏ।
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ , ਮੌਕੇ ਦਾ ਇੰਤਜ਼ਾਰ ਏ।
ਆਸਾ ਦੀ ਬਰਾਤ, ਆਸ਼ਿਕ ਇਸ਼ਕ,
ਡੋਲੀ ਮੌਤ ਵਾਲੀ ਕਫ਼ਨ੍ਰ ਬੰਨ੍ਹ ਤੂੰ ਸੱਚ ਦੇ ਕਰੀਬੀ ਆ ਰਹੀ ਏ,
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਅਧੂਰਾ ਇਸ਼ਕ,ਅਧੂਰਾ ਚਾਹਤ ਸੰਦੀਪ ਨਰ ਤੇਰੀ ਇਮਾਨਤ,
ਇਕ ਦੀ ਲੋੜ ਦੂਜੇ ਨੂੰ ਲੋੜ, ਹੱਸੇ ਨੂੰ ਉਦਾਸੀ ਵਿਚ ਬਦਲ ਗਈ,
ਕੀ ਫਾਇਦਾ ਤੇਰੀ ਐਸਾ ਕਹਾਣੀ ਸੁਣਾਉਣ ਦਾ ,
ਜੋ ਹੋਰਾਂ ਦੇ ਘਰ ਨੂੰ ਉਜਾੜ ਗਈ,
ਵੱਸ ਜਾਂਦੀ ਜਾਂਦੀ ਤੇਰੇ ਹਿਰਦੇ ਠੰਡ ਪਾ ਗਈ।
ਉਲਟੀ ਗੰਗਾ ਬਹਾ ਗਈ, ਕਿਸੇ ਦਾ ਪੁੱਤ ਕਿਸੇ ਦਾ ਪਤੀ,
ਉਮਰਾਂ ਭਰ ਐਸੀ ਜ਼ਹਿਰ ਭਲਾ ਗਈ, ਜਿਉਂਦੀ ਨੂੰ ਰੱਦੀ,
ਮਰਿਆ ਦੀ ਲਾਇਨ ਵਿੱਚ ਜਾਂਦੀ ਜਾਂਦੀ ਖੜਾਂ ਗਈ।
ਦੁਨੀਆਂ ਅੱਗੇ ਪਰਦਾ ਰੱਖ, ਦੁਨੀਆਂ ਦੇ ਦਿਲ ਵਿੱਚ ਤੈਨੂੰ ਕੀ ਪਤਾ ,
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਰੁਖਾਂ ਸੁਭਾ, ਪੈਸੇ ਦੀ ਭੁੱਖ,
ਲਾਲਚ ਵਿੱਚ ਤਾਂ ਸਭ ਗੁਆ ਬੈਠਾ ਕੋਈ,
ਕੋਈ ਪਾਣੀ ਉਤੇ ਚੱਲ ਚੱਲਿਆ,
ਕੋਈ ਅੱਗ ਨੂੰ ਵੀ ਖਾ ਚੱਲਿਐ,
ਕੋਈ ਹਵਾ ਨੂੰ ਭੋਜਨ ਬਣਾ ਚੱਲਿਐ,
ਕੋਈ ਆਪਣੇ ਆਪ ਗਾਇਬ ਕਰ ਚੱਲਿਐ।
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਕੋਈ ਕਾਇਨਾਤ ਦੀ ਮਿਸਟਰੀ ਨੂੰ ਉਲਝਾ ਚੱਲਿਐ।
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਕੁੱਝ ਕੂ ਪਲਾਂ ਲਈ ਸਭ ਕੁੱਝ ਸੁਨਮਸਾਨ ਪੈ ਜਾਣਾ,
ਇਹ ਤਾਂ ਆਮ ਜਿਹੀ ਭਵਿਖਬਾਣੀ, ਜਣਾ ਖਣਾ,
ਐਸੀ ਘੜੀ ਆਉਂਣੀ ਵੇ ਮਨਾਂ,
ਬੰਦੇ ਨੂੰ ਬੰਦੇ ਦੀ ਲੋੜ ਨਹੀਂ ਪੈਣੀ ਵੇ ਮਨਾ।
ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ,
ਪਤਾ ਸਭ ਦਾ ਵਸ, ਮੌਕੇ ਦਾ ਇੰਤਜ਼ਾਰ ਏ।
ਸੰਦੀਪ ਕੁਮਾਰ ਨਰ ਬਲਾਚੌਰ
ਧਰਵਾਸੇ
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਧਰਮ ਕਾਇਮ ਮੇਰਾ ਝੂਠ ਤੇ, ਨਾਮ ਹੈ ਮੇਰਾ ਧਰਮਾਂ,
ਝੂਠਾ ਸਾਬਿਤ ਹੋਇਆ ਤਾਂ ਕੀ ਹੋਇਆ, ਅੱਲ ਮੇਰੀ ਹੈ , ਬੇਸ਼ਰਮਾਂ।
ਕੋਹਾਂ ਦੂਰ ਸੱਚ ਮੈਥੋਂ, ਮੈਂ ਅਕਲਾਂ ਵੱਲੋਂ ਲੰਗੜਾ।
ਆਪਣਾ ਦੋਸ਼ ਕਿਸੇ ਤੇ ਲਾ ਕੇ , ਖੁਸ਼ ਹੋ ਕੇ ਪਾਵਾਂ ਭੰਗੜਾ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਪੈਸਾ ਆਉਂਦਾ ਦਿਸੇ ਜੇ ਮੈਨੂੰ, ਝੱਟ ਜ਼ੁਬਾਨੋਂ ਫਿਰ ਜਾਵਾਂ,
ਸੱਚ ਦੀ ਕਦਰ ਭੁੱਲ ਕੇ, ਮੈਂ ਝੂਠ ਅੱਗੇ ਗਿਰ ਜਾਵਾਂ।
ਪਹਿਚਾਨ ਜ਼ੁਬਾਨ ਤੋਂ ਮੈਂ ਆਸਤਿਕ, ਮੇਰੀ ਜ਼ਮੀਰੋਂ ਚੰਗਾ ਨਾਸਤਿਕ,
ਅਹਿਸਾਨ ਕਰਾ ਭਾਲਾ ਕੀਮਤਾਂ , ਬਿਨ ਪੈਸੇ ਤੇਰਾ ਮੈ ਕੀ ਕਰਾਂ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਧਰਵਾਸੇ ਦੇਣ ਮੇਰੀਆਂ ਆਦਤਾਂ, ਚੜ੍ਹਾ ਕੋਠੇ ਪੌੜੀ ਖਿੱਚ ਦਿਆਂ,
ਮੇਰੀ ਗੱਲ ਤੇ ਤੈਨੂੰ ਸ਼ੱਕ ਹੈ, ਮੈਂ ਸੱਚਾ ਹਾਂ, ਲਿਆ ਲਿਖ ਦਿਆਂ।
ਮੈਂ ਖੁਸਰ-ਫੁਸਰ ਕਰਕੇ, ਭਾਈਆਂ ਵਿੱਚ ਪਾੜਾਂ ਪਾ ਦਿਆਂ।
ਆਪਣੀ ਦਾਦਾਗਿਰੀ ਦੱਸ ਕੇ, ਮੈਂ ਕੱਲਾ ਦੇਖ ਕੇ ਢਾਹ ਦਿਆਂ,
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਫਾਹਾ ਆਪਣੇ ਗਲੇ ‘ਚੋਂ ਕੱਢ ਕੇ, ਨਿਰਦੋਸ਼ ਦੇ ਗਲ ਪਾ ਦਿਆਂ,
ਜੋ ਮੇਰੇ ਵਿਹੜੇ ਬੂਟਾ ਲਾਵੇ, ਮੈਂ ਉਸ ਦਾ ਬੂਟਾ ਪੱਟ ਦਿਆਂ।
ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।
ਸੰਦੀਪ ਕੁਮਾਰ ਨਰ ਬਲਾਚੌਰ