Sub Categories
ਜੇਕਰ ਨਾ ਬਣਿਆ ਪੈਸਾ ਹੁੰਦਾ , ਫੇਰ ਨਜਾਰਾ ਕੈਸਾ ਹੁੰਦਾ
ਮਾਵਾਂ ਕੋਲ ਔਲਾਦ ਹੋਣੀ ਸੀ , ਜਿੰਦਗੀ ਬੜੀ ਸਵਾਦ ਹੋਣੀ ਸੀ
ਦਿਲ ਵਿੱਚ ਵੱਡੀ ਦਲੇਰੀ ਹੋਣੀ ਸੀ , ਉੱਪਰੀ ਮੁਹੱਬਤ ਤੇਰੀ ਹੋਣੀ ਸੀ
ਕਾਸ਼ ਜੋ ਕਹਿਆ ਵੈਸਾ ਹੁੰਦਾ
ਜੇਕਰ ਨਾ ਬਣਿਆ ਪੈਸਾ ਹੁੰਦਾ , ਫੇਰ ਨਜਾਰਾ ਕੈਸਾ ਹੁੰਦਾ
ਨਾ ਦਾਮ ਲੱਗਦੇ ਹਰੇ ਰੁੱਖ ਦੇ , ਸਾਕ ਹੋਣ ਤੇ ਪੈਲੀ ਨਾ ਪੁੱਛਦੇ
ਵਿਆਹ ਤੇ ਨੋਟਾਂ ਦਾ ਹਾਰ ਨਾ ਹੁੰਦਾ , ਗਰੀਬ ਅਮੀਰ ਤਕਰਾਰ ਨਾ ਹੁੰਦਾ
ਕਾਸ਼ ਜੋ ਕਹਿਆ ਐਸਾ ਹੁੰਦਾ
ਜੇਕਰ ਨਾ ਬਣਿਆ ਪੈਸਾ ਹੁੰਦਾ , ਫੇਰ ਨਜਾਰਾ ਕੈਸਾ ਹੁੰਦਾ
ਥਾਂ ਪੈਸੇ ਦੀ ਖੁਸ਼ੀ ਹੁੰਦੀ , ਪ੍ਰਦੇਸੀ ਸੈਰ ਵੀ ਸੁਖੀ ਹੁੰਦੀ
ਰੂਹ ਨੂੰ ਕੱਢਣਾਂ ਪਾਉਣਾਂ ਹੁੰਦਾ , ਮੁਹੱਬਤ,ਇਸ਼ਕ ਕਮਾਉਣ ਹੁੰਦਾ
ਕਾਸ਼ ਇਸ ਸੋਚ ਜੈਸਾ ਹੁੰਦਾ
ਜੇਕਰ ਨਾ ਬਣਿਆ ਪੈਸਾ ਹੁੰਦਾ , ਫੇਰ ਨਜਾਰਾ ਕੈਸਾ ਹੁੰਦਾ
ਗੋਲਕ ਨਾ ਹੋਵੇ ਗੁਰੂ ਘਰਾਂ ਵਿੱਚ , ਦੇਣਾਂ ਮਕਸਦ ਸੱਚੇ ਦਰਾਂ ਵਿੱਚ
ਉਂਝ ਵੀ ਪੈਸੇ ਨਾਲ ਢਿੱਡ ਭਰੀਦਾ , ਦਾਨ ਕਰਨਾ ਸਿੱਧਾ ਅਨਾਜ ਕਰੀਦਾ
ਉੱਚ ਨੀਚ ਦਾ ਐਸਾ ਤੈਸਾ ਹੁੰਦਾ
ਜੇਕਰ ਨਾ ਬਣਿਆ ਪੈਸਾ ਹੁੰਦਾ , ਫੇਰ ਨਜਾਰਾ ਕੈਸਾ ਹੁੰਦਾ
ਵੱਡਿਆਈਆਂ ਨਾਲ ਮੋਹ ਹੋਵੇਗਾ , ਤਾਂ ਮੁੱਖ ਤੇ ਦੂਣਾਂ ਰੋਹ ਹੋਵੇਗਾ
ਜੇ ਮੈ ਦੀ ਥਾਂ ਤੇ ਹਮ ਹੋਵੇਗਾ , ਕੀਹਨੂੰ ਦੁੱਖ ਦਾ ਗਮ ਹੋਵੇਗਾ
ਜਿਉਂ ਹੁਣ ਤੇਰਾ ਮੰਨ ! ਫਿਰ ਹੈਸਾ ਹੁੰਦਾ
ਜੇਕਰ ਨਾ ਬਣਿਆ ਪੈਸਾ ਹੁੰਦਾ ! ਫੇਰ ਨਜਾਰਾ ਕੈਸਾ ਹੁੰਦਾ