Sub Categories
ਮੇਰਿਆਂ ਸਵਾਲਾਂ ਦਾ ਜਵਾਬ ਦੱਸਿਉ
ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ।
ਪਰੋਲਾ ਕਿਹਨੂੰ ਕਹਿੰਦੇ ਆ ਸਵਾਹ ਦੱਸਿਉ,
ਨਰਮਾ ਕਿਹਨੂੰ ਕਹਿੰਦੇ ਆ ਕਪਾਹ ਦੱਸਿਉ,
ਚਿੱਬੜ ਕਿਹਨੂੰ ਕਹਿੰਦੇ ਆ ਕਮਾਦ ਦੱਸਿਉ,
ਕਿੱਧਰ ਚੱਲਿਆ ਪੰਜਾਬ ਦੱਸਿਉ,
ਕਿੱਥੇ ਗਈਆ ਚਿੜੀਆਂ ਤੇ ਗੋਲੇ ਦੱਸਿਉ
ਤਿਲ ਕਿਹਨੂੰ ਕਹਿੰਦੇ ਤੇ ਛੋਲੇ ਦੱਸਿਉ
ਮੱਕੀ ਦੀਆਂ ਰੋਟੀਆਂ ਤੇ ਸਾਗ ਦੱਸਿਉ,
ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ।
ਕਿੱਥੇ ਗਿਆ ਚਰਖੇ ਗਲੋਟੇ ਦੱਸਿਉ,
ਕਿੱਥੇ ਗਿਆ ਹਲ ਤੇ ਪੰਜਾਲੀ ਦੱਸਿਉ
ਕੱਸੀ ਕਿਹਨੂੰ ਕਹਿੰਦੇ ਤਲਾਬ ਦੱਸਿਉ,
ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ।
ਕਿੱਥੇ ਗਿਆ ਨਲਕੇ ਤੇ ਟਿੰਡ ਦੱਸਿਉ
ਕਿੱਥੇ ਰਹਿ ਗਈ ਸੱਥ ਉਹ ਪਿੰਡ ਦੱਸਿਉ,
ਜਿੱਥੇ ਵੱਜਦੀ ਆ ਤੂੰਬੀ ਤੇ ਰਬਾਬ ਦੱਸਿਉ,
ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ।
ਕਿੱਥੇ ਗਈਆਂ ਮੱਖਣ ਮਲਾਈਆ,ਤੇ ਪੰਜੀਰੀ ਦੱਸਿਉ,
ਸਿਰ ਸੱਗੀ ਫੁੱਲ ਤੇ ਜ਼ੰਜੀਰ ਦੱਸਿਉ,
ਲਾਉਦਾ ਕਿਹੜਾ ਚਾਦਰਾਂ ਜਨਾਬ ਦੱਸਿਉ।
ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ।
ਜੱਟਪੁਰੀ ਫੱਟੀਆ ਦਵਾਤ ਦੱਸਿਉ
ਕਿੱਥੇ ਰਹਿ ਗਿਆ ਝੋਲੇ ਅਤੇ ਟਾਟ ਦੱਸਿਉ
ਮਹਿਕਾਂ ਕਿੱਥੇ ਵੰਡਦਾ ਗੁਲਾਬ ਦੱਸਿਉ,
ਮੇਰਿਆ ਸਵਾਲਾਂ ਦਾ ਜਵਾਬ ਦੱਸਿਉ
ਕਿੱਧਰ ਨੂੰ ਚੱਲਿਆ ਪੰਜਾਬ ਦੱਸਿਉ।
ਨਾ ਕਿਤੋ ਆਵਾਜ਼ ਕੁੱਕੜ ਦੀ ਆਵੇ
ਕਿਹੜਾ ਸ਼ੁਭ ਨੂੰ ਦੱਸ ਜਗਾਵੇ,
ਹੱਥੀ ਹਲ ਕਿਹੜਾ ਹੁਣ ਵਾਹੇ
ਦਿਸਦਾ ਨਾ ਕੋਈ ਹਾਲੀ ਉਏ ਜੱਟਾ।
ਮੇਰਾ ਵਿਰਸਾ ਗਿਆ ਗਵਾਚ
ਕਿਤੋ ਤੂੰ ਭਾਲੀ ਉਏ ਜੱਟਾ।
ਨਾ ਦਿਸਦਾ ਚਾਦਰਾਂ ਕੁੱੜਤਾ,
ਕਿਹੜਾ ਬੈਠ ਮੱਕੀ ਗੁੱਡਦਾ,
ਬੀਜੇ ਸਰੋਂ ਕਿਹੜਾ ਨਾਲ ਤਰਫਾਲੀ ਉਏ ਜੱਟਾ,
ਮੇਰਾ ਵਿਰਸਾ ਗਿਆ ਗਵਾਚ
ਕਿਤੋ ਤੂੰ ਭਾਲੀ ਉਏ ਜੱਟਾ।
ਹੁਣ ਤਾ ਮੱਤਾਂ ਦਿੰਦੇ ਬੱਚੇ
ਕਿਥੇ ਗਿਆ ਘੜੇ ਉਏ ਕੱਚੇ
ਕਿਹੜਾ ਭਰਦਾ ਪਾਣੀ ਉਏ ਜੱਟਾ।
ਮੇਰਾ ਵਿਰਸਾ ਗਿਆ ਗਵਾਚ
ਕਿਤੋ ਤੂੰ ਭਾਲੀ ਉਏ ਜੱਟਾ।
ਹੁਣ ਨਾ ਬਾਤਾਂ ਕੋਈ ਪਾਵੇਂ,
ਲਗੋਜੇ ਕਿਹੜਾ ਦੱਸ ਬਜਾਵੇ,
ਮੇਲੇ ਨੂੰ ਦੱਸ ਕਿਹੜਾ ਹੁਣ ਜਾਵੇ
ਬੰਨ ਕੇ ਡਾਣੀ ਉਏ ਜੱਟਾ।
ਮੇਰਾ ਵਿਰਸਾ ਗਿਆ ਗਵਾਚ
ਕਿਤੋ ਤੂੰ ਭਾਲੀ ਉਏ ਜੱਟਾ।
ਜੱਟਪੁਰੀ ਹੁਣ ਕਿਹੜਾ ਲੱਪ ਦਾ ਵਿਹੜੇ ਕੱਚੇ ਨੇ,
ਮੋਹ ਮੁਹੱਬਤ ਕਿੱਥੇ ਰਿਸਤੇ ਕਿੱਥੇ ਰਹਿ ਗਿਆ ਸੱਚੇ
ਸਭ ਇੱਕ ਦੂਜੇ ਕੱਢਦੇ ਦਿਲ ਚ ਗਾਲੀ ਉਏ ਜੱਟਾ।
ਮੇਰਾ ਵਿਰਸਾ ਗਿਆ ਗਵਾਚ ਕਿਤੋ ਤੂੰ ਭਾਲੀ ਉਏ ਜੱਟਾ