Sub Categories
ਬਾਪੂ ਤੂੰ ਦਿਲ ਤੋਂ ਨਹੀਂ ਸੀ ਮਾੜਾ
ਪਰ ਤੇਰੀ ਸ਼ਰਾਬ ਪੀਣੀ ਮਾੜੀ ਸੀ
ਤੇਰੀ ਉਮਰ ਨਹੀਂ ਸੀ ਛੱਡ ਜਾਣ ਦੀ
ਸ਼ਰਾਬ ਨੇ ਤੇਰੀ ਜਿੰਦਗੀ ਉਜਾੜੀ ਸੀ
ਸਾਨੂੰ ਤੇਰੇ ਨਾਲ ਸੀ ਪਿਆਰ ਜਿੰਨਾ
ਤੈਨੂੰ ਉਸਤੋਂ ਵੱਧ ਕੇ ਸ਼ਰਾਬ ਪਿਆਰੀ ਸੀ
ਜਦ ਤੱਕ ਏਹ ਅਹਿਸਾਸ ਹੋਇਆ ਤੁਹਾਨੂੰ
ਤਦ ਤਕ ਤੁਸਾਂ ਮੌਤ ਕੋਲੋਂ ਜਿੰਦਗੀ ਹਾਰੀ ਸੀ
ਬੀਤੇ ਵਕਤ ਦੀ ਘੁੰਮੀ ਰੀਲ ਅੱਖਾਂ ਅੱਗਿਓਂ
ਫੇਰ ਰੋਦਾਂ ਸੀ ਦਿਲ ਤੇ ਨੈਣੋਂ ਵਹਿੰਦਾ ਪਾਣੀ ਸੀ
ਬਾਪੂ ਤੂੰ ਦਿਲ ਤੋਂ ਨਹੀਂ ਸੀ ਮਾੜਾ
ਪਰ ਤੇਰੀ ਸ਼ਰਾਬ ਪੀਣੀ ਮਾੜੀ ਸੀ