Sub Categories
ਇਨਸਾਨੀਅਤ ਦੀ ਸੇਵਾ
ਗੋਹ, ਇਕ ਛਿਪਕਲੀ ਪ੍ਰਜਾਤੀ ਦਾ ਕੁਦਰਤੀ ਜੀਵ ਹੈ। ਜੋ ਬਿਲਕੁਲ ਵੀ ਜਹਿਰੀਲਾ ਨਹੀਂ ਹੁੰਦਾ। ਪਰ ਲੋਕਾਂ ਦੇ ਫੈਲਾਏ ਗਲਤ ਵਹਿਮਾਂ ਭਰਮਾਂ ਕਰਕੇ ਅਸੀਂ ਇਸਨੂੰ ਜਹਿਰੀਲਾ ਸਮਝ ਕੇ ਮਾਰ ਦਿੰਦੇ ਹਾਂ ਜਿਸ ਕਾਰਨ ਇਹ ਜੀਵ ਅਲੋਪ ਹੋਣ ਦੇ ਕਿਨਾਰੇ ਨੇ।
ਜੰਗਲੀ ਜੀਵਂ ਨੂੰ ਜ਼ਹਿਰੀਲਾ ਸਮਝ ਕੇ ਨਾ ਮਾਰੋ ਖਾਸ ਕਰਕੇ ਸੱਪ ਅਤੇ ਗੋਹ। 90 ਪ੍ਰਤਿਸ਼ਤ ਸੱਪ ਜ਼ਹਿਰੀਲੇ ਨਹੀਂ ਹੁੰਦੇ। ਗੋਹ ਅਤੇ ਚੰਨਣ ਗਹੀਰਾ ਚ ਵੀ ਬਿਲਕੁਲ ਵੀ ਜ਼ਹਿਰ ਨਹੀਂ ਹੁੰਦੀਂ।
ਬਠਿੰਡਾ ਦੀ ਇਕ ਇਮਾਰਤ ਦੇ ਅੰਦਰ ਬਾਜ਼ ਦਾ ਬੱਚਾ ਫਸ ਗਿਆ। 3 ਘਟ ਤੱਕ ਉਸ ਇਮਾਰਤ ਚੋ ਬਾਹਰ ਨਾ ਨਿਕਲ ਪਾਇਆ। ਜੀਵ ਪ੍ਰੇਮੀ ਅਤੇ ਸਮਾਜਸੇਵੀ ਗੁਰਵਿੰਦਰ ਸ਼ਰਮਾਂ ਵੱਲੋਂ ਕੜੀ ਮਿਹਨਤ ਨਾਲ ਇਸ ਬਾਜ਼ ਨੂੰ ਕਾਬੂ ਕਰਕੇ ਖੁੱਲੇ ਅਸਮਾਨ ਚ ਉਡਣ ਲਈ ਆਜ਼ਾਦ ਕੀਤਾ ਗਿਆ।