Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਬੱਤਿਆਂ ਦਾ ਸਵਾਦ
ਚਾਲੀ ਕੁ ਸਾਲ ਪਹਿਲਾਂ ਸਾਡੇ ਬਚਪਨ ਵੇਲੇ ਕੋਲਡ ਡਰਿੰਕਸ ਨੂੰ ਬੱਤੇ ਹੀ ਕਿਹਾ ਜਾਂਦਾ ਸੀ। ਉਸ ਵੇਲੇ ਦੀ ਇਹ ਸਭ ਤੋਂ ਸਵਾਦ ਤੇ ਸਭ ਤੋਂ ਵੱਧ ਤਰਸ ਕੇ ਮਿਲਣ ਵਾਲੀ ਸ਼ੈਅ ਹੁੰਦੀ ਸੀ। ਉਸ ਵੇਲੇ ਪਿੰਡਾਂ ਵਿੱਚ ਬਰਾਂਡਿਡ ਕੋਲਾ ਨਹੀਂ ਸੀ ਮਿਲਦਾ ਸਗੋਂ ਉਹਨਾਂ ਹੀ ਬੋਤਲਾਂ ਵਿੱਚ ਦੇਸੀ ਮਾਲ ਭਰਿਆ ਜਾਂਦਾ ਸੀ। ਬ੍ਰਾਂਡ ਕੇਵਲ ਕੈਂਪਾ ਕੋਲਾ, ਲਿਮਕਾ, ਗੋਲਡ ਸਪਾਟ ਤੇ ਡਬਲ ਸੈਵਨ ਹੀ ਹੁੰਦੇ ਸਨ ਉਹ ਵੀ ਦੋ ਸੌ ਐੱਮ.ਐੱਲ.ਦੀਆਂ ਬੋਤਲਾਂ ਵਿੱਚ।
ਪਿੰਡਾਂ ਦੀਆਂ ਹੱਟੀਆਂ ਵਾਲਿਆਂ ਦਾ ਬੱਤੇ ਪਿਆਉਣ ਦਾ ਇੱਕ ਆਪਣਾ ਹੀ ਤਰੀਕਾ ਹੁੰਦਾ ਸੀ। ਇੱਕ ਵੱਡੇ ਸਾਰੇ ਗਲਾਸ ਨੂੰ ਸੂਏ ਨਾਲ ਬਰਫ਼ ਤੋੜ ਕੇ ਭਰਿਆ ਜਾਂਦਾ ਸੀ। ਫਿਰ ਉਸ ਉੱਪਰ ਚਮਚੇ ਨਾਲ ਕਾਲਾ ਲੂਣ ਪਾਇਆ ਜਾਂਦਾ ਸੀ ਤੇ ਅਖੀਰ ‘ਤੇ ਬੋਤਲ ਖੋਲ੍ਹ ਕੇ ਲਾਲ ਜਾਂ ਪੀਲੇ ਰੰਗ ਦਾ ਸੋਢਾ ਉਲੱਦ ਦਿੱਤਾ ਜਾਂਦਾ। ਫਿਰ ਇਹ ਉਬਲਦੇ ਗੈਸ ਵਾਲਾ ਸੋਢਾ ਹਿਲਾ-ਹਿਲਾ ਕੇ ਸਾਰੀ ਬਰਫ ਵਿੱਚੇ ਹੀ ਖੋਰ ਕੇ ਪੀਤਾ ਜਾਂਦਾ ਸੀ। ਇੱਕ ਵਾਰ ਮੈਂ ਕਣਕ ਦੀਆਂ ਵਾਢੀਆਂ ਦੇ ਦਿਨਾਂ ਵਿੱਚ ਨਾਨਕੇ ਪਿੰਡ ਠੱਠੀਖਾਰੇ ਗਿਆ ਤਾਂ ਰਾਤ ਨੂੰ ਮਾਮੇ ਦੇ ਮੁੰਡੇ ਨਾਲ ਕਣਕ ਦੇ ਬੋਹਲ ਦੀ ਰਾਖੀ ਸੌਣ ਚਲਾ ਗਿਆ।
ਰਾਤ ਨੂੰ ਅਸੀਂ ਬੱਤੇ ਪੀਣ ਦੀ ਸਲਾਹ ਬਣਾ ਲਈ। ਸਿਰਹਾਣੇ ਦੇ ਉਛਾੜ ਵਿੱਚ ਕਣਕ ਭਰ ਲਈ ਤੇ ਹੱਟੀ ਵਾਲਿਆਂ ਦਾ ਜਾ ਬੂਹਾ ਖੜਕਾਇਆ।
ਉਹਨਾਂ ਕੋਲੋਂ ਬੋਤਲਾਂ, ਬਰਫ਼, ਸੂਆ ਤੇ ਲੂਣ ਲੈ ਆਏ। ਪਾਣੀ ਵਾਲੇ ਡੋਲੂ ਵਿੱਚ ਘੋਲ ਤਿਆਰ ਕਰ ਕੇ ਗਲਾਸਾਂ ਨਾਲ ਰੱਜ ਕੇ ਪੀਤਾ ਤੇ ”ਕਣਕ ਦੀ ਰਾਖੀ” ਸੌਂ ਗਏ। ਸਵੇਰੇ ਬਾਬੇ ਦੇ ਬੋਲਣ ਨਾਲ ਬੋਤਲਾਂ ਤੇ ਸੂਆ ਹੱਟੀ ਵਾਲੇ ਨੂੰ ਵਾਪਿਸ ਕਰ ਆਏ।
ਇਹ ਕੰਮ ਤਿੰਨ ਕੁ ਦਿਨ ਚਲਦਾ ਰਿਹਾ ਕਿਉਂਕਿ ਬਿਜਲੀ ਦੇ ਥਰੈਸ਼ਰ ਨਾਲ ਕਣਕ ਦੀ ਗਹਾਈ ਕਈ ਦਿਨ ਚਲਦੀ ਹੁੰਦੀ ਸੀ। ਇੱਕ ਦਿਨ ਸਾਡੀ ਸਵੇਰੇ ਜਾਗ ਨਾ ਖੁੱਲੀ ਤੇ ਮਾਮੀ ਜੀ ਚਾਹ ਦੇਣ ਆ ਗਏ। ਸਾਡੇ ਲਾਗੇ ਪਈਆਂ ਬੋਤਲਾਂ ਤੋਂ ਸਾਡਾ ਭੇਤ ਖੁੱਲ੍ਹ ਗਿਆ ਤੇ ਸਾਡੇ ਕਣਕ ਦੀ ਰਾਖੀ ਸੌਣ ‘ਤੇ ਪਾਬੰਦੀ ਲੱਗ ਗਈ।
ਹੁਣ ਭਾਵੇਂ ਘਰ ਵਿੱਚ ਬਰਾਂਡਿਡ ਡ੍ਰਿੰਕ੍ਸ ਦਾ ਢੇਰ ਲੱਗਾ ਰਹਿੰਦਾ ਹੈ ਪਰ ਨਾ ਤਾਂ ਓਨਾ ਪੀਣ ਨੂੰ ਹੀ ਦਿਲ ਤਰਸਦਾ ਹੈ ਅਤੇ ਨਾ ਹੀ ਉਹਨਾਂ ਬੱਤਿਆਂ ਜਿੰਨਾ ਸਵਾਦ ਹੀ ਆਉਂਦਾ ਹੈ।

...
...

ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ ਕੀਤਾ। ਉਸਨੂੰ ਮੁੱਖ ਮਹਿਮਾਨ ਨੇ ਸਨਮਾਨ ਦਿੱਤਾ।
ਮੁੱਖ ਮਹਿਮਾਨ ਨੇ ਸ਼ੀਨਾ ਨੂੰ ਅਸ਼ੀਰਵਾਦ ਦਿੰਦੇ ਕਿਹਾ, “ਵਾਹ!! ਬੇਟੀ, ਵਾਹ!! ਤੂੰ ਕਮਾਲ ਕਰ ਦਿੱਤਾ। ਬੇਟੀਆਂ ਦੇਸ਼ ਦੀ ਆਣ -ਸ਼ਾਣ ਹੁੰਦੀਆਂ ਹਨ। ਤੂੰ ਤਾਂ ਮੇਰਾ ਮਨ ਜਿੱਤ ਲਿਆ। ਸ਼ੀਨਾ ਨੇ ਮੁਸਕਰਾਉਦੇ ਹੋਏ ਕਿ ਹਾ, ਇਸ ਦਾ ਮਾਣ ਮੇਰੀ ਮਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਮੇਰੀ ਇੱਛਾ ਸ਼ਕਤੀ ਵਧਾਈ ਤੇ ਮਿਹਨਤ ਕਰਨੀ ਸਿਖਾਈ। ਇਸ ਲਈ ਮੈਂ ਆਪਣੀ ਮਾਂ ਨੂੰ ਸਟੇਜ ਤੇ ਬਲਾਦੀ ਹਾਂ।
ਮੁੱਖ ਮਹਿਮਾਨ ਉਸਦੀ ਮਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ। ਉਹ ਤਾਂ ਉਸਦੀ ਪਤਨੀ ਹੈ। ਸ਼ੀਨਾ ਦੀ ਮਾਂ ਸਟੇਜ ਤੋਂ ਹੇਠਾਂ ਆਉਂਦੀ ਹੈ। ਮੁੱਖ ਮਹਿਮਾਨ ਨੇ ਆਪਣੀ ਪਤਨੀ ਨੂੰ ਕਿਹਾ, “ਧੰਨਵਾਦ, ਤੂੰ ਮੇਰੀ ਬੇਟੀ ਦੀ ਪਾਲਣਾ ਬਹੁਤ ਚੰਗੀ ਕੀਤੀ ਹੈ।
ਤੁਹਾਨੂੰ ਬੇਟੀਆਂ ਪਸੰਦ ਨਹੀਂ ਸੀ। ਸ਼ੀਨਾ ਦੇ ਜਨਮ ਤੋਂ ਬਾਅਦ ਤੁਸੀਂ ਕਿਹਾ ਕਿ ਤੈਨੂੰ ਮੇਰੇ ਜਾਂ ਸ਼ੀਨਾ ਵਿਚੋਂ ਇਕ ਨੂੰ ਚੁਣਨਾ ਪਵੇਗਾ। ਮੈਂ ਕਿਹਾ, “ਮੈਨੂੰ ਬੇਟੀ ਪਸੰਦ ਹੈ। ਸ਼ੀਨਾ ਨੇ ਮੇਰਾ ਨਾਮ ਰੋਸ਼ਨ ਕਰ ਦਿੱਤਾ।”
“ਸੋਰੀ……. ਸੋਰੀ…….. ਸੋਰੀ ਮੈਂ ਤੈਨੂੰ ਛੱਡ ਕੇ ਚਲਾ ਗਿਆ ਸੀ। ਜਦੋਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਤੈਨੂੰ ਮਿਲਣ ਆਇਆ। ਤੂੰ ਨਾ ਮਿਲੀ। ਤੂੰ ਘਰ ਵੇਚ ਕੇ ਸ਼ਹਿਰ ਚਲੀ ਗਈ ਸੀ। ਮੈਂ ਤੈਨੂੰ ਬਹੁਤ ਭਾਲਿਆ ਪਰ ਤੂੰ ਨਾ ਮਿਲੀ ਮੇਰੇ ਲਈ ਅੱਜ ਦਾ ਦਿਨ ਬਹੁਤ ਸ਼ੁਭ ਹੈ। ਮੈਨੂੰ ਮਾਫ ਕਰ ਦੇ।
“ਸ਼ੀਨਾ ਨੇ ਮਾਂ ਦੇ ਜਵਾਬ ਤੋਂ ਪਹਿਲਾਂ ਹੀ ਹਸਦੇ ਹੋਏ ਕਿਹਾ, “ਪਾਪਾ ਆਪਾ ਇੱਕਠੇ ਰਵਾਂਗੇ। ਪਾਪਾ, ਮੈਨੂੰ ਹਮੇਸ਼ਾ ਤੁਹਾਡੀ ਕਮੀ ਮਹਿਸੂਸ ਹੋਈ ਹੈ। “ਸ਼ੀਨਾ ਦੀ ਗੱਲ ਸੁਣਕੇ ਸਾਰੇ ਹੱਸਣ ਲੱਗਦੇ ਹਨ।

ਭੁਪਿੰਦਰ ਕੌਰ ਸਾਢੋਰਾ

...
...

“ਵਾਹ, ਕੀ ਸਜਾਵਟ ਹੈ।” ਹੈਂ! ਏਨਾ ਵਧੀਆ ਇੰਤਜਾਮ “ਅਸੀਂ ਤਾਂ ਆਪਣੀ ਬੇਟੀ ਦੇ ਵਿਆਹ ਵਿੱਚ ਵੀ ਏਨਾ ਖਰਚ ਨਾ ਕਰ ਸਕੀਏ”
“ਵੱਡੇ ਲੋਕਾਂ ਦੀਆਂ ਗੱਲਾਂ”……. ਕਰਦੀਆਂ ਹੋਈਆਂ ਕੀਰਤਨ ਮੰਡਲੀ ਦੀਆਂ ਸਾਰੀਆਂ ਜਨਾਨੀਆਂ ਬੰਗਲੇ ਦੇ ਅੰਦਰ ਪਹੁੰਚ ਗਈਆਂ।
“ਆਓ ਜੀ ਆਓ, ਸਵਾਗਤ ਹੈ।” ਕਹਿੰਦੇ ਹੋਏ ਸਜੀ-ਧਜੀ ਸਪਨਾ ਸ਼ੁਕਲਾ ਨੇ ਸਭਦਾ ਸਵਾਗਤ ਕੀਤਾ।
“ਤੁਸੀਂ ਤਾਂ ਬਹੁਤ ਵਧੀਆ ਇੰਤਜਾਮ ਕੀਤਾ ਹੈ, ਸਪਨਾ ਜੀ।” ਮਨ ਹੀ ਮਨ ‘ਚ ਕੁੜਦੀ ਅਰੁਣਾ ਨੇ ਕਿਹਾ।
“ਜ਼ਰਾ ਦੇਖੋ ਤਾਂ, ਤੁਸੀਂ ਆਪਣੀ ਤੁਲਸੀ ਮਇਆ ਦਾ ਕਿਵੇਂ ਸ਼ਿਗਾਰ ਕੀਤਾ ਹੈ”, ਮਹਿਮਾ ਨੇ ਕਿਹਾ।
“ਹਾਂ ਹਾਂ, ਅੰਦਰ ਆ ਜਾਉ।”
ਅੰਦਰ ਹਾਲ ‘ਚ ਕਦਮ ਰੱਖਦੇ ਹੀ ਸਾਰੀਆ ਹੈਰਾਨ ਹੋ ਗਈਆਂ।
ਤੁਲਸੀ ਦੇ ਪੌਦੇ ਦੀ ਜਗ੍ਹਾ ਇਕ ਦੁਬਲੀ-ਪਤਲੀ, ਸਾਂਵਲੀ ਕੁੜੀ ਲਾੜੀ ਦੇ ਭੇਸ ‘ਚ ਬੈਠੀ ਸੀ।
“ਇਹ ਹੈ ਸਾਡੀ ਤੁਲਸੀ, ਹੈਰਾਨ ਨਾ ਹੋਵੋ, ਇਹ ਸਾਡੇ ਮਾਲੀ ਦੀਨਦਿਆਲ ਦੀ ਬੇਟੀ ਤੁਲਸੀ ਹੈ। ਪਿਛਲੇ ਮਹੀਨੇ ਦੀਨਦਿਆਲ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਤੁਲਸੀ ਦੀ ਸ਼ਾਦੀ ਇਸ ਤਰੀਕ ਨੂੰ ਤਹਿ ਸੀ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਸ ਵਾਰ ਜਿਉੰਦੀ-ਜਾਗਦੀ ਤੁਲਸੀ ਦਾ ਕੰਨਿਆਦਾਨ ਕਰਾਂ। ਹੁਣ ਤਾਂ ਮੈਂ ਪ੍ਰਣ ਕਰ ਲਿਆ ਹੈ ਕਿ ਹਰ ਸਾਲ ਇਕ ਗਰੀਬ ਕੁੜੀ ਦਾ ਵਿਆਹ ਕਰਾਂਗੀ। ਰੱਬ ਨੇ ਮੈਨੂੰ ਧੀ ਨਹੀਂ ਦਿੱਤੀ ਤਾਂ ਕੀ ਹੋਇਆ? ਇਨ੍ਹਾਂ ਕੁੜੀਆਂ ਲੲੀ ਵੀ ਤੇ ਸਾਡੀ ਜਿੰਮੇਵਾਰੀ ਬਣਦੀ ਹੈ।” ਇਹ ਕਹਿੰਦੇ ਹੋਏ ਸਪਨਾ ਨੇ ਤੁਲਸੀ ਨੂੰ ਗਲੇ ਲਗਾ ਲਿਆ।
ਹਾਲ ‘ਚ ਸ਼ਾਂਤੀ ਸੀ। ਕੁਝ ਸਮੇਂ ਬਾਦ ਭਰੇ ਮਨ ਨਾਲ ਅਰੁਣਾ ਨੇ ਕਿਹਾ, “ਬਿਲਕੁਲ ਸਹੀ ਕਹਿੰਦੇ ਪਏ ਹੋ, ਸਪਨਾ ਜੀ। ਮਾਨਵ ਸੇਵਾ ਹੀ ਨਾਰਾਇਣ ਦੀ ਸੇਵਾ ਹੁੰਦੀ ਹੈ। ਮੈਂ ਵੀ ਪ੍ਹਣ ਲੈਂਦੀ ਹਾਂ ਕਿ ਆਪਣੀ ਸਮੱਰਥਾ ਅਨੁਸਾਰ ਗਰੀਬ ਕੁੜੀਆਂ ਦੇ ਵਿਆਹ ‘ਚ ਸਹਿਯੋਗ ਕਰਾਂਗੀ।
ਤਾੜੀਆਂ ਨਾਲ ਪੂਰਾ ਹਾਲ ਗੂੰਜ ਉਠਿਆ। ਸਾਰੀਆ ਜਨਾਨੀਆਂ ਨੇ ਤੁਲਸੀ ਨੂੰ ਅਸ਼ੀਰਵਾਦ ਦਿੱਤਾ। ਬਾਹਰ ਤੋਂ ਬੈਂਡ ਦੀ ਅਵਾਜ਼ ਆਣ ਲੱਗ ਗਈ ਸੀ। ਬਰਾਤ ਦਰਵਾਜ਼ੇ ‘ਤੇ ਆ ਗਈ ਸੀ। ਸਾਰੀਆਂ ਜਨਾਨੀਆਂ ਖੁਸ਼ਹਾਲ ਮਨ ਨਾਲ ਬਰਾਤ ਦੀ ਖਾਤਰਦਾਰੀ ਕਰਨ ਲੱਗ ਪਈਆਂ।

ਮੂਲ ਭਾਸ਼ਾ- ਹਿੰਦੀ
ਮੂਲ ਲੇਖਕ- ਛਾਇਆ ਸਿੰਘ
ਅਨੁਵਾਦਕ- ਭੁਪਿੰਦਰ ਕੌਰ ਸਾਢੌਰਾ

...
...

ਰੀਤੂ ਉੱਚੀ ਉੱਡਦਾ ਜਹਾਜ ਦੇਖਦੀ ਉਹ ਤੋਤਲੀ ਅਵਾਜ਼ ਵਿੱਚ ਕਹਿੰਦੀ ਮੈਂ ਕਨੇਡਾ ਜਾਵਾਂਗੀ ।ਉਸਦੀ ਮਾਂ ਹੱਸਣ ਲੱਗਦੀ। ਰੀਤੂ ਜਿਉਂ -ਜਿਉਂ ਜਵਾਨ ਹੋਈ ਉਸਦੀ ਕਨੇਡਾ ਜਾਣ ਦੀ ਇੱਛਾ ਹੋਰ ਵੱਧ ਗਈ। ਰੀਤੂ ਉਸ ਸਮੇਂ ਬਹੁਤ ਖੁਸ਼ ਹੋ ਗਈ ਜਦ ਉਸ ਲਈ ਆਨ ਲਾਈਨ ਸ਼ਾਦੀ ਡਾਟ ਕਾਮ ਤੋਂ ਉਸ ਲਾਈ ਰਿਸ਼ਤਾ ਆਇਆ। ਉਸਨੂੰ ਲੱਗਿਆ ਉਸਦੀ ਇਛਾਵਾਂ ਨੂੰ ਬੂਰ ਪੈ ਗਿਆ। ਅੱਜ ਕੈਨੇਡੀਅਨ ਉਸਨੂੰ ਦੇਖਣ ਆਇਆ ਰੀਤੂ ਸੋਹਣੇ ਸੁਨੱਖੇ ਉੱਚੇ ਲੰਬੇ ਗੋਰੇ ਗਭਰੂ ਨੂੰ ਦੇਖਕੇ ਖੁਸ਼ ਹੋ ਗਈ। ਮੁੰਡੇ -ਕੁੜੀ ਨੂੰ ਇਕ ਦੂਜੇ ਦੇ ਸਾਹਮਣੇ ਬੈਠਾਇਆਂ ਤਾਂ ਦੋਵੇਂ ਮੁਸਕਰਾਣ ਲੱਗੇ। ਮਾਪਿਆ ਨੂੰ ਰਿਸ਼ਤਾ ਜਚ ਗਿਆ ।ਕਨੈਡਿਅਨ ਦੀ ਮਾਂ ਨੇ ਕਿਹਾ ‘ਮੁੰਡੇ ਨੂੰ ਹਫਤੇ ਦੀ ਛੁੱਟੀ ਹੈ। ਤੁਹਾਨੂੰ ਮੁੰਡਾ ਪਸੰਦ ਹੈ ਤਾਂ ਰੋਕਾ ਕਰ ਦਿਉ ਸਾਨੂੰ ਜਲਦੀ ਵਿਆਹ ਚਾਹੀਦਾ। ਰੀਤੂ ਦੀ ਝਟ ਮੰਗਣੀ ਤੇ ਪਟ ਵਿਆਹ ਹੋ ਗਿਆ। ਰੀਤੂ ਵਿਆਹ ਤੋਂ ਬਾਦ ਦੋ ਦਿਨ ਪਤੀ ਨਾਲ ਹੋਟਲ ਵਿੱਚ ਰਹੀ ਅਗਲੇ ਦਿਨ ਫਲਾਇਟ ਸੀ।” ਕੀ ਗੱਲ ਤੁਸੀਂ ਬਹੁਤ ਅਗੇ ਚਲ ਰਹੇ ਹੋ ?ਆਪਣੀ ਨਵੀ ਪਤਨੀ ਨੂੰ ਪਿੱਛੇ ਛੱਡ ਦਿੱਤਾ . ।”
ਰਿਤੂ ਨੇ ਹੱਸਦੇ ਕਿਹਾ। ਮੇਰੀ ਪਤਨੀ ਤੇ ਬੱਚੇ ਦਿੱਲੀ ਮੇਰਾ ਇੰਤਜ਼ਾਰ ਕਰ ਰਹੇ ਨੇ।” ਇਹ ਕੀ ਕਿਹਾ “ਹੈਰਾਨ ਹੁੰਦੀ ਰਿਤੂ ਬੋਲੀ। ਇਕ ਬੈਗ ਪਿੱਛੇ ਰਹਿ ਗਿਆ ਜਲਦੀ ਲੈਂ ਕੇ ਆ। ਮੈ ਤੈਨੂੰ ਸਭ ਕੁਝ ਸਮਝਾਦਾ।ਉਹ ਪਿੱਛੇ ਗਈ ਉਥੇ ਕੋਈ ਬੈਗ ਨਹੀਂ ਸੀ। ਉਹ ਵਾਪਸ ਆਈ ਉਸਦਾ ਪਤੀ ਨਹੀਂ ਸੀ। ਉਸਨੇ ਚਾਰੇ ਪਾਸੇ ਲੱਭਿਆ ਕਿਤੇ ਨਾ ਮਿਲਿਆ। ਉਸਦੀ ਮਾਂ ਦਾ ਫੋਨ ਆਇਆ ‘ਧੀਏ ਠੀਕ ਪਹੁੰਚ ਗਈ। ਉਸਨੇ ਸੀਨੇ ਵਿੱਚ ਦਰਦ ਛੁਪਾਂਦੇ ਕਿਹਾ “ਬੇਬੇ ਕਨੇਡਾ ਬਹੁਤ ਸੁੰਦਰ ਹੈ। ਮੈਂ ਬਹੁਤ ਖੂਸ਼ ਹਾਂ ਆਪਣੀ ਬੇਬੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਫੁਟ ਫੁਟ ਕੇ ਰੋਣ ਲੱਗ ਪਾਈ ਸੀਨੋ ਵਿਚ ਛੁਪਿਆ ਦਰਦ ਹੰਝੂ ਬਣ ਵਹਿਣ ਲੱਗਾ। ‘ਉਹ ਕੁਝ ਸਹਿਜ ਹੋਈ ਤਾਂ ਉਸਨੇ ਇਕ ਕੋਸ਼ਿਸ਼ ਦੁਬਾਰਾ ਕਰਨੀ ਚਾਹੀ ਉਸਨੇ ਆਪਣੇ ਪਤੀ ਨੂੰ ਫੋਨ ਕੀਤਾ ਪਰ ਨਾ ਮਿਲਿਆ। ਉਸ ਨੇ ਕਈ ਵਾਰ ਫੋਨ ਕੀਤਾ। ਪਰ ਉਹ ਅਸਫਲ ਰਹੀ। ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਉਹ ਤਾਂ ਨਕਲੀ ਐਨ ਆਰ ਆਈ ਸੀ। ਉਹ ਉੱਚੀ-ਉੱਚੀ ਰੋਣ ਲੱਗੁ ਪਈ।
ਭੁਪਿੰਦਰ ਕੌਰ ਸਢੌਰਾ
ਅਜਾਦ ਨਗਰ, ਗਲੀ ਨੰ 4
ਯਮੁਨਾਨਗਰ
ਹਰਿਆਣਾ

...
...

ਮੇਰੀ ਡਿਊਟੀ ਸਕਾਉਟ ਕੈਂਪ ਵਿੱਚ ਤਾਰਾਦੇਵੀ (ਸ਼ਿਮਲਾ) ਲੱਗ ਗਈ ਮੇਰੇ ਪਤੀ ਕਹਿਣ ਲੱਗੇ ਇਂਨੀ ਦੂਰ ਜਾਣਾ ਤੇਰੇ ਲਈ ਮੁਸ਼ਕਲ ਹੈ। ਤੂੰ ਨਹੀਂ ਜਾ ਸਕਦੀ। ਡਿਊਟੀ ਤਾਂ ਨਿਭਾਨੀ ਪੈਣੀ ਸੀ। ਮਨ ਵਿੱਚ ਸ਼ਿਮਲਾ ਘੁੰਮਣ ਦਾ ਚਾਅ ਵੀ ਬਹੁਤ ਸੀ। ਕੁਦਰਤ ਦੇ ਸੁੰਦਰ, ਮਨਮੋਹਕ ਨਜ਼ਾਰੇ ਅੱਖਾਂ ਸਾਹਮਣੇ ਘੁੰਮਣ ਲੱਗੇ।
ਪਤੀ ਦੀ ਅਵਾਜ਼ ਨੇ ਮੇਰਾ ਮਨ ਉਦਾਸ ਕਰ ਦਿੱਤਾ, ਤੈਨੂੰ ਪਤਾ ਨਹੀਂ ਸਕਾਉਟਸ ਦਫਤਰ ਪਹਾੜੀ ਦੀ ਗੋਦ ਵਿੱਚ ਬਹੁਤ ਉਚਾਈ ਤੇ ਹੈ। ਤੂੰ ਉੱਥੇ ਪਹੁੰਚ ਨਹੀਂ ਸਕਦੀ। ਤੈਨੂੰ ਡਿਉਟੀ ਕੈਸਲ ਕਰਵਾ ਲੈਣੀ ਚਾਹੀਦੀ ਸੀ। ਪਰ………….ਡਿਉਟੀ ਤਾਂ ਕੱਟੀ ਨਹੀਂ ਗਈ,ਹੁਣ ਜਾਣਾ ਤਾਂ ਪੈਣਾ ਹੀ ਸੀ।
ਦੂਜੇ ਸਕੂਲ ਦੀ ਟੀਚਰ ਦਾ ਫੋਨ ਆਇਆ। ਉਸ ਦੀ ਡਿਊਟੀ ਸਕਾਉਟਸ ਕੈਪ ਵਿੱਚ ਲੱਗੀ ਸੀ। ਸਾਨੂੰ ਦੋਨਾ ਨੂੰ ਇਕ ਦੂਜੇ ਦਾ ਸਹਾਰਾ ਹੋ ਗਿਆ।
ਅਸੀਂ ਤਾਰਾ ਦੇਵੀ ਬਸ ਸਟੈਡ ਪਹੁੰਚ ਗਏ। ਇਕਦਮ ਮੋਸਮ ਨੇ ਮਿਜਾਜ ਬਦਲ ਲਏ ਬਹੁਤ ਤੇਜ਼ ਮੀਂਹ ਪੈਣ ਲੱਗਾ। ਪਹਾੜ ਤੇ ਚੜ੍ਹਨ ਲੱਗੇ ਉਪਰ ਪੈਰ ਰੱਖੀਏ, ਇਵੇ ਲੱਗੇ ਹੇਠਾਂ ਫਿਸਲ ਰਹੇ ਹਾਂ ਸਾਡੇ ਭਾਰੀ ਬੈਗ ਸਾਡੇ ਚੱਲਣ ਵਿੱਚ ਰੁਕਾਵਟ ਬਣ ਰਹੇ ਸਨ। ਉਸ ਸਮੇਂ ਇਕ ਸੁੰਦਰ ਅਧਖੜ੍ਹ ਉਮਰ ਦੀ ਅੌਰਤ ਮਿਲੀ ਜੋ ਮਿੱਠੀ ਅਵਾਜ਼ ਵਿੱਚ ਬੋਲੀ “ਮੈਂ ਆਪਕੀ ਮਦੱਦ ਕਰ ਸਕਤੀ ਹੂ ਮੈਡਮ। “ਉਸ ਇਕੱਲੀ ਅੌਰਤ ਨੇ ਸਾਡੇ ਦੋਨਾਂ ਦੇ ਦੋ-ਦੋ ਬੈਗ ਚੁੱਕ ਲਏ ।ਉਹ ਸਾਡੇ ਤੋਂ ਕਾਫੀ ਅੱਗੇ ਨਿਕਲ ਗਈ ।ਅਸੀਂ ਅਵਾਜ਼ ਦੇ ਕੇ ਰੋਕਿਆ, ਸਾਡੇ ਨਾਲ -ਨਾਲ ਚੱਲੋ।
“ਮੈਂ ਦਸ ਦਸ ਬੈਗ ਲੈਂ ਕੇ ਤੇਜ਼ ਚਾਲ ਸੇ ਪਹਾੜੀਆਂ ਚੜਤੀ ਥੀ ਪੰਦਰਾਂ ਦਿਨ ਪਹਿਲੇ ਮੇਰਾ ਅਪ੍ਰਰੇਸ਼ਨ ਹੂਆ ਅਬ ਚਾਲ ਕਮ ਹੋ ਗਈ। “ਉਸਦਾ ਜੋਸ਼ ਦੇਖਕੇ ਸਾਡਾ ਜੋਸ਼ ਦੁਗਨਾ ਹੋ ਗਿਆ।
ਹਨੇਰਾ ਹੋਣ ਤੋਂ ਪਹਿਲਾਂ ਅਸੀਂ ਸਕਾਉਟਸ ਦਫਤਰ ਪਹੁੰਚ ਗਏ। ਉਸਦੇ ਬਣਦੇ ਪੈਸੇਂ ਦੇ ਕੇ ਉਸਨੂੰ ਵਿਦਾ ਕੀਤਾ। ਉਚੀਆਂ-ਉਚੀਆਂ ਸੁੰਦਰ ਮਨਮੋਹਕ ਪਹਾੜੀਆਂ ਨੇ ਮਨ ਮੋਹ ਲਿਆ।
ਮੋਬਾਇਲ ਦੀ ਬੈਲ ਵੱਜੀ। ਦੇਖਿਆ, ਮੇਰੇ ਪਤੀ ਦੇਵ ਦਾ ਫੋਨ ਸੀ।ਮੈਂ ਹਸਦੇ ਹੋਏ ਕਿਹਾ ,”ਅਸੀਂ ਪਹੁੰਚ ਗਏ।”
“ਹਾਂ ਸੱਚ! ਅੌਰਤਾਂ ਸਰੀਰਕ ਤੌਰ ਤੇ ਮਰਦਾਂ ਤੋ ਕਮਜੋਰ ਹੁੰਦੀਆਂ ਹਨ ਪਰ ਮਾਨਸਿਕ ਤੌਰ ਤੇ ਬਹੁਤ ਮਜਬੂਤ ਹੁੰਦੀਆਂ ਹਨ। ” ਕਹਿੰਦੇ, ਹਸਦੇ ਹੋਏ ਫੋਨ ਬੰਦ ਕਰ ਦਿੱਤਾ।
ਭੁਪਿੰਦਰ ਕੌਰ ਸਢੌਰਾ

...
...

ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ। ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ।
ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ ਕਰ ਰਿਹਾ ਹੈ। ਉਸਨੇ ਪਿਛੇ ਮੁੜ ਕੇ ਦੇਖਿਆ। ਦੋ ਲੜਕੇ ਗੰਦਾ ਜਿਹਾ ਗਾਣਾ ਗਾਉਂਦੇ ਆ ਰਹੇ ਸਨ। ਉਨਾਂ ਦੀਆਂ ਹਰਕਤਾਂ ਦੇਖ ਕੇ ਮਨਦੀਪ ਨੇ ਜਲਦੀ ਨਾਲ ਖਾਲੀ ਮੈਸਜ਼ ਕਰ ਦਿੱਤਾ ਤੇ ਬੈਲ ਦੇ ਦਿੱਤੀ।
ਉਹ ਮੁੰਡੇ ਉਸ ਨਾਲ ਛੇੜਖਾਨੀ ਕਰਨ ਲੱਗੇ। ਉਸਨੇ ਇੱਕ-ਇੱਕ ਲਫੜ ਦੋਨਾਂ ਦੇ ਮਾਰਿਆ। ਮਨਦੀਪ ਨੇ ਪੈਰਾਂ ਤੇ ਹੱਥਾਂ ਨਾਲ ਮਾਰ-ਮਾਰ ਕੇ ਉਨ੍ਹਾਂ ਮੁੰਡਿਆਂ ਦਾ ਬੁਰਾ ਹਾਲ ਕਰ ਦਿੱਤਾ।
ਉਸ ਸਮੇਂ ਤਕ ਪੁਲਿਸ ਦੀ ਜੀਪ ਪਹੁੰਚ ਗਈ। ਦੋਨੋ ਭੱਜਣ ਲੱਗੇ। ਮਨਦੀਪ ਨੇ ਇੱਕ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ। ਉਸੇ ਸਮੇਂ ਥਾਣੇਦਾਰ ਨੇ ਕਿਹਾ ,”ਸ਼ਾਬਾਸ਼ ਇਵੇਂ ਦੀਆਂ ਬਹਾਦਰ ਬੇਟੀਆਂ ਹੋਣੀਆਂ ਚਾਹੀਦੀਆਂ ਹਨ। ਵਾਹ ! ਵਾਹ ! ਕਮਾਲ ਕਰ ਦਿੱਤੀ !”
ਅੰਕਲ ਜੀ ! ਮੇਰੀ ਦਾਦੀ ਨੇ ਮੈਨੂੰ ਲੜ੍ਹਕਿਆਂ ਦੀ ਤਰ੍ਹਾਂ ਪਾਲਿਆ। ਉਨ੍ਹਾਂ ਮੈਨੂੰ ਦੁੱਧ ਮਖੱਣ ਨਾਲ ਪਿਆਰ ਨਾਲ ਪਾਲਿਆ ਹੈ। ਮੈਨੂੰ ਕਰਾਟਿਆਂ ਦੀ ਟਰੇਨਿੰਗ ਦਵਾਈ। ਮੈਂ ਕਾਲਜ ਦਾਖਲਾ ਲੈਣਾ ਸੀ। ਦਾਦੀ ਕਹਿਣ ਲੱਗੇ ਜ਼ਮਾਨਾ ਬਹੁਤ ਖਰਾਬ ਹੈ। ਉਨ੍ਹਾਂ ਨੇ ਸਾਰੀਆਂ ਗੱਲਾਂ ਸਮਝਾਈਆ। ਉਨ੍ਹਾ ਕਿਹਾ ,”ਜੇ ਕੋਈ ਤੈਨੂੰ ਬੇਵਜ੍ਹਾ ਤੰਗ ਕਰੇ ਤਾਂ ਉਸਨੂੰ ਸੋਧ ਦੇਵੀ।”
ਪੁਲਿਸ ਵਾਲੇ ਨੇ ਦੋਨੋ ਮੁੰਡਿਆ ਨੂੰ ਹੱਥਘੜੀ ਲਗਾ ਦਿੱਤੀ। ਪੁਲਿਸ ਵਾਲੇ ਨੇ ਕਿਹਾ ,”ਤੇਰੇ ਜੈਸੀਆਂ ਬਹਾਦਰ ਲੜਕੀਆਂ ਸਵੈ ਰੱਖਿਆ ਕਰ ਸਕਣ ਤਾਂ ਪੱਤ ਲੁੱਟਣ ਦੀਆਂ ਘਟਨਾਵਾਂ ਬਹੁਤ ਘੱਟ ਜਾਣ।
-ਭੁਪਿੰਦਰ ਕੌਰ ਸਾਢੌਰਾ

...
...

ਕੁਲਵੰਤ ਸਿੰਘ ਸਵੇਰੇ-ਸਵੇਰੇ ਕਿਧਰ ਜਾ ਰਿਹਾ ਹੈ।” ਕੁਲਵੰਤ ਸਿੰਘ ਦੇ ਦੋਸਤ ਰਵਿੰਦਰ ਸਿੰਘ ਨੇ ਹਸਦਿਆਂ ਹੋਇਆ ਕਿਹਾ। ਯਾਰ ਕੋਈ ਛੋਟਾ ਜਿਹਾ ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ ਨੇ ਕਿਹਾ “ਮਕਾਨ ਤੂੰ ਕੀ ਕਰਨਾ ਤੇਰੇ ਕੋਲ ਦੋ ਵੱਡੀਆਂ ਕੋਠੀਆਂ ਨੇ।”
ਕੁਲਵੰਤ ਸਿੰਘ ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ ਦੇ ਸਵਰਗ ਸਿਧਾਰਨ ਤੋ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ ਪਰ ਤੇਰੀ ਭਰਜਾਈ ਦੇ ਕਹਿਣ ਮੁਤਾਬਿਕ ਮੈਂ ਆਪਣੇ ਹੱਥ ਕੱਟ ਕੇ ਨਹੀਂ ਦਿੱਤੇ। ਮੈਂ ਸੱਤ ਲੱਖ ਆਪਣੇ ਨਾਮ ਹੀ ਰਹਿਣ ਦਿੱਤੇ। “ਚੰਗਾ ਕੀਤਾ ਕੁਲਵੰਤ ਸਿੰਘ।” ਰਵਿੰਦਰ ਸਿੰਘ ਨੇ ਕਿਹਾ। ਮੈਂ ਕਲ ਸ਼ਾਮ ਨੂੰ ਗੁਰਦੁਆਰੇ ਗਿਆ ਘਰ ਵਾਪਸ ਆਇਆ ਤਾਂ ਕੋਠੀ ਦੇ ਮੇਨ ਗੇਟ ਤੇ ਤਾਲਾ ਲੱਗਿਆ ਸੀ। ਮੈਂ ਕਈ ਘੰਟੇ ਬਾਹਰ ਖੜਿਆ ਰਿਹਾ ਪਰ ਕੋਈ ਘਰ ਨਾ ਆਇਆ। ਫੋਨ ਮਿਲਾਦਾ ਰਿਹਾ ਫੋਨ ਵੀ ਸਵਿਚ ਆਫ ਆ ਰਿਹਾ ਸੀ। ਮੈਨੂੰ ਗੁਆਂਢੀ ਆਪਣੇ ਘਰੇ ਲੈਂ ਗਏ। ਮੈਂ ਉਨ੍ਹਾਂ ਦੇ ਘਰ ਸੁੱਤਾ। “ਤੂੰ ਦੂਜੇ ਮੁੰਡੇ ਵੱਲ ਚਲਾ ਜਾਂਦਾ।” ਰਵਿੰਦਰ ਸਿੰਘ ਨੇ ਕਿਹਾ ਉਸਨੇ ਵੀ ਕਈ ਵਾਰ ਇਵੇਂ ਕੀਤਾ। ਰੋਜ-ਰੋਜ ਦੀ ਕਿਚ ਕਿਚ ਨਾਲੋਂ ਮੈਂ ਸੋਚਿਆ ਇਕ ਕਮਰਾ ਲੈ ਲਵਾ। ਰਵਿੰਦਰ ਸਿੰਘ ਨੇ ਕਿਹਾ “ਯਾਰਾ, ਤੇਰਾ ਦੋਸਤ ਤੇਰੇ ਵਾਂਗ ਅਮੀਰ ਨਹੀਂ ਪਰ ਬਾਹਰ ਵਾਲੀ ਬੈਠਕ ਵਿੱਚ ਖੁਸ਼ੀ ਨਾਲ ਰਹਿ ਸਕਦਾ ਹੈਂ। ਆਪਣੀ ਭਰਜਾਈ ਦੇ ਹੱਥ ਦਾ ਸਵਾਦ ਖਾਣਾ ਖਾਈ। ਯਾਰਾ ਇਕ ਗੱਲ ਪੱਕੀ।
ਮੈਂ ਕਿਰਾਇਆ ਤੇ ਰੋਟੀ ਦਾ ਸਾਰਾ ਖਰਚ ਦਿਉ। ਕੁਲਵੰਤ ਸਿੰਘ ਨੇ ਕਿਹਾ। ਰਵਿੰਦਰ ਸਿੰਘ ਨੇ ਹੱਸਦੇ ਹੋਏ ਕਿਹਾ ਤੇਰੀ ਮਰਜੀ। ਤੈਨੂੰ ਪਿੰਡ ਵਿੱਚ ਪੀ.ਜ਼ੀ ਮਿਲ ਗਿਆ। ਕੁਝ ਦਿਨਾਂ ਵਿੱਚ ਕੁਲਵੰਤ ਸਿੰਘ ਦੇ ਉਦਾਸ ਚਿਹਰੇ ਤੇ ਖੁਸ਼ੀ ਆ ਗਈ ਤੇ ਸਿਹਤ ਸੋਹਣੀ ਹੋ ਗਈ ।

ਭੁਪਿੰਦਰ ਕੌਰ ਸਾਢੌਰਾ

...
...

ਆਸ਼ਰਮ

“ਪਿਆਰੇ ਭਰਾਵੋਂ ਤੇ ਭੈਣੋ ! ਅੱਜ ਇਕਹਿਰੇ ਪਰਿਵਾਰਾਂ ਨਾਲ ਬਜ਼ੁਰਗਾਂ ਦੀ ਜ਼ਿੰਦਗੀ ਬਤਰ ਹੋ ਗਈ ਹੈ। ਹਰ ਕੋਈ ਆਪਣੇ – ਆਪਣੇ ਪਰਿਵਾਰ ਵਿਚ ਸਿਮਟ ਕੇ ਰਹਿ ਗਿਆ ਹੈ। ਇਸ ਲਈ ਅਸੀਂ ਆਪਣੇ ਸ਼ਹਿਰ ਵਿਚ ਬਜ਼ੁਰਗ ਆਸ਼ਰਮ ਖੋਲਨ ਦੀ ਖੁਸ਼ੀ ਲੈ ਰਿਹੇ ਹਾਂ।” ਉਸਦੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਾਰੇ ਸਹਿਮਤ ਸਨ। ਮੈਂ ਵੀ ਕੀਲਿਆ ਗਿਆ।
ਮੈਂ ਮਨ ਹੀ ਮਨ ਆਸ਼ਰਮ ਲਈ ਵੱਡੀ ਰਕਮ ਦੇਣ ਦਾ ਨਿਰਣਾ ਕਰ ਲਿਆ । ਮੈਂ ਭਾਸ਼ਣ ਦੇ ਚੁੱਕੇ ਸੱਜਣ ਦੇ ਬਹੁਤ ਨੇੜੇ ਹੋ ਕੇ ਕਿਹਾ,” ਜੀ, ਮੈਂ ਗੁਪਤ ਦਾਨ ਕਰਨਾ ਚਾਹੁੰਦਾ ਹਾਂ।” “ਤੁਸੀਂ,ਕਿਸੇ ਸਮੇਂ ਵੀ ਮੈਂਨੂੰ ਮੇਰੀ ਕੋਠੀ ਮਿਲ ਲਵੋ।” ਉਸ ਸੱਜਣ ਨੇ ਬੜੇ ਹੀ ਪਿਆਰ ਤੇ ਠਰ੍ਹੁਮੇ ਨਾਲ ਜਾਨ ਦਾ ਫੈਂਸਲਾ ਕਰ ਲਿਆ। ਇੱਕ ਹੋਰ ਦਾਨੀ ਸੱਜਣ ਵੀ ਸਾਡੇ ਨਾਲ ਹੀ ਕਾਰ ਵਿਚ ਬੈਠ ਗਿਆ। ਪਲਾਂ ਵਿੱਚ ਕਾਰ ਸੁੰਦਰ ਕੋਠੀ ਦੇ ਸਾਹਮਣੇ ਜਾ ਕੇ ਰੁਕ ਗਈ। ਕੋਠੀ ਦੇ ਅੰਦਰ ਵੜਦੇ ਹੀ ਪੋਰਚ ਦੇ ਹੇਠਾਂ ਡੱਠੀ ਮੰਜੀ ਉੱਤੇ ਉਸਦੇ ਬਜ਼ੁਰਗ ਪਿਤਾ ਜੀ ਲੇਟੇ ਸਨ। ਉਹ ਕੁਝ ਮੰਗ ਰਿਹਾ ਸਨ। ਮੈਂ ਉਸ ਸੱਜਣ ਵੱਲ ਮੁਖਾਤਬ ਹੁੰਦੇ ਕਿਹਾ “ਸ਼ਾਇਦ ਬਾਬਾ ਜੀ, ਪਾਣੀ ਮੰਗ ਰਹੇ ਹਨ। “ਨਾ——–ਨਾ ਪਾਣੀ,ਇਸਨੇ ਕੀ ਮੰਗਣਾ? 75 ਦਾ ਬੁੱਢਾ ਹੋ ਗਿਆ, ਬਸ ਇਸਦੀ ਤਾਂ ਹੁਣ ਮਤ ਮਾਰੀ ਗਈ ਹੈ। ਜੇ ਕੋਈ ਘਰ ਆ ਜਾਵੇ ਇਵੇਂ ਹੀ ਕਰਦਾ ਰਹਿੰਦਾ ਹੈ। ਚਲੋ, ਅੰਦਰ ਬੈਠਕ ਵਿਚ ਬੈਠਦੇ ਹਾਂ ,”ਮੇਰਾ ਮਨ ਕੁਸੈਲਾ ਹੋ ਗਿਆ, ਬੈਠਕ ਵਿਚ ਜਾਣ ਦੀ ਥਾਂ ਮੈਂ ਵਾਪਸ ਆ ਗਿਆ।
——–ਭੁਪਿੰਦਰ ਕੌਰ ਸਢੌਰਾ

...
...

ਅੱਜ ਦੇ ਬਚਿਆ ਦੇ ਸੰਸਕਾਰ ਦੇਖ ਕੇ ਅਸੀ ਬੜੇ ਸੌਖੇ ਤਰੀਕੇ ਨਾਲ਼ ਕਹਿ ਦੇਂਦੇ ਹਾਂ ਕਿ ਇਹ ਸਭ ਮੀਡੀਆ ਦਾ ਅਸਰ ਹੈ ਪਰ ਇਹ ਬਿਲਕੁਲ ਗਲਤ ਦਲੀਲ ਹੋਵੇਗੀ ਕਿਉਂਕਿ ਮੀਡੀਆ ਨਾਲ਼ ਮੇਲ ਕਰਾਉਣ ਵਾਲੀ ਸਖਸ਼ੀਅਤ ਕੋਈ ਹੋਰ ਹੈ।
ਮੈਨੂੰ ਕਹਾਣੀਆਂ ਲਿਖਣ ਤੋਂ ਜਿਆਦਾ ਆਪਬੀਤੀ ਲਿਖਣ ਦਾ ਸ਼ੌਂਕ ਹੈ ਕਿਉਂਕਿ ਉਸ ਵਿੱਚ ਕੋਈ ਪਰਦਾ ਯਾ ਕਲਪਨਾ ਦਾ ਸਹਾਰਾ ਨਹੀਂ ਲੈਣਾ ਪੈਂਦਾ।
ਇਹ ਵੀ ਇਕ ਆਪਬੀਤੀ ਹੀ ਹੈ,ਮੈਂ ਕਿਸੇ ਸਹੇਲੀ ਦੇ ਘਰ ਗਈ ਸੀ। ਉਸਦਾ ਬੱਚਾ ਬਹੁਤ ਰੋ ਰਿਹਾ ਸੀ ਤੇ ਮੇਰੀ ਸਹੇਲੀ ਉਸਨੂੰ ਕਮਰੇ ਵਿਚ ਲਗਿਆ ਕਾਰਟੂਨ ਪੋਸਟਰ ਦਿਖਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਨਜ਼ਰ ਘੁੰਮਾਈ ਤਾਂ ਪੂਰੇ ਕਮਰੇ ਵਿਚ ਇਕ ਵੀ ਗੁਰੂ ਸਾਹਿਬ ਦੀ ਤਸਵੀਰ ਨਹੀਂ ਸੀ ਲੱਗੀ ਦੇਖ ਕੇ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਉਸਨੂੰ ਕਿਹਾ ਕਿ ਇਹ ਤਸਵੀਰਾਂ ਦੀ ਥਾਂ ਉਹ ਆਪਣੇ ਬੱਚੇ ਨੂੰ ਦਸ ਪਾਤਸ਼ਾਹੀਆਂ ਦੀ ਤਸਵੀਰ ਕਿਉਂ ਨਹੀਂ ਦਿਖਾਉਂਦੀ ! ਉਸਦਾ ਜਵਾਬ ਸੁਣ ਕੇ ਬੜਾ ਦੁੱਖ ਲਗਿਆ ਕਿ ਗੁਰੂ ਸਾਹਿਬਾਨਾਂ ਦੀ ਤਸਵੀਰ ਲਗਾਉਣਾ ਤਾਂ ਮੂਰਤੀ ਪੂਜਾ ਹੈ ਤੇ ਅਸੀਂ ਬਾਣੀ ਪੜਦੇ ਹਾਂ ਮੂਰਤੀ ਪੂਜਾ ਨਹੀਂ ਕਰਦੇ । ਮੈਨੂੰ ਇੰਝ ਲਗਿਆ ਕਿ ਕਿਸੇ ਨੇ ਮੈਨੂੰ ਚਪੇਟ ਮਾਰੀ ਹੈ। ਮੈ ਉਸਨੂੰ ਤਾਂ ਕੁਛ ਨਾ ਬੋਲ ਸਕੀ ਪਰ ਮਨ ਵਿੱਚ ਸੋਚਿਆ ਕਿ ਫੇਰ ਅਸੀਂ ਕਲੇ ਮੀਡੀਆ ਨੂੰ ਕਿਉਂ ਦੋਸ਼ ਦੇਈਏ ਮਾਂ ਜੋ ਆਪਣੇ ਬੱਚੇ ਨੂੰ ਕਾਰਟੂਨ ਪੋਸਟਰ ਦਿਖਾ ਕੇ ਚੁੱਪ ਕਰਵਾ ਰਹੀ ਹੈ ਕਲ ਟੀਵੀ ਤੇ ਕਾਰਟੂਨ ਵੇਖਣ ਤੋਂ ਕਿਵੇਂ ਰੋਕੇਗੀ ਕਿਉਂਕਿ ਇਹ ਰਸਤਾ ਤੇ ਉਸ ਆਪ ਹੀ ਵਿਖਾਇਆ ਹੈ। ਬੱਚੇ ਦੇ ਮਨ ਵਿੱਚ ਗੁਰੂਆਂ ਦੀ ਸਾਖੀਆਂ ਸੁਣਨ ਦੀ ਪ੍ਰੇਰਨਾ ਕੌਣ ਉਪਜੇਗਾ। ਕੌਣ ਦਸੇਗਾ ਕਿ ਅਰਦਾਸ ਵਿੱਚ ਖੜੇ ਹੋ ਕੇ ਦਸ ਪਾਤਸ਼ਾਹੀਆਂ ਦੇ ਨਾਂਮ ਆਉਣ ਤੇ ਉਨ੍ਹਾਂ ਦੇ ਸਵਰੂਪ ਅੱਖਾਂ ਅੱਗੇ ਲਿਹਾਉਣੇ ਨੇ, ਚਾਰ ਸਾਹਿਬਜਾਦਿਆਂ ਦੇ ਨਾਂਮ ਆਉਣ ਤੇ ਉਨ੍ਹਾਂ ਦੇ ਹੌਂਸਲੇ ਔਰ ਧਰਮ ਤੇ ਪਰਪੱਕਤਾ ਮਨ ਵਿੱਚ ਲਿਆਉਣੀ ਹੈ। ਅਸੀ ਤੇ ਆਪ ਹੀ ਆਪਣੇ ਬੱਚਿਆਂ ਨੂੰ ਮੀਡੀਆ ਦਾ ਰਸਤਾ ਦਸਦੇ ਪਏ ਹਾਂ ਫੇਰ ਕਿਵੇਂ ਉਮੀਦ ਲਗਾਈਏ ਕੇ ਸਾਡੇ ਬੱਚੇ ਗੁਰੂ ਦੇ ਦਸੇ ਮਾਰਗ ਤੇ ਚੱਲਣਗੇ।
ਹਜੇ ਵੀ ਦੇਰ ਨਹੀਂ ਹੋਈ ਹੈ ਕਾਰਟੂਨ ਪੋਸਟਰ ਦਿਖਾਉਣ ਦੀ ਥਾਂ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਦੀ ਤਸਵੀਰਾਂ ਦਿਖਾ ਕੇ ਉਨ੍ਹਾਂ ਦੀ ਜਨਮ ਸਾਖੀਆਂ ਸੁਣਾਈਏ ਜੋ ਸਾਡੇ ਬੱਚੇ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗਣ ਨਾ ਕੇ ਕਾਰਟੂਨ ਵੇਖ ਵੇਖ ਕੇ ਉਨ੍ਹਾਂ ਵਾਂਗ ਹੀ ਐਕਟਿੰਗ ਕਰਦੇ ਹੋਏ ਆਪਣੇ ਸਿੱਖੀ ਸਵਰੂਪ ਤੋਂ ਵਿਛੜ ਜਾਉਣ ਪਰ ਇਹ ਰਸਤਾ ਮਾਂ ਤੋਂ ਅਲਾਵਾ ਹੋਰ ਕੋਈ ਨਹੀਂ ਦੱਸ ਸਕਦਾ।

Submitted By:- ਸਤਨਾਮ ਕੌਰ (more…)

...
...

ਮਾਂ ਦੇ ਭੁਲੇਖੇ*
ਭਾਂਡੇ ਮਾਂਝ ਰਹੀ ਸਾਂ ਵੇਹੜੇ ਚ ਬੈਠ ਕੇ ਬਾਹਰੋਂ ਦੋ ਬਾਲੜੀਆਂ ਦੀ ਅਵਾਜ ਆਈ । ਨੀ ਮਾਏ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ।
ਅੰਟੀ ਜੀ ਲੋਹੜੀ ਦਿਓ ! ਨਿੱਕੀਆਂ ਨਿੱਕੀਆਂ ਬੱਚੀਆਂ ਨੇ ਅਵਾਜ ਦਿੱਤੀ। ਮੈਂ ਚੁੰਨੀ ਨਾਲ ਹੱਥ ਸਾਫ਼ ਕਰਦੀ ਰਸੋਈ ਵੱਲ ਗਈ ਆਟੇ ਦੀ ਕੌਲੀ ਲਿਆ ਬੱਚੀਆਂ ਨੂੰ ਦਿੱਤੀ ਤੇ ਬੱਚੀਆਂ ਨੂੰ ਕਿਹਾ ! ਕੋਈ ਗੀਤ ਤਾਂ ਸੁਣਾਓ
ਅੰਟੀ ਕਿਹੜਾ ਸੁਣੋਗੇ। ਮੈਂ ਕਿਹਾ ਓ ਸੁਣਾਓ ਜਿਸ ਨਾਲ ਮੈਨੂੰ ਮੇਰਾ ਬਚਪਨ ਯਾਦ ਆ ਜਾਵੇ। ਚੰਗਾ ਅੰਟੀ ਸੁਣੋ
*ਮਾਏ ਨੀ ਮਾਏ*
*ਸੁਣ ਮੇਰੀਏ ਮਾਏ*
*ਤੂੰ ਮੈਥੋਂ ਦੂਰ ਨਾ ਜਾਏ*
*ਮੈਨੂੰ ਯਾਦ ਏ ਉਹ ਸਮਾਂ*
*ਕੁੱਛਰ ਚੁੱਕ ਕੇ ਲਾਡ ਲਡਾਏ*
*ਤੂੰ ਆਵੀਂ ਮੇਰੇ ਸਹੁਰੇ*
*ਤੇਰੀ ਬਹੁਤ ਯਾਦ ਸਤਾਏ*
*ਤੂੰ ਹੀ ਮੇਰਾ ਸਹਾਰਾ ਮਾਂ*
*ਆਪਣੇ ਵੀ ਹੋਏ ਪਰਾਏ*
*ਮਾਏ ਨੀ ਸੁਣ ਮੇਰੀਏ ਮਾਏ*
ਅਜੇ ਏਨਾ ਕੁ ਗਾਣਾ ਹੀ ਬੋਲਿਆ ਸੀ ਮੈਂ ਰੋਂਦੀ ਹੋਈ ਨੇ ਕਿਹਾ ਬਸ ਬਸ ਜਾਓ
ਮੇਰੀਆਂ ਧੀਆਂ ਹੁਣ !!
ਮੈਂ ਓਥੇ ਹੀ ਦਰਵਾਜੇ ਨਾਲ ਬੈਠ ਰੱਬ ਨੂੰ ਕੋਸਣ ਲੱਗੀ । ਕਿਉਂ ਮੇਰੇ ਤੋਂ ਮੇਰੀ ਮਾਂ ਖੋਹੀ ਰੱਬਾ! ਮੈਂ ਤੇਰਾ ਕੀ ਵਿਗਾੜਿਆ ਸੀ। ਕੋਈ ਮੇਰੀ ਸਾਰ ਨਹੀਂ ਲੈਂਦਾ ਭੈਣ ਭਾਈ ਖ਼ਤ ਜਰੂਰ ਭੇਜਦੇ ਪਰ ਮਿਠਾਸ ਨਹੀਂ ਸ਼ਬਦਾਂ ਅੰਦਰ ਜੋ ਮੇਰੀ ਮਾਂ ਦੇ ਸ਼ਬਦਾਂ ਅੰਦਰ ਸੀ ਜੇ ਉਹ ਜਿਉਂਦੀ ਹੁੰਦੀ ਹੁਣ ਨੂੰ ਕਦੇ ਦੀ ਬੱਸੇ ਬੈਠ ਆ ਜਾਣਾ ਸੀ ਤੂੰ ਕਿਉਂ ਖੋਹਿਆ ਮੇਰੀ ਮਾਂ ਨੂੰ ਰੱਬਾ ।
ਮੈਂ ਉਚੀ ਉਚੀ ਬੈਠ ਰੋਈ ਜਾਵਾਂ ਨਾਲ ਬਾਹਰ ਰਸਤਾ ਤੱਕੀ ਜਾਵਾਂ ਗਲੀ ਚ ਆਉਂਦੀਆਂ ਔਰਤਾਂ ਅੱਜ ਵੀ ਮੇਰੀ *ਮਾਂ ਦੇ ਭੁਲੇਖੇ* ਪਾ ਰਹੀਆਂ ਸਨ😢😢😢😢😢
ਨਵਨੀਤ ਸਿੰਘ
9646865500
ਜਿਲ੍ਹਾ ਗੁਰਦਾਸਪੁਰ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)