Posts Uploaded By ਸਰਬਜੀਤ ਸੰਗਰੂਰਵੀ

Sub Categories

ਮਾਂ ਸਾਡੀ ਧਰਤੀ ਜਿਸਦਾ ਕਰਜ਼,
ਨਹੀਂ ਕਦੇ ਉਤਾਰ ਸਕਦੇ।
ਪਾਣੀ ਪਿਤਾ ਸਾਡਾ ਇਸ ਬਿਨਾਂ ਵੀ,
ਨਹੀਂ ਕਦੇ ਸਾਰ ਸਕਦੇ।
ਮਾਂ ਆਪਣਾ ਫਰਜ਼ ਨਿਭਾਉਂਦੀ,
ਬਾਪ ਆਪ ਆਪਣਾ ਫਰਜ਼ ਨਿਭਾਵੇ।
ਮਾਂ ਸਾਡੀ ਨੂੰ ਫ਼ਿਕਰ ਨਾ ਕੋਈ,
ਬਾਪੂ ਕਮਾ ਜਿੱਥੋਂ ਮਰਜ਼ੀ ਲਿਆਵੇ।
ਮਾਂ ਕਦੇ ਗੁੱਸੇ ਹੁੰਦੀ ਸਾਡੇ ਕਿਸੇ ਤੇ ਵੀ,
ਨਾ ਦਿਲ ਦੀ ਦਿਲ ਵਿੱਚ ਡੱਕੇ।
ਬਾਪੂ ਸਾਡਾ ਘੁੱਲੇ ਅੰਦਰੋਂ ਅੰਦਰੀਂ ਹੱਸਦਾ,
ਨਾ ਕਦੇ ਜ਼ਿੰਮੇਵਾਰੀਆਂ ਤੋਂ ਅੱਕੇ।
ਹੁੰਦੇ ਜਦੋਂ ਕੋਲ ਨੇ ਮਾਪੇ,
ਕਰਨ ਕਦਰ ਭੁੱਲ ਜਾਂਦੇ।
ਉੱਠੇ ਸਾਇਆ ਸਿਰੋਂ ਜਦੋਂ,
ਫਿਰ ਕੱਖਾਂ ਵਾਂਗ ਰੁੱਲ ਜਾਂਦੇ।
ਮਾਂ ਬਾਪ ਨੇ ਰੁੱਖ ਪਾਕ ਬੋਹੜ ਦਾ,
ਇਨ੍ਹਾਂ ਜਿਹਾ ਨਾ ਕਦੇ ਕੋਈ,
ਕਿਸੇ ਥਾਂ ਰੁੱਖ ਮਿਲਣਾ।
ਰਿਸ਼ਤੇਦਾਰ ਬੇਸ਼ੱਕ ਹੋਣੇ ਲੱਖਾਂ ਦੁਨੀਆਂ ਚ,
ਮਾਂ ਬਾਪ ਜਿਹਾ ਨਾ ਕਦੇ ਸੰਗਰੂਰਵੀ,
ਕਿਸੇ ਤੋਂ ਕੋਈ ਸੁੱਖ ਮਿਲਣਾ।

✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਮਿਲਣ ਨੂੰ ਤਾਂ,ਮਿਲਦੇ ਰਹੇ ਅਕਸਰ।
ਨਾ ਬੋਲੇ ਰਿਹਾ ਖਾਂਦਾ,ਕੋਈ ਤਾਂ ਡਰ।
ਹੋਣੀ ਹੋਰ ਦੀ ਹੋਰ ਹੀ ਹੋਣੀ ਸੀ ਹੁਣ,
ਹੋ ਜਾਂਦੇ ਜੇ ਇੱਕ ਸੁਰ,ਵਸਾ ਕੇ ਘਰ।
ਗਿਆ ਟੁੱਟ ਧੁਰ ਅੰਦਰੋਂ ਉਸ ਵੇਲੇ,
ਜਦ ਮੱਲਿਆ ਤੂੰ ਤਾਂ,ਜਾ ਬੇਗਾਨਾ ਦਰ।
ਕੀ ਖਿੱਚਿਆ ਹੱਥ ਪਿੱਛੇ,ਮੈਨੂੰ ਗਿਰਾ,
ਗਿਆ ਬਾਜ਼ੀ ਮੈਂ ਉਸ ਦਿਨ ਹੀ ਹਰ।
ਹੁੰਦਾ ਕਦੇ ਮੈਂ ਵਰ ਤੇਰੇ ਲਈ ਯੋਗ,
ਨਾ ਮਿਲਿਆ ਮੈਨੂੰ ਕਦੇ ਕੋਈ ਕਿਸੇ ਤੋਂ ਵਰ।
ਚਾਹੁੰਦਾ ਸੀ ਲਾਉਣਾ, ਲੰਬੀ ਉੱਚੀ ਉਡਾਰੀ,
ਪਰ ਤੇਰੀ ਬੇਰੁੱਖੀ ਨੇ ਦਿੱਤੇ ਕੱਟ ਮੇਰੇ ਪਰ।
ਮਾਰ ਮੱਲ,ਮੱਲ ਲਈ ਰਾਜ ਦੀ ਰਾਜਧਾਨੀ ਤੂੰ,
ਛੱਡਾ ਸ਼ਹਿਰ ਸੰਗਰੂਰਵੀ ਦਾ ਕਰਿਆ ਬੇਘਰ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਸਾਨੂੰ ਤਾਂ ਘਰ ਆਪਣੇ,
ਕਦੇ ਕੋਈ ਬੁਲਾਉਂਦਾ ਨਹੀਂ।
ਹੁੰਦਾ ਕਾਰਜ ਖੁਸ਼ੀਆਂ ਦਾ,
ਮੂੰਹ ਮਿੱਠਾ ਕਰਾਉਂਦਾ ਨਹੀਂ।

ਬੇਸ਼ੱਕ ਹੱਸਦਾ ਵੱਸਦਾ ਏ,
ਹੱਸਦਾ ਵੱਸਦਾ ਨਗਰ ਖੇੜਾ।
ਖੁਸ਼ੀਆਂ ਭਰਿਆ ਸਭ ਦਾ,
ਸਭ ਦਾ ਹੀ ਹੈ ਵਿਹੇੜਾ।

ਹੱਦੋਂ ਵੱਧ ਨੇ ਨਜ਼ਰਾਂ ਚੁਰਾਉਂਦੇ ਰਹਿੰਦੇ,
ਨਜ਼ਰਾਂ ਚੁਰਾਉਂਦੇ,ਪਿੱਛਾ ਛੱਡਾਉਂਦੇ।
ਕਰਮਾਂ ਮਾਰੇ,ਬੇਸਹਾਰੇ ਨੂੰ ਰਹਿੰਦੇ ਨੇ,
ਕਿਉਂ ਤੜਫਾਉਂਦੇ, ਸਤਾਉਂਦੇ।

ਰੱਬਾ ਖੋਏ ਦਿਨ ਖੋਏ ਵਰਗੇ,
ਵਾਪਸ ਤੂੰ ਜਲਦੀ ਲਿਆ ਦੇ।
ਵਿਛੜੇ ਕਿੰਨੇ ਜਨਮਾਂ ਤੋਂ,
ਕਰ ਕਿਰਪਾ ਮੇਲ ਕਰਾ ਦੇ।

ਜੇ ਆਉਂਦੀ ਕਿਸੇ ਨੂੰ, ਬਦਬੂ ਮੇਰੇ ਵਿਚੋਂ,
ਮੈਨੂੰ ਮਹਿਕਾਂ ਭਰਿਆ ਬਾਗ਼ ਬਣਾ ਦੇ।
ਰੱਬਾ ਅਰਦਾਸ ਸੁਣ ਸੰਗਰੂਰਵੀ ਦੀ,
ਬੇਭਾਗੇ, ਕਰਮਾਂ ਮਾਰੇ ਦੇ ਭਾਗ ਜਗਾ ਦੇ।
✍️
ਸਰਬਜੀਤ ਸੰਗਰੂਰਵੀ

ਪੁਰਾਣੀ ਅਨਾਜ ਮੰਡੀ, ਸੰਗਰੂਰ।

9463162463

sarbjitsangrurvi1974@gmail.com

...
...

ਛੱਡ ਦਿੰਦਾ ਏ,
ਕੋਈ ਖਾਣਾ ਪੀਣਾ,
ਚਿੰਤਾ ਜਿਸਨੂੰ ਖਾਂਦੀ ਏ।
ਨਾ ਰਹੇ ਖ਼ਿਆਲ ਕੋਈ,
ਚਿੰਤਾ ਜਿਸ ਨੂੰ,
ਦਿਨ ਰਾਤ ਸਤਾਂਦੀ ਏ।

ਹਰ ਹੀਲੇ,
ਚੱਲਦਾ ਇੱਥੇ,
ਕੋਈ ਨਾ ਕੋਈ,
ਸਾਹ ਰੱਖੇ,
ਚੱਲਦਾ ਚੱਲਦਾ,
ਕਿਸੇ ਦਾ,
ਕਦੇ ਕਦੇ ਹੈ,
ਸਾਹ ਰੁੱਕ ਜਾਂਦਾ।
ਭੱਜ ਦੌੜ ਨਾ,
ਮੁੱਕਦੀ ਕਿਸੇ ਦੀ,
ਭੱਜਦਾ ਭੱਜਦਾ,
ਕੋਈ ਮੁੱਕ ਜਾਂਦਾ।

ਮੁੱਕਦੇ ਨਾ ਕਈਆਂ ਦੇ,
ਕਦੇ ਦੁੱਖ ਦਾਤਿਆ,
ਨਾਲ ਦੁੱਖਾਂ ਦੇ,
ਕੋਈ ਮੁੱਕਦਾ ਮੁੱਕਦਾ,
ਮੁੱਕ ਜਾਂਦਾ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਕੰਮ ਸਾਡਾ ਏ,
ਦੇਣੀ ਦਸਤਕ,
ਦਰ ਦਿਲਬਰ ਦੇ,
ਮਰਜ਼ੀ ਓਹਦੀ ਏ,
ਓ ਬੂਹਾ ਖੋਲ੍ਹੇ,
ਚਾਹੇ ਨਾ ਖੋਲ੍ਹੇ।

ਸਮੁੰਦਰ ਸ਼ਬਦਾਂ ਦਾ,
ਦਿਲ ਦਿਮਾਗ਼ ਮੇਰੇ,
ਕੋਸ਼ਿਸ਼ ਕਰਾਂ ਕਦੇ,
ਗੀਤ ਗਾਉਣ ਦੀ,
ਹੁਣ ਮਰਜ਼ੀ ਓਹਦੀ,
ਬੋਲੇ ਜਾਂ ਨਾ ਬੋਲੇ।

ਖੜ੍ਹੇ ਰਹਿੰਦੇ ਹਾਂ,
ਰਾਹ ਵਿੱਚ ਉਸਦੇ,
ਹਾਲੇ ਵੀ ਬਣ ਬੁੱਤ,
ਹੁਣ ਮਰਜ਼ੀ ਏ ਓਹਦੀ,
ਦੇਖ ਮੈਨੂੰ ਖੜ੍ਹੇ ਨੂੰ,
ਗੋਲੇ ਜਾਂ ਅਣਗੋਲੇ।

✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਪੈ ਜਾਵੇ,ਆਦਤ ਜਿਸਨੂੰ,
ਰੱਸਾ ਚੱਬਣ ਦੀ,
ਦਾਅ ਲੱਗੇ ਤੇ ਰੱਸਾ ਤੁੜਾ ਕੇ,
ਜਾਂ ਕਿੱਲੇ ਸਮੇਤ ਔਹ ਜਾਵੇ ਔਹ ਜਾਵੇ।
ਐਦਾਂ ਹੀ ਹੁੰਦਾ ਹੈ ਕਦੇ ਕਦੇ,
ਨਾਲ ਇਨਸਾਨਾਂ ਦੇ ਸੁਣ ਸੰਗਰੂਰਵੀ,
ਕਰੀਏ ਵਿਸ਼ਵਾਸ ਜਿਸਤੇ,
ਕਰਕੇ ਕਤਲ ਰਿਸ਼ਤਿਆਂ ਦਾ,
ਪਤਾ ਨਹੀਂ ਫਿਰ ਕਿੱਥੇ ਖੋਹ ਜਾਵੇ।

ਨਾ ਰਹਿੰਦੀ ਪਛਾਣ ਫਿਰ,
ਆਪਣੇ ਜਾਈ ਜਾਇਆਂ ਦੀ,
ਗ਼ੈਰ ਕਾਨੂੰਨੀ ਰਿਸ਼ਤੇ ਖ਼ਾਤਰ,

ਪਤੀ,ਪਤਨੀ,ਪੁੱਤ,ਧੀ,
ਜੋ ਵੀ ਰਾਹ ਦਾ ਰੋੜਾ ਲੱਗੇ,
ਉਸੇ ਨੂੰ ਪਾਰ ਬੁਲਾ ਦਿੰਦੇ।

ਐਸੀ ਹਵਾ ਲੱਗੀ ਜ਼ਮਾਨੇ ਦੀ,
ਹਰ ਕਿਸੇ ਨੂੰ ਲੱਗਦਾ ਮੈਨੂੰ,
ਨਾ ਰਹੀ ਪਛਾਣ ਅੱਜ ਕੱਲ੍ਹ,
ਕਿਸੇ ਨੂੰ ਆਪਣੇ ਪਰਾਏ ਦੀ।

ਹੁਣ ਸਮਾਂ ਕੈਸਾ ਆਇਆ ਲੋਕੋ,
ਛੱਡ ਮੁਰਗਾ,ਮੁਰਗੀ ਘਰ ਦੀ,
ਬਾਹਰ ਦਾਲ,ਨਵੀਂ ਤੋਂ ਨਵੀਂ,ਭਾਲਦੇ ਨੇ।
ਆਪਣੇ ਘਰ ਦਿਆਂ ਦੇ ਮਾਲ ਨਾਲ,
ਨਾ ਹੁੰਦਾ ਗੁਜ਼ਾਰਾ ਕਈਆਂ ਦਾ,
ਬਾਹਰ ਖਰੀ ਆਸਾਮੀ ਸਮਝ ਕਿਸੇ ਨੂੰ,
ਆਪਣਾ ਤਨ ਮਨ ਧਨ ਸਭ ਕੁਝ ਉਸਨੂੰ ਸੰਭਾਲ ਦੇ।

✍️ ਸਰਬਜੀਤ ਸੰਗਰੂਰਵੀ

ਪੁਰਾਣੀ ਅਨਾਜ ਮੰਡੀ, ਸੰਗਰੂਰ।

9463162463

sarbjitsangrurvi1974@gmail.com

...
...

ਦਿਲ ਮੇਰੇ ਦੀ ਧੜਕਣ,
ਬੇਕਾਬੂ ਹੁੰਦੀ ਜਾਂਦੀ ਏ,
ਜਦ ਦਾ ਜਾਦੂ ਕੀਤਾ,
ਤੇਰੀਆਂ ਨਜ਼ਰਾਂ ਨੇ।
ਕੀ ਹੋਇਆ ਜੇ ਜਾਨੋਂ ਵੱਧ,
ਤੈਨੂੰ ਪਿਆਰ ਸੀ ਕੀਤਾ,
ਪਾ ਕੇ ਮੱਥੇ ਵੱਟ ਤੂੰ,
ਆਪੇ ਘੱਟਾਈਆਂ ਕਦਰਾਂ ਨੇ।
ਮੈਂ ਕਦ ਚਾਹਿਆ ਸੀ,
ਹੋਣਾ ਬਦਨਾਮ ਇਸ਼ਕ ਵਿੱਚ।
ਮੈਂ ਤਾਂ ਚਾਹਿਆ ਸੀ ਜੀਣਾ,
ਲੈ ਲੈ ਕੇ ਨਾਮ ਇਸ਼ਕ ਵਿੱਚ।
✍️ ਸਰਬਜੀਤ ਸੰਗਰੂਰਵੀਂ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਜੋ ਹੋਵੇ ਕਾਰਨ,ਖ਼ੁਦ ਹੀ,
ਆਪਣੀ ਬਰਬਾਦੀ ਦਾ,
ਤਾਂ ਫਿਰ ,ਹੋਰ ਕਿਸੇ ਕਿਉਂ,
ਹੈ ਹੋਰ ਬਰਬਾਦ ਕਰਨਾ।
ਹੋ ਚੁੱਕਿਆ ਹੋਵੇ ਬਰਬਾਦ,
ਹੋਵੇ ਦਿੱਤਾ ਮਾਰ ਕਿਸੇ,
ਮਰ ਗਿਆ ਹੋਵੇ ਸੋ ਕਦੋਂ ਦਾ,
ਫਿਰ ਦੁਬਾਰਾ ਕਿਉਂ ਮਰਨਾ।

ਕੀ ਹੋਇਆ,ਜੇ ਭੱਜਿਆ,
ਛੱਡ ਘਰ ਬਾਰ।
ਆ ਤੰਗ, ਹਾਲਾਤਾਂ ਤੋਂ,
ਤਾਂ ਨਹੀਂ,ਲਿਆ ਮਾਰ।

ਪਿਆਰੇ ਨਾਲ ਰੱਖੋ,
ਪਿਆਰ ਬਣਾ ਕੇ।
ਰੱਖੋ ਸਦਾ ਸਭ ਦੀ,
ਇੱਜ਼ਤ ਬਚਾ ਕੇ।
ਪੈਸਿਆਂ ਦੀ ਮਾਰ ਤੋਂ,
ਬਚਾਓ ਰਿਸ਼ਤੇ।
ਪੱਵਿਤਰ ਰਿਸ਼ਤੇ ਵਾਲੇ,
ਹੁੰਦੇ ਫ਼ਰਿਸ਼ਤੇ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...

ਚਾਹਿਆ ਜੇ ਸੌਣਾ, ਸੋਇਆ ਨਾ ਗਿਆ।
ਚਾਹਿਆ ਜੇ ਰੋਣਾ,ਰੋਇਆ ਨਾ ਗਿਆ।
ਨਾ ਹੋਈ,ਮੇਰੀ ਉਹ,ਉਮਰ ਭਰ ਕਦੇ ਵੀ,
ਮੈਥੋਂ ਵੀ ਉਸਦਾ, ਹਾਲੇ ਹੋਇਆ ਨਾ ਗਿਆ।
ਕੀਤੀ ਕੋਸ਼ਿਸ਼ ਬੜੀ, ਦੁੱਖ ਦਰਦ ਲਕੋਣ ਦੀ,
ਹੰਝੂ ਤੱਕ ਵੀ ਮੈਥੋਂ,ਲਕੋਇਆ ਨਾ ਗਿਆ।
ਚਾਹੁੰਦਾ ਸੀ ਪਰੋਣਾ, ਸ਼ਬਦ ਨੂੰ ਗੀਤਾਂ ਚ,
ਸ਼ਬਦਾਂ ਨੂੰ ਸਹੀ ਤਰੀਕੇ,ਪਰੋਇਆ ਨਾ ਗਿਆ।
ਕੀਤਾ ਬਦਨਾਮ ਰੱਜ ਪਿੱਛਾ ਛੱਡਾਉਣ ਲਈ,
ਲਾਇਆ ਦਾਗ਼ ਉਸ ਵੱਲੋਂ, ਧੋਇਆ ਨਾ ਗਿਆ।

✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

...
...

ਹਰ ਇਨਸਾਨ, ਨਹੀਂ ਹੁੰਦਾ,ਸਰਬ ਗੁਣਵਾਨ।
ਹੁੰਦੇ ਨੇ,ਜਿਸ ਵਿੱਚ,ਉਹ ਭਾਗਵਾਨ ਇਨਸਾਨ।
ਪਾਕ ਪਵਿੱਤਰ, ਰੂਹਾਂ ਤੇ,ਸਦਾ ਹੀ,ਹੁੰਦਾ ਮਿਹਰਵਾਨ,
ਸਦਾ ਹੀ, ਹੁੰਦਾ ਮਿਹਰਵਾਨ, ਭਗਵਾਨ ਦਿਆਵਾਨ।
ਕੁਝ ਸਮਾਂ, ਕੁਝ ਹਾਲਾਤ,ਕਦੇ ਕਦੇ,
ਤੇ ਕੋਈ ਨਾ ਕੋਈ ਮਾੜਾ ਬਣ ਦੇਵੇ,
ਜਨਮਜਾਤ ਨਹੀਂ ਹੁੰਦਾ,ਕਦੇ ਕੋਈ,
ਕਦੇ ਕੋਈ ਕਠੋਰ,ਕਰੂਰ ਸ਼ੈਤਾਨ ਹੈਵਾਨ ‌।
ਹੁੰਦਾ ਕੱਠਾ, ਕੁਝ ਕਰਮਾਂ, ਪਿਛਲਿਆਂ ਦਾ ਸ਼ਾਇਦ,
ਤੇ ਕੁਝ ਕੱਠਾ ਕਰੇ, ਕਰ ਕਰ ਲਾ ਲਾ ਧਿਆਨ ।
ਮਿਹਨਤੀ,ਨਿਮਰਤਾ,ਹਿੰਮਤ,ਦਲੇਰੀ, ਮਿਲਣਸਾਰ,
ਮਿੱਠਬੋਲੜਾ,ਦਿਆਲੂ,ਹੋਵੇ ਹਰ ਕੋਈ ਗਿਆਨਵਾਨ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)