Sub Categories
27 ਦਿਸੰਬਰ 2016… ਮੂਸੇ ਆਲ਼ੇ ਨੇ ਪਹਿਲੀ ਵਾਰ ਕਨੇਡਾ ਜਾਣਾ ਸੀ…ਇੱਕ ਦਿਨ ਪਹਿਲਾਂ ਪਿਓ ਨਾਲ਼ ਖੇਤ ਗਿਆ… ਦੋ ਕੁ ਯਾਰ ਵੀ ਸੀ… ਕਣਕ ਆਲ਼ੇ ਖੇਤ ਚ ਫੋਟੋਆਂ ਖਿੱਚੀਆਂ… ਘਰੇ ਆਗੇ… ਸਿੱਧੂ ਦਾ ਪਿਓ ਕਹਿੰਦਾ… ਥੋੜੇ ਦਿਨ ਬਾਦ ਮੈਂ ਕਣਕ ਨੂੰ ਪਾਣੀ ਲਾਉਣਾ ਸੀ… ਕਹਿੰਦਾ ਜਿੱਥੇ ਖੜਕੇ ਅਸੀਂ ਫੋਟੋਆਂ ਖਿੱਚੀਆਂ…. ਮੈਂ ਉਸ ਥਾਂ ਪਾਣੀ ਨੀ ਲਾਇਆ… ਵੀ ਸਿੱਧੂ ਦੀਆਂ ਪੈੜਾਂ ਛਪੀਆਂ ਨੇ… ਜੇ ਪਾਣੀ ਲਾ ਤਾ… ਤੇ ਪੈੜਾਂ ਮਿਟ ਜਾਣੀਆਂ… ਇਹ ਪਿਆਰ ਸੀ ਪਿਓ ਪੁੱਤ ਦਾ…
ਮਾਂ ਕਹਿੰਦੀ… ਮੇਰੇ ਪੁੱਤ ਨੇ ਜੋ ਚਾਹਿਆ… ਉਹ ਮਿਲ਼ਿਆ… ਉਹ ਮੈਨੂੰ ਹਮੇਸ਼ਾ ਕਹਿੰਦਾ ਸੀ… ਮਾਂ ਮੈਂ ਸਿਖਰ ਜਵਾਨੀ ਚ ਮਰਨਾਂ ਚਾਹੁੰਨਾ… ਜਦ ਮੈਂ ਜਾਵਾਂ.. ਦਸ ਸਾਲ ਦੇ ਜਵਾਕ ਤੋੰ 80 ਸਾਲ ਦੇ ਬਾਬੇ ਤੱਕ ਸਭ ਰੋਣ…. ਤੇ ਉਹੀ ਹੋਇਆ… ਮੇਰਾ ਪੁੱਤ ਸਿਖਰ ਜਵਾਨੀ ਮਰ ਕੇ ਅਮਰ ਹੋਗਿਆ…
ਪਿਓ ਕਹਿੰਦਾ ਜਦ ਉਹ ਕਾਲਜ ਪੜਦਾ ਸੀ… ਕਿਸੇ ਨਾਲਦੇ ਨੂੰ ਕਿਹਾ… ਮੇਰਾ ਫੇਸਬੁੱਕ ਤੇ ਅਕੌਂਟ ਬਣਾਦੇ… ਗਾਂਹ ਆਲ਼ਾ ਟਿੱਚਰ ਕਰਕੇ ਕਹਿੰਦਾ… ਪਹਿਲਾਂ ਬਾਹਰ ਤੋਂ ਫਾਰਮ ਫੜਕੇ ਲਿਆ… ਫੇਰ ਚੱਲੂ ਫੇਸਬੁੱਕ… ਸਿੱਧੂ ਉੱਠਕੇ ਤੁਰਪਿਆ… ਬੀ ਖਬਨੀ ਸੱਚ ਈ ਕਹਿੰਦਾ… ਐਨਾ ਭੋਲ਼ਾ ਸੀ…
1984 ਚ ਮੈਂ ਜੰਮਿਆ ਨੀ ਸੀ… ਪਰ ਹੁਣ ਜੇ ਮੈਨੂੰ ਸੁੱਤੇ ਨੂੰ ਵੀ ਠਾਲ਼ ਕੇ ਪੁੱਛੂ.. ਤੇਰੀ ਜਿੰਦਗੀ ਦਾ ਸਭ ਤੋਂ ਮਾੜਾ ਸਾਲ ਕਿਹੜਾ ਸੀ… ਮੈਂ ਪਹਿਲੀ ਝੱਟ ਕਹੂੰ.. 2022… ਜੀਹਨੇ ਪੰਜਾਬ ਤੋਂ ਪੰਜਾਬ ਦੀ ਡੈਫੀਨੇਸ਼ਨ ਖੋ ਲਈ…
ਹੋਰ ਦਾ ਪਤਾ ਨੀ… ਪਰ ਸਿੱਧੂ ਦੇ ਜਾਣ ਤੋਂ ਬਾਦ ਮੈਂ ਬਹੁਤ ਡਿਸਟਰਬ ਰਿਹਾਂ.. ਹੁਣ ਵੀ ਆਂ… ਸੜਕਾਂ ਤੇ ਗੱਡੀਆਂ ਦੇ ਮਗਰ ਲੱਗੇ ਪੋਸਟਰ ਉਹਨੂੰ ਭੁੱਲਣ ਨੀ ਦਿੰਦੇ… ਪਿੰਡ ਤੋਂ ਅਲਾਂਟੇ ਤੱਕ ਉਹਦੇ ਗਾਣੇ ਵੱਜਦੇ ਨੇ… ਪਰ ਮੇਰਾ ਜੀਅ ਨੀ ਲੱਗਦਾ ਕਿਤੇ ਵੀ… ਕਿਤੇ ਜਾਣ ਨੂੰ ਜੀਅ ਨੀ ਕਰਦਾ… ਦਿਲ ਕਰਦਾ ਏਸ ਸਭ ਤੋਂ ਕਿਤੇ ਦੂਰ ਚਲੇ ਜਾਵਾਂ…ਜੇ ਰੱਬ ਜਾਂ ਕੋਈ ਕੁਦਰਤੀ ਤਾਕਤ ਮੇਰੀ ਸੁਣਦੀ ਹੁੰਦੀ.. ਮੈਂ ਆਪਣਾ ਸਭ ਕੁਝ ਦੇ ਕੇ ਬਦਲੇ ਚ ਸਿੱਧੂ ਦੀ ਜਿੰਦਗੀ ਲੈ ਲੈਂਦਾ… ਲਬਜੂ ਜੱਟਾ… 2022 ਚ ਗਿਆ ਤੂੰ… ਤੈਨੂੰ ਦੁਨੀਆਂ ਹਮੇਸ਼ਾ 22-22 ਕਹਿੰਦੀ ਰਹੂ… ਜਿੱਥੇ ਵੀ ਰਹੇਂ ਜਿੰਦਾਬਾਦ ਰਹੇਂ ..!!!
– ਬਾਗੀ ਸੁਖਦੀਪ