Sub Categories
ਰੱਬ ਦਾ ਰੂਪ ਹੈ ਅੱਖਾਂ ਤੋਂ ਅੰਨਾ , ਪਰ ਨੇਮ ਦਾ ਪੱਕਾ ਇਹ ਕੁੱਤਾ , ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਜੀ , ਆਓ ਜਾਣਦੇ ਆ ਇਸ ਬਾਰੇ ਰੋਚਕ ਜਾਣਕਾਰੀ :-
ਹੈਰਾਨ ਹੋ ਜਾਵੋਗੇ ਇਸ ਕੁੱਤੇ ਬਾਰੇ ਜਾਣ ਕੇ , ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੱਕਾ ਹੈ ਇਹ ਗੁਰੂ ਦਾ ਕੁੱਤਾ ,
ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋਂ ਗੋਦਾਵਰੀ ਨਦੀ ਤੋਂ “ਗਾਗਰ ਜਲ” ਲਿਜਾਣ ਦਾ ਸਮਾਂ ਹੋ ਜਾਂਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁਰਦੁਆਰਾ ਲੰਗਰ ਸਾਹਿਬ ਦੇ ਬਾਹਰ ਪੁੱਜ ਜਾਂਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ …
ਇਤਿਹਾਸ ਦੱਸਦਾ ਹੈ ਕੇ ਪੰਜ ਪਿਆਰਿਆਂ ਚੋ ਇੱਕ ਭਾਈ ਦਇਆ ਸਿੰਘ ਜੀ ਨੇ ਔਰੰਗਜੇਬ ਨੂੰ ਕਿਹਾ ਸੀ ਕੇ ਗੁਰੂ ਘਰ ਦੇ ਕੂਕਰ ਵੀ ਕਰਾਮਾਤੀ ਹੁੰਦੇ ਨੇ, ਇਹ ਗੱਲ ਸੱਚ ਹੁੰਦੀ ਪ੍ਰਤੱਖ ਸ਼੍ਰੀ ਹਜ਼ੂਰ ਸਾਹਿਬ ਦਿਸਦੀ ਹੈ | ਹਰ ਰੋਜ਼ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਗੋਦਾਵਰੀ ਨਦੀ ਕੰਡੇ ਜਲ ਦੀ ਗਾਗਰ ਭਰਨ ਦੀ ਸੇਵਾ ਵੇਲੇ ਇਹ ਅੰਨਾ ਕੁੱਤਾ ਨਾਲ ਹੀ ਜਾਂਦਾ ਹੈ , ਜੇ ਤੁਸੀਂ ਹਜ਼ੂਰ ਸਾਹਿਬ ਜਾਵੋ ਤਾਂ ਗੁਰਦੁਆਰਾ ਲੰਗਰ ਸਾਹਿਬ ਦੀ ਡਿਉਢੀ ਦੇ ਮੇਨ ਗੇਟ ਤੇ ਸੱਜੇ ਪਾਸੇ ਬੈਠੇ ਇਸ ਕੁੱਤੇ ਨੂੰ ਜਰੂਰ ਦੇਖਣਾ ਸੇਵਾਦਾਰਾਂ ਵਲੋਂ ਵਿਸ਼ੇਸ਼ ਕੂਲਰ ਤੇ ਪੱਖਾ ਇਸ ਕੁੱਤੇ ਵਾਸਤੇ ਲਗਾਇਆ ਗਿਆ ਹੈ , ਮਿਲੀ ਜਾਣਕਾਰੀ ਮੁਤਾਬਿਕ ਇਹ ਕੁੱਤਾ ਅੱਖਾਂ ਤੋਂ ਬਿਲਕੁਲ ਅੰਨਾ ਹੈ ਪਰ ਸੁਰਤ ਇਸਦੀ ਪੂਰੀ ਕਾਇਮ ਹੈ , ਇਹ ਕੋਈ ਆਮ ਕੁੱਤਾ ਨਹੀਂ ਸਗੋਂ ਵਿਲੱਖਣ ਰੂਹ ਲੱਗਦੀ ਹੈ , ਜਦ ਤੜਕੇ 2 ਵਜੇ ਸੰਗਤਾਂ ਗੋਦਾਵਰੀ ਨਦੀ ਤੋਂ ਜਲ ਦੀ ਗਾਗਰ ਭਰਨ ਜਾਂਦੀਆਂ ਨੇ ਤਾਂ ਇਹ ਕੁੱਤਾ ਵੀ ਰੋਜ਼ਾਨਾ ਨਾਲ ਹੀ ਜਾਂਦਾ ਹੈ , ਅੱਖਾਂ ਤੋਂ ਨਾ ਦਿਸਣ ਦੀ ਬਾਵਜੂਦ ਵੀ ਕਈ ਸਾਲਾਂ ਤੋਂ ਨਿਰੰਤਰ ਸੇਵਾ ਕਰਦਾ ਆ ਰਿਹਾ ਹੈ , ਇਹ ਕੁੱਤਾ ਨਾ ਤਾਂ ਭੌਂਕਦਾ ਹੈ ਨਾ ਹੀ ਕਿਸੇ ਨੂੰ ਕੁਝ ਕਹਿੰਦਾ ਹੈ ਬਸ ਸ਼ਾਂਤੀ ਨਾਲ ਪੂਰਾ ਦਿਨ ਡਿਉਢੀ ਵਿੱਚ ਬੈਠਾ ਰਹਿੰਦਾ ਹੈ , ਇਸ ਅਨੋਖੇ ਨਜ਼ਾਰੇ ਨੂੰ ਦੇਖ ਕੇ ਸਭ ਹੈਰਾਨ ਹੁੰਦੇ ਹਨ , ਤੁਸੀਂ ਖੁਦ ਹਜ਼ੂਰ ਸਾਹਿਬ ਜਾ ਕੇ ਅੱਖੀਂ ਦੇਖ ਸਕਦੇ ਹੋ
ਹਰ ਗੱਲ ਤੇ ਸ਼ੰਕਾ ਕਰਨ ਵਾਲਿਆਂ ਨਾਲੋਂ ਤਾਂ ਇਹ ਗੁਰੂ ਦਾ ਕੂਕਰ ਹੀ ਚੰਗਾ ਹੈ , ਇਸ ਦੀ ਗੁਰੂ ਨਾਲ ਪ੍ਰੀਤ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ