Posts Uploaded By Punjabi Stories

Sub Categories

ਗਲਤ ਗੱਲ ਹੈ ਜੇ ਕੋਈ ਸੋਚੇ ਕੇ ਮੈ ਆਪਣੇ ਆਪ ਨੂੰ ਬਦਲ ਨੀ ਸਕਦਾ ਹਾਂ ਇਹ ਬਹੁਤ ਗਲਤ ਗੱਲ ਹੈ

ਮੇਰੇ ਖਿਆਲ ਨਾਂਲ ਤੁਸੀ ਆਪਣੇ ਆਪ ਨੂੰ ਉਦੋ ਹੀ ਬਦਲ ਸਕਦੇ ਹੌ ਜਦੋ ਬਦਲਣਾ ਚਾਹੋ ਗੇ ਮੱਤਲਬ ਤੁਹਾਡੇ ਅੰਦਰੋ ਆ ਰਹੀ ਆਵਜ ਸਿਰਫ ਇੱਕ ਹੀ ਹੋਵੇ ਮੈ ਆਪਣੇ ਆਪ ਨੂੰ ਬਦਲਣਾ ਹੈ ਏਥੇ ਮੈ ਤੁਹਾਨੂੰ ਦੱਸ ਦੇਵਾ ਕੇ ਇਹ ਆਵਜ ਤੁਹਾਡੇ ਅੰਦਰੋ ਹਮੇਸ਼ਾ ਹੀ ਆਉਦੀ ਹੈ ਤੇ ਸੁਣਦੇ ਵੀ ਤੁਸੀ ਹਮੇਸ਼ਾ ਹੋ ਪਰ ਤੁਹਾਡੀ ਜਿੰਦਗੀ ਦੇ ਰੋਲੇ ਰੱਪੇ ਕਾਰਨ ਇਹ ਆਵਜ ਮੱਦਮ ਪੈ ਜਾਂਦੀ ਹੈ ਏਨੀ ਮੱਦਮ ਕੇ ਬਿਲਕੁਲ ਨਾਂ ਮਾਤਰ ਹੀ ਰਹਿ ਜਾਂਦੀ ਹੈ ਵੇਸੇ ਵੀ ਸਾਡੀ ਜਿੰਦਗੀ ਵਿੱਚ ਕੋਈ ਚੀਜ ਨਾਂ ਮਾਤਰ ਰਹਿ ਜਾਵੇ ਅਸੀ ਉਸਵੱਲ ਜਿਆਦਾ ਧਿਆਨ ਦੇਣ ਦੀ ਬਜਾਏ ਉਸਤੌ ਨਿਗਾ ਹਟਾ ਲੈਣੇ ਆ

ਖਾਣ ਪੀਣ ਦੀ ਚੀਜ ਹੀ ਲਾ ਲੋ ਜਦੋ ਕਿਤੇ ਘੱਟ ਰਹਿ ਜਾਵੇ ਤਾਂ ਕਹਿ ਦਿਨੇ ਆ ਅੇਸਤੋ ਤਾਂ ਨਾਂ ਹੀ ਹੁੰਦੀ ਤਾਂ ਚੰਗਾ ਸੀ ਮੱਤਲਬ ਉਥੇ ਵੀ ਸਾਡਾ ਹੀ ਸਵਾਰਥ ਖੜਾ ਹੈ

ਹੁਣ ਜੇ ਆਪਾ ਆਪਣੇ ਅੰਦਰੋ ਆਉਦੀ ਆਵਾਜ ਦੇਖਿਏ ਜਿਆਦਾਤਰ ਸਾਡੇ ਲੋਕਾ ਚ ਇਸਨੂੰ ਜਮੀਰ ਦੀ ਆਵਾਜ ਹੀ ਕੇਹਾ ਜਾਂਦਾ ਹੈ ਪਰ ਇਹ ਕੁਝ ਵੀ ਹੋ ਸਕਦਾ ਤੁਹਾਡਾ ਕੋਈ ਚੰਗਾ ਖਿਆਲ ਜਾਂ ਤੁਹਾਡੀ ਚੰਗੀ ਸੰਗਤ ਦਾ ਸੰਸਕਾਰ ਜੋ ਭਾਵੇ ਕੁਝ ਦਿਨਾਂ ਦਿਉ ਕੀਉ ਨਾ ਹੋਵੇ ਇਹ ਇੱਕ ਸਿਗਨੰਲ ਦੀ ਤਰਾਂ ਸਾਡੇ ਚ ਕੰਮ ਕਰਦੀ ਹੈ ਨਾਂ ਕੇ ਸਨੂੰ ਮੁਕੰਮਲ ਬਦਲਣ ਜਾਂ ਕੁਝ ਬਣੋਣ ਚ ਸਹਾਈ ਹੋਵੇ ਬਣਨਾ ਬਦਲਨਾਂ ਇਹ ਸਾਡਾ ਆਪਣਾ ਕੰਮ ਹੈ

ਹੁਣ ਮੈ ਮੁੜ ਆਪਣੀ ਗੱਲ ਤੇ ਆਉਦਾ ਹਾਂ ਕੇ ਤੁਹਾਡੇ ਅੰਦਰੋ ਆ ਰਹੀ ਆਵਾਜ ਇਕ ਹੀ ਹੋਵੇ ਕੇ ਮੈ ਆਪਣੇ ਆਪ ਨੂੰ ਬਦਲਣਾ ਹੈ ਵੇਸੇ ਜੋ ਗੁਰਬਾਣੀ ਪੜਦਾ ਸੁਣਦਾ ਜਾ ਲਿਖਦਾ ਹੈ ਉਹ ਇਸ ਇੱਕ ਦੀ ਗੱਲ ਨੂੰ ਥੋੜਾ ਵਦਿਆ ਤਰੀਕੇ ਨਾਂ ਸਮਜ ਸਕਦਾ ਇੱਕ ਆਵਾਜ ਤੋ ਭਾਵ ਸਿਰਫ ਰੱਬ ਜਾ ਗੁਰੂ ਜਾ ਗੁਰਬਾਣੀ ਦੀ ਆਵਾਜ ਹੀ ਨਹੀ ਇੱਕ ਸਾਡੇ ਮੰਨ ਦੀ ਟਿਕਾ ਅਵਸਥਾ ਵੀ ਹੋ ਸਕਦੀ ਹੀ ਜਾ ਕਹਿ ਲੋ ਮੰਨ ਦੀ ਹੀ ਆਵਾਜ ਜਾ ਜਿਵੇ ਆਪਾ ਪਹਿਲਾ ਕੇਹਾ ਕੇ ਖਿਆਲ ਜਾਂ ਕੋਈ ਸੰਸਕਾਰ ਪਰ ਸਾਨੂੰ ਲੋੜ ਹੈ ਟਿਕਾਵ ਦੀ ਕੁਉਕੇ ਟਿਕਨਾ ਬਹੁਤ ਜਰੂਰੀ ਕੁਝ ਵੀ ਸਿਖਣਾ ਹੋਵੇ ਪਹਿਲਾਂ ਟਿਕ ਕੇ ਬੈਠਣਾ ਬਹੁਤ ਜਰੂਰੀ ਸਮਜਿਆ ਜਾਂਦਾ ਕਿਸੇ ਬੱਚੇ ਨੂੰ ਟਿਕੋਣਾ ਹੋਵੇ ਤਾਂ ਕੁਝ ਨਾਂ ਕੁਝ ਲਾਲਚ ਦੇ ਕੇ ਟਿਕਾਇਆ ਜਾਂਦਾ ਠੀਕ ਏਸੇ ਤਰਾਂ ਆਪਣੇ ਆਪ ਨੂੰ ਕਿਸੇ ਵੀ ਵਦਿਆ ਜੇ ਵਿਚਾਰ ਨਾਂ ਟਿਕੋਣ ਦੀ ਕੋਸ਼ਿਸ ਜਾਰੀ ਰੱਖੋ ਵੇਸੇ ਟਿਕਾਵ ਲੀ ਸੱਬ ਤੋ ਵਦਿਆ ਸਬਰ ਰੱਖਣ ਨੂੰ ਮੰਨਿਆ ਗਿਆ ਪਰ ਸਬਰ ਕਰਣਾ ਜਾ ਰੱਖਣਾ ਗੱਲ ਥੋੜੀ ਦੂਰ ਦੀ ਹੈ ਅਜੇ ਅਸੀ ਏਥੇ ਪਹਿਲੀ ਮੁੰਡਲੀ ਜਾਣਕਾਰੀ ਦੀ ਗੱਲ ਕਰ ਰਹੇ ਹਾਂ ਕੇ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਕਿਵੇ ਦੀਰ ਕਿਤਾ ਜਾਵੇ ਵੇਸਾ ਹੈ ਇਹ ਵੀ ਇੱਕ ਤਰਾਂ ਦਾ ਵਹਿਮ ਮਤਲਬ ਸਾਡਾ ਆਪਣੇ ਆਪ ਨੂੰ ਨਾਂ ਬਦਲ ਸਕਣ ਦਾ ਵਿਚਾਰ ਇੱਕ ਵਹਿਮ ਤੋ ਸਿਵਾ ਕੁਝ ਨੀ ਹੈ ਥੋੜਾ ਪਿਆਰ ਕਰੋ ਆਪਣੀ ਜਿੰਦਗੀ ਨੂੰ ਥੋੜਾ ਹੋਸਲਾ ਦੇਉ ਆਪਣੇ ਆਪ ਨੂੰ ਫੈਸਲਾ ਕਰੋ ਜਿੰਦਗੀ ਤੇ ਮੋਤ ਚੋ ਇੱਕ ਚੀਜ ਦਾ ਚੁਨਾਵ ਹਾਂਜੀ ਦੋਹਾ ਵਿਚੋ ਇੱਕ ਚੀਜ ਹੀ ਜਰੂਰੀ ਹੈ ਤੁਹਾਡੇ ਲੀ ਵੈਸੇ ਤਾਂ ਮਰਨਾਂ ਵੀ ਸੱਬ ਨੇ ਹੈ ਤੇ ਆਉਖੇ ਸਾਉਖੇ ਜਿੰਦਗੀ ਜਿਉਣੀ ਵੀ ਸੱਬ ਨੇ ਹੈ ਪਰ ਤੁਸੀ ਇੱਕ ਗੱਲ ਸੋਚਲੋ ਕੇ ਜਿੰਦਗੀ ਹੈ ਤਾਂ ਜਿਉਣਾ ਵੀ ਹੈ ਸਿਰਫ ਜਿਉਣਾ ਸਾਹ ਲੈਣਾ ਹੀ ਨਹੀ ਬਹੁਤ ਕੁਝ ਕਰ ਸਕਣਾ ਜਾਂ ਕਰਦੇ ਰਹਿਣਾ ਵੀ ਜਿੰਦਗੀ ਹੈ ਰੱਬ ਨਾਂ ਕਰੇ ਕਿਸੇ ਦਿੰਨ ਤੁਸੀ ਬਿਨਾਂ ਵਜਾ ਕਿਸੇ ਝੋਠੇ ਕੇਸ ਚ ਫੱਸ ਜੋ ਤੇ ਫਾਸੀ ਦੀ ਸਜਾ ਸਣਾ ਦਿਤੀ ਜਾਵੇ ਹਫਤੇ ਬਾਦ ਤੁਹਾਨੂੰ ਫਾਂਸੀ ਲਗਣੀ ਤਹਿ ਜੋ ਜਾਵੇ ਪਰ ਦੋ ਤਿੰਨ ਦਿੰਨ ਬਾਦਾ ਤੁਹਾਡੇ ਹੱਕ ਵਿੱਚ ਕੋਈ ਗਵਾਹੀ ਦੇ ਜਾਵੇ ਤੇ ਤੁਸੀ ਬਾਹਾਰ ਆ ਕੇ ਜਿੰਦਗੀ ਦੇਖੋ ਗੇ ਜਾਂ ਮੋਤ ਮਤਲਬ ਤੁਹਾਨੂੰ ਮੋਤ ਤੋ ਬਾਦ ਦੀ ਜਿੰਦਗੀ ਤੇਖ ਕੇ ਬਹੁਤ ਖੁਸ਼ੀ ਹੋਵੇਗੀ ਪਰ ਇਹ ਖੁਸ਼ੀ ਕੁਝ ਪਲਾਂ ਬਾਦ ਹੀ ਖਦਮ ਹੌ ਜਾਵੇਗੀ ਕੇ ਹਾਂ ਸੀ ਤਾਂ ਮੈ ਮਿਰਦੋਸ਼ ਛੱਡਣਾ ਤਾਂ ਪੈਣਾ ਹੀ ਸੀ ਪਰ ਨਹੀ ਦੋਸਤ ਜਿੰਦਗੀ ਕਦੋ ਵੀ ਹੱਥੋ ਨਿਕਲ ਸਕਦੀ ਹੈ ਇਹ ਬਹੁਤ ਵੱਡੀ ਸਚਾਈ ਹੈ ਜੇ ਤੂੰ ਜਿੰਦਗੀ ਦਾ ਆਸ਼ਕ ਹੈ ਜੇ ਆਸ਼ਕ ਨਹੀ ਬਣਿਆ ਤਾਂ ਬਣ ਕੇ ਦੇਖ ਆਪਣੇ ਆਪ ਨੂੰ ਬਲਣਾ ਵਿ ਇਸ਼ਕ ਹੀ ਆ ਇੱਕ ਬਦਲ ਜਾਂ ਕੀ ਜਾਂਦਾ ਤੇਰਾ ਜੇ ਆਪਣੀ ਹੀ ਜਿੰਦਗੀ ਨੂੰ ਆਪਣੇ ਢੰਗ ਨਾਂ ਜੀਲੇਗਾਂ ! ਅਲਵਿਦਾ ✌

ਸੁੱਖ 😊whatsap👉+60 18-318 6824

...
...

ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਦਿਹਾੜੀ ਕਰਦੇ (ਇੱਕ ਜਿਮੀਂਦਾਰ ਜੋ ਆਪਣੇ ਹਿੱਸੇ ਆਉਂਦੀ ਸਾਰੀ ਪੈਲੀ ਵੇਚ ਚੁੱਕਿਆ )ਇੱਕ ਨਸ਼ੇੜੀ ਬਾਪ ਦੀ ਇਕਲੌਤੀ ਧੀ ਮਨਜੀਤ ਦਿਲ ਵਿੱਚ ਲੱਖਾਂ ਹੀ ਗਮ ਤੇ ਸੁਪਨੇ ਪਾਲੀ ਪਿਛਲੇ ਬਾਰਾਂ ਕੁ ਸਾਲਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ ਰਹੀ ਸੀ ਕਈ ਸਹੇਲੀਆਂ ਹੋਣ ਦੇ ਬਾਵਜੂਦ ਇਕੱਲਾਪਣ ਮਹਿਸੂਸ ਕਰਨਾ ਉਹਦੀ ਮਜਬੂਰੀ ਬਣ ਗਈ ਸੀ ਕਿਉਂਕਿ ਸਕੂਲ ਤੋਂ ਅੱਗੇ ਉਸਦਾ ਸੁਪਨਾ ਮੈਡੀਕਲ ਲੈਬ ਟੈਕਨੀਸਨ ਦੀ ਪੜਾਈ ਕਰਨਾ ਸੀ ਇਸ ਲਈ ਜੋ ਖਰਚਾ ਚਾਹੀਦਾ ਉਸਦੀ ਬੁਢਾਪੇ ਵੱਲ ਜਾ ਰਹੀ ਮਾਂ ਦੀ ਦਿਹਾੜੀਆਂ ਕਰਕੇ ਕੀਤੀ ਕਮਾਈ ਨਾਲ ਪੂਰਾ ਨਹੀਂ ਸੀ ਹੋ ਸਕਦਾ ਕਿਉਂਕਿ ਸਿਰਫ ਘਰ ਚਲਾਉਣ ਲਈ ਵੀ ਇਹ ਸਭ ਥੁੜ ਜਾਇਆ ਕਰਦਾ ਸੀ ।ਭਾਵੇਂ ਸਰਕਾਰ ਦੁਆਰਾ ਕਈ ਤਰਾਂ ਦੇ ਵਜੀਫੇ ਅਤੇ ਫੀਸ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਪਰ ਪਿੰਡੋਂ ਸਹਿਰ ਪੜਣ ਜਾਣ ਲਈ ਇਹ ਸਭ ਕਾਫੀ ਨਹੀਂ ਸਨ । ਮਨਜੀਤ ਦੀ ਜਮਾਤ ਵਿੱਚ ਪੜਦੇ ਕੁਝ ਕੁ ਮੁੰਡਿਆਂ ਨੇ ਉਸਦੀ ਮਦਦ ਕਰਨੀ ਚਾਹੀ ਜੋ ਖੁਦ ਵੀ ਗਰੀਬ ਘਰਾਂ ਤੋਂ ਸਨ,ਏਸ ਕਰਕੇ ਇਹ ਸਾਰਾ ਖਰਚਾ ਉਹਨਾਂ ਦੇ ਵੀ ਨਹੀਂ ਵੱਸ ਸੀ ।ਉਹਨਾਂ ਵਿੱਚੋਂ ਕੋਈ ਵੀ ਮੁੰਡਾ ਅੱਗੇ ਪੜਾਈ ਨਹੀੰ ਸੀ ਕਰਨਾ ਚਾਹੁੰਦਾ ਕਿਉਂਕਿ 5-7 ਮੁੰਡੇ ਫੌਜ ਦੀ ਭਰਤੀ ਦਾ ਟਰਾਇਲ ਪਾਸ ਕਰ ਚੁੱਕੇ ਸਨ ਜੋ ਆਪਣਾ ਸਾਰਾ ਧਿਆਨ ਲਿਖਤੀ ਪੇਪਰ ਤੇ ਦੇ ਕੇ ਬੈਠੇ ਸਨ ਇਸ ਤਰਾਂ ਬਾਕੀ ਅਗਲੀ ਭਰਤੀ ਲਈ ਤਿਆਰੀ ਕਰ ਰਹੇ ਸੀ ਪੜਾਈ ਅੱਗੇ ਕਰਨ ਵਾਲਾ ਕੋਈ ਨਹੀਂ ਸੀ ਉਹਨਾਂ ਪੈਸੇ ਇਕੱਠੇ ਕਰਨ ਲਈ ਹਾੜੀ ਵਿੱਚ ਦੀਹਾੜੀਆਂ ਕਰਨ ਦਾ ਮਨ ਬਣਾਇਆ ਅਤੇ ਉਹਨਾਂ ਦੀ ਮਿਹਨਤ ਰੰਗ ਲਿਆਈ ਉਹਨਾਂ ਨੇ ਮਨਜੀਤ ਦੇ ਦਾਖਲੇ ਲਈ ਪੈਸੇ ਇਕੱਠੇ ਕਰ ਲਏ ਪਰ ਮਨਜੀਤ ਕੁਝ ਪਿੱਛੇ ਹਟ ਰਹੀ ਸੀ ਕਿ ਉਹਨਾਂ ਮੁੰਡਿਆਂ ਦੀ ਕਮਾਈ ਆਪਣੇ ਲਈ ਨਹੀਂ ਵਰਤਣਾ ਚਾਹੁੰਦੀ ਸੀ ਕਿਉਂਕਿ ਇੱਥੇ ਉਹ ਆਪਣੇ ਆਪ ਨੂੰ ਤਰਸ ਦਾ ਪਾਤਰ ਮਹਿਸੂਸ ਕਰ ਰਹੀ ਸੀ ਕਿਉੰਕਿ ਗਰੀਬ ਨੂੰ ਆਪਣੀ ਗਰੀਬੀ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਉਸਦੀ ਕੋਈ ਮਦਦ ਕਰ ਰਿਹਾ ਹੋਵੇ ਪਰ ਮੁੰਡਿਆਂ ਵੱਲੋਂ ਦਬਾਅ ਪਾਉਣ ਤੇ ਉਸਨੇ ਡਿਪਲੋਮਾ ਆਫ ਮੈਡੀਕਲ ਲੈਬ ਟਕਨੀਸਨ ਵਿੱਚ ਦਾਖਲਾ ਲੈ ਲਿਆ ਜਨਰਲ ਕੈਟਾਗਿਰੀ ਵਿੱਚ ਆਉਣ ਕਰਕੇ ਫੀਸ ਵਿੱਚ ਕੋਈ ਬਹੁਤੀ ਛੋਟ ਨਾਂ ਮਿਲੀ ਹੁਣ ਮਨਜੀਤ ਨੇ ਆਪਣੀ ਪੜਾਈ ਦਾ ਅਗਲਾ ਖਰਚਾ ਚੁੱਕਣ ਲਈ ਸ਼ਾਮ ਨੂੰ ਘਰ ਵਿੱਚ ਨਿੱਕੇ ਬੱਚਿਆਂ ਨੂੰ ਟਿਊਸਨ ਪੜਾਉਣਾ ਸੁਰੂ ਕੀਤਾ ਪਰ ਏਹ ਜਿਆਦਾ ਸਮਾਂ ਨਾਂ ਚੱਲਿਆ ਕਿਉਂਕਿ ਉਸਦਾ ਇੱਕੋ ਕਮਰੇ ਵਾਲਾ ਘਰ ਸੀ ਤੇ ਤੰਗ ਜਹੇ ਵੇਹੜੇ ਵਿੱਚ ਨਿੰਮ ਨਾਲ ਬੰਨੀ ਬੱਕਰੀ ਜਿਸਤੋਂ ਤਿੰਨ ਡੰਗ ਦੀ ਚਾਹ ਬਣਦੀ ਸੀ,ਅਜਿਹੇ ਤੰਗ ਘਰ ਵਿੱਚ ਕੋਈ ਵੀ ਆਪਣੇ ਬੱਚਿਆਂ ਨੂੰ ਪੜਣ ਲਈ ਨਹੀਂ ਭੇਜਣਾ ਚਾਹੁੰਦਾ ਸੀ
ਮਨਜੀਤ ਨੂੰ ਅਜਿਹੇ ਵਿੱਚ ਆਪਣੇ ਅਗਲੇ ਸਾਲ ਦੀ ਪੜਾਈ ਦੀ ਚਿੰਤਾ ਸਤਾਉਂਦੀ ਰਹਿਦੀ ਸੀ ਪਰ ਆਪਣੇ ਹਾਲਾਤਾਂ ਦਾ ਡਰ ਪਾਲ ਕੇ ਬੈਠੀ ਮਨਜੀਤ ਕੁਝ ਕਰ ਦਿਖਾਉਣ ਦਾ ਜਜਬਾ ਵੀ ਰੱਖਦੀ ਸੀ ਅਤੇ ਅਟੁੱਟ ਮਿਹਨਤ ਜਾਰੀ ਰੱਖੀ ਮਨਜੀਤ ਅੱਗੇ ਵਧਦੀ ਦਾ ਰਹੀ ਸੀ ।ਰੱਖੜੀ ਵਾਲੇ ਦਿਨ ਉਸਦੇ ਜਮਾਤੀ 3 ਮੁੰਡਿਆਂ ਦੇ ਫੌਜ ਵਿੱਚ ਭਰਤੀ ਹੋਣ ਦੀ ਖਬਰ ਦਾ ਚਾਅ ਮਨਜੀਤ ਤੋਂ ਨਹੀਂ ਚੁੱਕਿਆ ਜਾ ਰਿਹਾ ਸੀ ਅਤੇ ਉਹ ਵੀ ਆਪਣੀ ਕਿਸਮਤ ਚਮਕਣ ਤੇ ਮਨਜੀਤ ਦੀ ਕੀਤੀ ਮਦਦ ਨੂੰ ਆਪਣੀ ਸੇਵਾ ਸਫਲ ਮੰਨ ਰਹੇ ਸਨ ਅਤੇ ਅਗਲੀ ਪੜਾਈ ਦਾ ਖਰਚਾ ਚੁੱਕਣ ਦੀ ਹਾਮੀ ਭਰੀ ਹੁਣ ਤਣਾਅਮੁਕਤ ਹੋ ਕੇ ਪੜ ਰਹੀ ਮਨਜੀਤ ਨੇਂ ਆਪਣਾ ਡਿਪਲੋਮਾ ਅਵੱਲ ਦਰਜੇ ਵਿੱਚ ਪਾਸ ਕਰ ਲਿਆ ਸੀ ਅਤੇ ਸਿਵਲ ਹਸਪਾਤਾਲ ਦੀ ਲੈਬ ਵਿੱਚ ਆਪਣੀ ਟਰੇਨਿੰਗ ਵੀ ਪੂਰੀ ਕਰ ਲਈ ਅਤੇ ਕੁਝ ਕੁ ਪ੍ਰਾਈਵੇਟ ਲੈਬ ਵਾਲਿਆਂ ਨਾਲ ਵੀ ਜਾਣ ਪਹਿਚਾਣ ਹੋ ਗਈ ਡਿਗਰੀ ਕਰਦਿਆਂ ਕਰਦਿਆਂ ਇੱਕ ਨਿੱਜੀ ਲੈਬ ਵਿੱਚ ਨੌਕਰੀ ਵੀ ਮਿਲ ਗਈ ਜਿੱਥੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲ ਜਾਂਦੇ ਡਿਗਰੀ ਪੂਰੀ ਹੋਣ ਤੋਂ ਬਾਅਦ ਇੱਕ ਸਾਲ ਤੱਕ ਏਸੇ ਲੈਬ ਵਿੱਚ ਨੌਕਰੀ ਕਰਦੀ ਰਹੀ ਅਤੇ ਸਰਕਾਰੀ ਨੌਕਰੀ ਲਈ ਟੈਸਟ ਦਿੰਦੀ ਰਹੀ ਪਰ ਰਾਖਵੇਂ ਕੋਟੇ ਵਾਲੀਆਂ ਸੀਟਾਂ ਜਿਆਦਾ ਹੋਣ ਕਾਰਨ ਹੱਥ ਪੈਂਦਾ-ਪੈਂਦਾ ਰਹਿ ਜਾਂਦਾ ਪਰ ਮਿਹਨਤੀ ਅਤੇ ਦਿਲ ਦੀ ਸਾਫ ਹੋਣ ਕਰਕੇ ਡੇਢ ਕੁ ਸਾਲ ਬਾਅਦ ਇੱਕ ਸਰਕਾਰੀ ਟੈਸਟ ਦਾ ਨਤੀਜਾ ਸੁਣਦਿਆਂ ਉਸਨੂੰ ਇੱਕ ਨਵੀਂ ਜਿੰਦਗੀ ਆਪਣੇ ਦਿਲ ਦਾ ਬੂਹਾ ਖੜਕਾਉਂਦੀ ਮਿਲੀ ਅਤੇ ਨੌਕਰੀ ਜਦੋਂ ਮਿਲੀ ਤਾਂ ਉਸਨੂੰ ਜਾਪਿਆ ਕਿ ਉਸਦੇ ਦਿਲ ਨੂੰ ਸਦੀਆਂ ਦੀ ਇੱਕ ਉਮੀਦ ਦਾ ਮੁੱਲ ਪਿਆ ਏਹ ਖੁਸੀ ਸਭ ਤੋਂ ਪਹਿਲਾਂ ਉਸਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਜਿਸਦੀਆਂ ਬੁੱਢੀਆਂ ਅੱਖਾਂ ਵਿੱਚੋਂ ਖੁਸੀ ਦੇ ਹੰਝੂ ਨਹੀਂ ਰੁਕ ਰਹੇ ਸੀ ।ਸਿਲਸਲਾ ਚੱਲਦਾ ਰਿਹਾ ਸਭ ਇਸ ਕਾਮਯਾਬੀ ਤੋਂ ਬਹੁਤ ਖੁਸ ਸੀ,ਆਪਣੀ ਵਰਦੀ ਪ੍ਰੈਸ ਕਰਨ ਲਈ ਜਦੋਂ ਮਨਜੀਤ ਨੇਂ ਪ੍ਰੈਸ ਖ੍ਰੀਦੀ ਤਾਂ ਉਸਨੂੰ ਕਾੱਲੇਜ ਦੇ ਉਹ ਦਿਨ ਯਾਦ ਆ ਰਹੇ ਸਨ ਜਦੋਂ ਉਹ ਇੱਕ ਗੜਬੀ ਵਿੱਚ ਕੋਲੇ ਪਾ ਕੇ ਆਪਣੇ ਕੱਪੜੇ ਪ੍ਰੈਸ ਕਰਿਆ ਕਰਦੀ ਸੀ ।ਇੱਕ ਗਰੀਬ ਕੁੜੀ ਪ੍ਰਤੀ ਸੇਵਾ ਭਾਵਨਾ ਰੱਖਣ ਵਾਲੇ ਫਰਿਸਤੇ ਜਹੇ ਮੁੰਡਿਆਂ ਨੂੰ ਸਮਾਂ ਧੰਨਵਾਦ ਬੋਲ ਰਿਹਾ ਸੀ
Jaspreet Singh Dhaliwal
whatsapp 9814401141
insta👉jas_preet_dhaliwal

Happy women’s day

...
...

–::– ਪਿਓ ਦੀਆਂ ਅੱਖਾਂ –::–

ਗੱਲ ਬਹੁਤੀ ਪੁਰਾਣੀ ਨਹੀਂ ਜਦੋਂ ਕਰਨੈਲ ਦੇ ਘਰ ਕੋਈ ਔਲਾਦ ਨਹੀਂ ਸੀ। ਉਹਨੇ ਤੇ ਉਹਦੀ ਘਰਵਾਲੀ ਨੇ ਰੋਜ ਗੁਰੂਦੁਆਰੇ ਜਾਣਾ ਤੇ ਸੱਚੇ ਦਿਲੋਂ ਉਸ ਰੱਬ ਅੱਗੇ ਅਰਦਾਸਾਂ ਕਰਨੀਆਂ ਕਿ ਰੱਬਾ ਸਾਨੂੰ ਔਲਾਦ ਬਖਸ਼ਦੇ। ਤੇ ਇਕ ਦਿਨ ਰੱਬ ਨੇ ਉਹਨਾਂ ਦੀ ਸੁਣ ਲਈ ਅਤੇ ਉਹਨਾਂ ਘਰ ਮੁੰਡਾ ਹੋਇਆ। ਕਰਨੈਲ ਤੇ ਉਹਦੀ ਘਰਦੀ ਬਹੁਤ ਖੁਸ਼ ਸਨ। ਸਾਰੇ ਪਿੰਡ ‘ਚ ਲੱਡੂ ਵੰਡੇ ਉਹਨਾਂ ਚਾਈਂ-ਚਾਈਂ। ਕਰਨੈਲ ਬਹੁਤਾ ਅਮੀਰ ਤਾਂ ਨਹੀਂ ਸੀ ਪਰ ਜਿੰਨ੍ਹੇ ਕੂ ਜੋਗਾ ਸੀ ਉਹਨੇ ਆਪਣੇ ਪੁੱਤ ਨੂੰ ਲਾਡਾ ਪਿਆਰਾਂ ਨਾਲ ਪਾਲਿਆ ਤੇ ਪੜਾਇਆ ਲਿਖਾਇਆ। ਉਹਦੇ ਸਾਰੇ ਸੁਪਨੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਮੁੰਡੇ ਨੂੰ ਵੱਡੇ ਕਾਲਜ ਲਾਉਣ ਵਾਸਤੇ ਘਰ ਕੋਈ ਪੈਸਾ ਨਹੀਂ ਸੀ। ਅਤੇ ਪਿਓ ਨੇ ਆੜਤੀਏ ਤੋਂ ਵਿਆਜੂ ਪੈਸੇ ਫੜ ਕਿ ਪੁੱਤ ਨੂੰ ਪੜਾਇਆ। ਉਹਦੀ ਪੜਾਈ ਨਹੀਂ ਰੁਕਣ ਦਿੱਤੀ। ਤੇ ਨਾ ਹੀ ਪੁੱਤ ਨੂੰ ਤੱਤੀ ਵਾਹ ਲੱਗਣ ਦਿੱਤੀ। ਮੁੰਡਾ ਜਵਾਨ ਹੋ ਗਿਆ ਵਧੀਆ ਪੜ੍ਹ ਲਿਖ ਗਿਆ। ਪਿਓ ਦਾ ਇਕ ਹੀ ਸੁਪਨਾ ਸੀ ਕਿ ਮੇਰਾ ਪੁੱਤ ਵੱਡਾ ਹੋ ਕਿ ਵਧੀਆ ਅਫਸਰ ਬਣੇ। ਤੇ ਸਾਰੇ ਪਿੰਡ ਵਾਲੇ ਮੈਨੂੰ ਵਧਾਈਆਂ ਦੇਣ।
ਕੀ ਹੋਇਆ? ਪੁੱਤ ਨੇ ਅੱਜ ਤਿਆਰ ਹੋ ਕਿ ਨੌਕਰੀ ਲਈ ਇੰਟਰਵਿਓ ਦੇਣ ਜਾਣਾ ਸੀ। ਮਾਂ ਨੇ ਪੁੱਤ ਨੂੰ ਚਾਈਂ-ਚਾਈਂ ਮਿੱਠਾ ਦਹੀ ਖਵਾਇਆ ਅਤੇ ਉਸ ਦਾਤੇ ਅੱਗੇ ਅਰਦਾਸ ਕੀਤੀ ਕਿ ਰੱਬਾ ਸਾਡੇ ਪੁੱਤ ਨੂੰ ਵਧੀਆਂ ਨੌਕਰੀ ਮਿਲ ਜਾਵੇ। ਪੁੱਤ ਜਦੋਂ ਨੌਕਰੀ ਲਈ ਗਿਆ ਤਾਂ ਨੌਕਰੀ ਵਾਲਿਆ ਨੇ ਪਹਿਲਾਂ ਇੰਟਰਵਿਓ ਕੀਤੀ, ਉਸਤੋਂ ਬਾਅਦ ਮੈਡੀਕਲ ਹੋਇਆ, ਮੈਡੀਕਲ ਵਿੱਚੋਂ ਮੁੰਡੇ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਤੇਰੀਆਂ ਅੱਖਾਂ ਠੀਕ ਨਹੀਂ ਤੇ ਨਜ਼ਰ ਵੀ ਕੰਮਜੋਰ ਆ। ਮੁੰਡਾ ਰੋਂਦਾ ਕੁਰਲਾਉਂਦਾ ਮੈਡੀਕਲ ਚੋਂ ਬਾਹਰ ਹੋ ਗਿਆ। ਘਰ ਪਹੁੰਚਦਾ ਤੇ ਬਹੁਤ ਉਦਾਸ ਹੁੰਦਾ , ਮਾਂ ਪਿਓ ਤੋਂ ਉਹਦੀ ਉਦਾਸੀ ਦੇਖੀ ਨਾ ਜਾਂਦੀ ਤੇ ਉਹਨੂੰ ਪੁੱਛਦੇ ਕਿ ਪੁੱਤ ਕੀ ਹੋਇਆ? ਉਦਾਸ ਕਿਓ ਹੈ? ਤਾਂ ਮੁੰਡਾ ਰੋਂਦਾ ਕੁਰਲਾਉਂਦਾ ਦੱਸਦਾ ਕਿ ਮੈਨੂੰ ਉਹਨਾਂ(ਨੌਕਰੀ ਵਾਲਿਆਂ) ਮੈਡੀਕਲ ਚੋਂ ਕੱਢ ਦਿੱਤਾ। ਪਿਓ ਨੇ ਪੁੱਛਿਆ, ਕਿ ਕਿਓ ਪੁੱਤ? ਤਾਂ ਮੁੰਡੇ ਨੇ ਅੱਗੋਂ ਜਵਾਬ ਦਿੱਤਾ, ਕਿ ਮੇਰੀਆਂ ਅੱਖਾਂ ਠੀਕ ਨਹੀਂ ਤੇ ਨਜ਼ਰ ਵੀ ਕੰਮਜੋਰ ਆ। ਇਹ ਗੱਲ ਸੁਣ ਕੇ ਮਾਂ ਪਿਓ ਦੇ ਵੀ ਅੱਖਾਂ ਚ ਹੰਝੂ ਆ ਜਾਂਦੇ। ਪਰ ਪਿਓ ਨੇ ਪੁੱਤ ਨੂੰ ਹੱਲਾਸ਼ੇਰੀ ਦਿੱਤੀ ਤੇ ਕਿਹਾ ਕਿ “ਇਹ ਕਿੱਢੀ ਕੂ ਗੱਲ ਆ ਪੁੱਤਰਾ” ਤੂੰ ਫਿਕਰ ਨਾ ਕਰ, ਆਪਾਂ ਕੱਲ ਨੂੰ ਹੀ ਅੱਖਾਂ ਵਾਲੇ ਹਸਪਤਾਲ ਜਾਵਾਂਗੇ, ਤੇ ਸੱਭ ਠੀਕ ਹੋ ਜਾਵੇਗਾ।
ਅਗਲਾ ਦਿਨ ਚੜਿਆ ਪੁੱਤ ਤੇ ਪਿਓ ਦੋਨੋਂ ਅੱਖਾਂ ਵਾਲੇ ਹਸਪਤਾਲ ਗਏ। ਉਥੋਂ ਡਾਕਟਰ ਤੋਂ ਪਤਾ ਕੀਤਾ, ਕਿ ਅੱਖਾਂ ਠੀਕ ਕਰਵਾਉਣ ਤੇ ਕਿੰਨੇ ਪੈਸੇ ਲੱਗਣਗੇ? ਤਾਂ ਡਾਕਟਰ ਨੇ ਦੱਸਿਆ, ਕਿ ਤਿੰਨ ਕੂ ਲੱਖ ਲੱਗੇਗਾ। ਪਿਓ ਨੇ ਪੁੱਤ ਨੂੰ ਕਮਰੇ ਚੋਂ ਬਾਹਰ ਭੇਜ ਦਿੱਤਾ ਤੇ ਡਾਕਟਰ ਨਾਲ ਸਾਰੀ ਗੱਲਬਾਤ ਕੀਤੀ, ਕਿ ਅੱਖਾਂ ਤੁਸੀਂ ਮੇਰੀਆਂ ਪਾ ਦਵੋ। ਪਰ ਫੀਸ ਘੱਟ ਕਰ ਲਵੋ। ਡਾਕਟਰ ਨੇ ਕਿਹਾ ਠੀਕ ਹੈ, ਤੁਸੀਂ ਅੱਧੀ ਫੀਸ ਦੇ ਦਿਓ ਫਿਰ ਓਪਰੇਸ਼ਨ ਦੀ। ਪਿਓ ਲਈ ਅੱਧੀ ਫੀਸ ਵੀ ਬਹੁਤ ਜਿਆਦਾ ਸੀ। ਉਹਨੇ ਕੀ ਕੀਤਾ? ਕਿਵੇਂ ਨਾ ਕਿਵੇਂ ਆਪਣੀ ਪੈਲੀ,ਡੰਗਰ ਵੇਚ ਕੇ ਅੱਧੀ ਫੀਸ ਇਕੱਠੀ ਕੀਤੀ ਤੇ ਮੁੰਡੇ ਦਾ ਇਲਾਜ ਸ਼ੁਰੂ ਕਰਵਾਇਆ। ਡਾਕਟਰਾਂ ਨੇ ਪਿਓ ਦੀਆਂ ਅੱਖਾਂ ਕੱਢ ਕੇ ਮੁੰਡੇ ਦੇ ਪਾ ਦਿੱਤੀਆਂ ਅਤੇ ਮੁੰਡਾ ਪੂਰਾ ਠੀਕ ਹੋ ਗਿਆ। ਉਹਨੂੰ ਵਧੀਆ ਦਿਖਣ ਲੱਗ ਗਿਆ।
ਥੋੜੇ ਦਿਨਾਂ ਬਾਅਦ ਮੁੰਡਾ ਫਿਰ ਨੌਕਰੀ ਲਈ ਉਹਨਾਂ ਕੋਲ ਗਿਆ, ਜਿੰਨਾਂ ਕੋਲ ਪਹਿਲਾਂ ਗਿਆ ਸੀ। ਉਹਨੇ ਇੰਟਰਵਿਊ ਦਿੱਤੀ ਤੇ ਮੈਡੀਕਲ ਹੋਇਆ। ਮੁੰਡਾ ਦੋਨਾਂ ਚੋਂ ਪਾਸ ਹੋ ਗਿਆ। ਵਧੀਆ ਨੌਕਰੀ ਮਿਲ ਗਈ। ਸਮਾਂ ਬੀਤਿਆ ਮੁੰਡਾ ਵੱਡਾ ਅਫਸਰ ਬਣ ਗਿਆ। ਮਾਂ-ਪਿਓ ਦੋਨੋ ਬਹੁਤ ਖੁਸ਼ ਸੀ। ਇਕ ਦਿਨ ਮੁੰਡੇ ਦਾ ਪਿਓ ਪਿੰਡ ਦੇ ਕਿਸੇ ਬੰਦੇ ਨੂੰ ਨਾਲ ਲੈ ਕੇ ਆਪਣੇ ਪੁੱਤ ਨੂੰ ਮਿਲਣ ਉਹਦੇ ਦਫਤਰ ਜਾਂਦਾ। ਤੇ ਮੁੰਡਾ ਅੱਗੋਂ ਪਿਓ ਦੇ ਪਾਟੇ ਜਿਹੇ ਲੀੜੇ(ਕੱਪੜੇ) ਪਾਏ ਦੇਖ ਕੇ ਪਿਓ ਨੂੰ ਗੁੱਸੇ ਨਾਲ ਦਫਤਰ ‘ਚੋਂ ਬਾਹਰ ਕੱਢ ਦਿੰਦਾ ਹੈ। ਪਿਓ ਬਹੁਤ ਦੁਖੀ ਹੁੰਦਾ ਤੇ ਮੁੰਡੇ ਨੂੰ ਕਹਿੰਦਾ, “ਕਿ ਪੁੱਤਰਾ ਜਿਹਦੇ ਕਰਕੇ ਤੈਨੂੰ ਇਹ ਨੌਕਰੀ ਮਿਲੀ ਆ, ਓਹ ਮੇਰੀਆਂ ਹੀ ਅੱਖਾਂ ਸੀ, ਉਹ ਮੈਂ ਹੀ ਹਾਂ।” ਮੁੰਡਾ ਗੱਲ੍ਹ ਨੂੰ ਧਿਆਨ ਨਾਲ ਨਹੀਂ ਸੁਣਦਾ ਤੇ ਘਮੰਡ ਦਾ ਮਾਰਿਆ ਦਫਤਰ ‘ਚ ਜਾ ਬੈਠਦਾ ਹੈ। ਥੋੜੇ ਸਮੇਂ ਬਾਅਦ ਪਤਾ ਚਲਦਾ ਹੈ, ਕਿ ਉਹ ਮੁੰਡੇ ਦਾ ਪਿਓ ਅੱਖਾਂ ਦੀ ਨਜ਼ਰ ਕੰਮਜੋਰ ਹੋਣ ਕਰਕੇ ਕਿਸੇ ਟਰੱਕ ਦੀ ਟੱਕਰ ਵੱਜਣ ਨਾਲ ਮੌਕੇ ‘ਤੇ ਹੀ ਮਰ ਜਾਂਦਾ ਹੈ। ਤਾਂ ਜਦੋਂ ਉਸ ਮੁੰਡੇ ਨੂੰ ਇਸ ਗੱਲ੍ਹ ਦਾ ਪਤਾ ਚੱਲਦਾ ਤਾਂ ਉਹ ਬਹੁਤ ਰੋਂਦਾ ਹੈ, ਕਿ ਇਹ ਅੱਜ ਮੈਂ ਕੀ ਕਰਤਾ ਜਿਹਦੇ ਕਰਕੇ ਮੈਂ ਏਥੋਂ ਤੱਕ ਪਹੁੰਚਿਆ ਸੀ, ਜਿੰਨੇ ਸੀਂ ਨਹੀਂ ਕੀਤੀ ਆਪਣੀਆਂ ਅੱਖਾਂ ਵੀ ਮੈਨੂੰ ਦੇ ਦਿੱਤੀਆਂ ਤੇ ਅੱਜ ਮੈਂ ਆ ਮੁੱਲ ਪਾਇਆ ਉਹਦੀ ਕੁਰਬਾਨੀ ਦਾ।

ਸਿੱਖਿਆ:- ਕਦੇ ਆਪਣੇ ਮਾਂ-ਪਿਓ ਦੇ ਕੀਤੇ ਅਹਿਸਾਨਾਂ ਨੂੰ ਨਾ ਭੁੱਲੋ। ਤੇ ਨਾ ਹੀ ਉਹਨਾਂ ਨੂੰ ਨਾ ਕੋਈ ਦੁੱਖ ਦਿਓ, ਕਿਓਕਿ ਬਦਲੇ ‘ਚ ਦੁੱਖ ਹੀ ਮਿਲਦੇ ਹਨ।

– ਧੰਜਲ ਜ਼ੀਰਾ।

...
...

ਮਾਪਿਆਂ ਬਿਨਾ ਦੁਨੀਆਂ ਤੇ ਕੋਈ ਸਹਾਰਾ ਨਹੀਂ ਦਿੰਦਾ। ਅੱਜ ਇੱਕ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ। ਇਹ ਘਟਨਾ ਮੇਰੇ ਜਿਲੇ ਦੀ ਹੈ। ਇੱਕ ਦਿਨ ਮਾਂ ਪੁੱਤ ਦਾ ਝਗੜਾ ਹੋ ਗਿਆ। ਪੁੱਤ ਆਪਣੇ ਹੰਕਾਰ ਚ’ ਰਿਹਾ ਤੇ ਆਪਣੀ ਮਾਂ ਨੂੰ ਬੁਲਾਇਆ ਤੱਕ ਨਹੀਂ।।ਥੋੜੇ ਦਿਨ ਬੀਤੇ ਛੋਟੇ ਪੁੱਤ ਨਾਲ ਝਗੜਾ ਹੋ ਗਿਆ ! ਸਿਰਫ ਇਸੇ ਗੱਲ ਤੋਂ ਕਿ ਪੈਨਸ਼ਨ ਤੁੰ ਵੱਡੇ ਲੜਕੇ ਨੂੰ ਦਿੰਦੀ ਤੇ ਰੋਟੀ ਏਥੋਂ ਖਾਣ ਆ ਜਾਂਦੀ। ਮਾਂ ਨੇ ਕਿਹਾ ਚੱਲ ਕੋਈ ਨਾ ਪੁੱਤ ਉਸਦੀ ਹਾਲਤ ਮਾੜੀ ਏ ਵੈਸੇ ਵੀ ਦੋ ਲੜਕੀਆਂ ਉਸਦੀਆਂ ਖਰਚਾ ਬਹੁਤ ਏ ਇਸ ਲਈ ਤੇਰੇ ਵੱਲ ਆ ਗਈ ਹਾਂ। ਮਾਂ ਦੀ ਛੋਟੀ ਨੂੰਹ ਬੋਲ ਪਈ!! ਬੀਬੀ ਸਾਡੇ ਕਿਹੜੇ ਨੋਟ ਲੱਗੇ ਨੇ। ਵੱਡੇ ਵੱਲ ਹੀ ਰਿਹਾ ਕਰ ਮੇਰੇ ਤੋਂ ਨਹੀਂ ਸਿਆਪਾ ਹੁੰਦਾ ਆ ਤੇਰੇ ਕਪੜੇ ਧੋਣ ਦਾ ਰੋਟੀ ਪਕਾਉਣ ਦਾ।
ਪਰ ਧੀਏ ਮੈਂ ਕਦੇ ਕਿਹਾ ਹੀ ਨਹੀਂ ਮੇਰਾ ਇਹ ਕੰਮ ਕਰੋ ਮੈਂ ਕਰ ਲਵਾਂਗੀ ਅਉਖੇ ਸੌਖੇ। ਮਾਂ ਫਿਰ 10 ਕੁ ਦਿਨ ਰਹੀ ਘਰ ਚ। ਇੱਕ ਦਿਨ ਮਾਂ ਨਾਲ ਛੋਟੇ ਪੁੱਤ ਦਾ ਝਗੜਾ ਹੋ ਗਿਆ ਗਲ ਬਹੁਤ ਵੱਧ ਗਈ। ਨੂੰਹ ਨੇ ਬਹੁਤ ਵਾਰ ਕਿਹਾ ਚਲੋ ਕੋਈ ਨੀ ਮਾਂ ਬਜ਼ੁਰਗ ਆ ਛੱਡੋ ਗਲ ਨੂੰ ਹੁਣ। ਪਰ ਉਸਨੇ ਇੱਕ ਨਾ ਮੰਨੀ। ਝਗੜਾ ਬਹੁਤ ਵੱਧ ਗਿਆ ਪੁੱਤ ਕਹਿੰਦਾ ! ਜਾ ਮਰ ਜਾ ਕਿ ਓ ਪਈ ਸਲਫਾਸ !! ਸਾਨੂੰ ਸੁੱਖ ਦਾ ਸਾਹ ਆਵੇ !! ਏਨੀ ਗੱਲ ਬੋਲ ਪੁੱਤ ਕੰਮ ਤੇ ਚੱਲ ਗਿਆ ਤੇ ਨੂੰਹ ਆਪਣੇ ਕੰਮ ਤੇ ਚਲ ਗਈ! ਸ਼ਾਮ ਨੂੰ ਜਦੋਂ ਘਰ ਆਏ ਤਾਂ ਮਾਂ ਕਿਧਰੇ ਨਜਰ ਨਾ ਆਈ ਪਿਛਲੇ ਕਮਰੇ ਚ ਵੇਖਿਆ ਤਾਂ ਉਸਦੀ 5 ਸਾਲ ਦੀ ਪੋਤੀ ਉਸਨੂੰ ਉਠਾ ਰਹੀ ਸੀ ” ਬੀਬੀ ਉਠ ਵੀ ਮੈਨੂੰ ਭੁੱਖ ਲਗੀ ਕੁੱਝ ਖਾਣ ਨੂੰ ਦੇ” ਉਸਦੀ ਪੋਤੀ ਨੇ ਇੱਕ ਕਾਗਜ ਆਪਣੇ ਪਿਓ ਆਉਂਦਿਆਂ ਹੀ ਫੜਾਇਆ ਜਿਸ ਤੇ ਲਿਖਿਆ ਸੀ।
” ਪੁੱਤ ਰੋਜ ਦੇ ਝਗੜੇ ਤੋਂ ਮੈਂ ਤੰਗ ਆ ਗਈ ਸੀ ਤੇਰੀ ਕੋਈ ਖੁਆਇਸ ਨਹੀਂ ਜਿਹੜੀ ਮੈਂ ਪੂਰੀ ਨਾ ਕੀਤੀ ਹੋਵੇ ” ਤੂੰ ਕਿਹਾ ਸੀ ਨਾ ਜਾ ਮਰ ਜਾ ਕੇ ਸਾਨੂੰ ਸੁੱਖ ਦਾ ਸਾਹ ਆਵੇ ” ਇਸ ਲਈ ਅੱਜ ਇਹ ਕਦਮ ਚੁਕਿਆ ਰੋਜ ਦੇ ਝਗੜੇ ਤੋਂ ਦੁਖੀ ਹੋ ਕਿ । ਮੈਨੂੰ ਉਮੀਦ ਏ ਤੁਸੀਂ ਹੁਣ ਅਰਾਮ ਨਾਲ ਰਹਿ ਸਕੋਗੇ ਸੁੱਖ ਦੇ ਸਾਹ ਲੈ ਸਕੋਗੇ।
ਪੁੱਤ ਦੇ ਹੱਥੋਂ ਕਾਗਜ ਦਾ ਟੁਕੜਾ ਡਿੱਗ ਗਿਆ ਅੱਖਾਂ ਚ ਅੱਥਰੂ ਸਨ ਰੋਂਦੇ ਹੋਏ ਨੇ ਆਪਣੀ ਧੀ ਨੂੰ ਗਲ ਨਾਲ ਲਗਾਇਆ ਤੇ, ਮਾਂ ਦੇ ਹੱਥਾਂ ਕੋਲ ਪਈ *ਸਲਫਾਸ* ਦੀ ਵੱਲ ਵੇਖਣ ਲਗ ਪਿਆ ਜਿਹੜੀ ਉਸਦੀ ਮਾਂ ਨੇ ਖਾਦੀ ਸੀ। ਉਸਦੇ ਕੰਨਾਂ ਚ ਅਜੇ ਤੱਕ ਓਹੀ ਬੋਲ ਗੂੰਜ ਰਹੇ ਸਨ “” *ਓ ਪਈ ਸਲਫਾਸ*””
😢😢😢😢😢😢😢😢
*ਦੋਸਤੋ ਕਦੇ ਕਦੇ ਨਿੱਕੇ ਜਿਹੇ ਗੁੱਸੇ ਚ ਬੋਲੇ ਬੋਲ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਹਨ*
ਨਵਨੀਤ ਸਿੰਘ ਜਿਲਾ ਗੁਰਦਸਪੁਰ 9646865500

...
...

ਬਚਪਨ ਤੋਂ ਹੀ ਧਾਰਮਿਕ ਨਾਟਕ ਦੇਖਣ ਦਾ ਸ਼ੌਂਕ ਸੀ। ਉਨ੍ਹਾਂ ਨਾਟਕਾਂ ਵਿਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਪ੍ਰਤੀ ਬੜੀ ਦਿਲਚਸਪੀ ਸੀ। ਉਨ੍ਹਾਂ ਪ੍ਰਤੀ ਮਨ ਵਿਚ ਬੜੀ ਇੱਜਤ ਸੀ। ਸੋਚਦੀ ਸੀ ਕਿ ਇਹ ਸਾਰੇ ਬਹੁਤ ਉੱਚੀ ਸੋਚ ਦੇ ਮਾਲਕ ਹੋਣਗੇ ਕਿਉਂਕਿ ਅਵਤਾਰਾਂ ਦਾ ਰੋਲ ਨਿਭਾਉਣ ਵਾਲੇ ਲੋਕ ਕੋਈ ਛੋਟੀ ਹਸਤੀ ਨਹੀਂ ਹੋ ਸਕਦੇ। ਉਨ੍ਹਾਂ ਦੇ ਜੀਵਨ ਤੇ ਇਨ੍ਹਾਂ ਅਵਤਾਰਾਂ ਦਾ ਪ੍ਰਭਾਵ ਜਰੂਰ ਪੈਂਦਾ ਹੋਵੇਗਾ।
ਇਕ ਵਾਰ ਹਵਾਈ ਯਾਤਰਾ ਦੌਰਾਨ ਇਨ੍ਹਾਂ ਵਿਚੋਂ ਇੱਕ ਧਾਰਮਿਕ ਨਾਟਕ ਦੇ ਕਲਾਕਾਰਾਂ ਦੀ ਟੀਮ ਨਾਲ ਮਿਲਣ ਦਾ ਮੌਕਾ ਮਿਲਿਆ। ਬੜੀ ਖੁਸ਼ੀ ਸੀ ਕਿ ਇਨ੍ਹਾਂ ਤੋਂ ਜਰੂਰ ਕੁਛ ਸਿੱਖਣ ਨੂੰ ਮਿਲੇਗਾ। ਖੁਸ਼ਕਿਸਮਤੀ ਨਾਲ ਮੇਰੀ ਸੀਟ ਵੀ ਇਨ੍ਹਾਂ ਦੇ ਨੇੜੇ ਹੀ ਸੀ। ਧਿਆਨ ਨਾਲ਼ ਮੈ ਉਨ੍ਹਾਂ ਦੀਆ ਗੱਲਾਂ ਸੁਣਨ ਲੱਗੀ ਪਰ ਜਲਦੀ ਹੀ ਮੇਰੀ ਅੱਖਾਂ ਤੇ ਪਿਆ ਪਰਦਾ ਹਟ ਗਿਆ ਕਿਉਂਕਿ ਉਹ ਆਪਸ ਵਿੱਚ ਕਿਸੇ ਗੱਲ ਤੇ ਝਗੜ ਰਹੇ ਸਨ ਅਤੇ ਬੜੇ ਅਪਸ਼ਬਦ ਵਰਤ ਰਹੇ ਸਨ। ਸੁਣ ਕੇ ਬੜਾ ਦੁੱਖ ਲਗਿਆ ਕਿ ਕਿਰਦਾਰ ਨਿਭਾਉਣ ਨਾਲ਼ ਕਦੇ ਉਸ ਕਿਰਦਾਰ ਦੇ ਗੁਣ ਨਹੀਂ ਆ ਜਾਂਦੇ। ਉਨ੍ਹਾਂ ਨੇ ਨਾ ਕੇਵਲ ਮਾੜੇ ਸ਼ਬਦ ਵਰਤੇ ਬਲਕਿ ਸ਼ਰਾਬ ਆਦਿ ਦੀ ਵਰਤੋਂ ਵੀ ਕੀਤੀ। ਮੈਂ ਸੋਚਣ ਲੱਗ ਪਈ ਕਿ ਅਗਰ ਇਹ ਲੋਕ ਕਿਰਦਾਰਾਂ ਨੂੰ ਸੱਚਮੁੱਚ ਅਪਣਾ ਲੈਂਦੇ ਤੇ ਇਨ੍ਹਾਂ ਦਾ ਜੀਵਨ ਕੁਛ ਹੋਰ ਹੁੰਦਾ।
ਵਿਚਾਰ ਕੀਤਾ ਤੇ ਸੋਚਿਆ ਕਿਰਦਾਰ ਨਿਭਾਉਣਾ ਅਤੇ ਉਸਨੂੰ ਅਪਨਾਉਣਾ ਦੋਵੇਂ ਬਿਲਕੁਲ ਅਲਗ ਗਲਾਂ ਨੇ। ਰਾਮ ਦਾ ਕਿਰਦਾਰ ਨਿਭਾਉਣ ਵਾਲਾ ਕਦੇ ਰਾਮ ਨਹੀਂ ਬਣ ਜਾਉਂਦਾ ਤੇ ਕ੍ਰਿਸ਼ਨ ਦਾ ਕਿਰਦਾਰ ਨਿਭਾਉਣ ਵਾਲਾ ਕਦੇ ਕ੍ਰਿਸ਼ਨ ਨਹੀਂ ਬਣ ਸਕਦਾ । ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਕੇ ਅਤੇ ਉਨ੍ਹਾਂ ਦੇ ਗੁਣਾਂ ਨੂੰ ਅਪਣਾਉਣ ਵਾਲਾ ਹੀ ਉਨ੍ਹਾਂ ਦਾ ਸੱਚਾ ਕਿਰਦਾਰ ਨਿਭਾਉਂਦਾ ਹੈ ਬਾਕੀ ਤੇ ਦਿਲ ਪਰਚਾਉਣ ਦੇ ਸਾਧਨ ਹਨ। ਜਿਨ੍ਹਾ ਨਾਟਕਾਂ ਨੂੰ ਵੇਖ ਕੇ ਲੋਕ ਪ੍ਰਭਾਵਿਤ ਹੁੰਦੇ ਹਨ।

Submitted By:- ਸਤਨਾਮ ਕੌਰ

...
...

ਮੁੰਬਈ ਸ਼ਹਿਰ ਦੀਆਂ ਤਲਖ਼ ਹਕੀਕਤਾਂ ਤੇ ਬਣੀ ਇੱਕ ਫਿਲਮ..
ਨਵਾਂ ਵਿਆਹਿਆ ਜੋੜਾ..ਹਸਰਤਾਂ ਅਤੇ ਸੁਫ਼ਨੇ ਸੰਜੋਈ ਇਥੇ ਵੱਸਣ ਆਉਂਦਾ..
ਬਾਹਰੋਂ ਬੜੇ ਹੁਸੀਨ ਲੱਗਦੇ ਇਸ ਸ਼ਹਿਰ ਵਿਚ ਇੰਸ਼ੋਰੈਂਸ ਏਜੰਟ ਦਾ ਕੰਮ..
ਮਿੱਥੇ ਟੀਚੇ ਮੁਤਾਬਿਕ ਪਾਲਿਸੀਆਂ ਨਹੀਂ ਹੁੰਦੀਆਂ..ਬੌਸ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ..
ਉੱਤੋਂ ਫਲੈਟ ਦਾ ਕਿਰਾਇਆ..ਨਵੀਂ ਕਾਰ ਦੀ ਕਿਸ਼ਤ..ਹੋਰ ਵੀ ਖਰਚੇ..!

ਨਵੀਂ ਵਿਆਹੀ ਜਿਥੇ ਕੰਮ ਕਰਦੀ..ਬੌਸ ਹਰ ਵੇਲੇ ਆਖਦਾ ਮੇਰੀ ਗੱਲ ਮੰਨ ਜਾ ਪ੍ਰੋਮੋਸ਼ਨ ਹੋ ਜਾਵੇਗੀ..

ਅਖੀਰ ਦੋਵੇਂ ਦਿਲ ਛੱਡ ਜਾਂਦੇ..

ਆਖਦੇ ਇਸ ਸ਼ਹਿਰ ਨੂੰ ਖਰੀਦਣ ਆਇ ਸਾਂ..ਉਲਟਾ ਇਸਨੇ ਸਾਨੂੰ ਖਰੀਦ ਲਿਆ!
ਇਕ ਦਿਨ ਮਰਨ ਦਾ ਫੈਸਲਾ ਕਰ ਲੈਂਦੇ..
ਘਰ ਵਾਲਾ ਜਹਿਰ ਵਾਲੀਆਂ ਗੋਲੀਆਂ ਵੀ ਲੈ ਆਉਂਦਾ..
ਪੀਣ ਤੋਂ ਪਹਿਲਾਂ ਸਲਾਹ ਕਰਦੇ..
ਅੱਜ ਆਖਰੀ ਵਾਰ ਬਾਹਰ ਖਾਣਾ ਖਾਂਦੇ ਹਾਂ..ਫੇਰ ਕਿੰਨਾ ਚਿਰ ਘੁੰਮਦੇ-ਫਿਰਦੇ..ਕਿੰਨੀਆਂ ਸਾਰੀਆਂ ਗੱਲਾਂ ਕਰਦੇ..ਇੱਕ ਦੂਜੇ ਦਾ ਹੱਥ ਫੜਦੇ..ਚੰਗੀ ਤਰਾਂ ਨਿਹਾਰਦੇ..ਬਹਿਰੇ ਨੂੰ ਵੱਡੀ ਸਾਰੀ ਟਿੱਪ ਦਿੰਦੇ..!

ਫੇਰ ਘਰ ਆ ਕੇ ਹਰ ਵੇਲੇ ਬੇਇੱਜਤੀ ਕਰਦੇ ਰਹਿੰਦੇ ਸੋਸਾਇਟੀ ਦੇ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਉਂਦੇ..
ਨਾਲਦੀ ਹਰ ਵੇਲੇ ਸੌਦੇ ਦੀ ਪੇਸ਼ਕਸ਼ ਕਰਦੇ ਰਹਿੰਦੇ ਆਪਣੇ ਬੌਸ ਨੂੰ ਅੱਧੀ ਰਾਤ ਫੋਨ ਲਾ ਕੇ ਆਪਣੀ ਭੜਾਸ ਕੱਢਦੀ..!

ਅਖੀਰ ਗਲਾਸ ਵਿਚ ਦਵਾਈ ਘੋਲ ਲੈਂਦੇ..ਖ਼ੁਦਕੁਸ਼ੀ ਨੋਟ ਵੀ ਲਿਖ ਲਿਆ ਜਾਂਦਾ..

ਫੇਰ ਗ੍ਰਿਹਸਥ ਜੀਵਨ ਦੇ ਅਖੀਰੀ ਨਜਦੀਕੀ ਪਲਾਂ ਦੌਰਾਨ ਕੋਲ ਰੱਖੇ ਜਹਿਰ ਵਾਲੇ ਗਲਾਸ ਨੂੰ ਪੈਰ ਵੱਜ ਜਾਂਦਾ..ਬਣੇ ਬਣਾਏ ਪਲੈਨ ਤੇ ਪਾਣੀ ਫੇਰ ਜਾਂਦਾ..
ਅਗਲੀ ਸੁਵੇਰ ਉਠਦੇ..
ਨਵਾਂ ਸੂਰਜ..ਨਵੀਆਂ ਕਿਰਨਾਂ ਅਤੇ ਨਵੀਂ ਸ਼ੁਰੂਆਤ..!
ਇੱਕ ਦੂਜੇ ਨੂੰ ਆਖਦੇ ਨੇ ਕੇ ਜਿੰਦਗੀ ਦਾ ਆਖਰੀ ਦਿਨ ਕਿੰਨਾ ਖੁਲ ਕੇ ਮਾਣਿਆ..ਕਿੰਨੀ ਬੇਫਿਕਰੀ ਸੀ..!
ਫੇਰ ਦੋਵੇਂ ਸਲਾਹ ਕਰਦੇ ਕੇ ਹੁਣ ਮਰਨ ਬਾਰੇ ਕਦੀ ਵੀ ਨੀ ਸੋਚਣਾ ਸਗੋਂ ਬਾਕੀ ਰਹਿੰਦੀ ਜਿੰਦਗੀ ਦਾ ਹਰ ਦਿਨ ਆਖਰੀ ਦਿਨ ਸਮਝ ਕੇ ਮਾਣਿਆ ਕਰਨਾ!

ਦੋਸਤੋ ਇੱਕ ਪਲ ਮਾੜਾ ਹੋ ਸਕਦਾ ਪੂਰੀ ਜਿੰਦਗੀ ਨਹੀਂ..
ਮਨ ਜਿਆਦਾਤਰ ਅਤੀਤ ਦੇ ਪਛਤਾਵੇਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਵਾਲੇ ਸਮੁੰਦਰ ਵਿਚ ਗੋਤੇ ਖਾਂਦਾ ਰਹਿੰਦਾ..
ਕੱਲ ਨੂੰ ਪਤਾ ਨੀ ਬੋਸ ਕੀ ਆਖੂ..ਪੇਪਰ ਪਤਾ ਨੀ ਔਖਾ ਹੋਊ ਕੇ ਸੌਖਾ..
ਜੇ ਇੰਝ ਕੀਤਾ ਹੁੰਦਾ ਤਾਂ ਅੱਜ ਕੋਲ ਪੈਸੇ ਹੁੰਦੇ..
ਇਸ ਸਾਰੀ ਉਧੇੜ ਬੁਣ ਵਿਚ ਵਰਤਮਾਨ ਦੇ ਕਿੰਨੇ ਸਾਰੇ ਪਲ ਅਤੀਤ ਬਣੀ ਜਾਂਦੇ..!

ਦੱਸਦੇ ਇੱਕ ਵਾਰ ਨਿੱਜੀ ਨੌਕਰ ਨੇ ਰਾਜੇ ਦੇ ਕੰਨ ਵਿਚ ਫੂਕ ਮਾਰ ਦਿੱਤੀ ਕੇ ਜਨਾਬ ਰਾਤੀ ਸੁੱਤੇ ਪਿਆ ਤੁਸੀਂ ਸੱਪ ਨਿਗਲ ਲਿਆ..
ਰਾਜਾ ਸੋਚ ਸੋਚ ਦਿਨਾਂ ਵਿਚ ਸੁੱਕ ਕੇ ਤੀਲਾ ਹੋ ਗਿਆ..!
ਅਖੀਰ ਇੱਕ ਜੋਗੀ ਨੂੰ ਲਿਆਂਦਾ..ਸਾਰੀ ਗੱਲ ਦੱਸੀ..ਫੇਰ ਯੋਜਨਾ ਮੁਤਾਬਿਕ ਉਹ ਇਕ ਰਾਤ ਰਾਜੇ ਦੇ ਸੌਣ ਵਾਲੇ ਕਮਰੇ ਵਿਚ ਰਿਹਾ..

ਅਗਲੀ ਸੁਵੇਰ ਰਾਜੇ ਦੀ ਅੱਖ ਖੁੱਲੀ ਤਾਂ ਚਾਰੇ ਪਾਸੇ ਖੁਸ਼ੀਆਂ ਵਾਲਾ ਮਾਹੌਲ..ਸ਼ਹਿਨਾਈਆਂ ਵੱਜ ਰਹੀਆਂ..
ਹੈਰਾਨ ਹੋ ਕੇ ਪੁੱਛਦਾ ਕੀ ਹੋਇਆ..?
ਅੱਗੋਂ ਆਖਦੇ ਜੀ ਕੁਝ ਦਿਨ ਪਹਿਲਾਂ ਜਿਹੜਾ ਸੱਪ ਤੁਸੀਂ ਨਿਗਲ ਲਿਆ ਸੀ ਲੰਗੀ ਰਾਤ ਸੁੱਤੇ ਪਿਆਂ ਤੁਹਾਡੇ ਅੰਦਰੋਂ ਨਿੱਕਲ ਬਾਹਰ ਜੰਗਲ ਨੂੰ ਤੁਰ ਗਿਆ..
ਰਾਜਾ ਕੁਝ ਘੰਟਿਆਂ ਵਿਚ ਹੀ ਮੁੜ ਪੈਰਾਂ ਸਿਰ ਹੋ ਗਿਆ..

ਆਓ ਅਸੀਂ ਵੀ ਓਹਨਾ ਸੱਪਾਂ ਦਾ ਫਿਕਰ ਕਰਨਾ ਛੱਡੀਏ..ਜਿਹੜੇ ਅਸਾਂ ਕਦੀ ਨਿਗਲੇ ਹੀ ਨਹੀਂ!

ਹਰਪ੍ਰੀਤ ਸਿੰਘ ਜਵੰਦਾ

...
...

*ਮਨ ਦਾ ਪ੍ਰੀਤ*
ਹੋਰ ਚਾਚਾ ਕੀ ਹਾਲ਼ ਚਾਲ਼ ਆ?
ਵਧੀਆ ਭਤੀਜ ਤੂੰ ਸੁਣਾ..
ਚਾਚਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਕਿ ਜਦੋਂ ਮੈ ਕਾਲਜ ਜਾਨ੍ਹਾ, ਤਾਂ ਰਾਸਤੇ ‘ਚ ਮੇਰੇ ਯਾਰ ਮੈਨੂੰ ਗੱਲ੍ਹਾਂ ਸੁਣਾਉਣਗੇ, ਉਹ ਗੋਪੀ ਯਾਰ ਮੈਨੂੰ ਤਾਂ ਸੱਚਾ ਪਿਆਰ ਹੋ ਗਿਆ ਤੇਰੀ ਭਾਬੀ ਨਾਲ, ਚਾਚਾ ਭਲਾ ਇਦਾਂ ਵੀ ਸੱਚਾ ਪਿਆਰ ਹੋ ਜਾਂਦਾ ਏ,
ਨਹੀਂ ਭਤੀਜ ਅੱਜ ਕੱਲ ਕਿੱਥੇ ਉਹ ਸੱਚੇ ਪਿਆਰ? ਸੱਚੇ ਪਿਆਰ ਤਾਂ ਰੂਹਾਂ ਨਾਲ ਹੁੰਦੇ ਸੀ, ਜਿਸਮਾਂ ਨਾਲ ਨਹੀਂ।
ਅੱਜ ਦੀ ਪੀੜ੍ਹੀ ਤਾਂ ਮਨਾਂ ਨਾਲ ਪਿਆਰ ਕਰਦੀ ਹੈ ਗੋਪੀ, ਦਿਲਾਂ ਨਾਲ ਨਹੀਂ। ਅਜੇ ਕੱਲ ਦੀ ਗੱਲ੍ਹ ਆ, ਮੈਂ ਪਿੰਡ ਦੇ ਬੱਸ ਸਟੈਂਡ ਕੋਲ ਖੜਾ ਬੱਸ ਦੀ ਉਡੀਕ ਕਰ ਰਿਹਾ ਸੀ। ਕਿ ਇਹਨੇ ਨੂੰ ਮੇਰੇ ਕੋਲ ਇਕ ਕੁੜੀ ਆ ਕੇ ਖੜ ਗਈ। ਕੁੜੀ ਨੂੰ ਦੇਖਦੇ ਹੀ ਉੱਥੇ ਇਕ ਬੁਲਟ ਵਾਲਾ ਮੁੰਡਾ ਗੇੜੀਆਂ ਲਾਉਣ ਲੱਗਾ। ਇਹ ਇਕ ਮਹੀਨਾਂ ਇਹਦਾਂ ਹੀ ਚੱਲਦਾ ਗਿਆ। ਅਖੀਰ ਮੁੰਡੇ ਨੇ ਕੁੜੀ ਨੂੰ ਪਰਪੋਸ ਕਰ ਦਿੱਤਾ। ਕੁੜੀ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ।
ਕੁੱਝ ਦਿਨ ਬੀਤੇ ਮੁੰਡੇ ਨੇ ਕੁੜੀ ਦੇ ਪਿੱਛੇ ਜਾਣਾ ਨਾ ਛੱਡਿਆ। ਤੇ ਕਿਵੇਂ ਨਾ ਕਿਵੇਂ ਕੁੜੀ ਤੋਂ ਹਾਂ ਕਰਵਾ ਹੀ ਲਈ। ਮੁੰਡਾ ਬਹੁਤ ਖੁਸ਼, ਬਾਗੋ-ਬਾਗ। ਤੇ ਆਪਣੇ ਯਾਰਾਂ-ਦੋਸਤਾਂ ‘ਚ ਜਾ ਕੇ ਕਹਿਣ ਲੱਗਾ,
“ਓਹ ਹਾਂ ਕਰਤੀ ਅੱਜ ਤੁਹਾਡੀ ਭਾਬੀ ਨੇ,”
ਪੈ ਹੀ ਗਿਆ ਮੁੱਲ ਗੇੜੀਆਂ ਦਾ।
ਉਸ ਤੋਂ ਬਾਅਦ ਮੁੰਡੇ ਕੁੜੀ ਦੀ ਗੱਲ੍ਹ ਹੋਣ ਲੱਗੀ। ਮੁੰਡਾ ਰੋਜ ਕੁੜੀ ਨਾਲ ਮਿੱਠੀਆਂ-ਮਿੱਠੀਆਂ ਗੱਲ੍ਹਾਂ ਕਰਦਾ। ਸਾਰੀ ਸਾਰੀ ਰਾਤ ਕੁੜੀ ਨਾਲ ਚੈਟ ਕਰਦਾ। ਵਧੀਆ-ਵਧੀਆ ਗੱਲ੍ਹਾਂ ਕਰਕੇ ਮੁੰਡੇ ਨੇ ਕੁੜੀ ਦਾ ਦਿਲ ਹੀ ਜਿੱਤ ਲਿਆ। ਤੇ ਹੁਣ ਕੁੜੀ ਨੂੰ ਲੱਗਣ ਲੱਗਾ ਕਿ ਮੁੰਡਾ ਸੱਚਮੁੱਚ ਹੀ ਮੈਨੂੰ ਸੱਚਾ ਪਿਆਰ ਕਰਦਾ ਹੈ। ਪਰ…
ਜਿਹੜੀ ਗੱਲ੍ਹ ਦਾ ਕੁੜੀ ਨੂੰ ਡਰ ਸੀ, ਮੁੰਡੇ ਨੇ ਅਖੀਰ ਓਹੀ ਕਹਿ ਦਿੱਤੀ। ਕਿ ਮੈਂ ਤੈਨੂੰ ਮਿਲਣਾ ਹੈ, ਹੁਣ ਮੇਰਾ ਤੇਰੇ ਬਿਨ੍ਹਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ। ਹਰ ਵੇਲੇ ਤੇਰਾ ਹੀ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਹੈ। ਮੈਥੋਂ ਨਹੀਂ ਰਿਹਾ ਜਾਂਦਾ ਹੁਣ ਤੇਰੇ ਬਿਨ।
ਦੱਸ ਕਿੱਦਣ ਮਿਲੇਗੀ?
ਕੁੜੀ ਨੇ ਅੱਗੋਂ ਸਾਫ਼ ਮਨ੍ਹਾ ਕਰ ਦਿੱਤਾ,
ਕਿ ਮੈਂ ਤੈਨੂੰ ਨਹੀਂ ਮਿਲ ਸਕਦੀ, ਤੂੰ ਇਹਦਾ ਫੋਨ ‘ਤੇ ਗੱਲ੍ਹ ਕਰ ਲਿਆ ਕਰ।
ਪਰ ਮੁੰਡੇ ਨੇ ਜਿੱਦ ਨਾ ਛੱਡੀ, ਕੁੜੀ ਨੂੰ ਸੌਹਾਂ-ਸੂਹਾਂ ਦੇ ਕੇ ਕਿਵੇਂ ਨਾ ਕਿਵੇਂ ਮਿਲਣ ਲਈ ਮਨਾ ਹੀ ਲੈਂਦਾ ਹੈ। ਤੇ ਉਹ ਅਗਲੇ ਦਿਨ ਕਿਸੇ ਹੋਟਲ ‘ਚ ਇਕ-ਦੂਜੇ ਨੂੰ ਮਿਲਦੇ ਹਨ। ਕੁੜੀ ਦੇ ਨਾ ਚਾਹੁਣ ਉੱਤੇ ਵੀ ਮੁੰਡਾ ਕੁੜੀ ਦੇ ਜਿਸਮ ਨਾ ਖੇਡਦਾ ਹੈ। ਕੁੜੀ ਨੂੰ ਇਹ ਬਿਲਕੁੱਲ ਵੀ ਚੰਗਾ ਨਹੀਂ ਲੱਗਦਾ, ਪਰ ਉਹ ਆਪਣੇ ਪਿਆਰ ਲਈ ਇਹ ਸੱਭ ਕੁੱਝ ਕੁਰਬਾਨ ਕਰ ਦਿੰਦੀ।
ਥੋੜੇ ਦਿਨਾਂ ਬਾਅਦ ਮੁੰਡਾ ਕੁੜੀ ਨਾਲ ਗੱਲ੍ਹ ਕਰਨੀ ਘੱਟ ਕਰ ਦਿੰਦਾ। ਕੁੜੀ ਨੂੰ ਬਹੁਤ ਬੁਰਾ ਲੱਗਦਾ ਹੈ, ਕਿ ਜਦੋਂ ਮਿਲਣਾ ਸੀ, ਉਹਦੋਂ ਤਾਂ ਅੱਧੀ-ਅੱਧੀ ਰਾਤ ਤੱਕ ਗੱਲ੍ਹਾਂ ਕਰਦਾ ਸੀ ਤੇ ਹੁਣ ਫੋਨ ਦਾ ਜਵਾਬ ਵੀ ਨਹੀਂ ਦਿੰਦਾ।
ਅਖੀਰ, ਉਹੀ ਗੱਲ੍ਹ ਹੋਈ ਜਿਸਦਾ ਉਹਨੂੰ ਡਰ ਸੀ, ਜਿਹੜੇ ਹੋਟਲ ‘ਚ ਕੁੜੀ-ਮੁੰਡਾ ਇਕ ਦੂਜੇ ਨੂੰ ਮਿਲੇ ਸੀ, ਉਸੇ ਹੋਟਲ ‘ਚੋਂ ਜਦੋਂ ਉਹ ਮੁੰਡਾ ਕਿਸੇ ਹੋਰ ਕੁੜੀ ਨਾਲ ਬਾਹਰ ਨਿਕਲਦਾ ਤਾਂ ਕੁੜੀ ਦੇ ਪੈਰਾਂ ਥੱਲੋਂ ਜਮੀਨ ਨਿਕਲ ਜਾਂਦੀ।
“ਕਿ ਇਹਨਾਂ ਵੱਡਾ ਧੋਖਾ”
ਮੈਂ ਕਦੇ ਸੋਚ ਵੀ ਨਹੀਂ ਸਕਦੀ, ਕਿ ਜਿਸਨੂੰ ਮੈਂ ਦਿਲੋਂ ਪਿਆਰ ਕੀਤਾ ਸੀ, ਸਭ ਕੁੱਝ ਆਪਣਾ ਸਮਝਿਆ, ਉਹ ਮੈਨੂੰ ਕੱਲ੍ਹਾ ਮਨੋਂ ਪਿਆਰ ਹੀ ਕਰਦਾ ਰਿਹਾ। ਮੈਨੂੰ ਬਰਬਾਦ ਕਰਕੇ ਰੱਖ ਦਿੱਤਾ ਉਹਨੇ।
ਮੈਨੂੰ ਤਾਂ ਉਸ ਦਿਨ ਹੀ ਸ਼ੱਕ ਹੋ ਗਿਆ ਸੀ, ਕਿ ਜਿਹੜੇ ਰੂਹਾਂ ਨਾਲ ਪਿਆਰ ਕਰਦੇ ਆ, ਉਹ ਕਦੇ ਜਿਸਮਾਂ ਦੀ ਭੁੱਖ ਨਹੀਂ ਰੱਖਦੇ। ਤੇ ਅੱਜ ਮੇਰਾ ਉਹ ਸ਼ੱਕ ਉਹਨੇ ਜਕੀਨ ਵਿੱਚ ਬਦਲ ਦਿੱਤਾ ਹੈ। ਮੈਨੂੰ ਤਾਂ ਇਊ ਲੱਗਦਾ ਸੀ ਕਿ ਮੁੰਡਾ ਮੈਨੂੰ ਦਿਲ ਤੋਂ ਪ੍ਰੀਤ(ਪਿਆਰ) ਕਰਦਾ ਹੈ, ਪਰ ਉਹ ਤਾਂ ਮਨ ਦਾ ਪ੍ਰੀਤ ਨਿਕਲਿਆ। ਇਹਨੀਂ ਗੱਲ੍ਹ ਕਹਿ ਕੇ ਰੋਂਦੀ-ਕੁਰਲਾਉਂਦੀ ਉੱਥੇ ਹੀ ਡਿੱਗ ਪੈਂਦੀ ਹੈ….

ਧੰਜਲ ਜ਼ੀਰਾ।

...
...

ਕਿਸੇ ਸਰਕਾਰੀ ਦਫਤਰ ਦੇ ਗੇੜੇ ਗਰੀਬ ਬੰਦਾ ਲਗਾਉਂਦਾ ਥੱਕ ਜਾਂਦਾ।
ਕੰਮ ਭਾਵੇਂ 1 ਮਿੰਟ ਦਾ ਹੋਵੇ ਗੇੜੇ ਜਰੂਰ
ਮਾਰਨੇ ਪੈਂਦੇ 10 ,12 । ਮੈਂ ਵੀ ਗਿਆ ਸੀ ਕਿਸੇ ਸਰਕਾਰੀ ਦਫਤਰ ਅੰਦਰ ਕੰਮ । ਇੱਕ ਘੁੱਗੀ ਮਰਵਾਉਣੀ ਸੀ ਮਤਲਬ ਸਰਕਾਰੀ ਅਫਸਰ ਦੇ ਸਾਈਨ ਕਰਵਾਉਂਣੇ ਸੀ । ਮੇਰੇ ਅੱਗੇ 5 ਕੁ ਬਜ਼ੁਰਗ ਖੜ੍ਹੇ ਸਨ । ਉਹ ਇੱਕ ਫਾਇਲ ਦਿੰਦੇ ਅਫਸਰ ਪਹਿਲਾਂ ਹੀ ਪੇਜ ਪਲਟਦਾ ਘੁੱਗੀ ਮਾਰ ਕੇ ਤੋਰ ਦਿੰਦਾ। ਮੇਰੀ ਵਾਰੀ ਆਈ । ਮੈਂ ਫਾਇਲ ਦਿੱਤੀ ਅਫਸਰ ਨੇ ਪੇਜ ਪਲਟਿਆ ਪਰ ਘੁਗੀ ਨਹੀਂ ਮਾਰੀ । ਅਫਸਰ ਕਹਿੰਦਾ! ਕਾਕਾ ਫਲਾਣਾ ਕਾਗਜ ਨਹੀਂ ਨਾਲ ਲੱਗਾ । ਮੈਂ ਕਿਹਾ ਜਨਾਬ BC ਵਰਗ ਦਾ ਹਾਂ। ਇਸ ਲਈ ਜਰੂਰਤ ਨਹੀਂ ਪਈ। ਉਸ ਅਫਸਰ ਨੇ ਮੇਰੇ ਬਹੁਤ ਵਾਰ ਕਹਿਣ ਤੇ ਵੀ ਸਾਈਨ ਨਹੀਂ ਕੀਤੇ। ਮੈਂ ਫਿਰ ਬੋਲ ਹੀ ਦਿੱਤਾ !! ਜਨਾਬ ਚਾਹ ਪਾਣੀ ਕਰ ਦਵਾਂਗੇ ਕਰੋ ਕ੍ਰਿਪਾ ਜੀ। ਕਾਕਾ ਅਸੀਂ ਰਿਸ਼ਵਤ ਨਹੀਂ ਲੈਂਦੇ ਅਫਸਰ ਥੋੜਾ ਖੁਸ ਹੋ ਗਿਆ । ਸਾਈਨ ਕਰਕੇ ਮੇਰੇ ਹੱਥ ਚ ਫਾਇਲ ਫੜਾਉਣੁ ਲੱਗਾ। ਮੈਂ ਕਿਹਾ ਜਨਾਬ ਕਿੰਨੀ ਸੇਵਾ। ਕਾਕਾ ਅਸੀਂ ਸੇਵਾ ਨਹੀਂ ਲੈਂਦੇ ਓ ਸਾਹਮਣੇ ਚਾਹ ਵਾਲਾ ਉਸਦਾ ਬਿੱਲ ਦੇਣ ਵਾਲਾ ਪਿਆ ਉਹ ਦੇ ਆ। ਮੈਂ ਖੁਸ਼ੀ ਖੁਸ਼ੀ ਗਿਆ ਕਿ ਕਿਹੜੀ ਵੱਡੀ ਗੱਲ ਆ ਸਵੇਰਾ ਸਵੇਰਾ ਹੈ 20 ਨਹੀਂ ਤਾਂ 50 ਰੁਪਏ ਬਣੇ ਹੋਣਗੇ ਚਾਹ ਦੇ। ਜਦ ਚਾਹ ਵਾਲੇ ਨੂੰ ਬਿੱਲ ਪੁੱਛਿਆ ਤਾਂ ਉਸਨੇ ਮਹੀਨੇ ਦਾ ਖਾਤਾ ਕੱਢ ਅੱਗੇ ਰੱਖਿਆ ਜਿਸਦਾ ਬਿੱਲ 1100 ਰੁਪਏ ਬਣਦਾ ਸੀ। ਮੈ ਕਦੇ ਚਾਹ ਦਾ ਬਿੱਲ ਵੇਖਦਾ ਤੇ ਕਦੇ ਉਸ ਅਫਸਰ ਵੱਲ ਜਿਸਨੇ ਰਿਸ਼ਵਤ ਨਹੀਂ ਲਈ ਪਰ *ਚਾਹ ਦਾ ਬਿੱਲ* ਮੇਰੇ ਕੋਲੋ ਲੈ ਲਿਆ ਸੀ।😊😊😊
*ਨਵਨੀਤ ਸਿੰਘ*
9646865500
*ਜਿਲ੍ਹਾ ਗੁਰਦਾਸਪੁਰ*

...
...

ਅਕਬਰ ਇੱਕ ਦਿਨ ਤਾਨਸੈਨ ਨੂੰ ਕਹਿੰਦਾ ਹੈ। ਤੇਰੇ ਸੰਗੀਤ ਨੂੰ ਜਦੋਂ ਸੁਣਦਾ ਹਾਂ, ਤਾਂ ਮਨ ਵਿੱਚ ਅਜਿਹਾ ਖਿਆਲ ਉੱਠਦਾ ਹੈ। ਕਿ ਤੇਰੇ ਵਰਗਾ ਵਜਾਉਣ ਵਾਲਾ ਸ਼ਾਇਦ ਹੀ ਕੋਈ ਪ੍ਰਿਥਵੀ ਤੇ ਹੋਵੇ?

ਕਿਉਂਕਿ ਇਸ ਤੋਂ ਉੱਚਾਈ ਹੋਰ ਕੀ ਹੋ ਸਕੇਗੀ? ਤੂੰ ਸਿਖਰ ਹੈ।

ਲੇਕਿਨ ਕੱਲ੍ਹ ਰਾਤ ਜਦ ਤੈਨੂੰ ਵਿਦਾ ਕੀਤਾ ਸੀ। ਤਾਂ ਮੈਨੂੰ ਖ਼ਿਆਲ ਆਇਆ, ਹੋ ਸਕਦਾ ਹੈ ਤੂੰ ਵੀ ਕਿਸੇ ਤੋਂ ਸਿੱਖਿਆ ਹੋਵੇ? ਕੋਈ ਤੇਰਾ ਵੀ ਗੁਰੂ ਹੋਵੇ?

ਤਾਂ ਮੈਂ ਅੱਜ ਤੇਰੇ ਤੋਂ ਪੁੱਛਦਾ ਹਾਂ ਕਿ ਤੇਰਾ ਕੋਈ ਗੁਰੂ ਹੈ? ਤੂੰ ਕਿਸ ਤੋਂ ਸਿੱਖਿਆ ਹੈ?

ਤਾਂ ਤਾਨਸੈਨ ਨੇ ਕਿਹਾ, ਮੈਂ ਕੁਝ ਵੀ ਨਹੀਂ ਆਪਣੇ ਗੁਰੂ ਦੇ ਸਾਹਮਣੇ। ਜਿਸ ਤੋਂ ਮੈਂ ਸਿੱਖਿਆ ਹੈ। ਉਨ੍ਹਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹਾਂ।

ਤਾਂ ਅਕਬਰ ਨੇ ਕਿਹਾ। ਤੁਹਾਡੇ ਗੁਰੂ ਜੇਕਰ ਜੀਵਤ ਹਨ ਤਾਂ ਤੱਤਛਣ ਹੁਣੇ ਹੀ, ਅੱਜ ਹੀ ਉਨ੍ਹਾਂ ਨੂੰ ਲੈ ਕੇ ਆਓ। ਮੈਂ ਸੁਣਨਾ ਚਾਹਾਂਗਾ।

ਪਰ ਤਾਨਸੈਨ ਨੇ ਕਿਹਾ ਬੜੀ ਕਠਿਨਾਈ ਹੈ। ਉਹ ਜੀਵਤ ਹਨ। ਲੇਕਿਨ ਉਨ੍ਹਾਂ ਨੂੰ ਲਿਆਂਦਾ ਨਹੀਂ ਜਾ ਸਕਦਾ।

ਅਕਬਰ ਨੇ ਕਿਹਾ ਜੋ ਵੀ ਇੱਛਾ ਹੋਵੇ। ਉਹ ਦੇਵਾਂਗਾ, ਤੂੰ ਜੋ ਕਹੇ ਉਹੀ ਕਰਾਂਗਾ।

ਤਾਨਸੈਨ ਨੇ ਕਿਹਾ ਉਹੀ ਤਾਂ ਕਠਿਨਾਈ ਹੈ। ਕਿਉਂਕਿ ਉਨ੍ਹਾਂ ਨੂੰ ਕੁਝ ਲੈਣ ਲਈ ਰਾਜ਼ੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹ ਕੁਝ ਲੈਣ ਅਜਿਹਾ ਪ੍ਰਸ਼ਨ ਹੀ ਨਹੀਂ ਹੈ। ਅਕਬਰ ਨੇ ਕਿਹਾ ਤਾਂ ਕੀ ਉਪਾਅ ਕੀਤਾ ਜਾਏ?

ਤਾਨਸੇਨ ਨੇ ਕਿਹਾ ਕੋਈ ਉਪਾਅ ਨਹੀਂ। ਤੁਹਾਨੂੰ ਹੀ ਚੱਲਣਾ ਪਵੇਗਾ। ਤਾਂ ਅਕਬਰ ਨੇ ਕਿਹਾ ਮੈਂ ਹੁਣੇ ਚੱਲਣ ਲਈ ਤਿਆਰ ਹਾਂ। ਤਾਨਸੈਨ ਨੇ ਕਿਹਾ ਪਰ ਹੁਣੇ ਜਾਣ ਨਾਲ ਕੋਈ ਸਾਰ ਨਹੀਂ। ਕਿਉਂਕਿ ਕਹਿਣ ਨਾਲ ਉਹ ਨਹੀਂ ਵਜਾਉਣਗੇ। ਜਦ ਉਹ ਵਜਾਉਂਦੇ ਹਨ। ਤਦ ਕੋਈ ਸੁਣ ਲਵੇ ਗੱਲ ਹੋਰ ਹੈ।

ਤਾਂ ਮੈਂ ਪਤਾ ਲਗਾਵਾਂਗਾ ਕਿ ਉਹ ਕਦ ਵਜਾਉਂਦੇ ਹਨ? ਤਦ ਅਸੀਂ ਚੱਲਾਂਗੇ।

ਹਰੀ ਦਾਸ ਉਸ ਦੇ ਗੁਰੂ ਸਨ। ਯਮੁਨਾ ਦੇ ਕਿਨਾਰੇ ਰਹਿੰਦੇ ਸਨ। ਪਤਾ ਚੱਲਿਆ ਰਾਤ ਤਿੰਨ ਵਜੇ ਉੱਠ ਉਹ ਵਜਾਉਂਦੇ ਹਨ। ਨੱਚਦੇ ਹਨ।

ਅਕਬਰ ਅਤੇ ਤਾਨਸੈਨ ਚੋਰੀ ਨਾਲ ਝੌਂਪੜੀ ਦੇ ਬਾਹਰ ਠੰਢੀ ਰਾਤ ਵਿੱਚ ਛੁਪ ਕੇ ਬੈਠੇ ਰਹੇ। ਪੂਰਾ ਸਮਾਂ ਅਕਬਰ ਦੀ ਅੱਖ ਚੋਂ ਅੱਥਰੂ ਵਹਿੰਦੇ ਰਹੇ। ਉਹ ਇੱਕ ਵੀ ਸ਼ਬਦ ਨਾ ਬੋਲੇ। ਸੰਗੀਤ ਬੰਦ ਹੋਇਆ। ਵਾਪਸ ਪਰਤਣ ਲੱਗੇ।

ਸਵੇਰ ਫੁੱਟਣ ਲੱਗੀ ਸੀ। ਤਾਨਸੈਨ ਨਾਲ ਅਕਬਰ ਬੋਲਿਆ ਨਹੀਂ। ਮਹਿਲ ਦੇ ਦਰਵਾਜ਼ੇ ਤੇ ਤਾਨਸੈਨ ਨੂੰ ਏਨਾ ਹੀ ਕਿਹਾ, ਹੁਣ ਤੱਕ ਸੋਚਦਾ ਸੀ ਕਿ ਤੇਰੇ ਵਰਗਾ ਕੋਈ ਵੀ ਨਹੀਂ ਵਜਾ ਸਕਦਾ। ਅੱਜ ਸੋਚਦਾ ਹਾਂ ਕਿ ਤੂੰ ਆਪਣੇ ਗੁਰੂ ਜੈਸਾ ਕਿਉਂ ਨਹੀਂ ਵਜਾ ਸਕਦਾ ਹੈ?

ਤਾਨਸੇਨ ਨੇ ਕਿਹਾ ਗੱਲ ਬਹੁਤ ਸਾਫ਼ ਹੈ। ਮੈਂ ਕੁਝ ਪਾਉਣ ਲਈ ਵਜਾਉਂਦਾ ਹਾਂ। ਅਤੇ ਮੇਰੇ ਗੁਰੂ ਨੇ ਕੁਝ ਪਾ ਲਿਆ ਹੈ। ਇਸ ਲਈ ਵਜਾਉਂਦੇ ਹਨ। ਮੇਰੇ ਵਜਾਉਣ ਦੇ ਅੱਗੇ ਕੁਝ ਨਿਸ਼ਾਨਾ ਹੈ। ਜੋ ਮੈਨੂੰ ਮਿਲੇ, ਉਸ ਵਿੱਚ ਮੇਰੇ ਪ੍ਰਾਣ ਹਨ।

ਇਸ ਲਈ ਵਜਾਉਣ ਵਿੱਚ ਮੇਰੇ ਪ੍ਰਾਣ ਕਦੀ ਪੂਰੇ ਨਹੀਂ ਹੋ ਸਕਦੇ। ਵਜਾਉਣ ਵਿੱਚ ਮੈਂ ਸਦਾ ਅਧੂਰਾ ਹਾਂ, ਅੰਸ਼ ਹਾਂ।

ਅਗਰ ਬਿਨਾਂ ਵਜਾਏ ਤੋਂ ਹੀ ਮੈਨੂੰ ਉਹ ਮਿਲ ਜਾਏ ਜੋ ਵਜਾਉਣ ਵਿੱਚ ਮਿਲਦਾ ਹੈ। ਤਾਂ ਵਜਾਉਣ ਨੂੰ ਛੱਡ ਕੇ ਮੈਂ ਉਸ ਨੂੰ ਪਾ ਲਵਾਂਗਾ। ਵਜਾਉਣਾ ਮੇਰੇ ਲਈ ਸਾਧਨ ਹੈ। ਸਾਧਨਾ ਨਹੀਂ ਹੈ।

ਲੇਕਿਨ ਜਿਸ ਨੂੰ ਤੁਸੀਂ ਸੁਣਕੇ ਆ ਰਹੇ ਹੋ। ਸੰਗੀਤ ਉਨ੍ਹਾਂ ਲਈ ਕੁਝ ਪਾਉਣ ਦਾ ਸਾਧਨ ਨਹੀਂ ਹੈ। ਸਾਧਨਾ ਹੈ।

ਅੱਗੇ ਕੁਝ ਵੀ ਨਹੀਂ ਹੈ। ਜਿਸ ਨੂੰ ਪਾਉਣ ਲਈ ਉਹ ਜਾ ਰਹੇ ਹਨ। ਬਲਕਿ ਪਿੱਛੇ ਕੁਝ ਹੈ। ਜਿਸ ਤੋਂ ਉਨ੍ਹਾਂ ਦਾ ਸੰਗੀਤ ਫੁੱਟ ਰਿਹਾ ਹੈ। ਅਤੇ ਵੱਜ ਰਿਹਾ ਹੈ, ਕੁਝ ਪਾ ਲਿਆ ਹੈ, ਕੁਝ ਭਰ ਲਿਆ ਹੈ, ਕੋਈ ਸੱਚ, ਕੋਈ ਪ੍ਰਮਾਤਮਾ ਪ੍ਰਾਣਾ ਵਿੱਚ ਭਰ ਗਿਆ ਹੈ। ਹੁਣ ਉਹ ਵਹਿ ਰਿਹਾ ਹੈ। ਓਵਰ ਫਲੋਇੰਗ ਹੈ।

ਅਕਬਰ ਬਾਰ-ਬਾਰ ਪੁੱਛਣ ਲੱਗਾ।

ਕਿਸ ਲਈ? ਕਿਸ ਲਈ?

ਸੁਭਾਵਿਕ ਅਸੀਂ ਵੀ ਪੁੱਛਦੇ ਹਾਂ। ਕਿਸ ਲਈ?

ਤਾਨਸੈਨ ਨੇ ਕਿਹਾ ਨਦੀਆਂ ਕਿਸ ਲਈ ਵੱਗ ਰਹੀਆਂ ਹਨ? ਫੁੱਲ ਕਿਸ ਲਈ ਖਿੜ ਰਹੇ ਹਨ? ਸੂਰਜ ਕਿਸ ਲਈ ਨਿਕਲ ਰਿਹਾ ਹੈ?

“ਕਿਸ ਲਈ, ਮਨੁੱਖ ਦੀ ਬੁੱਧੀ ਨੇ ਪੈਦਾ ਕੀਤਾ ਹੈ। ਸਾਰਾ ਜਗਤ ਓਵਰ ਫਲਾਇੰਗ ਹੈ। ਆਦਮੀ ਨੂੰ ਛੱਡ ਕੇ, ਸਾਰਾ ਜਗਤ ਅੱਗੇ ਲਈ ਨਹੀਂ ਜੀਅ ਰਿਹਾ ਹੈ। ਸਾਰਾ ਜਗਤ ਅੰਦਰ ਤੋਂ ਜੀਅ ਰਿਹਾ ਹੈ।

ਫੁੱਲ ਖਿੜ ਰਿਹਾ ਹੈ, ਖਿੜਨ ਵਿੱਚ ਹੀ ਆਨੰਦ ਹੈ। ਸੂਰਜ ਨਿਕਲ ਰਿਹਾ ਹੈ, ਨਿਕਲਣ ਵਿੱਚ ਹੀ ਆਨੰਦ ਹੈ। ਹਵਾ ਵਗ ਰਹੀ ਹੈ, ਵਗਣ ਵਿੱਚ ਹੀ ਆਨੰਦ ਹੈ। ਆਕਾਸ਼ ਹੈ, ਹੋਣ ਵਿੱਚ ਹੀ ਆਨੰਦ ਹੈ।

ਅਨੰਦ ਅੱਗੇ ਨਹੀਂ ਹੈ, ਹੁਣੇ ਹੈ। ਇੱਥੇ ਹੈ ।

ਓਸ਼ੋ ।

#ਓਸ਼ੋਪੰਜਾਬੀਵਿੱਚ

...
...

ਮਰਨ ਮਾਰਨ ਤੇ ਉਤਾਰੂ ਇੱਕ ਵੱਡੀ ਜਨੂਨੀ ਭੀੜ ਦਿੱਲੀ ਦੀ ਇੱਕ ਭੀੜੀ ਜਿਹੀ ਗਲੀ ਵਿਚ ਇੱਕ ਮੁਸਲਮਾਨ ਦਾ ਪਿਛਾ ਕਰਦੀ ਹੋਈ ਨੱਸੀ ਆ ਰਹੀ ਸੀ..
ਉਹ ਆਪਣਾ ਬਚਾ ਕਰਦਾ ਵਾਹੋਦਾਹੀ ਦੌੜੀ ਜਾ ਰਿਹਾ ਸੀ..ਪਿੱਛੋਂ ਪੱਥਰਾਂ ਅਤੇ ਡੰਡਿਆਂ ਦੀ ਅਣਗਿਣਤ ਵਾਛੜ ਹੋ ਰਹੀ ਸੀ..
ਅਖੀਰ ਕਾਬੂ ਆ ਹੀ ਗਿਆ..ਡਿੱਗੇ ਪਏ ਤੇ ਡਾਂਗਾਂ ਅਤੇ ਹੋਰ ਤੇਜ ਧਾਰ ਹਥਿਆਰਾਂ ਨਾਲ ਕਿੰਨੇ ਸਾਰੇ ਵਾਰ ਹੋਏ..
ਆਪਣੀ ਮੌਤ ਸਾਮਣੇ ਵੇਖ ਇੱਕ ਵਾਰ ਫੇਰ ਹਿੰਮਤ ਕੀਤੀ..ਉੱਠ ਕੇ ਦੌੜ ਪਿਆ..
ਏਨੇ ਨੂੰ ਬਾਹਰ ਗਲੀ ਵਿਚ ਰੌਲਾ ਸੁਣ ਇੱਕ ਸਰਦਾਰ ਜੀ ਆਪਣੇ ਘਰੋਂ ਬਾਹਰ ਨਿੱਕਲੇ..
ਜਖਮੀਂ ਨੌਜੁਆਨ ਓਹਨਾ ਨੂੰ ਵੇਖ ਭੱਜ ਕੇ ਕੋਲ ਆਇਆ ਤੇ ਓਹਨਾ ਨੂੰ ਜੱਫੀ ਪਾ ਓਹਨਾ ਦੀਆਂ ਬਾਹਵਾਂ ਵਿਚ ਹੀ ਬੇਹੋਸ਼ ਹੋ ਗਿਆ..
ਸਰਦਾਰ ਹੁਰਾਂ ਫੇਰ ਪਤਾ ਨੀ ਸੋਚਿਆ..ਨਿਢਾਲ ਹੋਏ ਤੇ ਜਨੂਨੀ ਭੀੜ ਦੇ ਵਿਚਕਾਰ ਕੰਧ ਬਣ ਖਲੋ ਗਏ..
ਸਰਦਾਰ ਹੁਰਾਂ ਭੀੜ ਨਾਲ ਗੱਲ ਕਰਦਿਆਂ ਦੂਜੇ ਹੱਥ ਨਾਲ ਆਪਣਾ ਬੂਹਾ ਖੋਲਿਆ ਤੇ ਉਸਨੂੰ ਅੰਦਰ ਧੱਕਾ ਮਾਰ ਮੁੜ ਬੂਹਾ ਭੇੜ ਲਿਆ..

ਫੇਰ ਆਖਣ ਲੱਗੇ ਹੁਣ ਜਿਸਨੇ ਆਉਣਾ ਅੱਗੇ ਆਵੇ..ਮੇਰੇ ਨਾਲ ਗੱਲ ਕਰੇ..
ਭੀੜ ਆਖਦੀ ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ..ਬਸ ਉਸ ਨੂੰ ਸਾਡੇ ਹਵਾਲੇ ਕਰ ਦਿਓ..!
ਖਾਲਸਾ ਅੱਗੋਂ ਆਖ ਰਿਹਾ ਸੀ..ਉਹ ਇਸ ਵੇਲੇ ਮੇਰੀ ਸ਼ਰਨ ਵਿਚ ਹੈ ਤੇ ਭਾਈ ਘਣੰਈਏ ਦੇ ਵਾਰਿਸ ਸ਼ਰਨ ਆਏ ਦੀ ਰਾਖੀ ਤੇ ਮਰਹੰਮ ਪੱਟੀ ਕਰਨ ਲੱਗੇ ਉਸਦਾ ਧਰਮ ਨਹੀਂ ਵੇਖਦੇ..

ਅਖੀਰ ਕਾਫੀ ਬਹਿਸ ਮਗਰੋਂ ਭੀੜ ਨੂੰ ਵਾਪਿਸ ਮੁੜਨਾ ਪਿਆ..!

ਅੰਦਰ ਆਏ..ਪੂਰੇ ਤਿੰਨ ਚਾਰ ਘੰਟੇ ਉਸਦਾ ਟਹਿਲ ਪਾਣੀ ਕੀਤਾ..
ਫੇਰ ਜਦੋਂ ਉਹ ਆਪਣੇ ਪੈਰਾਂ ਸਿਰ ਹੋਇਆ ਤੇ ਆਖਣ ਲੱਗਾ ਕੇ ਮੇਰੇ ਘਰਦੇ ਫਿਕਰ ਕਰਦੇ ਹੋਣੇ..!
ਹੁਣ ਸਰਦਾਰ ਹੁਰਾਂ ਨੂੰ ਫਿਕਰ ਸੀ ਕੇ ਅੱਗ ਦੀਆਂ ਲਾਟਾਂ ਅਤੇ ਵਰਦੀ ਗੋਲੀ ਵਿਚ ਇਸਨੂੰ ਇਸਦੇ ਘਰ ਕਿੱਦਾਂ ਪਹੁੰਚਾਇਆ ਜਾਵੇ..!
ਅਖੀਰ ਆਪਣੇ ਸਿਰੋਂ ਦਸਤਾਰ ਲਾਹ ਕੇ ਉਸਦੇ ਸਿਰ ਤੇ ਸਜਾਈ..ਆਪਣੇ ਮੋਟਰ ਸਾਈਕਲ ਮਗਰ ਬਿਠਾ ਆਪ ਖੁਦ ਮੋਟਰ ਸਾਈਕਲ ਚਲਾ ਕੇ ਉਸਨੂੰ ਉਸਦੇ ਘਰ ਪਹੁੰਚਾਇਆ!

ਐੱਨ ਡੀ ਟੀ ਵੀ ਵਾਲਾ ਰਵੀਸ਼ ਕੁਮਾਰ ਇਹ ਘਟਨਾ ਬਾਰੇ ਦੱਸਦਾ ਹੋਇਆ ਜਰੂਰ ਸੋਚ ਰਿਹਾ ਹੋਵੇਗਾ ਕੇ ਦਸਮ ਪਿਤਾ ਨੇ ਇਸ ਕੌਮ ਨੂੰ ਖੰਡੇ ਬਾਟੇ ਵਿਚ ਘੋਲ ਕੇ ਪਤਾ ਨਹੀਂ ਕੀ ਪਿਆ ਦਿੱਤਾ ਕੇ ਜਿਸ ਦਸਤਾਰ ਦੀ ਰਾਖੀ ਲਈ ਇਹ ਹੱਸ ਹੱਸ ਆਪਣੀ ਜਾਨ ਵਾਰਨ ਤੋਂ ਭੋਰਾ ਵੀ ਗੁਰੇਜ ਨਹੀਂ ਕਰਦੇ..ਲੋੜ ਪੈਣ ਤੇ ਕਿਸੇ ਦੀ ਜਾਨ ਬਚਾਉਣ ਲਈ ਓਹੀ ਦਸਤਾਰ ਆਪਣੇ ਸਿਰੋਂ ਲਾਹ ਉਸ ਦੇ ਸਿਰ ਤੇ ਟਿਕਾਉਣ ਲੱਗਿਆ ਮਿੰਟ ਵੀ ਨਹੀਂ ਲਾਉਂਦੇ..!

ਹਰਪ੍ਰੀਤ ਸਿੰਘ ਜਵੰਦਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)