Posts Uploaded By Story In Punjabi

Sub Categories

ਭਿੰਦੇ ਨੇ ਪੱਠਿਆਂ ਦੀਆਂ ਦੋ ਪੰਡਾਂ ਟੋਕੇ ਕੋਲੇ ਸੁੱਟਦੇ ਹੋਏ ਕਿਹਾ ਕਿ ਬਾਪੂ, ਆਪਾਂ ਨੂੰ ਪਸ਼ੂ ਵੇਚ ਦੇਣੇ ਚਾਹੀਦੇ ਹਨ। ਇਸ ਕੰਮ ਲਈ ਇੱਕ ਪੱਠੇ ਵੱਢਣ ਵਾਲਾ ਕਾਮਾ ਚਾਹੀਦਾ ਹੈ ਜਿਹੜਾ ਦੋ ਭਰੀਆਂ ਵੱਢ ਕੇ ਇੱਕ ਆਪ ਲੈ ਜਾਂਦਾ ਹੈ। ਇਸ ਧੰਦੇ ਵਿੱਚ ਕੁੱਝ ਨਹੀਂ ਪੱਲੇ ਪੈਂਦਾ। ਦੁੱਧ ਦਾ ਰੇਟ ਪਾਣੀ ਵਾਲੀ ਬੋਤਲ ਦੇ ਬਰਾਬਰ ਹੈ। ਉੱਤੋਂ ਪਸ਼ੂਆਂ ਵਾਸਤੇ ਅੱਧਾ ਕਿੱਲਾ ਪੱਠਿਆਂ ਦਾ ਬੀਜਣਾ ਪੈਂਦਾ ਹੈ। ਇਸਤੋਂ ਇਲਾਵਾ ਤੂੜੀ, ਰੇਹਾਂ, ਸਪਰੇਹਾਂ, ਡੀਜ਼ਲ ਖਰਚਾ ਤੇ ਡੰਗਰ ਡਾਕਟਰ ਦੀ ਫੀਸ ਵੱਖਰੀ ਹੈ। ਹੋਰ ਤਾਂ ਹੋਰ ਗੋਹਾ ਸੁੱਟਣ ਦਾ ਪ੍ਰਤੀ ਇੱਕ ਪਸ਼ੂ ਡੇਢ ਸੌ ਰੁਪਇਆ ਮਹੀਨਾ ਵੱਖਰਾ ਦੇਣਾ ਪੈਂਦਾ ਹੈ। ਨਾਲੇ ਸਾਰਾ ਦਿਨ ਪਸ਼ੂ ਬਣੇ ਰਹੋ। ਐਨੇ ਪਸ਼ੂਆਂ ਦੇ ਖਰਚੇ ਵਿੱਚ ਤਾਂ ਭਲਾਂ ਦੁੱਧ ਮੁੱਲ ਦਾ ਪੀ ਲਵੇ। ਅਰਾਮ ਨਾਲ ਬੰਦਾ ਤੜਕੇ ਉੱਠ ਕੇ ਡੋਲੂ ਭਰਾ ਲਿਆ ਕਰੇ ਕਿਤੋਂ ਵੀ। ਫਿਰ ਸਾਰਾ ਦਿਨ ਨਵ- ਵਿਆਹੀ ਵਹੁਟੀ ਵਾਂਗੂੰ ਢੋਲੇ ਦੀਆਂ ਲਾਵੇ। ਅੱਗੋਂ ਸਤਿਆ ਹੋਇਆ ਭਿੰਦੇ ਦਾ ਬਾਪੂ ਕਹਿਣ ਲੱਗਿਆ,” ਰਹਿਣ ਦੇ ਮਤੀਰੇ ਸਿਰਿਆ, ਸਾਨੂੰ ਫਾਲਤੂ ਸਲਾਹਾਂ ਦੇਣ ਨੂੰ।” ਨਾ ਆਪਾਂ ਡਾਂਗਾਂ ਵਰਗੇ ਤਿੰਨ ਜਣਿਆਂ ਨੂੰ ਖੁਰਕ ਪਈ ਹੋਈ ਹੈ। ਆਹ, ਤੇਰਾ ਛੋਟਾ ਭਰਾ ਦੀਪਾ ਸਾਰਾ ਦਿਨ ਲੋਕਾਂ ਦੇ ਕਾਉਲੇ ਕੱਛਦਾ ਰਹਿੰਦਾ ਹੈ, ਇਹਨੂੰ ਨਾਲ ਲੈ ਜਾਇਆ ਕਰ। ਅੱਗੇ ਤੁਸੀਂ ਪਿਛਲੇ ਸਾਲ ਦੋਵਾਂ ਨੇ ਰੌਲਾ ਪਾ ਕੇ ਜ਼ਮੀਨ ਠੇਕੇ ਤੇ ਦਵਾ ਦਿੱਤੀ, ਅਖੇ ਇਸ ਵਿੱਚੋਂ ਕੁੱਝ ਬਚਦਾ ਨਹੀਂ। ਤੇ ਹੁਣ ਸਾਰਾ ਪਰਿਵਾਰ ਟੱਲੀਆਂ ਵਜਾਉਂਦਾ ਫਿਰਦਾ ਹੈ। ਹੁਣ ਕਹਿਣ ਲੱਗੇ ਮਾਂ ਦੇ ਵੱਡੇ ਲਾਡਲੇ, ਅਖੇ ਪਸ਼ੂਆਂ ਵਿੱਚੋਂ ਵੀ ਕੁੱਝ ਨਹੀਂ ਬਚਦਾ। ਸਿਆਣਿਆਂ ਸੱਚ ਹੀ ਆਖਿਆ ਹੈ, “ਝੱਬਲ ਪੁੱਤ ਨਾ ਜੰਮਿਆ, ਧੀ ਅੰਨੀ ਚੰਗੀ।” ਕਿਵੇਂ ਵਿਹਲਾ ਲਾਣਾ ਅੰਨ ਪਾੜਣ ਨੂੰ ਜੰਮਿਆ ਹੈ? ਥੋਡੇ ਵਰਗੇ ਬਹੁਤੀ ਗਿਣਤੀ-ਮਿਣਤੀ ਕਰਨ ਵਾਲੇ ਕੁੱਝ ਨਹੀਂ ਕਰ ਸਕਦੇ। ਚੁੱਕ ਕੇ ਮੋਬਾਇਲ ਤੇ ਖੋਲ ਲੈਂਦੇ ਨੇ ਕਿਲਕੂਲੇਟਰ ਤੇ ਹਿਸਾਬ-ਕਿਤਾਬ ਕਰਨ ਲੱਗ ਜਾਂਦੇ ਨੇ। ਕੰਮ ਕੋਈ ਕਰਨਾ ਨਹੀਂ ਤੇ ਖਜਾਨਾ ਮੰਤਰੀ ਸਾਰਾ ਪਰਿਵਾਰ ਬਣਿਆ ਫਿਰਦਾ ਹੈ। ਔਹ, ਵੇਖ ਲੈ ਆਪਣੇ ਸੰਤੇ ਕੇ, ਦੋ ਕਿੱਲੇ ਜ਼ਮੀਨ ਨਾਲ ਕੀ ਕੁੱਝ ਬਣਾਈ ਫਿਰਦੇ ਅਗਲੇ। ਸਾਰੇ ਜਾਣੇ ਕੰਮ ਕਰਦੇ ਨੇ, ਕੋਈ ਦਿਹਾੜੀਆ ਨਹੀਂ ਪਾਉਂਦੇ, ਪੂਰੇ ਕਿਰਸੀ ਐ। ਫਿਰ ਤਾਂ ਹੀ ਬੱਚਦਾ ਕੁੱਝ। ਬਾਪੂ ਉਹਨਾਂ ਦਾ ਕੀ ਐ ਕਜੂੰਸਾਂ ਦਾ, ਚਾਹੇ ਦੁਨੀਆ ਤੇ ਆਏ ਜਾਂ ਨਾ ਆਏ? ਨਾ ਉਹ ਰੱਬ ਨੂੰ ਕੀ ਜਵਾਬ ਦੇਣਗੇ ਕਿ ਅਸੀਂ ਦੁਨੀਆਂ ਤੇ ਕੀ ਵੇਖਿਆ? ਭਿੰਦੇ ਦਾ ਬਾਪੂ ਦੋਵਾਂ ਨੂੰ ਗਾਲ ਕੱਢ ਕੇ ਆਖਦਾ ਹੈ, ” ਨਾ ਤੁਹਾਡਾ ਹੀ ਆਲ ਵਰਡ ਗਾਇਆ ਹੈ, ਦੂਜੇ ਤਾਂ ਦੁਨੀਆਂ ਤੇ ਵੱਸਦੇ ਹੀ ਨਹੀਂ।” ਉਧਰੋਂ ਭਿੰਦੇ ਦੇ ਬਾਪੂ ਦਾ ਦੋਸਤ ਜੈਲਾ ਆ ਜਾਂਦਾ ਹੈ। ਕਿਵੇਂ ਪਿੰਡ ਚੁੱਕਣਾ ਲਿਆ ਹੈ, ਤੁਸੀਂ ਸਾਰੇ ਕਮਲੇ ਪਰਿਵਾਰ ਨੇ। ਕਾਹਦਾ ਜੈਲਿਆ ਪਿੰਡ ਚੁੱਕਣਾ ਆਪਾਂ ਨੇ, ਮੈਂ ਤਾਂ ਵਿਗੜੀ ਔਲਾਦ ਨੂੰ ਸਮਝਾਉਂਦਾ ਸੀ ਕਿ ਕੰਮ ਨਾਲ ਹੀ ਘਰ ਵਿੱਚ ਬਰਕਤ ਪੈਂਦੀ ਹੈ। ਖਾਲੀ ਸੁਪਨੇ ਲੈਣ ਨਾਲ ਕੁੱਝ ਨਹੀਂ ਬਣਦਾ। ਤੂੰ ਹੀ ਸਮਝਾ ਇਹਨਾਂ ਨੂੰ ਕੁੱਝ, ਮੇਰੇ ਆਖੇ ਤਾਂ ਲੱਗਦੇ ਨਹੀਂ। ਸ਼ਾਇਦ ਤੇਰਾ ਕਹਿਣਾ ਮੰਨ ਜਾਣ, ਤੂੰ ਪੜਿਆ-ਲਿਖਿਆ ਇਨਸਾਨ ਹੈ। ਤੇਰੀ ਆਲੇ-ਦੁਆਲੇ ਪੂਰੀ ਬੁੱਕਤ ਹੈ। ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਪਰ ਕੀ ਕੀਤਾ ਜਾਵੇ, ਦੁਨੀਆਂ ਤੇ ਚੰਦਰੀ ਹਵਾ ਹੀ ਇਹੋ ਜਿਹੀ ਫਿਰ ਗਈ ਹੈ ਕਿ ਕੋਈ ਡੱਕਾ ਤੋੜ ਕੇ ਦੂਹਰਾ ਨਹੀਂ ਕਰਨਾ ਚਾਹੁੰਦਾ ਤੇ ਸਹੂਲਤਾਂ ਸਾਰੀਆਂ ਭਾਲਦੇ ਨੇ ਅੱਜ-ਕੱਲ੍ਹ ਦੇ ਕਾਕੇ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਕਾਕਾ। ਜੇ ਕੰਮ ਨਾ ਕਰਾਂਗੇ ਤਾਂ ਮੋੜਾਂ ਤੇ ਖੜ੍ਹ ਕੇ ਲੋਕਾਂ ਤੋਂ ਗਾਲਾਂ ਹੀ ਲਵਾਂਗੇ ਤੇ ਨਾਲੇ ਨਸ਼ਿਆਂ ਵਰਗੀ ਬੁਰੀ ਬਿਮਾਰੀ ਲਾਵਾਂਗੇ। ਅਗਲੇ ਤਾਂ ਲੱਭਦੇ ਫਿਰਦੇ ਨੇ ਨਵੇਂ ਜਵਾਕਾਂ ਨੂੰ ਨਸ਼ੇ ਤੇ ਲਾਉਣ ਲਈ। ਚਾਰ ਦਿਨ ਮੁਫਤ ਦਿੱਤਾ ਨਸ਼ਾ ਤੇ ਜਿੰਦਣ ਜਿੰਦੇ ਜੜੇ ਗਏ, ਫੇਰ ਨਹੀਂ ਪੁੱਛਦੇ ਕਿੱਥੇ ਤੇਰੇ ਘਰ ਨੇ। ਅਗਲਾ ਆਪ ਚੋਰੀ ਕਰਕੇ ਪੈਸੇ ਲੈ ਕੇ ਆਉਂਦਾ, ਜਦੋਂ ਡਾਟ ਪੈਂਦੇ ਨੇ। ਬੱਚ ਜਾਓ, ਪੁੱਤਰੋ! ਜਿੰਨਾਂ ਬਚੀਦਾ ਦਾ ਵਿਹਲੇਪਨ ਤੋਂ। ਮਿਹਨਤ ਹੀ ਸਫਲਤਾ ਦੀ ਪੂੰਜੀ ਹੈ। ਸਿਆਣਿਆਂ ਸੱਚ ਹੀ ਕਿਹਾ ਹੈ “ਮਿਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ।” ਜੇ ਪੁੱਤਰਾ ਜ਼ਮੀਨ ਵਿੱਚ ਬੀ ਪਾਵਾਂਗੇ ਤਾਂ ਹੀ ਫ਼ਸਲ ਹੋਊਗੀ। ਐਂਵੇਂ ਤਾਂ ਝਾੜ ਹੋਣ ਨਹੀਂ ਲੱਗਾ। ਇਸੇ ਤਰ੍ਹਾਂ ਜੇਕਰ ਅਸੀਂ ਕੰਮ ਕਰਾਂਗੇ ਤਾਂ ਹੀ ਚਾਰ ਪੈਸੇ ਆਉਣੇ ਨੇ। ਬੰਦੇ ਦਾ ਕੰਮ ਉੱਦਮ ਕਰਨਾ ਹੈ, ਫ਼ਲ ਉਹ ਆਪੇ ਲਾਊ। ਸਿਰ ਸੁੱਟ ਕੇ ਬੈਠੇ ਰਹਿਣ ਨਾਲ ਤਾਂ ਕੁੱਝ ਨਹੀਂ ਬਣਦਾ ਕਾਕਾ। ਹਾਂ ਤਾਇਆ ਜੀ, ਗੱਲ ਤੁਹਾਡੀ ਸੌ ਆਨੇ ਦਰੁਸਤ ਹੈ। ਇਹ ਗੱਲ ਸੁਣ ਕੇ ਛੋਟਾ ਦੀਪਾ ਆਖਣ ਲੱਗਾ ਕਿ ਨਾਲੇ ਰੱਬ ਨੇ ਆਪਾਂ ਨੂੰ ਹੱਥ ਕੰਮ ਕਰਨ ਲਈ ਹੀ ਤਾਂ ਦਿੱਤੇ ਹਨ। ਛੋਟੇ ਦੀਪੇ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਖਿੜ-ਖਿੜ ਕਰਕੇ ਹੱਸ ਪੈਂਦੇ ਨੇ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761

...
...

ਜਦੋਂ ਗੁੜਗਾਉਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਦੋ ਮੁੰਡੇ ਕੰਮ ਤੇ ਰੱਖ ਲਏ..
ਪਿਓ ਚੁਰਾਸੀ ਵੇਲੇ ਮਾਰ ਦਿੱਤਾ ਸੀ ਤੇ ਮਾਂ ਨੇ ਦੋਹਾਂ ਨੂੰ ਦਾਦੀ ਦੇ ਹਵਾਲੇ ਕਰ ਹੋਰ ਵਿਆਹ ਕਰਵਾ ਲਿਆ..ਜਦੋਂ ਵੀ ਨਿੱਕੇ ਵੱਲ ਤੱਕਦੀ ਅੱਖਾਂ ਭਰ ਆਉਂਦੀਆਂ..ਸੋਚਦੀ ਵਖਤਾਂ ਦੇ ਮਾਰਿਆਂ ਕੋਲੋਂ ਮਾਂ ਦਾ ਆਸਰਾ ਨਹੀਂ ਸੀ ਖੋਹਿਆ ਜਾਣਾ ਚਾਹੀਦਾ..ਕਈ ਵਾਰ ਕੁਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ ਬਣੇ ਕਵਾਟਰ ਵਿਚ ਸੌਂ ਜਾਇਆ ਕਰਦੇ..

ਇੱਕ ਦਿਨ ਸਰਦਾਰ ਜੀ ਆਖਣ ਲੱਗੇ ਦੋਵੇਂ ਆਖਦੇ ਨੇ ਕੇ ਸਾਡਾ ਹਿਸਾਬ ਕਰ ਦੇਵੋ..
ਮੈਂ ਕੋਲ ਸੱਦ ਲਿਆ..ਅੱਖਾਂ ਨਾ ਮਿਲਾਉਣ..ਫੇਰ ਵਜਾ ਪੁੱਛੀ ਤਾਂ ਨਿੱਕਾ ਆਖਣ ਲੱਗਾ..”ਸਰਦਾਰ ਹੁਰੀਂ ਬਹੁਤ ਗੁਸੇ ਹੋਏ ਅੱਜ..ਸਭ ਦੇ ਸਾਮਣੇ..ਹੁਣ ਸਾਡਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਇਥੇ..”

ਦਿਲ ਨੂੰ ਹੌਲ ਜਿਹਾ ਪਿਆ..ਫੇਰ ਵੀ ਬਾਹਰੀ ਭਾਵਾਂ ਤੇ ਕਾਬੂ ਰੱਖਦੀ ਹੋਈ ਨੇ ਗੱਲ ਪੁੱਛ ਲਈ..”ਕਿੰਨਾ ਚਿਰ ਹੋ ਗਿਆ ਦੋਹਾਂ ਨੂੰ ਇਥੇ ਕੰਮ ਕਰਦਿਆਂ”?
ਆਖਣ ਲੱਗੇ “ਜੀ ਤਕਰੀਬਨ ਛੇ ਸਾਲ..”
ਫੇਰ ਸੁਆਲ ਕੀਤਾ ਕੇ ਇਹਨਾਂ ਛੇ ਵਰ੍ਹਿਆਂ ਵਿਚ ਦਸਿਓ ਖਾਂ ਭਲਾ ਕਿੰਨੀ ਕੂ ਵਾਰੀ ਝਿੜਕ ਮਾਰੀ ਸਰਦਾਰ ਹੁਰਾਂ..?
ਕੁਝ ਸੋਚਣ ਮਗਰੋਂ ਆਖਣ ਲੱਗੇ “ਜੀ ਪੰਜ-ਛੇ ਵਾਰੀ ਤੇ ਝਿੜਕਿਆ ਹੀ ਹੋਣਾ..ਇੱਕ ਵਾਰੀ ਚਪੇੜ ਵੀ ਕੱਢ ਮਾਰੀ ਸੀ..ਮੈਨੂੰ ਚੇਤਾ ਏ..ਨਿੱਕਾ ਬੋਲ ਉਠਿਆ”

ਮੈਂ ਕੋਲ ਪਿਆ ਕੈਲਕੁਲੇਟਰ ਚੁੱਕ ਲਿਆ ਤੇ ਹਿਸਾਬ ਕਰਕੇ ਦਸਿਆ ਕੇ ਪੁੱਤਰੋ ਛੇ ਵਰ੍ਹਿਆਂ ਵਿਚ 2190 ਦਿਨ ਹੁੰਦੇ ਨੇ ਤੇ ਇਹਨਾਂ ਸਾਰੇ ਦਿਨਾਂ ਵਿਚੋਂ ਜੇ ਝਿੜਕਾਂ ਵਾਲੇ ਛੇ ਦਿਨ ਘਟਾ ਲਏ ਜਾਣ ਤਾਂ ਬਾਕੀ ਬਚਦੇ ਨੇ ਪੂਰੇ 2184 ਦਿਨ..
ਇਹਨਾਂ 2184 ਦਿਨਾਂ ਵਿਚ ਤੁਹਾਨੂੰ ਇਸ ਘਰੋਂ ਜਿੰਨਾ ਵੀ ਲਾਡ ਪਿਆਰ ਮਿਲਿਆ..ਉਸਦਾ ਹਿਸਾਬ ਕਿਤਾਬ ਮੋੜਦੇ ਜਾਵੋ ਤੇ ਥੋਨੂੰ ਜਾਣ ਦੀ ਪੂਰੀ ਖੁੱਲ ਏ..!

ਦੋਹਾਂ ਨੀਵੀਆਂ ਪਾ ਲਈਆਂ..ਪਿਆਰ ਮੁਹੱਬਤ ਨਾਲ ਭਿੱਜਿਆ ਤੀਰ ਆਪਣੇਪਨ ਦੀ ਕਮਾਨ ਵਿਚੋਂ ਐਸੀ ਸੰਜੀਦਗੀ ਨਾਲ ਨਿਕਲਿਆ ਕੇ ਵਕਤੀ ਤੌਰ ਤੇ ਉੱਠ ਖਲੋਤੀ ਨਫਰਤ ਦੀ ਉਚੀ ਸਾਰੀ ਕੰਧ ਓਸੇ ਵੇਲੇ ਢਹਿ-ਢੇਰੀ ਹੋ ਗਈ!

ਏਨੇ ਵਰ੍ਹਿਆਂ ਬਾਅਦ ਅਜੇ ਵੀ ਦੋਵੇਂ ਸਾਡੇ ਕੋਲ ਹੀ ਕੰਮ ਕਰਦੇ ਨੇ..ਦੋਹਾਂ ਦੇ ਵਿਆਹ ਵਾਲੇ ਕਾਰਜ ਵੀ ਹੱਥੀਂ ਨੇਪਰੇ ਚਾੜੇ..ਪਿੱਛੇ ਜਿਹੇ ਨਿੱਕੇ ਦੇ ਮੁੰਡਾ ਹੋਇਆ ਤਾਂ ਗੁੜਤੀ ਦਵਾਉਣ ਹਸਪਤਾਲ ਲੈ ਗਿਆ..ਆਖਣ ਲੱਗਾ ਬੀਬੀ ਜੀ ਤੁਹਾਡੇ ਤੇ ਗੁਰੂ ਦੀ ਬੜੀ ਬਖਸ਼ਿਸ ਏ..ਇਸਦੇ ਸਿਰ ਤੇ ਹੱਥ ਫੇਰ ਦਿਓ..ਜੁਆਨ ਹੋ ਕੇ ਕਿਸੇ ਚੰਗੇ ਪਾਸੇ ਲੱਗੇ!

ਮੈਨੂੰ ਸਮਝ ਨਾ ਲੱਗੀ ਕੇ ਜਿਉਣ-ਜੋਗਾ ਮੈਥੋਂ ਗੁੜਤੀ ਦਵਾ ਰਿਹਾ ਸੀ ਕੇ ਨਵੇਂ ਆਏ ਜੀ ਨੂੰ ਨਸੀਹਤ ਕਰ ਰਿਹਾ ਸੀ ਕੇ ਕਿਸੇ ਟਾਈਮ ਦੁਨਿਆਵੀ ਔਕੜਾਂ ਵੇਲੇ ਮਾਂ ਬਣ ਆਪਣਾ ਦੁੱਧ ਚੁੰਗਾਉਣ ਵਾਲੀ ਇਹ ਔਰਤ ਜਦੋਂ ਬੁੱਢੀ ਹੋ ਗਈ ਤਾਂ ਦਾਦੀ ਮਾਂ ਸਮਝ ਇਸਦੀ ਸੇਵਾ ਕਰਨ ਤੋਂ ਮੂੰਹ ਨਾ ਮੋੜੀ!

ਸੋ ਦੋਸਤੋ ਜਰੂਰੀ ਨਹੀਂ ਕੇ ਦੁਨੀਆ ਦੇ ਸਾਰੇ ਰਿਸ਼ਤੇ ਕੁੱਖ ਵਿਚਲੇ ਖੂਨ ਵਿਚ ਰਚ ਮਿਚ ਕੇ ਹੀ ਮਜਬੂਤ ਹੁੰਦੇ ਹੋਵਣ..ਕੁਝ ਭਾਵਨਾਵਾਂ ਅਤੇ ਆਪਸੀ ਮੋਹ ਵਾਲੀ ਨੀਂਹ ਤੇ ਖੜੋ ਕੇ ਵੀ ਪ੍ਰਵਾਨ ਚੜਿਆ ਕਰਦੇ ਨੇ..ਤੇ ਐਸੇ ਰਿਸ਼ਤਿਆਂ ਦਾ ਵਜੂਦ ਸਿਵਿਆਂ ਦੀ ਅੱਗ ਵਿਚ ਸੜ ਕੇ ਵੀ ਕਦੀ ਖਤਮ ਨਹੀਂ ਹੁੰਦਾ!

ਹਰਪ੍ਰੀਤ ਸਿੰਘ ਜਵੰਦਾ

...
...

ਇੱਕ 4 ਕੁ ਸਾਲ ਦਾ ਬੱਚਾ ਜਿਸਨੂੰ ਮੰਜੀ ਤੇ ਹੱਥ ਬੰਨ ਕੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਸਨੂੰ ਚੇਚਕ ਹੈ ਤੇ ਉਹ ਖੁੱਲੇ ਹੱਥਾਂ ਨਾਲ ਖੁਰਕ ਕੇ ਮੂੰਹ ਦੇ ਜਖ਼ਮ ਪੱਟ ਲੈਂਦਾ ਹੈ।

ਪਿਤਾ ਬਠਿੰਡੇ ਰੇਲਵੇ ਚ ਛੋਟੀ ਜੀ ਸਰਕਾਰੀ ਨੌਕਰੀ ਕਰਦਾ ਹੈ ਤੇ ਮਾਂ ਘਰਾਂ ਦਾ ਕੰਮ ਕਰਨ ਚਲੀ ਜਾਂਦੀ ਹੈ। ਅਚਾਨਕ ਇਕ ਦਿਨ ਘਰੇ ਪੁਲਿਸ ਆਉਂਦੀ ਹੈ ਤੇ ਬੱਚੇ ਦੇ ਪਿਉ ਨੂੰ ਗਿਰਫਤਾਰ ਕਰਦੀ ਹੈ ਕਿਉਂਕਿ ਰੇਲਵੇ ਸਟੇਸ਼ਨ ਦੇ 15 ਸੀਮਿੰਟ ਦੇ ਗੱਟੇ ਚੋਰੀ ਹੋ ਜਾਂਦੇ ਹਨ, ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਸਰਕਾਰੀ ਕੁਆਟਰ ਖਾਲੀ ਕਰਨ ਨੂੰ ਕਿਹਾ ਜਾਂਦਾ ਹੈ।

ਬੱਚੇ ਦੀ ਮਾਂ ਰੌਲਾ ਪਾਉਂਦੀ ਹੈ ਕਿ ਇਨੇਂ ਛੋਟੇ ਬੱਚਿਆਂ ਨੂੰ ਲੈਕੇ ਕਿਥੇ ਜਾਵੇਗੀ ਪਰ ਰੇਲਵੇ ਅਧਿਕਾਰੀ ਹਰ ਹਾਲਤ ਕੁਆਟਰ ਖਾਲੀ ਕਰਨ ਨੂੰ ਕਹਿੰਦੇ ਹਨ ਜਦੋ ਬੱਚੇ ਦੀ ਮਾਂ ਜਿ਼ਦ ਕਰਦੀ ਹੈ ਤਾਂ ਰੇਲਵੇ ਦਾ ਇੱਕ ਸਫਾਈ ਕਰਮਚਾਰੀ (ਜਮਾਂਦਾਰ) ਗੰਦ ਦਾ ਟੋਕਰਾ ਭਰ ਕੇ ਲਿਆਉਦਾ ਤੇ ਕਹਿੰਦਾ ਜੇ ਕੁਆਟਰ ਖਾਲੀ ਨਾ ਹੋਇਆ ਤਾ ਉਹ ਉਥੇ ਗੰਦ ਖਿਲਾਰ ਦੇਵੇਗਾ।

ਮਜਬੂਰਨ ਕੁਆਟਰ ਖਾਲੀ ਕਰਨਾ ਪੈਂਦਾ ਹੈ ਤੇ ਇਕ ਹੋਰ ਗਵਾਂਢੀ ਜਮਾਂਦਾਰ ਰਹਿਣ ਲਈ ਕਮਰਾ ਅਰੇਂਜ ਕਰਵਾਉਂਦਾ ਹੈ। ਖਾਣ ਲਈ ਘਰ ਚ ਕੁਝ ਨੀ ਫਿਰ ਮਾਂ ਉਸ 4 ਸਾਲ ਦੇ ਬੱਚੇ ਨੂੰ ਇੱਕ ਚਾਹ ਦੇ ਖੋਖੇ ਤੇ ਕੰਮ ਲਾਉਣ ਲੈ ਜਾਂਦੀ ਹੈ । ਬਹੁਤ ਛੋਟਾ ਹੋਣ ਕਰਕੇ ਬੱਚੇ ਨੂੰ ਇਕ ਪਾਣੀ ਦੀ ਬਾਲਟੀ ਕੋਲ ਬੈਠ ਕੇ ਸਾਰਾ ਦਿਨ ਗਲਾਸ ਧੋਣ ਦਾ ਕੰਮ ਕਰਾਇਆ ਜਾਂਦਾ ਹੈ, ਚਾਹ ਦੇਣ ਇਸ ਲਈ ਨੀ ਭੇਜਿਆ ਜਾਂਦਾ ਕਿਉਂਕਿ ਬਹੁਤ ਛੋਟਾ ਹੈ ਤੇ ਸੜਕ ਪਾਰ ਨਹੀ ਕਰ ਸਕਦਾ।

ਇੱਕ ਦਿਨ ਬੱਚੇ ਦੀ ਮਾਂ ਉਸਨੂੰ ਜਦੋਂ ਖੋਖੇ ਤੋ ਲੈਣ ਲਈ ਆਉਂਦੀ ਹੈ ਤਾ ਖੋਖੇ ਦਾ ਮਾਲਕ ਜਿਸਦੀ ਸ਼ਰਾਬ ਪੀਤੀ ਹੁੰਦੀ ਹੈ, ਕਹਿੰਦਾ ਹੈ ਕਿ ਮੈਂ ਅੱਜ ਤਹਾਨੂੰ ਘਰ ਛੱਡ ਦਿੰਦਾ ਹਾਂ। ਉਹ ਰਿਕਸ਼ਾ ਕਰਾਉਦਾ ਹੇੈ ਤੇ ਰਾਹ ਚੋਂ ਰੁਕ ਕੇ ਕੁਝ ਫਰੂਟ, ਅੰਗੂਰ ਤੇ ਕੇਲੇ ਵੀ ਲੈ ਲੈੰਦਾ ਹੈ। ਘਰ ਆਕੇ ਕਮਰੇ ਚ ਮੰਜੇ ਤੇ ਬੈਠ ਜਾਂਦਾ ਹੈ, ਬੱਚੇ ਦੀ ਮਾਂ ਨੂੰ ਉਸਦੇ ਇਰਾਦੇ ਠੀਕ ਨਹੀਂ ਲਗਦੇ ਤਾਂ ਉਹ ਬਹਾਨੇ ਨਾਲ ਬਾਹਰੋਂ 2 -3 ਗਵਾਂਢੀ ਔਰਤਾਂ ਨੂੰ ਬੁਲਾ ਕੇ ਲਿਆਉਦੀ ਹੈ।

ਖੋਖੇ ਦੇ ਮਾਲਕ ਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਗੱਲ ਨਹੀਂ ਬਣਨੀ ਤੇ ਉਹ ਉੱਠ ਕੇ ਤੁਰ ਪੈੰਦਾ ਹੈ। ਜਾਂਦਾ ਜਾਂਦਾ ਕਹਿੰਦਾ ਹੈ ਕਿ ਕੱਲ ਨੂੰ ਇਹਨੂੰ ਕੰਮ ਤੇ ਨਾ ਭੇਜੇ।
ਉਧਰ ਪਿਤਾ ਆਪਣਾ ਕੇਸ ਆਪ ਲੜਦਾ ਹੈ ਕਿਉਂਕਿ ਵਕੀਲ ਲਈ ਫੀਸ ਹੈਨੀ। ਆਖੀਰ ਜੱਜ ਸਟੇਸ਼ਨ ਦਾ ਮੌਕਾ ਦੇਖ ਕੇ ਪਿਤਾ ਨੂੰ ਬਰੀ ਕਰ ਦਿੰਦਾ ਹੈ ਕਿਉਂਕਿ ਇਕ ਬੰਦਾ 15 ਗੱਟੇ ਚੁੱਕ ਕੇ 20 ਰੇਲਵੇ ਟਰੈਕ ਬਿਨਾਂ ਕਿਸੇ ਦੇ ਨਜ਼ਰ ਪਏ ਨਈ ਲਿਜਾ ਸਕਦਾ। ਇਸ ਬੱਚੇ ਦਾ ਇਕ ਵੱਡਾ ਭਰਾ ਵੀ ਹੈ ਜੋ ਸਟੇਸ਼ਨ ਤੇ ਕੁਲੀ ਦਾ ਕੰਮ ਕਰਦਾ ਹੈ। ਸਾਰੀ ਉਮਰ ਉਹਨਾ ਦਾ ਆਪਣਾ ਘਰ ਨਹੀਂ ਤੇ ਕਿਰਾਏ ਤੇ ਵੀ ਘਰ ਨਹੀ ਸਗੋਂ ਇਕ ਛੋਟਾ ਕਮਰਾ ਹੀ ਨਸੀਬ ਹੋਇਆ ।

ਇਹ ਬੱਚਾ ਬਚਪਨ ਚ ਜਿਆਦਾਤਰ ਰੇਲਵੇ ਟਰੈਕ ਤੇ ਹੀ ਖੇਡਿਆ ਤੇ ਬਾਲਣ ਦੇ ਜੁਗਾੜ ਵਾਸਤੇ ਕੋਇਲਾ ਕੱਠਾ ਕਰਦਾ ਰਿਹਾ। ਗਰੀਬੀ ਕਰਕੇ ਫਿਰ ਬੱਚੇ ਨੂੰ ਮਾਮੇ ਕੋਲ ਲੁਧਿਆਣੇ ਭੇਜਿਆ ਜਾਂਦਾ ਹੈ ਜਿਥੇ ਉਹ ਪੜ੍ਹਾਈ ਕਰਕੇ ਨਾਲ ਨਾਲ ਛੋਟੀ ਮੋਟੀ ਨੌਕਰੀ ਕਰਕੇ ਟਿਉਸ਼ਨਾ ਪੜਾਉਦਾ ਹੈ। ਦਿਨੇ ਕਾਲਜ ਰਾਤ ਨੂੰ ਕੰਮ। ਤੇ ਨਾਲ ਨਾਲ ਡਰਾਮਾ ਸਕੂਲ ਵਿੱਚ ਨਾਟਕ ਵੀ ਕਰਦਾ ਹੈ। ਕਿਸੇ ਦਿਨ ਹਰਪਾਲ ਟਿਵਾਣਾ ਵਰਗੇ ਪਾਰਖੂ ਦੀ ਨਜ਼ਰ ਇਸ ਕੋਇਲੇ ਚ ਖੇਡ ਕੇ ਵੱਡੇ ਹੋਏ ਹੀਰੇ ਤੇ ਪੈਂਦੀ ਹੈ ਤੇ ਉਹ ਇਸ ਬੱਚੇ ਨੂੰ ਥਿਏਟਰ ਤੱਕ ਲੈਕੇ ਜਾਂਦਾ ਹੈ। ਦੋਸਤੋ ਇਹ ਬੱਚੇ ਨੂੰ ਤੁਸੀ ਸਾਰੇ ਈ ਜਾਣਦੇ ਹੋ ਇਹ ਉਮ ਪੁਰੀ ਸਾਹਿਬ ਹਨ ਤੇ ਹੁਣ ਅੱਗੇ ਇਹਨਾਂ ਦੀ ਮਹਾਨਤਾ ਬਾਰੇ ਦੱਸਣ ਦੀ ਲੋੜ ਨਹੀਂ ।

ਉਮ ਪੁਰੀ ਜੀ ਨੂੰ ਸਾਰੀ ਉਮਰ ਬਸ ਇੱਕ ਹੀ ਦੁੱਖ ਸੀ ਕਿ ਉਹਨਾ ਕੋਲ ਆਪਣੀ ਮਾਂ ਦੀ ਕੋਈ ਫੋਟੋ ਨਹੀਂ ਸੀ । ਗਰੀਬੀ ਕਰਕੇ ਓਹ ਕਦੇ ਫੋਟੋ ਖਿਚਵਾ ਹੀ ਨਹੀ ਸਕੇ।

ਇਹ ਸਾਰੀਆਂ ਗੱਲਾ ਉਹਨਾ ਨੇ ਇਕ ਇਟਰਵਿਉ ਚ ਆਪਣੀ ਜੁਬਾਨੋਂ ਦੱਸੀਆ ਹਨ ਜੋ ਕਿ ਉਹਨਾਂ ਦੇ ਸਵਰਗਵਾਸ ਹੋਣ ਤੋਂ 4 ਕੁ ਮਹੀਨੇ ਪਹਿਲਾਂ ਲਈ ਗਈ ਸੀ। ਸਾਨੂੰ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਰੂਹਾਂ ਬਾਰੇ ਦੱਸਣਾ ਚਾਹੀਦਾ ਹੈ।

...
...

ਪਾਤਰ ਦੋ ਸਹੇਲੀਆਂ (ਸੰਦੀਪ ਤੇ ਪ੍ਰੀਤ )ਸੰਦੀਪ ਤੁਹਾਡਾ ਫੋਨ ਰਿੰਗ ਕਰ ਰਿਹਾ। ਤੁਸੀ ਚੁੱਕਦੇ ਕਿਉ ਨਹੀ ।
ਹਾਜੀ ਜਸਵੀਰ ਦੇਖਿਉ ਕਿਸ ਦੀ ਕਾਲ ਏ। ਮੈ ਬੱਚਿਆ ਨੂੰ ਤਿਆਰ ਕਰ ਲਵਾ ਸਕੂਲ ਦੀ ਬੱਸ ਆਉਣ ਵਾਲੀ ਤੁਸੀ ਵੀ ਡਿਊਟੀ ਜਾਣਾ ਫੇਰ ਇੰਝ ਤੇ ਦੇਰ ਹੋ ਜਾਵੇਗੀ ਬਾਅਦ ਵਿਚ ਕਾਲ ਦੇਖਣੀ ਹਾ। ਲਉ ਅੱਜ ਸਵੇਰੇ ਸਾਡੀ ਸਾਲੀ ਨੂੰ ਕਿਵੇ ਯਾਦ ਆਈ ਫੋਨ ਤੇ ਫੋਨ ਕਰੀ ਜਾ ਰਹੇ । ਸੰਦੀਪ ਤੁਹਾਡੀ ਦੋਸਤ ਪ੍ਰੀਤ ਆ ਜਿਹਨਾ ਸਾਡੇ ਵਿਆਹ ਨੂੰ ਮੇਰੀਆਂ ਜੁੱਤੀਆਂ ਚੁੱਕ ਲੁਕਾ ਦਿਤੀਆ ਸੀ ।

ਖੈਰ ਚਲੋ ਵਿਹਲੀ ਹੋ ਦੇਖਦੀ ਹਾ। ਪਤੀ ਤੇ ਬਚਿਆ ਨੂੰ ਤੌਰ ਸੰਦੀਪ ਸੋਚਦੀ ਇੰਨੀ ਕਿਹੜੀ ਜਰੂਰੀ ਗਲ ਹੋਈ ਪ੍ਰੀਤ ਸਵੇਰੇ ਹੀ ਫੋਨ ਕਰੀ ਜਾ ਰਹੀ। ਜਰੂਰ ਕੋਈ ਮਸਲਾ ਗੰਭੀਰ ਹੋਣਾ ਖੈਰ ਪੁੱਛਦੀ ਹਾ। ਦੋਨੋ ਸਹੇਲੀਆ ਹਾਲ ਚਾਲ ਦਸਦੀਆ ਪੁੱਛਦੀਆ ਤੇ ਇਕ ਦੂਜੀ ਨਾਲ ਭੈਣਾ ਜਿਹਾ
ਰਿਸ਼ਤਾ ਹੋਣ ਕਾਰਨ ਹਰ ਗੁਪਤ ਪਰਿਵਾਰਕ ਦੁਨੀਆਵੀ ਗਲ ਸਾਂਝੀ ਕਰ ਲੈਂਦੀਆ । ਉਝ ਪ੍ਰੀਤ ਦੀ ਲਵ ਮੈਰਿਜ ਹੋਈ ਤੇ ਚਾਰ ਸਾਲ ਦਾ ਜਵਾਕ ਵੀ ਹੁਣੇ ਸਕੂਲ ਜਾਣ ਲੱਗਿਆ । ਦੋਨੋ ਮੀਆਂ ਬੀਬੀ ਇਕ ਦੂਜੇ ਨੂੰ ਵਧੇਰੇ ਪਿਆਰ ਕਰਦੇ ਤੇ ਖੁਸ਼ੀ ਖੁਸ਼ੀ ਜਿੰਦਗੀ ਦਾ ਆਨੰਦ ਮਾਣਦੇ ਨੇ ।

ਸੰਦੀਪ ਤੂੰ ਹੁਣ ਇਕੱਲੀ ਏ । ਮੈ ਤੇ ਇਕੱਲੀ ਹੁਣੇ ਤੇਰੇ ਜੀਜੇ ਨੂੰ ਤੌਰ ਪਈ ਹਾ। ਮੈ ਤੈਥੋਂ ਸਲਾਹ ਲੈਣੀ ਸੀ। ਹਾ ਦਸ ਪ੍ਰੀਤੋ ਕਿਹੜੀ ਸਲਾਹ ਮਾਰਨੀ ਕਿੱਧਰੇ ਮੀਆਂ ਬੀਬੀ ਬਾਹਰ ਹਿਲ ਸਟੇਸ਼ਨ ਜਾਣ ਦੀਆ ਤਿਆਰੀਆਂ ਤੇ ਨਹੀ ਕਰੀ ਬੈਠੇ। ਉਹ ਨਾ ਨਾ ਸੁਣ ਮੇਰੇ ਨਾਲ ਇਕ ਫੇਸਬੁਕ ਤੇ ਜਤਿੰਦਰ ਨਾਮ ਦਾ ਬੰਦਾ ਗੱਲ ਕਰਦਾ । ਵੜਾ ਚੰਗਾ ਭਲਾ ਇਨਸਾਨ ਜਾਪਦਾ ਹਮੇਸ਼ਾ ਸਤਿਕਾਰ ਨਾਲ ਬੋਲਦਾ ਤੇ ਇੰਝ ਹੀ ਸਾਡੀ ਦੋਸਤੀ ਵਧਿਆ ਹੋ ਗਈ । ਮੇਰੀ ਬਾਹਲੀ ਫਿਕਰ ਕਰਦਾ ਮੈਨੂੰ ਵੀ ਆਦਤ ਹੋ ਗਈ ਅਸਾਂ ਸਾਰਾ ਦਿਨ ਮੈਸੇਜ ਵੀਡਿਉ ਕਾਲ ਕਰਦੇ ਰਹਿੰਦੇ ਹਾ। ਪ੍ਰੀਤ ਤੇਰਾ ਦਿਮਾਗ ਸਹੀ ਜੇ । ਤੂੰ ਵਿਆਹੀ ਹੋਈ ਬੱਚੇ ਦੀ ਮਾਂ ਉਪਰੋਂ ਭਾਜੀ ਤੈਨੂੰ ਕਿੰਨਾ ਕਰਦਾ। ਤੁਹਾਡੀ ਆਪਣੀ ਲਵ ਮੈਰਿਜ ਹੋਈ । ਐਵੇਂ ਨਾ ਆਪਦਾ ਸੁੱਖੀ ਵੱਸਦਾ ਘਰ ਖਰਾਬ ਕਰਨ ਤੇ ਤੁਲੀ ਚਲ ।

ਸੰਦੀਪ ਸੁਣ ਤੇ ਸਹੀ ਜਤਿੰਦਰ ਵਿਆਹੀਆਂ ਹੋਇਆ । ਹੋਰ ਤੇ ਹੋਰ ਉਸਦੀ ਵੀ ਲਵ ਮੈਰਿਜ ਹੋਈ । ਦੋ ਜਵਾਕ ਨੌਕਰੀ ਪੇਸ਼ੇ ਵਾਲਾ ਵਧਿਆ ਕਲਾਸ ਏ । ਕੋਈ ਐਵੇਂ ਐਰਾ ਗੈਰਾ ਰਾਹ ਤੁਰਿਆ ਥੋੜੀ ਮੈ ਦੋਸਤ ਬਣਾ ਲੈਣਾ ।
ਮੈਨੂੰ ਮਿਲਿਆ ਫੇਸਬੁਕ ਤੇ ਆ ਪਰ ਪੂਰੀ ਜਾਣਕਾਰੀ ਕੱਢੀ ਮੈ ਬਾਹਲਾ ਚੰਗਾ ਮੁੰਡਾ ਕੋਈ ਨਸ਼ਾ ਐਬ ਨਹੀ ਉਝ ਵੀ ਸੁਭਾਅ ਦਾ ਮਿੱਠਾ ਆ। ਦੇਖ ਤੈਨੂੰ ਫੋਟੋ ਭੇਜੀ ਕਿੰਨਾ ਸੋਹਣਾ ਲੱਗਦਾ ਹਣਾ ।

ਪ੍ਰੀਤ ਤੇਰੀ ਗਲ ਤੇ ਸਹੀ ਜੇ ਸੋਹਣਾ ਤਾ ਬਾਹਲਾ । ਪਰ ਹੁਣ ਕੀ ਕਰ ਸਕਦੇ ਹਾ ਤੂੰ ਦੋਸਤੀ ਤੋ ਅੱਗੇ ਜਿਆਦਾ ਭਾਅ ਨਾ ਦੇ ਅਗਲਾ ਫੇਰ ਹੋਰ ਗਲਤ ਸਮਝ ਪਰਪੋਸ ਕਰਦਾ ਫਿਰੇਗਾ। ਸੰਦੀਪ ਹੁਣ ਤੈਥੋਂ ਕੀ ਪਰਦਾ ਉਸਦਾ ਪਰਪੋਸ ਮੈਨੂੰ ਆ ਚੁੱਕਿਆ । ਹੁਣ ਮੈਨੂੰ ਸਮਝ ਨਹੀ ਆ ਰਿਹਾ ਮੈ ਜਵਾਬ ਕਿਵੇ ਦਵਾ ਮਨਾ ਕੀਤਾ ਤੇ ਇੰਨਾ ਸੋਹਣਾ ਵਧਿਆ ਇਨਸਾਨ ਹੱਥੋ ਗੁਵਾ ਦਵਾਗੀ ਤੇ ਸਚੀ ਕਰਦਾ ਵੀ ਬਾਹਲਾ ਏ ।
ਤੇਰਾ ਦਿਮਾਗ ਸਹੀ ਏ ਤੇਰੀ ਆਪਣੀ ਕੋਈ ਇੱਜਤ ਰੀੜ ਹੈ ਜਾ ਨਹੀ ਦੇਖ ਕਿਵੇ ਬੇਸ਼ਰਮ ਬਣੀ ਫਿਸਲਦੀ ਤੁਰੀ ਹੋਈ । ਭਾਜੀ ਕੋਈ ਘੱਟ ਸੋਹਣਾ ਫੇਰ ਚੰਗਾ ਸੋਹਣਾ ਤੋ ਕੀ ਭਾਵ ਤੇਰਾ ਆਪਣਾ ਰਾਂਝਾ ਤੈਨੂੰ ਵਿਆਹ ਹੋਇਆ ।

ਭਾਜੀ ਨਾਲ ਤੇਰੀ ਲਵ ਮੈਰਿਜ ਹੋਈ ਤੇ ਆਹ ਜਤਿੰਦਰ ਦੀ ਆਪਣੀ ਪਤਨੀ ਨਾਲ ਲਵ ਮੈਰਿਜ ਹੋਈ ਹੈ । ਤੂੰ ਆਪਣੇ ਘਰ ਵਾਲੇ ਨੂੰ ਕਰਦੀ ਏ । ਉਹ ਆਪਣੀ ਪਤਨੀ ਨੂੰ ਕਰਦਾ ਹੈ। ਫੇਰ ਤੁਹਾਡੇ ਰਿਸ਼ਤੇ ਵੀ ਖਰਾਬ ਨਹੀ। ਤਾਵੀ ਤੁਸੀ ਕਿਉ ਆਪਣੇ ਵਸਦੇ ਘਰਾਂ ਨੂੰ ਅੱਗ ਲਗਾਉਣ ਤੇ ਤੁਰੇ ਹੋਏ ਜੇ।
ਸੰਦੀਪ ਤੂੰ ਦਸ ਮੇਰਾ ਤੇ ਦਿਲ ਨਹੀ ਮੰਨਦਾ ਹੁਣ ਮਨਾ ਕਿਵੇ ਕਰਾ। ਮੈਨੂੰ ਉਸਦੀ ਆਦਤ ਜਹੀ ਹੋ ਚੁੱਕੀ । ਗਲ ਨਾ ਕਰਾ ਤੇ ਸਾਰਾ ਦਿਨ ਗੁੱਸਾ ਆਉਦਾ ਰਹਿੰਦਾ। ਘਰੇ ਵੀ ਸਭ ਨਾਲ ਲੜਾਈ ਹੋ ਜਾਦੀ ਕਈ ਵਾਰ ਤੇ ਜਵਾਕ ਤੇ ਗੁੱਸਾ ਕਢ ਦਿੰਦੀ ਹਾ।
ਯਾਰ ਸੋਚਣਾ ਕਰਨਾ ਕੀ ਹੈ। ਜਿਵੇ ਆਦਤ ਪਾਈ ਹੈ। ਉਵੇਂ ਹੋਲੀ ਹੋਲੀ ਘਟਾ ਦਿਉ। ਦੇਖ ਇਹ ਕੁਵਾਰੀ ਉਮਰ ਦੀਆ ਮਾੜੀਆਂ ਆਦਤਾਂ ਦੂਜੇ ਤੀਜੇ ਕੋਈ ਹੋਰ ਮੁੰਡਾ ਹੋਰ ਕੁੜੀ ਬਦਲਣ ਵਾਲੀਆ ਖਹਿੜਾ ਕਿੱਥੇ ਛੱਡਦੀਆਂ। ਸਾਰੀ ਉਮਰ ਦਾ ਰੋਣਾ ਬਣ ਸਾਥ ਰਹਿੰਦੀਆਂ ।
ਤੂੰ ਹੁਣ ਮਾਂ ਬਣ ਗਈ ਏ ਅਕਲ ਨੂੰ ਹੱਥ ਮਾਰ ਜਵਾਨੀ ਵਾਲੀਆ ਫਿਲਿਗਾ ਤੇ ਲਾਈਫ ਸਟਾਈਲ ਤੋ ਅੱਗੇ ਵੱਧ ਰੁਕਿਆ ਹੋਈਆ ਤੇ ਪਾਣੀ ਵੀ ਬੋ ਮਾਰ ਜਾਂਦਾ ।
ਯਾਰ ਦੇਖ ਅਸੀ ਬਾਲ ਬਚਿਆ ਵਾਲੇ ਹੋ ਚੁਕੇ ਹਾ । ਕੋਈ ਕੁਵਾਰੇ ਥੋੜਾ ਸਾਨੂੰ ਇਹ ਸਭ ਸੋਭਾ ਨਹੀ ਦਿੰਦਾ । ਫੇਰ ਭਾਜੀ ਵਲੋ ਤੈਨੂੰ ਕੋਈ ਕਮੀ ਵੀ ਤੇ ਨਹੀ । ਤੇਰਾ ਕਿੰਨਾ ਕਰਦਾ ਤੂੰ ਖੁਦ ਵੀ ਮੰਨਦੀ ਹੈ। ਫੇਰ ਹੁਣ ਤੈਨੂੰ ਕੀ ਅੱਗ ਲਗੀ ਹੋਈ ।
ਸੰਦੀਪ ਅੜੀਏ ਮੇਰਾ ਘਰ ਵਾਲਾ ਤੇ ਦੇਵਤਾ ਸੱਚੀ ਬਾਹਲਾ ਯਕੀਨ ਕਰੀ ਬੈਠਾ ਕੋਈ ਗਲ ਨਹੀ ਮੋੜਦਾ । ਉਝ ਵੀ ਕਾਸੇ ਪਾਸੋਂ ਦੁਖੀ ਨਹੀ ਹਾ। ਪਰ ਬਹਿਲੀ ਘਰੇ ਫੇਸਬੁਕ ਤੇ ਪੰਗਾ ਪਾ ਬੈਠੀ ਹਾ। ਪ੍ਰੀਤ ਦੇਖ ਤੂੰ ਬਹਿਲੀ ਰਹਿਣ ਕਰਕੇ ਆਪਣਾ ਸਮਾ ਉਸ ਦੇ ਨਾਲ ਗੁਜਾਰਨ ਲੱਗੀ ਤੇ ਅੱਗਲੇ ਤੇਰਾ ਸੁਭਾਅ ਸਮਝ ਤੈਨੂੰ ਮਿਠੀਆ ਮਾਰ ਮਾਰ ਗਲਾ ਨਾਲ ਭਰਮਾਇਆ ਹੋਈਆ ।
ਕਾਹਦਾ ਪਿਆਰ ਤੁਹਾਡਾ ਪਿਆਰ ਵਾਲਿਆ ਦਾ ਹਾਲ ਦੇਖ ਮੈਨੂੰ ਤੇ ਭੋਰਾ ਯਕੀਨ ਨਾ ਰਿਹਾ ਪਿਆਰ ਵੀ ਕੋਈ ਸ਼ਹਿ ਹੁੰਦੀ ਹੈ । ਯਾਰ ਕਿੰਨੀ ਕੇ ਵਾਰ ਇਹ ਹੁੰਦਾ ਤੇ ਹਮੇਸ਼ਾ ਸੱਚਾ ਹੀ ਕਿਉ ਹੁੰਦਾ ਹੈ ।
ਪ੍ਰੀਤ ਇਨਸਾਨ ਅੰਦਰ ਕਦੇ ਇਹ ਸਭ ਕਿੱਥੇ ਮੁੱਕਦਾ । ਜਦੋ ਤੱਕ ਸਰੀਰਾਂ ਵਿਚ ਸ਼ਕਤੀ ਏ ਇਸ ਪਾਸੇ ਧਿਆਨ ਤੁਰਿਆ ਰਹਿੰਦਾ । ਕਿਸੇ ਦਾ ਸੋਹਣਾ ਲੱਗਣਾ ਪਸੰਦ ਆਉਣਾ ਚੱਲਦਾ ਰਹਿੰਦਾ। ਪਰ ਭੈਣੇ ਇੰਝ ਬਣੇ ਹੋਏ ਰਿਸ਼ਤੇ ਥੋੜੀ ਬਲੀ ਚਾੜ ਦਈਦੇ ਹੁੰਦੇ ।
ਇਸੇ ਲਈ ਕਹਾਵਤ ਬਣੀ ਹੋਈ । ਰਹਿੰਦੀ ਉਮਰੇ ਹਰ ਔਰਤ ਮਰਦ ਦੀ ਜਿੰਦਗੀ ਵਿਚ ਦੂਜੇ ਔਰਤਾਂ ਮਰਦ ਆਉਦੇ ਜਾਂਦੇ ਰਹਿੰਦੇ । ਇਹ ਸਾਡੇ ਤੇ ਹੁੰਦਾ ਅਸੀ ਕਿਵੇ ਦਾ ਕਰਮ ਕਰਦੇ ਹਾ। ਕੀ ਸੋਚਦੇ ਹਾ ਰਿਸ਼ਤਾ ਕਿਵੇ ਰੱਖਦੇ ਹਾ। ਹਰ ਭਾਵ ਮਨ ਆਈ ਥੋੜੀ ਪੁਗਾਈ ਜਾਦੀ ਹੈ। ਆਪਣੇ ਅੰਦਰ ਚਾਤ ਮਾਰ ਭਾਜੀ ਤੋ ਬਾਅਦ ਤੂੰ ਹੋਰ ਵਲ ਆਕਰਸ਼ਿਤ ਹੋ ਜਾਂਦੀ ਏ। ਫੇਰ ਕਲ ਦੀ ਕਾਹਦੀ ਗਾਰੰਟੀ ਕਿਸੇ ਤੀਜੇ ਵਲ ਆਕਰਸ਼ਿਤ ਨਹੀ ਹੋਵੇਗੀ । ਇਸ ਬੰਦੇ ਤੋ ਵੀ ਤੇਰਾ ਦਿਲ ਨਾ ਭਰੇਗਾ। ਇਹ ਮਾੜਾ ਠਰਕ ਆ ਅੱਗੇ ਤੋ ਅੱਗੇ ਜਿੰਨਾ ਮਰਜੀ ਵਧਾਈ ਜਾਉ। ਮਾੜੀਆਂ ਚੀਜਾਂ ਵੜਾ ਆਨੰਦ ਤੇ ਸੁਖਦਾਈ ਜਾਪਦੀਆਂ ਅਸਰ ਤੇ ਬਾਅਦ ਵਿਚ ਹੁੰਦਾ ।
ਜਤਿੰਦਰ ਆਪਣੀ ਪਤਨੀ ਦਾ ਕਿੰਨਾ ਕੁ ਸਕਾ । ਤੂੰ ਖੁਦ ਵਲ ਦੇਖ ਤੂੰ ਕਿੰਨੀ ਕੇ ਸਕੀ ਰਹਿ ਚੁੱਕੀ । ਵਿਆਹ ਸਮੇ ਕਿੰਨੀਆਂ ਮੁਸ਼ਕਿਲਾਂ ਨਾਲ ਲੜ ਰਿਸ਼ਤੇਦਾਰ ਪਰਿਵਾਰ ਵਾਲੇ ਮਨਾ ਤੁਸੀ ਲਵ ਮੈਰਿਜ ਕਰਾਈ ।
ਜਤਿੰਦਰ ਦੀ ਪਤਨੀ ਵਾਰੇ ਸੋਚ ਔਰਤਾਂ ਤੇ ਅੱਗੇ ਇਕ ਦੂਜੀ ਦਾ ਜਿਉਣਾ ਦੁੱਭਰ ਕਰ ਰੱਖਦੀਆ । ਤੂੰ ਵੀ ਉਸਦਾ ਘਰ ਤੋੜਨ ਤੇ ਤੁਰੀ ਹੋਈ । ਅੱਜ ਪੇਕੇ ਪਾਸੋਂ ਬਹੁਤਾ ਪਿਆਰ ਨਾ ਮਿਲਦਾ ਹੋਉ। ਪਰ ਘਰ ਵਾਲੇ ਦੇ ਪਿਆਰ ਸਹਾਰੇ ਖੁਸ਼ੀ ਆਨੰਦ ਮਾਣ ਰਹੀ ਜਦੋ ਉਸਦਾ ਤੇਰੇ ਕਾਰਨ ਭਰਮ ਟੁੱਟ ਜਾਣਾ ਘਰ ਪੁੱਟਿਆ ਜਾਣਾ ਵਿਚਾਰੀ ਜਿਉਂਦੀ ਮਰ ਜਾਉ।
ਸੰਦੀਪ ਤੂੰ ਮੈਨੂੰ ਹੀ ਗਲਤ ਆਖੀ ਜਾਦੀ ਏ । ਉਹ ਆਪਣੀ ਪਤਨੀ ਨਾਲ ਆਪ ਗਲਤ ਕਰ ਰਿਹਾ। ਪ੍ਰੀਤ ਮੇਰੀ ਸਹੇਲੀ ਤੂੰ ਏ । ਉਸ ਬੰਦੇ ਨੂੰ ਤੇ ਮੈ ਜਾਣਦੀ ਨਹੀ । ਇਸੇ ਲਈ ਤੈਨੂੰ ਕਹਾਗੀ ਫੇਰ ਤੂੰ ਦੇਖ ਲਈ ਬਾਅਦ ਵਿਚ ਨੁਕਸਾਨ ਤੇਰਾ ਵਧੇਰੇ ਹੋਣਾ । ਉਸਦਾ ਕੀ ਹੋ ਜਾਉ ਵਿਚਾਰੀ ਪਤਨੀ ਰੁੱਸ ਥੋੜੇ ਦਿਨ ਪੇਕੇ ਜਾ ਬੈਠੇਗੀ । ਜਵਾਕ ਰੁਲ ਖੁਲ ਜਾਣਗੇ। ਆਪ ਕਰਾਇਆ ਪੇਕੇ ਵੀ ਬਹੁਤਾ ਸਾਥ ਨਹੀ ਦਿੰਦੇ । ਉਹ ਨਾਤਾ ਧੋਤਾ ਫੇਰ ਸਾਫ ਹੋ ਜਾਉਗਾ ।
ਪਰ ਕੀ ਤੇਰਾ ਭਾਜੀ ਨਾਲ ਜਿਵੇ ਹੁਣ ਰਿਸ਼ਤਾ ਇੰਝ ਰਹਿ ਜਾਉਗਾ । ਕਦੇ ਆਪਣੇ ਬਚੇ ਵਾਰੇ ਸੋਚਿਆ ਇਕ ਦਿਨ ਸੱਚ ਤੇ ਸਾਹਮਣੇ ਆਏ ਬਿੰਨਾ ਰਹਿੰਦਾ ਨਾ । ਤੈਨੂੰ ਤੇਰੇ ਪੇਕੇ ਘਰੇ ਬੈਠਾ ਲੈਣਗੇ। ਤੇਰਾ ਤਲਾਕ ਤਕ ਹੋ ਸਕਦਾ । ਤੂੰ ਕੀ ਜਵਾਨੀ ਵਾਲੇ ਮਜ਼ਾਕ ਜਾਣਦੀ ਏ । ਜਿਹੜਾ ਬੰਦਾ ਤੇਰੀ ਖੁਸ਼ੀ ਖਾਤਰ ਟੁੱਟ ਟੁੱਟ ਮਰਦਾ ਦਿਨ ਰਾਤ ਖਫਦਾ। ਜਦੋ ਉਸਨੂੰ ਤੇਰੀ ਰਾਸ ਲੀਲਾ ਪਤਾ ਲਗੇਗੀ ਤੇ ਕੀ ਐਵੇਂ ਹੀ ਛੱਡ ਦਵੇਗਾ ।
ਸੰਦੀਪ ਯਾਰ ਮੈਨੂੰ ਮਾਫ ਕਰੀ ਭੈਣੇ ਮੈ ਕਰ ਚੁੱਕੀ ਹਾ। ਇਕ ਵਾਰੀ ਪਬਲਿਕਲੀ ਮਿਲ ਚੁੱਕੇ ਹਾ। ਬੇਵਕੂਫੇ ਪ੍ਰੀਤ ਤੇਰੀ ਅਕਲ ਕਿਥੇ ਘਾਹ ਚਰਨ ਗਈ ਹੈ । ਜਿਹੜੀ ਆਪਣੇ ਘਰ ਆਲਿਆਂ ਨਾਲ ਲੜ ਝਗੜ ਤਰਲੇ ਕਰ ਮਣਾ ਉਸਦੇ ਬੈਠੀ ਹੋਈ । ਉਹ ਉਸਦਾ ਸਕਾ ਨਾ ਹੋਇਆ ਤੇਰਾ ਕਿਥੋ ਸਕਾ ਹੋ ਜਾਉ ।
ਤੂੰ ਕਿੰਨੀ ਬੇਸ਼ਰਮ ਹੋ ਚੁੱਕੀ ਏ । ਮਾੜੇ ਭਾਵਾਂ ਬਾਸਨਾਵਾ ਨੂੰ ਜਿਉਣ ਖਾਤਰ ਆਪਣੇ ਦਿਨ ਭੁੱਲੀ ਬੈਠੀ ਹੈ । ਜਦੋ ਆਖਦੀ ਹੁੰਦੀ ਸੀ। ਸਾਡਾ ਪਿਆਰ ਸੱਚਾ ਜੇ ਵਿਆਹ ਨਾ ਹੋਈਆ ਮੈ ਕੁਝ ਖਾ ਮਰ ਜਾਵਾਗੀ ।
ਸੰਦੀਪ ਤੂੰ ਦਸ ਮੈ ਕੀ ਕਰਾ ਮੈਨੂੰ ਜਤਿੰਦਰ ਵੀ ਹੁਣ ਆਪਣਾ ਲੱਗਦਾ । ਉਹ ਮੈਨੂੰ ਸਮਾ ਦਿੰਦਾ ਇੱਜਤ ਪਿਆਰ ਦਿੰਦਾ ।
ਪੀਤੋ ਇਹ ਸਭ ਤੈਨੂੰ ਭਾਜੀ ਤੋ ਵੀ ਮਿਲਦਾ। ਹੋਰ ਨੀ ਹੋਰ ਰਹਿਣ ਲਈ ਘਰ ਪਾਉਣ ਲਈ ਕਪੜੇ ਖਾਣ ਲਈ ਰੋਟੀ ਸਭ ਤੈਨੂੰ ਮਿਲ ਰਿਹਾ। ਬਸ ਤੇਰੀਆਂ ਦੁਨੀਆਵੀ ਸਮਾਜਿਕ ਲੋੜਾਂ ਪੂਰੀਆਂ ਕਰਨ ਖਾਤਰ ਭਾਜੀ ਤੈਨੂੰ ਥੋੜਾ ਸਮਾ ਘੱਟ ਦੇ ਪਾਉਂਦਾ ਹੋਉ।
ਪਰ ਤੂੰ ਉਸਦਾ ਵੀ ਇੰਤਜਾਮ ਕਰ ਲਿਆ ਪੈਸਾ ਖਾਣਾ ਪੀਣਾ ਹੰਢਾਉਣਾ ਘਰ ਵਾਲੇ ਦਾ ਪਿਆਰ ਹਵਸ ਲਈ ਨਵਾਂ ਕਰ ਲਿਆ ।
ਇਹ ਕਿਹੜਾ ਪਿਆਰ ਹੈ। ਜੋ ਤੈਨੂੰ ਅੱਜ ਦੋ ਜਣਿਆਂ ਨਾਲ ਹੋ ਗਿਆ । ਕਲ ਗਿਣਤੀ ਹੋਰ ਵਧੇਗੀ ਤੇ ਤੂੰ ਉਹਨਾ ਔਰਤਾਂ ਜਹੀ ਹੋ ਜਾਵੇਗੀ ਜੋ ਆਪਣੀਆ ਲੋੜਾਂ ਖਾਤਰ ਦਰ ਦਰ ਮੂੰਹ ਮਾਰਦੀਆਂ । ਉਹਨਾ ਦੀਆ ਜਰੂਰਤਾ ਤੇ ਫੇਰ ਵੀ ਰੋਟੀ ਪੈਸਾ ਹੁੰਦੀਆਂ । ਤੇਰੀਆਂ ਜਰੂਰਤਾ ਹੋਣਗੀਆਂ ਮਾਨਸਿਕਤਾ ਤੇ ਸਰੀਰਕ ਸੁੱਖ ਪਰ ਹੋਵੇਗੀ ਤੇ ਵੇਸਵਾ ਹੀ। ਪ੍ਰੀਤ ਤੂੰ ਤੇ ਜਤਿੰਦਰ ਜਹੇ ਲੋਕ ਕੁਵਾਰੀ ਉਮਰੇ ਵੀ ਕਪੜਿਆਂ ਵਾਗ ਸਾਥੀ ਬਦਲਦੇ ਹੋ ਤੇ ਜਦੋ ਕੋਈ ਭਲਾ ਇਨਸਾਨ ਮਿਲ ਜਾਦਾ । ਜਿਹੜਾ ਤੁਹਾਡੇ ਲਈ ਦਿਨ ਰਾਤ ਮਿਹਨਤ ਕਰਦਾ ਆਪਣਾ ਸਭ ਛੱਡ ਤੁਹਾਡੇ ਨਾਲ ਵਸ ਜਾਦਾ । ਉਸਨੂੰ ਵੀ ਆਦਤਾਂ ਤੋ ਮਜਬੂਰ ਧੋਖਾ ਦਿੰਦੇ ਹੋ।
ਤੇਰਾ ਨੈਤਿਕ ਪੱਧਰ ਇੰਨਾ ਕਮਜੋਰ ਹੋ ਚੁਕਿਆ । ਤੈਨੂੰ ਸਿਰਫ ਆਪਣਾ ਹੀ ਦਿਖਾਈ ਦੇ ਰਿਹਾ। ਇਹ ਸਭ ਕੁਦਰਤੀ ਬਾਸਨਾਵਾ ਹਨ ਪਰ ਹਰ ਸਮੇ ਕੁਦਰਤ ਹਿਸਾਬ ਨਹੀ ਚਲਿਆ ਜਾ ਸਕਦਾ । ਦੁਨੀਆਵੀ ਸਮਾਜਿਕ ਪਰਿਵਾਰਕ ਕੁਝ ਨਿਯਮ ਵੀ ਹੁੰਦੇ ।
ਜਿੰਨਾ ਸਦਕਾ ਜੀਵਨ ਦਾ ਵਿਕਾਸ ਹੁੰਦਾ । ਨਵੀਆਂ ਰੂਹਾਂ ਜਨਮ ਲੈਂਦਿਆ ਤੇ ਉਹਨਾ ਦਾ ਪਾਲਣ ਪੋਸ਼ਣ ਹੁੰਦਾ।
ਜਿਵੇ ਤੂੰ ਤੇ ਜਤਿੰਦਰ ਜਹੇ ਲੋਕ ਹਵਸ ਖਾਤਰ ਮਾਨਸਿਕਤਾ ਖਾਤਰ ਆਪਣੇ ਸਾਥੀਆਂ ਨੂੰ ਧੋਖਾ ਦਿੰਦੇ ਹੋ ਉਹਨਾ ਦੀ ਜਿੰਦਗੀ ਬਰਬਾਦ ਕਰਦੇ ਹੋ। ਪਾਪਿਉ ਕਦੇ ਸੁਖ ਨਹੀ ਪਾਉਣਾ।
ਪ੍ਰੀਤ ਤੂੰ ਇਵੇਂ ਦੀ ਨਹੀ ਜੇ ਭਾਜੀ ਨਾਲ ਰਿਸ਼ਤਾ ਕਿਸੇ ਪਾਸੋਂ ਖਰਾਬ ਚਲ ਰਿਹਾ। ਤੇ ਬੈਠ ਗਲ ਕਰ ਉਸਨੂੰ ਸੁਧਾਰ ਨਵੇ ਰਾਸਤੇ ਨਾ ਘੜ ਇੰਝ ਕਦੋਂ ਤਕ ਚਲਦਾ ਰਹੇਗਾ। ਇਕ ਦਿਨ ਇਸ ਤੋ ਵੀ ਦਿਲ ਭਰ ਜਾਣਾ ਮਨ ਤਨ ਲੋਭ ਕਦੇ ਕਿੱਥੇ ਰਝਦਾ ਇਨਸਾਨ ਭੈਣੇ।
ਸੰਦੀਪ ਹਾਲੇ ਪ੍ਰੀਤ ਨੂੰ ਸਮਝਾ ਹੀ ਰਹੀ ਸੀ ।ਅਗਿਉ ਉਸਨੇ ਗੁੱਸੇ ਵਿਚ ਫੋਨ ਕੱਟ ਦਿਤਾ ।
ਇਹ ਹੈ ਤੁਹਾਡੀ ਸੰਚਾਈ ਦੋਗਲੇ ਲੋਕੋ । ਬਹੁਤ ਹਾਸਾ ਆਉਦਾ ਤੁਹਾਨੂੰ ਪਿਆਰ ਨਾਮ ਝੂਠ ਬੋਲ ਚਿੱਕੜ ਵਿੱਚ ਡਿਗਦਿਆਂ ਦੇਖ ।।।।।
ਗੁਰਪ੍ਰੀਤ ਸਿੰਘ

...
...

ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,!
ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ ਨੇ ਕਿਸੇ ਮੁੰਡੇ ਦੀ ਦੱਸ ਪਾ ਦਿੱਤੀ ਸਾਡੇ ਘਰੇ !ਘਰ ਵਾਲਿਆਂ ਨੇ ਮੇਰੀ ਮੰਗਣੀ ਕਰਕੇ ਹੀ ਸਾਹ ਲਿਆ ਮੁੰਡਾ ਮਾਸਟਰ ਸੀ ਅਤੇ ਵਿਆਹ ਕਰਨ ਦੇ ਬਦਲੇ ਸਾਡੇ ਤੋਂ 15 ਲੱਖ ਦੀ ਮੰਗ ਕੀਤੀ ਪਰ ਮੇਰੇ ਬਾਪੂ ਨੇ ਆਪਣੀ ਗ਼ਰੀਬੀ ਦਾ ਵਾਸਤਾ ਦਿੱਤਾ ਪਰ ਮੁੰਡੇ ਵਾਲਿਆਂ ਨੇ ਅੱਗੋਂ ਕਿਹਾ ਕੇ ਤੁਹਾਡੀ ਕੁੜੀ ਤਾਂ ਬਹੁਤ ਕਾਲੀ ਆ ਕੌਣ ਸ਼ਾਦੀ ਕਰੇਗਾ ਫ੍ਰੀ ਵਿੱਚ ਉਸ ਨਾਲ ਪਰ ਸਾਡੇ ਮੁੰਡੇ ਨੂੰ ਤਾਂ ਬਾਹਰ ਤੋਂ ਰਿਸ਼ਤੇ ਆ ਰਹੇ ਆ, ਅਸੀਂ ਤਾਂ ਬੱਸ ਤੁਹਾਡੇ ਮੂੰਹ ਨੂੰ ਅੰਕਲ ਜੀ ਸ਼ਾਦੀ ਲਈ ਹਾਂ ਕੀਤੀ ਕੇ ਤੁਸੀਂ ਭਲਾ ਮਾਨਸ ਇਨਸਾਨ ਹੋ , ਪਰ ਮੈਂ ਇਹ ਸੁਣ ਰਹੀ ਸੀ, ਮੈਂ ਆਪਣੇ ਪਿਤਾ ਨੂੰ ਬਹੁਤ ਸਮਜੌਣ ਦੀ ਕੋਸ਼ਿਸ਼ ਕੀਤੀ ਪਰ ਬਾਪੂ ਕਹਿੰਦਾ ਨਹੀਂ ਪੁੱਤ ਤੇਰੇ ਤੋਂ ਵੱਧ ਕੇ ਪੈਸਾ ਨਹੀਂ !ਤੇਰੀ ਖੁਸ਼ੀ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ,ਬਾਪੂ ਨੇ ਉਹਨਾਂ ਦੀ ਸ਼ਰਤ ਕਬੂਲ ਕਰਦੇ ਹੋਏ ਰਿਸ਼ਤੇਦਾਰਾਂ ਤੋਂ ਹੁਦਾਰ ਚੁੱਕਦੇ ਹੋਏ , ਮੰਗੇ ਨਗਦ ਪੈਸੇ ਦੇ ਮੇਰਾ ਵਿਆਹ ਉਸ ਮਾਸਟਰ ਨਾਲ ਕਰ ਦਿੱਤਾ ਜਿੱਥੇ ਕੁੱਛ ਦਿਨਾਂ ਬਾਅਦ ਹੀ ਸਾਰਾ ਪਰਵਾਰ ਮੇਰੇ ਸਾਂਵਲੇ ਰੰਗ ਤੋਂ ਘਿਰਣਾ ਕਰਨ ਲੱਗੇ ਸਗੋਂ ਮੇਰਾ ਪਤੀ ਦੇਵਰਾਜ ਵੀ ਮੈਨੂੰ ਇਸ ਕਾਲੇ ਰੰਗ ਦੇ ਮੇਹਣੇ ਦੇਣ ਲੱਗਾ, ਅਤੇ ਕਿਸੇ ਵੀ ਪਾਰਟੀ ਵਿੱਚ ਨਾਲ ਲਿਜਾਣ ਤੋਂ ਗੁਰੇਜ ਕਰਨ ਲੱਗਾ ਅਤੇ ਹੁਣ ਤਾਂ ਮੇਰੇ ਨਾਲ ਮਾਰ ਕੁਟਾਈ ਵੀ ਕਰਨ ਲੱਗਾ, ਪਰ ਕਦੇ ਮੈਂ ਆਪਣੀ ਇਸ ਹਾਲਤ ਨੂੰ ਆਪਣੇ ਪੇਕੇ ਆਪਣੇ ਬਾਪ ਨੂੰ ਨਹੀਂ ਦਸਿਆ ਕਦੇ !ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕੇ ਮੇਰਾ ਬਜ਼ੁਰਗ ਬਾਪ ਇਹ ਸਭ ਸੁਨ ਕੇ ਆਪਣਾ ਆਪ ਹੀ ਖੋ ਬੈਠੇ ਅਤੇ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਏ ! ਇਹਨਾਂ ਤੰਗੀਆਂ ਤੁਰਸ਼ੀਆਂ ਵਿੱਚੋ ਗੁਜਰਦੀ ਨੂੰ 1 ਸਾਲ ਲੰਘ ਚੁੱਕਾ ਸੀ, ਕਦੇ ਮੈਂ ਰੱਬ ਨਾਲ ਨਿਰਾਜ ਹੋਣਾ ਕੇ ਕਿਉਂ ਰੱਬਾ ਮੈਨੂੰ ਇਹ ਕਾਲਾ ਰੰਗ ਦਿੱਤਾ ਜਿਸਦੀ ਦੀ ਦੁਨੀਆਂ ਕਦਰ ਨਹੀਂ ਕਰਦੀ ,ਪਰ ਉਸੇ ਪਲ ਮੇਰੇ ਦਿਮਾਗ ਵਿੱਚ ਇੱਕ ਫਿਰ ਉਪਜ ਕਰਨੀ ਕੇ ਇਹ ਪਰਿਵਾਰ ਹੀ ਐਸਾ ਹੈ ਜੋ ਹੋ ਸਕਦਾ ਮੇਰੇ ਸੋਹਣੇ ਰੰਗ ਦੀ ਵੀ ਕਦਰ ਨਾਂ ਕਰਦਾ , ਰੋ ਰੋ ਕੱਟੇ ਇਹ ਦਿਨ ਮੈਨੂੰ ਸਲਾਮਤੀ ਨਾਂ ਦੇ ਸਕੇ ਅਤੇ ਮੈਂ ਸੋਚਣਾ ਕੇ ਕਦੇ ਕੋਟ ਵਿੱਚ ਇੱਕ ਤੋਂ ਇੱਕ ਚੰਗੇ ਵਕੀਲ ਨੂੰ ਕਦੇ ਮੈਂ ਮੌਕਾ ਨਹੀਂ ਦਿੱਤਾ ਕੇਸ ਜਿੱਤਣ ਦਾ ਫਿਰ ਇਹ ਕੌਣ ਮੈਨੂੰ ਹਾਰੁਣ ਵਾਲੇ ਪਰ ਆਪਣੀ ਇੱਜਤ ਨੂੰ ਸਲਾਮਤ ਰੱਖਦੀ ਹੋਈ ਉਸ ਰੱਬ ਨੂੰ ਪਿਆਰੀ ਹੋਣ ਹੀ ਵਾਲੀ ਸੀ ਕੇ ਇੱਕ ਦਿਨ ਅਚਾਨਕ ਲੱਗੀ ਸਲੰਡਰ ਨੂੰ ਅੱਗ ਨੇ ਸੱਬ ਕੁਛ ਬਦਲ ਕੇ ਰੱਖ ਦਿੱਤਾ ! ਜਦੋ ਪਤੀ ਦੇ ਮੂੰਹ ਤੇ ਪਈ ਅੱਗ ਨੇ ਇਹਨਾਂ ਸਾੜ ਕੇ ਕਾਲਾ ਕਰ ਦਿੱਤਾ ਕੇ ਵੇਖਣ ਨੂੰ ਵੀ ਦਿਲ ਨਾਂ ਕਰੇ ਪਤੀ ਨੂੰ ਕਿਸੇ ਦਾ! ਉਸ ਦਿਨ ਤੋਂ ਬਾਅਦ ਮੈਨੂੰ ਘਰ ਵਿੱਚ ਕਾਲੇ ਰੰਗ ਦਾ ਮੇਹਣਾ ਤਾਂ ਕੀ ਦੇਣਾ ਸੀ ਕਿਸੇ ਨੇ ਕਦੇ ਕਾਲੇ ਰੰਗ ਦਾ ਨਾਂ ਲੈਣੋ ਵੀ ਡਰਦੇ ਸੀ ਮੇਰੇ ਘਰ ਵਾਲੇ ਬਸ ਉਸ ਦਿਨ ਤੋਂ ਬਾਅਦ ਮੇਰੀ ਕਾਲੇ ਰੰਗ ਦੀ ਸ਼ਾਨ ਦੀ ਚਮਕ ਵੀ ਸੋਨੇ ਵਰਗੀ ਹੋ ਗਈ ਲੱਗਦੀ ਸੀ!
ਲੇਖਕ ਜਗਜੀਤ ਡੱਲ

...
...

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।
ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।
ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।
ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।
ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।
ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।
ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”
ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”
ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”
ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।
ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”
ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”
ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”
ਕੁੜੀ ਨੇ ਮੂੰਹ ਮੋੜ ਲਿਆ।
ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”
ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।
ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।
ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।
ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।
ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।
ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।
ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।
ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।
ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।
ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”
ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”
ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।
ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।
ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।
ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।
ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।
ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”
ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।
ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”
ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।
ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।
ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।
“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।
ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”
ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।
ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”
ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”
ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।
“ਪਲਾਜ਼ਾ ……ਪਰਵੀਣ। ”
ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।
ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।
ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।
ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।
ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।
ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।
ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।
ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।
ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।
ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।
ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।
ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।
ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।
ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।
……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।
ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।
ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।
ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।
ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”
ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।
ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”
ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”
ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !
ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।
(5 ਜੂਨ 1950)

ਸਆਦਤ ਹਸਨ ਮੰਟੋ

(ਅਨੁਵਾਦ: ਚਰਨ ਗਿੱਲ)

...
...

ਜ਼ਿੰਦਗੀ ਵਿੱਚ ਕਿਸੇ ਤੀਜੇ ਜਾਂ ਰਿਸ਼ਤੇਦਾਰਾਂ ਦਾ ਦਖ਼ਲ ਅੰਦਾਜ਼ੀ ਨਾ ਝੱਲੋ !! ਹੋਇਆ ਐਦਾਂ ਕਿ ਪਤੀ ਨੇ ਪਤਨੀ ਦੇ ਕਿਸੇ ਗੱਲ ਕਰਕੇ ਥੱਪੜ ਮਾਰ ਦਿੱਤਾ ਤੇ ਪਤਨੀ ਨੇ ਵੀ ਜਵਾਬ ਵਿੱਚ ਆਪਣਾ ਸੈਂਡਲ ਪਤੀ ਵੱਲ ਵਗਾਹ ਕੇ ਮਾਰਿਆ ਜੋ ਕਿ ਉਹਦੇ ਸਿਰ ਨੂੰ ਲੱਗਦਾ ਨਿੱਕਲ ਗਿਆ ।
ਮਾਮਲਾ ਰਫਾ ਦਫਾ ਹੋ ਵੀ ਜਾਂਦਾ । ਪਰ ਪਤੀ ਨੇ ਤਾਂ ਇਹਨੂੰ ਬਹੁਤ ਵੱਡਾ ਗੁਨਾਹ ਸਮਝਿਆ , ਰਿਸ਼ਤੇਦਾਰਾਂ ਨੇ ਤਾਂ ਇਸਨੂੰ ਗੁੰਝਲਦਾਰ ਬਣਾ ਦਿੱਤਾ, ਗੁੰਝਲਦਾਰ ਈ ਨਹੀਂ ਬਲਕੀ ਸੰਗੀਨ, ਸਭ ਨੇ ਇਸਨੂੰ ਖਾਨਦਾਨ ਦੀ ਇੱਜਤ ਰੋਲਣ ਦੇ ਬਰਾਬਰ ਕਿਹਾ ।
ਅਜਿਹੀ ਔਰਤ ਨੂੰ ਘਰ ਰੱਖਣਾ ਤਾਂ ਮਿਆਦੀ ਬੁਖਾਰ ਪਾਲਣ ਬਰਾਬਰ ਹੈ । ਕੁਝ ਲੋਕਾਂ ਤਾਂ ਐਥੋਂ ਤੱਕ ਗੱਲ ਕੱਢ ਮਾਰੀ ਕਿ ਅਜਿਹੀਆਂ ਔਰਤਾਂ ਨੂੰ ਤਾਂ ਜੰਮਣ ਤੋਂ ਪਹਿਲਾਂ ਈ ਮਾਰ ਦੇਣਾ ਚਾਹੀਦਾ ।
ਸਭ ਬੁਰੀਆਂ ਗੱਲਾਂ ਤੇ ਨਫਰਤ ਆੜਤੀ ਦੀ ਵਿਆਜ ਦੀ ਤਰਾਂ ਵਧਦੀਆਂ ਗਈਆਂ । ਐਦਾਂ ਲੱਗ ਰਿਹਾ ਸੀ ਕਿ ਜਿਵੇਂ ਦੋਨੋਂ ਧਿਰਾਂ ਦੋਸ਼ ਸੁੱਟਣ ਦਾ ਵਾਲੀਬਾਲ ਖੇਡ ਰਹੀਆਂ ਹੋਣ । ਦੋਨੋ ਧਿਰਾਂ ਦੁਆਰਾ ਲੜਕੇ ਤੇ ਲੜਕੀ ਲਈ ਅਪਸ਼ਬਦ ਕਹੇ ਗਏ ।
ਮੁਕੱਦਮਾ ਦਰਜ ਹੋ ਗਿਆ । ਪਤੀ ਨੇ ਪਤਨੀ ਤੇ ਚਰਿੱਤਰਹੀਣਤਾ ਤੇ ਪਤਨੀ ਨੇ ਪਤੀ ਤੇ ਦਹੇਜ ਦਾ ਮੁਕੱਦਮਾ ਦਰਜ ਕਰਵਾ ਦਿੱਤਾ ।
6 ਸਾਲ ਤੱਕ ਵਿਆਹੁਤਾ ਜਿੰਦਗੀ ਜਿਓਣ ਅਤੇ ਇੱਕ ਬੇਟੀ ਦੇ ਮਾਤਾ ਪਿਤਾ ਹੋਣ ਤੋਂ ਬਾਅਦ ਅੱਜ ਦੋਨਾਂ ਦਾ ਤਲਾਕ ਹੋ ਗਿਆ ।
ਦੋਨਾਂ ਦੇ ਹੱਥ ਵਿੱਚ ਤਲਾਕ ਦੇ ਕਾਗਜ ਸਨ ।
ਦੋਨੇ ਚੁੱਪ ਸੀ, ਸ਼ਾਂਤ ।
ਮੁਕੱਦਮਾ ਦੋ ਸਾਲ ਤੱਕ ਚੱਲਿਆ ।
ਦੋ ਸਾਲ ਪਤੀ ਪਤਨੀ ਇੱਕ ਦੂਜੇ ਤੋਂ ਅਲੱਗ ਰਹੇ । ਸੁਣਵਾਈ ਵਾਲੇ ਦਿਨ ਦੋਨਾਂ ਨੂੰ ਆਉਣਾ ਹੁੰਦਾ ਸੀ । ਦੋਨੇ ਜਦ ਵੀ ਇੱਕ ਦੂਜੇ ਨੂੰ ਦੇਖਦੇ ਤਾਂ ਇੰਜ ਵਿਵਹਾਰ ਕਰਦੇ ਕਿ ਦੁਸ਼ਮਣੀ ਸਦੀਆਂ ਪੁਰਾਣੀ ਹੋਵੇ । ਦੋਵੇਂ ਗੁੱਸੇ ਚ ਹੁੰਦੇ । ਮਨ ਚ ਬਦਲੇ ਦੀ ਭਾਵਨਾ । ਦੋਨਾਂ ਨਾਲ ਰਿਸ਼ਤੇਦਾਰ ਹੁੰਦੇ ਜਿੰਨਾ ਦੀਆਂ ਹਮਦਰਦੀਆਂ ਵਿੱਚ ਲੂਣ ਛਿੜਕਣ ਵਾਲਾ ਲਹਿਜ਼ਾ ਹੁੰਦਾ ।
ਦੋਨੋ ਇੱਕ ਦੂਜੇ ਤੋਂ ਨਫਰਤ ਭਰੀਆਂ ਨਜਰਾਂ ਨਾਲ ਮੂੰਹ ਫੇਰ ਲੈਂਦੇ ।
ਹਰ ਵਾਰ ਦੋਨਾਂ ਨੂੰ ਚੰਗੀ ਤਰਾਂ ਸਬਕ ਸਿਖਾਇਆ ਜਾਂਦਾ ਕਿ ਉਹਨਾਂ ਨੇ ਕੋਰਟ ਚ ਕੀ ਕਹਿਣਾ ਹੈ । ਦੋਨੋ ਉਹੀ ਕਹਿੰਦੇ । ਕਈ ਵਾਰ ਦੋਨੋ ਭਾਵੁਕ ਵੀ ਹੋ ਜਾਂਦੇ ਪਰ ਫਿਰ ਸੰਭਲ ਜਾਂਦੇ । ਪਰ ਅੰਤ ਨੂੰ ਉਹੀ ਹੋਇਆ ਜੋ ਸਭ ਚਾਹੁੰਦੇ ਸੀ । ਤਲਾਕ ।
ਪਹਿਲਾਂ ਰਿਸ਼ਤੇਦਾਰਾਂ ਦੀ ਫੌਜ ਨਾਲ ਹੁੰਦੀ ਅੱਜ ਕੁਝ ਕ ਰਿਸ਼ਤੇਦਾਰ ਨਾਲ ਸਨ । ਸਭ ਖੁਸ਼ ਸਨ । ਵਕੀਲ ਰਿਸ਼ਤੇਦਾਰ ਤੇ ਮਾਤਾ ਪਿਤਾ ।
ਪਤੀ ਪਤਨੀ ਚੁੱਪ ਸਨ ।
ਇਹ ਮਹਿਜ ਇਤਫਾਕ ਸੀ ਸੀ ਦੋਨੇ ਧਿਰਾਂ ਇੱਕੋ ਟੀ ਸਟਾਲ ਤੇ ਬੈਠੀਆਂ ਸਨ । ਸਭ ਨੇ ਕੋਲਡ ਡਰਿੰਕ ਲਏ ।
ਇਹ ਵੀ ਇੱਕ ਇਤਫਾਕ ਸੀ ਕਿ ਪਤੀ ਪਤਨੀ ਇੱਕ ਬੈਂਚ ਤੇ ਆਹਮੋ ਸਾਹਮਣੇ ਜਾ ਬੈਠੇ ।
Congratulations ਤੁਸੀਂ ਜੋ ਚਾਹਿਆ ਸੀ ਉਹੀ ਹੋਇਆ । ਔਰਤ ਨੇ ਕਿਹਾ ।
ਨਹੀਂ ਤੈਨੂੰ ਵੀ ਵਧਾਈਆਂ ਤੂੰ ਵੀ ਤਲਾਕ ਲੈ ਕਰਕੇ ਜਿੱਤ ਗਈ ।
ਤਲਾਕ ਕੀ ਜਿੱਤ ਦਾ ਪ੍ਰਤੀਕ ਹੁੰਦਾ ? ਔਰਤ ਬੋਲੀ ।
ਤੂੰ ਦੱਸ । ਆਦਮੀ ਨੇ ਕਿਹਾ ।
ਪਰ ਉਹ ਚੱਪ ਕਰ ਗਈ ਤੇ ਕੁਝ ਦੇਰ ਬਾਅਦ ਬੋਲੀ, ” ਤੂੰ ਮੈਨੂੰ ਚਰਿੱਤਰਹੀਣ ਕਿਹਾ ਸੀ ।
ਹਮਮਮ ਮੇਰੀ ਗਲਤੀ ਸੀ, ਮੈਨੂੰ ਨਹੀ ਸੀ ਕਹਿਣਾ ਚਾਹੀਦਾ ।
ਤੁਹਾਨੂੰ ਨੀ ਪਤਾ ਇਸ ਗੱਲ ਕਰਕੇ ਮੈਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋਈ ।
ਹਮਮ ਜਾਣਦਾ ਹਾਂ ਸਭ ਇਹਸੇ ਹਥਿਆਰ ਨਾਲ ਔਰਤ ਤੇ ਵਾਰ ਕਰਦੇ । ਮੈਨੂੰ ਨਹੀ ਸੀ ਕਹਿਣਾ ਚਾਹੀਦਾ । ਅਫਸੋਸ ਹੈ ।
ਕੁਝ ਦੇਰ ਬਾਅਦ ਉਹ ਫਿਰ ਬੋਲਿਆ, ” ਪਰ ਤੂੰ ਵੀ ਤਾ ਦਾਜ ਦਾ ਝੂਠਾ ਆਰੋਪ ਲਾਇਆ ਮੇਰੇ ਤੇ ।
ਗਲਤ ਕਿਹਾ ਸੀ ਮੈਂ, ਪਤਨੀ ਨੇ ਪਤੀ ਦੀਆਂ ਅੱਖਾਂ ਚ ਦੇਖਦੇ ਹੋਏ ਕਿਹਾ ।
ਸੱਚ ਤੇਰਾ ਲੱਕ ਵਿੱਚ ਦਰਦ ਕਿਵੇਂ ਹੁਣ । ਆਦਮੀ ਬੋਲਿਆ ।
ਬਸ ਐਦਾਂ ਈ ਐ, ਕਦੇ ਵੇਵਰਾਨ ਤੇ ਕਦੀ ਕੋਂਬੀਫਲੇਮ ।
ਪਰ ਤੂੰ ਐਕਸਰਸਾਈਜ਼ ਵੀ ਤਾਂ ਨਹੀਂ ਕਰਦੀ । ਪਤੀ ਦੀ ਇਹ ਗੱਲ ਸੁਣ ਪਤਨੀ ਹੱਸ ਪਈ ।
ਹਮਮ ਸੱਚ ਤੁਹਡੇ ਅਸਥਮਾ ਦੀ ਕੀ ਕੰਡੀਸ਼ਨ ਹੁਣ ? ਦੁਬਾਰਾ ਅਸਸਥਮਾ ਦੇ ਅਟੈਕ ਤਾਂ ਨੀ ਆਏ ?
ਅਸਥਮਾ? ਡਾਕਟਰ ਸੂਰੀ ਨੇ ਮੈਂਟਲ ਸਟਰੈਸ ਘੱਟ ਕਰਨ ਲਈ ਕਿਹਾ ।
ਇਨਹੇਲਰ ਲੈਂਦੇ ਹੋ? ਹਾਂ ਲੈਂਦਾ ਪਰ ਅੱਜ ਘਰ ਈ ਭੁੱਲ ਆਇਆ।
ਅੱਜ ਵੀ ਤੁਹਾਨੂੰ ਸਾਹ ਉੱਖੜੇ – ਉੱਖੜੇ ਆ ਰਹੇ ਨੇ । ਜਿਵੇਂ ਉਹ ਪਤੀ ਨੇ ਮਾਨਸਿਕ ਤਣਾਵ ਨੂੰ ਪੜ ਰਹੀ ਹੋਵੇ ।
ਕੁਝ ਦੇਰ ਚੁਪ ਰਹਿਣ ਤੋਂ ਬਾਅਦ ਉਹ ਬੋਲਿਆ , , , ਤੈਨੂੰ ਚਾਰ ਲੱਖ ਰੁਪਏ ਦੇਣੇ ਨੇ ਤੇ 6 ਹਜ਼ਾਰ ਮਹੀਨਾ ।
ਹਾਂ ਫਿਰ ?
ਵਸੁੰਦਰਾ ਵਿੱਚ ਫਲੈਟ ਹੈਗਿਆ । ਤੈਨੂੰ ਤਾਂ ਪਤਾ ਹੀ ਆ । ਤੇਰੇ ਨਾਮ ਕਰ ਦਵਾਂਗਾ ਉਹ । ਕਿਉਂਕਿ ਪੈਸੇ ਹੈ ਨਹੀਂ ਮੇਰੇ ਕੋਲ ।
ਮੈਨੂੰ ਸਿਰਫ ਚਾਰ ਲੱਖ ਚਾਹੀਦੇ । ਫਲੈਟ ਦੀ ਕੀਮਤ ਤਾਂ 20 ਲੱਖ ਏ । ਪਤਨੀ ਬੋਲੀ ।
ਬੇਟੀ ਵੱਡੀ ਹੋ ਗਈ ਸੌ ਖਰਚ ਹੋਣਗੇ ।
ਉਹ ਤਾਂ ਤੁਸੀਂ ਮੈਨੂੰ ਛੇ ਹਜਾਰ ਮਹੀਨੇ ਦਿੰਦੇ ਈ ਰਹੋਗੇ । 4 ਲੱਖ ਰਹਿਣ ਦਿਓ ।
ਪਤੀ ਇੱਕ ਦਮ ਉਹਦੇ ਚਹਿਰੇ ਵੱਲ ਦੇਖਦਾ ਰਹਿ ਗਿਆ ।
ਪਤਨੀ ਡੂੰਗੀ ਸੋਚ ਵਿੱਚ ਡੁੱਬ ਗਈ, ਕਿੰਨੇ ਚੰਗੇ ਸੀ ਇਹ, ਕਿੰਨਾ ਖਿਆਲ ਰੱਖਦੇ ਸੀ ਮੇਰਾ । ਸਿਹਤ ਖਰਾਬ ਹੋਣੀ ਤਾਂ ਸਾਰੀ ਸਾਰੀ ਰਾਤ ਮੇਰੇ ਸਿਰਹਾਣੇ ਜਾਗਦੇ ਰਹਿਣਾ । ਹਰ ਖੁਆਹਿਸ਼ ਪੂਰੀ ਕਰਨੀ, ਕਿੰਨੇ ਚੰਗੇ ਸੀ ਮੈਂ ਹੀ ਕਮੀਆਂ ਕੱਢਦੀ ਰਹੀ।
ਪਤੀ ਵੀ ਇੱਕੋ ਉਹਦੇ ਵੱਲ ਦੇਖ ਰਿਹਾ ਸੀ ਅਤੇ ਸੋਚ ਰਿਹਾ ਸੀ । ਕਿੰਨਾ ਧਿਆਨ ਰੱਖਦੀ ਸੀ ਮੇਰਾ । ਮੇਰੇ ਲਈ ਇਨਹੇਲਰ ਲਿਆਉਣਾ, ਮੇਰੇ ਖਿੱਲਰੇ ਕੱਪੜੇ ਸਵਾਰਨੇ, ਸਰਦੀਆਂ ਵਿੱਚ ਪਾਣੀ ਗਰਮ ਕਰਨਾ । ਮੈਂ ਕਿੰਨਾ ਖੁਦਗਰਜ ਹੋ ਗਿਆ । ਮਰਦਾਨਗੀ ਦੇ ਨਸ਼ੇ ਚ ਰਿਹਾ ਕਾਸ਼ ਇਹਦੇ ਜਜ਼ਬੇ ਨੂੰ ਸਮਝ ਪਾਉਂਦਾ ।
ਦੋਨਾਂ ਦੀਆਂ ਅੱਖਾਂ ਨਮ ਸਨ ।
ਮੈਂ ਇੱਕ ਗੱਲ ਕਹਿਣੀ
ਕਹੋ । ਪਤਨੀ ਬੋਲੀ
ਡਰਦਾ ਹਾਂ ਮੈਂ ਡਰੋ ਨਾ । ਹੋ ਸਕਦਾ ਤੁਹਡੀ ਗੱਲ ਹੀ ਮੇਰੇ ਮਨ ਦੀ ਗੱਲ ਹੋਵੇ ।
ਮੈਨੂੰ ਤੇਰੀ ਬਹੁਤ ਯਾਦ ਆਉਂਦੀ
ਮੈਨੂੰ ਵੀ
ਦੋਨਾਂ ਦੀਆਂ ਅੱਖਾਂ ਕੁਝ ਜਿਆਦਾ ਈ ਨਮ ਹੋ ਗਈਆਂ
ਕਿਓਂ ਨਾ ਜਿੰਦਗੀ ਨੂੰ ਨਵਾਂ ਮੋੜੜ ਦਈਏ ਆਪਾਂ ਕਿਹੜਾ ਮੋੜ
ਆਪਾਂ ਫਿਰ ਤੋਂ ਪਤੀ ਪਤਨੀ ਬਣ ਕੇ ਰਹਿੰਦੇ ਹਾਂ ।
ਤੇਂ ਇਹ ਤਲਾਕ ਦੇ ਕਾਗਜ਼ ?
ਫਾੜ ਦਿੰਦੇ ਇਹਨਾਂ ਨੂੰ । ਉਸਨੇ ਨੇ ਆਪਣੇ ਹੱਥ ਨਾਲ ਕਾਜਜ ਫਾੜ ਦਿੱਤੇ ।
ਫਿਰ ਖੜੇ ਹੋ ਗਏ ਤੇ ਹੱਥ ਚ ਹੱਥ ਪਾ ਘਰ ਨੂੰ ਚੱਲ ਪਏ ।
ਦੋਨਾਂ ਪੱਖਾਂ ਦੇ ਰਿਸ਼ਤੇਦਾਰ ਬਹੁਤ ਹੈਰਾਨ ਪਰੇਸ਼ਾਨ ਸਨ ।

...
...

“ਤੁਸੀਂ ਯਕੀਨ ਨਹੀਂ ਕਰੋਗੇ। ਮਗਰ ਇਹ ਵਾਕਿਆ ਜੋ ਮੈਂ ਤੁਹਾਨੂੰ ਸੁਨਾਣ ਵਾਲਾ ਹਾਂ, ਬਿਲਕੁਲ ਠੀਕ ਹੈ।” ਇਹ ਕਹਿ ਕੇ ਸ਼ੇਖ ਸਾਹਿਬ ਨੇ ਬੀੜੀ ਸੁਲਗਾਈ। ਦੋ ਤਿੰਨ ਜ਼ੋਰ ਦੇ ਕਸ਼ ਲਾ ਕੇ ਉਸਨੂੰ ਸੁੱਟ ਦਿੱਤਾ ਅਤੇ ਆਪਣੀ ਦਾਸਤਾਨ ਸੁਣਾਉਣੀ ਸ਼ੁਰੂ ਕੀਤੀ। ਸ਼ੇਖ ਸਾਹਿਬ ਦੇ ਸੁਭਾ ਤੋਂ ਅਸੀਂ ਵਾਕਿਫ ਸਾਂ, ਇਸ ਲਈ ਅਸੀਂ ਖ਼ਾਮੋਸ਼ੀ ਨਾਲ ਸੁਣਦੇ ਰਹੇ। ਦਰਮਿਆਨ ਵਿੱਚ ਉਨ੍ਹਾਂ ਨੂੰ ਕਿਤੇ ਵੀ ਨਹੀਂ ਟੋਕਿਆ।
ਆਪ ਨੇ ਵਾਕਿਆ ਇਵੇਂ ਬਿਆਨ ਕਰਨਾ ਸ਼ੁਰੂ ਕੀਤਾ:
“ਗੋਲਡੀ ਮੇਰੇ ਕੋਲ ਪੰਦਰਾਂ ਬਰਸ ਤੋਂ ਸੀ। ਜਿਵੇਂ ਕਿਰ ਨਾਮ ਤੋਂ ਜ਼ਾਹਰ ਹੈ…..ਉਸ ਦਾ ਰੰਗ ਸੁਨਹਰੀ ਮਾਇਲ ਭੂਸਲਾ ਸੀ। ਬਹੁਤ ਹੀ ਹਸੀਨ ਕੁੱਤਾ ਸੀ। ਜਦੋਂ ਮੈਂ ਸਵੇਰੇ ਉਸ ਦੇ ਨਾਲ ਬਾਗ ਦੀ ਸੈਰ ਨੂੰ ਨਿਕਲਦਾ ਤਾਂ ਲੋਕ ਉਸਨੂੰ ਦੇਖਣ ਲਈ ਖੜੇ ਹੋ ਜਾਂਦੇ ਸਨ। ਲਾਰੈਂਸ ਗਾਰਡਨ ਦੇ ਬਾਹਰ ਮੈਂ ਉਸਨੂੰ ਖੜਾ ਕਰ ਦਿੰਦਾ। “ਗੋਲਡੀ ਖੜੇ ਰਹਿਣਾ ਇੱਥੇ। ਮੈਂ ਅਜੇਹੁਣੇ ਆਉਂਦਾ ਹਾਂ।” ਇਹ ਕਹਿ ਕੇ ਮੈਂ ਬਾਗ ਦੇ ਅੰਦਰ ਚਲਾ ਜਾਂਦਾ। ਘੁੰਮ ਫਿਰ ਕੇ ਅੱਧੇ ਘੰਟੇ ਦੇ ਬਾਅਦ ਵਾਪਸ ਆਉਂਦਾ ਤਾਂ ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਈ ਖੜਾ ਹੁੰਦਾ।
ਸਪੇਨੀਅਲ ਜ਼ਾਤ ਦੇ ਕੁੱਤੇ ਆਮ ਤੌਰ ਉੱਤੇ ਵੱਡੇ ਵਫ਼ਾਦਾਰ ਅਤੇ ਫ਼ਰਮਾਂਬਰਦਾਰ ਹੁੰਦੇ ਹਨ। ਮਗਰ ਮੇਰੇ ਗੋਲਡੀ ਵਿੱਚ ਇਹ ਸਿਫ਼ਤਾਂ ਬਹੁਤ ਨੁਮਾਇਆਂ ਸਨ। ਜਦੋਂ ਤੱਕ ਉਹਨੂੰ ਆਪਣੇ ਹੱਥ ਨਾਲ ਖਾਣਾ ਨਾ ਦਿੰਦਾ ਨਹੀਂ ਖਾਂਦਾ ਸੀ। ਦੋਸਤ ਯਾਰਾਂ ਨੇ ਮੇਰਾ ਮਨ ਤੋੜਨ ਲਈ ਲੱਖਾਂ ਜਤਨ ਕੀਤੇ ਮਗਰ ਗੋਲਡੀ ਨੇ ਉਨ੍ਹਾਂ ਦੇ ਹੱਥੋਂ ਇੱਕ ਦਾਣਾ ਤੱਕ ਨਹੀਂ ਖਾਧਾ।
ਇੱਕ ਰੋਜ਼ ਇੱਤਫਾਕ ਦੀ ਗੱਲ ਹੈ ਕਿ ਮੈਂ ਲਾਰੈਂਸ ਦੇ ਬਾਹਰ ਉਸਨੂੰ ਛੱਡਕੇ ਅੰਦਰ ਗਿਆ ਤਾਂ ਇੱਕ ਦੋਸਤ ਮਿਲ ਗਿਆ। ਘੁੰਮਦੇ ਘੁੰਮਦੇ ਕਾਫ਼ੀ ਦੇਰ ਹੋ ਗਈ। ਇਸ ਦੇ ਬਾਅਦ ਉਹ ਮੈਨੂੰ ਆਪਣੀ ਕੋਠੀ ਲੈ ਗਿਆ। ਮੈਨੂੰ ਸ਼ਤਰੰਜ ਖੇਡਣ ਦੀ ਮਰਜ਼ ਸੀ। ਸ਼ੁਰੂ ਹੋਈ ਤਾਂ ਮੈਂ ਦੁਨੀਆ ਦਾ ਸਭ ਕੁਝ ਭੁੱਲ ਗਿਆ। ਕਈ ਘੰਟੇ ਗੁਜ਼ਰ ਗਏ। ਅਚਾਨਕ ਮੈਨੂੰ ਗੋਲਡੀ ਦਾ ਖਿਆਲ ਆਇਆ। ਬਾਜ਼ੀ ਛੱਡਕੇ ਲਾਰੈਂਸ ਦੇ ਗੇਟ ਦੀ ਤਰਫ਼ ਭੱਜਿਆ। ਗੋਲਡੀ ਉਥੇ ਹੀ ਆਪਣੇ ਲੰਬੇ ਲੰਬੇ ਕੰਨ ਲਟਕਾਏ ਖੜਾ ਸੀ। ਮੈਨੂੰ ਉਸ ਨੇ ਅਜੀਬ ਨਜਰਾਂ ਨਾਲ ਵੇਖਿਆ ਜਿਵੇਂ ਕਹਿ ਰਿਹਾ ਹੈ “ਦੋਸਤ, ਤੁਸੀਂ ਅੱਜ ਅੱਛਾ ਸੁਲੂਕ ਕੀਤਾ ਮੇਰੇ ਨਾਲ!”
ਮੈਂ ਬੇਹੱਦ ਪਛਤਾਇਆ। ਇਸਲਈ ਤੁਸੀਂ ਯਕੀਨ ਕਰਨਾ ਮੈਂ ਸ਼ਤਰੰਜ ਖੇਡਣੀ ਛੱਡ ਦਿੱਤੀ….. ਮੁਆਫ਼ ਕਰਨਾ। ਮੈਂ ਅਸਲ ਵਾਕੇ ਦੀ ਤਰਫ਼ ਅਜੇ ਤੱਕ ਨਹੀਂ ਆਇਆ। ਦਰਅਸਲ ਗੋਲਡੀ ਦੀ ਗੱਲ ਸ਼ੁਰੂ ਹੋਈ ਤਾਂ ਮੈਂ ਚਾਹੁੰਦਾ ਹਾਂ ਕਿ ਉਸਦੇ ਸੰਬੰਧ ਵਿੱਚ ਮੈਨੂੰ ਜਿੰਨੀਆਂ ਗੱਲਾਂ ਯਾਦ ਹਨ ਤੁਹਾਨੂੰ ਸੁਣਾ ਦੇਵਾਂ…. ਮੈਨੂੰ ਉਸ ਨਾਲ ਬੇਹੱਦ ਮੁਹੱਬਤ ਸੀ। ਮੇਰੇ ਮੁਜੱਰਦ ਰਹਿਣ ਦਾ ਇੱਕ ਸਬੱਬ ਉਸਦੀ ਮੁਹੱਬਤ ਵੀ ਸੀ ਜਦੋਂ ਮੈਂ ਵਿਆਹ ਨਾ ਕਰਨ ਦਾ ਤਹਈਆ ਕੀਤਾ ਤਾਂ ਉਸ ਨੂੰ ਖ਼ੱਸੀ ਕਰਾ ਦਿੱਤਾ….. ਤੁਸੀਂ ਸ਼ਾਇਦ ਕਹੋ ਕਿ ਮੈਂ ਜੁਲਮ ਕੀਤਾ, ਲੇਕਿਨ ਮੈਂ ਸਮਝਦਾ ਹਾਂ। ਮੁਹੱਬਤ ਵਿੱਚ ਹਰ ਚੀਜ਼ ਰਵਾ ਹੈ….. ਮੈਂ ਉਸਦੀ ਜ਼ਾਤ ਦੇ ਸਿਵਾ ਹੋਰ ਕਿਸੇ ਨੂੰ ਵਾਬਸਤਾ ਵੇਖਣਾ ਨਹੀਂ ਚਾਹੁੰਦਾ ਸੀ।
ਕਈ ਵਾਰ ਮੈਂ ਸੋਚਿਆ ਜੇਕਰ ਮੈਂ ਮਰ ਗਿਆ ਤਾਂ ਇਹ ਕਿਸੇ ਹੋਰ ਦੇ ਕੋਲ ਚਲਾ ਜਾਵੇਗਾ। ਕੁੱਝ ਦੇਰ ਮੇਰੀ ਮੌਤ ਦਾ ਅਸਰ ਇਸ ਉੱਤੇ ਰਹੇਗਾ। ਉਸ ਦੇ ਬਾਅਦ ਮੈਨੂੰ ਭੁੱਲ ਕੇ ਆਪਣੇ ਨਵੇਂ ਆਕਾ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਮੈਂ ਇਹ ਸੋਚਦਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਇਹ ਤਹਈਆ ਕਰ ਲਿਆ ਸੀ ਕਿ ਜੇਕਰ ਮੈਨੂੰ ਆਪਣੀ ਮੌਤ ਦੀ ਆਮਦ ਦਾ ਪੂਰਾ ਯਕੀਨ ਹੋ ਗਿਆ ਤਾਂ ਮੈਂ ਗੋਲਡੀ ਨੂੰ ਹਲਾਕ ਕਰ ਦੇਵਾਂਗਾ। ਅੱਖਾਂ ਬੰਦ ਕਰਕੇ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਵਾਂਗਾ।
ਗੋਲਡੀ ਕਦੇ ਇੱਕ ਪਲ ਲਈ ਮੈਥੋਂ ਜੁਦਾ ਨਹੀਂ ਹੋਇਆ ਸੀ। ਰਾਤ ਨੂੰ ਹਮੇਸ਼ਾ ਮੇਰੇ ਨਾਲ ਸੌਂਦਾ। ਮੇਰੀ ਤਨਹਾ ਜ਼ਿੰਦਗੀ ਵਿੱਚ ਉਹ ਇੱਕ ਰੋਸ਼ਨੀ ਸੀ। ਮੇਰੀ ਬੇਹੱਦ ਫਿੱਕੀ ਜ਼ਿੰਦਗੀ ਵਿੱਚ ਉਸਦਾ ਵਜੂਦ ਇੱਕ ਸ਼ੀਰਨੀ ਸੀ। ਉਸ ਨਾਲ ਮੇਰੀ ਗ਼ੈਰਮਾਮੂਲੀ ਮੁਹੱਬਤ ਵੇਖ ਕੇ ਕਈ ਦੋਸਤ ਮਜ਼ਾਕ ਉੜਾਂਦੇ ਸਨ। “ਸ਼ੇਖ ਸਾਹਿਬ ਗੋਲਡੀ ਕੁੱਤੀ ਹੁੰਦੀ ਤਾਂ ਤੁਸੀਂ ਜ਼ਰੂਰ ਉਸ ਨਾਲ ਸ਼ਾਦੀ ਕਰ ਲਈ ਹੁੰਦੀ।”
ਇੰਜ ਹੀ ਕਈ ਹੋਰ ਫ਼ਿਕਰੇ ਕਸੇ ਜਾਂਦੇ ਲੇਕਿਨ ਮੈਂ ਮੁਸਕਰਾ ਦਿੰਦਾ। ਗੋਲਡੀ ਬਹੁਤ ਜ਼ਹੀਨ ਸੀ ਉਸ ਦੇ ਸੰਬੰਧ ਵਿੱਚ ਜਦੋਂ ਕੋਈ ਗੱਲ ਹੋਈ ਹੁੰਦੀ ਤਾਂ ਫ਼ੌਰਨ ਉਸ ਦੇ ਕੰਨ ਖੜੇ ਹੋ ਜਾਂਦੇ ਸਨ। ਮੇਰੇ ਹਲਕੇ ਤੋਂ ਹਲਕੇ ਇਸ਼ਾਰੇ ਨੂੰ ਵੀ ਉਹ ਸਮਝ ਲੈਂਦਾ ਸੀ। ਮੇਰੇ ਮੂਡ ਦੇ ਸਾਰੇ ਉਤਾਰ ਚੜ੍ਹਾਓ ਉਸਨੂੰ ਪਤਾ ਹੁੰਦੇ। ਜੇਕਰ ਕਿਸੇ ਵਜ੍ਹਾ ਨਾਲ ਰੰਜੀਦਾ ਹੁੰਦਾ ਤਾਂ ਉਹ ਮੇਰੇ ਨਾਲ ਚੁਹਲਾਂ ਸ਼ੁਰੂ ਕਰ ਦਿੰਦਾ ਮੈਨੂੰ ਖ਼ੁਸ਼ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਦਾ।
ਅਜੇ ਉਸ ਨੇ ਟੰਗ ਉਠਾ ਕੇ ਪੇਸ਼ਾਬ ਕਰਨਾ ਨਹੀਂ ਸਿੱਖਿਆ ਸੀ ਯਾਨੀ ਅਜੇ ਨਿਆਣਾ ਸੀ ਕਿ ਉਸ ਨੇ ਇੱਕ ਬਰਤਨ ਨੂੰ ਜੋ ਕਿ ਖ਼ਾਲੀ ਸੀ, ਥੂਥਨੀ ਵਧਾ ਕੇ ਸੁੰਘਿਆ। ਮੈਂ ਉਸਨੂੰ ਝਿੜਕਿਆ ਤਾਂ ਦੁਮ ਦਬਾ ਕੇ ਉਥੇ ਹੀ ਬੈਠ ਗਿਆ….. ਪਹਿਲਾਂ ਉਸ ਦੇ ਚਿਹਰੇ ਉੱਤੇ ਹੈਰਤ ਜਿਹੀ ਪੈਦਾ ਹੋਈ ਸੀ ਕਿ ਹਾਂ ਇਹ ਮੈਥੋਂ ਕੀ ਹੋ ਗਿਆ। ਦੇਰ ਤੱਕ ਗਰਦਨ ਸੁੱਟੀ ਬੈਠਾ ਰਿਹਾ, ਜਿਵੇਂ ਨਦਾਮਤ ਦੇ ਸਮੁੰਦਰ ਵਿੱਚ ਗਰਕ ਹੋਵੇ। ਮੈਂ ਉੱਠਿਆ। ਉਠ ਕੇ ਉਸਨੂੰ ਗੋਦ ਵਿੱਚ ਲਿਆ, ਪਿਆਰਿਆ ਪੁਚਕਾਰਿਆ। ਬੜੀ ਦੇਰ ਦੇ ਬਾਅਦ ਜਾ ਕੇ ਉਸਦੀ ਦੁਮ ਹਿਲੀ…. ਮੈਨੂੰ ਬਹੁਤ ਤਰਸ ਆਇਆ ਕਿ ਮੈਂ ਖ਼ਾਹ – ਮਖ਼ਾਹ ਉਸਨੂੰ ਡਾਂਟਿਆ ਕਿਉਂਕਿ ਉਸ ਰੋਜ਼ ਰਾਤ ਨੂੰ ਗਰੀਬ ਨੇ ਖਾਣ ਨੂੰ ਮੂੰਹ ਨਹੀਂ ਲਗਾਇਆ। ਉਹ ਬਹੁਤ ਸੰਵੇਦਨਸ਼ੀਲ ਕੁੱਤਾ ਸੀ।
ਮੈਂ ਬਹੁਤ ਬੇਪਰਵਾਹ ਆਦਮੀ ਹਾਂ। ਮੇਰੀ ਗ਼ਫ਼ਲਤ ਨਾਲ ਉਸ ਨੂੰ ਇੱਕ ਵਾਰ ਨਿਮੋਨੀਆ ਹੋ ਗਿਆ ਮੇਰੇ ਹੋਸ਼ ਉੱਡ ਗਏ। ਡਾਕਟਰਾਂ ਦੇ ਕੋਲ ਭੱਜਿਆ। ਇਲਾਜ ਸ਼ੁਰੂ ਹੋਇਆ। ਮਗਰ ਅਸਰ ਨਦਾਰਦ। ਲਗਾਤਾਰ ਸੱਤ ਰਾਤਾਂ ਜਾਗਦਾ ਰਿਹਾ। ਉਸਨੂੰ ਬਹੁਤ ਤਕਲੀਫ਼ ਸੀ। ਸਾਹ ਬੜੀ ਮੁਸ਼ਕਲ ਨਾਲ ਆਉਂਦਾ ਸੀ। ਜਦੋਂ ਸੀਨੇ ਵਿੱਚ ਦਰਦ ਉੱਠਦਾ ਤਾਂ ਉਹ ਮੇਰੀ ਤਰਫ਼ ਵੇਖਦਾ ਜਿਵੇਂ ਇਹ ਕਹਿ ਰਿਹਾ ਹੋਵੇ, “ਫ਼ਿਕਰ ਦੀ ਕੋਈ ਗੱਲ ਨਹੀਂ, ਮੈਂ ਠੀਕ ਹੋ ਜਾਵਾਂਗਾ।”
ਕਈ ਵਾਰ ਮੈਂ ਮਹਿਸੂਸ ਕੀਤਾ ਕਿ ਸਿਰਫ ਮੇਰੇ ਆਰਾਮ ਦੀ ਖ਼ਾਤਰ ਉਸ ਨੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਉਸਦੀ ਤਕਲੀਫ ਕੁੱਝ ਘੱਟ ਹੈ ਉਹ ਅੱਖਾਂ ਮੀਚ ਲੈਂਦਾ, ਤਾਂਕਿ ਮੈਂ ਥੋੜ੍ਹੀ ਦੇਰ ਅੱਖ ਲਗਾ ਲਵਾਂ। ਅਠਵੀਂ ਰੋਜ਼ ਖ਼ੁਦਾ ਖ਼ੁਦਾ ਕਰਕੇ ਉਸ ਦਾ ਬੁਖਾਰ ਹਲਕਾ ਹੋਇਆ ਅਤੇ ਆਹਿਸਤਾ ਆਹਿਸਤਾ ਉੱਤਰ ਗਿਆ। ਮੈਂ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਫੇਰਿਆ ਤਾਂ ਮੈਨੂੰ ਇੱਕ ਥੱਕੀ ਥੱਕੀ ਜਿਹੀ ਮੁਸਕਾਣ ਉਸਦੀਆਂ ਅੱਖਾਂ ਵਿੱਚ ਤੈਰਦੀ ਨਜ਼ਰ ਆਈ।
ਨਮੋਨੀਏ ਦੇ ਜਾਲਿਮ ਹਮਲੇ ਦੇ ਬਾਅਦ ਦੇਰ ਤੱਕ ਉਸ ਨੂੰ ਕਮਜ਼ੋਰੀ ਰਹੀ। ਲੇਕਿਨ ਤਾਕਤਵਰ ਦਵਾਵਾਂ ਨੇ ਉਸਨੂੰ ਠੀਕ ਠਾਕ ਕਰ ਦਿੱਤਾ। ਇੱਕ ਲੰਮੀ ਗ਼ੈਰ ਹਾਜ਼ਰੀ ਦੇ ਬਾਅਦ ਲੋਕਾਂ ਨੇ ਮੈਨੂੰ ਉਸਦੇ ਨਾਲ ਵੇਖਿਆ ਤਾਂ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕੀਤੇ “ਆਸ਼ਿਕ ਮਾਸ਼ੂਕ ਕਿੱਥੇ ਗਾਇਬ ਸਨ ਇਤਨੇ ਦਿਨ?”
“ਆਪਸ ਵਿੱਚ ਕਿਤੇ ਲੜਾਈ ਤਾਂ ਨਹੀਂ ਹੋ ਗਈ ਸੀ?”
“ਕਿਸੇ ਹੋਰ ਨਾਲ ਤਾਂ ਨਜ਼ਰ ਨਹੀਂ ਲੜ ਗਈ ਸੀ ਗੋਲਡੀ ਦੀ?”
ਮੈਂ ਖ਼ਾਮੋਸ਼ ਰਿਹਾ। ਗੋਲਡੀ ਇਹ ਗੱਲਾਂ ਸੁਣਦਾ ਤਾਂ ਇੱਕ ਨਜ਼ਰ ਮੇਰੀ ਤਰਫ਼ ਵੇਖ ਕੇ ਖ਼ਾਮੋਸ਼ ਹੋ ਜਾਂਦਾ ਕਿ ਭੌਂਕਣ ਦਿਓ ਕੁੱਤਿਆਂ ਨੂੰ।
ਇਹ ਕਹਾਵਤ ਮਸ਼ਹੂਰ ਹੈ। ਕੁਨਦ ਹਮਜਿਨਸ ਬਾਹਮ ਜਿਨਸ ਪਰਵਾਜ਼। ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼।
ਲੇਕਿਨ ਗੋਲਡੀ ਨੂੰ ਆਪਣੇ ਹਮਜਿਨਸਾਂ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਦੀ ਦੁਨੀਆ ਸਿਰਫ਼ ਮੇਰੀ ਜ਼ਾਤ ਸੀ। ਇਸ ਤੋਂ ਬਾਹਰ ਉਹ ਕਦੇ ਨਿਕਲਦਾ ਹੀ ਨਹੀਂ ਸੀ।
ਗੋਲਡੀ ਮੇਰੇ ਕੋਲ ਨਹੀਂ ਸੀ। ਜਦੋਂ ਇੱਕ ਦੋਸਤ ਨੇ ਮੈਨੂੰ ਅਖ਼ਬਾਰ ਪੜ੍ਹ ਕੇ ਸੁਣਾਇਆ। ਇਸ ਵਿੱਚ ਇੱਕ ਵਾਕਿਆ ਲਿਖਿਆ ਸੀ। ਤੁਸੀਂ ਸੁਣੋ ਬਹੁਤ ਦਿਲਚਸਪ ਹੈ। ਅਮਰੀਕਾ ਜਾਂ ਇੰਗਲਿਸਤਾਨ ਮੈਨੂੰ ਯਾਦ ਨਹੀਂ ਕਿੱਥੇ। ਇੱਕ ਸ਼ਖਸ ਦੇ ਕੋਲ ਕੁੱਤਾ ਸੀ। ਪਤਾ ਨਹੀਂ ਕਿਸ ਜ਼ਾਤ ਦਾ। ਉਸ ਸ਼ਖਸ ਦਾ ਆਪ੍ਰੇਸ਼ਨ ਹੋਣਾ ਸੀ। ਉਹਨੂੰ ਹਸਪਤਾਲ ਲੈ ਗਏ ਤਾਂ ਕੁੱਤਾ ਵੀ ਨਾਲ ਹੋ ਲਿਆ। ਸਟਰੈਚਰ ਉੱਤੇ ਪਾ ਕੇ ਉਸ ਨੂੰ ਆਪ੍ਰੇਸ਼ਨ ਰੁਮ ਵਿੱਚ ਲੈ ਜਾਣ ਲੱਗੇ ਤਾਂ ਕੁੱਤੇ ਨੇ ਅੰਦਰ ਜਾਣਾ ਚਾਹਿਆ। ਮਾਲਿਕ ਨੇ ਉਸ ਨੂੰ ਰੋਕਿਆ ਅਤੇ ਕਿਹਾ, ਬਾਹਰ ਖੜੇ ਰਹੋ। ਮੈਂ ਹੁਣੇ ਆਉਂਦਾ ਹਾਂ….. ਕੁੱਤਾ ਹੁਕਮ ਸੁਣ ਕੇ ਬਾਹਰ ਖੜਾ ਹੋ ਗਿਆ। ਅੰਦਰ ਮਾਲਿਕ ਦਾ ਆਪ੍ਰੇਸ਼ਨ ਹੋਇਆ। ਜੋ ਨਾਕਾਮ ਸਾਬਤ ਹੋਇਆ….. ਉਸਦੀ ਲਾਸ਼ ਦੂਜੇ ਦਰਵਾਜੇ ਤੋਂ ਬਾਹਰ ਕੱਢ ਦਿੱਤੀ ਗਈ….. ਕੁੱਤਾ ਬਾਰਾਂ ਬਰਸ ਤੱਕ ਉਥੇ ਹੀ ਖੜਾ ਆਪਣੇ ਮਾਲਿਕ ਦਾ ਇੰਤਜ਼ਾਰ ਕਰਦਾ ਰਿਹਾ। ਪੇਸ਼ਾਬ, ਪਾਖ਼ਾਨੇ ਲਈ ਕੁੱਝ ਉੱਥੇ ਵਲੋਂ ਹਟਦਾ….. ਫਿਰ ਉਥੇ ਹੀ ਖੜਾ ਹੋ ਜਾਂਦਾ….. ਆਖਿਰ ਇੱਕ ਰੋਜ਼ ਮੋਟਰ ਦੀ ਲਪੇਟ ਵਿੱਚ ਆ ਗਿਆ। ਅਤੇ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਮਗਰ ਇਸ ਹਾਲਤ ਵਿੱਚ ਵੀ ਉਹ ਖ਼ੁਦ ਨੂੰ ਘਸੀਟਦਾ ਹੋਇਆ ਉੱਥੇ ਪਹੁੰਚਿਆ, ਜਿੱਥੇ ਉਸ ਦੇ ਮਾਲਿਕ ਨੇ ਉਸਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ। ਆਖ਼ਰੀ ਸਾਹ ਉਸ ਨੇ ਉਸੇ ਜਗ੍ਹਾ ਲਿਆ….. ਇਹ ਵੀ ਲਿਖਿਆ ਸੀ….. ਕਿ ਹਸਪਤਾਲ ਵਾਲਿਆਂ ਨੇ ਉਸ ਦੀ ਲਾਸ਼ ਵਿੱਚ ਤੂੜੀ ਭਰ ਕੇ ਉਸਨੂੰ ਉਥੇ ਹੀ ਰੱਖ ਦਿੱਤਾ ਜਿਵੇਂ ਉਹ ਹੁਣ ਵੀ ਆਪਣੇ ਆਕਾ ਦੇ ਇੰਤਜ਼ਾਰ ਵਿੱਚ ਖੜਾ ਹੋਵੇ।
ਮੈਂ ਇਹ ਦਾਸਤਾਨ ਸੁਣੀ ਤਾਂ ਮੇਰੇ ਉੱਤੇ ਕੋਈ ਖ਼ਾਸ ਅਸਰ ਨਹੀਂ ਹੋਇਆ। ਅੱਵਲ ਤਾਂ ਮੈਨੂੰ ਉਸਦੀ ਸਿਹਤ ਹੀ ਦਾ ਯਕੀਨ ਨਹੀਂ ਆਇਆ, ਲੇਕਿਨ ਜਦੋਂ ਗੋਲਡੀ ਮੇਰੇ ਕੋਲ ਆਇਆ ਅਤੇ ਮੈਨੂੰ ਉਸਦੀਆਂ ਸਿਫ਼ਤਾਂ ਦਾ ਇਲਮ ਹੋਇਆ ਤਾਂ ਬਹੁਤ ਵਰ੍ਹਿਆਂ ਦੇ ਬਾਅਦ ਮੈਂ ਇਹ ਦਾਸਤਾਨ ਕਈ ਦੋਸਤਾਂ ਨੂੰ ਸੁਣਾਈ। ਸੁਣਾਉਂਦੇ ਵਕ਼ਤ ਮੇਰੇ ਉੱਤੇ ਇੱਕ ਤਰਲਤਾ ਤਾਰੀ ਹੋ ਜਾਂਦੀ ਸੀ ਅਤੇ ਮੈਂ ਸੋਚਣ ਲੱਗਦਾ ਸੀ, “ਮੇਰੇ ਗੋਲਡੀ ਨਾਲ ਵੀ ਕੋਈ ਅਜਿਹਾ ਕਾਰਨਾਮਾ ਵਾਬਸਤਾ ਹੋਣਾ ਚਾਹੀਦਾ ਹੈ….. ਗੋਲਡੀ ਮਾਮੂਲੀ ਹਸਤੀ ਨਹੀਂ ਹੈ।”
ਗੋਲਡੀ ਬਹੁਤ ਸਰਲ ਅਤੇ ਗੰਭੀਰ ਸੀ। ਬਚਪਨ ਵਿੱਚ ਉਸ ਨੇ ਥੋੜ੍ਹੀਆਂ ਸ਼ਰਾਰਤਾਂ ਕੀਤੀਆਂ ਮਗਰ ਜਦੋਂ ਉਸ ਨੇ ਵੇਖਿਆ ਕਿ ਮੈਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਤਰਕ ਕਰ ਦਿੱਤੀਆਂ। ਆਹਿਸਤਾ ਆਹਿਸਤਾ ਗੰਭੀਰਤਾ ਇਖ਼ਤਿਆਰ ਕਰ ਲਈ ਜੋ ਤਾ ਦਮ-ਏ-ਮਰਗ (ਮੌਤ ਦੇ ਦਮ ਤੱਕ) ਕਾਇਮ ਰਹੀ।
ਮੈਂ ‘ਤਾ ਦਮ-ਏ-ਮਰਗ’ ਕਿਹਾ ਹੈ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਹਨ।
ਸ਼ੇਖ ਸਾਹਿਬ ਰੁਕ ਗਏ ਉਨ੍ਹਾਂ ਦੀ ਅੱਖਾਂ ਗਿੱਲੀਆਂ ਹੋ ਗਈਆਂ ਸਨ। ਅਸੀਂ ਖ਼ਾਮੋਸ਼ ਰਹੇ ਥੋੜ੍ਹੇ ਅਰਸੇ ਦੇ ਬਾਅਦ ਉਨ੍ਹਾਂ ਨੇ ਰੂਮਾਲ ਕੱਢ ਕੇ ਆਪਣੇ ਅੱਥਰੂ ਪੂੰਝੇ ਅਤੇ ਕਹਿਣਾ ਸ਼ੁਰੂ ਕੀਤਾ।
“ਇਹੀ ਮੇਰੀ ਜ਼ਿਆਦਤੀ ਹੈ ਕਿ ਮੈਂ ਜ਼ਿੰਦਾ ਹਾਂ….. ਲੇਕਿਨ ਸ਼ਾਇਦ ਇਸ ਲਈ ਜ਼ਿੰਦਾ ਹਾਂ ਕਿ ਇਨਸਾਨ ਹਾਂ….. ਮਰ ਜਾਂਦਾ ਤਾਂ ਸ਼ਾਇਦ ਗੋਲਡੀ ਦੀ ਤੌਹੀਨ ਹੁੰਦੀ….. ਜਦੋਂ ਉਹ ਮਰਿਆ ਤਾਂ ਰੋ ਰੋ ਕੇ ਮੇਰਾ ਬੁਰਾ ਹਾਲ ਸੀ….. ਲੇਕਿਨ ਉਹ ਮਰਿਆ ਨਹੀਂ ਸੀ। ਮੈਂ ਉਸ ਨੂੰ ਮਰਵਾ ਦਿੱਤਾ ਸੀ। ਇਸ ਲਈ ਨਹੀਂ ਕਿ ਮੈਨੂੰ ਆਪਣੀ ਮੌਤ ਦੀ ਆਮਦ ਦਾ ਯਕੀਨ ਹੋ ਗਿਆ ਸੀ….. ਉਹ ਪਾਗਲ ਹੋ ਗਿਆ ਸੀ। ਅਜਿਹਾ ਪਾਗਲ ਨਹੀਂ ਜਿਵੇਂ ਕਿ ਆਮ ਪਾਗਲ ਕੁੱਤੇ ਹੁੰਦੇ ਹਨ। ਉਸਦੇ ਮਰਜ਼ ਦਾ ਕੁੱਝ ਪਤਾ ਹੀ ਨਹੀਂ ਚੱਲਦਾ ਸੀ। ਉਸ ਨੂੰ ਸਖ਼ਤ ਤਕਲੀਫ ਸੀ। ਜਾਂਕਨੀ (ਭਿਅੰਕਰ ਖੌਫ਼) ਵਰਗਾ ਆਲਮ ਉਸ ਉੱਤੇ ਤਾਰੀ ਸੀ। ਡਾਕਟਰਾਂ ਨੇ ਕਿਹਾ ਇਸ ਦਾ ਵਾਹਿਦ ਇਲਾਜ ਇਹੀ ਹੈ ਕਿ ਇਸਨੂੰ ਮਰਵਾ ਦਿਓ। ਮੈਂ ਪਹਿਲਾਂ ਸੋਚਿਆ ਨਹੀਂ। ਲੇਕਿਨ ਉਹ ਜਿਸ ਅਜ਼ੀਅਤ ਵਿੱਚ ਗਿਰਫਤਾਰ ਸੀ, ਮੈਥੋਂ ਵੇਖੀ ਨਹੀਂ ਜਾਂਦੀ ਸੀ। ਮੈਂ ਮੰਨ ਗਿਆ ਅਤੇ ਉਹ ਉਸਨੂੰ ਇੱਕ ਕਮਰਾ ਵਿੱਚ ਲੈ ਗਏ ਜਿੱਥੇ ਬਰਕੀ ਝੱਟਕਾ ਪਹੁੰਚਾ ਕੇ ਹਲਾਕ ਕਰਨ ਵਾਲੀ ਮਸ਼ੀਨ ਸੀ। ਮੈਂ ਅਜੇ ਆਪਣੇ ਤੁਛ ਜਿਹੇ ਦਿਮਾਗ਼ ਵਿੱਚ ਚੰਗੀ ਤਰ੍ਹਾਂ ਕੁੱਝ ਸੋਚ ਵੀ ਨਹੀਂ ਸਕਿਆ ਸੀ ਕਿ ਉਹ ਉਸਦੀ ਲਾਸ਼ ਲੈ ਆਏ….. ਮੇਰੇ ਗੋਲਡੀ ਦੀ ਲਾਸ਼। ਜਦੋਂ ਮੈਂ ਉਸਨੂੰ ਆਪਣੀਆਂ ਬਾਹਵਾਂ ਵਿੱਚ ਚੁੱਕਿਆ ਤਾਂ ਮੇਰੇ ਅੱਥਰੂ ਟਪ ਟਪ ਉਸ ਦੇ ਸੁਨਹਿਰੇ ਵਾਲਾਂ ਉੱਤੇ ਡਿੱਗਣ ਲੱਗੇ, ਜੋ ਪਹਿਲਾਂ ਕਦੇ ਗਰਦ ਆਲੂਦ ਨਹੀਂ ਹੋਏ ਸਨ….. ਟਾਂਗੇ ਵਿੱਚ ਉਸਨੂੰ ਘਰ ਲਿਆਇਆ। ਦੇਰ ਤੱਕ ਉਸ ਨੂੰ ਵੇਖਿਆ ਕੀ। ਪੰਦਰਾਂ ਸਾਲ ਦੀ ਦੋਸਤੀ ਦੀ ਲਾਸ਼ ਮੇਰੇ ਬਿਸਤਰ ਉੱਤੇ ਪਈ ਸੀ….. ਕੁਰਬਾਨੀ ਦਾ ਮੁਜੱਸਮਾ ਟੁੱਟ ਗਿਆ ਸੀ। ਮੈਂ ਉਸ ਨੂੰ ਨਹਾਇਆ….. ਕਫ਼ਨ ਪੁਆਇਆ। ਬਹੁਤ ਦੇਰ ਤੱਕ ਸੋਚਦਾ ਰਿਹਾ ਕਿ ਹੁਣ ਕੀ ਕਰਾਂ….. ਜ਼ਮੀਨ ਵਿੱਚ ਦਫਨ ਕਰਾਂ ਜਾਂ ਜਲਾ ਦੇਵਾਂ। ਜ਼ਮੀਨ ਵਿੱਚ ਦਫਨ ਕਰਦਾ ਤਾਂ ਉਸਦੀ ਮੌਤ ਦਾ ਇੱਕ ਨਿਸ਼ਾਨ ਰਹਿ ਜਾਂਦਾ। ਇਹ ਮੈਨੂੰ ਪਸੰਦ ਨਹੀਂ ਸੀ। ਪਤਾ ਨਹੀਂ ਕਿਉਂ। ਇਹ ਵੀ ਪਤਾ ਨਹੀਂ ਕਿ ਮੈਂ ਕਿਉਂ ਉਸ ਨੂੰ ਦਰਿਆ ਵਿੱਚ ਗ਼ਰਕ ਕਰਨਾ ਚਾਹਿਆ। ਮੈਂ ਇਸ ਦੇ ਸੰਬੰਧ ਵਿੱਚ ਹੁਣ ਵੀ ਕਈ ਵਾਰ ਸੋਚਿਆ ਹੈ। ਮਗਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ….. ਖੈਰ ਮੈਂ ਇੱਕ ਨਵੀਂ ਬੋਰੀ ਵਿੱਚ ਉਸਦੀ ਕਫ਼ਨਾਈ ਹੋਈ ਲਾਸ਼ ਪਾਈ….. ਧੋ ਧਾ ਕੇ ਵੱਟੇ ਉਸ ਵਿੱਚ ਪਾਏ ਅਤੇ ਦਰਿਆ ਦੀ ਤਰਫ਼ ਰਵਾਨਾ ਹੋ ਗਿਆ।
ਜਦੋਂ ਬੇੜੀ ਦਰਿਆ ਦੇ ਦਰਮਿਆਨ ਪਹੁੰਚੀ। ਅਤੇ ਮੈਂ ਬੋਰੀ ਦੀ ਤਰਫ਼ ਵੇਖਿਆ ਤਾਂ ਗੋਲਡੀ ਨਾਲ ਪੰਦਰਾਂ ਬਰਸ ਦੀ ਦੋਸਤੀ ਅਤੇ ਮੁਹੱਬਤ ਇੱਕ ਬਹੁਤ ਹੀ ਤੇਜ਼ ਤਲਖੀ ਬਣ ਕੇ ਮੇਰੇ ਹਲਕ ਵਿੱਚ ਅਟਕ ਗਈ। ਮੈਂ ਹੁਣ ਜ਼ਿਆਦਾ ਦੇਰ ਕਰਨਾ ਮੁਨਾਸਿਬ ਨਾ ਸਮਝਿਆ। ਕੰਬਦੇ ਹੋਏ ਹੱਥਾਂ ਨਾਲ ਬੋਰੀ ਚੁੱਕੀ ਅਤੇ ਦਰਿਆ ਵਿੱਚ ਸੁੱਟ ਦਿੱਤੀ। ਵਗਦੇ ਹੋਏ ਪਾਣੀ ਦੀ ਚਾਦਰ ਉੱਤੇ ਕੁੱਝ ਬੁਲਬੁਲੇ ਉੱਠੇ ਅਤੇ ਹਵਾ ਵਿੱਚ ਹੱਲ ਹੋ ਗਏ।
ਬੇੜੀ ਵਾਪਸ ਸਾਹਲ ਉੱਤੇ ਆਈ। ਮੈਂ ਉੱਤਰ ਕੇ ਦੇਰ ਤੱਕ ਉਸ ਤਰਫ਼ ਵੇਖਦਾ ਰਿਹਾ ਜਿੱਥੇ ਮੈਂ ਗੋਲਡੀ ਨੂੰ ਪਾਣੀ ਵਿੱਚ ਗ਼ਰਕ ਕੀਤਾ ਸੀ….. ਸ਼ਾਮ ਦਾ ਧੁੰਦਲਕਾ ਛਾਇਆ ਹੋਇਆ ਸੀ। ਪਾਣੀ ਬੜੀ ਖ਼ਾਮੋਸ਼ੀ ਨਾਲ ਵਗ ਰਿਹਾ ਸੀ ਜਿਵੇਂ ਉਹ ਗੋਲਡੀ ਨੂੰ ਆਪਣੀ ਗੋਦ ਵਿੱਚ ਸੁਲਾ ਰਿਹਾ ਹੋਵੇ।”
ਇਹ ਕਹਿ ਕੇ ਸ਼ੇਖ ਸਾਹਿਬ ਖ਼ਾਮੋਸ਼ ਹੋ ਗਏ। ਕੁਝ ਲਮ੍ਹਿਆਂ ਦੇ ਬਾਅਦ ਸਾਡੇ ਵਿੱਚੋਂ ਇੱਕ ਨੇ ਉਨ੍ਹਾਂ ਕੋਲੋਂ ਪੁੱਛਿਆ। “ਲੇਕਿਨ ਸ਼ੇਖ ਸਾਹਿਬ ਤੁਸੀਂ ਤਾਂ ਖ਼ਾਸ ਵਾਕਿਆ ਸੁਨਾਣ ਵਾਲੇ ਸੋ।”
ਸ਼ੇਖ ਸਾਹਿਬ ਚੋਂਕੇ….. “ਓਹ ਮੁਆਫ਼ ਕਰਿਓਰਨਾ। ਮੈਂ ਆਪਣੀ ਰੌ ਵਿੱਚ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚ ਗਿਆ….. ਵਾਕਿਆ ਇਹ ਸੀ ਕਿ….. ਮੈਂ ਹੁਣ ਅਰਜ ਕਰਦਾ ਹਾਂ….. ਪੰਦਰਾਂ ਬਰਸ ਹੋ ਗਏ ਸਨ ਸਾਡੀ ਦੋਸਤੀ ਨੂੰ। ਇਸ ਦੌਰਾਨ ਮੈਂ ਕਦੇ ਬੀਮਾਰ ਨਹੀਂ ਹੋਇਆ ਸੀ। ਮੇਰੀ ਸਿਹਤ ਮਾਸ਼ਾ ਅੱਲ੍ਹਾ ਬਹੁਤ ਚੰਗੀ ਸੀ, ਲੇਕਿਨ ਜਿਸ ਦਿਨ ਮੈਂ ਗੋਲਡੀ ਦੀ ਪੰਦਰਵੀਂ ਵਰ੍ਹੇਗੰਢ ਮਨਾਈ, ਉਸ ਦੇ ਦੂਜੇ ਦਿਨ ਮੈਂ ਹੱਡਭੰਨਣੀ ਮਹਿਸੂਸ ਕੀਤੀ। ਸ਼ਾਮ ਨੂੰ ਇਹ ਹੱਡਭੰਨਣੀ ਤੇਜ਼ ਬੁਖਾਰ ਵਿੱਚ ਤਬਦੀਲ ਹੋ ਗਈ। ਰਾਤ ਨੂੰ ਸਖ਼ਤ ਬੇਚੈਨ ਰਿਹਾ। ਗੋਲਡੀ ਜਾਗਦਾ ਰਿਹਾ। ਇੱਕ ਅੱਖ ਬੰਦ ਕਰਕੇ ਦੂਜੀ ਅੱਖ ਨਾਲ ਮੈਨੂੰ ਵੇਖਦਾ ਰਿਹਾ। ਪਲੰਗ ਤੋਂ ਉੱਤਰ ਕੇ ਹੇਠਾਂ ਜਾਂਦਾ। ਫਿਰ ਆਕੇ ਬੈਠ ਜਾਂਦਾ।
ਜ਼ਿਆਦਾ ਉਮਰ ਹੋ ਜਾਣ ਦੇ ਸਬੱਬ ਉਸ ਦੀ ਨਿਗਾਹ ਅਤੇ ਸੁਣਨ-ਸ਼ਕਤੀ ਕਮਜ਼ੋਰ ਹੋ ਗਈ ਸੀ ਲੇਕਿਨ ਜਰਾ ਜਿੰਨੀ ਆਹਟ ਹੁੰਦੀ ਤਾਂ ਉਹ ਚੌਂਕ ਪੈਂਦਾ ਅਤੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਜਿਵੇਂ ਇਹ ਪੁੱਛਦਾ….. “ਇਹ ਕੀ ਹੋ ਗਿਆ ਹੈ ਤੈਨੂੰ?”
ਉਸ ਨੂੰ ਹੈਰਤ ਸੀ ਕਿ ਮੈਂ ਇੰਨੀ ਦੇਰ ਤੱਕ ਪਲੰਗ ਉੱਤੇ ਕਿਉਂ ਪਿਆ ਹਾਂ, ਲੇਕਿਨ ਉਹ ਜਲਦੀ ਹੀ ਸਾਰੀ ਗੱਲ ਸਮਝ ਗਿਆ। ਜਦੋਂ ਮੈਨੂੰ ਬਿਸਤਰ ਉੱਤੇ ਲਿਟੇ ਕਈ ਦਿਨ ਬੀਤ ਗਏ ਤਾਂ ਉਸ ਦੇ ਬੁਢੇ ਚਿਹਰੇ ਉੱਤੇ ਮਾਯੂਸੀ ਛਾ ਗਈ। ਮੈਂ ਉਸ ਨੂੰ ਆਪਣੇ ਹੱਥਾਂ ਖਿਲਾਇਆ ਕਰਦਾ ਸੀ। ਰੋਗ ਦੇ ਆਗਾਜ਼ ਵਿੱਚ ਤਾਂ ਮੈਂ ਉਸ ਨੂੰ ਖਾਣਾ ਦਿੰਦਾ ਰਿਹਾ। ਜਦੋਂ ਕਮਜ਼ੋਰੀ ਵੱਧ ਗਈ ਤਾਂ ਮੈਂ ਇੱਕ ਦੋਸਤ ਨੂੰ ਕਿਹਾ ਕਿ ਉਹ ਸਵੇਰੇ ਸ਼ਾਮ ਗੋਲਡੀ ਨੂੰ ਖਾਣਾ ਖਿਲਾਉਣ ਆ ਜਾਇਆ ਕਰੇ। ਉਹ ਆਉਂਦਾ ਰਿਹਾ। ਮਗਰ ਗੋਲਡੀ ਨੇ ਉਸ ਦੀ ਪਲੇਟ ਦੀ ਤਰਫ਼ ਮੂੰਹ ਨਹੀਂ ਕੀਤਾ। ਮੈਂ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ। ਇੱਕ ਮੈਨੂੰ ਆਪਣੇ ਮਰਜ਼ ਦੀ ਤਕਲੀਫ ਸੀ ਜੋ ਦੂਰ ਹੋਣ ਹੀ ਵਿੱਚ ਨਹੀਂ ਆਉਂਦਾ ਸੀ। ਦੂਜੇ ਮੈਨੂੰ ਗੋਲਡੀ ਦੀ ਫ਼ਿਕਰ ਸੀ ਜਿਸ ਨੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ।
ਹੁਣ ਉਸ ਨੇ ਪਲੰਗ ਉੱਤੇ ਬੈਠਣਾ ਵੀ ਛੱਡ ਦਿੱਤਾ। ਸਾਹਮਣੇ ਦੀਵਾਰ ਦੇ ਕੋਲ ਸਾਰਾ ਦਿਨ ਅਤੇ ਸਾਰੀ ਰਾਤ ਖ਼ਾਮੋਸ਼ ਬੈਠਾ ਆਪਣੀ ਧੁੰਦਲੀਆਂ ਅੱਖਾਂ ਨਾਲ ਮੈਨੂੰ ਵੇਖਦਾ ਰਹਿੰਦਾ। ਇਸ ਨਾਲ ਮੈਨੂੰ ਹੋਰ ਵੀ ਦੁੱਖ ਹੋਇਆ। ਉਹ ਕਦੇ ਨੰਗੀ ਜ਼ਮੀਨ ਉੱਤੇ ਨਹੀਂ ਬੈਠਾ ਸੀ। ਮੈਂ ਉਸ ਨੂੰ ਬਹੁਤ ਕਿਹਾ। ਲੇਕਿਨ ਉਹ ਨਹੀਂ ਮੰਨਿਆ।
ਉਹ ਬਹੁਤ ਜ਼ਿਆਦਾ ਖ਼ਾਮੋਸ਼ ਹੋ ਗਿਆ ਸੀ। ਅਜਿਹਾ ਲੱਗਦਾ ਸੀ ਕਿ ਉਹ ਗ਼ਮ ਅਤੇ ਦੁੱਖ ਵਿੱਚ ਗਰਕ ਹੈ। ਕਦੇ ਕਦੇ ਉਠ ਕੇ ਪਲੰਗ ਦੇ ਕੋਲ ਆਉਂਦਾ। ਅਜੀਬ ਹਸਰਤ ਭਰੀਆਂ ਨਜਰਾਂ ਨਾਲ ਮੇਰੀ ਤਰਫ਼ ਵੇਖਦਾ ਅਤੇ ਗਰਦਨ ਝੁੱਕਾ ਕੇ ਵਾਪਸ ਦੀਵਾਰ ਦੇ ਕੋਲ ਚਲਾ ਜਾਂਦਾ।
ਇੱਕ ਰਾਤ ਲੈੰਪ ਦੀ ਰੋਸ਼ਨੀ ਵਿੱਚ ਮੈਂ ਵੇਖਿਆ, ਕਿ ਗੋਲਡੀ ਦੀਆਂ ਧੁੰਦਲੀਆਂ ਅੱਖਾਂ ਵਿੱਚ ਅੱਥਰੂ ਚਮਕ ਰਹੇ ਹਨ। ਉਸ ਦੇ ਚਿਹਰੇ ਤੋਂ ਦੁੱਖ ਅਤੇ ਦਰਦ ਬਰਸ ਰਿਹਾ ਸੀ। ਮੈਨੂੰ ਬਹੁਤ ਦੁੱਖ ਹੋਇਆ। ਮੈਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਲੰਬੇ ਲੰਬੇ ਸੁਨਹਿਰੇ ਕੰਨ ਹਿਲਾਂਦਾ ਉਹ ਮੇਰੇ ਕੋਲ ਆਇਆ। ਮੈਂ ਬੜੇ ਪਿਆਰ ਨਾਲ ਕਿਹਾ। “ਗੋਲਡੀ ਮੈਂ ਅੱਛਾ ਹੋ ਜਾਵਾਂਗਾ। ਤੂੰ ਦੁਆ ਮੰਗ….. ਤੇਰੀ ਦੁਆ ਜ਼ਰੂਰ ਕਬੂਲ ਹੋਵੇਂਗੀ।”
ਇਹ ਸੁਣ ਕੇ ਉਸ ਨੇ ਬੜੀਆਂ ਉਦਾਸ ਅੱਖਾਂ ਨਾਲ ਮੈਨੂੰ ਵੇਖਿਆ, ਫਿਰ ਸਿਰ ਉੱਪਰ ਉਠਾ ਕੇ ਛੱਤ ਦੀ ਤਰਫ਼ ਦੇਖਣ ਲਗਾ, ਜਿਵੇਂ ਦੁਆ ਮੰਗ ਰਿਹਾ ਹੋਵੇ….. ਕੁੱਝ ਦੇਰ ਉਹ ਇਸ ਤਰ੍ਹਾਂ ਖੜਾ ਰਿਹਾ। ਮੇਰੇ ਜਿਸਮ ਉੱਤੇ ਕੰਬਣੀ ਸੀ ਤਾਰੀ ਹੋ ਗਈ। ਇੱਕ ਅਜੀਬੋ ਗਰੀਬ ਤਸਵੀਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਗੋਲਡੀ ਸਚਮੁੱਚ ਦੁਆ ਮੰਗ ਰਿਹਾ ਸੀ….. ਮੈਂ ਸੱਚ ਅਰਜ ਕਰਦਾ ਹਾਂ ਉਹ ਸਿਰ ਤੋਂ ਪੈਰਾਂ ਤੱਕ ਦੁਆ ਸੀ। ਮੈਂ ਕਹਿਣਾ ਨਹੀਂ ਚਾਹੁੰਦਾ। ਲੇਕਿਨ ਉਸ ਵਕ਼ਤ ਮੈਂ ਮਹਿਸੂਸ ਕੀਤਾ ਕਿ ਉਸਦੀ ਰੂਹ ਖ਼ੁਦਾ ਦੇ ਹੁਜ਼ੂਰ ਪਹੁੰਚ ਕੇ ਗਿੜਗੜਾ ਰਹੀ ਹੈ।
ਮੈਂ ਕੁਝ ਹੀ ਦਿਨਾਂ ਵਿੱਚ ਅੱਛਾ ਹੋ ਗਿਆ। ਲੇਕਿਨ ਗੋਲਡੀ ਦੀ ਹਾਲਤ ਪਤਲੀ ਹੋ ਗਈ। ਜਦੋਂ ਤੱਕ ਮੈਂ ਬਿਸਤਰ ਉੱਤੇ ਸੀ ਉਹ ਅੱਖਾਂ ਬੰਦ ਕੀਤੇ ਦੀਵਾਰ ਦੇ ਨਾਲ ਖ਼ਾਮੋਸ਼ ਬੈਠਾ ਰਿਹਾ। ਮੈਂ ਹਿਲਣ ਜੁਲਣ ਦੇ ਕਾਬਿਲ ਹੋਇਆ ਤਾਂ ਮੈਂ ਉਹਨੂੰ ਖਿਲਾਉਣ ਪਿਲਾਣ ਦੀ ਕੋਸ਼ਿਸ਼ ਕੀਤੀ ਮਗਰ ਬੇਸੂਦ। ਉਸਨੂੰ ਹੁਣ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦੁਆ ਮੰਗਣ ਦੇ ਬਾਅਦ ਜਿਵੇਂ ਉਸਦੀ ਸਾਰੀ ਤਾਕਤ ਚਲੀ ਗਈ ਸੀ।
ਮੈਂ ਉਸ ਨੂੰ ਕਹਿੰਦਾ, “ਮੇਰੀ ਤਰਫ਼ ਵੇਖ ਗੋਲਡੀ….. ਮੈਂ ਅੱਛਾ ਹੋ ਗਿਆ ਹਾਂ….. ਖ਼ੁਦਾ ਨੇ ਤੇਰੀ ਦੁਆ ਕਬੂਲ ਕਰ ਲਈ ਹੈ,” ਲੇਕਿਨ ਉਹ ਅੱਖਾਂ ਨਾ ਖੋਲ੍ਹਦਾ। ਮੈਂ ਦੋ ਤਿੰਨ ਦਫਾ ਡਾਕਟਰ ਬੁਲਾਇਆ। ਉਸ ਨੇ ਇੰਜੈਕਸ਼ਨ ਲਗਾਏ ਪਰ ਕੁੱਝ ਨਾ ਹੋਇਆ। ਇੱਕ ਦਿਨ ਮੈਂ ਡਾਕਟਰ ਲੈ ਕੇ ਆਇਆ ਤਾਂ ਉਸ ਦਾ ਦਿਮਾਗ਼ ਚੱਲ ਚੁੱਕਿਆ ਸੀ।
ਮੈਂ ਉਠਾ ਕੇ ਉਸਨੂੰ ਵੱਡੇ ਡਾਕਟਰ ਦੇ ਕੋਲ ਲੈ ਗਿਆ ਅਤੇ ਉਸ ਨੂੰ ਬਿਜਲੀ ਦੇ ਝਟਕੇ ਨਾਲ ਹਲਾਕ ਕਰਾ ਦਿੱਤਾ।
ਮੈਨੂੰ ਪਤਾ ਨਹੀਂ ਬਾਬਰ ਅਤੇ ਹੁਮਾਯੂੰ ਵਾਲਾ ਕ਼ਿੱਸਾ ਕਿੱਥੇ ਤੱਕ ਸਹੀ ਹੈ….. ਲੇਕਿਨ ਇਹ ਵਾਕਿਆ ਅੱਖਰ ਅੱਖਰ ਦੁਰੁਸਤ ਹੈ।
6 ਜੂਨ 1950

ਸਆਦਤ ਹਸਨ ਮੰਟੋ
(ਅਨੁਵਾਦ: ਚਰਨ ਗਿੱਲ)

...
...

ਧਰਮਰਾਜ ਕ੍ਰੋਧਿਤ ਮੂਡ ਵਿੱਚ ਆਪਣੇ ਸਿੰਘਾਸਣ ਤੇ ਬੈਠੇ ਹੋਏ ਹਨ ਤੇ ਯਮ ਦਰਬਾਰ ਦੇ ਦੋਵੇਂ ਪਾਸੇ ਭਿਆਨਕ ਹਥਿਆਰ ਲਈ ਭੈਭੀਤ ਖੜ੍ਹੇ ਹਨ। ਧਰਮਰਾਜ ਨੇ ਦਰਬਾਰ ਦੇ ਸ਼ੁਰੂ ਹੋਣ ਤੇ ਪਹਿਲਾਂ ਯਮਾਂ ਨੂੰ ਇਹ ਪ੍ਰਸ਼ਨ ਹੀ ਕੀਤਾ ਕਿ ਅੱਜ ਕਿੰਨੇ ਪ੍ਰਾਣੀ ਚੜਾਈ ਕਰ ਗਏ ਹਨ। ਯਮਾਂ ਨੇ ਕਿਹਾ ਕਿ ਹਜੂਰ ਸਾਹਿਬ! ਕਰੋਨਾ ਆਤਮਾਵਾਂ ਤੋਂ ਇਲਾਵਾ ਹੋਰ ਕੋਈ ਨਹੀਂ ਆਇਆ। “ਇਹ ਕਿਵੇਂ ਹੋ ਸਕਦਾ ਹੈ ਕਿ ਐਨੀਆਂ ਘੱਟ ਮੌਤਾਂ”,ਧਰਮਰਾਜ ਨੇ ਯਮਾਂ ਨੂੰ ਕਿਹਾ। ਇਸ ਮਹਾਂਮਾਰੀ ਤੋਂ ਪਹਿਲਾਂ ਤਾਂ ਐਨੇ ਸੜਕ ਦੁਰਘਟਨਾਵਾਂ ਨਾਲ ਹੀ ਮਰ ਜਾਂਦੇ ਸੀ। ਤੇ ਜਿਹੜੇ ਨਸ਼ੇ, ਲੜਾਈ-ਝਗੜੇ, ਭੁੱਖਮਰੀ, ਆਤਮ ਹਤਿਆਵਾਂ, ਹੋਰ ਭਿਆਨਕ ਰੋਗਾਂ ਨਾਲ ਮਰਦੇ ਸੀ, ਉਹ ਮਰਨ ਵਾਲੇ ਅਚਾਨਕ ਕਿੱਧਰ ਗਾਇਬ ਹੋ ਗਏ। ਜੇ ਇਸ ਤਰ੍ਹਾਂ ਹੀ ਰਿਹਾ ਤਾਂ ਸਾਡਾ ਧੰਦਾ ਚੌਪਟ ਹੋਣ ਦਾ ਡਰ ਹੈ। ਰੱਬ ਸਾਥੋਂ ਇਸ ਸੰਬੰਧੀ ਹਿਸਾਬ-ਕਿਤਾਬ ਪੁੱਛ ਸਕਦਾ ਹੈ। ਅਸੀਂ ਇਸਦਾ ਕੀ ਜਵਾਬ ਦੇਵਾਂਗੇ ਕਿਉਂਕਿ ਇਹ ਸਾਡਾ ਕਿੱਤਾ ਹੈ ਕਿ ਹਰ ਪ੍ਰਾਣੀ ਦੀ ਮੌਤ ਦਾ ਰਿਕਾਰਡ ਰੱਖਣਾ। ਉਹਨੂੰ ਮਰਨ ਤੋਂ ਮਗਰੋਂ ਉਸਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਸਵਰਗ-ਨਰਕ ਵਿੱਚ ਭੇਜਣਾ ਸਾਡਾ ਹੀ ਤਾਂ ਕੰਮ ਹੈ। ਇਹ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ। ਬਾਕੀ ਪਾਸਿਓਂ ਕੋਈ ਹਿਲਜੁਲ ਨਹੀਂ ਹੋ ਰਹੀ, ਬੜੀ ਹੀ ਸੰਜੀਦਾ ਗੱਲ ਹੈ। ਯਮ ਕਹਿਣ ਲੱਗੇ ਕਿ ਜਨਾਬ, ਤੁਸੀਂ ਇਸ ਸੰਬੰਧੀ ਰੱਬ ਨਾਲ ਗੱਲ ਕਰਕੇ ਤਾਂ ਦੇਖੋ । ਆਪੇ ਰੱਬ ਜੀ ਤੁਹਾਡੇ ਸ਼ੰਕੇ ਨਵਿਰਤ ਕਰ ਦੇਣਗੇ। ਸਾਡੇ ਤਾਂ ਗੱਲ ਜਨਾਬ ਜੀ ਵੱਸੋਂ ਬਾਹਰ ਹੈ। ਅਸੀਂ ਤਾਂ ਕਦੇ ਅਜਿਹਾ ਸਮਾਂ ਦੇਖਿਆ ਹੀ ਨਹੀਂ, ਸ਼ਾਇਦ ਸਾਡੇ ਪੁਰਖਿਆਂ ਨੇ ਵੀ ਨਹੀਂ ਦੇਖਿਆ ਹੋਣਾ, ਨਹੀਂ ਤਾਂ ਇਸ ਸੰਬੰਧੀ ਸਾਨੂੰ ਉਹਨਾਂ ਕੋਈ ਨਾ ਕੋਈ ਕਹਾਣੀ ਜਰੂਰ ਸੁਣਾਉਣੀ ਸੀ। ਚੱਲੋ, ਅੱਜ ਦਾ ਦਰਬਾਰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ੍ਹ ਨੂੰ ਮੈਂ ਆਪ ਰੱਬ ਜੀ ਦੇ ਦਰ ਤੇ ਫੇਰੇ ਪਾਉਂਦਾ ਹਾਂ। ਅੰਮ੍ਰਿਤ ਵੇਲਾ ਹੈ ਤੇ ਧਰਮਰਾਜ ਬੇਚੈਨ ਹੋਏ ਰੱਬ ਦੇ ਦਰ ਨਤਮਸਤਕ ਹੋਏ। ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੈ। ਅਨਾਹਦ ਨਾਦ ਵੱਜ ਰਹੇ ਹਨ। ਧਰਮਰਾਜ ਇਸ ਅਨੰਦ ਨੂੰ ਵੇਖ ਸ਼ਾਂਤੀ ਦੀ ਮੁਦਰਾ ਵਿੱਚ ਆ ਗਏ। ਸਾਹਮਣਿਓਂ ਅਵਾਜ਼ ਆਈ ਕਿ ਹੇ ਭਗਤਾ, ਕਿਵੇਂ ਆਉਣੇ ਹੋਏ। ਹੇ ਅੰਤਰਯਾਮੀ ਮਹਾਰਾਜ ! ਤੁਹਾਡੇ ਤੋਂ ਕੀ ਓਹਲਾ ਹੈ। ਮਹਾਰਾਜ ਜੀ, ਆਹ ਕੀ ਖੇਡ ਰਚੀ ਹੈ ? ਸਭ ਕੁੱਝ ਠੱਪ ਕਰ ਦਿੱਤਾ, ਤੁਸਾਂ ਨੇ। ਇੱਕ ਥਾਂ ਟਿਕ ਕੇ ਨਾ ਬੈਠਣ ਵਾਲੇ ਇਨਸਾਨ ਨੂੰ ਤੁਸਾਂ ਪੜੵਨੇ ਪਾ ਦਿੱਤਾ। ਇਹ ਕੁੱਝ ਤਾਂ ਅਸਾਂ ਨੇ ਜਨਾਬ ਦੇਖਿਆ ਹੀ ਨਹੀਂ ਪਹਿਲਾਂ। ਸਾਡਾ ਵੀ ਕਾਰੋਬਾਰ ਬਹੁਤ ਮੰਦਾ ਜਾ ਰਿਹਾ ਹੈ। ਕੇਵਲ ਕਰੋਨਾ ਨਾਲ ਮਰਨ ਵਾਲੇ ਬਜ਼ੁਰਗ ਹੀ ਸਾਡੇ ਕੋਲ ਆ ਰਹੇ ਹਨ। ਬਾਕੀ ਤਾਂ ਪੁੱਠੇ-ਸਿੱਧੇ ਕੰਮ ਕਰਨ ਵਾਲੇ ਪਤਾ ਨਹੀਂ ਕਿਹੜੇ ਘੋਰਨਿਆਂ ਵਿੱਚ ਜਾ ਵੜੇ। ਅੱਗੇ ਤਾਂ ਸਾਥੋਂ ਇਹਨਾਂ ਦੇ ਕਰਮਾਂ ਦਾ ਲੇਖਾ-ਜੋਖਾ ਕਰ ਨਹੀਂ ਹੁੰਦਾ ਸੀ। ਇੰਨੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਸੀ। ਨਾਲੇ ਸਾਡੇ ਕੋਲ ਜਿਹੜੇ ਕਰੋਨਾ ਨਾਲ ਮਰ ਕੇ ਆਉਂਦੇ ਹਨ, ਉਹ ਗਿਲਾ ਕਰਦੇ ਹਨ ਕਿ ਸਾਡਾ ਤਾਂ ਕੋਈ ਚੰਗੀ ਤਰ੍ਹਾਂ ਸਸਕਾਰ ਨਹੀਂ ਕਰਦਾ। ਕੋਈ ਵੀ ਧੀ-ਪੁੱਤ ਕਰੋਨਾ ਵਾਲੇ ਕੋਲ ਖੜਦਾ ਨਹੀਂ। ਹੋਰ ਤਾਂ ਹੋਰ ਜਨਾਬ, ਸਿਵਿਆਂ ਵਿੱਚ ਐਂਟਰੀ ਨਹੀਂ ਕਰਨ ਦਿੱਤੀ ਜਾਂਦੀ। ਪਦਮ ਸ੍ਰੀ ਭਾਈ ਸਾਹਿਬ ਦੀ ਉਦਾਹਰਨ ਤਾਂ ਤੁਸੀਂ ਵੇਖੀ ਹੈ। ਬਹੁਤੀਆਂ ਆਤਮਾਵਾਂ ਤਾਂ ਸੰਸਾਰ ਵਿੱਚ ਭਟਕਦੀਆਂ ਫਿਰਦੀਆਂ ਹਨ, ਚੰਗੀ ਤਰ੍ਹਾਂ ਗਤ ਨਾ ਹੋਣ ਕਰਕੇ। ਇਹ ਮਨੁੱਖ ਬਹੁਤ ਸੁਆਰਥੀ ਤੇ ਅਹਿਸਾਨ ਫਰਾਮੋਸ਼ ਹੋ ਗਿਆ ਹੈ। ਬਿਮਾਰੀ ਦੇ ਲੱਛਣ ਆਉਣ ਸਾਰ ਹੀ ਸਾਰੇ ਰਿਸਤੇ-ਨਾਤੇ ਖਤਮ ਕਰ ਦਿੰਦੇ ਹਨ। ਬੱਸ, ਇੱਕ ਗੱਲ ਚੰਗੀ ਹੋਈ ਹੈ, ਜਿਹੜਾ ਵਾਤਾਵਰਨ ਸਾਫ ਹੋ ਗਿਆ। ਨਹੀਂ ਤਾਂ ਸਦੀਆਂ ਤੱਕ ਵੀ ਸਾਫ਼ ਨਹੀਂ ਹੋਣਾ ਸੀ। ਦੂਜੀ ਗੱਲ, ਪਰਿਵਾਰ ਕੋਲ ਬੈਠਣ ਦਾ ਵੀ ਸਮਾਂ ਮਿਲ ਗਿਆ ਇਹਨਾਂ ਦੁਨੀਆਦਾਰਾਂ ਨੂੰ । ਨਹੀਂ ਤਾਂ ਹਰ ਕੋਈ ਕਾਹਲੀ ਵਿੱਚ ਹੀ ਦਿੱਸਦਾ ਸੀ। ਬਾਕੀ ਸਭ ਨੂੰ ਪਤਾ ਲੱਗ ਗਿਆ ਹੈ ਕਿ ਰੱਬ ਜਾਂ ਤੁਹਾਡੀ ਕੁਦਰਤ ਤੋਂ ਵੱਡਾ ਕੋਈ ਨਹੀਂ। ਪਰ ਜਨਾਬ ਕਈ ਲੋਕ ਇਸ ਮਹਾਂਮਾਰੀ ਦੌਰਾਨ ਵੀ ਕਾਲਾ ਬਜਾਰੀ ਤੇ ਲੁੱਟ ਦੀ ਨੀਤੀ ਅਪਣਾਈ ਜਾ ਰਹੇ ਹਨ। ਬਾਕੀ ਜਨਾਬ ਅਸੀਂ ਤਾਂ ਆਪ ਕਰੋਨਾ ਆਤਮਾਵਾਂ ਨੂੰ ਸਜਾ ਦੇਣ ਤੋਂ ਅਸਮਰਥ ਹਾਂ। ਪਹਿਲਾਂ ਹੀ ਉਹਨਾਂ ਨਾਲ ਬਹੁਤ ਕੁੱਤੇਖਾਣੀ ਹੋਈ ਜਾਂਦੀ ਹੈ। ਕਿਸੇ ਵੱਲੋਂ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਤੇ ਪਰਿਵਾਰ ਤੇ ਲੋਕਾਂ ਵੱਲੋਂ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਇਆ ਜਾ ਰਿਹਾ ਹੈ। ਸਾਨੂੰ ਇਹਨਾਂ ਤੇ ਤਰਸ ਆਉਂਦਾ ਹੈ। ਬਾਕੀ ਸਾਡੇ ਮੰਦੇ ਧੰਦੇ ਬਾਰੇ ਵੀ ਤੁਸੀਂ ਸੋਚੋ। ਧਰਮਰਾਜ ਦੀਆਂ ਕਰੋਨਾ ਸੰਬੰਧੀ ਗੱਲਾਂ ਤੇ ਆਪਣੀ ਪਦਵੀ ਦੀ ਸਥਿਰਤਾ ਸੰਬੰਧੀ ਗੱਲਾਂ ਸੁਣ ਕੇ ਰੱਬ ਜੀ ਕਹਿਣ ਲੱਗੇ ਕਿ ਹੇ ਭਗਤਾ ! ਭਾਵੇਂ ਸੰਸਾਰ ਦਾ ਪਰਵਾਹ ਅਨਾਦੀ ਹੈ ਪਰ ਮੇਰੇ ਰੰਗਾਂ ਬਾਰੇ ਕੋਈ ਨਹੀਂ ਜਾਣ ਸਕਦਾ ਕਿ ਕਦੋਂ ਮੈਂ ਕੀ ਕਰ ਦੇਵਾਂ ? ਤੂੰ ਆਪਣੀ ਡਿਊਟੀ ਕਰ, ਅੱਗੇ ਹੋਣ ਵਾਲੇ ਸਮੇਂ ਬਾਰੇ ਨਾ ਸੋਚ ਤੇ ਬੱਸ ਮੇਰਾ ਚਿੰਤਨ ਕਰ। ਬਾਕੀ ਮੇਰੇ ਅਧਿਆਤਮਿਕ ਗਿਆਨ ਨਾਲ ਤੈਨੂੰ ਆਪੇ ਸਭ ਕੁੱਝ ਸਮਝ ਆ ਜੂ। ਧਰਮਰਾਜ ਗੰਭੀਰ ਹੋ ਕੇ ਸੋਚਣ ਲੱਗੇ ਕਿ ਜੇ ਉਸਦੇ ਦਰ ਤੇ ਐਨੀ ਸ਼ਾਂਤੀ ਤੇ ਅਨੰਦ ਹੈ, ਜੇ ਬੰਦਾ ਇਸਨੂੰ ਆਪਣੇ ਮਨ ਮੰਦਰ ਵਿੱਚ ਧਾਰਨ ਕਰ ਲਵੇ ਤਾਂ ਇਸਦੀਆਂ ਸਾਰੀਆਂ ਦੁਬਿਧਾਵਾਂ ਪਲ ਵਿੱਚ ਖਤਮ ਹੋ ਜਾਣ ਤੇ ਸੰਸਾਰ ਵਿੱਚ ਸਾਰੇ ਸ਼ਾਂਤੀ ਹੀ ਸ਼ਾਂਤੀ ਹੋਵੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761

...
...

“ਲਉ ਜੀ, ਹੁਣ ਤਾਂ ਤੁਸੀਂ ਰੋਜ ਕਾਰ ਵਿੱਚ ਘੁੰਮੋਗੇ।” ਰਮੇਸ਼ ਨੇ ਮੁੰਡੇ ਨੂੰ ਵਿਆਉਣ ਜਾਂਦੇ ਸਮੇਂ ਆਪਣੀ ਘਰਵਾਲੀ ਨੂੰ ਕਿਹਾ।
“ਪਰ ਆਪਣੇ ਕੋਲ ਇੰਨੇ ਪੈਸੇ ਆਉਣਗੇ ਕਿੱਥੇ? ਤੁਹਾਡੀ ਕਮਾਈ ਵਿੱਚ ਤਾਂ ਮੁਸ਼ਕਲ ਨਾਲ ਗੁਜਾਰਾ ਚਲਦਾ ਹੈ। ਕਾਰ ਤਾਂ ਬੜੀ ਮਹਿੰਗੀ……….” ਹੈਰਾਨ ਹੁੰਦੀ ਰਮਾ ਨੇ ਕਿਹਾ।
“ਤੂੰ ਬੜੀ ਭੋਲੀ ਹੈ। ਸਾਡੀ ਅੱਜ ਲਾਟਰੀ ਖੁੱਲਣ ਵਾਲੀ ਹੈ। ਮੈਂ ਕਲ੍ਹ ਆਪਣੇ ਬੇਟੇ ਸੰਦੀਪ ਦੇ ਸਹੁਰੇ। ਫੋਨ ਕਰ ਦਿੱਤਾ ਸੀ। ਅਸੀਂ ਡੋਲੀ ਤਾਂ ਲਿਆਾਵਾਂਗੇ ਜੇ ਤੁਸੀਂ ਕਾਰ ਦੇਵੋਗੇ। ਤੂੰ ਦੇਖਦੀ ਜਾ, ਹੁਣ ਅਸੀਂ ਮਾਲੋ-ਮਾਲ ਹੋ ਜਾਵਾਂਗੇ। ਤੈਨੂੰ ਪਤਾ ਲੜਕੀ ਦੇ ਮਾਪੇ ਆਪਣੀ ਇੱਜਤ ਰੱਖਣ ਲਈ ਜੰਝ ਨੂੰ ਵਾਪਸ ਨਹੀਂ ਭੇਜਦੇ ਚਾਹੇ ਆਪ ਗਿਰਵੀ ਹੋ ਜਾਣ।”
ਰਮੇਸ਼ ਅਜੀਬ ਜਿਹਾ ਹਾਸਾ ਹੱਸਦਾ ਹੈ।
ਸ਼ਹਿਨਾਈ ਦੇ ਗੀਤਾਂ ਵਿੱਚ ਮਸਤ ਜਾਂਝੀ ਵਿਆਹ ਵਾਲੇ ਪੰਡਾਲ ਵਿੱਚ ਪਹੁੰਚ ਜਾਂਦੇ ਹਨ। ਰਮੇਸ਼ ਪੰਡਾਲ ਦਾ ਦ੍ਰਿਸ਼ ਦੇਖ ਕੇ ਹੈਰਾਨ ਹੋ ਜਾਂਦਾ ਹੈ। ਕੁੜੀ-ਮੁੰਡੇ ਦੀਆਂ ਲਾਵਾਂ ਚਲਦੀਆਂ ਹਨ। ਰਮੇਸ਼ ਇਕਦਮ ਪ੍ਰਧਾਨ ਹੋ। ਜਾਂਦਾ ਹੈ। ਸ਼ਾਇਦ ਗਲਤ ਆ ਗਏ ਪਰ ਜਲਦੀ ਸੰਭਲ ਕੇ ਕਹਿੰਦਾ ਹੈ “ਬੰਦ ਕਰੋ ਸ਼ਾਦੀ।” ਕੁੜੀ ਦਾ ਪਿਤਾ ਬੇਝਿਜਕ ਅੱਗੇ ਆਉਂਦਾ ਹੈ, ਉਹ ਕਹਿੰਦਾ ਹੈ “ਤੁਹਾਨੂੰ ਕਾਰ ਚਾਹੀਦੀ ਹੈ। ਉਹ ਮੇਰੀ ਹੈਸੀਅਤ ਨਹੀਂ। ਮੈਂ ਬਹੁਤ ਉਦਾਸ ਹੋ ਗਿਆ।” ਮੇਰੇ ਦੋਸਤ ਦੇ ਬੇਟੇ ਨੂੰ ਇਹ ਗੱਲ ਪਤਾ ਲੱਗੀ ਉਹ ਨੇਕ ਇਨਸਾਨ ਵਿਆਹ ਲਈ ਰਾਜੀ ਹੋ ਗਿਆ। “ਇਹ ਸ਼ਾਦੀ ਨਹੀਂ ਹੋ ਸਕਦੀ।” ਰਮੇਸ਼ ਨੇ ਕਿਹਾ ।
ਪੁਲਿਸ ਨੂੰ ਫੋਨ ਕਰਦਾ ਕੁੜੀ ਦੇ ਬਾਪ ਨੇ ਕਿਹਾ।
ਹਾਰੇ ਜੁਆਰੀਏ ਵਾਂਗ ਰਮੇਸ਼ ਅੱਖਾਂ ਗੱਡੀ ਖੜਾ ਸੀ। ਸਭ ਦੇ ਤਿੱਖੇ ਬੋਲ ਹਥੌੜਾ ਵਾਂਗ ਉਸਦੇ ਦਿਮਾਗ ਵਿੱਚ ਵੱਜਦੇ ਜਾ ਰਹੇ ਸਨ।
ਭੁਪਿੰਦਰ ਕੌਰ ਸਢੌਰਾ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)