Sub Categories
ਦੀਵਿਆ ਵੇ ਦੀਵਿਆ ਠੰਡੀ ਠੰਡੀ ਲੋਅ ਦੇਈਂ,
ਹਰ ਪਾਸੇ ਬੀਜ਼ ਤੂੰ ਮੁੱਹਬਤਾਂ ਦੇ ਬੋਅ ਦੇਈਂ,
ਕਿਸੇ ਤਾਈਂ ਸ਼ਿਕਵਾਂ ਸ਼ਿਕਾਇਤ ਕੋਈ ਰਹੇ ਨਾ,
ਸਭ ਰਾਜੀ ਰਹਿਣ ਦੁੱਖ ਪੀੜ ਕੋਈ ਸਹੇ ਨਾ,
ਆਵੇ ਮਾੜੀ ਹਵਾ ਬੂਹੇ ਉਸੇ ਪਲ ਢੋਅ ਦੇਈਂ,
ਦੀਵਿਆ ਵੇ ਦੀਵਿਆ ਠੰਡੀ ਠੰਡੀ ਲੋਅ ਦੇਈਂ,
ਬੀਜ਼ ਤੂੰ ਮੁੱਹਬਤਾਂ ਦੇ ਚਾਰੇ ਪਾਸੇ ਬੋਅ ਦੇਈਂ।
Vijay naagar