Sub Categories
ਸਵਾਲ ਤਾਂ ਹਰ ਇਨਸਾਨ ਕੋਲ ਹੀ ਐਨੇ ਹੁੰਦੇ ਨੇ ਕਿ ਉੱਤਰ ਨਹੀਂ ਲੱਭਦੇ ਉਹਨਾਂ ਦੇ, ਪਰ ਮੇਰਾ ਮੰਨਣਾ ਹੈ ਕਿ ਅਸਲ ਵਿਚ ਸਵਾਲ ਬਾਅਦ ਵਿੱਚ ਬਣਦਾ ਹੈ ਪਹਿਲਾਂ ਉਸਦਾ ਉੱਤਰ ਬਣਦਾ ਹੈ,ਜੋ ਕਿ ਸਹੀ ਵੀ ਹੈ, ਕਿਉਂਕਿ ਜੇ ਵੇਖਿਆ ਜਾਵੇ ਤਾਂ ਸਵਾਲ ਹੀ ਸਵਾਲ ਦਾ ਅਸਲੀ ਉੱਤਰ ਹੁੰਦਾ ਹੈ,
ਜਿੰਦਗੀ ਵੇਖਿਆ ਜਾਵੇ ਕਿ ਤਾਂ ਜ਼ਿੰਦਗੀ ਐਨੀ ਵੱਡੀ ਹੈ ਕਿ ਇੱਕ ਇਨਸਾਨ ਖੁਦ ਦੀ ਮੌਤ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੂ ਮੌਤਾਂ ਵੇਖ ਲੈਂਦਾ ਹੈ, ਮੇਰੇ ਹਿਸਾਬ ਨਾਲ ਉਹ ਬੇਸ਼ੱਕ ਕੋਈ ਵੀ ਪੰਛੀ, ਜਨਵਰ ਜਾਂ ਕੁਝ ਵੀ ਮੰਨ ਲਵੋ ਹੈ,ਜੋ ਆਪਣੇ ਮੌਤ ਤੋਂ ਪਹਿਲਾਂ ਕਿਸੇ ਵੀ ਚੀਜ਼ ਦੀ ਮੌਤ ਵੇਖਦਾ ਹੈ,ਉਸਦੀ ਜ਼ਿੰਦਗੀ ਬਹੁਤ ਵੱਡੀ ਹੈ,ਉਸਦੀ ਉਮਰ ਬਹੁਤ ਲੰਮੀ ਹੈ,
ਮੇਰਾ ਨਾਂ ਪਨਵੀ ਹੈ,ਮੇਰਾ ਨਿੱਕਾ ਜਿਹਾ ਪਿੰਡ ਸਿੰਗੀ ਹੈ,ਜੋ ਕਿ ਸ਼ਹਿਰ ਤੋਂ ਕਾਫ਼ੀ ਦੂਰ ਪੈ ਜਾਂਦਾ ਹੈ, ਮੇਰੇ ਪਰਿਵਾਰ ਵਿਚ ਮੈਂ ਤੇ ਮੇਰੇ ਪਾਪਾ ਹੀ ਨੇ, ਜਦੋਂ ਮੈਂ ਦਸ ਸਾਲ ਦਾ ਸੀ , ਮੇਰੀ ਮੰਮੀ ਜੀ ਉਦੋਂ ਮੌਤ ਹੋ ਗਈ ਸੀ, ਮੈਂ ਤੇ ਮੇਰੇ ਪਾਪਾ ਤਦ ਤੋਂ ਹੀ ਸ਼ਹਿਰ ਰਹਿ ਰਹੇ ਹਾਂ, ਸਾਨੂੰ ਸ਼ਹਿਰ ਆਏ ਦਸ ਸਾਲ ਤੋਂ ਜ਼ਿਆਦਾ ਦਾ ਸਮਾਂ ਹੋਣ ਵਾਲਾ ਹੈ, ਮੈਂ ਪਿੱਛਲੇ ਸਾਲ ਹੀ ਬਾਰਵੀਂ ਕਲਾਸ ਦੀ ਪੜਾਈ ਪੂਰੀ ਕਰੀ ਹੈ, ਮੈਂ ਆਪਣੀ ਅਗਲੀ ਪੜਾਈ ਲਈ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲੇ ਜਾ ਰਿਹਾ ਹਾਂ,
ਬਸ ਤੋਂ ਅਫ਼ਸੋਸ ਭਰੀ ਖਬਰ ਇਹ ਹੈ ਕਿ ਮੈਨੂੰ ਇਸ ਸ਼ਹਿਰ ਤੋਂ ਸਭ ਤੋਂ ਜ਼ਿਆਦਾ ਨਫ਼ਰਤ ਹੈ, ਕਿਉਂਕਿ ਇਸ ਸ਼ਹਿਰ ਨੇ ਹੀ ਮੇਰੀ ਮਾਂ ਨੂੰ ਮੇਰੇ ਤੋਂ ਦੂਰ ਕਰਿਆ ਸੀ, ਮੇਰੇ ਪਾਪਾ ਨੇ ਦੱਸਿਆ ਸੀ ਕਿ ਏਥੋਂ ਨੇ ਡਾਕਟਰਾਂ ਨੇ ਜਾਣਬੁੱਝ ਮੇਰੀ ਮਾਂ ਨੂੰ ਜ਼ਹਿਰ ਦਾ ਟੀਕਾ ਲਗਾ ਮਾਰ ਦਿੱਤਾ, ਮੇਰੇ ਅੰਦਰ ਤਦ ਤੋਂ ਹੀ ਸ਼ਹਿਰ ਦਾ ਨਾਂ ਸੁਣ ਲੂੰ ਕੰਡੇ ਖੜੇ ਹੋ ਜਾਂਦੇ ਨੇ, ਮੈਂ ਹਮੇਸ਼ਾ ਇਹੀ ਸੋਚਦਾ ਹਾਂ,ਕਿ ਕਦੇ ਵੀ ਮੈਨੂੰ ਮੇਰੀ ਮਾਂ ਦੀ ਮੌਤ ਦਾ ਬਦਲਾ ਲੈਣ ਦਾ ਮੌਕਾ ਮਿਲਿਆ, ਮੈਂ ਬਿਨਾਂ ਸੋਚੇ ਆਪਣੀ ਮਾਂ ਦੀ ਮੌਤ ਦਾ ਬਦਲਾ ਲਵਾਂਗਾਂ…
ਮੈਂ ਏਥੇ ਪੰਜਾਬੀ ਯੂਨੀਵਰਸਿਟੀ ਵਿੱਚ ਬੀ.ਏ ਵਿਚ ਦਾਖ਼ਲਾ ਲਿਆ, ਮੈਨੂੰ ਕੁਝ ਮਹੀਨੇ ਏਥੇ ਰਹਿਣ ਵਿਚ ਬੜੀ ਦਿੱਕਤ ਆਈ,ਪਰ ਹੁਣ ਯਾਰ ਦੋਸਤ ਵਧੀਆ ਬਣ ਗੲੇ, ਕੁਝ ਵੀ ਪਤਾ ਨਹੀਂ ਲੱਗਦਾ, ਹੁਣ ਤਾਂ ਪਾਪਾ ਨੂੰ ਵੀ ਕਦੇ ਕਦਾਈਂ ਹੀ ਫੋਨ ਕਰੀਦਾ, ਮੇਰੇ ਹੀ ਨਾਲ ਇੱਕ ਮੇਰੀ ਹੀ ਕਲਾਸ ਦੀ ਕੁੜੀ ਸੀ, ਜਿਸਦਾ ਨਾਂ ਨੈਨਸੀ ,ਜੋ ਕਿ ਪਟਿਆਲੇ ਦੀ ਹੀ ਰਹਿਣ ਵਾਲ਼ੀ ਹੈ, ਜਿਸ ਨੂੰ ਮੈਂ ਹਰਰੋਜ਼ ਲੁੱਕ ਲੁੱਕ ਵੇਖਦਾਂ ਹਾਂ, ਮੈਂ ਕਦੇ ਵੀ ਕੁਝ ਗ਼ਲਤ ਨਹੀਂ ਸੋਚਿਆ,ਬਸ ਮੈਨੂੰ ਇੰਝ ਹੀ ਉਸ ਨੂੰ ਵੇਖਣਾ ਵਧੀਆ ਲੱਗਦਾ ਹੈ, ਕਦੇ ਕਦੇ ਮੈਨੂੰ ਲੱਗਦਾ ਹੈ,ਕਿ ਮੈਂ ਉਸਨੂੰ ਕੋਲ਼ ਜਾ ਕੇ ਬੁਲਾਵਾ,ਪਰ ਕਦੇ ਹੌਸਲਾ ਜਿਹਾ ਨਹੀਂ ਪਿਆ, ਇੱਕ ਦਿਨ ਅਸੀਂ ਸਾਰੇ ਪਾਰਕ ਵਿਚ ਬੈਠੇ ਸੀ,ਉਥੇ ਹੀ ਉਹਨਾਂ ਸਾਰੀਆਂ ਕੁੜੀਆਂ ਦਾ ਗਰੁੱਪ ਆ ਗਿਆ, ਮੇਰੇ ਬਾਕੀ ਦੋਸਤ ਲਗਪਗ ਵਧੀਆ ਹੀ ਸਾਰਿਆਂ ਕੁੜੀਆਂ ਨੂੰ ਵਧੀਆ ਬੁਲਾ ਚਲਾ ਲੈਂਦੇ ਸੀ, ਪਰ ਮੈਂ ਕਦੇ ਵੀ ਨਹੀਂ ਸੀ ਬੁਲਾਇਆ, ਉਸ ਦਿਨ ਪਹਿਲੀ ਵਾਰ ਮੈਨੂੰ ਖ਼ੁਦ ਨੈਨਸੀ ਨੇ ਬੁਲਾਇਆ, ਉਸ ਰਾਤ ਨੂੰ ਮੈਨੂੰ ਸਾਰੀ ਰਾਤ ਨੀਂਦ ਨਾ ਆਈ, ਫੇਰ ਹੌਲੀ-ਹੌਲੀ ਮੈਂ ਵੀ ਉਸ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ, ਉਸਤੋਂ ਬਾਅਦ ਅਸੀਂ ਦੋਵੇਂ ਚੰਗੇ ਦੋਸਤ ਬਣ ਗਏ, ਅਸੀਂ ਅੱਧੀ ਅੱਧੀ ਰਾਤ ਤੀਕ ਇੱਕ ਦੂਸਰੇ ਨੇ ਗੱਲ ਬਾਤ ਲੰਘਾ ਦਿੰਦੇ, ਫੇਰ ਮੈਂ ਇੱਕ ਦਿਨ ਉਸ ਨੂੰ ਸਭ ਦੱਸ ਦਿੱਤਾ,ਜੋ ਵੀ ਮੈਂ ਉਸ ਪ੍ਰਤੀ ਸੋਚਦਾ ਸੀ ਉਹ ਸਭ ਦੱਸ ਦਿੱਤਾ ਤੇ ਉਹ ਵੀ ਜਾਣ ਕੇ ਬੜਾ ਖੁਸ਼ ਹੋਈ, ਕਿਉਂਕਿ ਉਸਨੇ ਦੱਸਿਆ ਕਿ, ਉਸਦੇ ਘਰਦੇ ਉਸਦੇ ਲਈ ਮੁੰਡਾ ਵੇਖ ਰਹੇ ਸੀ,ਪਰ ਮੈਨੂੰ ਏਵੇਂ ਸੀ ਕਿ ਮੈਂ ਜਿਸ ਨਾਲ ਵੀ ਵਿਆਹ ਕਰਵਾਵਾਂ,ਉਸਨੂੰ ਚੰਗੀ ਤਰ੍ਹਾਂ ਜਾਣਦੀ ਹੋਵਾਂ, ਉਸਨੇ ਕਿਹਾ ਕਿ ਉਹ ਅੱਜ ਹੀ ਘਰ ਜਾ ਕੇ ਆਪਣੇ ਮੰਮੀ ਪਾਪਾ ਨਾਲ ਗੱਲ ਕਰੇਗੀ, ਮੈਂ ਵੀ ਉਸ ਨੂੰ ਕਹਿ ਦਿੱਤਾ ਕਿ ਮੈਂ ਵੀ ਆਪਣੇ ਪਾਪਾ ਨੂੰ ਅੱਜ ਹੀ ਕਾੱਲ ਲਗਾ ਕੇ ਦੱਸ ਦੇਵਾਂਗਾ ਕਿ ਆਪਣੇ ਪਾਪਾ ਨੂੰ ਦੱਸ ਦਿੱਤਾ ਉਹ ਇਹ ਜਾਣ ਕੇ ਬੜਾ ਖੁਸ਼ ਹੋਏ, ਕਿਉਂਕਿ ਉਹਨਾਂ ਨੇ ਮੇਰੇ ਖੁਸ਼ੀ ਬਹੁਤ ਕੁਝ ਕੀਤਾ,ਪਰ ਮਾਂ ਦੀ ਕਮੀਂ ਪੂਰੀ ਨਾ ਕਰ ਸਕੇ, ਤੇ ਮਹਾਨ ਲੇਖਕਾਂ ਦਾ ਕਹਿਣਾ ਹੈ ਕਿ ਮਹਿਬੂਬ ਮਾਂ ਦਾ ਦੂਜਾ ਰੂਪ ਹੁੰਦਾ…,
ਨੈਨਸੀ ਦੇ ਪਾਪਾ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਹੀ ਵਧੀਆ ਢੰਗ ਨਾਲ ਗੱਲ ਬਾਤ ਕੀਤੀ ਤੇ ਮੇਰੇ ਤੇ ਨੈਨਸੀ ਦੇ ਰਿਸ਼ਤੇ ਲਈ ਗੱਲ ਕਰਨ ਲਈ ਮੇਰੇ ਪਾਪਾ ਨੂੰ ਬੁਲਾਉਣ ਲਈ ਕਿਹਾ, ਮੈਂ ਮੇਰੇ ਪਾਪਾ ਨੂੰ ਨੈਨਸੀ ਕਿ ਘਰ ਲੈ ਕੇ ਚਲਾ ਗਿਆ,ਪਾਪਾ ਜਾਂਦੇ ਹੋਏ ਤਾਂ ਬੜਾ ਖੁਸ਼ ਲੱਗ ਰਹੇ ਸੀ, ਪਰ ਕੁਝ ਸਮੇਂ ਬਾਅਦ ਉਹਨਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ, ਉਹਨਾਂ ਨੇ ਨੈਨਸੀ ਦੇ ਨਾਲ ਮੇਰਾ ਵਿਆਹ ਪੱਕਾ ਕਰਨ ਤੋਂ ਪਹਿਲਾਂ ਕਿਹਾ ਕਿ ਪੁੱਤ ਤੂੰ ਚੰਗੀ ਤਰ੍ਹਾਂ ਸੋਚ ਲਿਆ ਹੈ ਨਾ… ਮੈਂ ਕਿਹਾ ਹਾਂਜੀ
ਮੈਂ ਪਾਪਾ ਨਾਲ ਹੀ ਘਰ ਚਲਾ ਗਿਆ, ਨੈਨਸੀ ਬਹੁਤ ਹੀ ਜ਼ਿਆਦਾ ਖ਼ੁਸ ਸੀ, ਮੇਰੇ ਤੋਂ ਵੀ ਜ਼ਿਆਦਾ,ਪਰ ਮੇਰੇ ਪਾਪਾ ਦੇ ਚਿਹਰੇ ਦਾ ਰੰਗ ਦਿਨੋਂ ਦਿਨ ਫ਼ਿੱਕਾ ਪੈ ਰਿਹਾ ਸੀ, ਆਖਿਰਕਾਰ ਮੈਂ ਜ਼ਿੱਦ ਕਰਕੇ ਪਾਪਾ ਤੋਂ ਚਿਹਰੇ ਦੇ ਉੱਡੇ ਰੰਗ ਦਾ ਰਾਜ਼ ਪੁੱਛਿਆ, ਜਦੋਂ ਉਹਨਾਂ ਨੇ ਦੱਸਿਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਉਹਨਾਂ ਨੇ ਦੱਸਿਆ ਕਿ, ਨੈਨਸੀ ਆ ਪਾਪਾ,ਇਹ ਉਹੀ ਡਾਕਟਰ ਹੈ ਜਿਸ ਨੇ ਤੇਰੀ ਮਾਂ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰ ਦਿੱਤਾ ਸੀ, ਮੈਂ ਇਹ ਸੁਣਦੇ ਸਾਰ ਹੀ ਪਹਿਲਾਂ ਤਾਂ ਖੁਦ ਦੇ ਉੱਪਰ ਬੜਾ ਕੋਸਿਆ,ਪਰ ਫੇਰ ਉਸੇ ਸਮੇਂ ਨੈਨਸੀ ਨੂੰ ਬਿਨਾਂ ਕੋਈ ਬਾਤ ਪੁੱਛੇ ਸਿੱਧਾ ਵਿਆਹ ਤੋਂ ਜਵਾਬ ਦੇ ਦਿੱਤਾ ਤੇ ਉਸਦਾ ਨੰਬਰ ਬਲੌਕ ਲਿਸਟ ਵਿਚ ਪਾ ਦਿੱਤਾ, ਮੈਂ ਦਸ ਪੰਦਰਾਂ ਦਿਨ ਬਾਅਦ ਯੂਨੀਵਰਸਿਟੀ ਚਲਾ ਗਿਆ, ਨੈਨਸੀ ਨੇ ਮੈਨੂੰ ਨਾ ਬੁਲਾਇਆ ਤੇ ਨਾਂ ਹੀ ਮੈਂ ਉਸਨੂੰ ਬੁਲਾਇਆ…
ਮੈਂ ਅੰਦਰ ਪਲ਼ ਪਲ਼ ਪਿੱਛੋਂ ਨਫ਼ਰਤ ਦਾ ਬੂਟਾ ਹੋਰ ਦੂਣੇ ਬੂਟੇ ਬੀਜ਼ ਰਿਹਾ ਸੀ, ਮੈਂ ਸੋਚਿਆ ਕਿ ਮੈਂ ਰਾਤ ਨੂੰ ਨੈਨਸੀ ਕਿ ਘਰ ਜਾ ਉਸਦੇ ਪਾਪਾ ਨੂੰ ਜਾਨੋਂ ਮਾਰ ਦੇਵਾਂਗੇ, ਮੈਂ ਜਦ ਪਹਿਲੇ ਦਿਨ ਗਿਆ ਤਾਂ ਉਹਨਾਂ ਦੇ ਘਰ ਵਾਲੇ ਕੁੱਤੇ ਨੇ ਸਾਰਿਆਂ ਨੂੰ ਜਗਾ ਦਿੱਤਾ, ਫੇਰ ਮੈਂ ਉਸਦਾ ਬੰਦੋਬਸਤ ਕੀਤਾ ਤੇ ਦੂਸਰੇ ਦਿਨ ਉਹਨਾਂ ਦੇ ਘਰ ਚਲਾ ਗਿਆ, ਜਦੋਂ ਮੈਂ ਨੈਨਸੀ ਦੇ ਪਾਪਾ ਦੇ ਰੂਮ ਵਿਚ ਗਿਆ ਤਾਂ ਵੇਖਿਆ ਕਿ ਉਹ ਇਕ ਡਾਇਰੀ ਪੜਦੇ ਪੜਦੇ ਸੌਂ ਗੲੇ ਜਾਪਦੈ ਲੱਗਦੇ ਸੀ, ਜਦ ਮੈਂ ਉਸ ਡਾਇਰੀ ਨੂੰ ਖੋਲਿਆ ਤਾਂ ਉਸਦੇ ਸਿਰਫ਼ ਦੋ ਪੰਨੇ ਹੀ ਭਰੇ ਹੋਏ ਸੀ, ਜਿਸ ਦੇ ਸ਼ੁਰੂਆਤ ਵਿਚ ਲਿਖਿਆ ਹੋਇਆ ਸੀ ਕਿ, ਮੈਂ ਰੱਬ ਨੂੰ ਤਾਂ ਕਦੇ ਨਹੀਂ ਵੇਖਿਆ,ਪਰ ਹਾਂ ਜੋ ਮੇਰੇ ਪਰਿਵਾਰ ਨੂੰ ਮਰਨ ਤੋਂ ਬਚਾਅ ਸਕਦਾ ਹੈ,ਉਹ ਰੱਬ ਤੋਂ ਭਲਾਂ ਕਿਵੇਂ ਘੱਟ ਹੋ ਸਕਦਾ ਹੈ, ਤੁਹਾਡੇ ਇਸ ਪੁੰਨ ਦਾ ਰੱਬ ਨੂੰ ਵੀ ਦੇਣਾਂ, ਦੇਣਾ ਔਖਾ ਹੋ ਸਕਦਾ ਹੈ…. ਆਪ , ਮੈਨੂੰ ਇਹ ਡਾਇਰੀ ਮੇਰੀ ਮਾਂ ਦੁਬਾਰਾ ਲਿਖੀ ਜਾਪੀ, ਮੈਂ ਡਾਇਰੀ ਨੂੰ ਆਪਣੇ ਨਾਲ ਚੁੱਕ ਲੈ ਆਇਆ, ਮੈਂ ਕੁਝ ਵੀ ਕਰਨ ਤੋਂ ਪਹਿਲਾਂ ਨੈਨਸੀ ਨਾਲ ਗੱਲਬਾਤ ਕਰਨੀ ਜ਼ਰੂਰੀ ਸਮਝੀ, ਮੈਂ ਨੈਨਸੀ ਨੂੰ ਕਲਾਸ ਵਿੱਚ ਜਾਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਉਸਨਾਲ ਜ਼ਰੂਰੀ ਗੱਲ ਕਰਨੀ ਹੈ,ਪਰ ਉਸਨੂੰ ਮੇਰੇ ਤੇ ਗੁੱਸਾ ਵੀ ਬਹੁਤ ਸੀ, ਕਿਉਂਕਿ ਮੈਂ ਕੁਝ ਸਹੀ ਵੀ ਤੇ ਨਹੀਂ ਸੀ ਕੀਤਾ,ਪਰ ਫੇਰ ਵੀ ਉਸਨੇ ਮੇਰੀ ਗੱਲ ਮੰਨੀ, ਅਸੀਂ ਦੋਵੇਂ ਪਾਰਕ ਵਿਚ ਬੈਠ ਗਏ, ਮੈਂ ਉਸਨੂੰ ਕਿਹਾ ਕਿ ਨੈਨਸੀ ਤੇਰੇ ਪਾਪਾ ਡਾਕਟਰ ਨੇ ਤੂੰ ਦੱਸਿਆ ਨਹੀਂ…???
ਨੈਨਸੀ : ਤੁਹਾਨੂੰ ਕਿਸ ਨੇ ਕਿਹਾ, ਉਹਨਾਂ ਨੂੰ ਤਾਂ ਪੰਦਰਾਂ ਸਾਲ ਤੋਂ ਜ਼ਿਆਦਾ ਹੋ ਗਿਆ, ਉਹ ਕੰਮ ਛੱਡੇ ਨੂੰ,ਪਰ ਤੁਸੀਂ ਕਿਵੇਂ ਜਾਣਦੇ ਹੋ ਕਿ ਮੇਰੇ ਪਾਪਾ ਪਹਿਲਾਂ ਡਾਕਟਰ ਸੀ,
ਮੈਂ : ਮੈਂ ਤੇ ਵੈਸੇ ਹੀ ਪੁੱਛ ਲਿਆ
ਨੈਨਸੀ : ਨਹੀਂ ਇਹ ਨਹੀਂ ਹੋ ਸਕਦਾ
ਮੈਂ : ਫੇਰ ਉਹਨਾਂ ਨੇ ਡਾਕਟਰੀ ਕਿਉਂ ਛੱਡ ਦਿੱਤੀ..???
ਨੈਨਸੀ : ਮੈਨੂੰ ਨਹੀਂ ਪਤਾ ਇਹ ਸੱਚ ਹੈ ਜਾਂ ਝੂਠ,ਪਰ ਇੱਕ ਵਾਰ ਪਾਪਾ ਦੇ ਹਸਪਤਾਲ ਵਿਚ ਅਜਿਹੇ ਔਰਤ ਆਏ , ਜਿਹਨਾਂ ਨੂੰ ਬਹੁਤ ਹੀ ਭਿਆਨਕ ਬਿਮਾਰੀ ਸੀ,ਜਿਸ ਦਾ ਖ਼ਾਤਰਾ ਉਹਨਾਂ ਦੇ ਪਰਿਵਾਰ ਨੂੰ ਵੀ ਹੋ ਸਕਦਾ ਸੀ, ਮੇਰੇ ਪਾਪਾ ਨੇ ਉਸ ਔਰਤ ਨੂੰ ਕਿਹਾ ਕਿ ਜੇਕਰ ਤੁਸੀਂ ਉਹ ਆਪਣੇ ਪਰਿਵਾਰ ਤੋਂ ਅਲੱਗ ਰਹਿਣਗੇ, ਉਹ ਫਿਰ ਹੀ ਆਪਣੇ ਪਰਿਵਾਰ ਨੂੰ ਬਚਾ ਸਕਦੇ ਨੇ, ਨਹੀਂ ਉਹ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਇਸ ਬਿਮਾਰੀ ਦਾ ਸ਼ਿਕਾਰ ਬਣਾ ਦੇਣਗੇ,ਉਸ ਔਰਤ ਦੇ ਕਹਿਣ ਤੇ ਮੇਰੇ ਪਾਪਾ ਨੇ ਉਸ ਔਰਤ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ, ਮੇਰੇ ਪਾਪਾ ਨੂੰ ਇਸ ਤੋਂ ਬਾਅਦ ਐਨਾ ਜ਼ਿਆਦਾ ਸਦਮਾ ਲੱਗਾ ਕਿ ਉਹਨਾਂ ਨੇ ਉਹ ਕੰਮ ਹੀ ਛੱਡ ਦਿੱਤਾ
ਮੈਂ : ਤੁਹਾਨੂੰ ਪਤਾ ਉਹ ਮੇਰੇ ਮੰਮੀ ਸੀ ( ਨੈਨਸੀ ਦੀਆਂ ਅੱਖਾਂ ਭਰ ਆਈਆਂ, ਉਸ ਨੇ ਮੈਨੂੰ ਗੱਲਵਕੜੀ ਪਾ ਲਈ,)
ਮੈਂ ਨੈਨਸੀ ਨੂੰ ਸਾਰੀ ਗੱਲ ਦੱਸ ਦਿੱਤੀ,
ਤੇ ਮੇਰੇ ਪਾਪਾ ਨੂੰ ਵੀ ਦੱਸ ਦਿੱਤੀ, ਮੇਰਾ ਤੇ ਨੈਨਸੀ ਦਾ ਵਿਆਹ ਹੋ ਗਿਆ,ਉਸ ਤੋਂ ਬਾਅਦ ਮੈਂ ਤੇ ਨੈਨਸੀ ਤੇ ਮੇਰੇ ਪਾਪਾ ਅਸੀਂ ਤਿੰਨੇ ਪ੍ਰਦੇਸ਼ ਆ ਵਸੇ…
ਇਹ ਕਹਾਣੀ ਨੂੰ ਲਿਖਣ ਦਾ ਮੁੱਖ ਮੰਤਵ ਇਹ ਹੈ ਕਿ ਸਾਨੂੰ ਆਪਣੇ ਅਨੁਸਾਰ ਕਦੇ ਵੀ ਕਿਸੇ ਨੂੰ ਗ਼ਲਤ ਨਹੀਂ ਸਮਝਣਾਂ ਚਾਹੀਦਾ,ਹੋ ਸਕਦਾ ਹੈ ਉਸਨੇ ਜੋ ਕੀਤਾ ਉਹ ਸਹੀ ਹੋਵੇ,ਪਰ ਸਾਨੂੰ ਸਮਝ ਹੀ ਬਾਅਦ ਵਿੱਚ ਆਵੇ.
ਨੋਟ : ਜ਼ਿਆਦਾ ਵਕਤ ਇਸ ਕਹਾਣੀ ਨੂੰ ਨਾ ਦੇ ਪਾਉਣ ਦੇ ਕਾਰਨ,ਇਸ ਨੂੰ ਚੰਗੀ ਤਰ੍ਹਾਂ ਨਹੀਂ ਬਿਆਨ ਸਕੇ, ਅਤੇ ਇਸ ਵਿਚ ਹੋਰ ਵੀ ਕੲੀ ਗਲਤੀਆਂ ਰਹਿ ਗਈਆਂ ਹੋਣਗੀਆਂ, ਅਸੀਂ ਉਹਨਾਂ ਦੀ ਮਾਫ਼ੀ ਚਾਹੁੰਦੇ ਹਾਂ
ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।
ਸੁਖਦੀਪ ਸਿੰਘ ਰਾਏਪੁਰ ( 8699633924 )