Sub Categories
ਗੱਲ ਅੱਜ ਤੋਂ ਕਰੀਬ 6 ਕ ਸਾਲ ਪੁਰਾਣੀ ਹੈ। ਮੈਂ ਨਾਨਕੇ ਛੁੱਟੀਆਂ ਕੱਟਣ ਗਿਆ ਹੋਇਆ ਸੀ।18ਕ ਸਾਲ ਦਾ ਮੈਂ ਸੀ ਤੇ 19 ਕ ਸਾਲਾਂ ਦਾ ਮੌਂਟੀ(ਮਾਮਾ ਜੀ ਦਾ ਬੇਟਾ) ਸੀ। ਮਾਮਾ ਜੀ ਕਹਿੰਦੇ ਨਾਲੇ ਬਜ਼ਾਰ ਘੁੰਮ ਆਓ, ਨਾਲੇ ਅੰਬ ਖ਼ਰੀਦ ਲਿਆਓ। ਇਕ ਤਕੜੀ ਨਸੀਹਤ ਵੀ ਜਾਰੀ ਕੀਤੀ ਉਹਨਾਂ ਨੇ
ਕਹਿੰਦੇ, “ਮੂੰਹ ਮੰਗੇ ਹੀ ਨਾ ਪੈਸੇ ਦੇ ਆਇਓ, ਜਿਦਣਾ ਪੂਰਾ”।
ਅਸੀਂ ਤੁਰ ਪਏ ਜੀ ਬਜ਼ਾਰ ਵੱਲ।
ਇਕ ਦੁਕਾਨ ਵਾਲੇ ਨੂੰ ਪੁੱਛਿਆ, “ਹਾਂ, ਬਾਈ ਕੀ ਭਾਅ ਲਾਏ ਨੇ ਅੰਬ?”
“50 ਰੁਪਏ ਕਿਲੋ”, ਉਸਨੇ ਕਿਹਾ।
ਮੈਂ ਕਿਹਾ, “ਜਵਾਕ ਜੇ ਦੇਖ ਕੇ ਠੱਗਣ ਨੂੰ ਫਿਰਦੈ, ਬਾਈ ਜਾਇਜ਼ ਜਾਇਜ਼ ਰੇਟ ਲਾ।
“ਬਹੁਤ ਸਹੀ ਰੇਟ ਹੈ ਭਾਜੀ, ਥੋਡੇ ਤੋਂ ਪਹਿਲਾਂ ਹੂਣੇ 60 ਬੇਚ ਕੇ ਹਟਿਆ”, ਉਸਨੇ ਕਿਹਾ।
ਮੈਂ ਕਿਹਾ, “ਯਾਰ ਤੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਲੱਗ ਗਿਆ ਕਰਨ। ਲੱਗਦਾ ਗੱਲ ਨੀ ਬਣਨੀ”।
“ਚੱਲ 40 ਦੇ ਦਿਓ”, ਉਸਨੇ ਕਿਹਾ।
ਇਹਦੇ(ਮੌਂਟੀ ਦੇ) ਦਿਮਾਗ਼ ਚ ਪਤਾ ਨੀ ਆਇਆ। ਆਖੇ ਨਹੀਂ ਨਹੀਂ ਤੂੰ ਚੱਲ ਹੋਰ ਕਿਤੇ ਵੀ ਪਤਾ ਕਰ ਲਈਏ। ਇਹ ਤਾਂ ਠੱਗ ਲੱਗਦਾ। ਮੈਂ ਮਨਾਂ ਕਰ ਰਿਹਾ ਸੀ। ਪਰ ਇਹ ਨਾ ਮੰਨਿਆ ਤਾਂ
ਅਸੀਂ ਤੁਰ ਪਏ…
ਸਾਲੀ ਹੈਰਾਨੀ ਦੀ ਗੱਲ ਕਿਸੇ ਨੇ ਬਜ਼ਾਰ ਚ 50 ਤੋਂ ਰੇਟ ਤੋੜਿਆ ਹੀ ਨਹੀਂ। ਮੈਂ ਇਹਨੂੰ ਮੇਹਣੇ ਮਾਰਦਾ ਆ ਰਿਹਾ ਸੀ। ਮਹਾਂ ਚੱਲ ਉਹਦੇ ਕੋਲ ਹੀ ਦੁਬਾਰਾ।
ਮੈਂ ਕੱਚਾ ਜੇਹਾ ਹੋ ਕੇ ਉਹਦੇ ਵੱਲ ਹੀ ਗਿਆ।
“ਲੈ ਬਾਈ ਪਾ ਦੇ ਚੱਲ 40 ਦੇ ਹੀ”, ਉਸਨੂੰ ਕਿਹਾ।
ਕਹਿੰਦਾ, ਨਾ ਬਾਈ ਹੁਣ ਤਾਂ 50 ਹੀ ਲੱਗਣਗੇ। ਲੈਣੇ ਆ ਲਓ। ਨਹੀਂ ਥੋਡੀ ਮਰਜ਼ੀ।
50 ਦਾ ਨੋਟ ਫੜਾਉਂਦੇ ਹੋਏ ਇੰਝ ਲੱਗ ਰਿਹਾ ਸੀ। ਜਿਵੇਂ ਜਿਸਮ ਚ ਰੂਹ ਹੀ ਨਹੀਂ ਰਹੀ।😂😂
ਉੱਤੋਂ ਮਾਮਾ ਜੀ ਘਰੇ ਆ ਕੇ ਪੁੱਛਣ;
ਜਿਦੇ ਸੀ?
ਧਰਮ ਨਾਲ ਰੋਣਾ ਆ ਗਿਆ ਮੇਰਾ😆😆
(ਦੁਕਾਨਦਾਰ ਦੀ ਗੱਲ ਸੁਣ ਕੇ ਮੈਂ ਮੌਂਟੀ ਨੂੰ ਅਏਂ ਹੀ ਦੇਖ ਰਿਹਾ ਸੀ, ਜਿਵੇਂ ਅਮਰੀਸ਼ ਪੁਰੀ ਸਾਹਿਬ ਦੇਖ ਰਹੇ ਆ )
~ਅੰਮ੍ਰਿਤ