Sub Categories
ਜਿੰਦਗੀ ਤਾਂ ਮੇਰੀ ਸੀ ਪਰ ਮੈਂ ਤੇਰੇ ਤੋਂ ਜਿਉਣ ਦਾ ਹੱਕ ਮੰਗਿਆਂ,
ਤੂੰ ਹੱਕ ਤਾਂ ਦਿੱਤਾ ਕਿਸ਼ਤਾਂ ਵਿੱਚ, ਨਾਲੋਂ ਨਾਲ ਸੁੱਖ ਦੁੱਖ ਦਾ ਬਰਾਬਰ ਪੱਖ ਰੱਖਿਆ l
ਮੈਂ ਤਾਂ ਤੇਰੀ ਰਜ਼ਾ ਸਮਝ ਕੇ ਜਿੰਦਗੀ ਦਾ ਹਰ ਪਲ ਹੰਢਾ ਲਿਆ,
ਤੇਰੇ ਤੋਂ ਹੀ ਹਰ ਮੈਂ ਸਿਤਮ ਸਹਿਣ ਦਾ ਵੱਲ ਸਿੱਖਿਆ,
ਕੁਝ ਸਮਾਂ ਚੰਗੇ ਰਿਸ਼ਤਿਆਂ ਨਾਲ ਵਧੀਆ ਨਿਭ ਗਿਆ,
ਤੇ ਕਈਂਆਂ ਤੋਂ ਮੈਂ ਕਦਰ ਕਰਕੇ ਬੇਕਦਰੀ ਕਰਵਾਉਣ ਦਾ ਵੱਲ ਸਿੱਖਿਆ l
ਪਰਮਜੀਤ ਕੌਰ
ਗੁਰਪਰਮ ਪਬਲੀਕੇਸ਼ਨ
ਨਵਾਂਸ਼ਹਿਰ