Posts Uploaded By ਪੰਜਾਬੀ ਕਹਾਣੀਆਂ

Sub Categories

ਹੁਣ ਦੇਵ ਕਨੇਡਾ ਪੱਕਾ ਸੈੱਟ ਹੋ ਗਿਆ ਸੀ। ਪਿੰਡ ਤਾ ਹੁਣ ਭੁੱਲ ਗਿਆ ਕੰਮ ਕਾਰ ਵਿੱਚ ਕਦੋ ਦਿਨ ਲੰਘ ਜਾਂਦਾ ਪਤਾ ਹੀ ਨਹੀਂ ਚੱਲਦਾ ਸੀ।ਘਰ ਵਾਲੀ ਨੂੰ ਲੈ ਕੇ ਕਨੇਡਾ ਆਏਆ ਵੀਹ ਕੁ ਸਾਲ ਹੋ ਗਏ ਸੀ ਬੱਚੇ ਵੀ ਹੁਣ ਵੱਡੇ ਹੋ ਰਹੇ ਸਨ।ਪੈਸੇ ਦੀ ਵੀ ਜ਼ਿੰਦਗੀ ਵਿੱਚ ਕੋਈ ਘਾਟ ਨਹੀਂ ਸੀ ਪਰ ਫਿਰ ਵੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਤਾ ਘੱਟ ਸੀ।ਪਰ ਕੀ?? ਸਮਝ ਨਹੀਂ ਆ ਰਿਹਾ ਸੀ।
ਇਕ ਦਿਨ ਦੇਵ ਆਪਣੀ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਚੱਲ ਆਪਾ ਪੰਜਾਬ ਚੱਲਦੇ ਹਾ।ਘਰਵਾਲ਼ੀ ਵੀ ਹੈਰਾਨ ਕੀ ਅਚਾਨਕ ਕੀ ਹੋ ਗਿਆ ਇਹਨਾ ਨੂੰ ।
ਅਗਲੇ ਦਿਨ ਜਹਾਜ਼ ਚੜ ਗਏ ਤੇ ਸਭ ਤੋਂ ਪਹਿਲਾ ਦੇਵ ਆਪਣੇ ਪਿੰਡ ਵਾਲੇ ਸਕੂਲੇ ਗਿਆ ਜਿੱਥੇ ਬਚਪਨ ਬਿਤਾਏਆ ਸੀ ਸਕੂਲ ਬਹੁਤ ਬਦਲ ਗਿਆ ਸੀ ਦੇਵ ਦੋ ਘੰਟੇ ਉੱਥੇ ਰਿਹਾ ਤੇ ਫੇਰ ਆਪਣੇ ਘਰ ਚਲਾ ਗਿਆ ਬੁੱਢੇ ਮਾ ਬਾਪ ਤਾ ਦੇਵ ਨੂੰ ਦੇਖ ਕੇ ਹੈਰਾਨ ਹੀ ਹੋ ਗਏ ਰੋਜ਼ ਫ਼ੋਨ ਆਉਦਾ ਸੀ ਪੈਸੇ ਵੀ ਆਉਦੇ ਸੀ ਪਰ ਦੇਵ ਨਹੀਂ ਆਉਦਾ ਸੀ ਪਰ ਅੱਜ ਅਚਾਨਕ ਕਿੱਦਾਂ ?ਬਾਪੂ ਨੇ ਘੁੱਟ ਕੇ ਜਦੋ ਦੇਵ ਨੂੰ ਜੱਫੀ ਪਾਈ ਤਾ ਦੇਵ ਦੀ ਸਮਝ ਆਣ ਲੱਗ ਪਿਆਂ ਕੀ ਮੇਰੀ ਜ਼ਿੰਦਗੀ ਵਿੱਚ ਮਾ ਬਾਪ ਦੇ ਪਿਆਰ ਦੀ ਹੀ ਘਾਟ ਸੀ।ਜਿਹੜਾ ਮੈਨੂੰ ਬੇਚੈਨ ਕਰ ਰਿਹਾ ਸੀ
ਬੇਬੇ ਬਾਪੂ ਦੇ ਘਰੇ ਤਾ ਅੱਜ ਰੌਣਕਾਂ ਲੱਗੀਆ ਸੀ।ਅੱਜ ਦੇਵ ਦਾ ਛੋਟਾ ਭਰਾ ਵੀ ਬੜਾ ਖੁਸ਼ ਸੀ
ਸਾਰੇ ਜਣੇ ਮਿੱਲ ਕੇ ਇਕੱਠੇ ਵੀਹ ਸਾਲਾ ਬਾਅਦ ਰੋਟੀ ਖਾ ਰਹੇ ਸੀ।
ਰੋਟੀ ਖਾਂਦੇ ਹੋਏ ਪਿੰਡ ਦੀਆ ਰਿਸ਼ਤੇਦਾਰਾਂ ਦੀਆ ਗੱਲਾ ਵੀ ਹੋਣ ਲੱਗੀਆ ਗੱਲਾ ਗੱਲਾ ਵਿੱਚ ਹੀ ਪਤਾ ਲੱਗਾ ਹੁਣ ਪਿੰਡਾਂ ਵਿੱਚ ਪਹਿਲਾ ਵਰਗਾ ਪਿਆਰ ਨਹੀਂ ਰਿਹਾ ਭਰਾ ਆਪਣੇ ਭਰਾ ਤੋਂ ਹੀ ਤੰਗ ਮਾ ਬਾਪ ਦੀ ਖ਼ਬਰ ਸਾਰ ਲੈਣ ਵਾਲਾ ਵੀ ਕੋਈ ਨਹੀਂ ।ਨੇੜੇ ਦੇ ਪਿੰਡਾਂ ਵਿੱਚੋਂ ਸਾਡਾ ਘਰ ਹੀ ਇਕੱਲਾ ਜਿੱਥੇ ਤੇਰੇ ਬੇਬੇ ਬਾਪੂ ਇਕੱਠੇ ਨੇ ਤੇ ਤੂੰ ਖ਼ਰਚਾ ਪਾਣੀ ਭੇਜਦਾ ਰਹਿੰਦਾ ਘਰੇ। ਬਾਕੀਆਂ ਦੇ ਬੁੜਾ ਕਿਤੇ ਹੋਰ ਤੇ ਬੁੜੀ ਕਿਤੇ ਹੋਰ ਚਾਰ ਦਿਨ ਕਿਸੇ ਰਿਸ਼ਤੇਦਾਰ ਕੌਲ ਚਾਰ ਦਿਨ ਕਿਸੇ ਕੋਲ ਕਾਕਾ ਤੂੰ ਹੀ ਬੀਬਾ ਪੁੱਤ ਹੈ ਜਿਹਨੇ ਮਾ ਬਾਪ ਸੰਭਾਲ਼ੇ ਹੋਏ ਨੇ ਬੋਲਦੇ ਬੋਲਦੇ ਬਾਪੂ ਜੀ ਦੀਆ ਅੱਖਾਂ ਭਰ ਆਈਆ।
ਅਗਲੇ ਦਿਨ ਪਿੰਡ ਘੁੰਮਦੇ ਹੋਏ ਬਾਪੂ ਜੀ ਬੋਲੇ ਪੁੱਤਰਾਂ ਮੇਰੇ ਦਿਲ ਦੀ ਖਵਾਹਿਸ ਹੈ ਕੀ ਸਾਰੇਆ ਦੇ ਮਾ ਬਾਪ ਇਕੱਠੇ ਰਹਿਣ।ਪਤੀ ਪਤਨੀ ਦੋਵੇਂ ਇਕੱਠੇ ਹੋਣ ਬੁਢਾਪਾ ਵੀ ਖ਼ੁਸ਼ੀ ਖ਼ੁਸ਼ੀ ਲੰਘ ਜਾਂਦਾ ਹੋਰ ਨਾਲ ਕੀ ਬੰਦੇ ਨੇ ਲੈ ਕੇ ਜਾਣਾ ਇੱਥੋਂ ।
ਹੁਣ ਦੇਵ ਨੂੰ ਸਾਰਾ ਕੁਝ ਸਮਝ ਆ ਗਿਆ ਉਸਨੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਜਿੰਨੀ ਵੀ ਕਨੂੰਨੀ ਕਾਰਵਾਈ ਸੀ ਕਰਾ ਲਈ ਤੇ ਪਿੰਡ ਵਿੱਚ ਇਕ ਬਿਰਧ ਆਸ਼ਰਮ ਦੀ ਤਿਆਰੀ ਸ਼ੁਰੂ ਕਰ ਦਿੱਤੀ । ਕਨੇਡਾ ਦਾ ਸਾਰਾ ਕੰਮ ਆਪਣੇ ਮੁੰਡੇ ਨੂੰ ਦੇ ਕੇ ਉਧਰੋ ਫ੍ਰੀ ਹੋ ਗਿਆ ਸਾਰਾ ਧਿਆਨ ਪਿੰਡ ਵਾਲੇ ਆਸ਼ਰਮ ਤੇ ਲਾ ਦਿੱਤਾ।
ਹੌਲੀ ਹੌਲੀ ਲੋਕਾਂ ਨੇ ਆਣਾਂ ਸ਼ੁਰੂ ਕਰ ਦਿੱਤਾ ਸਾਰੇ ਜਣੇ ਹੱਸੀ ਖ਼ੁਸ਼ੀ ਰਹਿ ਰਹੇ ਸੀ।ਦੇਵ ਨੇ ਪੂਰੀ ਤਰਾਂ ਆਪਣੇ ਆਪ ਨੂੰ ਆਪਣੇ ਪਿੰਡ ਤੇ ਸ਼ਹਿਰ ਲਈ ਸਮਰਪਿਤ ਕਰ ਦਿੱਤਾ ਸੀ । ਇਲਾਕੇ ਲਈ ਦੇਵ ਇਕ ਮਿਸਾਲ ਬਣ ਿਗਆ ਸੀ।ਨੇੜੇ ਨੇੜੇ ਦੇ ਪਿੰਡਾਂ ਦੇ ਹੋਰ ਵੀ ਪਰਦੇਸੀ ਵੀਰ ਨਾਲ ਜੁੜ ਗਏ ਪੈਸੇ ਦੀ ਤਾ ਪਹਿਲਾ ਹੀ ਕੋਈ ਘਾਟ ਨਹੀਂ ਸੀ ।ਹੁਣ ਜਿਹਦਾ ਵੀ ਪੁੱਤ ਨਾਲ ਨਹੀਂ ਰੱਖਦਾ ਆਪਣੇ ਮਾ ਬਾਪ ਨੂੰ ਉਹ ਆਸ਼ਰਸ ਵਿੱਚ ਆ ਜਾਂਦੇ
ਦੇਵ ਦੇ ਮਾ ਬਾਪੂ ਤੇ ਸਾਰਾ ਪਰਿਵਾਰ ਤਾ ਖੁਸ਼ ਸੀ ਪਰ ਦੇਵ ਨੂੰ ਹਾਲੇ ਵੀ ਸਕੂਨ ਨਹੀਂ ਮਿਲ ਰਿਹਾ ਸੀ ਬਿਰਧ ਆਸ਼ਰਮ ਵਿੱਚ ਆ ਕੇ ਮਾ ਬਾਪ ਤਾ ਖੁਸ ਸਨ ਲੋਕਾਂ ਦੇ ਪਰ ਆਪਣਾ ਘਰ ਤਾ ਆਪਣਾ ਹੀ ਹੁੰਦਾ ਦੇਵ ਨੂੰ ਸਮਝ ਨਹੀਂ ਆ ਰਿਹਾ ਸੀ ਕੋਈ ਧੀ ਪੁੱਤ ਏਨੇ ਕਠੋਰ ਕਿਵੇਂ ਹੋ ਸਕਦੇ ਨੇ ਜ਼ਿਹਨਾਂ ਮਾ ਬਾਪ ਨੇ ਤਕਲੀਫ਼ਾਂ ਝੱਲ ਕੇ ਆਪਣੇ ਪੁਤਰਾ ਨੂੰ ਪਾਲੇਆ ਓਹ ਕਿਵੇਂ ਮਾ ਬਾਪ ਨੂੰ ਘਰੋਂ ਕੱਢ ਸਕਦੇ ਨੇ।ਬਿਰਧ ਆਸ਼ਰਮ ਕੋਈ ਪੱਕਾ ਹੱਲ ਨਹੀਂ ਸੀ ਉਹਨਾ ਦੀ ਤਕਲੀਫ਼ ਦਾ।ਦੇਵ ਦਿਲੋਂ ਚਾਹੁੰਦਾ ਸੀ ਕਿਸੇ ਮਾ ਬਾਪ ਨੂੰ ਆਪਣਾ ਘਰ ਨਾ ਛੱਡਣਾ ਪਵੇ ਪਰ ਹੱਲ ਕੀ ਹੋ ਸਕਦਾ ਦੇਵ ਦਾ ਰਾਹੁਲ ਨਾਮ ਦਾ ਇਕ ਵਕੀਲ ਦੋਸਤ ਸੀ ਉਹ ਕਦੇ ਕਦੇ ਦੇਵ ਨੂੰ ਮਿਲਣ ਉਸਦੇ ਘਰ ਆਉਦਾ ਰਹਿੰਦਾ ਸੀ ਦੇਵ ਨੂੰ ਸੋਚਾ ਵਿੱਚ ਡੁਬੇਆ ਦੇਖ ਕੇ ਰਾਹੁਲ ਕਹਿੰਦਾ ਕੀ ਸੋਚ ਰਿਹਾ ਦੇਵ, ਦੇਵ ਕਹਿੰਦਾ ਯਾਰ ਰਾਹੁਲ ਬਿਰਧ ਆਸ਼ਰਮ ਖੋਲੇਆ ਸੀ ਬੁੱਢੇ ਮਾ ਬਾਪ ਨੂੰ ਸਹਾਰਾ ਦੇਣ ਲਈ ਪਰ ਮੈਨੂੰ ਲੱਗਦਾ ਸਹਾਰੇ ਦੀ ਥਾਂ ਲੋਕਾ ਨੂੰ ਆਪਣੇ ਮਾ ਬਾਪ ਨੂੰ ਘਰੋਂ ਕੱਢਣ ਦਾ ਬਹਾਨਾ ਮਿਲ ਗਿਆ ਯਾਰ ਮੇਰਾ ਦਿਲ ਰੌਂਦਾਂ ਜਦੋ ਕੋਈ ਆਪਣਾ ਹੱਸਦਾ ਵੱਸਦਾ ਘਰ ਛੱਡ ਕੇ ਆਉਦਾ ਮੇਰੇ ਕੋਲ ਮੈਨੂੰ ਲੱਗਦਾ ਜਲਦੀ ਹੀ ਇਸ ਮੁਸੀਬਤ ਦਾ ਹੱਲ ਲੱਭਣਾ ਪੈਣਾ ।
ਆਸ਼ਰਮ ਬਣੇ ਨੂੰ ਪੁਰਾ ਇਕ ਸਾਲ ਹੋ ਗਿਆ।ਇਕ ਸਾਲ ਪੁਰੇ ਹੋਣ ਦੀ ਖੁਸ਼ੀ ਵਿੱਚ ਇਕ ਪ੍ਰੋਗਰਾਮ ਰੱਖੇਆ ਗਿਆ ਦੇਵ ਨੇ ਸਾਰੇ ਪੱਤਵੰਤੇ ਸੱਜਣਾਂ ਦੇ ਨਾਲ ਨਾਲ ਬਿਰਧ ਆਸ਼ਰਮ ਵਿੱਚ ਰਹਿੰਦੇ ਮਾ ਬਾਪ ਦੇ ਬੱਚੇਆ ਨੂੰ ਵੀ ਸੱਦਾ ਪੱਤਰ ਦਿੱਤਾ ਸਾਰੇ ਜਣੇ ਆ ਗਏ ਰੋਟੀ ਤੋਂ ਬਾਅਦ ਛੋਟੇ ਬੱਚੇਆ ਦਾ ਇਕ ਨਾਟਕ ਵੀ ਸੀ “ਰਿਅਲ ਇੰਨਵੈਸਟਮੈਂਟ”ਰੋਟੀ ਖਾਣ ਤੋਂ ਬਾਅਦ ਬੱਚੇਆ ਨੇ ਨਾਟਕ ਸ਼ੁਰੂ ਕੀਤਾ ਨਾਟਕ ਵਿੱਚ ਦਿਖਾਇਆ ਗਿਆ ਕੀ ਇਕ ਪਤੀ ਪਤਨੀ ਕਿੰਨੇ ਖੁਸ਼ ਹੁੰਦੇ ਹਨ ਕੀ ਉਹਨਾ ਦੇ ਘਰੇ ਔਲਾਦ ਦਾ ਜਨਮ ਹੋਏਆ ਹੈ।ਮਾ ਵੀ ਸਾਰੇ ਸ਼ੌਕ ਭੁੱਲਾ ਆਪਣੇ ਬੱਚੇ ਦੀ ਫਿਕਰ ਕਰਦੀ ਹੈ ਬਾਪ ਵੀ ਓਵਰ ਟਾਇਮ ਕਰ ਕੇ ਆਪਣੇ ਸ਼ੌਕ ਆਪਣੇ ਯਾਰਾ ਦੋਸਤਾਂ ਤੋਂ ਦੂਰੀ ਬਣਾ ਕੇ ਬੱਚੇ ਦੀ ਹਰ ਇਕ ਮੰਗ ਪੂਰੀ ਕਰਦਾ ਹੈ। ਹਜ਼ਾਰਾਂ ਲੱਖਾਂ ਰੁਪਏ ਖਰਚ ਕਰ ਕੇ ਪੜਾਇਆ ਲਿਖਾਇਆ। ਬੱਚਾ ਨੌਕਰੀ ਕਰਨ ਲੱਗ ਪਿਆਂ ਫੇਰ ਮਾ ਬਾਪ ਨੇ ਵਿਆਹ ਕਰਵਾ ਦਿੱਤਾ ਉਸਦਾ।ਮਾ ਬਾਪ ਹੁਣ ਬਜ਼ੁਰਗ ਹੋ ਗਏ ਸੀ ਇਕ ਦਿਨ ਬੁੱਢੀ ਮਾ ਤੋਂ ਘਰ ਦਾ ਕੰਮ ਕਰਦੇ ਹੋਏ ਨੂੰਹ ਦੇ ਰੂਮ ਵਿੱਚ ਲਗਾਏਆ ਸ਼ੀਸ਼ਾ ਦਾ ਸੈੱਟ ਟੁੱਟ ਗਿਆ ਨੂੰਹ ਸੱਸ ਤੇ ਭੜਕ ਜਾਂਦੀ ਹੈ ਮੰਮੀ ਜੀ ਅਸੀ ਇਕ ਇਕ ਰੁਪਏ ਜੋੜ ਕੇ ਬੜੀ ਮੁਸਕਿਲ ਨਾਲ ਸ਼ੀਸ਼ਾ ਸੈੱਟ ਬਣਾਇਆਂ ਸੀ ਸਾਡੀ ਇੰਨੇ ਦਿਨਾਂ ਦੀ ਕੀਤੀ ਮਿਹਨਤ ਜ਼ੀਰੋ ਕਰ ਦਿੱਤੀ ।ਮਾ ਕੁਝ ਵੀ ਨਾ ਬੋਲੀ ਰੌਦੀ ਰੌਦੀ ਚੁੱਪ ਚਾਪ ਚੱਲੀ ਗਈ ਰਾਤ ਨੂੰ ਮੁੰਡਾ ਘਰ ਆਏਆ ਅੱਗੇ ਜ਼ਨਾਨੀ ਨੇ ਸਾਰਾ ਕੁਝ ਦੱਸੇਆ ਮੁੰਡਾ ਮਾ ਬਾਪ ਦੇ ਕਮਰੇ ਵਿੱਚ ਜਾ ਕੇ ਕਹਿੰਦਾ ਤੁਸੀਂ ਕਿਉਂ ਲਹੂ ਪੀੰਣ ਲੱਗੇ ਹੋ ਮੇਰਾ ਮਾ ਤੈਨੂੰ ਪਤਾ ਜਿਹੜਾ ਸੈੱਟ ਤੂੰ ਤੋੜੇਆ ਚਾਰ ਸਾਲ ਹੋ ਸੀ ਗਏ ਪੈਸੇ ਜੋੜਦੇ ਨੂੰ ਹੁਣ ਲਿਆ ਸੀ ਪਰ ਤੂੰ ਤੋੜ ਦਿੱਤਾ ਚਾਰ ਸਾਲ ਦੀ ਕਮਾਈ ਮਿੱਟੀ ਕਰ ਦਿੱਤੀ ਮੇਰੀ। ਬਾਪੂ ਤੋਂ ਰਿਹਾ ਨਾ ਗਿਆ ਬਾਪੂ ਕਹਿੰਦਾ ਪੁੱਤ ਤੈਨੂੰ ਚਾਰ ਸਾਲ ਦੀ ਕਮਾਈ ਮਿੱਟੀ ਹੋਣ ਦਾ ਦੁੱਖ ਹੈ ਸਾਥੋਂ ਪੁੱਛ ਜ਼ਿਹਨਾਂ ਦੀ ਪੱਚੀ ਸਾਲ ਦੀ ਕਮਾਈ ਮਿੱਟੀ ਹੋ ਗਈ ਚੰਗਾ ਹੁੰਦਾ ਧੀ ਨੂੰ ਕੁੱਖ ਵਿੱਚ ਮਾਰਨ ਦੀ ਥਾਂ ਜੰਮ ਲੈਂਦੇ ਅੱਜ ਸਹਾਰਾ ਤਾ ਬਣਦੀ ਬੁਢਾਪੇ ਦਾ ਪੁੱਤਰਾਂ ਜਿਵੇਂ ਸ਼ੀਸ਼ਾ ਲੈਣ ਲਈ ਤੂੰ ਪੈਸੇ ਜੋੜੇ ਇਵੇਂ ਹੀ ਬੁਢਾਪਾ ਸੁੱਖੀ ਕਰਨ ਲਈ ਅਸੀ ਤੇਰੀ ਪੜਾਈ ਲਿਖਾਈ ਕਰਾਈ ਸੀ ਅੱਜ ਸਾਡੀ ਕਮਾਈ ਵੀ ਮਿੱਟੀ ਹੋ ਗਈ ਚੱਲ ਪੁੱਤਰਾਂ ਕੋਈ ਨਾ ਤੇਰਾ ਕੋਈ ਕਸ਼ੂਰ ਨੀ ਅਸੀ ਵੀ ਪੁੱਤ ਦੀ ਚਾਹ ਵਿੱਚ ਧੀ ਮਾਰੀ ਸੀ ਸਜ਼ਾ ਤਾ ਭੁਗਤਣੀ ਪੈਣੀ ਏ।
ਪੈਸਾ ਖਰਚ ਹੋ ਜਾਊ ਮੁੜ ਜੋੜ ਸਕਦੇ ਹਾ ਪਰ ਰਿਸ਼ਤੇਦਾਰ ਮਾ ਬਾਪ ਭੈਣ ਭਰਾ ਇਕ ਵਾਰ ਵਿੱਛੜ ਗਏ ਮੁੜ ਨਹੀਂ ਮਿਲਣੇ
ਬੱਚੇਆ ਦਾ ਨਾਟਕ ਤਾ ਖਤਮ ਹੋ ਗਿਆ ਪਰ ਸਭਨਾਂ ਦੇ ਦਿਲਾ ਵਿੱਚ ਇਕ ਸਵਾਲ ਛੱਡ ਗਿਆ ਕੀ ਅਸੀ ਕਿਸ ਲਈ ਤੇ ਕਾਹਦੇ ਲਈ ਕਰ ਰਹੇ ਹਾ
ਉਸ ਦਿਨ ਤੋਂ ਬਾਅਦ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਗਿਣਤੀ ਘੱਟ ਗਈ ਤੇ ਲੋਕ ਸੇਵਾ ਕਰਨ ਵਾਲੇਆ ਦੀ ਵੱਧ ਗਈ

Sandeep Rajwalia

...
...

ਰੋਜ਼ਾਨਾ ਵਾਂਗ ਮੈਂ ਆਪਣੇ ਸਕੂਲ ਦਾ ਕੰਮ ਖ਼ਤਮ ਕਰਕੇ ਘਰ ਵੱਲ ਨੂੰ ਤੁਰਿਆ | ਅਕਸਰ ਕੰਮ ਦੀ ਵਜ੍ਹਾ ਕਰਕੇ ਮੈਂ ਸਕੂਲ ਤੋਂ ਲੇਟ ਹੋ ਜਾਂਦਾ ਸੀ| ਉਸ ਦਿਨ ਵੀ ਮੈਂ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਆਪਣੇ ਘਰ ਪਹੁੰਚਿਆ ਅਤੇ ਥਕੇਵਾਂ ਹੋਣ ਕਾਰਨ ਮੈਂ ਆਪਣੀ ਮਾਤਾ ਜੀ ਨੂੰ ਚਾਹ ਬਣਾਉਣ ਲਈ ਕਿਹਾ | ਸੁਭਾਵਿਕ ਹੀ ਉਸ ਦਿਨ ਮੈਂ ਘਰ ਦੇ ਬਾਹਰ ਕੁਰਸੀ ਡਾਹ ਕੇ ਬੈਠ ਗਿਆ|ਸਾਡੇ ਘਰ ਵਿੱਚ ਹੀ ਮੇਰੇ ਪਿਤਾ ਜੀ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ | ਅਤੇ ਘਰ ਦੇ ਨੇੜੇ ਹੀ ਬਲਜੀਤ ਸਿੰਘ ਜੋ ਕਿ ਪਿੰਡ ਵਿੱਚ ਉੱਚ ਘਰਾਣੇ ਦਾ ਜੱਟ ਸੀ ਨੇ ਬਿਹਾਰ ਤੋਂ ਰੁਜ਼ਗਾਰ ਲਈ ਆਏ ਹੋਏ ਲੋਕਾਂ ਦੇ ਰਹਿਣ ਲਈ ਕਮਰੇ ਕਿਰਾਏ ਤੇ ਦੇਣ ਲਈ ਦੋ ਮੰਜ਼ਿਲੀ ਮਕਾਨ ਬਣਾਇਆ ਹੋਇਆ ਸੀ | ਬਲਜੀਤ ਸਿੰਘ ਬਹੁਤ ਹੀ ਖੜ੍ਹਵੇਂ ਸੁਭਾਅ ਦਾ ਵਿਅਕਤੀ ਸੀ ਅਤੇ ਅਕਸਰ ਹੀ ਮੈਂ ਉਸ ਨੂੰ ਕਿਰਾਏਦਾਰਾਂ ਨੂੰ ਗਾਲ੍ਹਾਂ ਕੱਢਦੇ ਵੇਖਿਆ ਸੀ | ਬਲਜੀਤ ਸਿੰਘ ਪਿੰਡ ਦੇ ਦੂਸਰੇ ਪਾਸੇ ਰਹਿੰਦਾ ਸੀ | ਕੰਵਲਜੀਤ ਸਿੰਘ ਅਤੇ ਬਲਜੀਤ ਸਿੰਘ ਦੋਵੇਂ ਸਕੇ ਭਰਾ ਸਨ, ਪਰ ਸ਼ਰੀਕੇਬਾਜ਼ੀ ਹੋਣ ਕਾਰਨ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸਨ | ਬਲਜੀਤ ਸਿੰਘ ਦਾ ਪਿੰਡ ਵਿੱਚ ਰਵੱਈਆ ਬਹੁਤਾ ਵਧੀਆ ਨਹੀਂ ਸੀ ਜਦਕਿ ਦੂਸਰੇ ਪਾਸੇ ਕੰਵਲਜੀਤ ਸਿੰਘ ਨੂੰ ਪਿੰਡ ਦੇ ਸਾਰੇ ਵਿਅਕਤੀ ਹੱਸ ਕੇ ਬੁਲਾਉਂਦੇ ਸਨ| ਉਸ ਸ਼ਾਮ ਦੀ ਘਟਨਾ ਵਿੱਚ ਕੁਝ ਅਜਿਹਾ ਹੋਇਆ ਜਿਸਨੇ ਮੇਰਾ ਦਿਲ ਝੰਜੋੜ ਕੇ ਰੱਖ ਦਿੱਤਾ | ਬਿਹਾਰ ਤੋਂ ਆਏ ਹੋਏ ਇੱਕ ਪਰਿਵਾਰ ਦੀ ਛੇ ਸਾਲ ਦੀ ਛੋਟੀ ਜਿਹੀ ਬੱਚੀ ਅਕਸਰ ਸਾਡੀ ਦੁਕਾਨ ਉੱਤੇ ਆਇਆ ਕਰਦੀ ਸੀ| ਉਸ ਦਾ ਸਰੀਰ ਜ਼ਰੂਰਤ ਤੋਂ ਜ਼ਿਆਦਾ ਪਤਲਾ ਮਹਿਜ਼ ਜਿਵੇਂ ਹੱਡੀਆਂ ਦਾ ਢਾਂਚਾ ਹੋਵੇ ਅਤੇ ਚਿਹਰਾ ਮਾਸੂਮ ਸੀ| ਉਹ ਚਾਹ ਦੇ ਨਾਲ ਖਾਣ ਲਈ ਡਬਲ ਰੋਟੀ ਲੈਣ ਲਈ ਸਾਡੀ ਦੁਕਾਨ ਉੱਤੇ ਆਉਂਦੀ ਮੈਂ ਅਕਸਰ ਉਸ ਨੂੰ ਦੇਖ ਕੇ ਕੋਈ ਨਾ ਕੋਈ ਮਖੌਲ ਕਰ ਦਿੰਦਾ | ਉਸ ਸ਼ਾਮ ਵੀ ਉਹ ਆਪਣੇ ਖਾਣ ਲਈ ਡਬਲ ਰੋਟੀ ਲੈ ਕੇ ਗਈ| ਏਨੇ ਨੂੰ ਮੇਰੇ ਮਾਤਾ ਜੀ ਵੀ ਚਾਹ ਲੈ ਕੇ ਬਾਹਰ ਮੇਰੇ ਕੋਲ ਆ ਗਏ | ਮੈਂ ਆਪਣੀ ਮਾਤਾ ਜੀ ਨਾਲ ਉਨ੍ਹਾਂ ਲੋਕਾਂ ਬਾਰੇ ਗੱਲ ਕਰਨ ਲੱਗ ਗਿਆ ਜੋ ਰੋਟੀ ਦੀ ਭਾਲ ਵਿੱਚ ਪੰਜਾਬ ਆਉਂਦੇ ਸਨ | ਮੈਂ ਆਪਣੀ ਚਾਹ ਦੀ ਪਿਆਲੀ ਖਤਮ ਕਰਕੇ ਜਿਵੇਂ ਹੀ ਅੰਦਰ ਆਇਆ ਤਾਂ ਪੰਜ ਮਿੰਟ ਬਾਅਦ ਇੱਕ ਖ਼ਬਰ ਸੁਣੀ ਜਿਸ ਨਾਲ ਮੇਰਾ ਦਿਲ ਬਹੁਤ ਹੀ ਰੋ ਉੱਠਿਆ | ਘਰ ਦੇ ਨੇੜੇ ਕਿਰਾਏਦਾਰਾਂ ਲਈ ਬਣਾਈ ਦੂਸਰੀ ਮੰਜ਼ਿਲ ਦੇ ਉੱਪਰ ਚਾਰਦੀਵਾਰੀ ਨਾ ਹੋਣ ਕਾਰਨ ਉਹ ਛੇ ਸਾਲ ਦੀ ਬੱਚੀ ਹੇਠਾਂ ਡਿੱਗ ਪਈ | ਇਹ ਸੁਣ ਕੇ ਮੈਂ ਵੀ ਬਾਹਰ ਵੱਲ ਨੂੰ ਭੱਜਿਆ ਸਾਰੀ ਗਲੀ ਇਕੱਠੀ ਹੋ ਗਈ | ਹੈਰਾਨੀ ਵਾਲੀ ਗੱਲ ਸੀ ਏਨੀ ਉੱਪਰੋਂ ਗਿਰਨ ਤੋਂ ਬਾਅਦ ਵੀ ਉਸ ਬੱਚੀ ਦੇ ਕੋਈ ਖੂਨ ਨਾ ਨਿਕਲਿਆ | ਉਸ ਸਮੇਂ ਬਲਜੀਤ ਸਿੰਘ ਵੀ ਉੱਥੇ ਹੀ ਮੌਜੂਦ ਸੀ ਪਰ ਬਲਜੀਤ ਸਿੰਘ ਨੇ ਉਨ੍ਹਾਂ ਦੀ ਕੋਈ ਵੀ ਨਿੱਜੀ ਮਦਦ ਕਰਨ ਦੀ ਥਾਂ ਤੇ ਉਨ੍ਹਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ |ਅਤੇ ਉਸ ਨੇ ਬੱਚੀ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੂੰ ਕਿਹਾ ਕਿ ਉਹ ਆਪਣਾ ਬੋਰੀ ਬਿਸਤਰਾ ਚੱਕ ਕੇ ਇੱਥੋਂ ਦਫ਼ਾ ਹੋ ਜਾਣ | ਬਦਕਿਸਮਤੀ ਨਾਲ ਬੱਚੀ ਦੇ ਬਾਪ ਕੋਲ ਬੱਚੀ ਦੇ ਇਲਾਜ ਲਈ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੀ ਬੱਚੀ ਦਾ ਇਲਾਜ ਕਿਸੇ ਵਧੀਆ ਹਸਪਤਾਲ ਵਿੱਚ ਕਰਵਾ ਸਕੇ | ਬੱਚੀ ਦੀ ਤੜਫ਼ ਤੋਂ ਪਤਾ ਲੱਗ ਰਿਹਾ ਸੀ ਕਿ ਬੱਚੀ ਨੂੰ ਕੁਝ ਅੰਦਰੂਨੀ ਸੱਟਾਂ ਲੱਗੀਆਂ ਹੋਈਆਂ ਸਨ | ਅਸੀਂ ਪਿੰਡ ਵਾਲਿਆਂ ਨੇ ਮਿਲ ਕੇ ਕੁਝ ਪੈਸੇ ਇਕੱਠੇ ਕਰਕੇ ਉਸ ਵਿਅਕਤੀ ਨੂੰ ਦਿੱਤੇ | ਉਸ ਨੇ ਆਪਣੀ ਬੱਚੀ ਦਾ ਇਲਾਜ ਕਿਸੇ ਛੋਟੇ ਡਾਕਟਰ ਤੋਂ ਕਰਵਾਇਆ ਅਤੇ ਪਿੰਡ ਵਾਪਸ ਚਲਾ ਗਿਆ | ਕਈ ਦਿਨ ਤੱਕ ਮੈਂ ਉਸ ਬੱਚੀ ਬਾਰੇ ਸੋਚਦਾ ਰਿਹਾ ਅਤੇ ਮੇਰਾ ਮਨ ਬੇਚੈਨ ਹੁੰਦਾ ਰਿਹਾ ਕਿ ‘ ਕੀ ਉਹ ਠੀਕ ਹੋਵੇਗੀ ?’
ਇਸ ਘਟਨਾ ਨੇ ਮੇਰੇ ਦਿਲ ਨੂੰ ਬਹੁਤ ਪਸੀਜ ਕੇ ਰੱਖ ਦਿੱਤਾ ਅਤੇ ਮੈਂ ਸੋਚਿਆ ਕਿ ਪੈਸਿਆਂ ਦੇ ਇਸ ਲਾਲਚੀ ਵਿਅਕਤੀ ਕੋਲ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਉਸ ਨੇ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਤੇ ਉਨ੍ਹਾਂ ਨੂੰ ਗਾਲਾਂ ਕੱਢੀਆਂ | ਉਸ ਦੀ ਲਾਪ੍ਰਵਾਹੀ ਕਾਰਨ ਇਹ ਸਾਰੀ ਘਟਨਾ ਵਾਪਰੀ | ਪਰ ਬਲਜੀਤ ਸਿੰਘ ਨੂੰ ਇਸ ਗੱਲ ਦਾ ਬਿਲਕੁਲ ਵੀ ਅਫ਼ਸੋਸ ਨਹੀਂ ਸੀ , ਜੇਕਰ ਉਹ ਉਸ ਪਰਿਵਾਰ ਦੀ ਮਦਦ ਕਰ ਵੀ ਦਿੰਦਾ ਤਾਂ ਉਸ ਦਾ ਕੀ ਚਲਿਆ ਜਾਂਦਾ | ਪਰ ਮੈਨੂੰ ਇਉਂ ਜਾਪਿਆ ਜਿਵੇਂ ਬਲਜੀਤ ਸਿੰਘ ਦੀ ਜ਼ਮੀਰ ਹੀ ਮਰ ਗਈ ਹੋਵੇ |
ਲਿਖਤ- ਰਮਨ ਬਾਜਵਾ

...
...

ਹਰਜੀਤ ਨਵੇਂ ਘਰ ਦੀ ਛੱਤ ਉੱਪਰ ਚੜਿਆ ਤਾਂ ਉਹ ਟੂਣਾ ਜਿਹਾ ਦੇਖ ਕੇ ਹੈਰਾਨ ਰਹਿ ਗਿਆ ਕਿ ਕੋਠੇ ਉੱਪਰ ਕਿਸਨੇ ਇਹ ਕਾਰਵਾਈ ਕੀਤੀ ਹੈ। ਪਰ ਨਵੇਂ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸਨੇ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ। ਉਸਨੇ ਇਹ ਗੱਲ ਆਪਣੀ ਪਤਨੀ ਨੂੰ ਨਾ ਦੱਸੀ ਕਿ ਐਂਵੇ ਵਹਿਮ ਕਰੂਗੀ। ਸਮਾਂ ਬੀਤਦਾ ਗਿਆ ਤਾਂ ਉਸਦੀ ਪਤਨੀ ਇੱਕ ਦਿਨ ਐਤਵਾਰ ਨੂੰ ਬੈੱਡਰੂਮ ਦੀ ਸਫਾਈ ਕਰ ਰਹੀ ਸੀ ਤਾਂ ਉਸਨੂੰ ਕਮਰੇ ਵਿੱਚੋਂ ਤਵੀਤ ਵਰਗੇ ਧਾਗੇ ਮਿਲੇ , ਉਸਨੇ ਇਹ ਸਭ ਹਰਜੀਤ ਨੂੰ ਵੀ ਦਿਖਾਇਆ ਪਰ ਹਰਜੀਤ ਨੇ ਇਹ ਗੱਲ ਹਾਸੇ ਵਿੱਚ ਟਾਲ ਦਿੱਤੀ ਕਿ ਉਸਦੀ ਪਤਨੀ ਨੂੰ ਐਂਵੇ ਵਹਿਮ ਨਾ ਚਿੰਬੜ ਜਾਵੇ। ਘਰ ਵਿੱਚ ਅਚਾਨਕ ਭਾਵੇਂ ਦੋ ਨੁਕਸਾਨ ਹੋ ਗਏ ਸਨ, ਉਸਨੇ ਇਸਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਫਿਰ ਵੀ ਟੂਣੇ ਵਾਲੀ ਗੱਲ ਉਸਦੀਆਂ ਅੱਖਾਂ ਸਾਹਮਣੇ ਆ ਜਾਂਦੀ। ਗੁਰਬਾਣੀ ਪੜਦਾ ਹੋਣ ਕਰਕੇ ਉਹ ਇਸ ਸਭ ਨੂੰ ਫਜੂਲ ਸਮਝਦਾ ਸੀ। ਗਰਮੀਆਂ ਦੇ ਦਿਨ ਸਨ ,ਉਹ ਪਸ਼ੂਆਂ ਉੱਪਰ ਮੱਛਰਦਾਨੀ ਲਾ ਰਿਹਾ ਸੀ ਤਾਂ ਉਸਨੇ ਪਸ਼ੂਆਂ ਵਾਲੇ ਕੋਠੇ ਦੇ ਬਨੇਰੇ ਉੱਪਰ ਮੱਛਰਦਾਨੀ ਤੇ ਇੱਟਾਂ ਰੱਖਦਿਆਂ ਜਦੋਂ ਧਿਆਨ ਮਾਰਿਆ ਤਾਂ ਉਸਨੇ ਦੋ ਧਾਗਿਆਂ ਵਿੱਚ ਮੋਤੀਆਂ ਵਰਗੇ ਤਵੀਤ ਜਿਹੇ ਦੇਖੇ ਤਾਂ ਉਸਨੂੰ ਸ਼ੱਕ ਹੋਇਆ ਕਿ ਇਹ ਜਰੂਰ ਫੇਰ ਕਿਸੇ ਨੇ ਟੂਣਾ ਕੀਤਾ ਹੈ ਤਾਂ ਉਸਨੇ ਧਾਗੇ ਚੁੱਕ ਕੇ ਨਾਲ ਵਗਦੇ ਪਾਣੀ ਵਿੱਚ ਵਗਾਹ ਮਾਰੇ। ਉਹ ਸ਼ੱਕ ਦੀ ਸੂਈ ਆਂਢ-ਗੁਆਂਢ ਘਮਾਉਣ ਲੱਗਾ ਤਾਂ ਉਸਨੂੰ ਥੋੜਾ ਜਿਹਾ ਤਾਂ ਭਾਵੇਂ ਅੰਦਾਜਾ ਹੋ ਗਿਆ ਸੀ ਪਰ ਪੂਰਾ ਕਲੀਅਰ ਨਹੀਂ ਹੋਇਆ ਸੀ। ਉਹ ਟੂਣੇ ਕਰਕੇ ਭਾਵੇਂ ਬਹੁਤਾ ਚਿੰਤਤ ਨਹੀਂ ਸੀ ਪਰ ਅਜਿਹੇ ਆਦਿ ਵਾਸੀ ਲੋਕਾਂ ਨੂੰ ਕੋਸ ਰਿਹਾ ਸੀ ਜਿਹੜੇ ਇੱਕਵੀਂ ਸਦੀ ਵਿੱਚ ਵੀ ਅਜਿਹੀ ਘਟੀਆ ਮਾਨਸਿਕਤਾ ਦੇ ਸ਼ਿਕਾਰ ਸਨ। ਮਨ ਵਿੱਚ ਖਿਆਲ ਆ ਰਿਹਾ ਸੀ ਕਿ ਇਸ ਤਰਾਂ ਦੇ ਲੋਕ ਆਪਣੀ ਔਲਾਦ ਨੂੰ ਕੀ ਸਿੱਖਿਆ ਦੇਣਗੇ? ਉਹ ਸੋਚ ਰਿਹਾ ਸੀ ਕਿ ਦੁਨੀਆ ਚੰਨ ਤੇ ਪਹੁੰਚ ਗਈ ਹੈ ਪਰ ਇਹ ਲੋਕ ਅਜੇ ਪੱਥਰ ਯੁੱਗ ਵਾਲੀ ਸੋਚ ਚੁੱਕੀ ਫਿਰਦੇ ਹਨ। ਉਸਨੇ ਆਪਣੇ ਪਿੰਡ ਵਿੱਚ ਟੂਣਾ ਕਰਨ ਵਾਲਿਆਂ ਦਾ ਹੁੰਦਾ ਬੁਰਾ ਹਸ਼ਰ ਅੱਖੀਂ ਤੱਕਿਆ ਸੀ। ਅਖੀਰ ਵਿੱਚ ਉਸਨੇ ਆਪਣੇ ਮਾਲਕ ਨੂੰ ਅਰਦਾਸ ਕੀਤੀ ਕਿ ਹੇ ਰੱਬਾ! ਇੰਨਾਂ ਲੋਕਾਂ ਨੂੰ ਸਿੱਧੇ ਰਾਹ ਪਾ ਜੋ ਬਿਨਾਂ ਗੱਲ ਤੋਂ ਹੀ ਦੂਜਿਆਂ ਦਾ ਮਾੜਾ ਸੋਚਦੇ ਹਨ ਤੇ ਆਪਣੇ ਜੀਵਨ ਨੂੰ ਅਜਾਂਈ ਹੀ ਗਵਾ ਰਹੇ ਹਨ, ਇੰਨਾਂ ਨੂੰ ਮਾੜੀ-ਮੋਟੀ ਸੁਮੱਤ ਬਖਸ਼ ਕਿ ਕਾਂਵਾਂ ਦੇ ਕਹਿਣ ਤੇ ਬਨੇਰੇ ਨਹੀਂ ਢਹਿੰਦੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...

ਇਕ ਗੱਲ ਤਾ ਸੱਚੀ ਹੈ ਕਰੋਨਾ ਭਾਰਤ ਆਇਆ ਬੜਾ ਕੁਝ ਜਿੰਦਗੀ ਦਾ ਬਦਲ ਗਿਆ ਸਾਨੂੰ ਪਤਾ ਲੱਗਿਆ ਦਾਨ ਪੁੰਨ ਕਰਨ ਵਾਲੇਆ ਦੀ ਦੇਸ਼ ਵਿਚ ਕਮੀ ਨਹੀਂ ਅਤੇ ਲੋੜਵੰਦਾ ਦੀ ਵੀ ਕਮੀ ਨਹੀਂ
ਸਮੇ ਸਮੇ ਤੇ ਸਰਕਾਰਾ ਨੂੰ ਗਾਲਾ ਕੱਢਣ ਵਾਲੇਆ ਦੀ ਵੀ ਘਾਟ ਨਹੀਂ ਤੇ ਔਖੇ ਸਮੇ ਤਰੀਫ ਕਰਨ ਵਾਲੇਆ ਦੀ ਵੀ ਕਮੀ ਨਹੀਂ। ਧਾਰਮਿਕ ਕੱਟੜ ਵੀ ਬਹੁਤ ਤੇ ਭਾਈਚਾਰੇ ਵਾਲੀ ਸਾਂਝ ਦੇ ਹਮਾਇਤੀ ਵੀ ਬਹੁਤ। ਕਰੋਨਾ ਸੱਚੀ ਕਨਫਿਊਜ਼ ਹੋ ਗਿਆ ਕਰਨ ਕੀ ਆਇਆ ਸੀ ਪਰ ਕਰ ਕੀ ਗਿਆ ਸਾਨੂੰ ਭਾਰਤੀਆ ਨੂੰ ਪੁਰਾਣੇ ਸੰਸਕਾਰ ਵਾਪਸ ਯਾਦ ਕਰਾ ਗਿਆ। ਗਰੀਬਾਂ ਦਾ ਖਿਆਲ ਲੋੜਵੰਦਾਂ ਦੀ ਮਦਦ ਕਰਨਾ
ਹੱਥ ਮਿਲਾਉਣ ਦੀ ਜਗ੍ਹਾ ਹੱਥ ਜੋੜ ਨਮਸਤੇ ਬੁਲਾਉਣੀ। ਦੋ ਦਿਨ ਪਹਿਲਾਂ ਨਿਊਜ਼ ਚੈਨਲ ਤੇ ਦੱਸ ਰਹੇ ਸੀ ਦੱਸ ਸਾਲਾ ਤੋ ਭਾਈਆ ਦੀ ਆਪਸੀ ਗੱਲਬਾਤ ਬੰਦ ਸੀ ਪਰ ਹੁਣ ਕਰੋਨਾ ਆਇਆਂ ਚੁਲ੍ਹੇ ਚੋਕੇ ਵੀ ਇਕ ਹੋ ਗਏ ਹੁਣ ਪਰਿਵਾਰ ਦਾ ਖਾਣਾ ਪੀਣਾ ਇਕੱਠਾ ਹੋ ਗਿਆ ਸਮਝ ਆ ਗਿਆ ਕੀ ਇਹ ਇਗੋ ਸਾਰੀ ਹਵਾ ਹਵਾਈ ਏ ਮਰਨ ਵੇਲੇ ਇਗੋ ਕੰਮ ਨਹੀਂ ਆਣੀ ਸਾਰੇ ਗੁੱਸੇ ਗਿੱਲੇ ਭੁਲ ਗਏ ਫੇਰ ਮਿਲ ਰਹਿਣ ਲੱਗ ਪਏ। ਸਾਇਦ ਸਮਝ ਗਏ ਹੋਣੇ ਰੱਬ ਦੇ ਭਾਣੇ ਨੂੰ।
ਦੋਸਤੋ ਰੱਬ ਦਾ ਭਾਣਾ ਮੰਨਣਾ ਸਿਖ ਲਵੋ ਕੀ ਪਤਾ ਉਹਦਾ ਕਿਹੜਾ ਰੰਗ ਦੇਖਣਾ ਪਵੇ ਬਾਬਾ ਨਾਨਕ ਜੀ ਕਹਿ ਗਏ “ਤੇਰਾ ਭਾਣਾ ਮਿੱਠਾ ਲਾਗੈ”।
ਦੋਸਤੋ ਇਹ ਬੁਰਾ ਵਕਤ ਹੈ ਹੌਲੀ ਹੌਲੀ ਲੰਘ ਹੀ ਜਾਏਗਾ ਪਰ ਸਾਡੇ ਜੀਣ ਦੇ ਤਰੀਕੇ ਜਰੂਰ ਬਦਲ ਜਾਊਗਾ। ਜਿਹੜੀਆਂ ਗੱਲਾਂ ਸਿਆਣੇ ਕਹਿਦੇ ਸੀ ਉਹੀ ਅੱਜ ਦੀ ਪੀੜੀ ਦੀ ਜਰੂਰਤਾ ਬਣ ਜਾਣਗੀਆਂ
ਕਰੋਨਾ ਵਾਇਰਸ ਨੂੰ ਸਮਝ ਨਹੀਂ ਆ ਰਿਹਾ ਓਹ ਭਾਰਤੀਆਂ ਨੂੰ ਮਾਰਨ ਆਇਆ ਕੀ ਸਬਕ ਪੜਾਉਣ ਆਏਆ।

Sandeep Rajwalia

...
...

ਉਮਰ ਦੇ ਇਸ ਪੜਾਅ ਤੇ ਇੰਜ ਕੱਲੀ ਰਹਿ ਜਾਵਾਂਗੀ..ਕਦੀ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ!
ਬੇਟੇ ਨੂੰ ਬਾਹਰ ਗਏ ਨੂੰ ਮਸੀ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਕੇ ਇੱਕ ਦਿਨ ਚੰਗੇ ਭਲੇ ਤੁਰੇ ਫਿਰਦੇ ਇਹ ਸਾਥ ਛੱਡ ਗਏ..!

ਉਹ ਆਪਣੇ ਬਾਪ ਨੂੰ ਮੋਢਾ ਦੇਣ ਕੱਲਾ ਹੀ ਆਇਆ..

ਛੇਵੇਂ ਮਹੀਨੇ ਵਿਚ ਪੈਰ ਧਰਦੀ ਨੂੰਹ ਵਾਸਤੇ ਜਹਾਜ ਦਾ ਸਫ਼ਰ ਮਾਫਿਕ ਨਹੀਂ ਸੀ..!

ਭਾਵੇਂ ਉਸਨੇ ਢੇਰ ਸਾਰੀਆਂ ਤਸੱਲੀਆਂ ਦਿੱਤੀਆਂ ਪਰ ਉਸਦੇ ਵਾਪਿਸ ਪਰਤਣ ਮਗਰੋਂ ਇੱਕ ਵਾਰ ਫੇਰ ਗੁੰਮਨਾਮੀ ਵਾਲੇ ਹਨੇਰੇ ਦੀ ਬੁੱਕਲ ਵਿਚ ਜਾ ਪਈ..

ਸਾਰਾ ਸਾਰਾ ਦਿਨ ਬੱਸ ਬਾਲਕੋਨੀ ਵਿਚ ਕੱਲੀ ਬੈਠੀ ਰਹਿੰਦੀ..!
ਕਦੀ ਕੁਝ ਸੋਚ ਰੋੋਣ ਨਿੱਕਲ ਜਾਂਦਾ..ਕਦੀ ਪੂਰਾਣੀ ਐਲਬੰਮ ਕੱਢ ਅਤੀਤ ਵਿਚ ਅੱਪੜ ਜਾਇਆ ਕਰਦੀ..
ਕਦੀ ਇਹਨਾਂ ਦੇ ਮਨਪਸੰਦ ਕੌਫੀ ਵਾਲੇ ਕੱਪ ਵਿਚੋਂ ਕਿੰਨਾ-ਕਿੰਨਾ ਚਿਰ ਨਿੱਕੇ ਨਿੱਕੇ ਘੁੱਟ ਭਰਦੀ ਰਹਿੰਦੀ..!

ਕੁਝ ਦਿਨਾਂ ਤੋਂ ਨਾਲ ਲੱਗਦੇ ਖਾਲੀ ਫਲੈਟ ਵਿਚ ਕਾਫੀ ਰੌਣਕ ਸੀ..ਕੋਈ ਨਵਾਂ ਵਿਆਹਿਆ ਜੋੜਾ ਆ ਗਿਆ ਲੱਗਦਾ ਸੀ ਸ਼ਾਇਦ..

ਹਮੇਸ਼ਾਂ ਬਿੜਕ ਜਿਹੀ ਰਖਿਆ ਕਰਦੀ..
ਦੋਵੇਂ ਸੁਵੇਰੇ ਨਿੱਕਲ ਜਾਇਆ ਕਰਦੇ..ਆਥਣੇ ਮੁੜਦੇ..ਫੇਰ ਕਿੰਨਾ-ਕਿੰਨਾ ਚਿਰ ਬੈਠੇ ਗੱਲਾਂ ਮਾਰਦੇ ਰਹਿੰਦੇ..
ਕਦੇ ਨਿੱਕੀ ਨਿੱਕੀ ਗੱਲ ਤੋਂ ਬਹਿਸ ਹੋ ਜਾਇਆ ਕਰਦੀ..ਜਿਆਦਾਤਰ ਪਿਆਰ ਮੁਹੱਬਤ ਵਾਲੀਆਂ ਗੱਲਾਂ ਹੀ ਹੁੰਦੀਆਂ..ਮੈਂ ਸਾਰਾ ਕੁਝ ਚੁੱਪ ਚੁਪੀਤੇ ਹੀ ਆਪਣੇ ਵਜੂਦ ਤੇ ਮਹਿਸੂਸ ਕਰਦੀ ਰਹਿੰਦੀ..
ਅਖੀਰ ਬਾਲਕੋਨੀ ਦੀ ਬੱਤੀ ਜਗਾਉਣੀ ਵੀ ਬੰਦ ਜਿਹੀ ਕਰ ਦਿੱਤੀ..ਕਿਧਰੇ ਓਹਨਾ ਦੇ ਪਿਆਰ ਮੁਹੱਬਤ ਵਾਲੇ ਪਲਾਂ ਵਿਚ ਕੋਈ ਖਲਲ ਹੀ ਨਾ ਪੈ ਜਾਵੇ..!

ਇੱਕ ਦਿਨ ਐਤਵਾਰ ਸੁਵੇਰੇ ਸੁਵੇਰੇ ਬੂਹੇ ਤੇ ਦਸਤਕ ਹੋਈ..

ਬਾਰ ਖੋਲਿਆ ਤਾਂ ਉਹ ਦੋਵੇਂ ਸਨ..
ਹੱਸਦੇ ਹੋਏ..ਫੇਰ ਰਸਮੀਂ ਜਿਹੀ ਮਿਲਣੀ ਮਗਰੋਂ ਲਾਲ ਚੂੜੇ ਵਾਲੀ ਨੇ ਸੰਗਦੀ ਹੋਈ ਨੇ ਗੱਲ ਸ਼ੁਰੂ ਕੀਤੀ..
ਆਖਣ ਲੱਗੀ ਆਂਟੀ ਤੁਹਾਡੇ ਗਵਾਂਢ ਵਿਚ ਨਾਲ ਵਾਲੀ ਬਾਲਕੋਨੀ ਵਾਲੇ ਹਾਂ..
ਹੁਣੇ ਹੁਣੇ ਹੀ ਇਥੇ ਬਦਲ ਕੇ ਆਏ ਹਾਂ..
ਸਾਨੂੰ ਉੱਚੀ ਉਚੀ ਗੱਲਾਂ ਕਰਨ ਦੀ ਆਦਤ ਏ..ਆਸ ਕਰਦੇ ਹਾਂ ਤੁਹਾਨੂੰ ਪ੍ਰੇਸ਼ਨੀ ਤੇ ਨਹੀਂ ਹੁੰਦੀ ਹੋਵੇਗੀ?
ਸਹਿ ਸੂਬਾ ਹੀ ਮੂਹੋਂ ਨਿੱਕਲ ਗਿਆ ਕੇ ਧੀਏ ਪ੍ਰੇਸ਼ਾਨੀ ਕਾਹਦੀ..ਤੁਹਾਡੀਆਂ ਗੱਲਾਂ ਤੇ ਸਗੋਂ ਸੰਜੀਵਨੀ ਬੂਟੀ ਦਾ ਕੰਮ ਕਰਦੀਆਂ..!

ਫੇਰ ਕਿੰਨੀਆਂ ਸਾਰੀਆਂ ਗੱਲਾਂ..ਢੇਰ ਸਾਰੀਆਂ ਵਕਫ਼ੀਆਂ ਨਿੱਕਲੀਆਂ..
ਮਗਰੋਂ ਸਿਆਲ ਦੀ ਨਿੱਘੀ ਜਿਹੀ ਸੁਵੇਰ ਵਿਚ ਚਾਹ ਦੀਆਂ ਪਿਆਲੀਆਂ ਵਿਚੋਂ ਨਿੱਕਲਦੀ ਹੋਈ ਮਿੱਠੀ ਜਿਹੀ “ਭਾਫ” ਮੁਹੱਬਤ ਬਣ ਫਿਜ਼ਾ ਵਿਚ ਰਲਦੀ ਗਈ..!

ਉਸ ਦਿਨ ਮਗਰੋਂ ਓਹਨਾ ਦੋਹਾਂ ਨੇ ਹਰ ਗੱਲਬਾਤ ਵਿਚ ਮੇਰੀ ਸਮੂਲੀਅਤ ਜਰੂਰੀ ਜਿਹੀ ਬਣਾ ਦਿੱਤੀ..!
ਹੁਣ ਮੈਨੂੰ ਅਕਸਰ ਹੀ ਇੰਝ ਲੱਗਿਆ ਕਰਦਾ ਜਿਦਾਂ ਮੇਰਾ ਪੁੱਤ ਮੇਰੀ ਨੂੰਹ ਸਣੇ ਨਾਲਦੇ ਕਮਰੇ ਵਿਚ ਸ਼ਿਫਟ ਹੋ ਗਿਆ ਹੋਵੇ..!

ਹਰਪ੍ਰੀਤ ਸਿੰਘ ਜਵੰਦਾ

...
...

ਸੰਨ ਉੱਨੀ ਸੌ ਪਚਾਸੀ..
ਲੈਕਚਰਾਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਆ ਗਿਆ ਹੋਵੇ..
ਰਸੋਈ..ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਲੰਘ ਆਏ ਨੂੰ ਅੰਦਰੋਂ ਵੇਖ ਲਿਆ ਕਰਦੀ..
ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਮਗਰੋਂ ਦਾਦੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ..
ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..ਪਰ ਪਾਪਾ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..
ਮਗਰੋਂ ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਵੀ ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਇਆ ਕਰਦੀ..

ਮੇਰੇ ਆਸ ਪਾਸ ਇੱਕ ਤੋਂ ਵੱਧ ਖਰੂਦੀ ਸਹੇਲੀਆਂ ਦਾ ਘੇਰਾ ਹੋਇਆ ਕਰਦਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਨੁਕਤਾ ਚੀਨੀ..ਅਖ਼ੇ ਪੋਚਵੀਂ ਪੱਗ ਵਾਲਾ ਆਕੜ-ਖ਼ਾਨ ਹੁੰਦਾ..ਬਾਹਰੋਂ ਆਏ ਨੇ ਅਕਸਰ ਹੀ ਬਾਹਰ ਵਿਆਹ ਕਰਵਾਇਆ ਹੁੰਦਾ..
ਫ਼ੀਏਟ ਕਾਰ ਤੇ ਆਇਆ ਦਿਖਾਵੇਬਾਜ ਅਤੇ ਲਾਲਚੀ ਹੁੰਦਾ..
ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..
ਗੱਲ ਕੀ ਬੀ ਦਿਮਾਗ ਵਿਚ ਬੈਠ ਗਿਆ ਕੇ ਦੁਨੀਆ ਦਾ ਹਰ ਮੁੰਡਾ ਬੱਸ ਐਬਾਂ ਦੀ ਹੀ ਪੰਡ ਹੈ..ਵਿਚਾਰੇ..
ਕਈ ਵਾਰ ਅਗਲੇ ਤੇ ਤਰਸ ਅਤੇ ਆਪਣੇ ਤੇ ਗੁੱਸਾ ਵੀ ਆ ਜਾਂਦਾ ਪਰ ਅਗਲੇ ਹੀ ਪਲ ਇਹ ਸੋਚ ਫੇਰ ਭਾਰੂ ਹੋ ਜਾਇਆ ਕਰਦੀ..ਕੇ ਜੋ ਕਰ ਰਹੀਆਂ ਹਾਂ..ਇਹ ਸਾਡਾ ਜਮਾਂਦਰੂ ਹੱਕ ਏ..!

ਸਾਨੂੰ ਕਾਲਜ ਦੀ ਬੱਸ ਘਰ ਛੱਡ ਕੇ ਆਇਆ ਕਰਦੀ ਸੀ..
ਚਿੱਟੀ ਦਾਹੜੀ ਵਾਲੇ ਡਰਾਈਵਰ ਅੰਕਲ..ਰਿਟਾਇਰਡ ਫੌਜੀ..ਸਖਤ ਸੁਭਾਅ..ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਨਿੱਕਲ ਗਈ..ਇਸੇ ਲਈ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..!

ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..
ਇੱਕ ਦਿਨ ਬੱਸ ਉਡੀਕਦੀ ਨੂੰ ਅਜੇ ਪੰਜ ਮਿੰਟ ਹੀ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..ਕੁਝ ਨਾ ਸੁੱਝੇ ਕੇ ਹੁਣ ਕੀ ਕਰਾਂ..
ਏਨੇ ਨੂੰ ਪੋਚਵੀਂ ਪੱਗ ਵਾਲਾ ਉਚਾ-ਲੰਮਾ ਸਰਦਾਰ ਮੁੰਡਾ ਪਤਾ ਨੀ ਕਿਧਰੋਂ ਨਿੱਕਲ ਆਇਆ ਤੇ ਕੋਲ ਆ ਸਕੂਟਰ ਦੀ ਬ੍ਰੇਕ ਮਾਰ ਦਿੱਤੀ..
ਮੇਰੇ ਵੱਲ ਇੱਕ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ “ਜੀ ਰੱਖ ਲਵੋ ਜੇ ਮੋੜਨੀ ਹੋਵੇ ਤਾਂ ਕੱਲ ਸਾਇੰਸ ਬਲਾਕ ਦੇ ਦਫਤਰ ਵਿਚ ਦੇ ਜਾਇਓ..”
ਸਾਰਾ ਕੁਝ ਏਨੀ ਛੇਤੀ ਹੋਇਆ ਕੇ ਮੈਂ ਹੀ ਕੁਝ ਪੁੱਛ ਹੀ ਨਾ ਸਕੀ..
ਅਗਲੇ ਦਿਨ ਪਤਾ ਕਰਾਇਆ..ਅਸਿਸਟੈਂਟ ਲੈਕਚਰਰ ਦੀ ਸਿਲੈਕਸ਼ਨ ਹੋਈ ਸੀ..
ਮਗਰੋਂ ਅਕਸਰ ਹੀ ਜਦੋਂ ਕਦੀ ਅਗਿਓਂ ਤੁਰੇ ਆਉਂਦੇ ਨਾਲ ਟਾਕਰੇ ਹੋ ਜਾਂਦੇ ਤਾਂ ਹੌਲੀ ਜਿਹੀ ਸਸਰੀ ਕਾਲ ਬੁਲਾ ਨੀਵੀਂ ਪਾਈ ਕੋਲੋਂ ਦੀ ਲੰਘ ਜਾਂਦਾ..
ਗੁੱਸਾ ਆਉਂਦਾ ਕੇ ਬੜਾ ਅਜੀਬ ਏ..ਸਿਵਾਏ ਸਾਸਰੀ ਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ..ਪਰ ਉਸਦਾ ਇਹ ਵਰਤਾਰਾ ਮੈਨੂੰ ਹੀਣ-ਭਾਵਨਾ ਵਾਲੇ ਸਮੁੰਦਰ ਵਿਚ ਧੱਕ ਦਿਆ ਕਰਦਾ..
ਮੇਰੇ ਵਿਦਿਆਰਥੀ ਵੀ ਜਦੋਂ ਕਦੀ ਉਸਦੀਆਂ ਸਿਫਤਾਂ ਕਰਦੇ ਹੋਏ ਦਿਸ ਪੈਂਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇੇ..ਕਈ ਵਾਰ ਕੱਲੀ ਬੈਠੀ ਦੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਕੋਈ ਇਹੋ ਜਿਹਾ “ਮੁੰਡਾ” ਹੀ..”

ਫੇਰ ਇੱਕ ਦਿਨ ਪਾਪਾ ਜੀ ਆਖਣ ਲੱਗੇ ਕੇ ਆਉਂਦੇ ਐਤਵਾਰ ਫੇਰ ਕੁਝ ਪ੍ਰਾਹੁਣੇ ਆ ਰਹੇ ਨੇ..
ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿਚ ਪਾਸੇ ਜਿਹੇ ਹੋ ਖਲੋ ਗਈ..
ਜਦੋਂ ਸਾਰੇ ਜਣੇ ਅੰਦਰ ਅੰਦਰ ਲੰਘਣ ਲੱਗੇ ਤਾਂ ਹੋਸ਼-ਹਵਾਸ ਉੱਡ ਗਏ..
ਇਹ ਤਾਂ ਓਹੀ ਹੀ ਸੀ ਛਤਰੀ ਵਾਲਾ..ਦਿਲ ਕੀਤਾ ਕੇ ਖੰਬ ਲਾ ਕੇ ਕਿਤੇ ਦੂਰ ਅੰਬਰਾਂ ਵਿਚ ਉਡਾਰੀ ਲਾ ਆਵਾਂ..ਖੈਰ ਖਰੂਦੀ ਮਨ ਨੂੰ ਇੱਕ ਅਜੀਬ ਸ਼ਰਾਰਤ ਜਿਹੀ ਸੁਝੀ..
ਜਾਣ ਬੁਝਕੇ ਉਸਦੇ ਕੱਪ ਵਿਚ ਤਿੰਨ ਚਮਚੇ ਖੰਡ ਦੇ ਵਾਧੂ ਦੇ ਪਾ ਦਿੱਤੇ..ਉਸ ਵਿਚਾਰੇ ਨੇ ਨਿੱਮਾ-ਨਿੱਮਾ ਹੱਸਦੇ ਹੋਏ ਨੇ ਚੁੱਪ ਚਾਪ ਪੀ ਲਈ..

ਫੇਰ ਸੰਖੇਪ ਜਿਹੀ ਰਸਮੀਂ ਗੱਲਬਾਤ ਮਗਰੋਂ ਮੈਂ ਫੇਰ ਰਸੋਈ ਵਿਚ ਪਰਤ ਆਈ..!

ਆਦਤਨ ਪਾਪਾ ਜੀ ਇਸ ਵਾਰ ਫੇਰ ਮੇਰੇ ਹਾਵ-ਭਾਵ ਜਾਨਣ ਬਹਾਨੇ ਜਿਹੇ ਨਾਲ ਰਸੋਈ ਅੰਦਰ ਲੰਘ ਆਏ..
ਅੱਗੇ ਤਾਂ ਉਹ ਇੱਕ ਗੱਲ ਪਤਾ ਨੀ ਕਿੰਨੀ ਵਾਰ ਪੁੱਛਿਆ ਕਰਦੇ ਤਾਂ ਜਾ ਕੇ ਕਿਤੇ ਮੇਰਾ ਮੂੰਹ ਖੁਲਿਆ ਕਰਦਾ ਪਰ ਇਸ ਵਾਰ ਮੈਨੂੰ ਪਤਾ ਨੀ ਕੀ ਗਿਆ ਸੀ..
ਅਜੇ ਓਹਨਾ ਕੁਝ ਪੁੱਛਿਆ ਵੀ ਨਹੀਂ ਸੀ ਕੇ ਮੇਰੇ ਮੂੰਹੋਂ ਆਪਮੁਹਾਰੇ ਹੀ “ਹਾਂ” ਨਿੱਕਲ ਗਈ!

ਹਰਪ੍ਰੀਤ ਸਿੰਘ ਜਵੰਦਾ

...
...

ਅਕਸਰ ਸੁਣਦਿਆ ਵੀ ਹਿੰਮਤ ਕਰਨ ਵਾਲਿਆਂ ਦੀ ਹਾਰ ਨਹੀ ਹੁੰਦੀ ਪਰ ਇਸਦੀ ਉਦਾਹਰਨ ਕੱਲ ਮਿਲੀ….ਕੋਚਿੰਗ ਸੈਂਟਰ ਵਾਲਿਆਂ ਨੇ ਵਰਕ ਅਸਾਈਨਮੈਂਟ ਭੇਜਿਆਂ ਸੀ ਕੁੱਝ ਦਿਨਾਂ ਪਹਿਲਾਂ ਜਿਸਦੇ ਸਾਰੇ ਸਵਾਲ ਲੱਗਭਗ ਹੱਲ ਕਰ ਲਏ ਸੀ ਪਰ ਦੋ ਸਵਾਲ ਹੱਲ ਨਹੀ ਸੀ ਹੋ ਰਹੇ….ਬਹੁਤ ਮੱਥਾ ਮਾਰਿਆ ਪਰ ਕੋਈ ਫ਼ਾਇਦਾ ਨਾ ਹੋਇਆ…ਫੇਰ ਹਾਰ ਕੇ ਸੋਚਿਆ ਚੱਲ ਫੇਰ ਦੇਖਦੀ ਹਾਂ ਤੇ ਕੁੱਝ ਸਮੇਂ ਬਾਅਦ ਮੈਂ ਸਵਾਲ ਆਪਣੀ ਸਹੇਲੀ ਨੂੰ ਭੇਜੇ ਤੇ ਉਹਨੂੰ ਕਿਹਾ ਵੀ ਦੱਸਦੇ ਜੇ ਤੈਨੂੰ ਆਉਦੇ ਨੇ…ਜ਼ਿਕਰਯੋਗ ਹੈਂ ਕਿ ਉਪਰੋਕਤ ਸਹੇਲੀ ਕਾਲਜ਼ ਤੇ ਸਕੂਲ ਟਾਈਮ ਦੀ ਟੋਪਰ ਰਹਿ ਚੁੱਕੀ ਏ…ਮੈਂਡਮ ਨੇ ਸਵਾਲ ਦੇਖੇ ਤੇ ਫੇਰ ਥੋੜੀ ਦੇਰ ਬਾਅਦ ਦੁਬਾਰੇ ਰਿਪਲਾਈ ਆਉਦਾ ਕਿ ਸਵਾਲ ਗਲਤ ਆ ਸ਼ਾਇਦ🙄….ਚੱਲ ਮੈਂ ਆਖਿਆ ਕੋਈ ਨਾ….ਤੇ ਉਸਤੋ ਬਾਅਦ ਸਵਾਲ ਆਪਣੇ ਕੋਚਿੰਗ ਆਲੇ ਗਰੁੱਪ ਚ ਈ ਪਾਇਆ…ਉੱਥੇ ਵੀ ਕਿਸੇ ਨੂੰ ਨਹੀ ਸੀ ਆਉਦੇ ਸੀ…..ਫੇਰ ਆਪਣੀ ਵਹਾੱਟਸਐੱਪ ਲਿਸਟ ਚ ਜਿੰਨੇ ਵੀ ਪੜ੍ਹੇ ਲਿਖੇ ਸਨ…ਜਿਹੜੇ ਦੋ ਦੋ ਸਾਲ ਤੋ ਕੋਚਿੰਗ ਲੈ ਰਹੇ ਸਨ ਤੇ ਆਖਦੇ ਵੀ ਸਰਕਾਰੀ ਨੋਕਰੀ ਨੀ ਲਗਦੀ,ਕਰਪਸ਼ਨ ਵਗੈਰਾ ਵਗੈਰਾ…ਨੂੰ ਭੇਜੇ….ਕਿਸੇ ਨੂੰ ਸਵਾਲ ਨਾ ਆਇਆ😣….ਥੱਕ ਹਾਰ ਕੇ ਮੈਂ ਸੋਚਿਆ ਕਿ ਪ੍ਰਵੀਨ ਕਿਸੇ ਕੁੱਝ ਨਹੀ ਦੱਸਣਾ ਸੱਭ ਗੱਲਾਂ ਜੋਗੇ ਈ ਤੇ ਫੇਰ ਮੈਂ ਆਪ ਈ ਸਵਾਲ ਕਰਨ ਦੀ ਕੋਸ਼ਸ਼ ਕਰਨ ਲੱਗੀ……ਦੋ ਤਿੰਨ ਪੇਜ਼ ਭਰ ਤੇ ਗਲਤ ਸਲਤ ਕਰ ਕੇ ਪਰ ਕੋਈ ਫਾਇਦਾ ਨੀ ਹੋਇਆ…ਪਰ ਹਰ ਇੱਕ ਗਲਤੀ ਤੋ ਬਾਅਦ ਮੈਂਨੂੰ ਸਵਾਲ ਹੱਲ ਦਾ ਤਰੀਕਾ ਮਿਲਦਾ ਗਿਆ ਤੇ ਅੰਤ ਘੰਟੇ ਕੁ ਬਾਅਦ ਜੁਗਾੜ ਜਾ ਲੱਗਾ ਕੇ ਸਵਾਲ ਹੱਲ ਹੋ ਗਿਆ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ….ਤੇ ਫੇਰ ਵਾਰੀ ਸੀ ਉਸੇ ਵਰਗੇ ਦੂਜੇ ਸਵਾਲ ਦੀ…ਹੁਣ ਕਿਸੇ ਸੂਝਵਾਨ ਨੇ ਆਖਿਆ ਵੀ ਫਾਰਮੂਲਾ ਹਰ ਜਗ੍ਹਾਂ ਲੱਗਦਾ ਤੇ ਜੁਗਾੜ ਕਿਤੇ ਕਿਤੇ🙄….ਬਸ ਮੇਰੇ ਨਾਲ ਵੀ ਐਵੇ ਈ ਹੋਇਆ….ਦੂਜਾ ਸਵਾਲ ਹੱਲ ਨਾ ਹੋਵੇ ਉਸ ਜੁਗਾੜ ਨਾਲ…ਬੜਾ ਗੁੱਸਾ ਆਇਆ….ਪਰ ਹਿੰਮਤ ਨਾ ਹਾਰੀ…..ਰਾਤ ਦੇ ਕਰੀਬ 8 ਵੱਜ ਗਏ…ਫੇਰ ਉੱਧਰੋ ਤਾਂ ਮੰਮੀ ਰੋਟੀ ਖਾਣ ਲਈ ਗਾਲ੍ਹਾਂ ਕੱਡਣ ਲੱਗੇ ਤੇ ਇੱਧਰੋ ਮੇਰਾ ਕੰਮ ਨਾ ਪੂਰਾ ਹੋਇਆ…ਤੇ ਮੈਂ ਬੈੱਗ ਬੰਦ ਕਰ ਕੇ ਮੂੰਹ ਹੱਥ ਧੋ ਕੇ ਪਾਠ ਕਰਨ ਲੱਗੀ ਕਿਉਕਿ ਮੈਂ ਭੁੱਲ ਗਈ ਸੀ ਪਾਠ ਕਰਨਾ ਤੇ ਫੇਰ ਰੋਟੀ ਖਾ ਕੇ ਪੈ ਗਈ…ਪੂਰੀ ਰਾਤ ਦਿਮਾਗ ਚ ਸਵਾਲ ਚੱਲੀ ਜਾਣ…ਫੇਰ ਸਵੇਰੇ ਉੱਠਦਿਆ ਦਿਮਾਗ ਚਲ ਪਿਆ ਤੇ ਮੈਂ ਦੋਵੇਂ ਸਵਾਲ ਬਿਨ੍ਹਾਂ ਕਿਸੇ ਦੀ ਮੱਦਦ ਤੋ ਆਪਣੇ ਤਰੀਕੇ ਨਾਲ ਹੱਲ ਕਰ ਦਿੱਤੇ ਤੇ ਉੱਤਰ ਜਮੀਂ ਸਹੀ ਆ ਗਿਆ🙂….ਸਿਆਣੇ ਸਹੀ ਆਖਦੇ ਕਿ ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ…ਨਾਲੇ ਜਦੋ ਆਪਾਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਪੂਰੇ ਮਨ ਤੋ ਸੋਚ ਲਈਏ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਉਸ ਕੰਮ ਨੂੰ ਕਰਨ ਤੋ ਨੀ ਰੋਕ ਸਕਦੀ😃

ਪ੍ਰਵੀਨ ਕੌਰ

...
...

ਮੈਨੂੰ ਉਸਤੋਂ ਬੇਹੱਦ ਨਫਰਤ ਸੀ..
ਕਿਓੰਕੇ ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ..
ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ..
ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ..

ਵਾਪਿਸ ਪਰਤ ਉਹ ਇਹ ਸਭ ਕੁਝ ਵੇਖ ਰੋ ਪਿਆ..ਪਰ ਆਖਿਆ ਕੁਝ ਨੀ..ਭਾਵੇਂ ਉਹ ਜਾਣਦਾ ਸੀ ਕੇ ਇਹ ਮੈਂ ਹੀ ਕੀਤਾ..!
ਇਸਤੋਂ ਬਾਅਦ ਉਹ ਮੁੜ ਕਦੇ ਵੀ ਸਕੂਲ ਨਾ ਦਿਸਿਆ..ਸ਼ਾਇਦ ਬਾਪ ਨਾਲ ਦਿਹਾੜੀ ਤੇ ਜਾਣਾ ਸ਼ੁਰੂ ਕਰ ਦਿੱਤਾ..

ਮੈਂ ਖੁਸ਼ ਸਾਂ ਕੇ ਇੱਕ ਵੱਡਾ ਦੁਸ਼ਮਣ ਰਾਹ ਤੋਂ ਹਟ ਗਿਆ..

ਕਿੰਨਿਆਂ ਵਰ੍ਹਿਆਂ ਮਗਰੋਂ ਜਦੋਂ ਕੋਠੀ ਬਣਾਉਣੀ ਸ਼ੁਰੂ ਕੀਤੀ ਤਾਂ ਲੇਬਰ ਚੌਂਕ ਤੋਂ ਬੰਦੇ ਲੈ ਆਂਦੇ..
ਇੱਕ ਚੇਹਰਾ ਜਾਣਿਆਂ ਪਹਿਚਾਣਿਆਂ ਲੱਗਿਆ..ਇਹ ਓਹੋ ਹੀ ਸੀ..ਉਸਨੇ ਵੀ ਮੈਨੂੰ ਪਹਿਚਾਣ ਲਿਆ ਪਰ ਚੁੱਪ ਰਿਹਾ..
ਵਕਤ ਦੇ ਥਪੇੜਿਆਂ ਉਸਨੂੰ ਵਕਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ..
ਪਰ ਮੇਰੀ ਨਫਰਤ ਅਜੇ ਮਰੀ ਨਹੀਂ ਸੀ..
ਇੱਕ ਵਾਰ ਫੇਰ ਜਾਗ ਉਠੀ..ਅਕਸਰ ਹੀ ਉਸਦੇ ਕੰਮ ਵਿਚ ਨੁਕਸ ਕੱਢ ਦਿਆ ਕਰਦਾ..ਕਦੀ ਝਿੜਕਾਂ ਵੀ ਮਾਰ ਦਿਆ ਕਰਦਾ..!
ਕਦੀ ਕਦੀ ਉਹ ਆਪਣੇ ਨਾਲ ਆਪਣੀ ਨਿੱਕੀ ਜਿਹੀ ਪੋਤਰੀ ਨੂੰ ਲੈ ਆਇਆ ਕਰਦਾ..!

ਮੇਰੀ ਪੋਤਰੀ ਉਸਦੀ ਪੋਤਰੀ ਦੀ ਸਹੇਲੀ ਬਣ ਗਈ..
ਮੈਨੂੰ ਚੰਗਾ ਨਾ ਲੱਗਿਆ ਕਰਦਾ..ਪਰ ਉਹ ਖਹਿੜਾ ਕਰਦੀ ਕੇ ਉਸ ਨਾਲ ਹੀ ਖੇਡਣਾ..

ਮੈਂ ਆਖਦਾ ਇਹਨਾਂ ਨਾਲ ਖੇਡੀਏ ਤਾਂ ਵਿਗੜ ਜਾਈਦਾ..

ਅਖੀਰ ਪੰਜਾਂ ਮਹੀਨਿਆਂ ਬਾਅਦ ਕੰਮ ਮੁੱਕਿਆ..
ਹਿਸਾਬ ਦੀ ਵਾਰੀ ਆਈ..ਮਨ ਵਿਚ ਪਤਾ ਨੀ ਕੀ ਆਇਆ..ਆਨੇ ਬਹਾਨੇ ਦੋ ਹਜਾਰ ਕੱਟ ਲਏ..!
ਬਾਕੀ ਸਾਰੇ ਮਜਦੂਰ ਚਲੇ ਗਏ..ਪਰ ਉਹ ਨਾ ਗਿਆ..ਮੈਂ ਸੋਚਿਆ ਜਰੂਰ ਲੜੇਗਾ..ਬਹਿਸ ਕਰੇਗਾ..ਪਰ ਉਹ ਹੱਸਦਾ ਰਿਹਾ..

ਫੇਰ ਉਸਨੇ ਕੋਲ ਖੇਡਦੀ ਮੇਰੀ ਪੋਤਰੀ ਨੂੰ ਸੈਨਤ ਮਾਰ ਕੋਲ ਸੱਦ ਲਿਆ..!

ਮਿਲੇ ਪੈਸਿਆਂ ਵਿਚੋਂ ਪੰਜ ਸੌ ਦਾ ਨੋਟ ਕੱਢ ਉਸਦੇ ਬੋਝੇ ਵਿਚ ਪਾ ਦਿੱਤਾ..
ਆਖਣ ਲੱਗਾ ਤੇਰਾ ਦਾਦਾ ਤੇ ਮੈਂ ਨਿੱਕੇ ਹੁੰਦਿਆਂ ਦੇ ਯਾਰ ਹੁੰਦੇ ਸਾਂ..ਇਸ ਹਿਸਾਬ ਨਾਲ ਮੈਂ ਵੀ ਤੇਰਾ ਵੱਡਾ ਦਾਦਾ ਲੱਗਾ..ਆਹ ਲੈ ਤਾਏ ਦਾਦੇ ਦਾ ਪਿਆਰ..!

ਏਨੀ ਗੱਲ ਆਖ ਤੁਰਦਾ ਬਣਿਆ..ਪਰ ਮੈਂ ਇਹ ਸਭ ਕੁਝ ਵੇਖ ਪੱਥਰ ਜਿਹਾ ਹੋ ਗਿਆ..ਬਿਲਕੁਲ ਹੀ ਪੱਥਰ..

ਕਿਓੰਕੇ ਉਹ ਜਾਂਦਾ ਜਾਂਦਾ ਇੱਕ ਵਾਰ ਫੇਰ ਮੈਨੂੰ ਬੁਰੀ ਤਰਾਂ ਹਰਾ ਗਿਆ ਸੀ!
(ਮਜਦੂਰ ਦਿਵਸ ਤੇ ਖਾਸ)

ਹਰਪ੍ਰੀਤ ਸਿੰਘ ਜਵੰਦਾ

...
...

ਕਰੋਨਾ ਵਰਗੀ ਮਹਾਂਮਾਰੀ ਚਲਦਿਆ ਕੁੱਛ ਲੋਕ ਇਹ ਸੋਚ ਕੇ ਇਸ ਬਿਮਾਰੀ ਤੋ ਨਹੀਂ ਡਰ ਰਹੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਏਸੇ ਨੂੰ ਵੇਖਦੇ ਮੈਂ ਤੁਹਾਨੂੰ ਦਸਣਾ ਚਾਉਂਦਾ ਹਨ ਕਿ ਇਕ ਪਿੰਡ ਵਿਚ ਇਕ ਵਿਅਕਤੀ ਰਹਿੰਦਾ ਸੀ ਤੇ ਰੱਬ ਨੂੰ ਬਹੁਤ ਮੰਨਦਾ ਸੀ ਉਸ ਪਿੰਡ ਵਿੱਚ ਇਕ ਦਿਨ ਹੜ ਆਉਣ ਦੀ ਚੇਤਾਵਨੀ ਦਿੱਤੀ ਜਾਂਦੀ ਤੇ ਸਾਰੇ ਪਿੰਡ ਦੇ ਲੋਕਾਂ ਨੂੰ ਕਿਸੇ ਉੱਚੇ ਇਲਾਕੇ ਵਿਚ ਜਾਨ ਲਈ ਕਿਹਾ ਜਾਂਦਾ ਚੇਤਾਵਨੀ ਸੁਣ ਕੇ ਸਾਰੇ ਲੋਕ ਉੱਚੇ ਇਲਾਕੇ ਚਲੇ ਜਾਂਦੇ ਹਨ ਪਰ ਓਹੋ ਵਿਅਕਤੀ ਨਹੀਂ ਜਾਂਦਾ ਜੌ ਰੱਬ ਤੇ ਝਕੀਨ ਕਰਦਾ ਸੀ ਕਹਿੰਦਾ ਸੀ ਮੈਂ ਰੱਬ ਦੀ ਏਨੀ ਭਗਤੀ ਕਰਦਾ ਹਾਂ ੳ ਆਪੇ ਮੇਰੀ ਰਖਸ਼ਾ ਕਰੂਗਾ। ਪਿੰਡ ਦਾ ਸਰਪੰਚ ਉਸ ਨੂੰ ਨਾਲ ਚਲਣ ਲਈ ਕਹਿੰਦਾ ਹੈ ਓਹੋ ਨਹੀਂ ਜਾਂਦਾ ਫੇਰ ਪਿੰਡ ਦਾ ਪਟਵਾਰੀ ਵੀ ਉਸ ਨੂੰ ਨਾਲ ਚਲਣ ਲਈ ਕਹਿੰਦਾ ਹੈ ਓਹੋ ਫੇਰ ਨਹੀਂ ਮੰਨਦਾ ਸਰਪੰਚ ਪਟਵਾਰੀ ਤੇ ਹੋਰ ਲੋਕਾਂ ਦੇ ਬਾਰ ਬਾਰ ਕਹਿਣ ਤੇ ਓਹੋ ਨਹੀਂ ਮੰਨਦਾ ਸਭ ਓਥੋਂ ਚਲੇ ਜਾਂਦੇ ਹਨ ਤੇ ਅਖੀਰ ਹੜ ਆਉਂਦਾ ਹੈ ਤੇ ਓਹੋ ਵਿਅਕਤੀ ਮਰ ਜਾਂਦਾ ਹੈ ਤੇ ਉਪਰ ਜਾ ਕੇ ਰੱਬ ਨੂੰ ਸ਼ਿਕਾਇਤ ਕਰਦਾ ਹੈ ਕਿ ਮੈਂ ਏਨੀ ਭਗਤੀ ਕੀਤੀ ਤੁਸੀ ਮੈਨੂੰ ਬਚਾਉਣ ਲਈ ਕਿਉਂ ਨਹੀਂ ਆਏ ਤਾਂ ਰੱਬ ਨੇ ਕਿਆ ਮੈਂ ਕਦੇ ਸਰਪੰਚ ਦੇ ਰੂਪ ਚ ਤੇ ਕਦੇ ਪਟਵਾਰੀ ਦੇ ਰੂਪ ਚ ਤੈਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤੂੰ ਆਪ ਮਰਨ ਦਾ ਇਰਾਦਾ ਬਣਾ ਕੇ ਬੈਠਾ ਸੀ
ਸਿੱਖਿਆ :- ਰੱਬ ਸਾਨੂੰ ਆਪ ਆ ਕੇ ਨਹੀਂ ਬਚਾਉਂਦਾ ਓਹੋ ਸ਼ਾਇਦ ਪੁਲਿਸ ਤੇ ਸਰਕਾਰ ਦੇ ਰੂਪ ਵਿਚ ਸਾਡੀ ਮਦਦ ਕਰ ਰਿਹਾ ਹੈ ਇਸ ਲਈ ਸਰਕਾਰ ਦੀ ਸੁਣੋ ਤੇ ਆਪਣੇ ਘਰ ਵਿਚ ਸੇਫ ਰਹੋ
ਫਿਰ ਓਹੋ ਗੱਲ ਨਾ ਹੋਵੇ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ

ਸੰਦੀਪ ਸਿੰਘ ਦਾਸੂਵਾਲ

...
...

ਬਹੁਤ ਦਿਨਾਂ ਬਾਅਦ ਪਿੰਡ ਗਿਆ ਦਿਲ ਕੀਤਾ ਪਿੰਡ ਘੁੰਮੇਆ ਜਾਵੇ, ਘੁੰਮਦੇ ਘੁੰਮਦੇ ਬਾਬੇ ਧਰਮ ਚੰਦ ਦਾ ਘਰ ਆ ਗਿਆ ਬਾਬਾ ਧਰਮ ਚੰਦ ਘਰ ਤੋਂ ਬਾਹਰ ਪੋੜੀਆ ਨੇੜੇ ਖੜਾ ਸੀ ਮੈਂ ਉਹਨੂੰ ਬੁਲਾਣ ਲਈ ਜਿਵੇਂ ਹੀ ਨੇੜੇ ਗਿਆ ਬਾਬੇ ਧਰਮੇ ਦੀ ਪੰਦਰਾਂ ਸਾਲਾ ਦੀ ਪੋਤੀ ਬਾਹਰ ਆਈ ਦਾਦੇ ਨੂੰ ਦੇਖ ਕੇ ਬੋਲੀ ਓਏ ਗਧੇਆ ਕੀ ਕਰ ਰਿਹਾ ਏਥੇ ਤੂੰ ਮੰਮੀ ਰੋਟੀ ਖਾਣ ਲਈ ਬੁਲਾ ਰਹੀ ਤੈਨੂੰ । ਸਾਰਾ ਕੁਝ ਸੁਣ ਕੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ ਦਿਲ ਕੀਤਾ ਮਿਲੇ ਬਗੈਰ ਹੀ ਮੁੜ ਜਾਵਾ ਪਰ ਬਾਬੇ ਧਰਮੇ ਨੇ ਮੈਨੂੰ ਦੇਖ ਲਿਆ ਸੀ ਮੈਂ ਜਿਗਰਾ ਜਿਹਾ ਕਰ ਕੇ ਬਾਬੇ ਧਰਮੇ ਕੋਲ ਗਿਆ ਤੇ ਪੈਰੀਂ ਹੱਥ ਲਾਏ ਤੇ ਹਾਲ ਚਾਲ ਪੁਛੇਆ ਬਾਬਾ ਬੜੇ ਦੁਖੀ ਜਿਹੇ ਮਨ ਨਾਲ ਬੋਲੇਆ ਹਾਲ ਤਾਂ ਪੁੱਤ ਚੰਗਾ ਪਰ ਹੁਣ ਪਹਿਲਾ ਵਰਗੀ ਸਰਦਾਰੀ ਨਾਂ ਰਹੀ ਤੇ ਨਾਂ ਹੀ ਪਹਿਲਾ ਵਰਗੇ ਇੱਜ਼ਤ ਮਾਣ ਕਰਨ ਵਾਲੇ ਬੱਚੇ ਮੈਂ ਕੁਝ ਬੋਲ ਪਾਉਂਦਾ ਉਸ ਤੋਂ ਪਹਿਲਾ ਹੀ ਬਾਬੇ ਧਰਮੇ ਦੀ ਨੂੰਹ ਦੀ ਅਵਾਜ਼ ਆ ਗਈ ਆ ਜਾ ਹੁਣ ਤੂੰ ਫੇਰ ਕਹੇਗਾ ਰੋਟੀ ਠੰਡੀ ਹੈ ਖਾਦੀ ਨਹੀਂ ਜਾ ਰਹੀ ਮੈਂ ਦੇਖੇਆ ਬਾਬਾ ਧਰਮਾਂ ਬੜੀ ਸ਼ਰਮ ਮਹਿਸੂਸ ਕਰ ਕਰ ਰਿਹਾ ਸੀ ਮੈਂ ਜਲਦੀ ਚੱਲਣਾ ਹੀ ਚੰਗਾ ਸਮਝਿਆਂ ਪਰ ਬਾਬਾ ਧਰਮਾ ਬੋਲ ਪਿਆਂ ਛੱਡ ਤੂੰ ਇਹ ਤਾਂ ਰੋਂਜਦਾ ਹੀ ਰੌਲਾ ਹੈ ਤੂੰ ਸੁਣਾ ਹੋਰ ਕਿਵੇਂ ਕੰਮ ਕਾਰ ਤੇਰਾ ਮੈਂ ਕਿਹਾ ਬਾਬਾ ਜੀ ਸਭ ਰੱਬ ਦੀ ਕਿਰਪਾ ਜੀ । ਬਾਬਾ ਫੇਰ ਬੋਲੇਆ ਹੋਰ ਸੁਣਾ ਤੇਰਾ ਬਾਪੂ ਨਹੀਂ ਦਿਖਦਾ ਅੱਜ-ਕੱਲ੍ਹ ਮੈਂ ਕਿਹਾ ਜੀ ਓਹ ਘਰ ਦੇ ਕੰਮਾਂ ਵਿੱਚ ਬਹੁਤ ਬਿਜੀ ਨੇ ਬਾਬਾ ਚੱਲ ਹੋਰ ਸੁਣਾ ਕਿੰਨੀ ਕੁ ਛੁੱਟੀ ਹੈ ਤੇਰੀ। ਮੈਂ ਕਿਹਾ ਦੋ ਦਿਨ ਦੀ ਛੁੱਟੀ ਹੈ ਜੀ । ਧਰਮਾ ਬਾਬਾ ਕੁਝ ਦੇਰ ਸੋਚਣ ਤੋਂ ਬਾਅਦ ਬੋਲੇਆ ਚੱਲ ਸ਼ਾਮ ਨੂੰ ਟੈਮ ਲੱਗੇਆ ਤਾਂ ਜ਼ਰੂਰ ਮਿਲੀ ਮੈਂ ਓਥੋਂ ਤਾਂ ਨਿਕਲ ਆਏਆ ਪਰ ਸਾਰੇ ਰਸਤੇ ਸੋਚਦਾ ਰਿਹਾ ਜਿਸ ਬੰਦੇ ਦੀ ਸਾਰਾ ਪਿੰਡ ਇਜ਼ਤ ਕਰਦਾ ਸੀ ਕੀ ਹੋ ਗਿਆ ਹੁਣ ਇਸਦੇ ਆਪਦੇ ਘਰਵਾਲ਼ੇ ਹੀ ਇੱਜਤ ਨਹੀਂ ਕਰਦੇ । ਸੋਚਾਂ ਵਿਚ ਡੁਬੇਆ ਘਰ ਆ ਗਿਆ ਬਾਪੂ ਜੀ ਨੇ ਦੇਖੇਆ ਤਾਂ ਬੋਲ ਪਏ ਕੀ ਗੱਲ ਹੋਈ ਪੁੱਤਰਾਂ ਕਿਹੜੀਆਂ ਸੋਚਾ ਵਿੱਚ ਡੁਬੇਆ ਏ ਮੈਂ ਕਿਹਾ ਬਾਪੂ ਜੀ ਮੈਂ ਸਵੇਰੇ ਬਾਬੇ ਧਰਮੇ ਨੂੰ ਮਿਲੇਆ ਸੀ ਦੇਖ ਕੇ ਬੜਾ ਅਫ਼ਸੋਸ ਹੋਇਆ ਕੀ ਪੁਰੇ ਪਿੰਡ ਤੋਂ ਇਜਤ ਕਰਵਾਉਣ ਵਾਲੇ ਬੰਦੇ ਦੀ ਅੱਜ ਕੀ ਹਾਲਤ ਹੈ ਉਸਦੇ ਆਪ ਦੇ ਘਰਵਾਲ਼ੇ ਹੀ ਇਜ਼ਤ ਨਹੀਂ ਕਰਦੇ ਮੈਨੂੰ ਚੰਗਾ ਨਹੀਂ ਲੱਗੇਆ। ਬਾਪੂ ਜੀ ਬੋਲੇ ਚੱਲ ਕੋਈ ਨਾ ਟੈਸ਼ਨ ਨਾ ਲੈ ਰੱਬ ਇਜ਼ਤਾਂ ਆਪ ਕਰਵਾਉਂਦਾ ਠੁਕ ਨਾਲ ਤੇ ਪੈਸੇ ਦੇ ਜ਼ੋਰ ਨਾਲ ਲੋਕ ਇਜ਼ਤ ਤਾਂ ਕਰਦੇ ਪਰ ਦਿਲੋਂ ਇਜ਼ਤ ਨਹੀਂ ਕਰਦੇ ਇਹਨੇ ਜੋ ਲੋਕਾਂ ਨਾਲ ਕੀਤਾ ਅੱਜ ਉਸਦੇ ਪੁੱਤ ਉਸ ਨਾਲ ਓਹੀ ਕਰ ਰਹੇ ਸੱਚ ਸਿਆਣੇ ਕਹਿੰਦੇ ਜੋ ਬੀਜੋਗੇ ਉਹੀਓ ਕੱਟੋਗੇ

Submitted By:- Sandeep Rajwalwala

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)