Sub Categories
ਨਿੱਕੀ ਉਮਰ ਤੇ #ਦੁੱਖੜੇ ਭਾਰੇ ਨੇ ਲੱਖਾਂ ਚਾਅ ਤੇ #ਸੁਪਨੇ ਮਾਰੇ ਨੇ,
ਮੈਂ #ਹੱਸ ਕੇ ਹਰ ਦਰਦ ਸਹਿ ਲੈਣਾ ਜਿੰਨਾ ਚਿਰ ਵੀ ਰਹੂੰ #ਅਬਾਦ ਮਾਏ,
ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ…
ਅਠਾਰਾਂ #ਵਰ੍ਹਿਆਂ ਦੀ ਜ਼ਿੰਦਗੀ ਵਿੱਚ ਮੈਂ ਦੁਨੀਆਂ ਨੂੰ #ਪਹਿਚਾਣ ਲਿਆ,
ਇੱਥੇ ਹਰ ਇੱਕ ਸ਼ਖ਼ਸ #ਬੇਗਾਨਾ ਹੈ ਮੈਂ ਚੰਗੀ ਤਰ੍ਹਾਂ ਇਹ ਜਾਣ ਲਿਆ,
ਕੱਲੀ ਹਾਂ ਕੱਲੀਆਂ ਤੁਰ ਜਾਣਾ ਮੇਰਾ ਇਹੋ ਅੰਤ ਤੇ ਆਦਿ #ਮਾਏ,
ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ…
ਕੀ ਹੋਇਆ ਜੇ ਪੱਲੇ #ਘਾਟੇ ਹੀ ਨੇ ਬੱਸ ਇਹੋ ਹੈ ਜਾਗਿਰ ਮੇਰੀ,
ਰੱਬ ਨਾਲ ਵੀ #ਸ਼ਿਕਵਾ ਕੋਈ ਨਹੀਂ ਕੀ ਕਿਉਂ ਐਸੀ ਲਿਖੀ #ਤਕਦੀਰ ਮੇਰੀ,
ਮੈਨੂੰ ਪਤੈ ਉਹ ਜਲਦੀ ਕਰ ਦੇਊਗਾ ਇਸ #ਮਹਿਫ਼ਲ ਚੋਂ ਆਜ਼ਾਦ ਮਾਏ,
ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ #ਦਾਦ ਮਾਏ…
ਮੈਨੂੰ #ਮਾਫ਼ ਕਰੀਂ ਬਣ ਸਕੀ ਨਹੀਂ ਤੇਰੀ #ਸਾਊ ਜਿਹੀ ਔਲਾਦ ਮਾਏ,
ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ…
ਮੈਨੂੰ ਪਤਾ ਹੀ ਨਹੀਂ #ਸੁੱਖ ਕੀ ਹੁੰਦੇ ਮੈਂ ਦੁੱਖਾਂ ਦੇ ਨਾਲ #ਤਣੀ ਹਾਂ,
ਇਹ ਕੰਮ ਕੋਈ ਐਨਾ ਸੌਖਾ ਨਹੀਂ #ਜ਼ਖਮਾਂ ਵਿੱਚ ਤਣਕੇ ਕਠੋਰ ਬਣੀ ਹਾਂ,
ਮੇਰੇ #ਵਰਗੀ ਨਾ ਕੋਈ ਹੋਰ ਬਣੇ ਮੇਰੀ ਇਹੋ ਹੈ ਫ਼ਰਿਆਦ ਮਾਏ,
ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ #ਦਾਦ ਮਾਏ….